Internatinoal News Section

Monthly Archives: JANUARY 2016


Jan 30

...ਤੇ ਹੁਣ ਜੀਕਾ ਵਾਇਰਸ ਡਰਾਉਣ ਲੱਗਾ

Share this News

ਜਨੇਵਾ  : ਅਮਰੀਕਾ ਦੇ ਕੁੱਝ ਖੇਤਰਾਂ ਵਿੱਚ ਜੀਕਾ ਵਾਇਰਸ ਦਾ ਅਸਰ ਤੇਜੀ ਨਾਲ ਵੱਧ ਰਿਹਾ ਹੈ। ਵਿਸ਼ਵ ਸਿਹਤ ਸੰਸਥਾ ਨੇ ਇਸ ਮਾਮਲੇ ਵਿੱਚ 1 ਫਰਵਰੀ ਨੂੰ ਮੀਟਿੰਗ ਬੁਲਾ ਕੇ ਬਚਾਓ ਪ੍ਰਬੰਧਾਂ ਬਾਰੇ ਵਿਚਾਰ ਦਾ ਫੈਸਲਾ ਲਿਆ ਹੈ। ਸੂਚਨਾ ਅਨੁਸਾਰ 40 ਲੱਖ ਲੋਕ ਇਸ ਵਾਇਰਸ ਦੀ ਲਪੇਟ ਵਿੱਚ ਆ ਸਕਦੇ ਹਨ।
ਇਸ ਵਾਇਰਸ ਨੂੰ ਵੇਖਦਿਆਂ ਬਰਾਜੀਲ ਦੇ ਸਮਾਜ ਸੇਵੀ ਗਰੁੱਪ ਨੇ ਗਰਭਵਤੀ ਔਰਤਾਂ ਨੂੰ ਗਰਭਪਾਤ ਦੀ ਆਗਿਆ ਦੇਣ ਦੀ ਅਪੀਲ ਕੀਤੀ ਹੈ। ਸੂਚਨਾ ਅਨੁਸਾਰ ਇਹ ਜੀਕਾ ਵਾਇਰਸ ਉਨ੍ਹਾਂ ਮੱਛਰਾਂ ਰਾਹੀਂ ਹੀ ਫੈਲਦਾ ਹੈ, ਜਿਨ੍ਹਾਂ ਰਾਹੀਂ ਡੇਂਗੂ, ਚਿਕਨ ਗੁਨੀਆ ਅਤੇ ਬੁਖਾਰ ਆਦਿ ਦੀਆਂ ਅਲਾਮਤਾਂ ਦਾ ਮਨੁੱਖ ਸ਼ਿਕਾਰ ਹੁੰਦਾ ਹੈ। ਇਸ ਵਾਇਰਸ ਦੇ ਕਾਰਨ ਬੱਚੇ ਛੋਟੇ ਸਿਰ ਵਾਲੇ ਪੈਦਾ ...


Jan 30

ਆਈ. ਐੱਸ. ਵਾਲੇ ਭਾਵੇਂ ਕਿਤੇ ਵੀ ਹੋਣ ਉਨ੍ਹਾਂ ਨੂੰ ਨਹੀਂ ਛੱਡੇਗਾ ਅਮਰੀਕਾ - ਓਬਾਮਾ

Share this News

ਵਾਸ਼ਿੰਗਟਨ : ਅਮਰੀਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਰਾਸ਼ਟਰੀ ਸੁਰੱਖਿਆ ਟੀਮ ਨੂੰ ਆਈ. ਐੱਸ. ਆਈ. ਐੱਸ. ਨੂੰ ਤਬਾਹ ਕਰਨ ਦੇ ਹੁਕਮ ਦੇਣ ਦੇ ਨਾਲ ਹੀ ਕਿਹਾ ਕਿ ਇਸ ਅੱਤਵਾਦੀ ਸਮੂਹ ਦੇ ਸਾਜ਼ਿਸ਼ਕਰਤਾ ਭਾਵੇਂ ਕਿਸੇ ਵੀ ਦੇਸ਼ ਵਿਚ ਹੋਣ, ਅਮਰੀਕਾ ਉਨ੍ਹਾਂ ਨੂੰ ਛੱਡੇਗਾ ਨਹੀਂ। ਆਪਣੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਬੈਠਕ 'ਚ ਓਬਾਮਾ ਨੇ ਇਸਲਾਮਿਕ ਸਟੇਟ ਨੂੰ ਕਮਜ਼ੋਰ ਕਰਨ ਅਤੇ ਤਬਾਹ ਕਰਨ ਲਈ ਅਮਰੀਕੀ ਮੁਹਿੰਮ ਤੇਜ਼ ਕਰਨ 'ਤੇ ਚਰਚਾ ਕੀਤੀ।
ਇਹ ਵਰਣਨ ਕਰਦੇ ਹੋਏ ਕਿ ਆਈ. ਐੱਸ. ਆਈ. ਐੱਲ. ਨਾਲ ਜੁੜੇ ਸੰਗਠਨ ਅਤੇ ਹੋਰ ਵੱਖਵਾਦੀ ਸਮੂਹ ਉਨ੍ਹਾਂ ਇਲਾਕਿਆਂ 'ਚ ਪਨਾਹ ਲੈਣ ਦੀ ਕੋਸ਼ਿਸ਼ ਕਰਦੇ ਹਨ ਜਿਥੇ ਸ਼ਾਸਨ ਕਮਜ਼ੋਰ ਹੁੰਦਾ ਹੈ। ਉਨ੍ਹਾਂ ਨੇ ਆਪਣੀ ਰਾਸ਼ਟਰੀ ਸੁਰੱਖਿਆ ਟੀਮ ਨੂੰ ਲੀਬੀਆ ...


Jan 30

ਭਾਈ ਪੰਮਾ ਦੀ ਹਵਾਲਗੀ ਲੈਣ ਗਏ ਪੰਜਾਬ ਪੁਲਿਸ ਦੇ ਅਫ਼ਸਰਾਂ ਵਿਰੁਧ ਅਪਰਾਧਕ ਸ਼ਿਕਾਇਤ ਦਾਖ਼ਲ

Share this News

ਪੁਰਤਗਾਲ : ਪੁਰਤਗਾਲ ਵਿਚ ਇੰਟਰਪੋਲ ਵਲੋਂ ਗ੍ਰਿਫ਼ਤਾਰ ਕੀਤੇ ਗਏ ਭਾਈ ਪਰਮਜੀਤ ਸਿੰਘ ਪੰਮਾ ਦੀ ਹਵਾਲਗੀ ਲੈਣ ਗਏ ਪੰਜਾਬ ਪੁਲਿਸ ਦੇ ਅਫ਼ਸਰਾਂ ਵਿਰੁਧ ਤਸ਼ੱਦਦ ਤੇ ਕਤਲ ਦੇ ਦੋਸ਼ਾਂ ਤਹਿਤ ਪੁਰਤਗਾਲੀ ਅਟਾਰਨੀ ਜਨਰਲ ਕੋਲ ਅਪਰਾਧਕ ਸ਼ਿਕਾਇਤ ਦਾਖ਼ਲ ਕੀਤੀ ਗਈ ਹੈ। ਪੁਰਤਗਾਲ ਪੁਲਿਸ ਸਬੂਤਾਂ ਦੇ ਆਧਾਰ 'ਤੇ ਪੁਲਿਸ ਅਫ਼ਸਰਾਂ ਨੂੰ ਕਿਸੇ ਵੇਲੇ ਵੀ ਗ੍ਰਿਫ਼ਤਾਰ ਕਰ ਸਕਦੀ ਹੈ। ਸ਼ਿਕਾਇਤ ਦਾ ਪਤਾ ਲੱਗਣ ਤੇ ਅਫ਼ਸਰ ਪੁਰਤਗਾਲ ਛੱਡ ਕੇ ਭਾਰਤ ਰਵਾਨਾ ਹੋ ਗਏ। 
ਪੁਰਤਗਾਲ 'ਚ ਭਾਈ ਪੰਮਾ ਦੇ ਬਚਾਅ ਪੱਖ ਦੇ ਅਪਰਾਧ ਮਾਮਲਿਆਂ ਦੇ ਵਕੀਲ ਮੈਨੁਅਲ ਲੁਈਸ ਫ਼ਰੇਰਾ ਨੇ ਮਨੁੱਖੀ ਅਧਿਕਾਰ ਸੰਸਥਾ ਸਿੱਖਜ਼ ਫ਼ਾਰ ਜਸਟਿਸ ਦੇ ਤਾਲਮੇਲ ਨਾਲ ਤਸ਼ੱਦਦ ਪੀੜਤ ਭਾਈ ਪਰਮਜੀਤ ਸਿੰਘ ਪੰਮਾ ਵਲੋਂ ਇਹ ਸ਼ਿਕਾਇਤ ਦਾਇਰ ਕੀਤੀ ਹੈ। ਪੁਰਤਗਾਲ ਦੀ ...


Jan 30

ਟਰੰਪ ਦੀ ਰੈਲੀ ਵਿੱਚੋਂ ਸਿੱਖ ਨੂੰ ਬਾਹਰ ਕੱਢਿਆ

Share this News

ਵਾਸ਼ਿੰਗਟਨ  : ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਰਾਸ਼ਟਰਪਤੀ ਬਣਨ ਦੀ ਦੌੜ ਵਿੱਚ ਸ਼ਾਮਲ ਡੋਨਾਲਡ ਟਰੰਪ ਦੀ ਕੀਤੀ ਗਈ ਇੱਕ ਰੈਲੀ ਵਿੱਚੋਂ ਇੱਕ ਸਿੱਖ ਨੌਜਵਾਨ ਨੂੰ ਜਬਰੀ ਬਾਹਰ ਕੱਢ ਦਿੱਤੇ ਜਾਣ ਦੀ ਸੂਚਨਾ ਹੈ। ਇਹ ਸਿੱਖ ਨੌਜਵਾਨ ਟਰੰਪ ਵੱਲੋਂ ਘੱਟ ਗਿਣਤੀਆਂ ਖਿਲਾਫ ਕੀਤੀ ਜਾ ਰਹੀ ਬਿਆਨਬਾਜ਼ੀ ਵਿਰੁੱਧ ਰੋਸ ਪ੍ਰਗਟ ਕਰ ਰਿਹਾ ਸੀ। ਰਿਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਦੀ ਇਹ ਰੈਲੀ ਲੋਵਾ ਸਟੇਟ ਦੇ ਮਸਕੈਟੀਨ ਦੇ ਇੱਕ ਸਕੂਲ ਵਿੱਚ ਹੋ ਰਹੀ ਸੀ। ਜਦੋਂ ਸਿੱਖ ਨੌਜਵਾਨ ਵਿਰੋਧ ਕਰ ਰਿਹਾ ਸੀ ਤਾਂ ਡੋਨਾਲਡ ਟਰੰਪ ਨੇ ਇਸ ਸਿੱਖ ਨੌਜਵਾਨ ਦੀ ਤੁਲਨਾ ਇੱਕ ਹੋਰ ਨੌਜਵਾਨ ਨਾਲ ਕਰਦਿਆਂ ਕਿਹਾ ਕਿ ਉਸ ਨੇ ਤਾਂ ਤੁਹਾਡੇ ਵਰਗੀ ਪੱਗੜੀ ਨਹੀਂ ਪਹਿਨੀ ਕੀ ਉਹ ਵੀ ...


Jan 30

ਤਿਰੰਗਾ ਲਹਿਰਾਉਣ ਵਾਲੇ ਕੋਹਲੀ ਦੇ ਪਾਕਿ ਪ੍ਰਸ਼ੰਸਕ ਨੂੰ ਹੋ ਸਕਦੀ ਹੈ 10 ਸਾਲ ਕੈਦ

Share this News

ਲਾਹੌਰ : ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਦੇ ਪਾਕਿਸਤਾਨੀ ਪ੍ਰਸ਼ੰਸਕ ਨੂੰ ਆਪਣੇ ਘਰ ਦੀ ਛੱਤ 'ਤੇ ਤਿਰੰਗਾ ਲਹਿਰਾਉਣ ਦੇ ਮਾਮਲੇ 'ਚ 10 ਸਾਲ ਤਕ ਦੀ ਸਜ਼ਾ ਹੋ ਸਕਦੀ ਹੈ। ਪਾਕਿਸਤਾਨ ਦੇ ਪੰਜਾਬ ਸੂਬੇ 'ਚ ਪੇਸ਼ੇ ਤੋਂ ਦਰਜੀ 22 ਸਾਲ ਦੇ ਉਮਰ ਦਰਾਜ ਨੇ ਆਸਟ੍ਰੇਲੀਆ ਵਿਰੁੱਧ ਟੀ-20 ਮੈਚ 'ਚ ਭਾਰਤ ਦੀ ਜਿੱਤ ਅਤੇ ਵਿਰਾਟ ਦੀ ਸ਼ਾਨਦਾਰ ਪਾਰੀ ਮਗਰੋਂ ਤਿਰੰਗਾ ਲਹਿਰਾਇਆ ਸੀ। ਇਸ ਦੇ ਮਗਰੋਂ ਉਨ੍ਹਾਂ ਨੂੰ ਦੇਸ਼ ਧਰੋਹ ਦੇ ਦੋਸ਼ 'ਚ 26 ਜਨਵਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਮਰ ਦਰਾਜ ਦੇ ਗੁਆਂਢੀ ਰਾਣਾ ਰਾਸ਼ਿਦ ਨੇ ਕਿਹਾ, ''ਭਾਰਤੀ ਤਿਰੰਗਾ ਲਹਿਰਾਉਣ ਦੇ ਤੁਰੰਤ ਬਾਅਦ ਲੋਕਾਂ ਨੇ ਉਮਰ ਨੂੰ ਸਲਾਹ ਦਿੱਤੀ ਕਿ ਉਹ ਹਟਾ ਲਵੇ ਪਰ ਉਸ ਨੇ ਲੋਕਾਂ ਦੀ ...


Jan 30

ਕਨਿਸ਼ਕ ਮਾਮਲੇ ਨਾਲ ਸਬੰਧਿਤ ਇੰਦਰਜੀਤ ਰਿਆਤ ਜੇਲ੍ਹ ਵਿੱਚੋਂ ਰਿਹਾਅ

Share this News

ਵੈਨਕੂਵਰ : ਸਤੰਬਰ 1985 ਵਿੱਚ ਟੋਰਾਂਟੋ ਤੋਂ 331 ਯਾਤਰੀਆਂ ਸਮੇਤ ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਨੂੰ ਐਟਲਾਂਟਕ ਸਾਗਰ ਉਪਰੋਂ ਉਡਦੇ ਹੋਏ ਬੰਬ ਨਾਲ ਉਡਾਏ ਜਾਣ ਅਤੇ ਟੋਕੀਓ ਹਵਾਈ ਅੱਡੇ ’ਤੇ ਬੰਬ ਚੱਲਣ ਕਾਰਨ ਦੋ ਕਾਰਗੋ ਮੁਲਾਜ਼ਮਾਂ ਦੀ ਮੌਤ ਦੇ ਮਾਮਲੇ ਨਾਲ ਸਬੰਧਿਤ ਰਹੇ ਇੰਦਰਜੀਤ ਸਿੰਘ ਰਿਆਤ ਨੂੰ ਸ਼ਰਤਾਂ ਤਹਿਤ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਝੂਠੀ ਗਵਾਹੀ ਦੇ ਕੇ ਅਦਾਲਤ ਨੂੰ ਗੁੰਮਰਾਹ ਕਰਨ ਦੇ ਦੋਸ਼ ਅਧੀਨ ਉਸ ਨੂੰ ਸਾਲ 2011 ਵਿੱਚ ਨੌਂ ਸਾਲ ਦੀ ਸਜ਼ਾ ਸੁਣਾਈ ਗਈ ਸੀ, ਜਿਸ ਦਾ ਦੋ ਤਿਹਾਈ ਹਿੱਸਾ ਸ਼ਾਂਤੀਪੂਰਵਕ ਪੂਰਾ ਕਰਨ ’ਤੇ ਉਸ ਦੀ ਅਗਾਊਂ ਰਿਹਾਈ ਸੰਭਵ ਹੋ ਸਕੀ। ਉਸ ’ਤੇ ਦੋਸ਼ ਸਨ ਕਿ 2003 ਵਿੱਚ ਕਨਿਸ਼ਕ ਬੰਬ ...


Jan 22

ਭਾਰਤ ਨੂੰ ਡਰਾਉਣ ਲਈ ਪਾਕਿਸਤਾਨ ਨੇ ਤਾਇਨਾਤ ਕਰ ਰੱਖੇ ਹਨ 130 ਐਟਮੀ ਹਥਿਆਰ - ਅਮਰੀਕੀ ਰਿਪੋਰਟ

Share this News

ਵਾਸ਼ਿੰਗਟਨ  : ਪਾਕਿਸਤਾਨ ਆਪਣੀ ਪ੍ਰਮਾਣੂ ਸਮਰੱਥਾ ਨੂੰ ਵਧਾਉਣ ਦੀ ਕੋਸ਼ਿਸ਼ ਵਿੱਚ ਜੁੱਟਿਆ ਹੋਇਆ ਹੈ। ਕਾਂਗਰੇਸ਼ਨਲ ਰਿਸਰਚ ਸਰਵਿਸ (ਸੀ ਆਰ ਐੱਸ) ਵੱਲੋਂ ਜਾਰੀ ਕੀਤੀ ਇੱਕ ਰਿਪੋਰਟ ਮੁਤਾਬਕ ਭਾਰਤ ਨੂੰ ਡਰਾਉਣ ਲਈ ਪਾਕਿਸਤਾਨ ਨੇ 130 ਪ੍ਰਮਾਣੂ ਹਥਿਆਰ ਤਾਇਨਾਤ ਕਰ ਰੱਖੇ ਹਨ। ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੇ ਪਾਸ 110 ਤੋਂ 130 ਨਿਊਕਲੀਅਰ ਹਥਿਆਰ ਹਨ ਜਾਂ ਫਿਰ ਇਸ ਤੋਂ ਵੀ ਜ਼ਿਆਦਾ ਹੋ ਸਕਦੇ ਹਨ।
ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਮਿਲਟਰੀ ਐਕਸ਼ਨ ਨੂੰ ਰੋਕਣ ਲਈ ਪਾਕਿਸਤਾਨ ਤੇਜ਼ੀ ਨਾਲ ਆਪਣੀ ਪ੍ਰਮਾਣੂ ਤਾਕਤ 'ਚ ਇਜ਼ਾਫਾ ਕਰ ਰਿਹਾ ਹੈ, ਉਸ ਨੂੰ ਇਸ ਗੱਲ ਦਾ ਡਰ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਪ੍ਰਮਾਣੂ ਜੰਗ ਹੋ ਸਕਦੀ ਹੈ। ਰਿਪੋਰਟ ...


Jan 22

ਫਰਾਂਸ ਦੇ ਵਣਜ ਦੂਤਘਰ ਨੂੰ ਮਿਲੀ ਆਈ. ਐੱਸ. ਦੀ ਧਮਕੀ ਭਰੀ ਚਿੱਠੀ

Share this News

ਪੈਰਿਸ : ਕਰਨਾਟਕ ਦੀ ਰਾਜਧਾਨੀ ਬੰਗਲੌਰ ਸਥਿਤ ਫਰਾਂਸ ਦੇ ਵਣਜ ਦੂਤਘਰ ਨੂੰ ਕਥਿਤ ਤੌਰ 'ਤੇ ਬਦਨਾਮ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ.) ਨੇ ਧਮਕੀ ਭਰੀ ਚਿੱਠੀ ਲਿਖੀ ਹੈ। ਪੁਲਸ ਨੇ ਆਈ. ਐੱਸ. ਦੇ ਅੱਤਵਾਦੀਆਂ ਦੀ ਧਮਕੀ ਭਰੀ ਚਿੱਠੀ ਮਿਲਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਨੇ ਚੌਕਸੀ ਵਜੋਂ ਬਸੰਤ ਨਗਰ ਇਲਾਕੇ 'ਚ ਸਥਿਤ ਇਸ ਦੂਤਘਰ ਅਤੇ ਇਸੇ ਇਲਾਕੇ 'ਚ ਸਥਿਤ ਫਰਾਂਸ ਦੇ ਸੱਭਿਆਚਾਰਕ ਕੇਂਦਰ ਅਲਾਇੰਸ ਫਰਾਂਸੇ ਦੇ ਨੇੜੇ-ਤੇੜੇ ਵਾਧੂ ਫੋਰਸ ਦੀ ਤਾਇਨਾਤੀ ਕੀਤੀ ਹੈ। ਪੁਲਸ ਨੇ ਦੱਸਿਆ ਕਿ ਵਣਜ ਦੂਤਘਰ ਦੇ ਅਧਿਕਾਰੀਆਂ ਨੇ ਹਾਈ ਗਰਾਊਂਡ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਸੀ। ਚਿੱਠੀ 'ਚ ਕਿਹਾ ਗਿਆ ਹੈ ਕਿ ਜੇਕਰ ...


Jan 22

ਦੁਨੀਆਂ ਦੀ ਸਭ ਤੋਂ ਸੁੰਦਰ ਅਤੇ ਜੁਝਾਰੂ ਔਰਤ ਰਾਸ਼ਟਰਪਤੀ

Share this News

ਕ੍ਰੋਏਸ਼ੀਆ : ਕ੍ਰੋਏਸ਼ੀਆ ਮੱਧ ਯੂਰਪ ਦਾ ਬਹੁਤ ਸੁੰਦਰ ਦੇਸ਼ ਹੈ। ਇੱਥੇ ਟੈਨਿਸ ਦੀ ਧੂਮ ਹੁੰਦੀ ਹੈ। ਕ੍ਰੋਏਸ਼ੀਅਨ ਯੂਰਪੀ ਦੇਸ਼ਾਂ ਵਿਚੋਂ ਸਭ ਤੋਂ ਵੱਧ ਜਿੰਦਾਦਿਲ ਅਤੇ ਸੋਹਣੇ ਲੋਕ ਮੰਨੇ ਜਾਂਦੇ ਹਨ। ਇਸ ਸੋਹਣੇ ਦੇਸ਼ ਦੀ ਕਮਾਨ ਸੁੰਦਰ ਔਰਤ ਰਾਸ਼ਟਰਪਤੀ ਦੇ ਹੱਥਾਂ ਵਿਚ ਆ ਚੁੱਕੀ ਹੈ, ਜਿਸਦਾ ਨਾਮ ਕੋਲਿੰਡਾ ਗ੍ਰੈਬਰ ਕਿਤਾਰੋਵਿਕ ਹੈ। ਇਨ੍ਹਾਂ ਨੇ ਸਿਰਫ 46 ਸਾਲ ਦੀ ਉਮਰ ਵਿਚ ਦੇਸ਼ ਦੀ ਕਮਾਨ ਬਹੁਤ ਵਧੀਆ ਤਰੀਕੇ ਨਾਲ ਸੰਭਾਲੀ ਹੈ। ਇਹ ਕ੍ਰੋਏਸ਼ੀਆਈ ਡੈਮੋਕ੍ਰੇਟਿਕ ਯੂਨਿਆਨ ਪਾਰਟੀ ਦੀ ਨੇਤਾ ਰਹਿ ਚੁੱਕੀ ਹੈ। ਰਾਸ਼ਟਰਪਤੀ ਬਣਨ ਲਈ ਇਨ੍ਹਾਂ ਨੇ ਕ੍ਰਿਆਸ਼ੀਲ ਰਾਜਨੀਤੀ ਨੂੰ ਛੱਡ ਦਿੱਤਾ ਹੈ ਅਤੇ ਰਾਸ਼ਟਰਪਤੀ ਦੇ ਤੌਰ 'ਤੇ ਦੇਸ਼ ਦੀ ਜਿੰਮੇਵਾਰੀ ਸੰਭਾਲ ਲਈ ਹੈ। ਇਹ ਦੇਸ਼ ਦੇ ਕਈ ਮੋਰਚਿਆਂ ਦੀ ...


Jan 22

ਸ਼ਾਂਤੀ ਅਤੇ ਔਰਤ ਸਿੱਖਿਆ ਦੀ ਹਮਾਇਤੀ ਹੈ ਬਾਚਾ ਖਾਨ ਯੂਨੀਵਰਸਿਟੀ

Share this News

ਪੇਸ਼ਾਵਰ  : ਤਹਿਰੀਕ-ਏ-ਤਾਲਿਬਾਨ ਦੇ ਅੱਤਵਾਦੀਆਂ ਨੇ ਪੇਸ਼ਾਵਰ ਦੇ ਕੋਲ ਜਿਸ ਬਾਚਾ ਖਾਨ ਯੂਨੀਵਰਸਿਟੀ ’ਤੇ ਆਤਮਘਾਤੀ ਹਮਲਾ ਕੀਤਾ ਹੈ,  ਇਹ ਯੂਨੀਵਰਸਿਟੀ ਗਾਂਧੀਵਾਦੀ ਅਤੇ ਸ਼ਾਂਤੀ ਦੇ ਸਮੱਰਥਕ ਖਾਨ ਅਬਦੁਲ ਗਫਾਰ ਖਾਨ ਦੀ ਯਾਦ ਵਿੱਚ ਬਣਾਈ ਗਈ ਹੈ। ਬਾਚਾ ਖਾਨ ਔਰਤਾਂ ਦੀ ਸਿੱਖਿਆ ਦੇ ਹਮਾਇਤੀ ਸੀ ਅਤੇ ਉਹ ਪਾਕਿਸਤਾਨ ਵਿੱਚ ਆਪਣੇ ਉਦਾਰ ਵਿਚਾਰਾਂ ਦੇ ਲਈ ਜਾਣੇ ਜਾਂਦੇ ਸੀ।  ਇਸ ਯੂਨੀਵਰਸਿਟੀ ਦੀ ਸਥਾਪਨਾ 3 ਜੁਲਾਈ 2012 ਨੂੰ ਹੋਈ ਸੀ। ਯੂਨੀਵਰਸਿਟੀ ਦਾ ਨਾਮ ਸ਼ਾਂਤੀ ਦੇ ਸਮਰੱਥਕ ਅਬਦੁਲ ਗਫਾਰ ਖਾਨ ਉਰਫ ਬਾਚਾ ਖਾਨ ਦੇ ਨਾਮ ਤੇ ਰੱਖਿਆ ਗਿਆ। ਉਨ੍ਹਾਂ ਨੂੰ ਸ਼ਾਂਤੀ ਅਤੇ ਵਿਸ਼ਵ ਭਾਈਚਾਰੇ ਦੇ ਹਮਾਇਤੀ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਇੱਥੇ ਆਰਟਸ ਅਤੇ ਸਾਇੰਸ ਵਿਸ਼ਿਆਂ ਦੀ ਪੜ੍ਹਾਈ ਹੁੰਦੀ ਹੈ। ...[home] [1] 2 3 4 5  [next]1-10 of 50

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved