Internatinoal News Section

Monthly Archives: JANUARY 2014


Jan 31

ਅਮਰੀਕੀ ਖੁਫੀਆਂ ਜਾਂਚ ਦਾ ਦਾਅਵਾ, ਭਾਰਤ ਵਿੱਚ ਕਿਸੇ ਵੀ ਪਾਰਟੀ ਨੂੰ ਨਹੀਂ ਮਿਲੇਗਾ ਬਹੁਮਤ

Share this News

ਵਾਸ਼ਿੰਗਟਨ : ਭਾਰਤ ਵਿੱਚ ਗਠਜੋੜ ਸਰਕਾਰ ਦਾ ਹੀ ਬੋਲਬਾਲਾ ਰਹੇਗਾ ਕਿਉਂਕਿ ਆਮ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲੇਗਾ। ਅਮਰੀਕੀ ਖੁਫੀਆ ਵਿਭਾਗ ਦੇ ਪ੍ਰਮੁੱਖ ਨੇ ਇਹ ਪ੍ਰਗਟਾਵਾ ਕੀਤਾ। ਅਮਰੀਕੀ ਰਾਸ਼ਟਰੀ ਇੰਨੈਲੀਜੈਂਸ ਦੇ ਨਿਰਦੇਸ਼ਕ ਜੇਮਜ ਕਲੇਪਰ ਨੇ ਕਿਹਾ ਕਿ ਭਾਰਤ ਵਿਚ 1984 ਤੋਂ ਬਾਅਦ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਰਾਜਸੀ ਦਲਾਂ ਦੇ ਧਰੁਵੀਕਰਨ ਨਾਲ ਰਾਜਨੀਤਕ ਸਹਿਮਤੀ ਬਣਾਉਣਾ ਹੋਰ ਮੁਸ਼ਕਲ ਹੋ ਜਾਵੇਗਾ। ਕਲੇਪਰ ਨੇ ਕਿਹਾ ਕਿ 2014 ਦੀਆਂ ਆਮ ਚੋਣਾਂ ਬਾਅਦ ਜੋ ਵੀ ਸਰਕਾਰ ਬਣੇਗੀ, ਉਹ ਅਮਰੀਕਾ ਪ੍ਰਤੀ ਸਾਕਾਰਤਮਕ ਰੁਖ  ਰੱਖੇਗੀ।


Jan 31

ਸਭ ਤੋਂ ਵੱਧ ਬਿਜਲੀਆਂ ਡਿੱਗਣ ਕਾਰਨ ਵੈਨੇਜੁਏਲਾ ਦਾ ਨਾਂ ਗਿੰਨੀਜ ਬੁੱਕ ਵਿੱਚ ਹੋਇਆ ਦਰਜ

Share this News

ਕਰਾਕਾਸ : ਦੁਨੀਆਂ ਵਿੱਚ ਲੋਕ ਅਨੋਖੇ ਕਰਤੱਬ ਕਰਕੇ ਆਪਣਾ ਨਾਂ ਗਿੰਨੀਜ ਬੁੱਕ ਵਿੱਚ ਦਰਜ ਕਰਵਾਉਂਦੇ ਹਨ ਅਤੇ ਡਰਦੇ ਰਹਿੰਦੇ ਹਨ ਕਿ ਪਤਾ ਨਹੀਂ ਕਦੋ ਕੋਈ ਉਨ੍ਹਾਂ ਦਾ ਰਿਕਾਰਡ ਤੋੜ ਕੇ ਆਪਣਾ ਨਾਂ ਦਰਜ ਕਰਵਾ ਲਵੇ ਪਰ ਵੈਨੇਜੁਏਲਾ ਦੇ ਜੁਲੀਆ ਸੂਬੇਸ ਨੂੰ ਇਸ ਤਰ੍ਹਾਂ ਦਾ ਕੋਈ ਡਰ ਨਹੀਂ ਹੈ ਕਿਉਂਕਿ ਸ਼ਾਇਦ ਹੀ ਕਿਸੇ ਹੋਰ ਥਾਂ ਇੱਕ ਘੰਟੇ ਵਿੱਚ 20 ਹਜਾਰ ਤੋਂ ਵੱਧ ਬਿਜਲੀ ਡਿਗਣ ਦੀ ਘਟਨਾ ਹੋਈ ਹੋਵੇ। ਗਿੰਨੀਜ ਬੁੱਕ ਅਨੁਸਾਰ ਵੈਨੇਜੁਏਲਾ ਦੇ ਪੱਛਮੀ ਸੂਬੇ ਜੁਲੀਆ ਵਿੱਚ ਇਕ ਮਿੰਟ ਵਿੱਚ ਲਗਭਗ ਔਸਤਨ 18 ਤੋਂ 60 ਵਾਰ, ਹਰ ਘੰਟੇ ਵਿਚ 20 ਹਜਾਰ ਤੋਂ ਵੱਧ ਵਾਰ ਬਿਜਲੀ ਡਿੱਗੀ। ਵੈਨੇਜੁਏਲਾ ਦੇ ਉਪ ਰਾਸ਼ਟਰਪਤੀਾ ਜਾਰਜ ਆਰੀਓਜੋ ਨੂੰ ਕੱਲ ਗਿੰਨੀਜ ਬੁੱਕ ...


Jan 31

ਮਹਾਰਾਣੀ ਐਲਿਜਾਬੈਥ ਨੂੰ ਖਰਚ ਵਿੱਚ ਕਟੌਤੀ ਕਰਨ ਦੀ ਹਦਾਇਤ

Share this News

ਲੰਡਨ : ਬ੍ਰਿਟਿਸ਼ ਮਹਾਰਾਣੀ ਐਲਿਜਾਬੈਥ 'ਤੇ ਕੀਤੇ ਜਾਣ ਵਾਲੇ ਖਰਚ ਵਿੱਚ ਭਾਰੀ ਵਾਧੇ ਨੂੰ ਦੇਖ ਕੇ ਇਥੋਂ ਦੀ ਸੰਸਦ ਨੇ ਸ਼ਾਹੀ ਖਾਨਦਾਨ ਨੂੰ ਖਰਚ ਵਿੱਚ ਕਟੌਤੀ ਕਰਨ ਦੀ ਹਦਾਇਤ ਦਿੱਤੀ ਹੈ। ਵਿੱਤ ਸਾਲ 2012-13 ਦੌਰਾਨ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਵੱਲੋਂ ਖਰਚ ਕੀਤੇ ਗਏ ਪੂਰੇ ਧਨ ਦੇ ਅੰਕੜੇ ਦੀ 35 ਸਫਿਆਂ ਦੀ ਰਿਪੋਰਟ ਹਾਊਸ ਆਫ ਕਾਮਨਜ ਦੀ ਲੋਕ ਲੇਖਾ ਕਮੇਟੀ ਦੇ ਸਾਹਮਣੇ ਪੇਸ਼ ਕੀਤੀ ਗਈ। ਸੰਸਦ ਮੁਤਾਬਕ ਸ਼ਾਹੀ ਘਰਾਣੇ ਦੇ ਕਈ ਮਹੱਲ ਰਹਿਣ ਲਾਇਕ ਨਹੀਂ ਬਚੇ ਹਨ ਅਤੇ ਉਨ੍ਹਾਂ ਦੀ ਮੁਰੰਮਤ ਦੀ ਫੌਰੀ ਲੋੜ ਹੈ।


Jan 31

ਪਾਕਿ ਸਰਕਾਰ ਤਾਲਿਬਾਨ ਨੂੰ ਖਦੇੜਨ ਲਈ ਤਿਆਰੀ ਵਿੱਚ

Share this News

ਇਸਲਾਮਾਬਾਦ : ਪਾਕਿਸਤਾਨ ਸਰਕਾਰ ਨੇ ਉਤਰੀ ਵਜੀਰਿਸਤਾਨ ਦੇ ਬੇਚੈਨ ਇਲਾਕੇ ਵਿੱਚ ਤਾਲਿਬਾਨ ਖਿਲਾਫ ਜੰਗ ਛੇੜਨ ਦਾ ਫੈਸਲਾ ਕੀਤਾ ਹੈ ਅਤੇ ਫੌਜੀ ਕਾਰਵਾਈ ਕਦੇ ਵੀ ਕੀਤੀ ਜਾ ਸਕਦੀ ਹੈ। ਇੱਕ ਮੀਡੀਆ ਰਿਪੋਰਟ ਵਿੱਚ ਅੱਜ ਇਹ ਦਾਅਵਾ ਕੀਤਾ ਗਿਆ ਹੈ। ਡਾਨ ਨਿਊਜ ਨੇ ਇਸ ਘਟਨਾਕ੍ਰਮ ਨਾਲ ਜੁੜੇ ਇੱਕ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਹੈ ਕਿ ਉਤਰੀ ਵਜੀਰਿਸਤਾਨ ਏਜੰਸੀ ਵਿੱਚ ਜਾਣ ਲਈ ਇੱਕ ਤੋਂ ਜਿਆਦਾ ਵਿਕਲਪਾਂ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ। ਹੁਣ ਇਹ ਸਿਰਫ ਕੁਝ ਹੀ ਸਮੇਂ ਦੀ ਗੱਲ ਬਚੀ ਹੈ। ਅਧਿਕਾਰੀ ਨੇ ਕਿਹਾ ਕਿ ਫੌਜੀ ਯੋਜਨਾ ਵਿੱਚ ਕੁਝ ਸਮਾਂ ਲੱਗੇਗਾ, ਪਰ ਪੀ.ਐਮ.ਐਲ.ਐਨ. ਸਰਕਾਰ ਨੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਵਾਜ ਸ਼ਰੀਫ ਅਤੇ ਫੌਜ ...


Jan 31

ਕੈਨੇਡਾ ਵਿੱਚ ਸੀਨੀਅਰ ਨਰਸਿੰਗ ਹੋਮ ਨੂੰ ਅੱਗ- 8 ਮੌਤਾਂ, 30 ਲਾਪਤਾ

Share this News

ਵੈਨਕੂਵਰ : ਕੈਨੇਡਾ ਦੇ ਸੂਬੇ ਕਿਊਬੈਕ ਵਿੱਚ ਇਕ ਸੀਨੀਅਰ ਨਰਸਿੰਗ ਹੋਮ ਨੂੰ ਬੀਤੀ ਰਾਤ ਲੱਗੀ ਭਿਆਨਕ ਅੱਗ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਲਾਪਤਾ ਦੱਸੇ ਜਾਂਦੇ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਕਿਊਬੈਕ ਸਿਟੀ ਦੇ ਉੱਤਰ ਪੂਰਬ ਵਿੱਚ ਕਰੀਬ 230 ਕਿਲੋਮੀਟਰ ਦੂਰੀ 'ਤੇ ਸਥਿਤ ਲੈਸਲੇ-ਵਾਰਤੇ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ। ਅੱਧੀ ਰਾਤ ਨੂੰ ਭਿਆਨਕ ਅੱਗ 'ਤੇ ਕਾਬੂ ਪਾਉਣ ਲਈ ਵੱਡੀ ਗਿਣਤੀ ਵਿੱਚ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਪਹੁੰਚ ਗਈਆਂ, ਪਰ ਇਸ ਦੇ ਬਾਵਜੂਦ ਜਾਨੀ ਨੁਕਸਾਨ ਹੋਣ ਤੋਂ ਬਚਾਇਆ ਨਾ ਜਾ ਸਕਿਆ। ਦੱਸਿਆ ਜਾਂਦਾ ਹੈ ਕਿ ਸਿਰਗਟ ਦੀ ਚੰਗਿਆੜੀ ਤੋਂ ਅੱਗ ਲੱਗੀ, ਜਿਹੜੀ ਮਿੰਟਾਂ ਵਿੱਚ ਹੀ ਸੀਨੀਅਰ ਨਰਸਿੰਗ ਹੋਮ ਦੇ ਚਾਰੇ ਪਾਸੇ ਫੈਲ ਗਈ।
   ...


Jan 31

ਪਗੜੀ 'ਤੇ ਰੋਕ ਹਟਾਏਗਾ ਬ੍ਰਿਟੇਨ

Share this News

ਲੰਦਨ : ਬ੍ਰਿਟੇਨ ਹਾਈ ਰਿਸਕ ਵਾਲੀਆਂ ਕੰਮ ਦੀਆਂ ਥਾਵਾਂ 'ਤੇ ਪਗੜੀ 'ਤੇ ਲੱਗੀ ਰੋਕ ਨੂੰ ਅਗਲੇ ਹਫਤੇ ਤੋਂ ਖਤਮ ਕਰ ਰਿਹਾ ਹੈ। ਇਸ ਬਾਰੇ ਕੁਝ ਸਿੱਖ ਗਰੁੱਪਾਂ ਦਾ ਕਹਿਣਾ ਹੈ ਕਿ ਇਹ ਆਪਰੇਸ਼ਨ ਬਲਿਊ ਸਟਾਰ ਵਿੱਚ ਮਾਰਗਰੇਟ ਥੈਚਰ ਸਰਕਾਰ ਦੇ ਕਥਿਤ ਤੌਰ 'ਤੇ ਸ਼ਾਮਿਲ ਹੋਣ ਦੀ ਖਬਰ ਆਉਣ ਤੋਂ ਬਾਅਦ ਚੀਜਾਂ ਨੂੰ ਸੁਧਾਰਨ ਵਰਗਾ ਹੈ। ਕੰਮ ਤੇ ਪੈਨਸ਼ਨ ਵਿਭਾਗ ਐਲਾਨ ਕਰਨ ਵਾਲਾ ਹੈ ਕਿ ਫੈਕਟਰੀਆਂ ਤੇ ਗੋਦਾਮਾਂ ਵਿੱਚ ਹੁਣ ਸਿੱਖਾਂ ਨੂੰ ਸਖਤ ਹੈਟ ਪਾਉਣਾ ਜਰੂਰੀ ਨਹੀਂ ਹੋਵੇਗਾ।


Jan 31

ਕੈਨੇਡਾ ਦੇ ਬਿਰਧ ਆਸ਼ਰਮ ਵਿੱਚ ਅੱਗ ਨਾਲ 5 ਮਰੇ, 25 ਲਾਪਤਾ

Share this News

ਮਾਂਟਰੀਅਲ : ਕੈਨੇਡਾ ਦੇ ਕਿਊਬੈਕ ਸੂਬੇ ਵਿੱਚ ਇਕ ਦਰਦਨਾਕ ਹਾਦਸੇ ਦੌਰਾਨ 5 ਬਜੁਰਗਾਂ ਦੀ ਮੌਤ ਹੋਣ ਦਾ ਖਦਸ਼ਾ ਹੈ। ਇਹ ਹਾਦਸਾ ਬਿਰਧ ਆਸ਼ਰਮ ਵਿੱਚ ਅੱਗ ਲੱਗਣ ਕਾਰਨ ਵਾਪਰਿਆ। ਕੈਨੇਡਾ ਦੇ ਅੱਗ ਬੁਝਾਊ ਦਸਤੇ ਮੁਤਾਬਕ ਆਸ਼ਰਮ ਵਿੱਚ ਅੱਗ ਅੱਧੀ ਰਾਤ ਤੋਂ ਬਾਅਦ ਲੱਗੀ ਬਿਰਧ ਆਸ਼ਰਮ ਵਿੱਚ 50 ਤੋਂ 60 ਬਜੁਰਗ ਰਹਿ ਰਹੇ ਸਨ। ਅਧਿਕਾਰੀਆਂ ਮੁਤਾਬਕ ਤਿੰਨ ਬਜੁਰਗਾਂ ਦੀ ਪਛਾਣ ਕਰ ਲਈ ਗਈ ਹੈ।
    ਆਸ਼ਰਮ ਦੇ ਗੁਆਂਢ ਵਿੱਚ ਰਹਿ ਰਹੇ ਪਾਸਕਲ ਫਿਲੀਅਨ ਨੇ ਰੇਡੀਓ ਕੈਨੇਡਾ ਨੂੰ ਦੱਸਿਆ, ''ਸਾਨੂੰ ਆਸ਼ਰਮ ਅੰਦਰੋਂ ਚੀਕਾਂ ਦੀਆਂ ਆਵਾਜਾਂ ਆ ਰਹੀਆਂ ਸਨ। ਅੱਗ ਬਹੁਤ ਭਿਆਨਕ ਸੀ। ਇੰਜ ਜਾਪਦਾ ਸੀ ਜਿਵੇਂ ਘਾਹ ਦੇ ਕੁੱਪ ਨੂੰ ਅੱਗ ਲਾਈ ਗਈ ਹੋਵੇ।'' ਉਨ੍ਹਾਂ ਕਿਹਾ ਕਿ ਹਵਾ ...


Jan 31

ਲਿਟਲ ਇੰਡੀਆ ਦੀ ਪੁਲੀਸ ਨੂੰ ਵਧੇਰੇ ਤਾਕਤਾਂ ਦੇਣ ਵਾਲੇ ਬਿੱਲ ਦਾ ਭਾਰਤੀ ਕਾਮਿਆਂ 'ਤੇ ਕੋਈ ਮਾੜਾ ਅਸਰ ਨਹੀਂ ਪਵੇਗਾ - ਸਿੰਗਾਪੁਰ

Share this News

ਸਿੰਗਾਪੁਰ : ਸਿੰਗਾਪੁਰ ਨੇ ਭਾਰਤੀ ਕਾਮਿਆਂ ਨੂੰ ਭਰੋਸਾ ਦਿੱਤਾ ਹੈ ਕਿ ਨਵੇਂ ਬਿੱਲ ਨਾਲ ਉਨ੍ਹਾਂ 'ਤੇ ਕੋਈ ਅਸਰ ਨਹੀਂ ਪਵੇਗਾ। ਜਿਕਰਯੋਗ ਹੈ ਕਿ ਇਸ ਨਵੇਂ ਬਿਲ ਰਾਹੀਂ ਲਿਟਲ ਇੰਡੀਆ ਵਿੱਚ ਪੁਲੀਸ ਨੂੰ ਵਿਸ਼ੇਸ਼ ਤਾਕਤਾਂ ਦਿੱਤੀਆਂ ਜਾਣਗੀਆਂ। ਪਿਛਲੇ ਸਾਲ ਇਕ ਭਾਰਤੀ ਕਾਮੇ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਤੋਂ ਬਾਅਦ ਲਿਟਲ ਇੰਡੀਆ ਵਿਚ ਦੰਗੇ ਭੜਕ ਗਏ ਸਨ।
    ਸਿੰਗਾਪੁਰ ਦੇ ਕਾਨੂੰਨ ਅਤੇ ਵਿਦੇਸ਼ ਮੰਤਰੀ ਕੇ.ਸ਼ਨਮੁਗਮ ਨੇ ਕਿਹਾ ਕਿ ਲਿਟਲ ਇੰਡੀਆ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਇਹ ਬਿਲ ਇਕ ਕੋਸ਼ਿਸ਼ ਹੈ। ਇਹ ਬਿਲ ਲਿਟਲ ਇੰਡੀਆ ਤਕ ਹੀ ਸੀਮਤ ਰਹੇਗਾ ਕਿਉਂਕਿ ਇਹ ਸਰਕਾਰ ਦੀ ਜਿੰਮੇਵਾਰੀ ਹੈ ਕਿ ਅਜਿਹੇ ਦੰਗੇ ਮੁੜ ਤੋਂ ਚੋਣ ਨੂੰ ਰੋਕਣ ਲਈ ਕੀ ਕੀਤਾ ਜਾ ...


Jan 31

ਬੰਗਲਾਦੇਸ਼ 'ਚ ਉਲਫਾ ਨੇਤਾ ਸਮੇਤ 14 ਨੂੰ ਮੌਤ ਦੀ ਸਜ਼ਾ

Share this News

ਢਾਕਾ : ਬੰਗਲਾਦੇਸ਼ ਦੀ ਅਦਾਲਤ ਨੇ ਭਾਰਤ ਦੇ ਖਤਰਨਾਕ ਦਹਿਸ਼ਤਗਰਦਾਂ 'ਚੋਂ ਇਕ ਉਲਫਾ ਦੇ ਮੁੱਖ ਆਗੂ ਪਰੇਸ਼ ਬਰੂਆ, ਦੋ ਸਾਬਕਾ ਮੰਤਰੀਆਂ ਅਤੇ ਦੋ ਫੌਜੀ ਜਰਨੈਲਾਂ ਸਮੇਤ 14 ਵਿਅਕਤੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਦੇਸ਼ 'ਚ ਕਰੀਬ 10 ਸਾਲ ਪਹਿਲਾਂ ਸਭ ਤੋਂ ਵੱਡਾ ਅਸਲਾ ਭੰਡਾਰ ਫੜਿਆ ਗਿਆ ਸੀ ਅਤੇ ਇਨ੍ਹਾਂ ਨੂੰ ਹਥਿਆਰ ਐਕਟ ਅਤੇ ਅਸਲੇ ਦੀ ਤਸਕਰੀ ਲਈ ਸਪੈਸ਼ਲ ਪਾਵਰਜ਼ ਐਕਟ 1974 ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਪਰੇਸ਼ ਬਰੂਆ ਜੋ ਇਸ ਸਮੇਂ ਭਗੌੜਾ ਹੈ ਅਤੇ ਉਸ ਦੇ ਟਿਕਾਣੇ ਦਾ ਕਿਸੇ ਨੂੰ ਪਤਾ ਨਹੀਂ ਹੈ, ਨੂੰ ਗੈਰਹਾਜ਼ਰੀ 'ਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਸਥਾਨਕ ਮੀਡੀਆ ਮੁਤਾਬਕ ਹਥਿਆਰ ਹਾਂਗਕਾਂਗ ਤੋਂ ਸਿੰਗਾਪੁਰ ਰਾਹੀਂ ਇੱਥੇ ਤਸਕਰੀ ਰਾਹੀਂ ਪਹੁੰਚੇ ...


Jan 31

ਅਮਰੀਕੀ ਸੈਨਾ ਵਿੱਚ ਸੇਵਾ ਦਾ ਨਿਰਪੱਖ ਮੌਕਾ ਮਿਲੇ - ਮੇਜਰ ਕਲਸੀ

Share this News

ਵਾਸ਼ਿੰਗਟਨ : ਅਮਰੀਕੀ ਫੌਜ 'ਚ ਸੇਵਾ ਨਿਭਾ ਰਹੇ ਤਿੰਨਾਂ 'ਚੋਂ ਇਕ ਸਿੱਖ ਨੇ ਅਧਿਕਾਰੀਆਂ ਨੂੰ ਨੀਤੀਆਂ 'ਚ ਸੋਧ ਦੀ ਅਪੀਲ ਕੀਤੀ ਹੈ ਤਾਂ ਜੋ ਇਸ ਭਾਈਚਾਰੇ  ਦੇ ਮੈਂਬਰ ਆਪਣੇ ਧਰਮ ਨਾਲ ਸਮਝੌਤਾ ਕੀਤੇ ਬਿਨ੍ਹਾਂ ਫੌਜ 'ਚ ਸੇਵਾ ਨਿਭਾ ਸਕਣ। ਕਾਂਗਰਸ ਦੀ ਕਮੇਟੀ ਸਾਹਮਣੇ ਦਿੱਤੀ ਗਵਾਹੀ 'ਚ ਮੇਜਰ ਕਮਲਜੀਤ ਸਿੰਘ ਕਲਸੀ ਨੇ ਕਿਹਾ ਕਿ ਸਿੱਖ ਕੋਈ ਬਲੈਂਕ ਚੈੱਕ ਨਹੀਂ ਮੰਗ ਰਹੇ, ਬਲਕਿ ਅਸੀਂ ਚਾਹੁੰਦੇ ਹਾਂ ਕਿ ਅਜਿਹੇ ਹੁਕਮ ਜਾਰੀ ਕੀਤੇ ਜਾਣ ਜਿਨ੍ਹਾਂ ਨਾਲ ਫੌਜੀ ਲੋੜਾਂ ਅਤੇ ਧਾਰਮਿਕ ਆਜ਼ਾਦੀ ਦੋਨਾਂ ਦਾ ਸਨਮਾਨ ਬਹਾਲ ਰਹਿ ਸਕੇ। ਮੇਰੇ ਧਾਰਮਿਕ ਨਿਸ਼ਾਨ ਮੈਨੂੰ ਅਮਰੀਕੀ ਫੌਂ 'ਚ ਸੇਵਾ ਕਰਨ ਤੋਂ ਨਹੀਂ ਰੋਕਦੇ। ਫੌਜੀ ਮਾਮਲਿਆਂ 'ਤੇ ਸਦਨ ਦੀ ਆਰਮਡ ਸੇਵਾ ਕਮੇਟੀ ਸਬ ਕਮੇਟੀ ...[home] 1-10 of 10

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved