Internatinoal News Section

Monthly Archives: NOVEMBER 2014


Nov 28

ਇਟਲੀ ਦੀ ਅਦਾਲਤ ਨੇ ਭਾਈ ਤਲਵਿੰਦਰ ਸਿੰਘ ਬਡਾਲੀ ਨੂੰ ਕਿਰਪਾਨ ਪਹਿਨਣ ਦੀ ਦਿੱਤੀ ਆਗਿਆ

Share this News

ਰੋਮ : ਇਟਲੀ 'ਚ ਜਨਤਕ ਥਾਵਾਂ 'ਤੇ ਕਿਰਪਾਨ ਪਹਿਨਣ ਸੰਬੰਧੀ ਮਾਮਲੇ 'ਚ ਵੱਡੀ ਸਫਲਤਾ ਹਾਸਲ ਹੋਈ ਹੈ। ਇਸ ਸੰਬੰਧ 'ਚ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਇਟਲੀ ਦੇ ਪ੍ਰਧਾਨ ਭਾਈ ਤਲਵਿੰਦਰ ਸਿੰਘ ਬਡਾਲੀ ਨੇ ਕਾਨੂੰਨਨ ਲੜਾਈ ਜਿੱਤ ਲਈ ਹੈ, ਜਿਸ ਅਧੀਨ ਪਿਚੈਸਾ ਦੀ ਅਦਾਲਤ ਨੇ ਭਾਈ ਬਡਾਲੀ ਨੂੰ ਬਕਾਇਦਾ ਕਿਰਪਾਨ ਪਹਿਨਣ ਦੀ ਆਗਿਆ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕਿ ਇਹ ਮਾਮਲਾ ਇਟਲੀ ਦੀ ਅਦਾਲਤ 'ਚ ਉਦੋਂ ਤੋਂ ਚੱਲ ਰਿਹਾ ਹੈ ਜਦੋਂ ਜੁਲਾਈ 2013 ਨੂੰ ਇਟਲੀ ਦੀ ਪਿਚੈਸਾ ਜ਼ਿਲੇ ਦੀ ਪੁਲਸ ਨੇ ਭਾਈ ਬਡਾਲੀ ਨੂੰ ਉਦੋਂ ਰੋਕ ਲਿਆ ਸੀ, ਜਦੋਂ ਉਹ ਕਿਰਪਾਨ ਪਾ ਕੇ ਰੋਜ਼ਾਨਾ ਵਾਂਗ ਸਵੇਰੇ ਆਪਣੇ ਕੰਮ 'ਤੇ ਜਾ ਰਹੇ ਸਨ।
ਉਦੋਂ ਪੁਲਸ ਨੇ ਭਾਈ ਬਡਾਲੀ ...


Nov 28

ਫਰਗੂਸਨ ’ਚ ਸ਼ਾਂਤੀ ਪਰਤੀ : ਇੱਕਾ-ਦੁੱਕਾ ਥਾਈਂ ਮੁਜ਼ਾਹਰੇ

Share this News

ਫਰਗੂਸਨ : ਅਠਾਰਾਂ ਸਾਲਾਂ ਦੇ ਇਕ ਸਿਆਹਫਾਮ ਨੌਜਵਾਨ ਦੀ ਹੱਤਿਆ ਦੇ ਦੋਸ਼ੀ ਪੁਲੀਸ ਅਫਸਰ ’ਤੇ ਮੁਕੱਦਮਾ ਚਲਾਉਣ ਤੋਂ ਨਾਂਹ ਕਰਨ ’ਤੇ ਭੜਕੇ ਦੰਗਿਆਂ ਤੋਂ ਬਾਅਦ ਅੱਜ ਸ਼ਹਿਰ ਵਿੱਚ ਸ਼ਾਂਤੀ ਪਰਤ ਆਈ ਅਤੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੇ ਮਲਬਾ ਹਟਾਇਆ। ਉਂਜ, ਇੱਕਾ-ਦੁੱਕਾ ਥਾਵਾਂ ’ਤੇ ਮੁਜ਼ਾਹਰੇ ਹੋ ਰਹੇ ਹਨ ਅਤੇ ਫਰਗੂਸਨ ਦੇ ਨਾਲ ਲਗਦੇ ਸੇਂਟ ਲੂਈਸ ਵਿੱਚ ਮੁਜ਼ਾਹਰਾਕਾਰੀਆਂ ਨੇ ਕੱਲ੍ਹ ਪੁਲੀਸ ਖਿਲਾਫ ਮੁਜ਼ਾਹਰਾ ਕੀਤਾ। ਇਸ ਮੌਕੇ ਤਿੰਨ ਵਿਅਕਤੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ। ਲਗਪਗ 200 ਮੁਜ਼ਾਹਰਾਕਾਰੀਆਂ ਨੇ ਸੇਂਟ ਲੂਈਸ ਦੇ ਕੇਂਦਰੀ ਇਲਾਕੇ ਅੰਦਰ ਮਾਰਚ ਕੀਤਾ ਅਤੇ ਗੋਰੇ ਪੁਲੀਸ ਅਫਸਰ ਡੈਰੇਨ ਵਿਲਸਨ ਦਾ ਮੌਕ ਟ੍ਰਾਇਲ ਕੀਤਾ। ਵਿਲਸਨ ਨੇ 9 ਅਗਸਤ ਦੇ ਦੰਗਿਆਂ ਦੌਰਾਨ ਮਾਈਕਲ ਬ੍ਰਾਊਨ ਨੂੰ ਗੋਲੀਆਂ ਮਾਰ ਕੇ ...


Nov 28

ਸਾਰਕ ਦੇਸ਼ਾਂ ’ਚ ਊਰਜਾ ਸਮਝੌਤਾ ਮੋਦੀ-ਸ਼ਰੀਫ ਗਰਮਜੋਸ਼ੀ ਨਾਲ ਮਿਲੇ

Share this News

ਕਾਠਮੰਡੂ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਨਵਾਜ਼ ਸ਼ਰੀਫ ਨੇ ਧੁਲੀਖੇਲ ਵਿਚ ਦੋ ਦਿਨਾ ਸਾਰਕ ਸੰਮੇਲਨ ਦੇ ਖਤਮ ਹੋਣ ਸਮੇਂ ਸਾਰਕ ਨੇਤਾਵਾਂ ਦੇ ਗੈਰਰਸਮੀ ਇਕਾਂਤ-ਸਥਾਨ ’ਤੇ ਇਕ ਦੂਸਰੇ ਨਾਲ ਹਾਸਾ-ਮਜ਼ਾਕ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਈਅਦ ਅਕਬਰੂਦੀਨ ਨੇ ਪ¤ਤਰਕਾਰਾਂ ਨੂੰ ਦ¤ਸਿਆ ਕਿ ਦੋਵੇਂ ਨੇਤਾ ਜਦੋਂ ਪਹਿਲੀ ਵਾਰ ਇਥੇ ਪਹੁੰਚਣ ਪਿ¤ਛੋਂ ਮਿਲੇ ਤਾਂ ਉਨ੍ਹਾਂ ਨੇ ਇਕ ਦੂਸਰੇ ਨਾਲ ਦਿਲ-ਲਗੀ ਕੀਤੀ।ਨੇਪਾਲ ਦੀ ਰਾਜਧਾਨੀ ਤੋਂ 20 ਕਿਲੋਮੀਟਰ ਦੂਰ ਕਵਰੇ ਜ਼ਿਲ੍ਹੇ ਵਿਚ ਧੁਲੀਖੇਲ ਵਿਖੇ ਨੇਤਾ ਰਵਾਇਤੀ ਸਾਰਕ ਇਕਾਂਤਵਾਸ ਲਈ ਇਕ¤ਤਰ ਹੋਏ ਜਿਥੇ ਉਨ੍ਹਾਂ ਨੇ ਖੁਲ੍ਹੇ ਅਤੇ ਜ਼ਿਆਦਾ ਗੈਰਰਸਮੀ ਵਾਤਾਵਰਣ ਵਿਚ ਨਿ¤ਜੀ, ਗੈਰਰਸਮੀ ਦੁਵ¤ਲੀ ਅਤੇ ਬਹੁਧਿਰੀ ਗ¤ਲਬਾਤ ਕੀਤੀ।ਉਨ੍ਹਾਂ ਦ¤ਸਿਆ ਕਿ ਸਾਰੇ ਨੇਤਾ ਗੈਰਰਸਮੀ ਤੌਰ ’ਤੇ ...


Nov 28

ਪਹਿਲੀ ਵਾਰ ਸਾਹਮਣੇ ਆਇਆ ਭਾਰਤੀ ਮੂਲ ਦਾ ਅੱਤਵਾਦੀ

Share this News

ਲੰਡਨ :  ਭਾਰਤੀ ਮੂਲ ਦੇ ਸੀਰੀਆ 'ਚ ਲੜ ਰਹੇ ਇਸਲਾਮਿਕ ਸਟੇਟ (ਆਈ. ਐੱਸ.)  ਦੇ ਇਕ ਸ਼ੱਕੀ ਮੈਂਬਰ ਨੇ ਟਵਿੱਟਰ 'ਤੇ ਤਸਵੀਰ ਪੋਸਟ ਕੀਤੀ ਹੈ, ਜਿਸ ਵਿਚ ਉਹ ਏ. ਕੇ. 47 ਰਾਈਫਲ ਤੇ ਆਪਣੇ ਬੱਚੇ ਨਾਲ ਹੈ। ਇੰਡੀਪੈਂਡੇਂਟ ਅਖਬਾਰ ਦੀ ਇਕ ਖਬਰ ਮੁਤਾਬਕ ਅਬੂ ਰੁਮੈਸਾ ਦਾ ਮੂਲ ਨਾਮ ਸਿਧਾਰਥ ਧਰ ਹੈ ਤੇ ਉਸਨੇ ਸਵੇਰੇ ਹੀ ਇਹ ਤਸਵੀਰ ਟਵਿੱਟਰ 'ਤੇ ਪੋਸਟ ਕੀਤੀ, ਜਿਸਨੂੰ  ਉਹ ਬੜੇ ਮਾਣ ਨਾਲ ਇਹ ਦਿਖਾਉਂਦੇ ਹੋਏ ਖੁਸ਼ ਲੱਗ ਰਿਹਾ ਹੈ ਕਿ ਉਸਦਾ ਬੇਟਾ ਇਸਲਾਮਿਕ ਸਟੇਟ 'ਚ ਪਲੇਗਾ। ਸਿਧਾਰਥ ਅਤੇ 8 ਹੋਰ ਲੋਕਾਂ ਨੂੰ ਸਤੰਬਰ ਮਹੀਨੇ 'ਚ ਬਰੀਟੇਨ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ । ਇਸ ਉੱਤੇ ਅੱਤਵਾਦੀ ਗਤੀਵਿਧੀਆਂ ਨੂੰ ਵਧਾਉਣ ਦਾ ਸ਼ੱਕ ਸੀ । ...


Nov 28

ਸਾਰਕ ਸੰਮੇਲਨ ਨੂੰ ਚੜ੍ਹੀ ਭਾਰਤ-ਪਾਕਿ ਕੁੜੱਤਣ

Share this News

ਕਾਠਮੰਡੂ : ਭਾਰਤ ਅਤੇ ਪਾਕਿਸਤਾਨ ਵਿਚਾਲੇ ਪੈਦਾ ਹੋਈ ਕੁੜੱਤਣ ਕਾਰਨ ਕਾਠਮੰਡੂ 'ਚ ਹੋਏ ਸਾਰਕ ਸੰਮੇਲਨ ਨੂੰ ਵੀ ਗ੍ਰਹਿਣ ਲੱਗ ਗਿਆ। ਤਿੰਨ ਘੰਟੇ ਦੇ ਇਸ ਸੰਮੇਲਨ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨੇ ਹੱਥ ਤਾਂ ਕੀ ਮਿਲਾਉਣਾ ਸੀ, ਇੱਕ ਦੂਸਰੇ ਦਾ ਹਾਲਚਾਲ ਤੱਕ ਵੀ ਨਾ ਪੁੱਛਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾ ਦੇ ਪਾਕਿਸਤਾਨੀ ਹਮ-ਅਹੁਦਾ ਨਵਾਜ਼ ਸ਼ਰੀਫ ਇੱਕ ਹੀ ਮੰਚ 'ਤੇ ਬੈਠੇ ਸਨ। ਉਨ੍ਹਾ ਵਿਚਾਲੇ ਸਿਰਫ ਦੋ ਸੀਟਾਂ ਦਾ ਫਾਸਲਾ ਸੀ। ਜਦ ਨਵਾਜ਼ ਸ਼ਰੀਫ 8 ਦੇਸ਼ਾਂ ਦੇ ਇਸ ਸੰਗਠਨ ਦੇ 18ਵੇਂ ਸਿਖਰ ਸੰਮੇਲਨ ਨੂੰ ਸੰਬੋਧਨ ਕਰਨ ਲਈ ਉਠੇ ਅਤੇ ਸੰਬੋਧਨ ਤੋਂ ਬਾਅਦ ਵਾਪਸ ਆਪਣੀ ਸੀਟ 'ਤੇ ਆਏ ਤਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲ ...


Nov 28

ਹਰ ਕੋਈ ਰਹਿ ਗਿਆ ਹੱਕਾ-ਬੱਕਾ, ਜਦੋਂ ਮੁਸਾਫਰਾਂ ਨੇ ਲਾਇਆ ਜਹਾਜ਼ ਨੂੰ ਧੱਕਾ

Share this News

ਇਗਾਰਕਾ : ਸਾਈਬੇਰੀਆ ਦੇ ਹਵਾਈ ਅੱਡੇ 'ਤੇ ਉਸ ਸਮੇਂ ਹਰ ਕੋਈ ਹੱਕਾ-ਬੱਕਾ ਰਹਿ ਗਿਆ ਜਦੋਂ ਜਹਾਜ਼ ਦੇ ਮੁਸਾਫਰਾਂ ਨੇ ਬਾਹਰ ਨਿਕਲ ਕੇ ਉਸ ਨੂੰ ਧੱਕਾ ਮਾਰਨਾ ਸ਼ੁਰੂ ਕਰ ਦਿੱਤਾ। ਅਸਲ ਵਿਚ ਸਾਇਬੇਰੀਆ 'ਚ ਜਹਾਜ਼ ਯਾਤਰੀਆਂ ਨੂੰ ਸਿਫ਼ਰ ਤੋਂ 52 ਡਿਗਰੀ ਘੱਟ ਤਾਪਮਾਨ 'ਚ ਅਪਣੇ ਜਹਾਜ਼ ਤੋਂ ਉਤਰ ਕੇ ਉਸ ਨੂੰ ਧੱਕਾ ਲਾਉਣਾ ਪਿਆ, ਕਿਉਂਕਿ ਠੰਢ ਕਾਰਨ ਜਹਾਜ਼ ਦੀਆਂ ਗਰਾਰੀਆਂ (ਚੇਸੀ) ਜੰਮ ਗਈਆਂ ਸਨ।
ਇਹ ਕਹਾਣੀ ਉਦੋਂ ਸਾਹਮਣੇ ਆਈ ਜਦੋਂ ਇਕ ਯਾਤਰੀ ਨੇ ਯੂ-ਟਿਊਬ 'ਤੇ ਵੀਡੀਉ ਪੋਸਟ ਕੀਤਾ ਜਿਸ 'ਚ ਇਗਾਰਕਾ 'ਚ ਬਰਫ਼ ਨਾਲ ਢਕੇ ਰਨਵੇ 'ਤੇ ਕੁੱਝ ਯਾਤਰੀ ਟੂਪੋਲੇਵ ਜਹਾਜ਼ ਨੂੰ ਧੱਕਾ ਲਾਉਂਦੇ ਦਿਖੇ। ਇਹ ਥਾਂ ਆਰਕਟਿਕ ਸਰਕਲ ਤੋਂ ਬਾਹਰ ਹੈ। ਸਰਦੀ ਤੋਂ ਬਚਣ ਲਈ ਮੋਟੇ ...


Nov 24

ਕੇਰਲਾ ਦੇ ਦੋ ਵਿਅਕਤੀਆਂ ਨੂੰ ਪੋਪ ਨੇ ਸੰਤ ਐਲਾਨਿਆ

Share this News

ਵੇਟਿਕਨ ਸਿਟੀ  :  ਭਾਰਤ ਵਿੱਚ ਈਸਾਈ ਭਾਈਚਾਰੇ ਵਿੱਚ ਉਦੋਂ ਖੁਸ਼ੀ ਦੀ ਲਹਿਰ ਫੈਲ ਗਈ ਜਦੋਂ ਵੈਟੀਕਨ ਸਿਟੀ ਵਿੱਚ ਇਕ ਵੱਡੇ ਧਾਰਮਿਕ ਇਕੱਠ ਵਿੱਚ ਭਾਰਤ ਵਿੱਚ ਈਸਾਈ ਧਰਮ ਦੀਆਂ ਦੋ ਹਸਤੀਆਂ ਪਾਦਰੀ ਕੁਰੀਆਕੋਸੇ ਐਲੀਅਸ ਚਾਵਾਰਾ ਅਤੇ ਸਿਸਟਰ ਯੁਫਰੇਸੀਆ ਨੂੰ ਸੰਤ ਦੀ ਉਪਾਧੀ ਦੇ ਦਿੱਤੀ ਗਈ। ਇਹ ਉਪਾਧੀ ਵਿਸ਼ੇਸ਼ ਧਾਰਮਿਕ ਇਕੱਤਰਤਾ ਦੌਰਾਨ ਪੋਪ ਫਰਾਂਸਿਸ ਨੇ ਦਿੱਤੀ। ਆਪਣੇ ਸਮਾਜਕ ਸੁਧਾਰਾਂ ਕਰਕੇ ਪ੍ਰਸਿੱਧੀ ਖੱਟਣ ਵਾਲੇ ਪਾਦਰੀ ਚਾਵਾਰਾ ਤੇ ਸਿਸਟਰ ਯੁਫਰੇਸੀਆ ਭਾਰਤ ਦੇ ਕੇਰਲਾ ਸੂਬੇ ਨਾਲ ਸਬੰਧਤ ਹਨ। ਇਨ੍ਹਾਂ ਤੋਂ ਇਲਾਵਾ ਇਟਲੀ ਦੀਆਂ ਚਾਰ ਈਸਾਈ ਧਾਰਮਿਕ ਹਸਤੀਆਂ ਨੂੰ ਵੀ ਸੰਤ ਦੀ ਉਪਾਧੀ ਦਿੱਤੀ ਗਈ ਹੈ। ਭਾਰਤ ਦੀਆਂ ਇਨ੍ਹਾਂ ਦੋਵਾਂ ਹਸਤੀਆਂ ਨੂੰ ਇਹ ਉਪਾਧੀ ਹਾਸਲ ਕਰਨ ਲਈ ਲੰਬੀ ਧਾਰਮਿਕ ਘਾਲਣਾ ਘਾਲਣੀ ...


Nov 24

ਅਫ਼ਗਾਨਿਸਤਾਨ 'ਚ ਵਾਲੀਬਾਲ ਮੈਚ ਦੌਰਾਨ ਆਤਮਘਾਤੀ ਹਮਲਾ-50 ਮੌਤਾਂ

Share this News

ਕਾਬੁਲ : ਪੂਰਬੀ ਅਫ਼ਗਾਨਿਸਤਾਨ 'ਚ ਇਕ ਵਾਲੀਵਾਲ ਮੈਚ ਦੌਰਾਨ ਆਤਮਘਾਤੀ ਬੰਬਾਰ ਵੱਲੋਂ ਕੀਤੇ ਧਮਾਕੇ 'ਚ ਘੱਟੋ-ਘੱਟ 50 ਲੋਕਾਂ ਦੀ ਮੌਤ ਹੋ ਗਈ ਤੇ 60 ਹੋਰ ਜ਼ਖ਼ਮੀ ਹੋ ਗਏ ਜਿਨ੍ਹਾਂ 'ਚੋਂ ਕੁੱਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਐਤਵਾਰ ਦੁਪਹਿਰ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਯਆਖੇਲ ਜ਼ਿਲੇ੍ਹ 'ਚ ਹੋਏ ਇਸ ਹਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਅਫਗਾਨ ਅਧਿਕਾਰੀਆਂ ਨੇ ਕਿਹਾ ਕਿ ਇਹ ਹਮਲਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੌਰਾਨ ਹੋਇਆ | ਘਟਨਾ ਦੀ ਪੁਸ਼ਟੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਆਤਮ ਘਾਤੀ ਹਮਲਾ ਕਰਨ ਵਾਲਾ ਹਮਲਾਵਰ ਮੈਚ ਦੌਰਾਨ ਮੋਟਰ ਸਾਈਕਲ 'ਤੇ ਮੈਦਾਨ ਦੇ ਵਿਚਕਾਰ ਆ ਗਿਆ ਤੇ ਉਸ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ | ਦੱਸਣਯੋਗ ਹੈ ...


Nov 24

ਚੀਨ 'ਚ ਭੂਚਾਲ - 79000 ਤੋਂ ਵਧ ਲੋਕ ਪ੍ਰਭਾਵਤ

Share this News

ਬੀਜਿੰਗ : ਚੀਨ ਦੇ ਸਿਚੁਆਨ ਪ੍ਰਾਂਤ ਵਿਚ ਆਏ 6.3 ਤੀਬਰਤਾ ਦੇ ਭੂਚਾਲ ਵਿਚ ਚਾਰ ਜਣਿਆਂ ਦੀ ਮੌਤ ਹੋ ਗਈ ਜਦਕਿ 79500 ਤੋਂ ਵਧ ਲੋਕ ਪ੍ਰਭਾਵਤ ਹੋ ਗਏ। ਭੂਚਾਲ ਦੇ ਪ੍ਰਭਾਵ ਨਾਲ ਨਜਿੱਠਣ ਲਈ ਬਚਾਅ ਕਾਰਜ ਜਾਰੀ ਹਨ।
ਨਵੀਨਤਮ ਜਾਣਕਾਰੀ ਅਨੁਸਾਰ, 54 ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿਚ ਛੇ ਗੰਭੀਰ ਅਵਸਥਾ ਵਿਚ ਹਨ ਅਤੇ ਪੰਜ ਹੋਰ ਵੀ ਬੁਰੀ ਤਰ੍ਹਾਂ ਜ਼ਖ਼ਮੀ ਹਨ। ਸਿਚੁਆਨ ਪ੍ਰਾਂਤ ਦੇ ਗਰਜੇ ਤਿੱਬਤੀ ਸਵਾਇਤਸ਼ਾਸੀ ਪ੍ਰੀਫੈਕਚਰ ਵਿਚ ਕਲ ਭੂਚਾਲ ਆਉਣ ਤੋਂ ਬਾਅਦ, ਚੀਨੀ ਨੇਤਾਵਾਂ ਨੇ ਉਥੇ ਵਿਆਪਕ ਪੈਮਾਨੇ 'ਤੇ ਬਚਾਅ ਮੁਹਿੰਮ ਚਲਾਉਣ ਦੀ ਅਪੀਲ ਕੀਤੀ।
ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਕਿਹਾ, ''ਪ੍ਰਾਂਤਕ ਅਤੇ ਨਾਗਰਿਕ ਮਾਮਲਿਆਂ ਦੇ ਅਧਿਕਾਰੀਆਂ ਨੂੰ ਸੰਗਠਤ ਤਰੀਕੇ ਨਾਲ ਬਚਾਅ ਤੇ ਰਾਹਤ ਮੁਹਿੰਮ ਚਲਾਉਣੀ ਚਾਹੀਦੀ ...


Nov 22

ਕਾਲੇ ਧਨ ਬਾਰੇ 1 ਫੀਸਦੀ ਵੀ ਨਹੀਂ ਜਾਣਦਾ ਭਾਰਤ

Share this News

ਪੈਰਿਸ  : ਇੱਕ ਪਾਸੇ ਪੂਰਾ ਦੇਸ਼ ਵਿਦੇਸ਼ਾਂ ਵਿੱਚ ਜਮ੍ਹਾਂ ਕਾਲੇ ਧਨ ਦੀ ਵਾਪਸੀ ਦੇ ਲਈ ਕੇਂਦਰ ਸਰਕਾਰ ਵੱਲ ਨਜ਼ਰਾਂ ਲਗਾਈ ਦੇਖ ਰਿਹਾ ਹੈ ਤਾਂ ਦੂਸਰੇ ਪਾਸੇ ਇਸ ਮਾਮਲੇ ਨਾਲ ਜੁੜੇ ਇੱਕ ਮਹੱਤਵਪੂਰਨ ਵਿਅਕਤੀ ਦਾ ਦਾਅਵਾ ਹੈ ਕਿ ਭਾਰਤ ਸਰਕਾਰ ਦੇ ਕੋਲ ਕਾਲੇ ਧਨ ਨਾਲ ਸਬੰਧਿਤ ਇੱਕ ਫੀਸਦੀ ਵੀ ਜਾਣਕਾਰੀ ਨਹੀਂ ਹੈ। ਇਹ ਦਾਅਵਾ ਕਰਨ ਵਾਲਾ ਵਿਅਕਤੀ ਕੋਈ ਹੋਰ ਨਹੀਂ ਬਲਕਿ 6 ਸਾਲ ਪਹਿਲੇ ਜਨੇਵਾ ਸਥਿਤ ਐੱਚ.ਐੱਸ.ਬੀ.ਸੀ. ਬੈਂਕ ਦੇ ਹਜ਼ਾਰਾਂ ਗੁਪਤ ਖਾਤਿਆਂ ਦਾ ਖੁਲਾਸਾ ਕਰਨ ਵਾਲੇ ਬੈਂਕ ਦੇ ਸਾਬਕਾ ਕਰਮਚਾਰੀ ਏਰਵੇ ਫਲਚੈਨੀ ਹਨ, ਜੋ ਹੁਣ ਫਰਾਂਸ ਵਿੱਚ ਰਹਿ ਰਹੇ ਹਨ। ਸਾਬਕਾ ਕਰਮਚਾਰੀ ਏਰਵੇ ਨੇ ਕਿਹਾ ਕਿ ਭਾਰਤ ਦੇ ਕੋਲ ਅਸਲੀ ਅੰਕੜਿਆਂ ਨਾਲ ਜੁੜੀ ਇੱਕ ਫੀਸਦੀ ਤੋਂ ...[home] [1] 2 3 4  [next]1-10 of 34

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved