Internatinoal News Section

Monthly Archives: OCTOBER 2016


Oct 29

ਮੈਂ ਹੀ ਬਣਾਂਗਾ ਅਮਰੀਕੀ ਰਾਸ਼ਟਰਪਤੀ - ਟਰੰਪ

Share this News

ਕਲੇਵਲੈਂਡ : ਅਮਰੀਕਾ 'ਚ 8 ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ 'ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਰਾਸ਼ਟਰਪਤੀ ਦੀ ਚੋਣ ਉਹ ਹੀ ਜਿੱਤਣਗੇ, ਭਾਵੇਂ ਸਮੁੱਚਾ ਮੀਡੀਆ ਤੇ ਰਾਜਨੀਤਿਕ ਪੰਡਤਾਂ ਦਾ ਮੰਨਣਾ ਹੈ ਕਿ ਟਰੰਪ ਦਾ ਵਾਈਟ ਹਾਊਸ ਪਹੁੰਚਣਾ ਮੁਸ਼ਕਿਲ ਹੈ। ਟਰੰਪ ਦੀ ਵਿਰੋਧੀ ਹਿਲੇਰੀ ਕਲਿੰਟਨ (68) ਜੋ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹੈ, ਹੁਣ ਤੱਕ ਹੋਈਆਂ ਬਹਿਸਾਂ 'ਚ ਟਰੰਪ ਤੋਂ ਅੱਗੇ ਰਹੀ ਹੈ ਤੇ ਉਸ ਕੋਲ 7 ਅੰਕਾਂ ਤੋਂ ਵੱਧ ਦੀ ਲੀਡ ਹੈ, ਪਰ ਅਤੀ ਉਤਸ਼ਾਹਿਤ ਟਰੰਪ ਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਵਾਰ ਚੋਣ ਉਹ ਹੀ ਜਿੱਤਣਗੇ ਤੇ ਕਿਸੇ ਹੋਰ ਦੇ ਚੋਣ ਜਿੱਤਣ ਦੀ ਕੋਈ ...


Oct 29

ਇਮਰਾਨ ਨੇ ਇਸ਼ਾਰਿਆਂ 'ਚ ਸ਼ਰੀਫ ਨੂੰ ਵਿਖਾਇਆ ਤਖਤਾਪਲਟ ਦਾ ਡਰ

Share this News

ਇਸਲਾਮਾਬਾਦ : ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਨੇਤਾ ਇਮਰਾਨ ਨੇ ਕਿਹਾ ਕਿ ਅਗਲੇ ਹਫਤੇ ਇਸਲਾਮਾਬਾਦ 'ਚ ਹੋਣ ਵਾਲੇ ਉਨ੍ਹਾਂ ਦੀ ਪਾਰਟੀ ਦੇ ਬੰਦ ਦੇ ਨਤੀਜੇ 'ਚ ਦੇਸ਼ ਅੰਦਰ ਕੋਈ 'ਤੀਸਰੀ ਤਾਕਤ' ਕਦਮ ਰੱਖਦੀ ਹੈ ਤਾਂ ਇਸ ਲਈ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਜ਼ਿੰਮੇਵਾਰ ਹੋਣਗੇ। ਇਮਰਾਨ ਨੇ ਕਿਹਾ, ''ਜੇਕਰ ਲੋਕਤੰਤਰ ਪਟੜੀ ਤੋਂ ਉੱਤਰਦਾ ਹੈ ਤਾਂ ਸਿਰਫ ਇਕ ਹੀ ਵਿਅਕਤੀ ਜ਼ਿੰਮੇਵਾਰ ਹੋਵੇਗਾ।'' ਉਨ੍ਹਾਂ ਇਹ ਸਪੱਸ਼ਟ ਨਹੀਂ ਕੀਤਾ ਕਿ ਦੋ ਨਵੰਬਰ ਨੂੰ ਉਨ੍ਹਾਂ ਦੀ ਪਾਰਟੀ ਦੇ ਪ੍ਰਦਰਸ਼ਨ ਤੋਂ ਬਾਅਦ ਕਿਹੜੀ ਤਾਕਤ ਜਾਂ ਸੰਸਥਾ ਲੋਕਤੰਤਰ ਨੂੰ ਪਟੜੀ ਤੋਂ ਲਾਹੇਗੀ।
ਇਮਰਾਨ ਨੇ ਇੰਨਾ ਜ਼ਰੂਰ ਕਿਹਾ, ''ਅਸੀਂ ਇਹ ਸਭ ਤੀਸਰੀ ਤਾਕਤ ਨੂੰ ਲਿਆਉਣ ਲਈ ਨਹੀਂ ਕਰ ਰਹੇ ਹਾਂ।'' ਉਨ੍ਹਾਂ ਆਪਣੇ ਬਿਆਨ 'ਚ 'ਤੀਸਰੀ ਤਾਕਤ' ਦਾ ...


Oct 29

ਪਾਕਿਸਤਾਨ ਦੀ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ 'ਰਾਅ' ਦੇ ਤਿੰਨ ਏਜੰਟਾਂ ਨੂੰ ਕੀਤਾ ਰਿਹਾਅ

Share this News

ਕਰਾਚੀ : ਪਾਕਿਸਤਾਨ ਦੀ ਇੱਕ ਅਦਾਲਤ ਨੇ ਭਾਰਤੀ ਖੁਫ਼ੀਆ ਏਜੰਸੀ 'ਰਾਅ' ਦੇ ਏਜੰਟ ਹੋਣ ਦੇ ਦੋਸ਼ 'ਚ ਤਿੰਨ ਪਾਕਿਸਤਾਨੀ ਨਾਗਰਿਕਾਂ ਨੂੰ ਸਬੂਤਾਂ ਦੀ ਕਮੀ ਕਾਰਨ ਰਿਹਾਅ ਕਰ ਦਿੱਤਾ ਹੈ। ਇਨ੍ਹਾਂ ਖ਼ਿਲਾਫ ਵਿਸਫੋਟਕ ਅਤੇ ਨਜਾਇਜ਼ ਹਥਿਆਰ ਰੱਖਣ ਦੇ ਪੰਜ ਮਾਮਲੇ ਸਨ। 'ਡਾਨ' ਅਖ਼ਬਾਰ ਦੀ ਇੱਕ ਖ਼ਬਰ ਅਨੁਸਾਰ ਤਾਹਿਰ ਉਰਫਕ ਲਾਮਬਾ, ਜੁਨੈਦ ਖਾਨ ਅਤੇ ਇਮਤਿਆਜ ਨੂੰ ਪਿਛਲੇ ਸਾਲ ਅਪ੍ਰੈਲ 'ਚ ਮਲਿਰ ਖੇਤਰ 'ਚ ਧਮਾਕਿਆਂ ਸਬੰਧੀ ਸਮੱਗਰੀ ਰੱਖਣ ਅਤੇ ਬਿਨਾਂ ਲਾਇੰਸੈਂਸ ਹਥਿਆਰ ਰੱਖਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਦਾ ਦੋਸ਼ ਸੀ ਕਿ ਇਹ ਕਰਾਚੀ ਤੋਂ ਸੰਚਾਲਿਤ ਸਿਆਸੀ ਦਲ ਮੁਤਾਹਿਦਾ ਕੌਮੀ ਮੂਵਮੈਂਟ ਦੇ ਮੈਂਬਰ ਹਨ ਅਤੇ ਇਨ੍ਹਾਂ ਨੂੰ ਰਾਅ ਨੇ ਟ੍ਰੇਨਿੰਗ ਦਿੱਤੀ ਹੈ। ਖ਼ਬਰ ਅਨੁਸਾਰ, ਅੱਤਵਾਦ ...


Oct 29

ਅਮਰੀਕਾ 'ਚ 9 ਸਾਲਾ ਭਾਰਤੀ ਬੱਚਾ ਬਣਿਆ ਪੁਲਿਸ ਅਫ਼ਸਰ

Share this News

ਨਿਊਜਰਸੀ : ਅਮਰੀਕਾ ਦੇ ਨਿਊਜਰਸੀ ਵਿੱਚ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ 9 ਸਾਲਾ ਭਾਰਤੀ ਬੱਚੇ ਪਾਰਥ ਪਟੇਲ ਨੂੰ ਇੱਕ ਦਿਨ ਲਈ ਪੁਲਿਸ ਅਫ਼ਸਰ ਬਣਾਇਆ ਗਿਆ। ਜਿਨ੍ਹਾਂ ਲੋਕਾਂ ਨੇ ਇਹ ਦ੍ਰਿਸ਼ ਵੇਖਿਆ, ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਆ ਗਏ। ਪੁਲਿਸ ਪਰੇਡ 'ਚ ਉਸ ਨੂੰ ਸੈਂਕੜੇ ਜਵਾਨਾਂ ਤੇ ਅਮਰੀਕੀਆਂ ਨੇ ਸਨਮਾਨ ਦਿੱਤਾ। ਇਕ ਦਿਨ ਦੇ ਪ੍ਰੋਗਰਾਮ 'ਚ ਪਾਰਥ ਨੂੰ ਨਿਊਜਰਸੀ ਪੁਲੀਸ ਦੀ ਵਰਦੀ ਪਹਿਨਾਈ ਗਈ। ਜਵਾਨਾਂ ਨੇ ਉਸ ਨੂੰ ਸਲਾਮੀ ਦਿੱਤੀ ਅਤੇ ਸੁਪਰ ਹੀਰੋ ਬੈਟਮੈਨ ਪਾਰਥ ਦਾ ਡਰਾਈਵਰ ਬਣਿਆ। ਇਸ ਦੌਰਾਨ ਪਾਰਥ ਦੇ ਸਕੂਲ ਦੇ ਸਾਰੇ ਵਿਦਿਆਰਥੀ ਅਤੇ ਅਧਿਆਪਕ ਵੀ ਮੌਜੂਦ ਸਨ। ਜਾਨਲੇਵਾ ਬਿਮਾਰੀ ਨਾਲ ਜੂਝ ਰਹੇ ਬੱਚੇ ਦੇ ਚਿਹਰੇ 'ਤੇ ਉਸ ਦੀ ਇੱਛਾ ਪੂਰੀ ਹੋਣ ...


Oct 29

ਅਮਰੀਕਾ ਵੀ ਕਰੇਗਾ ਪਾਕਿਸਤਾਨ 'ਚ ਹਮਲਾ

Share this News

ਵਾਸ਼ਿੰਗਟਨ : ਅਮਰੀਕਾ ਨੇ ਪਾਕਿਸਤਾਨ ਨੂੰ ਅਤਿਵਾਦੀ ਠਿਕਾਣਿਆਂ 'ਤੇ ਕਾਰਵਾਈ ਕਰਨ ਦੀ ਧਮਕੀ ਦਿੱਤੀ ਹੈ। ਅਮਰੀਕਾ ਨੇ ਮੰਨਿਆ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਸਾਰੇ ਅਤਿਵਾਦੀ ਠਿਕਾਣਿਆਂ ਵਿਰੁੱਧ ਕਾਰਵਾਈ ਨਹੀਂ ਕਰ ਰਹੀ। ਜੇ ਪਾਕਿਸਤਾਨ ਸਾਰੇ ਅਤਿਵਾਦੀ ਸਮੂਹਾਂ ਵਿਰੁੱਧ ਕਾਰਵਾਈ ਨਹੀਂ ਕਰਦਾ ਤਾਂ ਅਮਰੀਕਾ ਜ਼ਰੂਰਤ ਪੈਣ 'ਤੇ ਪਾਕਿਸਤਾਨ ਅੰਦਰ ਜਾ ਕੇ ਉਸ ਦੇ ਅਤਿਵਾਦੀਆਂ ਨੂੰ ਮਾਰ ਸੁੱਟੇਗਾ। ਅਤਿਵਾਦੀਆਂ ਨੂੰ ਵਿੱਤੀ ਮਦਦ ਵਿਰੁੱਧ ਕੰਮ ਕਰਨ ਵਾਲੇ ਵਿਭਾਗ ਦੇ ਸਹਿ-ਸਕੱਤਰ ਐਡਮ ਸਜੁਬਿਨ ਨੇ ਕਿਹਾ, ''ਸਮੱਸਿਆ ਇਹ ਹੈ ਕਿ ਪਾਕਿਸਤਾਨੀ ਸਰਕਾਰ 'ਚ ਜੋ ਤਾਕਤਾਂ ਹਨ, ਵਿਸ਼ੇਸ਼ ਤੌਰ 'ਤੇ ਪਾਕਿਸਤਾਨ ਦੀ ਆਈ.ਐਸ.ਆਈ. 'ਚ, ਉਹ ਸਾਰੇ ਅਤਿਵਾਦੀ ਸੰਗਠਨਾਂ ਵਿਰੁੱਧ ਕਾਰਵਾਈ ਕਰਨ ਤੋਂ ਮਨਾਂ ਕਰਦੀ ਹੈ। ਉਹ ਕੁਝ ਸੰਗਠਨਾਂ ਵਿਰੁੱਧ ਹੀ ...


Oct 29

ਸਪੇਨ 'ਚ ਪਤੀਆਂ ਦੀ ਕੁੱਟਮਾਰ ਤੋਂ ਬਚਣ ਲਈ ਪਤਨੀਆਂ ਖਰੀਦ ਰਹੀਆਂ ਨੇ ਵਿਸ਼ੇਸ਼ ਕੁੱਤੇ

Share this News

ਮੈਡ੍ਰਿਡ : ਸਪੇਨ ਵਿੱਚ ਪਤਨੀਆਂ ਆਪਣੇ ਪਤੀਆਂ ਦੀ ਮਾਰਕੁੱਟ ਤੋਂ ਬਚਣ ਲਈ ਅਨੌਖੀ ਤਰਕੀਬ ਅਪਣਾ ਰਹੀਆਂ ਹਨ। ਉਹ ਸਕਿਓਰਿਟੀ ਏੰਜਸੀਆਂ ਤੋਂ ਕੁੱਤੇ ਖਰੀਦ ਰਹੀਆਂ ਹਨ। ਇਹ ਕੁੱਤੇ ਗਾਰਡ ਬਣ ਕੇ ਪਤੀ ਵੱਲੋਂ ਮਾਰਕੁੱਟ ਕਰਨ 'ਤੇ ਪਤਨੀ ਦੀ ਰੱਖਿਆ ਕਰਨਗੇ। ਕੁੱਤੇ ਸਿਰਫ ਪਤੀ ਨੂੰ ਹੀ ਭੌਂਕਦੇ ਅਤੇ ਵੱਢਦੇ ਹਨ। ਇਸ ਦੇ ਲਈ ਸਕਿਓਰਿਟੀ ਏਜੰਸੀਆਂ ਵਿੱਚ ਕੁੱਤਿਆਂ ਨੂੰ ਟਰੇਨਿੰਗ ਦਿੱਤੀ ਜਾਂਦੀ ਹੈ ਕਿ ਕਿਵੇਂ ਪਤੀ ਨੂੰ ਡਰਾ ਕੇ ਭਜਾਉਣਾ ਹੈ। ਜਿਸ ਕੁੱਤੇ ਨੂੰ ਮਹਿਲਾ ਖਰੀਦਦੀ ਹੈ ਉਸ ਦੇ ਨਾਲ ਉਸ ਨੂੰ 200 ਘੰਟੇ ਦੀ ਟਰੇਨਿੰਗ ਵੀ ਦਿੱਤੀ ਜਾਂਦੀ ਹੈ। ਤਾਂ ਕਿ ਕੁੱਤਾ ਮਹਿਲਾ ਨਾਲ ਚੰਗੀ ਤਰ੍ਹਾਂ ਵਾਕਫ ਹੋ ਸਕੇ। 
ਦਰਅਸਲ, ਪਿਛਲੇ ਕੁਝ ਸਾਲਾਂ ਵਿੱਚ ਸਪੇਨ ਵਿੱਚ ਘਰੇਲੂ ਹਿੰਸਾ ...


Oct 29

ਇੰਗਲੈਂਡ 'ਚ ਇੱਕ ਹਫਤਾ ਪਹਿਲਾਂ ਲਾਪਤਾ ਹੋਈ ਪੰਜਾਬਣ ਦਾ ਹੋਇਆ ਦਰਦਨਾਕ ਅੰਤ

Share this News

ਲੰਡਨ : ਇੰਗਲੈਂਡ 'ਚੋਂ ਬੀਤੇ ਹਫਤੇ ਤੋਂ ਲਾਪਤਾ ਹੋਈ ਪੰਜਾਬਣ ਪ੍ਰਦੀਪ ਕੌਰ ਦੀ ਤਲਾਸ਼ ਉਸ ਦੀ ਮੌਤ ਦੀ ਖ਼ਬਰ ਨਾਲ ਹਮੇਸ਼ਾ ਲਈ ਖਤਮ ਹੋ ਗਈ। ਹੇਜ਼ ਸ਼ਹਿਰ ਦੀ ਰਹਿਣ ਵਾਲੀ 30 ਸਾਲਾ ਪ੍ਰਦੀਪ ਕੌਰ ਨਾਮ ਦੀ ਔਰਤ ਬੀਤੀ 16 ਅਕਤੂਬਰ ਤੋਂ ਲਾਪਤਾ ਸੀ ਅਤੇ ਉਸ ਦੀ ਲਾਸ਼ ਇਕ ਹਫਤੇ ਬਾਅਦ ਸ਼ਨੀਵਾਰ ਨੂੰ ਲੰਡਨ ਵਿਖੇ ਸਥਿਤ ਫਲਾਈਓਵਰ ਦੇ ਹੇਠਾਂ ਮਿਲੀ। ਪ੍ਰਦੀਪ ਕੌਰ ਨੂੰ ਆਖਰੀ ਵਾਰ 16 ਅਕਤੂਬਰ ਨੂੰ ਸ਼ਾਮੀ 4 ਵਜੇ ਦੇ ਕਰੀਬ ਹਾਰਲਿੰਗਟਨ ਹਾਈ ਸਟਰੀਟ ਤੋਂ ਲੰਘਦੇ ਹੋਏ ਦੇਖਿਆ ਗਿਆ ਸੀ। ਉਹ ਹੀਥਰੋ ਦੇ ਇੱਕ ਹੋਟਲ ਵਿੱਚ ਕੰਮ ਕਰਦੀ ਸੀ, ਪਰ ਉਸ ਦਿਨ ਆਪਣੇ ਕੰਮ 'ਤੇ ਨਹੀਂ ਪਹੁੰਚੀ ਸੀ। 17 ਅਕਤੂਬਰ ਨੂੰ ਉਸ ਦੇ ਪਰਿਵਾਰ ...


Oct 29

ਪਟਿਆਲਾ ਦਾ ਨੌਜਵਾਨ ਕੈਨੇਡਾ 'ਚ ਹੋਇਆ ਲਾਪਤਾ

Share this News

ਟੋਰਾਂਟੋ : ਸਟੂਡੈਂਟ ਵੀਜ਼ਾ 'ਤੇ ਕੈਨੇਡਾ ਗਿਆ ਪਟਿਆਲਾ ਦਾ ਨੌਜਵਾਨ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਹੈ ਅਤੇ ਇੱਥੇ ਪੰਜਾਬ ਵਿੱਚ ਸਥਿਤ ਉਸ ਦਾ ਪਰਿਵਾਰ ਖੂਨ ਦੇ ਹੰਝੂ ਰੋ ਰਿਹਾ ਹੈ। 23 ਸਾਲਾ ਨੌਜਵਾਨ ਸਿਮਰਨਜੀਤ ਸਿੰਘ ਤਿੰਨ ਸਾਲ ਪਹਿਲਾਂ ਕੈਨੇਡਾ ਵਿੱਚ ਸਟੱਡੀ ਵੀਜ਼ੇ 'ਤੇ ਗਿਆ ਸੀ। ਉਹ ਓਨਟਾਰੀਓ ਦੇ ਹੈਮਿਲਟਨ ਵਿਖੇ ਪੜ੍ਹਾਈ ਕਰ ਰਿਹਾ ਸੀ। ਬੀਤੇ ਤਿੰਨ ਦਿਨਾਂ ਤੋਂ ਉਸ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਹੈ। ਪਟਿਆਲਾ ਦੇ ਘੁੰਮਨ ਨਗਰ ਵਿੱਚ ਰਹਿੰਦੇ ਉਸ ਦੇ ਪਰਿਵਾਰ ਨੇ ਉਸ ਦਾ ਪਤਾ ਲਗਾਉਣ ਲਈ ਵਿਦੇਸ਼ ਮੰਤਰਾਲੇ ਨੂੰ ਈ-ਮੇਲ ਭੇਜੀ ਹੈ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਦਦ ਦੀ ਗੁਹਾਰ ਲਗਾਈ ਹੈ। 
ਓਨਟਾਰੀਓ ਵਿੱਚ ਸਿਮਰਨਜੀਤ ਦੇ ਦੋਸਤ ਨੇ ਪੁਲਸ ...


Oct 29

ਰਾਸ਼ਟਰਪਤੀ ਬਣਨ ਲਈ ਟਰੰਪ ਦਾ ਮੋਦੀ ਮੰਤਰ

Share this News

ਨਿਊਜਰਸੀ : ਭਾਰਤ ਨੂੰ ਇੱਕ ਵੱਡਾ ਸਹਿਯੋਗੀ ਕਰਾਰ ਦਿੰਦਿਆਂ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਰੀਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਵਾਅਦਾ ਕੀਤਾ ਕਿ ਜੇ ਉਹ ਸੱਤਾ 'ਚ ਆਉਂਦੇ ਹਨ ਤਾਂ ਭਾਰਤ ਤੇ ਅਮਰੀਕਾ 'ਪੱਕੇ ਦੋਸਤ' ਹੋਣਗੇ। ਟਰੰਪ ਨੇ ਇਹ ਗੱਲ ਸਨਿਚਰਵਾਰ ਨੂੰ ਰੀਪਬਲਿਕਨ ਹਿੰਦੂ ਕੋਏਲਿਸ਼ਨ ਵੱਲੋਂ ਆਯੋਜਤ ਇੱਕ ਚੈਰਿਟੀ ਸਮਾਗਮ 'ਚ ਕਹੀ।
ਟਰੰਪ ਨੇ ਕਿਹਾ, ''ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਅਮਰੀਕਾ ਦਾ ਸਹਿਯੋਗੀ ਹੈ। ਟਰੰਪ ਪ੍ਰਸ਼ਾਸਨ ਤਹਿਤ ਅਸੀਂ ਹੋਰ ਵੀ ਵਧੀਆ ਦੋਸਤ ਬਣਨ ਜਾ ਰਹੇ ਹਾਂ। ਅਸਲ 'ਚ ਅਸੀਂ ਰਿਸ਼ਤੇ ਨੂੰ ਹੋਰ ਬਿਹਤਰ ਬਣਾਵਾਂਗੇ ਅਤੇ ਪੱਕੇ ਦੋਸਤ ਬਣਾਂਗੇ।'' ਟਰੰਪ ਨੇ ਪ੍ਰੋਗਰਾਮ ਦੌਰਾਨ ਕਿਹਾ ਕਿ ਉਹ ਹਿੰਦੂਆਂ ਤੇ ਭਾਰਤ ਦੇ ਸਭ ਵੱਡੇ ਫੈਨ ਹਨ। ...


Oct 29

ਸੀਰੀਆ ਸੰਕਟ : ਰੂਸੀ ਰਾਸ਼ਟਰਪਤੀ ਪੁਤਿਨ ਨੂੰ ਤੀਜੇ ਵਿਸ਼ਵ ਯੁੱਧ ਦਾ ਖ਼ਤਰਾ

Share this News

ਮਾਸਕੋ : ਰੂਸ ਨੂੰ ਤੀਜੇ ਵਿਸ਼ਵ ਯੁੱਧ ਦਾ ਡਰ ਹੈ। ਉਸ ਨੇ ਆਪਣੇ ਸਾਰੇ ਦਫ਼ਤਰੀ ਕਾਮਿਆਂ ਨੂੰ ਹੁਕਮ ਜਾਰੀ ਕਰਕੇ ਕਿਹਾ ਹੈ ਕਿ ਉਹ ਵਿਦੇਸ਼ਾਂ ਵਿੱਚ ਰਹਿ ਰਹੇ ਆਪਣੇ ਨਜ਼ਦੀਕੀਆਂ ਨੂੰ ਤੁਰੰਤ ਦੇਸ਼ ਵਾਪਸ ਲੈ ਆਉਣ। ਸਥਾਨਕ ਮੀਡੀਆ ਮੁਤਾਬਕ ਦੇਸ਼ ਦੇ ਵੱਡੇ ਨੇਤਾਵਾਂ ਅਤੇ ਉੱਚ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਹ ਚੇਤਾਵਨੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਜਾਰੀ ਕੀਤੀ ਹੈ। ਹੁਕਮ ਵੀ ਉਨ੍ਹਾਂ ਦੇ ਦਫ਼ਤਰ ਵੱਲੋਂ ਮਿਲਿਆ ਹੈ। 
ਸੀਰੀਆ ਬਣ ਰਿਹਾ ਹੈ ਤੀਜੇ ਵਿਸ਼ਵ ਯੁੱਧ ਦਾ ਕਾਰਨ : ਇੱਕ ਰਸ਼ੀਅਨ ਸਾਈਟ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੁਤਿਨ ਨੇ ਇਹ ਕਦਮ ਆਪਣਾ ਫਰਾਂਸ ਦੌਰਾ ਅਚਾਨਕ ਰੱਦ ਕਰਨ ਬਾਅਦ ਚੁੱਕਿਆ ਹੈ। ਸੀਰੀਆ ਵਿੱਚ ਛਿੜੀ ਜੰਗ ਨੂੰ ਲੈ ...[home] [1] 2  [next]1-10 of 18

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved