Internatinoal News Section
Jan 22

ਦੁਨੀਆਂ ਦੀ ਸਭ ਤੋਂ ਸੁੰਦਰ ਅਤੇ ਜੁਝਾਰੂ ਔਰਤ ਰਾਸ਼ਟਰਪਤੀ

ਕ੍ਰੋਏਸ਼ੀਆ : ਕ੍ਰੋਏਸ਼ੀਆ ਮੱਧ ਯੂਰਪ ਦਾ ਬਹੁਤ ਸੁੰਦਰ ਦੇਸ਼ ਹੈ। ਇੱਥੇ ਟੈਨਿਸ ਦੀ ਧੂਮ ਹੁੰਦੀ ਹੈ। ਕ੍ਰੋਏਸ਼ੀਅਨ ਯੂਰਪੀ ਦੇਸ਼ਾਂ ਵਿਚੋਂ ਸਭ ਤੋਂ ਵੱਧ ਜਿੰਦਾਦਿਲ ਅਤੇ ਸੋਹਣੇ ਲੋਕ ਮੰਨੇ ਜਾਂਦੇ ਹਨ। ਇਸ ਸੋਹਣੇ ਦੇਸ਼ ਦੀ ਕਮਾਨ ਸੁੰਦਰ ਔਰਤ ਰਾਸ਼ਟਰਪਤੀ ਦੇ ਹੱਥਾਂ ਵਿਚ ਆ ਚੁੱਕੀ ਹੈ, ਜਿਸਦਾ ਨਾਮ ਕੋਲਿੰਡਾ ਗ੍ਰੈਬਰ ਕਿਤਾਰੋਵਿਕ ਹੈ। ਇਨ੍ਹਾਂ ਨੇ ਸਿਰਫ 46 ਸਾਲ ਦੀ ਉਮਰ ਵਿਚ ਦੇਸ਼ ਦੀ ਕਮਾਨ ਬਹੁਤ ਵਧੀਆ ਤਰੀਕੇ ਨਾਲ ਸੰਭਾਲੀ ਹੈ। ਇਹ ਕ੍ਰੋਏਸ਼ੀਆਈ ਡੈਮੋਕ੍ਰੇਟਿਕ ਯੂਨਿਆਨ ਪਾਰਟੀ ਦੀ ਨੇਤਾ ਰਹਿ ਚੁੱਕੀ ਹੈ। ਰਾਸ਼ਟਰਪਤੀ ਬਣਨ ਲਈ ਇਨ੍ਹਾਂ ਨੇ ਕ੍ਰਿਆਸ਼ੀਲ ਰਾਜਨੀਤੀ ਨੂੰ ਛੱਡ ਦਿੱਤਾ ਹੈ ਅਤੇ ਰਾਸ਼ਟਰਪਤੀ ਦੇ ਤੌਰ 'ਤੇ ਦੇਸ਼ ਦੀ ਜਿੰਮੇਵਾਰੀ ਸੰਭਾਲ ਲਈ ਹੈ। ਇਹ ਦੇਸ਼ ਦੇ ਕਈ ਮੋਰਚਿਆਂ ਦੀ ਅਗਵਾਈ ਕਰ ਚੁੱਕੀ ਹੈ। ਉਹ ਸੰਯੁਕਤ ਰਾਸ਼ਟਰ ਸੰਘ ਦੇ ਕੇਂਦਰੀ ਕਮਰੇ ਵਿਚ ਭਾਸ਼ਣ ਦੇ ਚੁੱਕੀ ਹੈ। ਇੰਟਰਨੈੱਟ 'ਤੇ ਸਭ ਤੋਂ ਵੱਧ ਲੱਭੀ ਜਾਣ ਵਾਲੀ ਯੂਰਪੀ ਹਸਤੀ ਕੋਲਿੰਡਾ ਗ੍ਰੈਬਰ ਹੀ ਹੈ। ਆਪਣੇ ਗਲੈਮਰ ਕਾਰਨ ਕੋਲਿੰਡਾ ਬਹੁਤ ਸਮੇਂ ਤਕ ਚਰਚਾ ਵਿਚ ਰਹਿ ਚੁੱਕੀ ਹੈ ਪਰ ਇਹ  ਉਨ੍ਹਾਂ ਦੀਆਂ ਪੁਰਾਣੀਆਂ ਤਸਵੀਰਾਂ ਹਨ। ਇਨ੍ਹਾਂ ਦੇ ਰਾਸ਼ਟਰਪਤੀ ਬਣਨ ਮਗਰੋਂ ਦੇਸ਼ ਅਤੇ ਵਿਦੇਸ਼ੀ ਸੰਬੰਧਾਂ ਵਿਚ ਹੈਰਾਨੀਜਨਕ ਬਦਲਾਓ ਦੇਖਣ ਨੂੰ ਮਿਲਿਆ ਹੈ। 


Viewers  679
   Share this News


Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved