Internatinoal News Section

General

Sep 5

ਸਮਾਂ ਲੜਨ ਦਾ ਨਹੀਂ - ਵਿਕਾਸ ਲਈ ਅੱਗੇ ਵੱਧਣ ਦਾ

Share this News

ਸ਼ਿਆਮਨ : ਭਾਰਤ ਅਤੇ ਚੀਨ ਨੇ ਡੋਕਲਾਮ ਦਾ ਸਰਹੱਦੀ ਵਿਵਾਦ ਪਿੱਛੇ ਛੱਡਦੇ ਹੋਏ ਅੱਜ ਆਪਸੀ ਸਬੰਧਾਂ ਨੂੰ ਅੱਗੇ ਵਧਾਉਣ ਲਈ ਅਪਸੀ ਸਹਿਮਤੀ ਪ੍ਰਗਟ ਕੀਤ ਤੇ ਇਸ ਖਿੱਤੇ ਵਿੱਚ ਸਥਿਰਤਾ, ਸਹਿਯੋਗ ਅਤੇ ਸਰਹੱਦ ਉੱਤੇ ਸ਼ਾਂਤੀ ਕਾਇਮ ਰੱਖਣ ਉੱਤੇ ਜ਼ੋਰ ਦਿੱਤਾ। ਇਹ ਸਹਿਮਤੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਮੀਟਿੰਗ ਤੋਂ ਉਭਰ ਕੇ ਸਾਹਮਣੇ ਆਈ। ਚੀਨੀ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਭਾਰਤ ਨਾਲ ਆਪਣੇ ਸਬੰਧਾਂ ਨੂੰ ਲੀਹ ਉੱਤੇ ਲਿਆਉ ਦਾ ਚਾਹਵਾਨ ਹੈ।
ਦੋਵਾਂ ਗਵਾਂਢੀ ਦੇਸ਼ਾਂ ਵਿਚਾਲੇ ਕਾਫੀ ਲੰਬਾ ਚੱਲ ਚੁੱਕੇ ਡੋਕਲਾਮ ਸਰਹੱਦੀ ਵਿਵਾਦ ਤੋਂ ਬਾਅਦ ਬਰਿਕਸ ਸੰਮੇਲਨ ਦੇ ਦੌਰਾਨ ਦੋਵਾਂ ਦੇਸ਼ਾਂ ਦੇ ਆਗੂਆਂ ਨੇ ਅੱਜ ਇੱਕ ਘੰਟਾ ਲੰਬੀ ...


Sep 5

ਬ੍ਰਿਕਸ ਸੰਮੇਲਨ : ਮੋਦੀ ਨੇ ਚੀਨ ‘ਚ ਪਾਕਿ ਨੂੰ ਇੰਝ ਸੁਣਾਈਆਂ ਖ਼ਰੀਆਂ-ਖ਼ਰੀਆਂ

Share this News

ਬੀਜਿੰਗ : ਚੀਨ ਵਿਚ ਹੋ ਰਹੇ ਬ੍ਰਿਕਸ ਵਿਚ ਭਾਰਤ ਵੱਲੋਂ ਹਰ ਤਰ੍ਹਾਂ ਦੇ ਅੱਤਵਾਦ ਦੀ ਨਿੰਦਾ ਕੀਤੀ ਗਈ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੰਮੇਲਨ ਵਿਚ ਸ਼ਿਰਕਤ ਕਰਨ ਲਈ ਪਹੁੰਚੇ ਹਨ। ਇਸ ਵਿਚ ਪਾਕਿਸਤਾਨ ਦਾ ਸਿੱਧੇ ਤੌਰ ਦੇ ਤਾਂ ਭਾਵੇਂ ਉਨ੍ਹਾਂ ਨੇ ਨਾਂਅ ਨਹੀਂ ਲਿਆ ਗਿਆ ਹੈ ਪਰ ਉਸ ਵੱਲ ਅਸਿੱਧੇ ਤੌਰ ‘ਤੇ ਇਸ਼ਾਰਾ ਕਰਦਿਆਂ ਪਾਕਿਸਤਾਨ ‘ਤੇ ਖ਼ੂਬ ਰਗੜੇ ਲਗਾਏ। ਪਾਕਿਸਤਾਨ ਦੀ ਜ਼ਮੀਨ ‘ਤੇ ਜੋ ਸੰਗਠਨ ਕੰਮ ਕਰਦੇ ਹਨ, ਉਨ੍ਹਾਂ ਦਾ ਇਸ ਮੌਕੇ ਪੇਸ਼ ਕੀਤੇ ਗਏ ਐਲਾਨ ਪੱਤਰ ਵਿਚ ਸਾਫ਼ ਤੌਰ ‘ਤੇ ਜ਼ਿਕਰ ਕੀਤਾ ਗਿਆ ਹੈ। ਇਹ ਭਾਰਤ ਦੇ ਲਈ ਬਹੁਤ ਵੱਡੀ ਕਾਮਯਾਬੀ ਹੈ ਕਿਉਂਕਿ ਸਾਰੇ ਬ੍ਰਿਕਸ ਦੇਸ਼ਾਂ ਦੇ ਇਸ ਐਲਾਨ ਪੱਤਰ ਵਿਚ ...


Sep 5

ਉੱਤਰ ਕੋਰੀਆ ਦੇ ਪਰਮਾਣੂ ਪ੍ਰੀਖਣ ਨੇ ਮਚਾਏ ਭਾਂਬੜ

Share this News

ਸਿਓਲ : ਜਾਪਾਨ ਦੇ ਵਿਦੇਸ਼ ਮੰਤਰੀ ਤਾਰਾਂ ਕੋਨਾਂ ਨੇ ਨਾਰਥ ਕੋਰੀਆ ਦੁਆਰਾ ਕੀਤੇ ਗਏ ਛੇਵੇਂ ਪ੍ਰਮਾਣੂ ਪ੍ਰੀਖਣ ਦੀ ਪੁਸ਼ਟੀ ਕੀਤੀ ਹੈ। ਜਪਾਨ ਦੇ ਵਿਦੇਸ਼ ਮੰਤਰੀ ਤਾਰੋ ਕੋਨੋ ਨੇ ਦੱਸਿਆ ਕਿ ਮੌਸਮ ਵਿਭਾਗ ਅਤੇ ਹੋਰ ਜਾਣਕਾਰੀਆਂ ਦੀ ਜਾਂਚ ਦੇ ਬਾਅਦ ਸਰਕਾਰ ਪੁਸ਼ਟੀ ਕਰਦੀ ਹੈ ਕਿ ਉੱਤਰ ਕੋਰੀਆ ਨੇ ਪ੍ਰਮਾਣੂ ਪ੍ਰੀਖਣ ਕੀਤਾ ਹੈ। ਰਿਪੋਰਟ ਅਨੁਸਾਰ, ਇਸ ਬੰਬ ਦੀ ਤਾਕਤ ਪਿਛਲੇ ਜਾਂ ਪੰਜਵੇਂ ਪ੍ਰੀਖਣ ਤੋਂ 9 . 8 ਗੁਣਾ ਜ਼ਿਆਦਾ ਸੀ। ਭੂਚਾਲ ਵਿਗਿਆਨੀਆਂ ਨੂੰ ਉਸ ਜਗ੍ਹਾ ਜ਼ਮੀਨ ਹਿਲਣ ਦਾ ਪਤਾ ਚਲਿਆ ਹੈ ਜਿੱਥੇ ਨਾਰਥ ਕੋਰੀਆ ਨੇ ਪਿਛਲੇ ਪ੍ਰਮਾਣੂ ਪ੍ਰੀਖਣ ਕੀਤੇ ਸਨ। ਚੀਨ ਅਤੇ ਅਮਰੀਕਾ ਨੇ ਵੀ ਇਸਨੂੰ ਇੱਕ ਵਿਸਫੋਟ ਦੱਸਿਆ ਹੈ। ਜਾਪਾਨ ਤੋਂ ਪਹਿਲਾਂ ਦੱਖਣ ਕੋਰੀਆ ਦੀ ਨਿਊਜ ...


Sep 5

ਡਾਲਰਾਂ ਦੀਆਂ ਪੰਡਾਂ ਖਰਚਣ ਮਗਰੋਂ ਸਿੱਖਾਂ ਨੂੰ ਮਿਲੀ ਪਛਾਣ

Share this News

ਵਾਸ਼ਿੰਗਟਨ : ਸਿੱਖੀ ਤੇ ਸਿੱਖਾਂ ਬਾਰੇ ਜਾਗਰੂਕਤਾ ਮੁਹਿੰਮ ‘ਵੀ ਆਰ ਸਿੱਖਜ਼’ ਦੇ ਹਾਂ ਪੱਖੀ ਨਤੀਜੇ ਸਾਹਮਣੇ ਆਏ ਹਨ। ਇੱਕ ਸਰਵੇਖਣ ਵਿੱਚ ਇਹ ਗੱਲ ਸਾਫ ਹੋਈ ਹੈ ਕਿ ਇੱਕ ਮਹੀਨਾ ਚੱਲੀ ਇਸ ਮੁਹਿੰਮ ਤੋਂ ਬਾਅਦ ਅਮਰੀਕਾ ਦੇ ਬਾਸ਼ਿੰਦਿਆਂ ਵਿੱਚ ਸਿੱਖਾਂ ਦੀ ਪਛਾਣ ਪਹਿਲਾਂ ਦੇ ਮੁਕਾਬਲੇ ਵਧੀ ਹੈ। ਸਿੱਖਾਂ ਵਿਰੁੱਧ ਵਧ ਰਹੇ ਨਸਲੀ ਹਮਲਿਆਂ ਹੱਲ ਲਈ ਸਿੱਖਾਂ ਨੇ ਇਸ ਸਾਲ 14 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਇਸ ਮੁਹਿੰਮ ਦਾ ਆਗ਼ਾਜ਼ ਕੀਤਾ ਸੀ। ਜ਼ਮੀਨੀ ਪੱਧਰ ‘ਤੇ ਕਰਵਾਏ ਜਾਣ ਵਾਲੇ ਸਮਾਗਮਾਂ ਤੋਂ ਇਲਾਵਾ ਟੈਲੀਵਿਜ਼ਨ, ਰਿਵਾਇਤੀ ਤੇ ਡਿਜ਼ੀਟਲ ਇਸ਼ਤਿਹਾਰ ਤੇ ਮੀਡੀਆ ਵਿੱਚ ਉਚੇਚੇ ਤੌਰ ‘ਤੇ ਸਿੱਖਾਂ ਬਾਰੇ ਖ਼ਬਰਾਂ ਇਸ ਮੁਹਿੰਮ ਦਾ ਹਿੱਸਾ ਸਨ। CNN ਤੇ ਫੌਕਸ ਨਿਊਜ਼ ਵਰਗੇ ਦੇਸ਼ ਵਿਆਪੀ ...


Sep 5

ਅਮਰੀਕਾ ‘ਚ ਜਸਵੰਤ ਸਿੰਘ ਖਾਲੜਾ ਦੇ ਨਾਂ ‘ਤੇ ਰੱਖਿਆ ਗਿਆ ਵਿਕਟੋਰੀਆ ਪਾਰਕ ਦਾ ਨਾਂ

Share this News

ਵਾਸ਼ਿੰਗਟਨ : ਅੱਤਵਾਦ ਦੌਰਾਨ ਅੰਮ੍ਰਿਤਸਰ, ਤਰਨਤਾਰਨ ਅਤੇ ਪੱਟੀ ਦੇ ਸ਼ਮਸ਼ਾਨਘਾਟਾਂ ਵਿੱਚ ਪੁਲਿਸ ਵੱਲੋਂ ਲਾਵਾਰਸ ਕਰਾਰ ਦੇ ਕੇ 2 ਹਜ਼ਾਰ ਤੋਂ ਵੱਧ ਸਾੜੀਆਂ ਗਈਆਂ ਸਿੱਖਾਂ ਦੀਆਂ ਲਾਸ਼ਾਂ ਦਾ ਮਾਮਲਾ ਚੁੱਕਣ ਵਾਲੇ ਖਾਲੜਾ ਕਮਿਸ਼ਨ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਖਾਲੜਾ ਦੇ ਨਾਂ ‘ਤੇ ਅਮਰੀਕਾ ਨੇ ਆਪਣੇ ਇੱਥੋਂ ਦੇ ਇੱਕ ਪਾਰਕ ਦਾ ਨਾਂ ਰੱਖਿਆ ਹੈ। ਇਸ ਦਾ 31 ਅਗਸਤ ਨੂੰ ਉਦਘਾਟਨ ਕੀਤਾ ਗਿਆ। ਜ਼ਸਵੰਤ ਸਿੰਘ ਖਾਲੜਾ ਨੇ ਇਹ ਮਾਮਲਾ ਕੈਨੇਡਾ ਅਤੇ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਵੀ ਚੁੱਕਿਆ ਸੀ। ਅਦਾਲਤ ਨੇ ਕਈ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦੇ ਕੇ ਸਜ਼ਾ ਵੀ ਸੁਣਾਈ ਸੀ। ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਦੱਸਿਆ ਕਿ ਵਿਦੇਸ਼ ਵਿੱਚ ਉਨ੍ਹਾਂ ਦੇ ਪਤੀ ਦੇ ਨਾਂ ...


Sep 5

ਏਸ਼ੀਆ ਵਿੱਚ ਭਾਰਤ ਨੂੰ ਸਭ ਤੋ ਭ੍ਰਿਸ਼ਟ ਦੇਸ਼ ਦਾ ਸਥਾਨ..!

Share this News

ਨਿਊਯਾਰਕ : ਫ਼ੋਰਬਸ ਵਿੱਚ ਛਾਪੀ ਸੂਚੀ ਵਿੱਚ ਇਹ ਦਰਸਾਇਆ ਗਿਆ ਹੈ ਕਿ ਭਾਰਤ ਵਿੱਚ ਰਿਸ਼ਵਤਖੋਰੀ ਦਰ 69% ਹੋਣ ਨਾਲ ਏਸ਼ੀਆ ਦਾ ਸਭ ਤੋਂ ਭ੍ਰਿਸ਼ਟ ਮੁਲਕ ਹੈ। ਇੱਕ ਸਰਵੇਖਣ ਮੁਤਾਬਕ ਜਨਤਕ ਸੇਵਾਵਾਂ ਜਿਵੇਂ ਕਿ ਸਕੂਲ, ਹਸਪਤਾਲ, ਦਸਤਾਵੇਜ਼ਾਂ, ਪੁਲਿਸ ਆਦਿ ਸਬੰਧਤ ਕੰਮ ਕਰਵਾਉਣ ਲਈ ਅੱਧ ਤੋਂ ਜ਼ਿਆਦਾ ਲੋਕਾਂ ਨੂੰ ਰਿਸ਼ਵਤ ਦੇਣੀ ਪੈਂਦੀ ਹੈ। ਹਾਲਾਂਕਿ ਲੇਖ ਵਿੱਚ ਪ੍ਰਧਾਨ ਮੰਤਰੀ ਦੇ ਸੋਹਲੇ ਗਾਏ ਗਏ ਹਨ ਪਰ ਉਨ੍ਹਾਂ ਦਾ ਆਧਾਰ ਯਕੀਨੀ ਤੌਰ ‘ਤੇ ਇਹ ਅੰਕੜੇ ਨਹੀਂ ਹੋ ਸਕਦੇ।
ਸਰਵੇਖਣ ਵਿੱਚ ਸ਼ਾਮਿਲ 75% ਲੋਕਾਂ ਦਾ ਇਹ ਕਹਿਣਾ ਹੈ ਕਿ ਪਾਕਿਸਤਾਨ ਦੀ ਪੁਲਿਸ ਭ੍ਰਿਸ਼ਟ ਹੈ। ਬਰਲਿਨ ਵਿੱਚ ਸਥਾਪਤ ਭ੍ਰਿਸ਼ਟਾਚਾਰ ਮਾਪਣ ਵਾਲੀ ਇੱਕ ਸੰਸਥਾ ਟ੍ਰਾਂਸਪੇਰੈਂਸੀ ਇੰਟਰਨੈਸ਼ਨਲ (ਟੀ।ਆਈ।) ਵੱਲੋਂ 18 ਮਹੀਨੇ ਦੇ ਲੰਮੇ ਸਮੇਂ ਦੌਰਾਨ ...


Aug 30

ਰਾਮ ਰਹੀਮ ਦੇ ਚਰਚੇ ਭਾਰਤ ਹੀ ਨਹੀਂ ਵਿਦੇਸ਼ਾਂ 'ਚ ਵੀ

Share this News

ਇਸਲਾਮਾਬਾਦ : ਰਾਮ ਰਹੀਮ ਵਿਵਾਦ ਜਿੱਥੇ ਭਾਰਤ 'ਚ ਇਸ ਸਮੇਂ ਮੁੱਖ ਮੁੱਦਾ ਬਣਿਆ ਹੋਇਆ ਹੈ, ਉੱਥੇ ਹੀ ਇਹ ਵਿਦੇਸ਼ਾਂ 'ਚ ਵੀ ਸੁਰਖੀਆਂ 'ਚ ਹੈ। ਬਹੁਤ ਸਾਰੇ ਦੇਸ਼ਾਂ ਨੇ ਇਸ ਮੁੱਦੇ 'ਚ ਖਾਸ ਰੁਚੀ ਦਿਖਾਈ ਹੈ ਅਤੇ ਆਪਣੀਆਂ ਅਖਬਾਰਾਂ 'ਚ ਇਸ ਦਾ ਜ਼ਿਕਰ ਕੀਤਾ ਹੈ। ਜੇਕਰ ਗੱਲ ਕੀਤੀ ਜਾਵੇ ਗੁਆਂਢੀ ਦੇਸ਼ ਪਾਕਿਸਤਾਨ ਦੀ ਤਾਂ ਇੱਥੇ ਦੀ ਮੀਡੀਆ ਨੇ ਇਸ ਮੁੱਦੇ ਨੂੰ ਖਾਸ ਕਰਕੇ ਛਾਪਿਆ ਹੈ। 'ਡਾਨ' ਅਖਬਾਰ ਨੇ ਰਾਮ ਰਹੀਮ ਨੂੰ ਅਪਰਾਧੀ ਗੁਰੂ ਦੱਸਦਿਆਂ ਸੜਕਾਂ 'ਤੇ ਹੋ ਰਹੇ ਹੰਗਾਮੇ ਦੀ ਤਸਵੀਰ ਛਾਪੀ ਹੈ। 'ਨਿਊਯਾਰਕ ਟਾਈਮਜ਼' 'ਚ ਲਿਖਿਆ ਗਿਆ,''ਅਪਰਾਧਾਂ ਦੇ ਦੋਸ਼ਾਂ ਦੇ ਬਾਵਜੂਦ ਭਾਰਤ 'ਚ ਗੁਰੂਆਂ ਦਾ ਦਬਾਅ ਬਰਕਰਾਰ ਹੈ।'' ਫੈਸਲੇ ਮਗਰੋਂ ਉਨ੍ਹਾਂ ਕਿਹਾ ਕਿ ਰਾਮ ਰਹੀਮ ...


Aug 30

ਫੇਸਬੁੱਕ ਪ੍ਰਮੁੱਖ ਜੁਕਰਬਰਗ ਦੇ ਘਰ ਆਈ ਇੱਕ ਹੋਰ ਨੰਨ੍ਹੀ ਪਰੀ

Share this News

ਵਾਸ਼ਿੰਗਟਨ : ਫੇਸਬੁੱਕ ਦੇ ਸੀਈਓ ਅਤੇ ਸਹਿਬਾਨੀ ਮਾਰਕ ਜ਼ਰਕਬਰਗ ਦੇ ਘਰ ਦੂਜੀ ਧੀ ਨੇ ਜਨਮ ਲਿਆ ਹੈ। ਜ਼ਕਰਬਰਗ ਨੇ ਫੇਸਬੁੱਕ ਪੋਸਟ ਰਾਹੀਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੇ ਆਪਣੀ ਧੀ ਦਾ ਨਾਂ ਅਗਸਤ ਰੱਖਿਆ ਹੈ। ਉਸ ਨੇ ਆਪਣੀ ਨਵਜੰਮੀ ਧੀ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਤਸਵੀਰ ’ਚ ਉਸ ਦੀ ਪਤਨੀ ਪਿ੍ਰਸਿਲਾ ਚਾਨ ਤੇ ਵੱਡੀ ਧੀ ਮੈਕਸਿਮਾ ਵੀ ਨਜ਼ਰ ਆ ਰਹੀ ਹੈ।


Aug 30

‘ਹਾਰਵੇ’ ਤੂਫਾਨ ਦਾ ਅਮਰੀਕਾ ‘ਚ ਕਹਿਰ ਜਾਰੀ

Share this News

ਹਿਊਸਟਨ : ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਚੱਕਰਵਾਤੀ ਤੂਫਾਨ ਹਾਰਵੇ ਕਾਰਨ ਬੁਰੀ ਤਰ੍ਹਾਂ ਪ੍ਰਭਾਵਤ ਟੈਕਸਾਸ ਸੂਬੇ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਹਾਰਵੇ ਨੇ ਸੂਬੇ ਵਿਚ ਭਿਆਨਕ ਤਬਾਹੀ ਮਚਾਈ ਹੈ ਅਤੇ ਇਸ ਦੀ ਲਪੇਟ ਵਿਚ ਆ ਕੇ ਘੱਟ ਤੋਂ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ। ਟੈਕਸਾਸ ਦੇ ਦੌਰੇ 'ਤੇ ਮੰਗਲਵਾਰ ਨੂੰ ਅਪਣੀ ਪਤਨੀ ਮੇਲਾਨੀਆ ਟਰੰਪ ਦੇ ਨਾਲ ਪੁੱਜੇ ਟਰੰਪ ਨੇ ਕਾਰਪਸ ਕ੍ਰਿਸਟੀ ਦੇ ਕੋਲ ਅਪਣੇ ਸੰਬਧਨ ਵਿਚ ਕਿਹਾ ਕਿ ਰਾਹਤ ਅਤੇ ਬਚਾਅ ਦਾ ਕੰਮ ਇਸ ਤਰ੍ਹਾਂ ਕੀਤਾ ਜਾਵੇ ਕਿ ਲੋਕ ਮਿਸਾਲ ਦੇਣ ਕਿ ਚੱਕਰਵਾਤ ਦੇ ਕਹਿਰ ਨਾਲ ਇਸ ਤਰ੍ਹਾਂ ਨਿਪਟਿਆ ਜਾਂਦਾ ਹੈ। ਉਨ੍ਹਾਂ ਨੇ ਟੈਕਸਾਸ ਦੇ ਲੋਕਾਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ...


Aug 30

ਡੋਕਲਾਮ ਵਿਵਾਦ : ਭਾਰਤ ਨੇ ਦੋਵਾਂ ਦੇਸ਼ਾਂ ਵਲੋਂ ਫੌਜ ਹਟਾਉਣ ਦਾ ਕੀਤਾ ਦਾਅਵਾ

Share this News

ਬੀਜਿੰਗ : ਭਾਰਤ ਅਤੇ ਚੀਨ ਦਰਮਿਆਨ 2 ਮਹੀਨੇ ਤੋਂ ਵੀ ਵੱਧ ਸਮੇਂ ਤੋਂ ਸਿੱਕਮ ਦੇ ਡੋਕਲਾਮ ਇਲਾਕੇ 'ਚ ਜਾਰੀ ਤਣਾਅ ਨੂੰ ਖ਼ਤਮ ਕਰਨ ਲਈ ਦੋਵੇਂ ਦੇਸ਼ ਵਿਵਾਦਿਤ ਇਲਾਕੇ ਤੋਂ ਆਪੋ-ਆਪਣੀਆਂ ਫੌਜਾਂ ਹਟਾਉਣ ਨੂੰ ਰਾਜ਼ੀ ਹੋ ਗਏ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਵਲੋਂ ਫੌਜਾਂ ਹਟਾਉਣ ਦਾ ਕੰਮ ਲਗਪਗ ਮੁਕੰਮਲ ਹੋ ਗਿਆ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਚੀਨੀ ਸੈਨਿਕ ਆਪਣੇ ਬੁਲਡੋਜ਼ਰਾਂ ਸਮੇਤ ਝਗੜੇ ਵਾਲੀ ਥਾਂ ਤੋਂ ਚਲੇ ਗਏ ਹਨ ਅਤੇ ਤੰਬੂ ਵੀ ਹਟਾ ਲਏ ਹਨ, ਜਿਹੜੇ ਉਨ੍ਹਾਂ ਨੇ ਲਗਾਏ ਸਨ। ਉਨ੍ਹਾਂ ਦੱਸਿਆ ਹੁਣ ਇਹ ਇਲਾਕਾ ਸੈਨਿਕਾਂ ਤੋਂ ਰਹਿਤ ਹੋ ਗਿਆ ਹੈ। ਭਾਰਤ ਵੱਲੋਂ ਜਾਰੀ ਇਕ ਬਿਆਨ ਮੁਤਾਬਿਕ ਡੋਕਲਾਮ ਵਿਵਾਦ ...[home] [1] 2 3 4 5 6 7 ... 115 [next]1-10 of 1141

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved