India News Section

Monthly Archives: SEPTEMBER 2016


Sep 23

ਬਲੂਚ ਨੇਤਾ ਬੁਗਤੀ ਭਾਰਤ ਵਿੱਚ ਲੈਣਾ ਚਾਹੁੰਦੇ ਹਨ ਸਿਆਸੀ ਸ਼ਰਣ

Share this News

ਨਵੀਂ ਦਿੱਲੀ : ਬਲੂਚਿਸਤਾਨ ਰਿਪਬਲਿਕਨ ਪਾਰਟੀ ਦੇ ਮੁਖ ਬੁਗਤੀ ਭਾਰਤ ਵਿੱਚ ਸਿਆਸੀ ਸ਼ਰਣ ਲੈਣਾ ਚਾਹੁੰਦੇ ਹਨ। ਉਨ੍ਹਾਂ ਨੇ ਸੋਮਵਾਰ ਨੂੰ ਦੱਸਿਆ ਕਿ ਇਸ ਦੇ ਲਈ ਉਹ ਛੇਤੀ ਹੀ ਲੀਗਲ ਕਾਰਵਾਈ ਸ਼ੁਰੂ ਕਰਨਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਚਾਈਨਾ ਦੇ ਖ਼ਿਲਾਫ਼ ਕੌਮਾਂਤਰੀ ਕੋਰਟ ਆਫ਼ ਜਸਟਿਸ ਵਿੱਚ ਕੇਸ ਫਾਈਲ ਕਰਨ ਦੇ ਲਈ ਭਾਰਤ, ਅਫ਼ਗਾਨਿਸਤਾਨ ਜਾਂ ਬੰਗਲਾਦੇਸ਼ ਕੋਲ ਅਪਰੋਚ ਵੀ ਕਰਨਗੇ। ਫ਼ਿਲਹਾਲ, ਬੁਗਤੀ ਸਵਿਟਜ਼ਰਲੈਂਡ ਵਿੱਚ ਜਲਾਵਤਨੀ ਵਾਲਾ ਜੀਵਨ ਜੀਅ ਰਹੇ ਹਨ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਇਹ ਖ਼ਬਰਾਂ ਆਈਆਂ ਸਨ ਕਿ ਭਾਰਤ ਨੇ ਬੁਗਤੀ ਦਾ ਭਾਰਤੀ ਪਾਸਪੋਰਟ ਦੇਣ 'ਤੇ ਸਹਿਮਤੀ ਜਤਾਈ ਹੈ। ਬ੍ਰਾਹਮਦਾਗ ਬੁਗਤੀ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਕਿ ਮੈਂ ਭਾਰਤ ਵਿੱਚ ਸਿਆਸੀ ਸ਼ਰਣ ਲੈਣ ...


Sep 23

92 ਸਾਲ ਪੁਰਾਣੀ ਰਵਾਇਤ ਖ਼ਤਮ

Share this News

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਇਤਿਹਾਸਕ ਫ਼ੈਸਲਾ ਲੈਂਦੇ ਹੋਏ 92 ਸਾਲ ਤੋਂ ਚਲੀ ਆ ਰਹੀ ਰੇਲ ਬਜਟ ਪੇਸ਼ ਕਰਨ ਦੀ ਪ੍ਰੰਪਰਾ ਨੂੰ ਖ਼ਤਮ ਕਰ ਦਿੱਤਾ ਹੈ। ਇਹ ਫੈਸਲਾ ਦਿੱਲੀ ਵਿਖੇ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ਵਿੱਚ ਲਿਆ ਗਿਆ। ਕੈਬਨਿਟ ਨੇ ਰੇਲ ਬਜਟ ਨੂੰ ਆਮ ਬਜਟ ਵਿੱਚ ਮਿਲਾਉਣ ਦੇ ਫੈਸਲੇ ਦੇ ਆਪਣੀ ਮੋਹਰ ਲਗਾ ਦਿੱਤੀ। ਹੁਣ ਅਗਲੇ ਸਾਲ ਤੋਂ ਸਿਰਫ਼ ਇੱਕ ਬਜਟ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੁਣ ਅਲੱਗ ਰੇਲ ਬਜਟ ਪੇਸ਼ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਵਰਨਣਯੋਗ ਹੈ ਕਿ 1924 ਤੋਂ ਸੰਸਦ ਵਿੱਚ ਆਮ ਬਜਟ ਤੋਂ ਇਲਾਵਾ ਰੇਲ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਹੁਣ 2017 ਵਿੱਚ ਸਿਰਫ ਆਮ ...


Sep 23

ਇਤਿਹਾਸਿਕ ਹੋਵੇਗਾ ਕੌਮਾਂਤਰੀ ਸਿੱਖ ਸੰਮੇਲਨ - ਨਿਤਿਸ਼

Share this News

ਪਟਨਾ ਸਾਹਿਬ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਵਸ ਨੂੰ ਵੱਡੀ ਪੱਧਰ 'ਤੇ ਮਨਾਵਾਂਗੇ। ਇਹ ਪ੍ਰਗਟਾਵਾ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਰਦਿਆਂ ਦੱਸਿਆ ਕਿ ਬਿਹਾਰ ਸਰਕਾਰ ਨੇ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ 'ਤੇ ਮਨਾਉਣ ਲਈ ਪੰਜਾਬ ਸਰਕਾਰ ਅਤੇ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਤਿਆਰੀਆਂ ਆਰੰਭੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਮੁੱਚਾ ਜੀਵਨ ਅਤੇ ਪਰਿਵਾਰ ਮਾਨਵਤਾ ਦੀ ਰਾਖੀ ਲਈ ਕੁਰਬਾਨ ਕਰ ਦਿੱਤਾ ਅਤੇ ਉਨ੍ਹਾਂ ਦਾ ਪ੍ਰਕਾਸ਼ ਪੁਰਬ ਮਨਾਉਣਾ ਸਾਡੇ ਸਾਰਿਆਂ ਲਈ ਗੌਰਵਮਈ ਹੈ ਅਤੇ ਬਿਹਾਰ ਸਰਕਾਰ ਇਸ ਨੂੰ ਆਪਣਾ ਪਵਿੱਤਰ ਫਰਜ਼ ਸਮਝਦੀ ਹੈ। ਉਨ੍ਹਾਂ ਦੱਸਿਆ ਕਿ 350 ਸਾਲਾ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ...


Sep 23

ਭਾਰਤੀ ਫ਼ੌਜ ਵੱਲੋਂ ਪਾਕਿਸਤਾਨ 'ਚ ਹਮਲਾ !

Share this News

ਨਵੀਂ ਦਿੱਲੀ : ਕਸ਼ਮੀਰ ਦੇ ਉੜੀ ਵਿੱਚ ਆਰਮੀ ਹੈੱਡਕੁਆਟਰ ਉੱਤੇ ਹੋਏ ਦਹਿਸ਼ਤਗਰਦ ਹਮਲੇ ਸਬੰਧੀ ਭਾਰਤੀ ਸੈਨਾ ਵੱਲੋਂ ਬਦਲਾ ਲੈਣ ਦਾ ਵੱਡਾ ਖ਼ਲਾਸਾ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਹਮਲੇ ਤੋਂ ਬਾਅਦ ਭਾਰਤੀ ਸੈਨਾ ਨੇ ਕੌਮਾਂਤਰੀ ਸੀਮਾ ਪਾਰ ਕਰਕੇ ਪਾਕਿਸਤਾਨ ਦੇ ਇਲਾਕੇ ਵਿੱਚ ਜਾ ਕੇ ਅੱਤਵਾਦੀਆਂ ਦੇ ਟਰੇਨਿੰਗ ਕੈਂਪਾਂ ਉੱਤੇ ਧਾਵਾ ਬੋਲਿਆ। ਭਾਰਤੀ ਸੈਨਾ ਦੀ ਸਪੈਸ਼ਲ ਟੀਮ ਵੱਲੋਂ ਕੀਤੀ ਗਈ ਇਸ ਕਾਰਵਾਈ ਵਿੱਚ 20 ਦਹਿਸ਼ਤਗਰਦ ਮਾਰੇ ਗਏ। ਇਸ ਗੱਲ ਦਾ ਦਾਅਵਾ Tੀਕ ੍ਹਚਜਅਵ  ਮੀਡੀਆ ਨੇ ਕੀਤਾ ਹੈ। 
ਸੈਨਾ ਦੀ ਇਸ ਕਾਰਵਾਈ ਦੀ ਸਰਕਾਰ ਨੇ ਕੋਈ ਪੁਸ਼ਟੀ ਨਹੀਂ ਕੀਤੀ। Tੀਕ ੍ਹਚਜਅਵ ਨੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਭਾਰਤੀ ਸੈਨਾ ਦੀ ਸਪੈਸ਼ਲ ਫੋਰਸ ਨੇ ਉੱੜੀ ਸੈਕਟਰ ਨਾਲ ...


Sep 23

ਬਾਹੁਬਲੀ ਨੇਤਾ ਨੂੰ ਨਿਤੀਸ਼ ਦੇ ਰਾਜ 'ਚ ਆਜ਼ਾਦੀ

Share this News

ਪਟਨਾ : ਬਿਹਾਰ ਦੇ ਬਾਹੁਬਲੀ ਨੇਤਾ ਤੇ ਸੀਵਾਨ ਤੋਂ ਸਾਬਕਾ ਆਰ.ਜੇ.ਡੀ. ਸੰਸਦ ਮੈਂਬਰ ਸ਼ਹਾਬੁਦੀਨ ਨੂੰ 11 ਸਾਲ ਬਾਅਦ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਪਟਨਾ ਹਾਈਕੋਰਟ ਤੋਂ ਰਾਜੀਵ ਰੌਸ਼ਨ ਕਤਲ ਮਾਮਲੇ 'ਚ ਜਮਾਨਤ ਮਿਲਣ ਤੋਂ ਬਾਅਦ ਸ਼ਹਾਬੁਦੀਨ ਦੀ ਭਾਗਲਪੁਰ ਜੇਲ੍ਹ ਤੋਂ ਰਿਹਾਈ ਹੋਈ। ਸੂਬਾ ਸਰਕਾਰ ਦੇ ਕਈ ਮੰਤਰੀ ਤੇ ਵਿਧਾਇਕ ਵੀ ਸ਼ਹਾਬੁਦੀਨ ਦਾ ਸਵਾਗਤ ਕਰਨ ਲਈ ਪਹੁੰਚੇ ਹੋਏ ਸਨ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸ਼ਹਾਬੁਦੀਨ ਨੇ ਕਿਹਾ ਕਿ ਲਾਲੂ ਯਾਦਵ ਹੀ ਉਸ ਦੇ ਨੇਤਾ ਹਨ, ਨਿਤੀਸ਼ ਕੁਮਾਰ ਹਾਲਾਤਾਂ ਦੇ ਮੁੱਖ ਮੰਤਰੀ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਹਾਬੁਦੀਨ ਨੇ ਆਖਿਆ ਕਿ ਮੇਰੇ ਤੋਂ ਕੋਈ ਡਰਿਆ ਹੋਇਆ ਨਹੀਂ ਹੈ। ਉਨ੍ਹਾਂ ਆਖਿਆ ਕਿ ਪਿਛਲੇ 11 ਸਾਲਾਂ ਦੌਰਾਨ ...


Sep 23

ਹਿੰਦੂ ਮਹਾਂਸਭਾ ਦਾ ਐਲਾਨ, 8 ਨਵੰਬਰ ਤੋਂ ਸ਼ੁਰੂ ਹੋਵੇਗਾ ਰਾਮ ਮੰਦਰ ਦਾ ਨਿਰਮਾਣ

Share this News

ਨਵੀਂ ਦਿੱਲੀ : ਆਖਿਲ ਭਾਰਤੀ ਹਿੰਦੂ ਮਹਾਂਸਭਾ ਨੇ 8 ਨਵੰਬਰ 2016 ਤੋਂ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਹਿੰਦੂ ਮਹਾਂਸਭਾ ਵੱਲੋਂ ਜਾਰੀ ਇੱਕ ਬਿਆਨ 'ਚ ਮਹਾਂਸਭਾ ਦੇ ਰਾਸ਼ਟਰੀ ਮੁਖੀ ਚੰਦਰ ਪ੍ਰਕਾਸ਼ ਕੌਸ਼ਿਕ ਅਤੇ ਰਾਸ਼ਟਰੀ ਜਨਰਲ ਸਕੱਤਰ ਮੁੰਨਾ ਕੁਮਾਰ ਨੇ ਦੱਸਿਆ ਕਿ ਅਖਿਲ ਭਾਰਤੀ ਹਿੰਦੂ ਮਹਾਂਸਭਾ ਅਯੁੱਧਿਆ 'ਚ ਸ਼੍ਰੀਰਾਮ ਜਨਮ ਸਥਾਨ 'ਤੇ 8 ਨਵੰਬਰ ਤੋਂ ਮੰਦਰ ਦੇ ਨਿਰਮਾਣ ਦਾ ਕੰਮ ਸ਼ੁਰੂ ਕਰ ਦੇਵੇਗੀ। ਮਹਾਂਸਭਾ ਦੇ ਰਾਸ਼ਟਰੀ ਜਨਰਲ ਸਕੱਤਰ ਮੁੰਨਾ ਕੁਮਾਰ ਸ਼ਰਮਾ ਨੇ ਕਿਹਾ ਕਿ ਹਿੰਦੂ ਮਹਾਂਸਭਾ ਦੇ ਨੇਤਾਵਾਂ ਨੇ ਕਈ ਵਾਰ ਮੰਦਰ ਨਿਰਮਾਣ ਲਈ ਸੰਸਦ 'ਚ ਵਿਸ਼ੇਸ਼ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ, ਪਰ ਇਸ 'ਤੇ ਕੋਈ ਵੀ ਜ਼ਰੂਰੀ ...


Sep 23

ਭਰਤੀ ਘੁਟਾਲਾ : ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਮਾਲੀਵਾਲ ਵਿਰੁੱਧ ਕੇਸ ਦਰਜ

Share this News

ਨਵੀਂ ਦਿੱਲੀ : ਭ੍ਰਿਸ਼ਟਾਚਾਰ ਰੋਕੂ ਸ਼ਾਖ਼ਾ (ਏ.ਸੀ.ਬੀ.) ਨੇ ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਯੂ.) ਵਿੱਚ ਭਰਤੀਆਂ ਵਿੱਚ ਕਥਿਤ ਬੇਨਯਿਮੀਆਂ ਦੇ ਮਾਮਲੇ ਵਿੱਚ ਇਸ ਦੀ ਮੁਖੀ ਸਵਾਤੀ ਮਾਲੀਵਾਲ ਵਿਰੁੱਧ ਕੇਸ ਦਰਜ ਕੀਤਾ ਹੈ। ਏ.ਸੀ.ਬੀ. ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, ''ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (ਡੀ.) ਆਈ.ਪੀ.ਸੀ. ਦੀ ਧਾਰਾ 409 (ਅਪਰਾਧਕ ਵਿਸ਼ਵਾਸ਼ਘਾਤ) ਅਤੇ 120 ਬੀ (ਅਪਰਾਧਕ ਸਾਜ਼ਸ਼ ਰਚਣ ਲਈ ਸਜ਼ਾ) ਤਹਿਤ ਮਾਲੀਵਾਲ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।'' ਡੀ.ਸੀ.ਡਬਲਯੂ. ਦੀ ਸਾਬਕਾ ਬਰਖਾ ਸ਼ੁਕਲਾ ਸਿੰਘ ਦੀ ਸ਼ਿਕਾਇਤ 'ਤੇ ਏ.ਸੀ.ਬੀ. ਨੇ ਜਾਂਚ ਸ਼ੁਰੂ ਕੀਤੀ ਹੈ। ਬਰਖਾ ਸਿੰਘ ਨੇ ਦੋਸ਼ ਲਾਇਆ ਸੀ ਕਿ ਮਹਿਲਾ ਕਮਿਸ਼ਨ ਵਿੱਚ ਕਈ 'ਆਪ' ਸਮਰਥਕਾਂ ਨੂੰ ਨੌਕਰੀ ਦਿੱਤੀ ਗਈ ਹੈ। 
ਸ਼ਿਕਾਇਤ ਵਿੱਚ ਬਰਖਾ ਸਿੰਘ ਨੇ 85 ਲੋਕਾਂ ...


Sep 23

ਏਸ਼ੀਆ ਦੇ ਸ਼ਾਨਦਾਰ 25 ਅਜਾਇਬ ਘਰਾਂ 'ਚ ਭਾਰਤ ਦੇ 5 ਅਜਾਇਬ ਘਰ ਸ਼ਾਮਲ

Share this News

ਨਵੀਂ ਦਿੱਲੀ : ਇੱਕ ਸਰਵੇਖਣ 'ਚ 5 ਭਾਰਤੀ ਅਜਾਇਬ ਘਰਾਂ ਨੇ ਏਸ਼ੀਆ ਦੇ ਸ਼ਾਨਦਾਰ 25 ਅਜਾਇਬ ਘਰਾਂ 'ਚ ਆਪਣੀ ਥਾਂ ਬਣਾਈ ਹੈ ਅਤੇ ਲੇਹ ਦਾ 'ਹਾਲ ਆਫ਼ ਫੇਮ' ਭਾਰਤ ਦੀ ਲਿਸਟ 'ਚ ਸਭ ਤੋਂ ਪਹਿਲੇ ਨੰਬਰ 'ਤੇ ਹੈ, ਜਿਹੜਾ ਯਾਤਰੀਆਂ ਨੂੰ ਕਾਫ਼ੀ ਆਕਰਸ਼ਿਤ ਕਰਦਾ ਹੈ। 
4 ਹੋਰਨਾਂ ਸ਼ਾਨਦਾਰ ਅਜਾਇਬ ਘਰਾਂ 'ਚ ਬਾਗੋਰ ਦੀ ਹਵੇਲੀ (ਉਦੈਪੁਰ), ਵਿਕਟੋਰੀਆ ਮੈਮੋਰੀਅਲ ਹਾਲ (ਕੋਲਕਾਤਾ), ਸਲਾਰ ਜੰਗ ਮਿਊਜ਼ੀਅਮ (ਹੈਦਰਾਬਾਦ) ਅਤੇ ਜੈਸਲਮੇਰ ਵਾਰ ਮਿਊਜ਼ੀਅਮ (ਜੈਸਲਮੇਰ) ਹਨ। ਦਰਸ਼ਨ ਮਿਊਜ਼ੀਅਮ (ਪੁਣੇ), ਡਾਨ ਬਾਸਕੋ ਸੈਂਟਰ ਫਾਰ ਇੰਡਜੇਨਸ ਕਲਚਰ (ਸ਼ਿਲਾਂਗ), ਹੈਰੀਟੇਜ ਮਿਊਜ਼ੀਅਮ (ਤਾਰੋ), ਸਿੱਧਗਿਰੀ ਮਿਊਜ਼ੀਅਮ (ਕੋਹਲਾਪੁਰ) ਅਤੇ ਗਾਂਧੀ ਸਮਰਿਤੀ (ਨਵੀਂ ਦਿੱਲੀ) ਵੀ ਭਾਰਤ ਦੇ 10 ਸ਼ਾਨਦਾਰ ਅਜਾਇਬਘਰਾਂ 'ਚ ਸ਼ਾਮਲ ਹਨ। 
ਟ੍ਰਿਪ ਐਡਵਾਈਜ਼ਰ ਰੈਕਿੰਗ ਹਾਸਲ ਕਰਨ ਵਾਲੇ ਇਨ੍ਹਾਂ ਅਜਾਇਬ ...


Sep 23

ਨੀਲੀ ਜੀਨਸ ਦਾ ਰਿਵਾਜ਼ 6200 ਸਾਲ ਪੁਰਾਣਾ

Share this News

ਨਵੀਂ ਦਿੱਲੀ : ਨੀਲੇ ਰੰਗ ਦੀ ਜੀਨਸ ਦੇ ਇਤਿਹਾਸ ਬਾਰੇ ਜਾਣ ਤੁਸੀਂ ਹੈਰਾਨ ਰਹਿ ਜਾਓਗੇ। ਖੋਜੀਆਂ ਨੇ ਪੇਰੂ ਦੇ ਉੱਤਰੀ ਤੱਟ 'ਤੇ ਹੁਆਕਾ ਪ੍ਰੀਟਾ 'ਚ ਖੁਦਾਈ ਦੌਰਾਨ ਇੱਕ ਕੱਪੜਾ ਲੱਭਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ 6200 ਸਾਲ ਪੁਰਾਣਾ ਹੈ, ਜਿਸ 'ਤੇ ਨੀਲੇ ਰੰਗ ਨੂੰ ਡਾਈ ਦੇ ਰੂਪ 'ਚ ਵਰਤਿਆ ਗਿਆ ਸੀ। ਇਸ ਨੂੰ ਸਭ ਤੋਂ ਪਹਿਲੀ ਜੀਨਸ ਮੰਨਿਆ ਜਾ ਰਿਹਾ ਹੈ। 
ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਸਹਾਇਕ ਖੋਂ ਪ੍ਰੋਫੈਸਰ ਤੇ ਮੁਖੀ ਲੇਖਕ ਜੇਫਰੀ ਸਿਪਲਤਸਰ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਔਖੀ ਕੱਪੜਾ ਤਕਨੀਕ ਦਾ ਵਿਕਾਸ ਪ੍ਰਾਚੀਨ ਰੇਡੀਅਨ ਲੋਕਾਂ ਨੇ ਕੀਤਾ ਸੀ। ਸਿਪਲਤਸਰ ਨੇ ਕਿਹਾ, ''ਹੁਆਕਾ ਪ੍ਰੀਟਾ ਕੱਪੜਿਆਂ 'ਚ ਵਰਤੀ ਜਾਣ ਵਾਲੀ ...


Sep 23

ਅਖਿਲੇਸ਼ ਯਾਦਵ ਦੀ ਆਪਣੇ ਚਾਚਾ ਸ਼ਿਵਪਾਲ ਯਾਦਵ ਨਾਲ ਸੁਲਹਾ

Share this News

ਲਖਨਊ : ਸਮਾਜਵਾਦੀ ਪਾਰਟੀ ਵਿੱਚ ਅਖਿਲੇਸ਼ ਅਤੇ ਉਨ੍ਹਾਂ ਦੇ ਚਾਚਾ ਸ਼ਿਵਪਾਲ ਯਾਦਵ ਵਿਚਾਲੇ ਛਿੜੀ ਜੰਗ ਦਾ ਸ਼ਨਿੱਚਰਵਾਰ ਨੂੰ ਖ਼ਾਤਮਾ ਹੁੰਦਾ ਨਜ਼ਰ ਆ ਰਿਹਾ ਹੈ। ਅਖਿਲੇਸ਼ ਨੇ ਆਪਣੇ ਚਾਚਾ ਸ਼ਿਵਪਾਲ ਨੂੰ ਪੀ.ਡਬਲਿਊ.ਡੀ. ਛੱਡ ਕੇ 13 ਵਿਭਾਗ ਸੌਂਪ ਦਿੱਤੇ ਅਤੇ ਗਾਇੱਤਰੀ ਪ੍ਰਜਾਪਤੀ ਨੂੰ ਮੁੜ ਕੈਬਨਿਟ ਵਿੱਚ ਸ਼ਾਮਲ ਕਰ ਲਿਆ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਆਪਣੇ ਚਾਚਾ ਸ਼ਿਵਪਾਲ ਦੇ ਘਰ ਉੱਤੇ ਚਾਹ ਲਈ ਪਹੁੰਚੇ। ਇਸ ਪੂਰੇ ਘਟਨਾਕ੍ਰਮ ਨੂੰ ਦੋਵਾਂ ਧਿਰਾਂ ਵਿਚਾਲੇ ਸਹਿਮਤੀ ਬਣਨ ਦੇ ਤੌਰ ਉੱਤੇ ਦੇਖਿਆ ਜਾ ਰਿਹਾ ਹੈ।
ਸ਼ਿਵਪਾਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਪਰਤੇ ਅਖਿਲੇਸ਼ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਹ ਕਾਫੀ ਸਹਿਜ ਅਤੇ ਖੁਸ਼ ਨਜ਼ਰ ਆਏ। ਅਖਿਲੇਸ਼ ਨੇ ਪੱਤਰਕਾਰਾਂ ਨਾਲ ਗੱਲਬਾਤ ...[home] [1] 2  [next]1-10 of 18

TOPIC

RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved