Internatinoal News Section

Monthly Archives: JANUARY 2017


Jan 21

ਜਾਂਦੇ-ਜਾਂਦੇ 330 ਕੈਦੀਆਂ ਦੀ ਸਜ਼ਾ ਘੱਟ ਕਰ ਗਏ ਓਬਾਮਾ

Share this News

ਵਾਸ਼ਿੰਗਟਨ : ਰਾਸ਼ਟਰਪਤੀ ਬਰਾਕ ਓਬਾਮਾ ਨੇ ਵ੍ਹਾਈਟ ਹਾਊਸ ਛੱਡਣ ਤੋਂ ਪਹਿਲਾਂ ਰਿਕਾਰਡ 330 ਦੋਸ਼ੀਆਂ ਦੀ ਸਜ਼ਾ ਘੱਟ ਕਰ ਦਿੱਤੀ ਹੈ। ਇਨ੍ਹਾਂ 'ਚ ਖ਼ਾਸ ਤੌਰ 'ਤੇ ਨਸ਼ੀਲੇ ਪਦਾਰਥਾਂ ਨਾਲ ਜੁੜੇ ਅਪਰਾਧ 'ਚ ਕੈਦੀ ਸ਼ਾਮਲ ਹਨ।
ਵੀਰਵਾਰ ਨੂੰ ਰਾਸ਼ਟਰਪਤੀ ਦੇ ਤੌਰ 'ਤੇ ਆਪਣੇ ਆਖਰੀ ਕੰਮ ਦਿਵਸ 'ਤੇ ਓਬਾਮਾ ਨੇ ਤਿੰਨ ਸੌ ਤੋਂ ਵੱਧ ਕੈਦੀਆਂ ਨੂੰ ਰਾਹਤ ਦੇ ਦਿੱਤੀ। ਵ੍ਹਾਈਟ ਹਾਊਸ ਮੁਤਾਬਕ ਇਕ ਦਿਨ 'ਚ ਇੰਨੀ ਵੱਡੀ ਗਿਣਤੀ 'ਚ ਦੋਸ਼ੀਆਂ ਦੀ ਸਜ਼ਾ ਘੱਟ ਕਰਨ ਦਾ ਇਹ ਪਹਿਲਾ ਮਾਮਲਾ ਹੈ। ਇਸ ਦੇ ਨਾਲ ਹੀ ਓਬਾਮਾ ਵੱਲੋਂ ਵੱਖ-ਵੱਖ ਅਪਰਾਧਾਂ 'ਚ ਸਜ਼ਾ ਭੁਗਤਣ ਵਾਲੇ ਕੁੱਲ 1715 ਕੈਦੀਆਂ ਦੀਆਂ ਸਜ਼ਾਵਾਂ ਘੱਟ ਕੀਤੀਆਂ ਗਈਆਂ। ਵ੍ਹਾਈਟ ਹਾਊਸ 'ਚ ਕਾਨੂੰਨ ਮਾਮਲਿਆਂ ਦੇ ਸਲਾਹਕਾਰ ਨੀਲ ਐਜਲੇਸਟਨ ਨੇ ...


Jan 21

ਬਰਤਾਨੀਆ 'ਚ ਇੱਕ ਸੂਟਕੇਸ 'ਚ ਬੰਦ ਮਿਲੀ ਭਾਰਤੀ ਮੂਲ ਦੀ ਔਰਤ ਦੀ ਲਾਸ਼

Share this News

ਲੰਡਨ : ਬਰਤਾਨੀਆ ਵਿੱਚ ਇਕ ਗਲੀ 'ਚ ਭਾਰਤੀ ਮੂਲ ਦੀ 46 ਸਾਲਾ ਔਰਤ ਕਿਰਨ ਡੌਡੀਆ ਦੀ ਲਾਸ਼ ਮਿਲੀ ਹੈ, ਜਿਸ ਨੂੰ ਇੱਕ ਸੂਟਕੇਸ ਵਿੱਚ ਬੰਦ ਕਰਕੇ ਰੱਖਿਆ ਗਿਆ ਸੀ। ਲਾਸ਼ ਮਿਲਣ ਬਾਅਦ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਕਿਰਨ ਦੇ ਪਤੀ ਅਸ਼ਵਿਨ ਡੌਡੀਆ ਨੂੰ ਉਸ ਦੇ ਕਤਲ ਦੇ ਸ਼ੱਕ 'ਚ ਗ੍ਰਿਫਤਾਰ ਕਰ ਲਿਆ ਗਿਆ। ਹਾਸਲ ਜਾਣਕਾਰੀ ਅਨੁਸਾਰ ਇਕ ਵਿਅਕਤੀ ਨੇ ਲੀਸੈਸਟਰ 'ਚ ਕ੍ਰਾਮਰ ਸਟ੍ਰੀਟ 'ਚ ਇਕ ਸ਼ੱਕੀ ਸੂਟਕੇਸ ਦੇਖਿਆ ਤਾਂ ਇਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਵਲੋਂ ਜਦੋਂ ਸੂਟਕੇਸ ਖੋਲ੍ਹ ਕੇ ਦੇਖਿਆ ਗਿਆ ਤਾਂ ਉਸ 'ਚ ਇਕ ਔਰਤ ਦੀ ਲਾਸ਼ ਸੀ, ਜਿਸ ਦੀ ਪਛਾਣ ਭਾਰਤੀ ਮੂਲ ਦੀ ਕਿਰਨ ਡੌਡੀਆ ਵਜੋਂ ਹੋਈ। ਦੱਸਿਆ ਜਾ ਰਿਹਾ ਹੈ ...


Jan 21

ਅਮਰੀਕਾ 'ਚ ਟਰੰਪ ਯੁੱਗ ਦਾ ਆਗਾਜ਼

Share this News

ਵਾਸ਼ਿੰਗਟਨ :  ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਈਟ ਹਾਊਸ ਵਿੱਚ ਇੱਕ ਬਹੁਤ ਵੱਡੇ ਸਮਾਗਮ ਦੌਰਾਨ ਸ਼ੁਕਰਵਾਰ ਸਵੇਰ ਦੇ ਸਮੇਂ ਦੇਸ਼ ਦੇ 45ਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਸਹੁੰ ਚੁੱਕੀ। ਅਮਰੀਕਾ ਦੇ ਮੁੱਖ ਜੱਜ ਨੇ ਟਰੰਪ ਨੂੰ ਸਹੁੰ ਚੁਕਵਾਉਣ ਦੀ ਰਸਮ ਨਿਭਾਈ। ਰਾਸ਼ਟਰਪਤੀ ਤੋਂ ਪਹਿਲਾਂ ਉਪ ਰਾਸ਼ਟਰਪਤੀ ਮਾਈਸ ਪੇਂਸ ਨੇ ਸਹੁੰ ਚੁੱਕੀ। ਅਮਰੀਕਾ ਦੀ ਪਰੰਪਰਾ ਅਨੁਸਾਰ ਉਨ੍ਹਾਂ ਨੇ ਇਤਿਹਾਸਿਕ ਲਿੰਕਨ ਬਾਈਬਲ ਅਤੇ ਆਪਣੀ ਮਾਂ ਵੱਲੋਂ ਦਿੱਤੀ ਗਈ ਬਾਈਬਲ ਤੇ ਹੱਥ ਰੱਖ ਕੇ ਸਹੁੰ ਖਾਧੀ। ਇਸ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਦੀ ਜਨਤਾ ਦਾ ਧੰਨਵਾਦ ਕੀਤਾ।
70 ਸਾਲਾ ਟਰੰਪ ਅਮਰੀਕਾ ਦੇ ਹੁਣ ਤੱਕ ਦੇ ਸੱਭ ਤੋਂ ਵੱਧ ਉਮਰ ਦੇ ਰਾਸ਼ਟਰਪਤੀ ਹਨ। ਡੋਨਲਡ ਟਰੰਪ ਨੇ ਸਹੁੰ ...


Jan 5

ਬਰਤਾਨੀਆ 'ਚ ਪਤੀਆਂ ਹੱਥੋਂ ਸਤਾਈਆਂ ਭਾਰਤੀ ਔਰਤਾਂ ਨੇ ਕੀਤਾ ਪ੍ਰਦਰਸ਼ਨ

Share this News

ਲੰਡਨ : ਬਰਤਾਨੀਆ ਦੇ ਸੱਭ ਤੋਂ ਵੱਡੇ ਭਾਰਤੀ ਭਾਈਚਾਰੇ ਦੇ ਸੰਗਠਨਾਂ ਵਿਚੋਂ ਇਕ ਪਤੀਆਂ ਹੱਥੋਂ ਪੀੜਤ ਤੇ ਸ਼ੋਸ਼ਣ ਝੱਲਣ ਵਾਲੀਆਂ ਅਤੇ ਇਸ ਸਬੰਧ ਵਿਚ ਵਿਵਸਥਾ ਤੋਂ ਨਿਰਾਸ਼ ਪ੍ਰਵਾਸੀ ਭਾਰਤੀ ਔਰਤਾਂ ਦੀ ਦੁਰਦਸ਼ਾ ਨੂੰ ਜ਼ੋਰ-ਸ਼ੋਰ ਨਾਲ ਉਠਾਉਂਦਿਆਂ ਇਥੇ ਪਿਕਾਡਿਲੀ ਸਰਕਸ ਸਾਹਮਣੇ ਪ੍ਰਦਰਸ਼ਨ ਕੀਤਾ। ਇੰਡੀਅਨ ਲੇਡੀਜ਼ ਇਨ ਯੂ.ਕੇ. ਦੀਆਂ ਮੈਂਬਰਾਂ ਨੇ 23 ਦਸੰਬਰ ਨੂੰ ਲੰਡਨ ਦੀਆਂ ਸੜਕਾਂ 'ਤੇ ਠੰਢੀ ਸਰਦ ਰਾਤ ਗੁਜਾਰ ਦਿਤੀ। ਇਸ ਸੰਗਠਨ ਵਿਚ 14,000 ਔਰਤਾਂ ਜੋ ਪਹਿਲੀ ਪੀੜ੍ਹੀ ਦੇ ਤੌਰ 'ਤੇ ਭਾਰਤ ਤੋਂ ਇਥੇ ਆਈਆਂ ਸਨ। ਉਹ ਉਨ੍ਹਾਂ ਬਹੁਤ ਸਾਰੀਆਂ ਔਰਤਾਂ ਦੀ ਦੁਰਦਸ਼ਾ ਸਾਰਿਆਂ ਸਾਹਮਣੇ ਲਿਆਉਣਾ ਚਾਹੁੰਦੀਆਂ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਪਤੀਆਂ ਨੇ ਛੱਡ ਦਿਤਾ, ਉਨ੍ਹਾਂ ਦਾ ਮਾਨਸਿਕ ਤੇ ਭਾਵਨਾਤਮਕ ਸ਼ੋਸਣ ਕੀਤਾ।
ਪ੍ਰਦਰਸ਼ਨਕਾਰੀਆਂ ...


Jan 5

ਅਮਰੀਕਾ 'ਚ ਭਾਰਤੀਆਂ ਦੀ ਹੋਈ ਬੱਲੇ ਬੱਲੇ

Share this News

ਵਾਸ਼ਿੰਗਟਨ : ਅਮਰੀਕੀ ਵਸੋਂ ਦਾ ਮਹਿਜ਼ ਇਕ ਫ਼ੀਸਦ ਘੱਟਗਿਣਤੀ ਭਾਰਤੀ-ਅਮਰੀਕੀ ਭਾਈਚਾਰੇ ਦੇ ਪੰਜ ਆਗੂਆਂ ਨੇ ਅਮਰੀਕੀ ਕਾਂਗਰਸ ਦੇ ਮੈਂਬਰ ਵਜੋਂ ਹਲਫ਼ ਲੈ ਕੇ ਇਤਿਹਾਸ ਸਿਰਜ ਦਿੱਤਾ ਹੈ। ਕਮਲਾ ਹੈਰਿਸ (52) ਨੇ ਕੱਲ੍ਹ ਕੈਲੀਫੋਰਨੀਆ ਦੀ ਸੈਨੇਟਰ ਵਜੋਂ ਹਲਫ਼ ਲਿਆ। ਉਨ੍ਹਾਂ ਨੂੰ ਅਮਰੀਕਾ ਦੇ ਉਪ ਰਾਸ਼ਟਰਪਤੀ ਜੋਏ ਬਿਡੇਨ ਨੇ ਸਹੁੰ ਚੁਕਾਈ। ਕਮਲਾ ਦੀ ਮਾਂ ਭਾਰਤੀ ਤੇ ਪਿਤਾ ਜਮਾਇਕਾ ਤੋਂ ਸੀ। ਉਹ ਅਜਿਹੀ ਪਹਿਲੀ ਭਾਰਤੀ ਅਮਰੀਕੀ ਹੈ, ਜੋ ਸੈਨੇਟ ਵਿੱਚ ਆਪਣੀਆਂ ਸੇਵਾਵਾਂ ਦੇਵੇਗੀ। ਇਸ ਤੋਂ ਪਹਿਲਾਂ ਉਹ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਸੀ। ਉਨ੍ਹਾਂ ਨੇ ਸੈਨੇਟਰ ਬਾਰਬਰਾ ਬਾਕਸਰ ਦੀ ਜਗ੍ਹਾ ਲਈ ਹੈ।
ਇਸ ਮੌਕੇ ਕਮਲਾ ਨੇ ਕਿਹਾ, ‘ਅੱਜ ਮੈਂ ਅਮਰੀਕੀ ਸੈਨੇਟ ਵਜੋਂ ਹਲਫ਼ ਲਈ ਹੈ। ਮੈਂ ਤੁਹਾਡੀ ਅਤੇ ਕੈਲੀਫੋਰਨੀਆ ਦੇ ...


Jan 5

ਚੀਨ ਵਲੋਂ ਭਾਰਤ ਨੂੰ ਧਮਕੀ : ਅਪਣੀ ਮਿਜ਼ਾਈਲਾਂ ਦੇ ਬੁਖਾਰ ਨੂੰ ਠੰਡਾ ਕਰੇ ਭਾਰਤ

Share this News

ਬੀਜਿੰਗ : ਭਾਰਤ ਨੇ ਪਿਛਲੇ ਦਿਨੀਂ ਅਗਨੀ 5 ਤੇ ਅਗਨੀ 4 ਦਾ ਸਫਲ ਟੈਸਟ ਕੀਤਾ ਹੈ। ਇਸ ਟੈਸਟ ਨੇ ਚੀਨ ਦਾ ਪਾਰਾ ਵਧਾ ਦਿੱਤਾ ਹੈ ਅਤੇ ਭਾਰਤ ਨੂੰ ਸਲਾਹ ਦਿੱਤੀ ਹੈ। ਚੀਨ ਦੀ ਸਰਕਾਰ ਵਲੋਂ ਸੰਚਾਲਤ ਹੋਣ ਵਾਲੇ ਅਖ਼ਬਾਰ ਗਲੋਬਲ ਟਾਈਮਸ ਨੇ ਅਪਣੇ ਸੰਪਾਦਕੀ ਵਿਚ ਭਾਰਤ ਦੇ ਮਿਜ਼ਾਈਲ ਪ੍ਰੋਗਰਾਮ 'ਤੇ ਭੜਾਸ ਕੱਢੀ ਹੈ।  ਗਲੋਬਲ ਟਾਈਮਸ ਨੇ ਭਾਰਤ ਦੇ ਮਿਜ਼ਾਈਲ ਪ੍ਰੋਗਰਾਮ ਨੂੰ ਖਾਰਜ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਭਾਰਤ ਨੂੰ ਅਪਣੇ ਮਿਜ਼ਾਈਲ ਦੇ ਬੁਖਾਰ ਨੂੰ ਠੰਡਾ ਕਰਨਾ ਪਵੇਗਾ। ਗਲੋਬਲ ਟਾਈਮਸ ਨੇ ਲਿਖਿਆ ਹੈ ਕਿ ਭਾਰਤ ਨੂੰ ਅਹਿਸਾਸ ਕਰਨਾ ਚਾਹੀਦਾ ਕਿ ਕਈ ਮਿਜ਼ਾਈਲਾਂ ਦੇ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਇਕ ਪਰਮਾਣੂ ਤਾਕਤ ...[home] 1-6 of 6

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved