Internatinoal News Section
Sep 5

ਬ੍ਰਿਕਸ ਸੰਮੇਲਨ : ਮੋਦੀ ਨੇ ਚੀਨ ‘ਚ ਪਾਕਿ ਨੂੰ ਇੰਝ ਸੁਣਾਈਆਂ ਖ਼ਰੀਆਂ-ਖ਼ਰੀਆਂ

ਬੀਜਿੰਗ : ਚੀਨ ਵਿਚ ਹੋ ਰਹੇ ਬ੍ਰਿਕਸ ਵਿਚ ਭਾਰਤ ਵੱਲੋਂ ਹਰ ਤਰ੍ਹਾਂ ਦੇ ਅੱਤਵਾਦ ਦੀ ਨਿੰਦਾ ਕੀਤੀ ਗਈ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੰਮੇਲਨ ਵਿਚ ਸ਼ਿਰਕਤ ਕਰਨ ਲਈ ਪਹੁੰਚੇ ਹਨ। ਇਸ ਵਿਚ ਪਾਕਿਸਤਾਨ ਦਾ ਸਿੱਧੇ ਤੌਰ ਦੇ ਤਾਂ ਭਾਵੇਂ ਉਨ੍ਹਾਂ ਨੇ ਨਾਂਅ ਨਹੀਂ ਲਿਆ ਗਿਆ ਹੈ ਪਰ ਉਸ ਵੱਲ ਅਸਿੱਧੇ ਤੌਰ ‘ਤੇ ਇਸ਼ਾਰਾ ਕਰਦਿਆਂ ਪਾਕਿਸਤਾਨ ‘ਤੇ ਖ਼ੂਬ ਰਗੜੇ ਲਗਾਏ। ਪਾਕਿਸਤਾਨ ਦੀ ਜ਼ਮੀਨ ‘ਤੇ ਜੋ ਸੰਗਠਨ ਕੰਮ ਕਰਦੇ ਹਨ, ਉਨ੍ਹਾਂ ਦਾ ਇਸ ਮੌਕੇ ਪੇਸ਼ ਕੀਤੇ ਗਏ ਐਲਾਨ ਪੱਤਰ ਵਿਚ ਸਾਫ਼ ਤੌਰ ‘ਤੇ ਜ਼ਿਕਰ ਕੀਤਾ ਗਿਆ ਹੈ। ਇਹ ਭਾਰਤ ਦੇ ਲਈ ਬਹੁਤ ਵੱਡੀ ਕਾਮਯਾਬੀ ਹੈ ਕਿਉਂਕਿ ਸਾਰੇ ਬ੍ਰਿਕਸ ਦੇਸ਼ਾਂ ਦੇ ਇਸ ਐਲਾਨ ਪੱਤਰ ਵਿਚ ਸਹਿਮਤੀ ਹੁੰਦੀ ਹੈ। ਇਸ ਦਾ ਫਾਇਦਾ ਹੋਰ ਵਿਦੇਸ਼ੀ ਮੰਚਾਂ ‘ਤੇ ਵੀ ਹੁੰਦਾ ਹੈ, ਜਿੱਥੇ ਭਾਰਤ ਨੇ ਦੁਨੀਆ ਨੂੰ ਦੱਸਿਆ ਕਿ ਕਿਸ ਤਰ੍ਹਾਂ ਪਾਕਿਸਤਾਨ ਦੀ ਧਰਤੀ ਤੋਂ ਅੱਤਵਾਦ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ। ਇਸ ਐਲਾਨ ਪੱਤਰ ਵਿਚ ਕਿਹਾ ਗਿਆ ਹੈ ਕਿ ਕਿਤੇ ਵੀ ਕਿਸੇ ਵੀ ਤਰ੍ਹਾਂ ਅਤੇ ਕਿਸੇ ਦਾ ਅੱਤਵਾਦੀ ਹਮਲਾ ਮਨਜ਼ੂਰ ਨਹੀਂ। ਕਿਸੇ ਵੀ ਤਰ੍ਹਾਂ ਦਾ ਅੱਤਵਾਦ ਜਾਇਜ਼ ਨਹੀਂ। ਨਾਂਅ ਲੈ ਕੇ ਲਸ਼ਕਰ ਏ ਤੋਇਬਾ, ਜੈਸ਼ ਏ ਮੁਹੰਮਦ ਅਤੇ ਤਾਲਿਬਾਨ ਦੀ ਨਿੰਦਾ ਕੀਤੀ। ਇਸ ਵਿਚ ਅਲਕਾਇਦਾ, ਹੱਕਾਨੀ ਅਤੇ ਆਈਐੱਸ ਦੀ ਵੀ ਨਿੰਦਾ ਕੀਤੀ ਗਈ।
ਇਸ ਐਲਾਨ ਪੱਤਰ ਵਿਚ ਕਿਹਾ ਗਿਆ ਹੈ ਕਿ ਅੱਤਵਾਦ ਨੂੰ ਬੜ੍ਹਾਵਾ ਦੇਣ ਵਾਲਿਆਂ ਨੂੰ ਜਵਾਬਦੇਹ ਠਹਿਰਾਉਣਾ ਜ਼ਰੂਰੀ ਹੈ। ਅੱਤਵਾਦ ਦੇ ਖਿ਼ਲਾਫ਼ ਕੌਮਾਂਤਰੀ ਸਹਿਯੋਗ ਜ਼ਰੂਰੀ ਹੈ ਅਤੇ ਅੱਤਵਾਦੀ ਸੰਗਠਨਾਂ ਦੀ ਵਿੱਤੀ ਮਦਦ ਰੋਕੀ ਜਾਵੇ।
ਬ੍ਰਿਕਸ ਦੀ ਮੀਟਿੰਗ ਵਿਚ ਪੀਐੱਮ ਨਰਿੰਦਰ ਮੋਦੀ ਨੇ ਕਿਹਾ ਕਿ ਸ਼ਾਂਤੀ ਅਤੇ ਵਿਕਾਸ ਦੇ ਲਈ ਸਹਿਯੋਗ ਜ਼ਰੂਰੀ ਹੈ। ਇੱਕਜੁਟ ਰਹਿਣ ‘ਤੇ ਸ਼ਾਂਤੀ ਅਤੇ ਵਿਕਾਸ ਸੰਭਵ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦਾ ਨੌਜਵਾਨ ਹੋਣਾ ਸਾਡੀ ਸਭ ਤੋਂ ਵੱਡੀ ਤਾਕਤ ਹੈ। ਭਾਰਤ ਨੇ ਕਾਲੇ ਧਨ ਦੇ ਖਿ਼ਲਾਫ਼ ਜੰਗ ਛੇੜੀ ਹੈ। ਗਰ਼ੀਬੀ ਨਾਲ ਲੜਨ ਦੇ ਲਈ ਸਵੱਛਤਾ ਅਭਿਆਨ ਚਲਾਇਆ। ਅਸੀਂ ਸਿਹਤ, ਸਿੱਖਿਆ ਅਤੇ ਸਵੱਛਤਾ ਦਾ ਟੀਚਾ ਲੈ ਕੇ ਚੱਲ ਰਹੇ ਹਾਂ। ਪੀਐੱਮ ਮੋਦੀ ਨੇ ਅੱਗੇ ਕਿਹਾ ਕਿ ਬ੍ਰਿਕਸ ਵਿਚ ਪੰਜ ਦੇਸ਼ ਇੱਕ ਬਰਾਬਰ ਹਨ। ਬ੍ਰਿਕਸ ਬੈਂਕ ਨੇ ਕਰਜ਼ਾ ਦੇਣਾ ਸ਼ੁਰੂ ਕੀਤਾ ਹੈ, ਇਸ ਨਾਲ ਪੰਜ ਮੈਂਬਰ ਦੇਸ਼ਾਂ ਨੂੰ ਫਾਇਦਾ ਹੋਵੇਗਾ, ਉਥੇ ਸ਼ੀ ਜਿਨਪਿੰਗ ਨੇ ਕਿਹਾ ਕਿ ਸਾਨੂੰ ਸਾਰੇ ਦੇਸ਼ਾਂ ਦੇ ਇੱਕ ਹੀ ਆਵਾਜ਼ ਵਿਚ ਸਾਰਿਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਬੋਲਣਾ ਚਾਹੀਦਾ ਹੈ ਤਾਂ ਕਿ ਵਿਸ਼ਵ ਵਿਚ ਸ਼ਾਂਤੀ ਅਤੇ ਵਿਕਾਸ ਅੱਗੇ ਵਧ ਸਕੇ। ਮੌਜੂਦਾ ਸਮੇਂ ਵਿਚ ਦੁਨੀਆ ਦੇ ਹਾਲਾਤ ਨੂੰ ਦੇਖਦੇ ਹੋਏ ਬ੍ਰਿਕਸ ਦੇਸ਼ਾਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ।


Viewers  61
   Share this News


Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved