Internatinoal News Section

Monthly Archives: JANUARY 2016


Jan 20

ਪਤੀ ਵੱਲੋਂ ਪਤਨੀ ਦਾ ਨੱਕ ਵੱਢਣ ਕਾਰਨ ਲੋਕਾਂ ’ਚ ਰੋਹ

Share this News

ਕਾਬੁਲ : ਇੱਕ ਵਿਅਕਤੀ ਵੱਲੋਂ ਬੀਤੇ ਦਿਨੀਂ ਇੱਥੇ ਆਪਣੀ ਪਤਨੀ ਦਾ ਨੱਕ ਵੱਢਣ ਵਾਲੀ ਤਸਵੀਰ ਆਨਲਾਈਨ ਹੋਣ ਤੋਂ ਬਾਅਦ ਲੋਕਾਂ ਵਿੱਚ ਗੁੱਸੇ ਦੀ ਲਹਿਰ ਫੈਲ ਗਈ ਤੇ ਸਮਾਜਿਕ ਕਾਰਕੁਨਾਂ ਨੇ ਇਸ ਨੂੰ ਕਰੂਰ ਹਰਕਤ ਦੱਸਦਿਆਂ ਦੋਸ਼ੀ ਨੂੰ ਸਜ਼ਾ ਦੇਣ ਮੰਗ ਕੀਤੀ ਹੈ।
ਐਤਵਾਰ ਨੂੰ ਉੱਤਰ-ਪੱਛਮੀ ਫਰਯਾਬ ਸੂਬੇ ਦੇ ਘੋਰਮਖ ਜ਼ਿਲ੍ਹੇ ਵਿੱਚ ਵਾਪਰੀ ਇਸ ਘਟਨਾ ਮਗਰੋਂ 20 ਸਾਲਾ ਰਜ਼ਾ ਗੁਲ ਨੂੰ ਹਸਪਤਾਲ ’ਚ ਭਰਤੀ ਕਰਵਿਆ ਗਿਆ। ਉਸ ਦਾ ਪਤੀ ਤਾਲਿਬਾਨ ਅਧਿਕਾਰਤ ਖੇਤਰ ਵੱਲ ਦੌਡ਼ ਗਿਆ ਦੱਸਿਆ ਜਾ ਰਿਹਾ ਹੈ।
ਫਰਯਾਬ ਦੇ ਗਵਰਨਰ ਦੇ ਬੁਲਾਰੇ ਅਹਿਮਦ ਜਾਵੇਦ ਬੇਦਾਰ ਨੇ ਦੱਸਿਆ ਕਿ ਮੁਲਜ਼ਮ ਮੁਹੰਮਦ ਖਾਨ ਨੇ ਚਾਕੂ ਨਾਲ ਰਜ਼ਾ ਗੁਲ ਦਾ ਨੱਕ ਵਢ ਦਿੱਤਾ। ਬੇਦਾਰ ਨੇ ਕਿਹਾ ਗੁਲ ਨੂੰ ਪਲਾਸਟਿਕ ...


Jan 20

ਨਸਲੀ ਭੇਦਭਾਵ ਦੇ ਸ਼ਿਕਾਰ ਨੌਜਵਾਨਾਂ ਨੇ ਏਅਰਲਾਈਨ 'ਤੇ ਕੀਤਾ 90 ਲੱਖ ਡਾਲਰ ਹਰਜਾਨੇ ਦਾ ਕੇਸ

Share this News

ਨਿਊਯਾਰਕ : ਇਕ ਸਿੱਖ ਨੌਜਵਾਨ ਅਤੇ ਉਸ ਦੇ ਚਾਰ ਦੋਸਤਾਂ ਜਿਨ੍ਹਾਂ ਨੂੰ ਅਮਰੀਕਾ ਦੀ ਇਕ ਏਅਰਲਾਈਨ ਦੀ ਉਡਾਨ ਚੋਂ ਉਤਾਰ ਦਿੱੱਤਾ ਸੀ ਕਿਉਂਕਿ ਜਹਾਜ਼ ਦਾ ਪਾਇਲਟ ਉਨ੍ਹਾਂ ਦੇਖ ਕੇ ਔਖ ਮਹਿਸੂਸ ਕਰ ਰਿਹਾ ਸੀ ਨੇ ਏਅਰਲਾਈਨ ਖਿਲਾਫ 90 ਲੱਖ ਡਾਲਰ ਮੁਆਵਜ਼ੇ ਦਾ ਕੇਸ ਦਾਇਰ ਕੀਤਾ ਹੈ | ਸਿੱਖ ਨੌਜਵਾਨ ਸ਼ਾਹ ਅਨੰਦ ਜਿਸ ਨਾਲ ਉਸ ਦੇ ਤਿੰਨ ਮੁਸਲਿਮ ਦੋਸਤ ਫੈਮੁਲ ਆਲਮ ਤੋਂ ਇਲਾਵਾ ਇਕ ਬੰਗਲਾਦੇਸ਼ੀ ਮੁਸਲਿਮ ਅਤੇ ਇਕ ਅਰਬ ਮੁਸਲਿਮ (ਸਾਰੇ ਅਮਰੀਕੀ ਨਾਗਰਿਕ) ਸਨ ਨੂੰ ਪਿਛਲੇ ਮਹੀਨੇ ਟੋਰਾਂਟੋ ਤੋਂ ਨਿਊਯਾਰਕ ਜਾ ਰਹੀ ਉਡਾਨ 44718 ਚੋਂ ਉਨ੍ਹਾਂ ਦੀ ਨਸਲ ਅਤੇ ਰੰਗ ਦੇਖ ਕੇ ਜਹਾਜ਼ ਚੋਂ ਉਤਰਨ ਦਾ ਹੁਕਮ ਦਿੱਤਾ ਸੀ | ਬੰਗਲਾਦੇਸ਼ੀ ਮੁਸਲਿਮ ਅਤੇ ਅਰਬ ਮੁਸਲਿਮ  ਦੀ ...


Jan 20

ਦੁਨੀਆ ਦੇ ਸਭ ਤੋਂ ਬਜ਼ੁਰਗ 112 ਸਾਲਾਂ ਕੋਇਦੇ ਦਾ ਦਿਹਾਂਤ

Share this News

ਟੋਕੀਉ : ਦੁਨੀਆ ਦੇ ਸਭ ਤੋਂ ਬਜ਼ੁਰਗ ਯਸੂਤਾਰੋ ਕੋਇਦੇ ਦਾ ਅੱਜ 112 ਸਾਲ ਦੀ ਉਮਰ 'ਚ ਜਾਪਾਨ ਦੇ ਨਾਗੋਆ ਸ਼ਹਿਰ ਦੇ ਹਸਪਤਾਲ 'ਚ ਦਿਹਾਂਤ ਹੋ ਗਿਆ ਹੈ | ਅਧਿਕਾਰੀਆਂ ਨੇ ਦੱਸਿਆ ਕਿ ਕੋਇਦੇ ਦੀ ਮੌਤ ਨਮੋਨੀਏ ਕਾਰਨ ਦਿਲ ਦੀ ਧੜਕਣ ਰੁਕ ਜਾਣ ਨਾਲ ਹੋਈ ਹੈ | ਉਹ ਲੰਬੇ ਸਮੇਂ ਤੋਂ ਹਸਪਤਾਲ 'ਚ ਦਾਖ਼ਲ ਸਨ | ਕੋਇਦੇ ਦਾ ਜਨਮ 13 ਮਾਰਚ 1903 ਨੂੰ ਰਾਈਟ ਭਰਾਵਾਂ ਦੇ ਹਵਾਈ ਜਹਾਜ਼ ਬਣਾਉਣ ਤੋਂ ਪਹਿਲਾਂ ਹੋਇਆ ਸੀ | ਰਿਪੋਰਟ ਮੁਤਾਬਿਕ ਕੋਇਦੇ ਨੇ ਆਪਣੀ ਲੰਬੀ ਉਮਰ ਦਾ ਭੇਦ ਵਧੇਰੇ ਕੰਮ ਕਰਨ ਤੋਂ ਪ੍ਰਹੇਜ ਕਰਨ ਤੇ ਜੀਵਨ ਦੇ ਹਰ ਪਲ ਨੂੰ ਖੁਸ਼ੀ ਤੇ ਉਤਸ਼ਾਹ ਨਾਲ ਜਿਉਣ ਨੂੰ ਦੱਸਿਆ ਸੀ | 


Jan 20

ਪਾਕਿਸਤਾਨ ਯੂਨੀਵਰਸਿਟੀ 'ਚ ਅੱਤਵਾਦੀ ਹਮਲਾ, ਤਹਿਰੀਕ-ਏ-ਤਾਲਿਬਾਨ ਨੇ ਲਈ ਜ਼ਿੰਮੇਵਾਰੀ

Share this News

ਪੇਸ਼ਾਵਰ : 16 ਦਸੰਬਰ, 2014 ਤੋਂ ਬਾਅਦ ਇਕ ਵਾਰ ਫਿਰ ਪੇਸ਼ਾਵਰ ਵਿਚ ਮਾਸੂਮ ਵਿਦਿਆਰਥੀਆਂ ਤੇ ਲੋਕਾਂ ਦਾ ਖੂਨ ਵਹਿਆ ਹੈ।  ਉੱਤਰੀ-ਪੱਛਮੀ ਪਾਕਿਸਤਾਨ ਦੇ ਚਰਸਡਾ ਵਿਚ ਸਥਿਤ ਬਾਚਾ ਖਾਨ ਯੂਨੀਵਰਸਿਟੀ 'ਚ ਅੱਜ ਸੱਤ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦਹਿਸ਼ਤਗਰਦਾਂ ਨੇ ਤਕਰੀਬਨ 70 ਵਿਦਿਆਰਥੀਆਂ ਦੇ ਸਿਰ 'ਤੇ ਗੋਲੀਆਂ ਮਾਰੀਆਂ। ਇਸ ਹਮਲੇ ਵਿਚ ਕੈਮਿਸਟ੍ਰੀ ਦੇ ਇਕ ਪ੍ਰੋਫੈਸਰ ਦੀ ਵੀ ਮੌਤ ਹੋ ਗਈ। ਇਸ ਹਮਲੇ ਦੀ ਜ਼ਿੰਮੇਵਾਰੀ ਤਹਿਰੀਕ-ਏ-ਤਾਲਿਬਾਨ ਅੱਤਵਾਦੀ ਸੰਗਠਨ ਨੇ ਲਈ ਹੈ। 
ਇਹ ਉਹ ਹੀ ਸੰਗਠਨ ਨੇ ਜਿਸ ਨੇ 16 ਦਸੰਬਰ, 2014 ਨੂੰ ਪੇਸ਼ਾਵਰ ਦੇ ਆਰਮੀ ਸਕੂਲ ਖੂਨੀ ਖੇਡ ਖੇਡਿਆ ਸੀ। ਉਸ ਹਮਲੇ ਵਿਚ ਆਰਮੀ ਸਕੂਲ ਵਿਚ 141 ਲੋਕਾਂ ਨੂੰ ਮੌਤ ਦੇ ਘਾਟ ਉਤਾਰ ...


Jan 19

ਸਿਰਫ 62 ਲੋਕਾਂ ਕੋਲ ਹੈ ਦੁਨੀਆ ਦੀ ਅੱਧੀ ਦੌਲਤ

Share this News

ਪੈਰਿਸ : ਭਾਰਤ ਅਤੇ ਦੁਨੀਆ ਦੇ ਹੋਰ ਦੇਸ਼ਾਂ 'ਚ ਆਮਦਨ ਵਿੱਚ ਅਸਮਾਨਤਾ ਦਾ ਫਾਸਲਾ ਘੱਟ ਹੋਣ ਦੀ ਬਜਾਏ ਹੋਰ ਵਧਿਆ ਹੈ। ਇੱਕ ਸਰਵੇਖਣ ਅਨੁਸਾਰ ਦੁਨੀਆ ਦੇ 62 ਸਭ ਤੋਂ ਅਮੀਰ ਲੋਕਾਂ ਦੇ ਕੋਲ ਦੁਨੀਆ ਭਰ ਦੇ ਗਰੀਬਾਂ ਦੀ 50 ਫੀਸਦੀ ਅਬਾਦੀ ਦੇ ਬਰਾਬਰ ਸੰਪਤੀ ਹੈ। 
ਖਾਸ ਗੱਲ ਇਹ ਹੈ ਕਿ ਇਨ੍ਹਾਂ 62 ਅਮੀਰਾਂ ਵਿੱਚ ਔਰਤਾਂ ਦੀ ਗਿਣਤੀ ਸਰਫ 9 ਹੈ। ਸੰਨ 2010 ਤੋਂ ਇਨ੍ਹਾਂ ਅਮੀਰਾਂ ਦੀ ਸੰਪਤੀ ਕਰੀਬ 500 ਅਰਬ ਡਾਲਰ ਤੋਂ ਵੱਧ ਕੇ 1,760 ਅਰਬ ਡਾਲਰ ਹੋ ਗਈ ਹੈ। ਰਾਈਟਰਜ਼ ਸਮੂਹ ਆਕਸਫੈਮ ਦੇ ਅਧਿਐਨ ਵਿੱਚ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ 2010 ਦੇ ਬਾਅਦ ਤੋਂ ਦੁਨੀਆ ਦੀ ਸਭ ਤੋਂ ਗਰੀਬ ਅਬਾਦੀ 'ਚੋਂ 50 ਫੀਸਦੀ ...


Jan 19

ਕੌਮੀ ਵਿਰਾਸਤ ਐਲਾਨੀ ਰਾਜ ਕਪੂਰ ਪਰਿਵਾਰ ਦੀ ਹਵੇਲੀ ਦੇ ਮਾਲਕਾਂ ਵਿਰੁੱਧ ਕੇਸ ਦਰਜ

Share this News

ਪਿਸ਼ਾਵਰ : ਪਾਕਿਸਤਾਨੀ ਅਧਿਕਾਰੀਆਂ ਨੇ ਉੱਘੇ ਹਿੰਦੀ ਫ਼ਿਲਮਸਾਜ਼ ਤੇ ਅਦਾਕਾਰ ਰਾਜ ਕਪੂਰ ਦੀ ਪੁਸ਼ਤੈਨੀ ਹਵੇਲੀ ਦੇ ਨਵੇਂ ਮਾਲਕਾਂ ਖ਼ਿਲਾਫ਼ ਕੇਸ ਦਰਜ ਕਰਵਾੲਿਅਾ ਹੈ ਜਿਨ੍ਹਾਂ ’ਤੇ  ਕੌਮੀ ਵਿਰਾਸਤ ਵਾਲੀ ਇਸ ਇਮਾਰਤ ਨੂੰ ਢਾਹੁਣ ਦਾ ਦੋਸ਼ ਹੈ।
ਪੁਰਾਤਤਵ ਤੇ ਅਜਾੲਿਬਘਰ ਦੇ ਡਾੲਿਰੈਕਟੋਰੇਟ ਵੱਲੋਂ ਕੱਲ੍ਹ ਪੁਰਾਣੇ ਪਿਸ਼ਾਵਰ ਸ਼ਹਿਰ ਦੇ ਢੱਕੀ ਮੁਨੱਵਰ ਸ਼ਾਹ ਇਲਾਕੇ ਵਿੱਚ ਸਥਿਤ ਇਸ ਇਕ ਸਦੀ ਪੁਰਾਣੀ ਹਵੇਲੀ ਦੇ ਮਾਲਕਾਂ ਖ਼ਿਲਾਫ਼ ਖ਼ਾਨ ਰਜ਼ੀਕ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕਰਵਾੲਿਆ ਗਿਆ ਹੈ। ਹਵੇਲੀ ਦੇ ਨਵੇਂ ਮਾਲਕਾਂ ਵੱਲੋਂ ਇਮਾਰਤ ਢਾਹ ਕੇ ੲਿੱਥੇ ੲਿਕ ਕਮਰਸ਼ੀਅਲ ਪਲਾਜ਼ਾ ਬਣਾਉਣ ਦੀ ਯੋਜਨਾ ਹੈ। ਇਸ ਦੀ ਪਹਿਲੀ ਮੰਜ਼ਲ ਪੂਰੀ ਤਰ੍ਹਾਂ ਢਾਹ ਦਿੱਤੀ ਗਈ ਸੀ ਜਦਕਿ ਦੂਜੀ ਤੇ ਤੀਜੀ ਮੰਜ਼ਲ ਦੇ ਦਰਵਾਜ਼ੇ ਤੇ ਤਾਕੀਆਂ ਵੀ ...


Jan 19

ਦੁਨੀਆ ਦਾ ਪਹਿਲਾ ਸਿਗਰਟਨੋਸ਼ੀ ਮੁਕਤ ਦੇਸ਼

Share this News

ਅਸ਼ਗਾਵਤ : ਸਿਗਰਟਨੋਸ਼ੀ 'ਤੇ ਰੋਕ ਉਂਝ ਭਾਰਤ ਦੇ ਕਈ ਰਾਜਾਂ 'ਚ ਵੀ ਲਾਗੂ ਹੈ ਤੇ ਇਸ ਲਈ ਸਖਤ ਕਾਨੂੰਨ ਵੀ ਬਣੇ ਹਨ ਪਰ ਫਿਰ ਵੀ ਇਸ 'ਤੇ ਪਾਬੰਦੀ ਨਹੀਂ ਲੱਗ ਪਾ ਰਹੀ ਹੈ। ਉਥੇ ਦੂਜੇ ਪਾਸੇ ਤੁਰਕਮੇਨਿਸਤਾਨ ਇਕ ਅਜਿਹਾ ਦੇਸ਼ ਹੈ, ਜਿਥੇ ਤੁਹਾਨੂੰ ਸਿਗਰਟਨੋਸ਼ੀ ਕਰਨਾ ਭਾਰੀ ਪੈ ਸਕਦਾ ਹੈ। ਇਥੇ ਤੰਬਾਕੂ ਸਮੇਤ ਸਾਰੇ ਸਿਗਰਟਨੋਸ਼ੀ ਪਦਾਰਥਾਂ 'ਤੇ ਸਖਤ ਰੋਕ ਹੈ।
ਤੁਰਕਮੇਨਿਸਤਾਨ ਦੁਨੀਆ ਦਾ ਇਕਲੌਤਾ ਅਜਿਹਾ ਦੇਸ਼ ਹੈ, ਜਿਥੇ ਤੰਬਾਕੂ 'ਤੇ ਪੂਰਨ ਪਾਬੰਦੀ ਹੈ। ਤੰਬਾਕੂ ਉਤਪਾਦਾਂ 'ਤੇ ਲਗਾਈ ਗਈ ਰੋਕ ਦੇ ਹੁਕਮ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਜੇਕਰ ਕੋਈ ਉਨ੍ਹਾਂ ਉਤਪਾਦਾਂ ਦੀ ਵਿਕਰੀ ਜਾਂ ਖਰੀਦ ਕਰਦਿਆਂ ਫੜਿਆ ਗਿਆ ਤਾਂ ਉਸ 'ਤੇ ਇਕ ਲੱਖ ਰੁਪਏ ਤਕ ਦਾ ਜੁਰਮਾਨਾ ਲਗਾਇਆ ...


Jan 19

ਬਰਤਾਨੀਆ ਨੇ ਅੰਗਰੇਜੀ ਨਾ ਸਿੱਖਣ ਵਾਲਿਆਂ ਨੂੰ ਦਿੱਤੀ ਚਿਤਾਵਨੀ

Share this News

ਲੰਦਨ : ਬਰਤਾਨੀਆ ਸਰਕਾਰ ਨੇ ਅੱਜ ਵਿਆਹ ਦੇ ਅਧਾਰ 'ਤੇ ਆਏ ਪ੍ਰਵਾਸੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਅੰਗਰੇਜੀ ਬੋਲਣੀ ਸਿੱਖਣ 'ਚ ਨਕਾਮ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਦੇਸ਼ ਵਾਪਸ ਭੇਜਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਮੁਸਲਮਾਨ ਪ੍ਰਵਾਸੀ ਔਰਤਾਂ ਦੇ ਭਾਸ਼ਾ ਹੁਨਰ ਨੂੰ ਸੁਧਾਰਨ ਲਈ 2 ਕਰੋੜ ਪੌਂਡ ਫੰਡ ਦਾ ਵੀ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੋ ਪ੍ਰਵਾਸੀ ਅੰਗਰੇਜੀ ਵਿਚ ਮੁਹਾਰਤ ਹਾਸਲ ਕਰਨ 'ਚ ਅਸਫਲ ਰਹਿੰਦੇ ਹਨ, ਨੂੰ ਦੋ ਸਾਲ ਬਾਅਦ ਦੇਸ਼ ਵਾਪਿਸੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਵੇਂ ਨਿਯਮਾਂ ਅਨਸਾਰ ਘਟ ਅੰਗਰੇਜੀ ਜਾਣਨ ਵਾਲੇ ਜੋ ਵਿਵਾਹਿਤ ਪ੍ਰਵਾਸੀ ਇਸ ਸਾਲ ...


Jan 19

ਅਮਰੀਕਾ ਅਤੇ ਯੂਰਪੀ ਯੂਨੀਅਨ ਨੇ ਇਰਾਨ ਤੋਂ ਪਾਬੰਦੀਆਂ ਹਟਾਈਆਂ

Share this News

ਵਾਸ਼ਿੰਗਟਨ : ਅਮਰੀਕਾ ਅਤੇ ਯੂਰਪੀ ਯੂਨੀਅਨ ਨੇ ਇਰਾਨ ਉੱਤੇ ਪਾਬੰਦੀਆਂ ਹਟਾ ਦਿੱਤੀਆਂ ਹਨ। ਇਨ੍ਹਾਂ ਪਾਬੰਦੀਆਂ ਵਿੱਚ ਤੇਲ ਕੱਢਣ ਅਤੇ ਵਿਤੀ ਪਾਬੰਦੀਆਂ ਸ਼ਾਮਲ ਹਨ। ਸੰਯੁਕਤ ਰਾਸ਼ਟਰ ਦੇ ਜਾਂਚਕਾਰਾਂ ਵੱਲੋਂ ਤਹਿਰਾਨ ਵਿੱਚ ਆਪਣੀ ਪਡ਼ਤਾਲ ਮੁਕੰਮਲ ਕਰ ਲੈਣ ਤੋਂ ਬਾਅਦ ਇਰਾਨ ਦੇ ਇੱਕ ਸੌ ਅਰਬ ਦੇ ਬੰਦ ਪਏ ਵਿਤੀ ਦੇ ਖਾਤੇ ਖੋਲ੍ਹ ਦਿੱਤੇ ਗਏ ਹਨ। ਸੰਯੁਕਤ ਰਾਸ਼ਟਰ ਦੇ ਜਾਂਚਕਾਰਾਂ ਅਨੁਸਾਰ ਇਰਾਨ ਆਪਣਾ ਪਰਮਾਣੂ ਪ੍ਰੋਗਰਾਮ ਰੋਕਣ ਲਈ ਕੀਤੇ ੲਿਤਿਹਾਸਕ ਸਮਝੌਤੇ ਦਾ ਪਾਲਣ ਕਰ ਰਿਹਾ ਹੈ। ਹੁਣ ਪਾਬੰਦੀਆਂ ਹਟਾੳੁਣ ਤੋਂ ਬਾਅਦ ਇਰਾਨ ਦੇ ਮੁਦਰਾ ਭੰਡਾਰਾਂ ਦਾ ਵਿਦੇਸ਼ਾਂ ਨਾਲ ਸਬੰਧ ਸਥਾਪਿਤ ਹੋ ਸਕੇਗਾ ਅਤੇ ਇਰਾਨ ਅੰਤਰਰਾਸ਼ਟਰੀ ਪੱਧਰ ਉੱਤੇ ਤੇਲ ਵੇਚ ਸਕੇਗਾ।
ਅਮਰੀਕਾ ਦੇ ਵਿਦੇਸ਼ ਮੰਤਰੀ ਜੌਹਨ ਕੇਰੀ ਨੇ ਵਿਆਨਾ ਵਿੱਚ ਸੁਰੱਖਿਅਤ ਵਿਸ਼ਵ ...


Jan 19

ਇਜ਼ਰਾਈਲ ਨਾਲ ਸਬੰਧਾਂ ਨੂੰ ਪਹਿਲ ਦਿੰਦਾ ਹੈ ਭਾਰਤ - ਸੁਸ਼ਮਾ ਸਵਰਾਜ

Share this News

ਯੋਰੋਸ਼ਲਮ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਕਿਹਾ ਕਿ ਭਾਰਤ ਇਸਰਾਈਲ ਨਾਲ ਸਬੰਧਾਂ ਨੂੰ ਸਭ ਤੋਂ ਵੱਧ ਤਰਜੀਹ ਦਿੰਦਾ ਹੈ। ਉਨ੍ਹਾਂ ਸਮੁੱਚੇ ਸਬੰਧਾਂ 'ਤੇ ਚਰਚਾ ਕਰਨ ਲਈ ਇਸਰਾਈਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਕੀਤੀ। ਸ੍ਰੀਮਤੀ ਸਵਰਾਜ, ਜਿਨ੍ਹਾਂ ਦੀ ਵਿਦੇਸ਼ ਮੰਤਰੀ ਵਜੋਂ ਪੱਛਮੀ ਏਸ਼ੀਆ ਦੀ ਪਹਿਲੀ ਫੇਰੀ ਹੈ, ਨੇ ਕਿਹਾ ਕਿ ਉਹ ਇਸਰਾਈਲ ਦੀ ਚੋਟੀ ਦੀ ਲੀਡਰਸ਼ਿਪ ਨਾਲ ਚਰਚਾ ਕਰਨ ਦਾ ਇੰਤਜ਼ਾਰ ਕਰ ਰਹੀ ਹੈ। ਆਪਣੀ ਮੀਟਿੰਗ ਤੋਂ ਪਹਿਲਾਂ ਨੇਤਨਯਾਹੂ ਦੀ ਮੌਜੂਦਗੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਡਾ ਦੁਵੱਲਾ ਸਹਿਯੋਗ ਪਿਛਲੇ ਦੋ ਦਹਾਕਿਆਂ ਦੌਰਾਨ ਕਈ ਖੇਤਰਾਂ ਵਿਚ ਵਧਿਆ ਹੈ ਪਰ ਸਾਡੇ ਸਬੰਧਾਂ ਵਿਚ ਸੰਭਾਵਨਾਵਾਂ ਬਹੁਤ ਜ਼ਿਆਦਾ ਹਨ। ਆਪਣੀਆਂ ਸਵਾਗਤੀ ਟਿੱਪਣੀਆਂ ਵਿਚ ...[home] [prev]  1 [2] 3 4 5  [next]11-20 of 50

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved