Internatinoal News Section
Sep 5

ਸਮਾਂ ਲੜਨ ਦਾ ਨਹੀਂ - ਵਿਕਾਸ ਲਈ ਅੱਗੇ ਵੱਧਣ ਦਾ

ਸ਼ਿਆਮਨ : ਭਾਰਤ ਅਤੇ ਚੀਨ ਨੇ ਡੋਕਲਾਮ ਦਾ ਸਰਹੱਦੀ ਵਿਵਾਦ ਪਿੱਛੇ ਛੱਡਦੇ ਹੋਏ ਅੱਜ ਆਪਸੀ ਸਬੰਧਾਂ ਨੂੰ ਅੱਗੇ ਵਧਾਉਣ ਲਈ ਅਪਸੀ ਸਹਿਮਤੀ ਪ੍ਰਗਟ ਕੀਤ ਤੇ ਇਸ ਖਿੱਤੇ ਵਿੱਚ ਸਥਿਰਤਾ, ਸਹਿਯੋਗ ਅਤੇ ਸਰਹੱਦ ਉੱਤੇ ਸ਼ਾਂਤੀ ਕਾਇਮ ਰੱਖਣ ਉੱਤੇ ਜ਼ੋਰ ਦਿੱਤਾ। ਇਹ ਸਹਿਮਤੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਮੀਟਿੰਗ ਤੋਂ ਉਭਰ ਕੇ ਸਾਹਮਣੇ ਆਈ। ਚੀਨੀ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਭਾਰਤ ਨਾਲ ਆਪਣੇ ਸਬੰਧਾਂ ਨੂੰ ਲੀਹ ਉੱਤੇ ਲਿਆਉ ਦਾ ਚਾਹਵਾਨ ਹੈ।
ਦੋਵਾਂ ਗਵਾਂਢੀ ਦੇਸ਼ਾਂ ਵਿਚਾਲੇ ਕਾਫੀ ਲੰਬਾ ਚੱਲ ਚੁੱਕੇ ਡੋਕਲਾਮ ਸਰਹੱਦੀ ਵਿਵਾਦ ਤੋਂ ਬਾਅਦ ਬਰਿਕਸ ਸੰਮੇਲਨ ਦੇ ਦੌਰਾਨ ਦੋਵਾਂ ਦੇਸ਼ਾਂ ਦੇ ਆਗੂਆਂ ਨੇ ਅੱਜ ਇੱਕ ਘੰਟਾ ਲੰਬੀ ਗੱਲਬਾਤ ਹੋਈ। ਇਸ ਗੱਲਬਾਤ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਭਕਾਰੀ ਦੱਸਿਆ ਹੈ। ਦੋਵਾਂ ਦੇਸ਼ਾ ਦੇ ਮੁਖੀ ਆਗੂਆਂ ਨੇ ਮੀਟਿੰਗ ਦੌਰਾਨ ਅਪਸੀ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਹੋਰ ਵੱਧ ਯਤਨ ਕਰਨ ਉੱਤੇ ਜ਼ੋਰ ਦੇਣ ਦੀ ਸਹਿਮਤੀ ਪ੍ਰਗਟ ਕਰਨ ਦੇ ਨਾਲ ਦੁਵੱਲੇ ਫੌਜੀ ਤਾਲਮੇਲ ਉੱਤੇ ਵੀ ਜ਼ੋਰ ਦਿੱਤਾ, ਤਾਂ ਜੋ ਭਵਿੱਖ ਵਿੱਚ ਡੋਕਲਾਮ ਵਿਵਾਦ ਵਰਗੀਆਂ ਘਟਨਾਵਾਂ ਬਚਿਆ ਜਾ ਸਕੇ।
ਸ਼ੀ ਜਿਨਪਿੰਗ ਨਾਲ ਮੀਟਿੰਗ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਦੱਸਿਆ ਕਿ ਉਹ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਮਿਲੇ ਹਨ ਅਤੇ ਭਾਰਤ ਅਤੇ ਚੀਨ ਵਿੱਚ ਦੁਵੱਲੇ ਸਬੰਧਾਂ ਉੱਤੇ ਲਾਭਕਾਰੀ ਗੱਲਬਾਤ ਕੀਤੀ ਹੈ। ਇਸ ਮੀਟਿੰਗ ਤੋਂ ਬਾਅਦ ਭਾਰਤ ਦੇ ਵਿਦੇਸ਼ ਸਕੱਤਰ ਐੱਸ ਜੈਸ਼ੰਕਰ ਨੇ ਮੀਡੀਆ ਨੂੰ ਗੱਲਬਾਤ ਦੌਰਾਨ ਮੀਟਿੰਗ ਨੂੰ ਉਸਾਰੂ ਦੱਸਿਆ ਤੇ ਕਿਹਾ ਕਿ ਦੋਵਾਂ ਆਗੂਆਂ ਦੀ ਪਹੁੰਚ ਆਪਸੀ ਸਬੰਧ ਅੱਗੇ ਵਧਾਉਣ ਵਾਲੀ ਸੀ। ਦੋਵਾਂ ਆਗੂਆਂ ਨੇ ਸਰਹੱਦ ਉੱਤੇ ਕਿਸੇ ਕਿਸਮ ਦੇ ਵਿਵਾਦ ਤੋਂ ਬਚਣ ਲਈ ਆਪਸੀ ਸਹਿਯੋਗ ਉੱਤੇ ਜ਼ੋਰ ਦਿੱਤਾ ਤੇ ਦੋਵਾਂ ਨੇ ਸਰਕਾਰੀ ਪੱਧਰ ਉੱਤੇ ਸਾਂਝੇ ਆਰਥਿਕ ਗਰੁੱਪ, ਸਕਿਊਰਟੀ ਗਰੁੱਪ ਤੇ ਕੂਟਨੀਤਕ ਗਰੁੱਪ ਕਾਇਮ ਕਰਨ ਬਾਰੇ ਵਿਚਾਰ ਵਿਟਾਂਦਰਾ ਕੀਤਾ ਹੈ। ਦੋਵਾਂ ਆਗੂਆਂ ਨੇ ਦੋਵਾਂ ਦੇਸ਼ਾਂ ਵਿੱਚ ਆਪਸੀ ਵਿਸ਼ਵਾਸ ਵਧਾਉਣ ਲਈ ਵੀ ਕਦਮ ਚੁੱਕਣ ਬਾਰੇ ਗੱਲਬਾਤ ਕੀਤੀ।
ਵਿਦੇਸ਼ ਸੈਕਟਰੀ ਜੈਸ਼ੰਕਰ ਨੇ ਦੱਸਆ ਕਿ ਦੋਵਾਂ ਆਗੂਆਂ ਨੇ ਮਹਿਸੂਸ ਕੀਤਾ ਹੈ ਕਿ ਡੋਕਲਾਮ ਵਰਗੇ ਵਿਵਾਦਾਂ ਤੋਂ ਭਵਿੱਖ ਵਿੱਚ ਬਚਣ ਲਈ ਫੌਜੀ ਪੱਧਰ ਉੱਤੇ ਮਜ਼ਬੂਤ ਤਾਲਮੇਲ ਅਤੇ ਸੰਚਾਰ ਕਾਇਮ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੋ ਗਵਾਂਢੀ ਦੇਸ਼ਾਂ ਜਾਂ ਵੱਡੀਆਂ ਸ਼ਕਤੀਆਂ ਵਿੱਚ ਆਪਸੀ ਮੱਤਭੇਦ ਹੋਣੇ ਸੁਭਾਵਕੀ ਹਨ ਤੇ ਇਹ ਆਪਸੀ ਸਮਝਦਾਰੀ ਨਾਲ ਇੱਕ ਦੂਜੇ ਦਾ ਸਤਿਕਾਰ ਕਰਦਿਆਂ ਸਾਂਝੇ ਤੌਰ ਉਤੇ ਨਜਿੱਠਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਮੀਟਿੰਗ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਸ਼ੀ ਜਿਨਪਿੰਗ ਨੂੰ ਬਰਿੱਕਸ ਸੰਮੇਲਨ ਦੀ ਬੇਹੱਦ ਕਾਮਯਾਬੀ ਦੀ ਵਧਾਈ ਵੀ ਦਿੱਤੀ।
ਓਧਰ ਚੀਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਗੇਂਗ ਸ਼ੁਆਗ ਨੇ ਬੀਜਿੰਗ ਵਿੱਚ ਮੀਡੀਆ ਨੂੰ ਕਿਹਾ ਕਿ ਸ਼ੀ ਜਿਨਪਿੰਗ ਨੇ ਨਰਿੰਦਰ ਮੋਦੀ ਦਾ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਅੇ ਚੀਨ ਦੀ ਭਾਰਤ ਨਾਲ ਪੰਚਸ਼ੀਲ ਦੇ ਸਿਧਾਂਤ ਉੱਤੇ ਆਪਣੇ ਸਬੰਧ ਅੱਗੇ ਵਧਾਉਣ ਲਈ ਦ੍ਰਿੜ ਇੱਛਾ ਦਾ ਪ੍ਰਗਟਾਵਾ ਕੀਤਾ ਹੈ। ਸ਼ੀ ਜਿਨਪਿੰਗ ਨੇ ਇੱਕ ਦੂਜੇ ਨੂੰ ਧਮਕੀਆਂ ਦੀ ਬਜਾਏ ਇੱਕ ਦੂਜੇ ਨੂੰ ਮੌਕੇ ਦੇਣ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨਰਿੰਦਰ ਮੋਦੀ ਨੂੰ ਕਿਹਾ ਕਿ ਸਾਨੂੰ ਵਿਸ਼ਵ ਨੂੰ ਦਿਖਾਉਣ ਦੀ ਲੋੜ ਹੈ ਕਿ ਅਸੀਂ ਆਪਸੀ ਸਹਿਹੋਂਦ ਕਰਦੇ ਹੋਏ ਸ਼ਾਂਤੀ ਪੂਵਕ ਦੋਵਾਂ ਲਈ ਲਾਭਕਾਰੀ ਸਹਿਯੋਗ ਨਾਲ ਅੱਗੇ ਵਧ ਰਹੇ ਹਾਂ।
ਅੱਜ ਦੀ ਇਸ ਦੁਵੱਲੀ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਧਾ ਮਿਆਂਮਾਰ ਪਹੁੰਚ ਗਏ। ਉਨ੍ਹਾਂ ਨੇ ਮਿਆਂਮਾਰ ਦੇ ਰਾਸ਼ਟਰਪਤੀ ਹਤਿਨ ਕਾਈਆ ਨਾਲ ਇਤਿਹਾਸਕ ਸਬੰਧ ਹੋਰ ਮਜ਼ਬੂਤ ਕਰਨ ਲਈ ਵਿਚਾਰ ਵਿਟਾਂਦਰਾ ਕੀਤਾ। ਭਾਰਤ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਰਵੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਦੇ ਮਿਆਂਮਾਰ ਦੀ ਰਾਜਧਾਨੀ ਨੇ ਪਾਈ ਤਾਵ ਪੁੱਜਣ ਮੌਕੇ ਮਿਆਂਮਾਰ ਦੇ ਰਾਸ਼ਟਰਪਤੀ ਵੱਲੋਂ ਕੀਤੇ ਸਵਾਗਤ ਦੀਆਂ ਤਸਵੀਰਾਂ ਟਵੀਟ ਕੀਤੀਆਂ ਹਨ। ਇਸ ਮੌਕੇ ਦੋਵਾਂ ਆਗੂਆਂ ਨੇ ਗਾਰਡ ਆਫ ਆਨਰ ਦਾ ਮੁਆਇਨਾ ਕੀਤਾ। ਮੋਦੀ ਪਹਿਲੀ ਵਾਰ ਦੁਵੱਲੇ ਦੌਰੇ ਉੱਤੇ ਮਿਆਂਮਾਰ ਗਏ ਹਨ। ਮਿਆਂਮਾਰ ਦੇ ਰਾਸ਼ਟਰਪਤੀ ਪਿਛਲੇ ਸਾਲ ਭਾਰਤ ਦੌਰੇ ਉੱਤੇ ਆਏ ਸਨ।


Viewers  63
   Share this News


Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved