Internatinoal News Section
Jan 30

ਕਨਿਸ਼ਕ ਮਾਮਲੇ ਨਾਲ ਸਬੰਧਿਤ ਇੰਦਰਜੀਤ ਰਿਆਤ ਜੇਲ੍ਹ ਵਿੱਚੋਂ ਰਿਹਾਅ

ਵੈਨਕੂਵਰ : ਸਤੰਬਰ 1985 ਵਿੱਚ ਟੋਰਾਂਟੋ ਤੋਂ 331 ਯਾਤਰੀਆਂ ਸਮੇਤ ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਨੂੰ ਐਟਲਾਂਟਕ ਸਾਗਰ ਉਪਰੋਂ ਉਡਦੇ ਹੋਏ ਬੰਬ ਨਾਲ ਉਡਾਏ ਜਾਣ ਅਤੇ ਟੋਕੀਓ ਹਵਾਈ ਅੱਡੇ ’ਤੇ ਬੰਬ ਚੱਲਣ ਕਾਰਨ ਦੋ ਕਾਰਗੋ ਮੁਲਾਜ਼ਮਾਂ ਦੀ ਮੌਤ ਦੇ ਮਾਮਲੇ ਨਾਲ ਸਬੰਧਿਤ ਰਹੇ ਇੰਦਰਜੀਤ ਸਿੰਘ ਰਿਆਤ ਨੂੰ ਸ਼ਰਤਾਂ ਤਹਿਤ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਝੂਠੀ ਗਵਾਹੀ ਦੇ ਕੇ ਅਦਾਲਤ ਨੂੰ ਗੁੰਮਰਾਹ ਕਰਨ ਦੇ ਦੋਸ਼ ਅਧੀਨ ਉਸ ਨੂੰ ਸਾਲ 2011 ਵਿੱਚ ਨੌਂ ਸਾਲ ਦੀ ਸਜ਼ਾ ਸੁਣਾਈ ਗਈ ਸੀ, ਜਿਸ ਦਾ ਦੋ ਤਿਹਾਈ ਹਿੱਸਾ ਸ਼ਾਂਤੀਪੂਰਵਕ ਪੂਰਾ ਕਰਨ ’ਤੇ ਉਸ ਦੀ ਅਗਾਊਂ ਰਿਹਾਈ ਸੰਭਵ ਹੋ ਸਕੀ। ਉਸ ’ਤੇ ਦੋਸ਼ ਸਨ ਕਿ 2003 ਵਿੱਚ ਕਨਿਸ਼ਕ ਬੰਬ ਕਾਂਡ ਬਾਰੇ ਅਦਾਲਤ ਵਿੱਚ ਘਟਨਾ ਬਿਆਨਦਿਆਂ ਉਸ ਨੇ ਸੱਚ ਲੁਕੋ ਕੇ ਅਦਾਲਤ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ, ਜਦੋਂ ਕਿ ਪਹਿਲਾਂ ਉਸ ਨੇ ਮੰਨਿਆ ਸੀ ਕਿ ਤਲਵਿੰਦਰ ਸਿੰਘ ਪਰਮਾਰ ਵੱਲੋਂ ਜਹਾਜ਼ ਕਾਂਡ ਨਾਲ ਸਬੰਧਿਤ ਬੰਬ ਬਣਾਏ ਜਾਣ ਦੀ ਉਸ ਨੂੰ ਪੂਰੀ ਜਾਣਕਾਰੀ ਸੀ ਪਰ ਉਹ ਇਸ ਗੱਲੋਂ ਅਣਜਾਣ ਸੀ ਕਿ ਬੰਬ ਕਿੱਥੇ ਵਰਤੇ ਜਾਣੇ ਹਨ। ਤਲਵਿੰਦਰ ਸਿੰਘ ਪਰਮਾਰ ਨੂੰ ਪੰਜਾਬ ਪੁਲੀਸ ਨੇ 1989 ਵਿੱਚ ਕਥਿਤ ਫ਼ਰਜ਼ੀ ਮੁਕਾਬਲੇ ਵਿੱਚ ਮਾਰ ਦਿੱਤਾ ਸੀ।
ਰਿਹਾਈ ਦੌਰਾਨ ਉਸ ਉਤੇ ਇਹ ਸ਼ਰਤਾਂ ਲਾਗੂ ਰਹਿਣਗੀਆਂ ਕਿ ਉਹ ਕਿਸੇ ਵੀ ਅਜਿਹੇ ਪਦਾਰਥ ਨੂੰ ਨਹੀਂ ਛੂਹੇਗਾ, ਜੋ ਕਿਸੇ ਵੀ ਤਰ੍ਹਾਂ ਵਿਸਫੋਕਟ ਹੋ ਸਕਦਾ ਹੋਏ ਅਤੇ ਨਾ ਉਹ ਕਨਿਸ਼ਕ ਪੀਡ਼ਤ ਪਰਿਵਾਰਾਂ ਦੇ ਕਿਸੇ ਮੈਂਬਰ ਨਾਲ ਸੰਪਰਕ ਕਰਨ ਦਾ ਯਤਨ ਕਰੇਗਾ। ਉਸ ਨੂੰ ਅਜਿਹੀ ਥਾਂ ਰਹਿਣਾ ਪਏਗਾ, ਜਿੱਥੇ ਉਸ ਦੀ ਮਾਨਸਿਕਤਾ ’ਤੇ ਨਜ਼ਰ ਰੱਖੀ ਜਾ ਸਕੇ। ਪ੍ਰੀਮੀਅਰ ਵੱਲੋਂ ਭਾਰਤੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ: ਬ੍ਰਿਟਿਸ਼ ਕੋਲੰਬੀਆ ਦੀ ਪ੍ਰੀਮੀਅਰ (ਮੁੱਖ ਮੰਤਰੀ) ਕ੍ਰਿਸਟੀ ਕਲਾਰਕ ਨੇ ਭਾਰਤੀ ਭਾਈਚਾਰੇ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਅਜਿਹਾ ਦਿਨ ਹੈ, ਜਦੋਂ ਭਾਰਤੀਆਂ ਨੇ ਆਪਣਾ ਸੰਵਿਧਾਨ ਤੇ ਵਿਧਾਨ ਅਪਣਾਇਆ ਅਤੇ ਦੁਨੀਆਂ ਦਾ ਵਿਸ਼ਾਲ ਲੋਕਤੰਤਰ ਹੋਣ ਦਾ ਮਾਣ ਮਹਿਸੂਸ ਕੀਤਾ। ਉਨ੍ਹਾਂ ਕਿਹਾ ਕਿ ਕੈਨੇਡਾ ਨੂੰ ਭਾਰਤੀ ਭਾਈਚਾਰੇ ਨਾਲ ਸਾਂਝ ਤੋਂ ਵੱਡੀਆਂ ਵਪਾਰਕ ਤੇ ਸਭਿਆਚਾਰਕ ਪ੍ਰਾਪਤੀਆਂ ਦੀਆਂ ਉਮੀਦਾਂ ਹਨ। ਮੌਜ ਮਸਤੀ ਵਿੱਚ ਗੋਲੀਆਂ ਚਲਾਉਣ ਵਾਲੇ ਤਿੰਨੇ ਕਾਬੂ: ਪੁਲੀਸ ਨੇ ਅੱਜ ਤਡ਼ਕਸਾਰ ਸਰੀ ਦੀ 136 ਸਟਰੀਟ ਦੇ ਇਕ ਘਰ ’ਤੇ ਗੋਲੀਆਂ ਚਲਾਉਣ ਵਾਲੇ ਪਿਕਅੱਪ ਵੈਨ ਸਵਾਰ ਤਿੰਨ ਮੁੰਡਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਤਿੰਨਾਂ ਨੇ ਮੌਜ ਮਸਤੀ ਦੇ ਚੱਕਰ ਵਿੱਚ ਹੀ ਗੋਲੀਆਂ ਚਲਾਈਆਂ ਸਨ। ਬੇਸ਼ੱਕ ਗੋਲੀਆਂ ਕਿਸੇ ਦੇ ਲੱਗੀਆਂ ਨਹੀਂ ਪਰ ਇਸ ਕਾਰਨ ਰਿਹਾਇਸ਼ੀ ਖੇਤਰ ਵਿੱਚ ਤਡ਼ਕਸਾਰ ਦਹਿਸ਼ਤ ਦਾ ਮਾਹੌਲ ਬਣ ਗਿਆ।


Viewers  135
   Share this News


Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved