Internatinoal News Section

Monthly Archives: JANUARY 2015


Jan 29

ਬਹੁਤੇ ਅਮਰੀਕੀ ਸਿੱਖੀ ਤੋਂ ਨਾਵਾਕਿਫ਼

Share this News

ਵਾਸ਼ਿੰਗਟਨ : ਅਮਰੀਕਾ 'ਚ ਰਹਿਣ ਵਾਲੇ ਸਿੱਖਾਂ ਦੀ ਗਿਣਤੀ ਭਾਵੇਂ ਪੰਜ ਲੱਖ ਤੋਂ ਵਧੇਰੇ ਹੈ ਪਰ ਇਕ ਤਾਜ਼ਾ ਹੋਏ ਸਰਵੇਖਣ ਅਨੁਸਾਰ ਬਹੁਤੇ ਅਮਰੀਕੀ ਸਿੱਖ ਧਰਮ ਬਾਰੇ ਨਹੀਂ ਜਾਣਦੇ ਅਤੇ ਅਕਸਰ ਉਹ ਸਿੱਖਾਂ ਨੂੰ ਮੁਸਲਮਾਨ ਸਮਝ ਲੈਂਦੇ ਹਨ। ਇਹ ਰਿਪੋਰਟ 9/11 ਤੋਂ ਬਾਅਦ ਘੱਟ ਗਿਣਤੀ ਭਾਈਚਾਰੇ ਪ੍ਰਤੀ ਵਧਦੀਆਂ ਅਪਰਾਧ ਘਟਨਾਵਾਂ ਦੌਰਾਨ ਚਰਚਾ 'ਚ ਆਈ ਹੈ। 'ਅਮਰੀਕਾ 'ਚ ਸਿੱਖ ਧਰਮ : ਅਮਰੀਕੀ ਕੀ ਜਾਣਦੇ ਹਨ ਅਤੇ ਉਨ੍ਹਾਂ ਨੂੰ ਕੀ ਜਾਣਨ ਦੀ ਲੋੜ ਹੈ' ਨਾਮੀ ਰਿਪੋਰਟ ਅਨੁਸਾਰ ਕਈ ਅਮਰੀਕੀ ਲੋਕਾਂ ਨੇ ਤਾਂ ਕਦੇ ਇਸ ਧਰਮ ਬਾਰੇ ਸੁਣਿਆ ਤੱਕ ਨਹੀਂ ਅਤੇ ਸਰਵੇਖਣ 'ਚ ਸ਼ਾਮਲ ਸਿਰਫ 11 ਫੀਸਦੀ ਅਮਰੀਕੀ ਅਜਿਹੇ ਹਨ, ਜਿਨ੍ਹਾਂ ਦੀ ਜਾਣ-ਪਛਾਣ ਦਾ ਕੋਈ ਵਿਅਕਤੀ ਜਾਂ ਕੋਈ ਦੋਸਤ ...


Jan 29

ਭਾਰਤ ਦਾ ਮਹਿਮਾਨ ਬਣ ਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ - ਓਬਾਮਾ

Share this News

ਵਾਸ਼ਿੰਗਟਨ  : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਭਾਰਤ ਯਾਤਰਾ ਦੌਰਾਨ ਗਣਤੰਤਰ ਦਿਵਸ ਮੌਕੇ ਭਾਰਤ ਦੇ ਮੁੱਖ ਮਹਿਮਾਨ ਬਣਨ ਦੇ ਰੂਪ ਵਿੱਚ ਮੈਂ ਆਪਣੇ ਆਪ ਨੂੰ ਬਹੁਤ ਮਾਣ-ਮੱਤਾ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਬਹੁਤ ਉਤਸੁਕਤਾ ਹੈ ਕਿ ਮੈਂ ਭਾਰਤ ਵਿੱਚ ਜਾ ਕੇ ਉੱਥੋਂ ਦੇ ਲੋਕਾਂ   ਦੇ ਨਾਲ ਕੌਮੀ ਖੁਸ਼ੀਆਂ ਵਿੱਚ ਸ਼ਾਮਲ ਹੋ ਸਕਾਂ। ਇੱਕ ਮੈਗਜੀਨ ਨੂੰ ਭਾਰਤ ਰਵਾਨਾ ਹੋਣ ਤੋਂ ਪਹਿਲਾਂ ਵਿਸ਼ੇਸ਼ ਇੰਟਰਵਿਊ ਦਿੰਦਿਆਂ ਓਬਾਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਵਿਸ਼ੇਸ਼ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਕੋਲ ਭਾਰਤ ਦੇ ਵਿਕਾਸ ਦਾ ਵਿਸ਼ੇਸ਼ ਨਜ਼ਰੀਆ ਹੈ।
ਓਬਾਮਾ ਨੇ ਭਾਰਤ ਨੂੰ ਆਪਣਾ ਮਜ਼ਬੂਤ ਦੋਸਤ ਦੱਸਦਿਆਂ ਕਿਹਾ ਕਿ ਭਾਰਤ ਨੂੰ ਸੰਯੁਕਤ ...


Jan 29

ਓਬਾਮਾ ਦਾ ਵਾਈਟ ਹਾਊਸ ਆ ਕੇ ਸਿਰ ਵੱਢਣ ਦੀ ਧਮਕੀ

Share this News

ਰੱਕਾ  : ਵਿਸ਼ਵ ਵਿੱਚ ਸਭ ਤੋਂ ਭਿਆਨਕ ਹਿੰਸਕ ਰੂਪ ਨਾਲ ਅੱਗੇ ਆਏ ਇਸਲਾਮਿਕ ਸਟੇਟ ਦੇ ਬਾਗੀਆਂ ਵੱਲੋਂ  ਦਿੱਤੀ ਇੱਕ ਤਾਜਾ ਧਮਕੀ ਵਿੱਚ ਕਿਹਾ ਗਿਆ ਹੈ ਕਿ ਉਹ ਛੇਤੀ ਹੀ ਅਮਰੀਕਾ ਦੇ ਵਾਈਟ ਹਾਊਸ ਵਿੱਚ ਦਾਖਲ ਹੋਣ ਵਾਲੇ ਹਨ। ਵਾਈਟ ਹਾਊਸ ਵਿੱਚ ਦਾਖਲ ਹੋ ਕੇ ਉਹ ਰਾਸ਼ਟਰਪਤੀ ਬਰਾਕ ਓਬਾਮਾ ਦਾ ਸਿਰ ਵੱਢਣਗੇ ਅਤੇ ਸਮੁੱਚੇ ਅਮਰੀਕਾ ਨੂੰ ਇਸਲਾਮਿਕ ਸਟੇਟ ਬਣਾਉਣ ਦਾ ਐਲਾਨ ਕਰਨਗੇ। ਆਈ.ਐੱਸ.ਬਾਗੀਆਂ ਨੇ ਇਹ ਧਮਕੀ ਉਸ ਵੀਡੀਓ ਤੋਂ ਬਾਅਦ ਦਿੱਤੀ ਹੈ ਜਿਸ ਵਿੱਚ ਜਪਾਨੀ ਪੱਤਰਕਾਰ ਕੇਨਜੀ ਗੋਟੋ ਇਹ ਕਹਿੰਦੇ ਵਿਖਾਈ ਦੇ ਰਹੇ ਹਨ ਕਿ ਜੇ 24 ਘੰਟਿਆਂ ਦੇ ਅੰਦਰ-ਅੰਦਰ ਅੱਤਵਾਦੀ ਔਰਤ ਆਗੂ ਸਾਜਿਦਾ ਮੁਬਾਰਕ ਦੀ ਰਿਹਾਈ ਨਹੀਂ ਕੀਤੀ ਗਈ ਤਾਂ ਉਨ੍ਹਾਂ ਨੂੰ ਅਤੇ ਜਾਰਡਨ ਦੇ ...


Jan 29

ਸ੍ਰੀਲੰਕਾ 'ਚ ਤਖ਼ਤਾ ਪਲਟ ਸਬੰਧੀ ਰਾਜਪਕਸ਼ੇ ਦੀ ਕੋਸ਼ਿਸ਼ ਦੀ ਜਾਂਚ ਕਰਵਾਏਗੀ ਨਵੀਂ ਸਰਕਾਰ

Share this News

ਕੋਲੰਬੋ : ਸ੍ਰੀਲੰਕਾ ਵਿੱਚ ਨਵੀਂ ਬਣੀ ਸਰਕਾਰ ਇਸ ਮਾਮਲੇ ਦੀ ਜਾਂਚ ਕਰਵਾਏਗੀ ਕਿ ਕੀ ਲੰਬੇ ਸਮੇਂ ਤੋਂ ਸੱਤਾ 'ਤੇ ਕਾਬਜ਼ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੇ ਆਪਣੀ ਹਾਰ ਨੂੰ ਦੇਖਦਿਆਂ ਸੱਤਾ ਵਿੱਚ ਬਣੇ ਰਹਿਣ ਲਈ ਫੌਜ ਦੀ ਸਹਾਇਤਾ ਲੈਣ ਦੀ ਕੋਸ਼ਿਸ਼ ਕੀਤੀ ਸੀ ? ਇਹ ਪ੍ਰਗਟਾਵਾ ਨਵੀਂ ਸਰਕਾਰ ਦੇ ਬੁਲਾਰੇ ਮੰਗਲਾ ਸਮਰਵੀਰਾ ਨੇ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਰਾਸ਼ਟਰਪਤੀ ਮੈਥਰੀਪਾਲਾ ਸਿਰੀਸੇਨਾ ਦੀ ਅਗਵਾਈ ਹੇਠ ਬਣੀ ਸਰਕਾਰ ਦਾ ਪਹਿਲਾ ਕੰਮ ਇਹ ਹੈ ਕਿ ਇਸ ਤੱਥ ਦੀ ਪੜਤਾਲ ਕਰਵਾਈ ਜਾਵੇ ਕਿ ਕੀ ਰਾਸ਼ਟਰਪਤੀ ਨੇ ਬਗਾਵਤ ਕਰਵਾਉਣ ਲਈ ਸਾਜਿਸ਼ ਰਚੀ ਸੀ। ਸਮਰਵੀਰਾ ਅਨੁਸਾਰ ਲੋਕ ਸੋਚਦੇ ਹਨ ਕਿ ਇਹ ਸ਼ਾਂਤੀਪੂਰਵਕ ਸੱਤਾ ਦਾ ਤਬਾਦਲਾ ਸੀ ਪਰ ...


Jan 29

ਸਾਊਦੀ ਕਿੰਗ ਅਬਦੁਲਾ ਦੀ ਮੌਤ, ਸਲਮਾਨ ਹੋਣਗੇ ਨਵੇਂ ਸ਼ਾਸਕ

Share this News

ਦੁੱਬਈ : ਸਾਊਦੀ ਅਰਬ ਦੇ ਕਿੰਗ ਅਬਦੁਲਾ ਦੀ ਅੱਧੀ ਰਾਤ ਮੌਤ ਹੋ ਗਈ ਹੈ। ਉਹ ਨਿਮੋਨੀਆ ਨਾਲ ਪੀੜ੍ਹਤ ਸਨ। ਅਬਦੁਲਾ ਦੀ ਜਗ੍ਹਾ ਉਨ੍ਹਾਂ ਦੇ ਭਰਾ ਸਲਮਾਨ ਹੁਣ ਨਵੇਂ ਸ਼ਾਸਕ ਹੋਣਗੇ। ਕਿੰਗ ਅਬਦੁਲਾ ਨੂੰ ਅਮਰੀਕਾ ਦੇ ਕਾਫੀ ਕਰੀਬ ਮੰਨਿਆ ਜਾਂਦਾ ਸੀ ਅਤੇ ਉਨ੍ਹਾਂ ਦਾ ਪਰਿਵਾਰ ਦੁਨੀਆਂ ਦੇ ਸਾਰਿਆਂ ਤੋਂ ਅਮੀਰ ਪਰਿਵਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇੱਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਸਲਮਾਨ-ਬਿਨ-ਅਬਦੁਲ-ਅਜੀਜ-ਅਲ ਸਾਊਦ ਪਰਿਵਾਰ ਦੇ ਬਾਕੀ ਮੈਂਬਰ ਅਤੇ ਦੇਸ਼ ਸ਼ਾਹ ਅਬਦੁਲਾ ਬਿਨ ਅਬਦੁਲ ਅਜੀਜ ਦੀ ਮੌਤ ਤੋਂ ਦੁੱਖੀ ਹਨ। ਸ਼ਾਹ ਨੇ ਅੱਧੀ ਰਾਤ ਤੋਂ ਬਾਅਦ 1.00 ਵਜੇ ਆਖਰੀ ਸਾਹ ਲਿਆ। ਕਿੰਗ ਅਬਦੁਲਾ ਨੂੰ 31 ਦਸੰਬਰ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਕਿੰਗ ਅਬਦੁਲਾ ...


Jan 29

ਖਾਲਸਾ ਦੀ ਹਮਾਇਤ ਉੱਤੇ ਆਈਆਂ ਬਰੈਂਪਟਨ ਦੀਆਂ ਸਿੱਖ ਜਥੇਬੰਦੀਆਂ

Share this News

ਬਰੈਂਪਟਨ : ਨਜ਼ਰਬੰਦ ਸਿੰਘਾਂ ਦੀ ਰਿਹਾਈ ਖਾਤਰ ਭੁੱਖ ਹੜਤਾਲ 'ਉੱਤੇ ਬੈਠੇ ਗੁਰਬਖਸ਼ ਸਿੰਘ ਖਾਲਸਾ ਦੀ ਹਮਾਇਤ ਵਿੱਚ ਬਰੈਂਪਟਨ ਦੀਆਂ ਸਿੱਖ ਜਥੇਬੰਦੀਆਂ ਨੇ ਪੰਜਾਬ ਸਰਕਾਰ ਵਿਰੁੱਧ ਕਾਲੀਆਂ ਝੰਡੀਆਂ ਨਾਲ ਰੋਸ ਵਿਖਾਵਾ ਕੀਤਾ ਜਿਸ ਵਿੱਚ ਭਾਈਚਾਰੇ ਦਾ ਭਰਵਾਂ ਇਕੱਠ ਹੋਇਆ। ਸੂਬੇ ਦੇ ਪ੍ਰਮੁੱਖ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਹੋਈ ਰੈਲੀ ਮੌਕੇ ਕੁਝ ਸਿਆਸੀ ਆਗੂ ਵੀ ਸ਼ਾਮਲ ਹੋਏ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਬਾਰੇ ਆਪਣੇ ਵਿਚਾਰ ਰੱਖੇ। ਸ਼ਹਿਰ ਦੀ ਮੇਅਰ ਬੀਬੀ ਲਿੰਡਾ ਜੈਫਰੀ ਅਤੇ ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਭਾਰਤੀ ਜੇਲ੍ਹਾਂ ਵਿੱਚ ਨਜ਼ਰਬੰਦ ਸਜ਼ਾਵਾਂ ਭੁਗਤ ਚੁੱਕੇ ਲੋਕਾਂ ਦੀ ਰਿਹਾਈ ਦੀ ਵਕਾਲਤ ਕੀਤੀ। ਡੈਮੋਕਰੇਟਕ ਪਾਰਟੀ ਦੇ ਵਿਧਾਇਕ ਜਗਮੀਤ ਸਿੰਘ ਨੇ ਆਪਣੇ ਭਾਸ਼ਣ ਵਿੱਚ ਆਖਿਆ ਕਿ ...


Jan 29

ਨਿਊਜ਼ੀਲੈਂਡ ਸੰਸਦ ਮੈਂਬਰ ਕੰਵਲਜੀਤ ਸਿੰਘ ਬਖਸ਼ੀ ਨੂੰ 'ਪ੍ਰਵਾਸੀ ਭਾਰਤੀਆ ਸਨਮਾਨ'

Share this News

ਆਕਲੈਂਡ : ਨਿਊਜ਼ੀਲੈਂਡ ਦੀ ਸੰਸਦ ਦੇ ਵਿੱਚ ਤੀਜੀ ਵਾਰ ਪਹੁੰਚੇ ਪਹਿਲੇ ਭਾਰਤੀ ਮੂਲ ਦੇ ਅਤੇ ਸਿੱਖ ਮੈਂਬਰ ਪਾਰਲੀਮੈਂਟ ਸ. ਕੰਵਲਜੀਤ ਸਿੰਘ ਬਖਸ਼ੀ ਨੂੰ ਬੀਤੀ 9 ਜਨਵਰੀ ਨੂੰ ਗੁਜਰਾਤ ਵਿਖੇ ਸੰਪਨ ਹੋਏ 13ਵੇਂ ਪ੍ਰਵਾਸੀ ਭਾਰਤੀ ਦਿਵਸ ਮੌਕੇ 'ਪ੍ਰਵਾਸੀ ਭਾਰਤੀਆ ਸਨਮਾਨ' ਦੇ ਨਾਲ ਸਨਮਾਨਿਤ ਕੀਤਾ ਗਿਆ। ਇਹ ਇਤਿਹਾਸਕ ਸਨਮਾਨ ਪੱਤਰ ਭਾਰਤ ਦੇ ਉਪ ਰਾਸ਼ਟਰਪਤੀ ਮਾਣਯੋਗ ਸ੍ਰੀ ਮੁਹੰਮਦ ਹਾਮਿਦ ਕਰਜਾਈ ਵੱਲੋਂ ਦਿੱਤਾ ਗਿਆ। ਇਸ ਮੌਕੇ ਭਾਰਤ ਦੀ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਵੀ ਸਟੇਜ ਉੱਤੇ ਹਾਜ਼ਿਰ ਸਨ। ਇਹ ਵਕਾਰੀ ਐਵਾਰਡ ਕਿਸੇ ਪ੍ਰਵਾਸੀ ਭਾਰਤੀ ਵੱਲੋਂ ਕਿਸੇ ਖਾਸ ਖੇਤਰ ਦੇ ਵਿੱਚ ਵਿਸ਼ੇਸ਼ ਯੋਗਦਾਨ ਅਤੇ ਸ਼ਲਾਘਾਯੋਗ ਕਾਰਜਾਂ ਦੇ ਨਮਿੱਤ ਦਿੱਤਾ ਜਾਂਦਾ ਹੈ। ਇਹ ਐਵਾਰਡ ਮਿਲਣ ...


Jan 29

'ਚਾਰਲੀ ਹੈਬਦੋ' ਤੋਂ ਬਾਅਦ ਹੁਣ ਜਰਮਨ ਦੇ ਅਖ਼ਬਾਰ ਉੱਪਰ ਹਮਲਾ

Share this News

ਹੈਮਬਰਗ : ਜਰਮਨੀ ਦੇ ਉੱਤਰੀ ਤਟੀ ਸ਼ਹਿਰ ਹੈਮਬਰਗ ਵਿੱਚ ਵੀ ਇੱਕ ਅਖ਼ਬਾਰ ਦੇ ਦਫ਼ਤਰ 'ਤੇ ਹਿੰਸਕ ਹਮਲੇ ਦੀ ਖ਼ਬਰ ਹੈ। ਇਸ ਅਖ਼ਬਾਰ ਨੇ ਫਰਾਂਸੀਸੀ ਮੈਗਜੀਨ 'ਚਾਰਲੀ ਹੈਬਦੋ' ਦੇ ਵਿਵਾਦਤ ਕਾਰਟੂਨ ਨੂੰ ਮੁੜ ਤੋਂ ਛਾਪਿਆ ਸੀ। ਪੁਲਿਸ ਅਧਿਕਾਰੀਆਂ ਦੇ ਹਵਾਲੇ ਅਨੁਸਾਰ ਅਖਬਾਰ ਦੀ ਇਮਾਰਤ ਵਿੱਚ ਖਿੜਕੀ ਰਾਹੀਂ ਪੱਥਰ ਸੁੱਟੇ ਗਏ। ਇਸ ਤੋਂ ਬਾਅਦ ਕੁਝ ਸੜੀਆਂ ਹੋਈਆਂ ਚੀਜ਼ਾਂ ਵੀ ਖਿੜਕੀ ਤੋਂ ਸੁੱਟੀਆਂ ਗਈਆਂ। ਹਾਲਾਂਕਿ ਇਸ ਹਮਲੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਹੈ। ਇਸ ਹਮਲੇ ਵਿੱਚ ਇਮਾਰਤ ਦੀਆਂ ਦੋ ਹੇਠਲੀਆਂ ਮੰਜ਼ਲਾਂ ਨੂੰ ਥੋੜ੍ਹਾ ਨੁਕਸਾਨ ਪਹੁੰਚਿਆ ਹੈ। ਦਰਅਸਲ ਜਰਮਨੀ ਦੇ ਅਖ਼ਬਾਰ ਹੈਮਬਰਗਰ ਮੋਰਗੇਨਪੋਸਟ ਨੇ ਫਰੈਂਚ ਮੈਗਜ਼ੀਨ 'ਚਾਰਲੀ ਹੈਬਦੋ' ਦੇ ਪੱਤਰਕਾਰਾਂ ਦੀ ਹੱਤਿਆ ...


Jan 29

ਪੰਜਾਬੀ ਫ਼ਿਲਮ 'ਵਰਕ ਵੈਦਰ ਲਾਈਫ਼' ਆਸਕਰ ਐਵਾਰਡ ਦੀ ਦੌੜ ਵਿੱਚ

Share this News

ਵੈਨਕੂਵਰ : ਅਣਖ਼ ਖਾਤਰ ਹੁੰਦੇ ਕਤਲਾਂ ਦੇ ਮੁੱਦੇ 'ਤੇ ਬਣਾਈ ਗਈ ਪੰਜਾਬੀ ਫ਼ਿਲਮ 'ਵਰਕ ਵੈਦਰ ਲਾਈਫ਼' ਨੂੰ ਵਕਾਰੀ ਆਸਕਰ ਐਵਾਰਡ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਨਿਰਮਾਤਾ-ਨਿਰਦੇਸ਼ਕ ਹਰਪ੍ਰੀਤ ਸੰਧੂ ਨੇ ਕਿਹਾ ਕਿ ਫ਼ਿਲਮ ਦੇ ਅਕੈਡਮੀ ਐਵਾਰਡ ਲਈ ਸ਼ਾਰਟ ਲਿਸਟ ਹੋਣ ਨਾਲ ਉਨ੍ਹਾਂ ਦਾ ਹੌਂਸਲਾ ਬਹੁਤ ਵਧ ਗਿਆ ਹੈ ਅਤੇ ਆਸ ਕਰਦੇ ਹਨ ਕਿ ਇਸ ਨਾਲ ਫ਼ਿਲਮ ਲਈ ਹੋਰ ਦਰਵਾਜ਼ੇ ਵੀ ਖੁੱਲ੍ਹਣਗੇ। ਬੈਸਟ ਓਰੀਜਨਲ ਸਾਂਗ ਦੀ ਸ਼੍ਰੇਣੀ ਲਈ 79 ਫੀਚਰ ਫ਼ਿਲਮਾਂ ਨਾਲ ਸ਼ਾਰਟਲਿਸਟ ਹੋਈ 'ਵਰਕ ਵੈਦਰ ਲਾਈਫ਼' ਵਿੱਚ ਨਾਇਕ ਦੀ ਭੂਮਿਕਾ ਵੀ ਹਰਪ੍ਰੀਤ ਸੰਧੂ ਨੇ ਹੀ ਨਿਭਾਈ ਹੈ ਜਦਕਿ ਵੈਨਕੂਵਰ ਦੀ ਰੀਮਾ ਨਾਗਰਾ ਨਾਇਕਾ ਦੇ ਰੂਪ ਵਿੱਚ ਹੈ। ਫ਼ਿਲਮ ਨਵੰਬਰ 2014 ...[home] 1-9 of 9

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved