Internatinoal News Section

Monthly Archives: OCTOBER 2015


Oct 18

ਬੇਅਦਬੀ ਮਾਮਲਾ : ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੇ ਚੇਅਰਮੈਨ ਨੇ ਦਿੱਤਾ ਅਸਤੀਫਾ

Share this News

ਨਿਊਯਾਰਕ  :  ਸ਼੍ਰੋਮਣੀ ਅਕਾਲੀ ਦਲ ਬਾਦਲ, ਅਮਰੀਕਾ ਦੀ ਹਾਈ ਪਾਵਰ ਕੋਰ ਕਮੇਟੀ ਦੇ ਚੇਅਰਮੈਨ ਅਟਾਰਨੀ ਜਸਪ੍ਰੀਤ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਯੂ. ਐੱਸ. ਏ. ਦੇ ਉਪ ਪ੍ਰਧਾਨ ਹਰਬੰਸ ਸਿੰਘ ਚਾਹਲ ਨੇ ਆਪਣੇ-ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਪ੍ਰੈੱਸ ਨੂੰ ਜਾਰੀ ਇਕ ਲਿਖਤੀ ਬਿਆਨ ਵਿਚ ਦੱਸਿਆ ਕਿ ਇਹ ਅਸਤੀਫੇ ਉਨ੍ਹਾਂ ਵੱਲੋਂ ਆਪਣੀ ਜਮੀਰ ਤੇ ਪੂਰੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਦਿੱਤੇ ਗਏ ਹਨ ਅਤੇ ਅਸਤੀਫੇ ਦੀ ਇਕ ਕਾਪੀ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਪਾਰਟੀ ਪ੍ਰਧਾਨ ਨੂੰ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਅਸੀਂ ਸਿੱਖ ਹਾਂ ਅਤੇ ਇਕ ਸਿੱਖ ਹੋਣ ਦੇ ਨਾਅਤੇ ਅਸੀਂ ਸਿੱਖ ਕੌਮ ਦੀਆਂ ਭਾਵਨਾਵਾਂ ...


Oct 18

ਪਾਕਿਸਤਾਨ 'ਚ ਰਹਿ ਰਹੀ ਗੀਤਾ ਨੇ ਵਿਆਹੁਤਾ ਹੋਣ ਤੋਂ ਇਨਕਾਰ ਕੀਤਾ

Share this News

ਕਰਾਚੀ : ਲਗਭਗ 14 ਸਾਲ ਪਹਿਲਾਂ ਗ਼ਲਤੀ ਨਾਲ ਸਰਹੱਦ ਪਾਰ ਕਰ ਕੇ ਪਾਕਿਸਤਾਨ ਆ ਗਈ ਗੂੰਗੀ ਬੋਲੀ ਭਾਰਤੀ ਕੁੜੀ ਗੀਤ ਨੇ ਵਿਆਹੁਤਾ ਹੋਣ ਤੋਂ ਇਨਕਾਰ ਕਰ ਦਿਤਾ ਹੈ।
ਭਾਰਤੀ ਮੀਡੀਆ 'ਚ ਆਈਆਂ ਕੁੱਝ ਖ਼ਬਰਾਂ 'ਚ ਕਿਹਾ ਗਿਆ ਸੀ ਕਿ ਬਿਹਾਰ ਦੇ ਸਹਰਸਾ ਜ਼ਿਲ੍ਹੇ 'ਚ 23 ਸਾਲਾਂ ਦੀ ਗੀਤਾ ਦੇ ਜੱਦੀ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਛੋਟੀ ਸੀ ਤਾਂ ਉਸ ਦਾ ਉਮੇਸ਼ ਮਹਿਤੋ ਨਾਮਕ ਵਿਅਕਤੀ ਨਾਲ ਵਿਆਹ ਹੋ ਗਿਆ ਸੀ ਅਤੇ ਉਸ ਦਾ ਇਕ ਬੇਟਾ ਵੀ ਹੈ ਜੋ ਹੁਣ 12 ਸਾਲਾਂ ਦਾ ਹੋ ਗਿਆ ਹੈ।
ਸਮਾਜ ਸੇਵੀ ਅਬਦੁਲ ਏਧੀ ਦੇ ਪੁੱਤਰ ਫ਼ੈਜ਼ਲ ਏਧੀ ਨੇ ਦਸਿਆ ਕਿ ਇਨ੍ਹਾਂ ਖ਼ਬਰਾਂ ਤੋਂ ਬਾਦਅ ਉਨ੍ਹਾਂ ਨੇ ਗੀਤਾ ਨਾਲ ...


Oct 18

ਬੇਅਦਬੀ ਮਾਮਲਾ : ਸਰਹੱਦੋਂ ਪਾਰ ਸ਼੍ਰੀ ਨਨਕਾਣਾ ਸਾਹਿਬ 'ਚ ਉੱਠਿਆ ਰੋਸ-ਪਾਕਿ ਦੇ ਸਿੱਖਾਂ ਨੇ ਕੀਤਾ ਪ੍ਰਦਰਸ਼ਨ

Share this News

ਲਾਹੌਰ : ਫਰੀਦਕੋਟ ਦੇ ਪਿੰਡ ਬਰਗਾੜੀ ਵਿਚ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਭੱਖਦਾ ਜਾ ਰਿਹਾ ਹੈ ਅਤੇ ਪੂਰੀ ਦੁਨੀਆ ਦੇ ਸਿੱਖਾਂ ਵਿਚ ਇਸ ਦਾ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸਰਹੱਦ ਪਾਰ ਪਾਕਿਸਤਾਨ ਵਿਚ ਵੀ ਇਸ ਘਟਨਾ ਦੇ ਵਿਰੋਧ ਵਿਚ ਪ੍ਰਦਰਸ਼ਨ ਹੋ ਰਿਹਾ ਹੈ। ਪਾਕਿਸਤਾਨ ਦੇ ਸਿੱਖ ਨੇਤਾ ਗੋਪਾਲ ਸਿੰਘ ਚਾਵਲਾ ਦੀ ਅਗਵਾਈ ਵਿਚ ਨਨਕਾਣਾ ਸਾਹਿਬ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਵੀ ਨਾਅਰੇਬਾਜ਼ੀ ਕੀਤੀ। ਚਾਵਲਾ ਨੇ ਸੱਤਾਧਾਰੀ ਪਾਰਟੀ ਦੇ ਖਿਲਾਫ ਬੋਲਦੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਹੈ। 
ਦੂਜੇ ...


Oct 18

ਆਈ ਐੱਸ ਨੇ ਉਡਾਈ ਹਾਫਿਜ਼ ਸਈਦ ਦੀ ਨੀਂਦ

Share this News

ਲਾਹੌਰ : ਪਾਕਿਸਤਾਨ ਦੇ ਮੀਡੀਆ ਵਿੱਚ ਇਹ ਖਬਰਾਂ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਹਨ ਕਿ ਭਾਰਤੀ ਖੁਫੀਆ ਏਜੰਸੀ ਰਾਅ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਵੱਖਵਾਦੀ ਆਗੂ ਹਾਫਿਜ ਸਈਅਦ ਨੂੰ ਮਾਰਨ ਦੀਆਂ ਸਾਜਸ਼ਾਂ ਵਿੱਚ ਸਰਗਰਮ ਹੈ। ਪਾਕਿ ਮੀਡੀਆ ਅਨੁਸਾਰ ਇਹ ਜਾਣਕਾਰੀ ਮਿਲੀ ਹੈ ਕਿ ਰਾਅ ਨੇ ਆਪਣੇ ਏਜੰਟਾਂ ਨੂੰ ਇਹ ਕੰਮ ਕਰਨ ਲਈ ਹੁਕਮ ਜਾਰੀ ਕਰ ਦਿੱਤੇ ਹਨ। ਇਹ ਵੀ ਕਿਹਾ ਗਿਆ ਹੈ ਕਿ ਭਾਰਤੀ ਏਜੰਸੀ ਰਾਅ ਪਾਕਿਸਤਾਨ ਵਿੱਚ ਵੱਡੇ ਪੱਧਰ ਤੇ ਅਰਾਜਕਤਾ ਦਾ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ। ਖਬਰਾਂ ਅਨੁਸਾਰ ਰਾਅ ਨੇ ਆਪਣੇ ਪਾਕਿਸਤਾਨੀ ਪੰਜਾਬ ਵਿੱਚ ਕੰਮ ਕਰ ਰਹੇ ਲੋਕਾਂ ਨੂੰ ਹਾਫਿਜ ਦੇ ਟਿਕਾਣੇ ਟਰੇਸ ਕਰਨ ਲਈ ਵੀ ਕਿਹਾ ਹੈ।


Oct 18

ਸੱਤਿਆਰਥੀ ਨੂੰ ਅਮਰੀਕਾ ਦੇ ਵੱਕਾਰੀ ਅਵਾਰਡ ਨਾਲ ਨਿਵਾਜਿਆ

Share this News

ਵਾਸ਼ਿੰਗਟਨ : ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਕੈਲਾਸ਼ ਸੱਤਿਆਰਥੀ ਨੂੰ ਬਾਲ ਅਧਿਕਾਰ ਦੀ ਰੱਖਿਆ 'ਚ ਉਨ੍ਹਾ ਦੇ ਯੋਗਦਾਨ ਲਈ ਹਾਰਵਰਡ ਯੂਨੀਵਰਸਿਟੀ ਦੇ ਵੱਕਾਰੀ ਹਿਊਮੈਨੀਟੇਰੀਅਨ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਇਹ ਪੁਰਸਕਾਰ ਹਾਸਲ ਕਰਨ ਵਾਲੇ ਸੱਤਿਆਰਥੀ ਪਹਿਲੇ ਭਾਰਤੀ ਹਨ। ਵੱਕਾਰੀ ਯੂਨੀਵਰਸਿਟੀ ਵੱਲੋਂ ਦਿੱਤਾ ਜਾਣਾ ਵਾਲਾ ਇਹ ਪੁਰਸਕਾਰ ਅਜਿਹੇ ਵਿਅਕਤੀ ਨੂੰ ਦਿੱਤਾ ਜਾਂਦਾ ਹੈ, ਜਿਸ ਨੇ ਲੋਕਾਂ ਦਾ ਜੀਵਨ ਬਿਹਤਰ ਕਰਨ ਦੀ ਦਿਸ਼ਾ 'ਚ ਕੰਮ ਕੀਤਾ ਹੋਵੇ ਅਤੇ ਲੋਕਾਂ ਨੂੰ ਆਪਣੇ ਕੰਮ ਲਈ ਪ੍ਰੇਰਿਤ ਕੀਤਾ ਹੋਵੇ। ਹਾਰਵਰਡ ਯੂਨੀਵਰਸਿਟੀ ਨੇ ਕਿਹਾ ਹੈ ਕਿ ਬਾਲ ਦਾਸਤਾ ਨੂੰ ਸਮਾਪਤ ਕਰਨ ਅਤੇ ਬਾਲ ਅਧਿਕਾਰ ਰੱਖਿਆ ਦੇ ਖੇਤਰ 'ਚ ਯੋਗਦਾਨ ਲਈ ਸੱਤਿਆਰਥੀ ਨੂੰ ਹਾਰਵਰਡ ਹਿਊਮੈਨੀਟੇਰੀਅਨ ਆਫ਼ ਦਾ ਈਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ...


Oct 16

ਪਾਕਿਸਤਾਨੀ ਫ਼ੌਜ ਹੈ ਤਾਲਿਬਾਨ ਦੀ ਗਾਡ ਫਾਦਰ - ਅਮਰੀਕੀ ਮਾਹਰ

Share this News

ਵਾਸ਼ਿੰਗਟਨ : ਪਾਕਿਸਤਾਨੀ ਫ਼ੌਜ ਨੂੰ ਤਾਲਿਬਾਨ ਦਾ ਗਾਡ ਫਾਦਰ ਦੱਸਦਿਆਂ ਵਿਦੇਸ਼ ਨੀਤੀ ਦੇ ਇੱਕ ਮਾਹਿਰ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਪਾਕਿਸਤਾਨੀ ਫ਼ੌਜ ਦੇ ਨਜ਼ਰੀਏ 'ਚ ਸੁਧਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਅਫ਼ਗਾਨਿਸਤਾਨ 'ਚੋਂ ਆਪਣੀ ਫੌਜ ਹਟਾਉਣ ਵਾਲੇ ਅਮਰੀਕਾ ਨੂੰ ਰਣਨੀਤਕ ਨਾਕਾਮੀ ਦਾ ਸਾਹਮਣਾ ਕਰਨਾ ਪਵੇਗਾ।
'ਦਿ ਵਾਸ਼ਿੰਗਟਨ ਪੋਸਟ' 'ਚ ਲਿਖੇ ਇੱਕ ਸੰਪਾਦਕੀ 'ਚ ਫਰੀਦ ਜ਼ਕਾਰੀਆ ਨੇ ਇਸ ਗੱਲ 'ਤੇ ਅਫਸੋਸ ਪ੍ਰਗਟਾਇਆ ਕਿ ਅਮਰੀਕਾ ਸਰਕਾਰ ਇਸ ਮਾਮਲੇ ਨੂੰ ਲੁਕਾ ਕੇ ਰੱਖ ਰਹੀ ਹੈ, ਕਿਉਂਕਿ ਉਸ ਨੂੰ ਪਤਾ ਨਹੀਂ ਕਿ ਇਸ ਮੁੱਦੇ ਨਾਲ ਕਿਵੇਂ ਨਿਪਟਿਆ ਜਾਵੇ। ਜ਼ਕਾਰੀਆ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਨੂੰ ਤਾਲਿਬਾਨ ਦਾ ਗਾਡ ਫਾਦਰ ਦੱਸਿਆ ਜਾ ਰਿਹਾ ਹੈ। ਪਾਕਿਸਤਾਨ 1980 ਦੇ ਦਹਾਕੇ 'ਚ ...


Oct 16

ਬਦਤਰ ਹੁੰਦੀ ਜਾ ਰਹੀ ਹੈ ਅਫਗਾਨਿਸਤਾਨ 'ਚ ਰਹਿਣ ਵਾਲੇ ਹਿੰਦੂ ਤੇ ਸਿੱਖਾਂ ਦੀ ਹਾਲਤ

Share this News

ਕਾਬੁਲ : ਅਫਗਾਨਿਸਤਾਨ ਵਿੱਚ ਰਹਿਣ ਵਾਲੇ ਸਿੱਖ ਅਤੇ ਹਿੰਦੂ ਭਾਈਚਾਰੇ ਦੀ ਹਾਲਤ ਦਿਨ ਪ੍ਰਤੀ ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਇਕ ਚੈਨਲ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ ਦੇਸ਼ ਦੇ ਘੱਟ ਗਿਣਤੀ ਭਾਈਚਾਰੇ ਨੂੰ ਸਭ ਤੋਂ ਜ਼ਿਆਦਾ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ। ਅਫਗਾਨਿਸਤਾਨ ਦੀ ਸਰਕਾਰ ਹਾਲਾਂਕਿ ਘੱਟ ਗਿਣਤੀ ਭਾਈਚਾਰੇ ਦੀ ਜ਼ਮੀਨ ਅਤੇ ਸੰਪਤੀ ਵਿਵਾਦ ਨੂੰ ਸੁਲਝਾਉਣ ਦਾ ਦਾਅਵਾ ਕਰਦੀ ਹੈ ਪਰ ਸਰਕਾਰ ਦੇ ਤਮਾਮ ਦਾਅਵਿਆਂ ਦੇ ਬਾਵਜੂਦ ਹਿੰਦੂ ਅਤੇ ਸਿੱਖਾਂ ਲਈ ਹਾਲਤ ਠੀਕ ਨਹੀਂ ਹਨ। 
ਅਫਗਾਨਿਸਤਾਨ ਵਿੱਚ ਇੱਕੋ ਇੱਕ ਸਿੱਖ ਮੈਂਬਰ ਪਾਰਲੀਮੈਂਟ ਅਨਾਰਕਲੀ ਕੌਰ ਵੀ ਭਾਈਚਾਰੇ ਦੀ ਹਾਲਤ ਉੱਤੇ ਚਿੰਤਤ ਹੈ। ਉਨ੍ਹਾਂ ਅਨੁਸਾਰ ਜ਼ਮੀਨਾਂ ਉੱਤੇ ਕਬਜ਼ੇ ਹੋਣ ਦੀ ਇੱਕ ਵੱਡੀ ਸਮੱਸਿਆ ਹੈ। ਕਾਬੁਲ, ਜਲਾਲਾਬਾਦ ...


Oct 16

ਪਾਕਿ ਦੀ ਪ੍ਰਧਾਨ ਮੰਤਰੀ ਬਣਨਾ ਚਾਹੁੰਦੀ ਹੈ ਮਲਾਲਾ

Share this News

ਇਸਲਾਮਾਬਾਦ : ਅੱਤਵਾਦ ਬਾਰੇ ਪਾਕਿ ਨੇਤਾਵਾਂ ਦੀ ਚੁੱਪੀ 'ਤੇ ਸਵਾਲ ਉਠਾਉਂਦੇ ਹੋਏ ਨੋਬਲ ਅਵਾਰਡ ਜੇਤੂ 18 ਸਾਲਾ ਪਾਕਿਸਤਾਨ ਨਾਗਰਿਕ ਮਲਾਲਾ ਯੂਸੁਫਜੇਈ ਨੇ ਕਿਹਾ ਕਿ ਉਹ ਇਕ ਦਿਨ ਆਪਣੇ ਦੇਸ਼ ਦੀ ਪ੍ਰਧਾਨ ਮੰਤਰੀ ਬਣਨ ਦੀ ਉਮੀਦ ਰੱਖਦੀ ਹੈ। ਮਲਾਲਾ ਨੂੰ ਭਾਰਤ ਦੇ ਬਾਲ ਅਧਿਕਾਰ ਕਾਰਕੁੰਨ ਕੈਲਾਸ਼ ਸਤਿਆਰਥੀ ਦੇ ਨਾਲ ਪਿਛਲੇ ਸਾਲ ਸ਼ਾਂਤੀ ਦੇ ਨੋਬਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। 


Oct 16

ਟਿਊਨੀਸ਼ੀਅਨ 'ਚ ਲੋਕਤੰਤਰ ਦੀ ਸਥਾਪਨਾ 'ਚ ਮਦਦਗਾਰ ਸੰਗਠਨ ਨੂੰ ਸ਼ਾਂਤੀ ਦਾ ਨੋਬਲ ਪੁਰਸਕਾਰ

Share this News

ਓਸਲੋ : ਟਿਊਨੀਸ਼ੀਆ 'ਚ ਅਰਬ ਕ੍ਰਾਂਤੀ ਤੋਂ ਬਾਅਦ ਲੋਕਤੰਤਰ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ 4 ਸਮਾਜਿਕ ਸੰਗਠਨਾਂ ਦੇ ਸਮੂਹ 'ਟਿਊਨੀਸ਼ੀਅਨ ਨੈਸ਼ਨਲ ਡਾਇਲਾਗ ਕਵਾਰਟੇਟ' ਨੂੰ ਸ਼ਾਂਤੀ ਦਾ ਨੋਬਲ ਪੁਰਸਕਾਰ ਦੇਣ ਦਾ ਅੱਜ ਐਲਾਨ ਕੀਤਾ ਗਿਆ। ਟਿਊਨੀਸ਼ੀਅਨ ਨੈਸ਼ਨਲ ਡਾਇਲਾਗ ਕਵਾਰਟੇਟ ਦਾ ਗਠਨ 2013 ਵਿੱਚ ਉਸ ਵੇਲੇ ਹੋਇਆ, ਜਿਸ ਵੇਲੇ ਦੇਸ਼ ਵਿੱਚ ਲੋਕਤੰਤਰ ਖਤਰੇ ਵਿੱਚ ਸੀ ਅਤੇ ਉਦੋਂ 4 ਸੰਗਠਨਾਂ ਟਿਊਸ਼ੀਨੀਅਨ ਜਨਰਲ ਲੇਬਰ ਯੂਨੀਅਨ (ਯੂ.ਜੀ.ਟੀ.ਟੀ.), ਦਿ ਟਿਊਸ਼ੀਨੀਅਨ ਕਨਫੈਡਰੇਸ਼ਨ ਆਫ ਇੰਡਸਟਰੀ ਟ੍ਰੇਡ ਐਂਡ ਹੈਂਡੀਕ੍ਰਾਫਟਸ (ਯੂ.ਟੀ.ਆਈ.ਸੀ.ਏ.), ਦਿ ਟਿਊਨੀਸ਼ੀਅਨ ਹਿਊਮਨ ਰਾਈਟਸ ਲੀਗ (ਐਲ.ਟੀ.ਆਈ.ਸੀ.ਏ.), ਦਿ ਟਿਊਨੀਸ਼ੀਅਨ ਹਿਊਮਨ ਰਾਈਟਸ ਲੀਗ (ਐੱਲ.ਟੀ.ਟੀ.ਐੱਚ.) ਅਤੇ ਦਿ ਟਿਊਨੀਸ਼ੀਅਨ ਆਰਡਰ ਆਫ ਲਾਇਰਸ ਨੇ ਮਿਲ ਕੇ ਦੇਸ਼ ਵਿੱਚ ਲੋਕਤੰਤਰਿਕ ਪ੍ਰਕਿਰਿਆ ਦਾ ਮਾਹੌਲ ਤਿਆਰ ਕੀਤਾ। 


Oct 16

ਕੈਨੇਡਾ : ਚੋਣਾਂ ਤੋਂ ਪਹਿਲਾਂ ਪੰਜਾਬੀ ਉਮੀਦਵਾਰ ਨੂੰ ਪੀਸੀ ਪਾਰਟੀ ਨੇ ਦਿਖਾਇਆ ਬਾਹਰ ਦਾ ਰਸਤਾ

Share this News

ਓਟਾਵਾ : ਕੈਨੇਡਾ ਦੀਆਂ ਸੰਘੀ ਚੋਣਾਂ ਵਿੱਚ ਸਿਰਫ ਕੁਝ ਦਿਨ ਹੀ ਬਾਕੀ ਹਨ ਕਿ ਉਸ ਤੋਂ ਪਹਿਲਾਂ ਹੀ ਕੰਜ਼ਰਵੇਟਿਵ ਪਾਰਟੀ ਨੇ ਪੰਜਾਬੀ ਉਮੀਦਵਾਰ ਨੂੰ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਜਗਦੀਸ਼ ਗਰੇਵਾਲ ਮਿਸੀਗਾਗਾ-ਮਾਲਟਨ ਤੋਂ ਚੋਣ ਮੈਦਾਨ ਵਿੱਚ ਖੜ੍ਹੇ ਹਨ। ਪਾਰਟੀ ਨੇ ਇਹ ਫੈਸਲਾ ਜਗਦੀਸ਼ ਗਰੇਵਾਲ ਵੱਲਾਂ ਸਮਲਿੰਗਤਾ ਦੇ ਵਿਰੋਧ ਵਿੱਚ ਲਿਖੇ ਸੰਪਾਦਕੀ ਤੋਂ ਬਾਅਦ ਲਿਆ ਹੈ। ਗਰੇਵਾਲ ਨੇ ਸਮਲਿੰਗੀਆਂ ਨੂੰ ਆਮ ਆਦਮੀ ਬਣਾਏ ਜਾਣ ਦੀਆਂ ਥੈਰੇਪੀਜ਼ ਦਾ ਸਮਰਥਨ ਕੀਤਾ ਸੀ ਤੇ ਕਿਹਾ ਸੀ ਕਿ ਇਹ ਮਾਪਿਆਂ ਦਾ ਅਧਿਕਾਰ ਹੈ ਕਿ ਉਹ ਬੱਚਿਆਂ ਦੀਆਂ ਹੋਰ ਲੋੜਾਂ ਤੇ ਸਹੂਲਤਾਂ ਦਾ ਖਿਆਲ ਰੱਖਣ ਵਾਂਗ ਉਨ੍ਹਾਂ ਨੂੰ ਸਮਲਿੰਗੀ ਤੋਂ ਨਾਰਮਲ ਵਿਅਕਤੀ ਬਣਾਉਣ ਵਿੱਚ ਵੀ ਆਪਣੀ ਭੂਮਿਕਾ ਨਿਭਾਉਣ।
ਮੰਗਲਵਾਰ ਨੂੰ ...[home] [1] 2 3  [next]1-10 of 21

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved