Internatinoal News Section

Monthly Archives: NOVEMBER 2015


Nov 24

ਭਾਰਤ ਤੇ ਸਿੰਗਾਪੁਰ ਵਿਚਾਲੇ 10 ਸਮਝੌਤਿਆਂ 'ਤੇ ਦਸਤਖ਼ਤ

Share this News

ਸਿੰਗਾਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿੰਗਾਪੁਰ ਦੇ ਅਪਣੇ ਹਮਰੁਤਬਾ ਨੇਤਾ ਲੀ ਸੀਨ ਲੂੰਗ ਨਾਲ ਮੁਲਾਕਾਤ ਤੋਂ ਬਾਅਦ ਭਾਰਤ ਅਤੇ ਸਿੰਗਾਪੁਰ ਨੇ ਅਪਣੇ ਸਬੰਧਾਂ ਨੂੰ ਰਣਨੀਤੀ ਭਾਈਵਾਲੀ ਦੇ ਪੱਧਰ 'ਤੇ ਪਹੁੰਚਾਉਂਦਿਆਂ ਰਖਿਆ ਸਹਿਯੋਗ ਅਤੇ ਸਾਇਬਰ ਸੁਰੱਖਿਆ, ਜਹਾਜਰਾਨੀ ਅਤੇ ਨਾਗਰਿਕ ਉਡਾਣ ਜਹੇ ਖੇਤਰਾਂ ਲਈ ਦੁਵੱਲੇ ਸਮਝੌਤਿਆਂ 'ਤੇ ਹਸਤਾਖ਼ਰ ਕੀਤੇ। ਮੋਦੀ ਨੇ ਅੱਜ ਅਪਣੀ ਯਾਤਰਾ ਦੇ ਦੂਜੇ ਦਿਨ ਸਿੰਗਾਪੁਰ ਦੇ ਰਾਸ਼ਟਰਪਤੀ ਟੋਨੀ ਤਾਨ ਕੇਂਗ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਦੇ ਅਧਿਕਾਰਿਕ ਘਰ ਅਤੇ ਦਫ਼ਤਰ, ਇਸਤਾਨਾ ਵਿਚ ਉਨ੍ਹਾਂ ਦਾ ਰਿਵਾਇਤੀ ਤਰੀਕੇ ਨਾਲ ਸਵਾਗਤ ਕੀਤਾ ਗਿਆ।
ਦੋਹਾਂ ਦੇਸ਼ਾਂ ਨੇ 10 ਸਮਝੌਤਿਆਂ 'ਤੇ ਹਸਤਾਖ਼ਰ ਕੀਤੇ ਜਿਨ੍ਹਾਂ ਵਿਚ ਰਣਨੀਤਿਕ ਭਾਈਵਾਲੀ 'ਤੇ ਦੋਵੇਂ ਪ੍ਰਧਾਨ ਮੰਤਰੀਆਂ ਵਿਚਾਲੇ ਸੰਯੁਕਤ ਘੋਸ਼ਣਾਪੱਤਰ ਵੀ ਸ਼ਾਮਲ ਸੀ। ਘੋਸ਼ਣਾਪੱਤਰ ਵਿਚ ...


Nov 24

ਤੁਰਕੀ ਨੇ ਰੂਸ ਦਾ ਲੜਾਕੂ ਜਹਾਜ਼ ਸੁੱਟਿਆ

Share this News

ਇਸਤੰਬੁਲ : ਤੁਰਕੀ-ਸੀਰੀਆ ਸਰਹੱਦ 'ਤੇ ਮੰਗਲਵਾਰ ਨੂੰ ਤੁਰਕੀ ਨੇ ਰੂਸ ਦਾ ਇੱਕ ਲੜਾਕੂ ਜਹਾਜ਼ ਸੁੱਟ ਲਿਆ। ਰੂਸ ਦੇ ਵਿਦੇਸ਼ ਵਿਭਾਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਰੂਸ ਨੇ ਦੱਸਿਆ ਕਿ ਇਸ ਲੜਾਕੂ ਜਹਾਜ਼ ਨੂੰ ਤੁਰਕੀ ਨੇ ਡੇਗ ਲਿਆ ਹੈ, ਜੋ ਕਿ ਸੀਰੀਆ ਦੇ ਅਸਮਾਨ ਉਪਰ ਸੀ। ਇਹ ਰੂਸ ਦਾ ਮਿਲਟਰੀ ਜਹਾਜ਼ ਸੀ। ਜਹਾਜ਼ ਦੇ ਦੋਵੇਂ ਪਾਇਲਟ ਆਪਣੀ ਜਾਨ ਬਚਾਉਣ 'ਚ ਕਾਮਯਾਬ ਹੋ ਗਏ। ਇਹਨਾਂ ਪਾਇਲਟਾਂ ਨੂੰ ਸੀਰੀਆ ਦੇ ਬਾਗੀਆਂ ਨੇ ਕਾਬੂ ਕਰ ਲਿਆ। ਤੁਰਕੀ ਦੀ ਇੱਕ ਅਰਧ-ਸਰਕਾਰੀ ਖ਼ਬਰ ਏਜੰਸੀ ਅੰਨਾਦੋਲ ਨੇ ਦੱਸਿਆ ਕਿ ਇੱਕ ਗੁੰਮਨਾਮ ਜਹਾਜ਼ ਨੂੰ ਸੀਰੀਆ ਦੀ ਸਰਹੱਦ ਨੇੜੇ ਡੇਗ ਲਿਆ ਗਿਆ ਹੈ।
ਦੂਜੇ ਪਾਸੇ ਰੂਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ...


Nov 24

ਹਾਦਸੇ 'ਚ ਕੈਨੇਡੀਅਨ ਵਿਧਾਇਕ ਮਨਮੀਤ ਸਿੰਘ ਭੁੱਲਰ ਦੀ ਮੌਤ

Share this News

ਵੈਨਕੂਵਰ : ਅਲਬਰਟਾ ਦੇ ਸਾਬਕਾ ਕੈਬਨਿਟ ਮੰਤਰੀ ਤੇ ਕੈਲਗਰੀ ਦੇ ਗਰੀਨਵੇਅ ਹਲਕੇ ਤੋਂ ਵਿਧਾਇਕ ਮਨਮੀਤ ਸਿੰਘ ਭੁੱਲਰ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। 35 ਸਾਲਾ ਭੁੱਲਰ ਸੜਕ ਰਸਤੇ ਰਾਜਧਾਨੀ ਐਡਮਿੰਟਨ ਤੋਂ ਵਾਪਸ ਕੈਲਗਰੀ ਪਰਤ ਰਹੇ ਸਨ ਜਦੋਂ ਕੁਈਨ ਐਲਿਜ਼ਾਬੈੱਥ ਹਾਈਵੇ ਉੱਪਰ ਬਰਫ਼ਬਾਰੀ ਹੋਣ ਕਾਰਨ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਅਲਬਰਟਾ 'ਚ ਕੈਬਨਿਟ ਮੰਤਰੀ ਬਣਨ ਵਾਲੇ ਉਹ ਪਹਿਲੇ ਪੰਜਾਬੀ ਸਨ। ਅੰਮਿ੍ਰਤਸਰ ਜ਼ਿਲ੍ਹੇ ਦੇ ਬਿਆਸ ਨੇੜਲੇ ਪਿੰਡ ਸੁਧਾਰ ਰਾਜਪੂਤਾਂ ਦੇ ਮਨਮੀਤ ਸਿੰਘ ਭੁੱਲਰ ਕੈਨੇਡਾ ਦੇ ਜੰਮਪਲ ਸਨ। ਉਨ੍ਹਾਂ ਦੇ ਨੇ ਐਥਾਬੈਸਕਾ ਯੂਨੀਵਰਸਿਟੀ ਤੋਂ ਗ੍ਰੈਜੂਏਟ ਕਰਨ ਉਪਰੰਤ ਓਂਟਾਰੀਓ ਦੀ ਵਿੰਡਸਰ ਯੂਨੀਵਰਸਿਟੀ ਤੋਂ ਵਕਾਲਤ ਪਾਸ ਕੀਤੀ ਸੀ। ਉਹ 2008 'ਚ 28 ਸਾਲ ਦੀ ਉਮਰ 'ਚ ...


Nov 24

ਨਨਕਾਣਾ ਸਾਹਿਬ 'ਚ ਪ੍ਰਕਾਸ਼ ਪੁਰਬ ਦੀਆਂ ਰੌਣਕਾਂ

Share this News

ਨਨਕਾਣਾ ਸਾਹਿਬ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਪੁਰਾਤਨ ਰਵਾਇਤ ਅਨੁਸਾਰ ਸੱਚਖੰਡ ਸਥਿਤ ਸ੍ਰੀ ਅਖੰਡ ਪਾਠ ਪ੍ਰਾਰੰਭ ਅੱਧੀ ਰਾਤ 12 ਵਜੇ ਕੀਤੇ ਗਏ | ਧੁਰ ਕੀ ਬਾਣੀ ਦੇ ਪ੍ਰਕਾਸ਼ ਦੇ ਨਾਲ-ਨਾਲ ਕੀਰਤਨ ਦਰਬਾਰ ਨਿਰੰਤਰ ਚੱਲ ਰਿਹਾ ਹੈ, ਜਿਥੇ ਵੱਖ-ਵੱਖ ਦੇਸ਼ਾਂ ਦੇ ਪ੍ਰਸਿੱਧ ਕੀਰਤਨੀ ਜਥੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਸ਼ਬਦ ਗਾਇਨ ਨਾਲ ਨਿਹਾਲ ਕਰ ਰਹੇ ਹਨ | ਪਾਕਿਸਤਾਨੀ ਸੰਗਤਾਂ ਅਤੇ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਵੱਖ-ਵੱਖ ਪਦਾਰਥਾਂ ਦੇ ਲੰਗਰ ਅਤੁੱਟ ਚੱਲ ਰਹੇ ਹਨ | ਸ਼੍ਰੋਮਣੀ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਤੋਂ ਇਲਾਵਾ ਹੋਰ ਸਭਾ ਸੁਸਾਇਟੀਆਂ ਵੱਲੋਂ ਭਾਰਤ ਤੋਂ 2423 ...


Nov 24

ਬੰਬਾਂ, ਹਥਿਆਰਾਂ ਦੇ ਵਿਸ਼ੇਸ਼ਕਾਂ ਦੀ ਭਰਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਆਈ.ਐਸ.

Share this News

ਕੁਆਲਾਲੰਪੁਰ : ਅੱਤਵਾਦੀ ਗਰੁੱਪ ਇਸਲਾਮਿਕ ਸਟੇਟ ਮਲੇਸ਼ੀਆ ਅਤੇ ਇੰਡੋਨੇਸ਼ੀਆ 'ਚ ਹਥਿਆਰਾਂ ਅਤੇ ਧਮਾਕਿਆਂ 'ਚ ਮਹਾਰਤ ਰੱਖਣ ਵਾਲੇ ਵਿਸ਼ੇਸ਼ਕਾਂ ਦੀ ਭਰਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਮਲੇਸ਼ੀਆ ਦੇ ਉਪਗ੍ਰਹਿ ਮੰਤਰੀ ਨੂਰ ਜਜਲਾਨ ਮੁਹੰਮਦ ਨੇ ਇੱਥੇ ਇਹ ਚਿਤਾਵਨੀ ਦਿੱਤੀ ਹੈ। ਮਲਾਇਆ ਯੂਨੀਵਰਸਿਟੀ ਦੇ ਇਕ ਸਾਬਕਾ ਲੈਕਚਰਾਰ ਮਹਿਮੂਦ ਅਹਿਮਦ ਦੀ ਅਗਵਾਈ 'ਚ ਦੱਖਣੀ ਪੂਰਬੀ ਏਸ਼ੀਆ ਲਈ ਇਸਲਾਮਿਕ ਸਟੇਟ ਦੇ ਇਕ ਅਧਿਕਾਰਿਕ ਘੜਾ ਗਠਿਤ ਕਰਨ ਦੀ ਯੋਜਨਾ ਦੇ ਬਾਰੇ 'ਚ ਇਕ ਸਥਾਨਕ ਸਮਾਚਾਰ ਪੱਤਰ 'ਚ ਛਪੀ ਇਕ ਰਿਪੋਰਟ 'ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਨੂਰ ਨੇ ਕਿਹਾ ਹੈ ਕਿ ਉਹ ਸੋਚਦੇ ਹਨ ਕਿ ਉਨ੍ਹਾਂ ਦੀਆਂ ਗਤੀਵਿਧੀਆਂ ਦਾ ਪਤਾ ਨਹੀਂ ਲਗਾਇਆ ਜਾ ਸਕਦਾ ਪਰ ਮਲੇਸ਼ੀਆਈ ਪੁਲੀਸ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ...


Nov 24

ਧਾਰਮਕ ਆਜ਼ਾਦੀ ਨੂੰ ਬਹੁਤ ਮਹੱਤਵਪੂਰਨ ਮੰਨਦੇ ਹਨ ਭਾਰਤੀ - ਸਰਵੇਖਣ

Share this News

ਵਾਸ਼ਿੰਗਟਨ : ਧਾਰਮਕ ਆਜ਼ਾਦੀ ਨੂੰ ਸਭ ਤੋਂ ਜ਼ਿਆਦਾ ਹਮਾਇਤ ਦੇਣ ਵਾਲੇ ਦੇਸ਼ਾਂ 'ਚ ਭਾਰਤ ਸਿਖ਼ਰ 'ਤੇ ਹੈ ਜਿੱਥੇ ਹਰੇਕ ਦਸ ਭਾਰਤੀਆਂ 'ਚੋਂ ਅੱਠ ਦਾ ਮੰਨਣਾ ਹੈ ਕਿ ਅਪਣੇ ਧਰਮ ਦਾ ਪਾਲਣ ਕਰਨ ਦੀ ਆਜ਼ਾਦੀ ਬਹੁਤ ਮਹੱਤਵਪੂਰਨ ਹੈ। 
38 ਦੇਸ਼ਾਂ ਦੇ ਸਰਵੇਖਣ ਅਤੇ 40,786 ਲੋਕਾਂ ਦੀ ਇੰਟਰਵਿਊ ਕਰਨ ਵਾਲੇ ਅਮਰੀਕਾ ਸਥਿਤ ਥਿੰਕ ਟੈਂਕ ਪਿਊ ਰੀਸਰਚ ਨੇ ਵੇਖਿਆ ਹੈ ਕਿ ਭਾਰਤ 'ਚ ਲਿੰਗਕ ਬਰਾਬਰੀ ਅਤੇ ਧਾਰਮਕ ਆਜ਼ਾਦੀ ਲਈ ਕਾਫ਼ੀ ਹਮਾਇਤ ਹੈ। ਸਰਵੇਖਣ ਦਾ ਇਹ ਕੰਮ ਪੰਜ ਅਪ੍ਰੈਲ ਤੋਂ 21 ਮਈ 2015 ਵਿਚਕਾਰ ਕੀਤਾ ਗਿਆ। ਕੌਮਾਂਤਰੀ 74 ਫ਼ੀਸਦੀ ਦੇ ਮੁਕਾਬਲੇ 83 ਫ਼ੀਸਦੀ ਭਾਰਤੀਆਂ ਦਾ ਮੰਨਣਾ ਹੈ ਕਿ ਅਪਣੇ ਧਰਮ ਦਾ ਪਾਲਣ ਕਰਨ ਦੀ ਆਜ਼ਾਦੀ ਬਹੁਤ ਮਹੱਤਵਪੂਰਨ ਹੈ। 
ਕੁਲ ਮਿਲਾ ਕੇ ...


Nov 24

ਪੈਰਿਸ ਹਮਲਿਆਂ ਦੇ ਸਾਜ਼ਸ਼ਕਰਤਾ ਦੇ ਮਰਨ ਦੀ ਪੁਸ਼ਟੀ

Share this News

ਪੈਰਿਸ : ਪੁਲਿਸ ਦੇ ਛਾਪਿਆਂ ਦੌਰਾਨ ਮਾਰੇ ਗਏ ਵਿਅਕਤੀਆਂ 'ਚੋਂ ਪੈਰਿਸ ਹਮਲਿਆਂ ਦੇ ਸਾਜ਼ਸ਼ਕਰਤਾ ਅਬਦੇਲਹਾਮਿਦ ਅਬੌਦ ਦੀ ਪਛਾਣ ਕਰ ਲਈ ਗਈ ਹੈ। ਪੈਰਿਸ 'ਚ ਸਰਕਾਰੀ ਵਕੀਲ ਦੇ ਦਫ਼ਤਰ ਨੇ ਇਕ ਬਿਆਨ 'ਚ ਕਿਹਾ ਕਿ ਅਬੌਦ ਦੀ ਲਾਸ਼ ਦੀ ਸ਼ਨਾਖ਼ਤ ਕੀਤੀ ਜਾ ਚੁੱਕੀ ਹੈ ਅਤੇ ਉਹ ਉੱਤਰੀ ਪੈਰਿਸ 'ਚ ਪੁਲਿਸ ਕਾਰਵਾਈ 'ਚ ਮਾਰਿਆ ਗਿਆ ਸੀ। 
27 ਸਾਲਾਂ ਦਾ ਅਬੌਦ ਬੈਲਜੀਅਮ ਵਾਸੀ ਹੈ ਅਤੇ ਪੁਲਿਸ ਨੇ ਟੈਪ ਕੀਤੇ ਫ਼ੋਨ ਕਾਲ, ਨਿਗਰਾਨੀ ਤੋਂ ਪ੍ਰਾਪਤ ਗੁਪਤ ਸੂਚਨਾ ਮਗਰੋਂ ਉਸ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਸੀ। ਉਨ੍ਹਾਂ ਨੂੰ ਉੱਥੇ ਅਬੌਦ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ। ਹਮਲੇ 'ਚ ਅਬੌਦ ਤੋਂ ਇਲਾਵਾ ਇਕ ਔਰਤ ਵੀ ਮਾਰੀ ਗਈ ਸੀ ਜਿਸ ਨੇ ਆਤਮਘਾਤੀ ਧਮਾਕਾ ...


Nov 24

ਪੈਰਿਸ ਹਮਲਾ : ਫਰਾਂਸ ਨੇ ਇਸਲਾਮਿਕ ਸਟੇਟ ਦੇ ਕਈ ਟਿਕਾਣਿਆਂ ਨੂੰ ਤਬਾਹ ਕਰਕੇ ਲਿਆ ਬਦਲਾ

Share this News

ਪੈਰਿਸ : ਫਰਾਂਸ ਨੇ ਪੈਰਿਸ ਹਮਲੇ ਦਾ ਬਦਲਾ ਲੈਣ ਲਈ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਨੂੰ ਕਰਾਰਾ ਜਵਾਬ ਦਿੱਤਾ ਹੈ। ਇਸੇ ਦੌਰਾਨ ਫਰਾਂਸ ਨੇ ਪੈਰਿਸ ਹਮਲਿਆਂ ਤੋਂ ਬਾਅਦ ਰਾਤ ਭਰ 128 ਛਾਪੇ ਮਾਰੇ ਹਨ। ਫਰਾਂਸ ਦੇ ਜੰਗੀ ਜਹਾਜ਼ਾਂ ਨੇ ਉੱਤਰੀ ਸੀਰੀਆ 'ਚ ਇਸਲਾਮਿਕ ਸਟੇਟ ਦੇ ਗੜ੍ਹ ਰੱਕਾ 'ਚ ਰਾਤ ਨੂੰ ਫਿਰ ਹਮਲੇ ਕੀਤੇ ਅਤੇ ਇਕ ਕਮਾਂਡ ਸੈਂਟਰ ਅਤੇ ਟ੍ਰੇਨਿੰਗ ਸੈਂਟਰ ਕੇਂਦਰ ਨੂੰ ਤਬਾਹ ਕਰ ਦਿੱਤਾ। ਫਰਾਂਸੀਸੀ ਫੌਜ ਨੇ 24 ਘੰਟਿਆਂ 'ਚ ਦੂਜੀ ਵਾਰ ਸੀਰੀਆ ਦੇ ਰੱਕਾ 'ਚ ਹਵਾਈ ਹਮਲੇ ਕੀਤੇ। ਰੱਖਿਆ ਮੰਤਰਾਲੇ ਅਨੁਸਾਰ 10 ਰਾਫੇਲ ਅਤੇ ਮਿਰਾਜ 2000 ਲੜਾਕੂ ਜਹਾਜ਼ਾਂ ਨੇ ਜੀ.ਐੱਮ.ਟੀ. ਅਨੁਸਾਰ ਰਾਤ 12.30 ਵਜੇ 16 ਬੰਬ ਡੇਗੇ। 


Nov 24

ਮੁੰਬਈ ਹਮਲੇ ਵਰਗੇ ਹੀ ਹਨ ਪੈਰਿਸ ਹਮਲੇ - ਮਾਹਰ

Share this News

ਵਾਸ਼ਿੰਗਟਨ : ਸੁਰੱਖਿਆ ਮਾਹਰਾਂ ਨੇ ਪੈਰਿਸ ਵਿੱਚ ਹੋਏ ਅਤਿਵਾਦੀ ਹਮਲਿਆਂ ਨੂੰ ਸਾਲ 2008 ਵਿੱਚ ਮੁੰਬਈ 'ਤੇ ਕੀਤੇ ਗਏ ਹਮਲਿਆਂ ਦੀ ਹੀ ਨਕਲ ਦੱਸਿਆ ਹੈ। ਮਾਹਰਾਂ ਦਾ ਮੰਨਣਾ ਹੈ ਇਹ ਘਟਨਾ ਸਾਰਿਆਂ ਦੇ ਸਾਹਮਣੇ ਮੌਜੂਦ ਅਤਿਵਾਦ ਦੇ ਖਤਰੇ ਪ੍ਰਤੀ ਪੱਛਮ ਵਾਲੇ ਦੇਸ਼ਾਂ ਦੇ ਰੁੱਖ ਨੂੰ ਬਦਲ ਕੇ ਰੱਖ ਸਕਦੀ ਹੈ। ਫਰਾਂਸ ਦੀ ਰਾਜਧਾਨੀ ਵਿੱਚ ਵੱਖਰੇ-ਵੱਖਰੇ ਸਥਾਨਾਂ 'ਤੇ ਅਤੇ ਫੁੱਟਬਾਲ ਮੈਚ ਦੇ ਦੌਰਾਨ ਸਟੇਡੀਅਮ 'ਤੇ ਅਤਿਵਾਦੀਆਂ ਦੁਆਰਾ ਕੀਤੇ ਗਏ ਹਮਲਿਆਂ ਵਿੱਚ 120 ਤੋਂ ਜ਼ਿਆਦ ਲੋਕ ਮਾਰੇ ਗਏ ਹਨ। 
ਨਿਊਯਾਰਕ ਪੁਲਿਸ ਵਿਭਾਗ ਦੇ ਖੁਫੀਆ ਅਤੇ ਅਤਿਵਾਦੀ ਵਿਰੋਧੀ ਡਿਪਟੀ ਕਮਿਸ਼ਨਰ ਜਾਨ ਮਿਲਰ ਨੇ ਕਿਹਾ ਕਿ ਸਸਤੇ ਸੰਸਾਧਨਾਂ ਦੇ ਇਸਤੇਮਾਲ ਦੇ ਲਿਹਾਜ਼ ਨਾਲ ਪੈਰਿਸ ਹਮਲੇ ਮੁੰਬਈ ਅਤਿਵਾਦੀ ਹਮਲੇ ਵਰਗੇ ਹਨ। ਇਸ ...


Nov 24

ਆਈ.ਐਸ.ਆਈ.ਐਸ. ਦੀ ਮਦਦ ਕਰ ਰਹੇ ਨੇ ਜੀ-20 ਦੇ ਦੇਸ਼ - ਪੁਤਿਨ

Share this News

ਮਾਸਕੋ : ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਪੈਰਿਸ 'ਤੇ ਹੋਏ ਹਮਲੇ ਨੂੰ ਲੈ ਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸਨਸਨੀਖੇਜ਼ ਦਾਅਵਾ ਕੀਤਾ। ਰਾਸ਼ਟਰਪਤੀ ਪੁਤਿਨ ਨੇ ਕਿਹਾ ਹੈ ਕਿ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਨੂੰ ਕੁਝ ਦੇਸ਼ਾਂ ਤੋਂ ਪੈਸਾ ਪਹੁੰਚ ਰਿਹਾ ਹੈ, ਜਿਸ ਵਿੱਚ ਜੀ-20 ਨਾਲ ਜੁੜੇ ਦੇਸ਼ ਵੀ ਸ਼ਾਮਲ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਆਈ.ਐੱਸ.ਆਈ.ਐੱਸ. ਨੂੰ ਫੰਡਿੰਗ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿੱਚ 40 ਦੇਸ਼ ਸ਼ਾਮਲ ਹਨ। ਜਿਨ੍ਹਾਂ ਦੇਸ਼ਾਂ ਤੋਂ ਪੈਸਾ ਪਹੁੰਚ ਰਿਹਾ ਹੈ। ਇਸ ਬਾਰੇ ਪੁਤਿਨ ਨੇ ਖੁਫੀਆ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ ਹਨ। ਪੁਤਿਨ ਨੇ ਨਾਲ ਹੀ ਕਿਹਾ ਕਿ ਆਈ.ਐੱਸ.ਆਈ.ਐੱਸ. ਤੇਲ ਦਾ ਗੈਰ-ਕਾਨੂੰਨੀ ਕਾਰੋਬਾਰ ਕਰਦਾ ਹੈ। ਇਸ ਨੂੰ ਵੀ ਖ਼ਤਮ ਕਰਨ ਦੀ ਲੋੜ ਹੈ। 
ਪੁਤਿਨ ...[home] [1] 2  [next]1-10 of 20

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved