Internatinoal News Section

Monthly Archives: OCTOBER 2014


Oct 28

ਅੱਤਵਾਦ ਨਾਲ ਲੋਹਾ ਲੈਣ ਵਾਲੀ ਰਿਹਾਨਾ ਦਾ ਬੇਰਹਿਮੀ ਨਾਲ ਸਿਰ ਵੱਢਿਆ

Share this News

ਸੀਰੀਆ : ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਅੱਤਵਾਦੀਆਂ ਨੇ ਹੁਣ ਪੁਰਸ਼ਾਂ ਨੂੰ ਛੱਡ ਕੇ ਮਹਿਲਾਵਾਂ 'ਤੇ ਵੀ ਆਪਣੀ ਦਰਿੰਦਗੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਇਸੇ ਤਹਿਤ ਆਈ. ਐੱਸ. ਆਈ. ਐੱਸ. ਦੇ ਅੱਤਵਾਦੀਆਂ ਨੇ ਕੁਰਦ ਮਹਿਲਾ ਫੌਜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਸ ਮਹਿਲਾ ਫੌਜੀ ਦਾ ਨਾਂ ਰਿਹਾਨਾ ਹੈ ਅਤੇ ਖਬਰਾਂ ਦੇ ਮੁਤਾਬਕ ਨਿਡਰ ਮਹਿਲਾ ਫੌਜੀ ਨੇ 100 ਤੋਂ ਜ਼ਿਆਦਾ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
    ਰਿਹਾਨਾ ਦੀ ਬਹਾਦਰੀ ਦੇ ਕਿੱਸੇ ਇੰਨੇਂ ਮਸ਼ਹੂਰ ਹੋਣ ਲੱਗੇ ਕਿ ਸ਼ੋਸ਼ਲ ਮੀਡੀਆ 'ਤੇ ਉਸ ਦੀ ਤਸਵਾਰ ਵਾਇਰਲ ਹੋ ਗਈ। ਇਕ ਪੱਤਰਕਾਰ ਨੇ ਰਿਹਾਨਾ ਦੀ ਤਸਵੀਰ ਟਵਿੱਟਰ 'ਤੇ ...


Oct 28

ਡਿਲਮਾ ਰਾਸੇਫ ਦੁਬਾਰਾ ਬਣੀ ਬ੍ਰਾਜ਼ੀਲ ਦੀ ਰਾਸ਼ਟਰਪਤੀ

Share this News

ਰੀਓ ਡੀ ਜਨੇਰੀਓ :  ਬ੍ਰਾਜ਼ੀਲ ਦੀ ਔਰਤ ਰਾਸ਼ਟਰਪਤੀ ਡਿਲਮਾ ਰਾਸੇਫ ਸਖਤ ਮੁਕਾਬਲੇ ਮਗਰੋਂ ਇਕ ਵਾਰ ਫਿਰ ਇਸ ਅਹੁਦੇ ਲਈ ਚੁਣੀ ਗਈ ਹੈ | ਹਾਲੇ ਤੱਕ ਹੋਈ ਵੋਟਾਂ ਦੀ ਗਿਣਤੀ ਅਨੁਸਾਰ ਡਿਲਮਾ ਨੂੰ 51.5 ਫੀਸਦੀ ਤੇ ਉਨ੍ਹਾਂ ਦੇ ਵਿਰੋਧੀ ਏਸੀਓ ਨੇਵੇਸ ਨੂੰ 48.5 ਫੀਸਦੀ ਵੋਟਾਂ ਪ੍ਰਾਪਤ ਹੋਈਆਂ ਹਨ | ਡਿਲਮਾ ਦੀ ਜਿੱਤ ਨਾਲ ਵਰਕਰਜ਼ ਪਾਰਟੀ ਦੇ ਸ਼ਾਸਨ ਦੀ ਮਿਆਦ ਹੋਰ ਵੱਧ ਗਈ ਹੈ | ਡਿਲਮਾ ਦੀ ਜਿੱਤ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਚੋਣਾਂ ਵਿਚ ਦੁਬਾਰਾ ਜਿੱਤਣ ਲਈ ਵਧਾਈ ਦਿੱਤੀ ਹੈ |


Oct 28

ਬਰਤਾਨਵੀ ਪ੍ਰਧਾਨ ਮੰਤਰੀ 'ਤੇ ਨੌਜਵਾਨ ਵੱਲੋਂ ਹਮਲੇ ਦੀ ਕੋਸ਼ਿਸ਼

Share this News

ਲੰਡਨ : ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ 'ਤੇ ਲੀਡਜ਼ ਸ਼ਹਿਰ ਦੇ ਸੀਵਿਕ ਸੈਂਟਰ ਦੇ ਬਾਹਰ ਇਕ ਨੌਜਵਾਨ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ | ਅੱਜ ਲੀਡਜ਼ ਵਿਖੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਤੋੜ ਕੇ ਇਕ 28 ਸਾਲਾ ਵਿਅਕਤੀ ਡੇਵਿਡ ਕੈਮਰੂਨ ਵੱਲ ਦੌੜਿਆ ਅਤੇ ਉਨ੍ਹਾਂ ਨੂੰ ਧੱਕਾ ਮਾਰਿਆ | ਮੌਕੇ 'ਤੇ ਤਾਇਨਾਤ ਸੁਰੱਖਿਆ ਅਧਿਕਾਰੀਆਂ ਨੇ ਤੁਰੰਤ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ | ਪੱਛਮੀ ਯਾਰਕ ਸ਼ਾਇਰ ਪੁਲਿਸ ਨੇ ਵੀ ਇਕ ਵਿਅਕਤੀ ਦੀ ਇਸ ਸਬੰਧੀ ਗਿ੍ਫ਼ਤਾਰੀ ਦੀ ਪੁਸ਼ਟੀ ਕੀਤੀ ਹੈ | ਚੀਫ਼ ਇੰਸਪੈਕਟਰ ਡੋਰਿਕ ਹਿਊਜ਼ ਨੇ ਕਿਹਾ ਕਿ ਅੱਜ ਦੁਪਹਿਰ ਵੇਲੇ 28 ਸਾਲਾ ਸਥਾਨਿਕ ਵਿਅਕਤੀ ਨੂੰ ਉਸ ਵੇਲੇ ਗਿ੍ਫ਼ਤਾਰ ਕੀਤਾ ਜਦੋਂ ਉਹ ਪ੍ਰਧਾਨ ਮੰਤਰੀ ਦੇ ਗਰੁੱਪ ਦੇ ...


Oct 25

ਅਮਰੀਕਾ ਦੇ ਸਕੂਲਾਂ 'ਚ ਮਕਬੂਲ ਹੋਣ ਲੱਗੀ ਕ੍ਰਿਪਾਨ

Share this News

ਆਬਰਨ : ਅਮਰੀਕਾ ਦੇ ਸਕੂਲਾਂ 'ਚ ਹਥਿਆਰ ਲੈ ਕੇ ਆਉਣ ਦੀਆਂ ਸਖ਼ਤ ਪਾਬੰਦੀਆਂ ਤੋਂ ਸਿੱਖਾਂ ਨੂੰ ਛੋਟ ਮਿਲਣੀ ਸ਼ੁਰੂ ਹੋ ਗਈ ਹੈ। ਇਥੋਂ ਦੇ ਇਕ ਸਕੂਲ ਦੇ ਪ੍ਰਬੰਧਕਾਂ ਨੇ ਹਥਿਆਰਾਂ ਬਾਰੇ ਅਪਣੇ ਨਿਯਮਾਂ ਤੋਂ ਛੋਟ ਦਿੰਦਿਆਂ ਧਾਰਮਕ ਕਾਰਨਾਂ ਕਰ ਕੇ ਇਕ ਸਿੱਖ ਵਿਦਿਆਰਥੀ ਨੂੰ ਕਿਰਪਾਨ (ਸ੍ਰੀ ਸਾਹਿਬ) ਪਹਿਨ ਕੇ ਸਕੂਲ ਆਉਣ ਦੀ ਇਜਾਜ਼ਤ ਦੇ ਦਿਤੀ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਰਿਆਨ ਫਾਸਟਰ ਨੇ ਟੀ.ਵੀ. ਚੈਨਲ 'ਤੇ ਗੱਲਬਾਤ ਕਰਦਿਆਂ ਕਿਹਾ, ''ਇਹ ਕਿਰਪਾਨ ਕਪੜਿਆਂ ਦੇ ਹੇਠਾਂ ਪਹਿਨੀ ਹੋਵੇਗੀ ਤੇ  ਕਿਸੇ ਨੂੰ ਨਜ਼ਰ ਨਹੀਂ ਆਵੇਗੀ। ਇਹ ਉਨ੍ਹਾਂ ਦਾ ਧਾਰਮਕ ਚਿੰਨ੍ਹ ਹੈ ਤੇ ਇਸ ਨਾਲ ਕਿਸੇ ਨੂੰ ਖ਼ਤਰਾ ਨਹੀਂ। ਜੇ ਕੋਈ ਸਮਸਿਆ ਹੋਈ ਤਾਂ ਉਸ ਬਾਰੇ ਵਿਦਿਆਰਥੀ ਦੇ ਮਾਪਿਆਂ ...


Oct 25

ਈਰਾਨ 'ਚ ਜਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲੇ ਨੂੰ ਮਾਰਨ ਦੇ ਦੋਸ਼ 'ਚ ਔਰਤ ਨੂੰ ਫਾਂਸੀ

Share this News

ਦੁਬਈ : ਈਰਾਨ ਨੇ ਮਨੁੱਖੀ ਅਧਿਕਾਰ ਸੰਗਠਨਾਂ ਦੇ ਵਿਰੋਧ ਦੇ ਬਾਵਜੂਦ ਵੀ ਜਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲੇ ਨੂੰ ਮਾਰਨ ਦੇ ਦੋਸ਼ ਵਿਚ ਇਕ 26 ਸਾਲਾ ਔਰਤ ਨੂੰ ਅੱਜ ਫਾਂਸੀ ਦੇ ਦਿੱਤੀ | ਰੇਹਾਨਾ ਜੱਬਾਰੀ 'ਤੇ ਈਰਾਨ ਦੇ ਇਕ ਖੁਫੀਆ ਅਧਿਕਾਰੀ ਮੁਰਤਜਾ ਅਬਦੋਆਲੀ ਸਰਬੰਦੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਦਾ ਦੋਸ਼ ਸੀ, ਕਿਉਂਕਿ ਉਸਨੇ ਰੇਹਾਨਾ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਆਪਣੇ ਬਚਾਅ 'ਚ ਰੇਹਾਨਾ ਨੇ ਉਸ ਦਾ ਕਤਲ ਕਰ ਦਿੱਤਾ ਸੀ | ਰੇਹਾਨਾ ਨੂੰ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਮੁਆਫੀ ਦੇਣ ਤੋਂ ਨਾਂਅ ਕਰ ਦਿੱਤੀ ਇਸ ਕਰਕੇ ਅੱਜ ਉਸਨੂੰ ਤਹਿਰਾਨ ਦੀ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ | ਰੇਹਾਨਾ ਦੀ ...


Oct 25

ਨੇਤਾਜੀ ਦੇ ਨਾਈਬ ਸੋਵੀਅਤ ਦੇ ਜਾਸੂਸ ਸਨ - ਬ੍ਰਿਟਿਸ਼ ਦਸਤਾਵੇਜ਼

Share this News

ਲੰਡਨ : ਆਜ਼ਾਦੀ ਘੁਲਾਟੀਏ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਡਿਪਟੀ ਰਹੇ ਅਤੇ ਪੰਡਤ ਜਵਾਹਰ ਲਾਲ ਨਹਿਰੂ ਦੇ ਦੋਸਤ ਵਜੋਂ ਜਾਣੇ ਜਾਂਦੇ ਏਸੀਐਨ ਨਾਂਬਿਆਰ ਸੋਵੀਅਤ ਯੂਨੀਅਨ ਦੇ ਜਾਸੂਸ ਸਨ। ਇਹ ਖ਼ੁਲਾਸਾ ਇੱਥੇ ਨਸ਼ਰ ਕੀਤੇ ਗਏ ਦਸਤਾਵੇਜ਼ਾਂ ਤੋਂ ਹੋਇਆ ਹੈ।    ਦਸਤਾਵੇਜ਼ਾਂ ’ਚ ਕਿਹਾ ਗਿਆ ਹੈ ਕਿ ਨਾਂਬਿਆਰ 1924 ’ਚ ਪੱਤਰਕਾਰ ਵਜੋਂ ਬਰਲਿਨ ਪਹੁੰਚੇ ਅਤੇ ਉਨ੍ਹਾਂ ਭਾਰਤੀ ਕਮਿਊਨਿਸਟ ਧੜੇ ਨਾਲ ਕੰਮ ਕੀਤਾ। ਬਾਅਦ ਵਿੱਚ ਉਹ 1929 ’ਚ ਸੋਵੀਅਤ ਮਹਿਮਾਨ ਵਜੋਂ ਮਾਸਕੋ ਵੀ ਗਏ। ਰਾਸ਼ਟਰੀ ਪੁਰਾਲੇਖ ’ਚ ਜਨਤਕ ਕੀਤੇ ਗਏ ਇਨ੍ਹਾਂ ਦਸਤਾਵੇਜ਼ਾਂ ’ਚ ਦੱਸਿਆ ਗਿਆ ਹੈ ਕਿ ਦੂਜੀ ਵਿਸ਼ਵ ਜੰਗ ਦੇ ਸ਼ੁਰੂ ਹੋਣ ’ਤੇ ਨਾਂਬੀਆਰ ਨੂੰ ਜਰਮਨੀ ’ਚੋਂ ਕੱਢ ਦਿੱਤਾ ਗਿਆ ਸੀ ਪਰ ਬਾਅਦ ’ਚ ਸੁਭਾਸ਼ ਚੰਦਰ ਬੋਸ ਦੇ ...


Oct 23

ਭਾਰਤ ਤੇ ਮੈਕਸੀਕੋ ਦਰਮਿਆਨ ਪੁਲਾੜ ਸਹਿਯੋਗ ਬਾਰੇ ਸਮਝੌਤਾ

Share this News

ਨਵੀਂ ਦਿੱਲੀ  : ਭਾਰਤ ਤੇ ਮੈਕਸੀਕੋ ਨੇ ਅੱਜ ਪੁਲਾੜ ਸਹਿਯੋਗ ਬਾਰੇ ਸਮਝੌਤੇ ਉਪਰ ਦਸਤਖਤ ਕੀਤੇ ਹਨ ਜਿਸ ਤਹਿਤ ਦੋਨੋਂ ਧਿਰਾਂ ਉਪ ਗ੍ਰਹਿ ਸੰਚਾਰ ਪ੍ਰਣਾਲੀ ਤੇ ਪੁਲਾੜ ਦੀ ਸ਼ਾਤਮਈ ਵਰਤੋਂ ਦੇ ਹੋਰ ਖੇਤਰਾਂ ਵਿਚ ਮਿਲਕੇ ਕੰਮ ਕਰਨਗੀਆਂ | ਇਸ ਤੋਂ ਇਲਾਵਾ ਸਮੁੱਚੇ ਸਬੰਧਾਂ ਨੂੰ ਹੋਰ ਮਜਬੂਤ ਕੀਤਾ ਜਾਵੇਗਾ | ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਉਨ੍ਹਾਂ ਦੇ ਮੈਕਸੀਕਨ ਹਮਰੁਤਬਾ ਜੋਸ ਐਨਟੋਨੀਓ ਮੀਡੇ ਕੁਰੀਬਰੇਨਾ ਨੇ ਦੋਨਾਂ ਦੇਸ਼ਾਂ ਦੇ ਸੰਯੁਕਤ ਕਮਿਸ਼ਨ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਿਸ ਵਿਚ ਇਹ ਵੀ ਨਿਰਨਾ ਲਿਆ ਗਿਆ ਕਿ ਹਾਈਡਰੋਕਾਰਬਨ ਖੇਤਰ ਵਿਚ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਪਤਾ ਲਾਇਆ ਜਾਵੇਗਾ | ਮੈਕਸੀਕੋ ਨੇ ਊਰਜਾ ਖੇਤਰ ਵਿਚ ਸੁਧਾਰ ਸ਼ੁਰੂ ਕੀਤੇ ਹਨ | ਨਿੱਜੀ ਤੇ ਸਰਕਾਰੀ ਖੇਤਰ ...


Oct 23

ਕੈਨੇਡਾ ਦੀ ਪਾਰਲੀਮੈਂਟ ‘ਤੇ ਦਹਿਸ਼ਤੀ ਹਮਲਾ

Share this News

ਟੋਰਾਂਟੋ : ਰਾਜਧਾਨੀ ਓਟਵਾ ਵਿੱਚ ਕੈਨੇਡਾ ਦੀ ਪਾਰਲੀਮੈਂਟ ਦੇ ਅੰਦਰ ਅਤੇ ਬਾਹਰ  ਬੁੱਧਵਾਰ ਨੂੰ ਗੋਲੀ ਚੱਲ ਗਈ। ਇਸ ਗੋਲੀਬਾਰੀ ਵਿੱਚ  ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਕਰਦਿਆਂ ਇੱਕ ਬੰਦੂਕਧਾਰੀ ਨੂੰ ਮਾਰ ਮੁਕਾਇਆ।
ਜਾਣਕਾਰੀ ਅਨੁਸਾਰ ਇੱਕ ਬੰਦੂਕਧਾਰੀ ਨੇ ਪਾਰਲੀਮੈਂਟ ਹਿੱਲ ਵਿੱਚ  ਨੈਸ਼ਨਲ ਵਾਰ  ਮੈਮੋਰੀਅਲ ਵਿਖੇ ਤਾਇਨਾਤ ਗਾਰਡ ਉੱਤੇ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਇਹ  ਹਮਲਾਵਰ ਕਾਰ ਵਿੱਚ ਸਵਾਰ ਹੋ ਕੇ ਇਮਾਰਤ ਦੇ ਸੈਂਟਰ ਬਲਾਕ ਅੰਦਰ ਜਾ ਵੜਿਆ।
ਇਸ ਤੋਂ ਬਾਅਦ ਕਈ ਗੋਲੀਆਂ ਚੱਲਣ ਦੀ ਆਵਾਜ਼ ਆਈ।
     ਕੈਨੇਡੀਅਨ ਬਾਰਡਕਾਸਟਿੰਗ ਦੀ ਰਿਪੋਰਟ ਅਨੁਸਾਰ ਸੁਰੱਖਿਆ ਬਲਾਂ ਦੀ  ਜਵਾਬੀ ਕਾਰਵਾਈ ਵਿੱਚ ਇੱਕ ਬੰਦੂਕਧਾਰੀ ਮਾਰਿਆ ਗਿਆ। ਮੌਕੇ ‘ਤੇ ਗਵਾਹਾਂ ਅਨੁਸਾਰ ਇਕ ਵਿਅਕਤੀ ਇਮਾਰਤ ਵੱਲ ਭੱਜਿਆ ਜਾਂਦਾ ਦੇਖਿਆ ਗਿਆ ਅਤੇ ਇਸ ਤੋਂ ਬਾਅਦ ਹੋਰ ...


Oct 19

ਸੱਦਾਮ ਨੇ ਰਚੀ ਸੀ ਇਸਰਾਇਲੀ ਪ੍ਰਧਾਨ ਮੰਤਰੀ ਨੂੰ ਅਗਵਾ ਕਰਨ ਦੀ ਸਾਜ਼ਿਸ਼

Share this News

ਯੋਰੋਸ਼ਲਮ : ਇਰਾਕ ਦੇ ਸਾਬਕਾ ਰਾਸ਼ਟਰਪਤੀ ਸੱਦਾਮ ਹੁਸੈਨ ਨੇ 1981 ਵਿੱਚ ਇਸਰਾਈਲ ਦੇ ਪ੍ਰਧਾਨ ਮੰਤਰੀ ਮੇਨਾਚੇਮ ਬੇਗਿਨ ਨੂੰ ਅਗਵਾ ਕਰਨ ਦੀ ਸਾਜਿਸ਼ ਰਚੀ ਸੀ। ਅਸਲ ਵਿੱਚ ਇਸਰਾਈਲ ਨੇ 1981 ਵਿੱਚ ਹਵਾਈ ਹਮਲਾ ਕਰਕੇ ਇਰਾਕ ਦਾ ਪਰਮਾਣੂ ਰਿਐਕਟਰ ਤਬਾਹ ਕਰ ਦਿੱਤਾ ਸੀ ਤੇ ਸੱਦਾਮ ਇਸ ਬੇਇੱਜ਼ਤੀ ਦਾ ਬਦਲਾ ਲੈਣਾ ਚਾਹੁੰਦਾ ਸੀ। ਇਹ ਜਾਣਕਾਰੀ ਸਦਾਮ ਹੁਸੈਨ ਦੇ ਅਟਾਰਨੀ ਬਡਾਈ ਅਰੇਫ ਅਲ ਨੇ ਹਵਾਲੇ ਨਾਲ ਅਲ ਕਿਉਦਸ ਅਲ ਅਰਬੀ ਅਖ਼ਬਾਰ ਵਿੱਚ ਪ੍ਰਕਾਸ਼ਿਤ ਹੋਈ ਹੈ। ਬਡਾਈ ਨੇ ਆਪਣੀਆਂ ਯਾਦਾਂ ਬਾਰੇ ਲਿਖੀ ਕਿਤਾਬ ਵਿੱਚ ਜ਼ਿਕਰ ਕੀਤਾ ਕਿ ਉਸ ਨੇ ਇਸਰਾਈਲ ਪ੍ਰਧਾਨ ਮੰਤਰੀ ਨੂੰ ਅਗਵਾ ਕਰਨ ਦੀ ਸਾਜਿਸ਼ ਬਾਰੇ ਇਰਾਕ ਦੇ ਉੱਚ ਖੁਫੀਆ ਅਧਿਕਾਰੀਆਂ ਤੋਂ ਸੁਣਿਆ ਸੀ। ਇਰਾਕੀ ਖੁਫੀਆ ਏਜੰਸੀਆਂ ਦਾ ...


Oct 19

ਭਾਰਤੀ ਮੂਲ ਦੀ ਮਹਿਲਾ ਨੂੰ ਓਬਾਮਾ ਨੇ ਦਿੱਤੀ ਅਹਿਮ ਜ਼ਿੰਮੇਵਾਰੀ

Share this News

ਵਾਸ਼ਿੰਗਟਨ  : ਅਮਰੀਕੀ ਰਾਸ਼ਟਰਪਤੀ ਬਰਾਕ-ਓਬਾਮਾ ਨੇ ਇੱਕ ਵਾਰ ਫਿਰ ਭਾਰਤ ਦੇ ਪ੍ਰਤੀ ਆਪਣੇ ਪ੍ਰੇਮ ਦਾ ਇਜ਼ਹਾਰ ਕੀਤਾ ਹੈ। ਭਾਰਤੀ ਮੂਲ ਦੀ ਵਿਨੀਤਾ ਗੁਪਤਾ ਨੂੰ ਅਮਰੀਕੀ ਨਿਆਂ ਵਿਭਾਗ ਵਿੱਚ ਨਾਗਰਿਕ ਅਧਿਕਾਰ ਵਿਭਾਗ ਦੀ ਮੁੱਖੀ ਨਿਯੁਕਤ ਕੀਤਾ ਗਿਆ ਹੈ। ਵਿਨੀਤਾ ਅਮਰੀਕਾ ਵਿੱਚ ਨਾਗਰਿਕ ਅਧਿਕਾਰਾਂ ਦੀ ਮੰਨੀ ਪ੍ਰਮੰਨੀ ਵਕੀਲ ਹੈ। ਉਹ ਇਸ ਅਹੁਦੇ ਤੇ ਪਹੁੰਚਣ ਵਾਲੀ ਦੱਖਣੀ ਏਸ਼ੀਆਈ ਮੂਲ ਦੀ ਪਹਿਲੀ ਨਾਗਰਿਕ ਹੈ। ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਵਿਨੀਤਾ ਨੂੰ ਆਉਣ ਵਾਲੇ ਮਹੀਨਿਆਂ ਵਿੱਚ ਨਾਗਰਿਕ ਅਧਿਕਾਰਾਂ ਦੀ ਸਥਾਈ ਸਹਾਇਕ ਅਟਾਰਨੀ ਜਨਰਲ ਨਿਯੁਕਤ ਕੀਤੇ ਜਾਣ ਦੀ ਉਮੀਦ ਹੈ। ਨਾਗਰਿਕ ਅਧਿਕਾਰ ਵਿਭਾਗ ਦੇ ਲਈ ਮੁੱਖ ਉਪ ਸਹਾਇਕ ਅਟਾਰਨੀ ਜਨਰਲ ਅਤੇ ਕਾਰਜਕਾਰਨੀ ਸਹਾਇਕ ਅਟਾਰਨੀ ਜਨਰਲ ਅਹੁਦੇ ’ਤੇ ਵਿਨੀਤਾ ਦੀ ਨਿਯੁਕਤੀ ਦਾ ਐਲਾਨ ...[home] [1] 2 3  [next]1-10 of 24

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved