Internatinoal News Section

Monthly Archives: NOVEMBER 2016


Nov 9

ਡੋਨਾਲਡ ਟਰੰਪ ਬਣੇ ਅਮਰੀਕਾ ਦੇ 45ਵੇਂ ਰਾਸ਼ਟਰਪਤੀ

Share this News

ਵਾਸ਼ਿੰਗਟਨ: ਰਿਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਅੱਠ ਸਾਲ ਬਾਅਦ ਡੈਮੋਕਰੋਟਾਂ ਕੋਲੋਂ ਵ੍ਹਾਈਟ ਹਾਊਸ ਦੀਆਂ ਚਾਬੀਆਂ ਖੋਹੀਆਂ ਹਨ। ਅਮਰੀਕੀ ਸਿਆਸਤ ਦੇ ਇਤਿਹਾਸ ਵਿੱਚ ਇਸ ਨੂੰ ਅਹਿਮ ਮੋੜ ਮੰਨਿਆ ਜਾ ਰਿਹਾ ਹੈ। ਟਰੰਪ ਨੂੰ ਇਨ੍ਹਾਂ ਚੋਣਾਂ 'ਚ ਕੁੱਲ 276 ਇਲੈਕਟਰਾਲ ਵੋਟਾਂ ਮਿਲੀਆਂ ਹਨ, ਜਦੋਂਕਿ ਹਿਲੇਰੀ ਦੇ ਹਿੱਸੇ 216 ਇਲੈਕਟਰਾਲ ਵੋਟਾਂ ਪਈਆਂ ਹਨ। ਇਸ ਜਿੱਤ ਤੋਂ ਬਾਅਦ ਹਿਲੇਰੀ ਨੇ ਟਰੰਪ ਨੂੰ ਫੋਨ ਕਰਕੇ ਜਿੱਤ ਦੀ ਵਧਾਈ ਵੀ ਦਿੱਤੀ। ਟਰੰਪ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਹੋਣਗੇ।
ਤੁਹਾਨੂੰ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਦੀ ਚੋਣ ਇਲੈਕਟਰਾਲਜ਼ ਵੋਟਾਂ ਰਾਹੀਂ ਹੁੰਦੀ ਹੈ। ਸੂਬਿਆਂ ਦੇ ਵੋਟਰ ਸਭ ਤੋਂ ਪਹਿਲਾਂ ਇਲੈਕਟਰਾਂ ਦੀ ਚੋਣ ਕਰਦੇ ਹਨ, ਜਿਹੜੇ ਕਿ ਕਿਸੇ ਨਾ ਕਿਸੇ ਉਮੀਦਵਾਰ ਦੇ ਸਮਰਥਕ ਹੁੰਦੇ ...


Nov 9

ਪੂਰਵੀ ਕਾਂਗੋ 'ਚ ਹੋਏ ਧਮਾਕੇ 'ਚ 32 ਭਾਰਤੀ ਸ਼ਾਂਤੀ ਸੈਨਿਕ ਜ਼ਖ਼ਮੀ - ਸੰਯੁਕਤ ਰਾਸ਼ਟਰ ਮਿਸ਼ਨ

Share this News

ਕਿਨਸ਼ਾਸਾ : ਡੈਮੋਕ੍ਰੇਟਿਕ ਰੀਪਬਲਿਕ ਆਫ਼ ਕਾਂਗੋ ਦੇ ਪੂਰਬੀ ਹਿੱਸੇ 'ਚ ਸਥਿਤ ਗੋਮਾ ਸ਼ਹਿਰ 'ਚ ਮੰਗਲਵਾਰ ਨੂੰ ਹੋਏ ਇਕ ਧਮਾਕੇ ਵਿਚ ਇਕ ਬੱਚੇ ਦੀ ਮੌਤ ਹੋ ਗਈ ਅਤੇ 32 ਭਾਰਤੀ ਫ਼ੌਜੀ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਕਾਂਗੋ 'ਚ ਕੰਮ ਕਰ ਰਹੇ ਸੰਯੁਕਤ ਰਾਸ਼ਟਰ ਮਿਸ਼ਨ ਨੇ ਦਿਤੀ ਹੈ। ਮਿਸ਼ਨ ਨੇ ਦਸਿਆ ਕਿ ਮੰਗਲਵਾਰ ਸਵੇਰੇ ਗੋਮਾ ਦੇ ਪੱਛਮ 'ਚ ਬਸੇ ਕਿਸ਼ੋਰੋ ਵਿਚ ਜਦੋਂ ਇਹ ਸ਼ਾਂਤੀ ਫ਼ੌਜੀ ਸਵੇਰੇ ਦੀ ਦੌੜ ਲਈ ਗਏ ਸਨ, ਉਦੋਂ ਧਮਾਕਾ ਹੋਇਆ। ਧਮਾਕੇ ਦਾ ਕਾਰਨ ਹਾਲੇ ਸਪਸ਼ਟ ਨਹੀਂ ਹੋ ਪਾਇਆ ਹੈ। ਇਕ ਨਜ਼ਦੀਕੀ ਮਸਜਿਦ ਦੇ ਇਮਾਮ ਸਲੂਮੂ ਨੇ ਕਿਹਾ ਕਿ ਤਿੰਨ ਸ਼ਾਂਤੀ ਫ਼ੌਜੀ ਮਾਰੇ ਗਏ ਹਨ। ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਵਲੋਂ ਲਗਭਗ 18 ਹਜ਼ਾਰ ...


Nov 9

ਕਿਵੇਂ ਚੁਣਿਆਂ ਜਾਂਦਾ ਹੈ ਅਮਰੀਕੀ ਰਾਸ਼ਟਰਪਤੀ ?

Share this News

ਵਾਸ਼ਿੰਗਟਨ : ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਵਿੱਚ ਮਹਿਜ਼ ਕੁਝ ਘੰਟੇ ਹੀ ਬਾਕੀ ਰਹਿ ਗਏ ਹਨ। ਇਸ ਚੋਣ ਵਿੱਚ ਹਿਲੇਰੀ ਕਲਿੰਟਨ ਤੇ ਡੋਨਲਡ ਟਰੰਪ ਦੀ ਜ਼ਬਰਦਸਤ ਟੱਕਰ ਦੇਖਣ ਨੂੰ ਮਿਲ ਰਹੀ ਹੈ। ਆਓ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਚੋਣਾਂ ਜੁੜੀਆਂ ਕੁਝ ਅਹਿਮ ਗੱਲਾਂ:-ਅਮਰੀਕਾ ਵਿੱਚ ਹਰ ਚਾਰ ਸਾਲ ਬਾਅਦ ਰਾਸ਼ਟਰਪਤੀ ਦੀਆਂ ਚੋਣਾਂ ਹੁੰਦੀਆਂ ਹਨ। ਇਸ ਵਾਰ ਦੀ ਚੋਣ ਇਸ ਕਰਕੇ ਅਹਿਮ ਹੈ ਕਿਉਂਕਿ ਅਮਰੀਕਾ ਦੇ ਇਤਿਹਾਸ ਵਿੱਚ ਹੁਣ ਤੱਕ ਕੋਈ ਵੀ ਮਹਿਲਾ ਰਾਸ਼ਟਰਪਤੀ ਬਣਨ ਦੀ ਗੱਲ ਤਾਂ ਦੂਰ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਵੀ ਨਹੀਂ ਬਣ ਸਕੀ। ਇਸ ਮਿੱਥ ਨੂੰ ਹਿਲੇਰੀ ਕਲਿੰਟਨ ਨੇ ਤੋੜ ਦਿੱਤਾ ਹੈ। ਹਿਲੇਰੀ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹੈ।ਅਮਰੀਕਾ ਵਿੱਚ ਰਾਸ਼ਟਰਪਤੀ ...


Nov 9

ਪੁਲਾੜ ਵਿਗਿਆਨੀ ਨੇ ਉਪ ਗ੍ਰਹਿ ਤੋਂ ਪਾਈ ਧਰਤੀ 'ਤੇ ਵੋਟ

Share this News

ਵਾਸ਼ਿੰਗਟਨ : ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਲਈ ਅੱਜ ਵੋਟਿੰਗ ਹੈ। ਇਸ ਦੌਰਾਨ ਅਮਰੀਕੀ ਸਪੇਸ ਏਜੰਸੀ ਨਾਸਾ ਦੇ ਪੁਲਾੜ ਵਿਗਿਆਨੀ ਸੇਨ ਕਿੰਬ੍ਰੋ ਰਾਸ਼ਟਰਪਤੀ ਅਹੁਦੇ ਲਈ ਵੋਟ ਪਾਉਣ ਵਾਲੇ ਪਹਿਲੇ ਸ਼ਖ਼ਸ ਬਣ ਗਏ ਹਨ। ਸੇਨ ਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ (ISS) ਤੋਂ ਆਪਣਾ ਵੋਟ ਭੁਗਤਾਇਆ। ਪੁਲਾੜ ਤੋਂ ਵੋਟ ਪਾਉਣ ਤੋਂ ਬਾਅਦ ਨਾਸਾ ਵੱਲੋਂ ਬਿਆਨ ਵੀ ਜਾਰੀ ਕੀਤਾ ਗਿਆ। ਨਾਸਾ ਨੇ ਆਖਿਆ ਕਿ ਪੁਲਾੜ ਵਿੱਚ ਉਨ੍ਹਾਂ ਦੇ ਜਿੰਨੇ ਵੀ ਵਿਗਿਆਨੀ ਹਨ, ਉਨ੍ਹਾਂ ਵਿੱਚੋਂ ਸੇਨ ਪਹਿਲੇ ਹਨ ਜਿਨ੍ਹਾਂ ਨੇ ਆਪਣੀ ਵੋਟ ਪਾਈ ਹੈ। 1997 ਵਿੱਚ ਪੁਲਾੜ ਤੋਂ ਵੋਟ ਪਾਉਣ ਵਾਲਾ ਪਹਿਲਾ ਵਿਗਿਆਨੀ ਡੇਵਿਡ ਵੋਲਫ ਸੀ। ਸੇਨ 19 ਅਕਤੂਬਰ ਨੂੰ ਕਜਾਕਿਸਤਾਨ ਦੇ ਬੈਕਾਨੂਰ ਤੋਂ ਆਪਣੇ ਰੂਸੀ ਸਾਥੀ ਨਾਲ ਪੁਲਾੜ ਲਈ ਰਵਾਨਾ ...


Nov 9

ਕਸ਼ਮੀਰ 'ਚ ਅਜਿਹਾ ਸਰਜੀਕਲ ਸਟਰਾਈਕ ਕਰਾਂਗੇ ਕਿ ਯਾਦ ਰੱਖਿਆ ਜਾਵੇਗਾ - ਹਾਫਿਜ਼ ਸਈਦ

Share this News

ਲਾਹੌਰ : 2008 ਦੇ ਮੁੰਬਈ ਹਮਲਿਆਂ ਦੇ ਮਾਸਟਰ ਮਾਈਂਡ ਅਤੇ ਅੱਤਵਾਦੀ ਸੰਗਠਨ ਜਮਾਤ ਉਦ ਦਾਵਾ ਦੇ ਮੁਖੀ ਹਾਫਿਜ਼ ਸਈਦ ਨੇ ਇਕ ਵਾਰ ਮੁੜ ਭਾਰਤ ਵਿਚ ਸਰਜੀਕਲ ਸਟਰਾਈਕ ਕਰਨ ਦੀ ਧਮਕੀ ਦਿੱਤੀ ਹੈ। ਹਾਫਿਜ਼ ਨੇ ਕਿਹਾ ਹੈ ਕਿ ਕਸ਼ਮੀਰੀ ਮੁਜ਼ਾਹਿਦੀਨ ਜੰਮੂ ਕਸ਼ਮੀਰ ਵਿਚ ਸਰਜੀਕਲ ਸਟਰਾਈਕ ਨੂੰ ਅੰਜ਼ਾਮ ਦੇਣਗੇ ਜਿਸ ਨੂੰ ਲੰਮੇਂ ਸਮੇਂ ਤੱਕ ਯਾਦ ਰੱਖਿਆ ਜਾਵੇਗਾ।  ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਦੇ ਮੀਰਪੁਰ ਵਿਚ ਐਤਵਾਰ ਨੂੰ ਇਕ ਰੈਲੀ ਵਿਚ ਹਾਫਿਜ਼ ਨੇ ਕਿਹਾ ਕਿ ਮੋਦੀ ਨੂੰ ਜੋ ਕਰਨਾ ਸੀ ਕਰ ਦਿੱਤਾ। ਹੁਣ ਮੁਜ਼ਾਹਿਦੀਨਾਂ ਦੀ ਬਾਰੀ ਹੈ ਅਤੇ ਉਹ ਕਸ਼ਮੀਰ ਵਿਚ ਸਰਜੀਕਲ ਸਟਰਾਈਕ ਨੂੰ ਅੰਜ਼ਾਮ ਦੇਣਗੇ। ਮੁਜ਼ਾਹਿਦੀਨ ਜਿਸ ਸਰਜੀਕਲ ਸਟਰਾਈਕ ਨੂੰ ਅੰਜ਼ਾਮ ਦੇਣ ਜਾ ਰਹੇ ਹਨ ਉਸ ਨੂੰ ਲੰਮੇਂ ...


Nov 9

ਹਿਲੇਰੀ ਤੇ ਟਰੰਪ 'ਚ ਕਾਂਟੇ ਦੀ ਟੱਕਰ

Share this News

ਵਾਸ਼ਿੰਗਟਨ : ਇਸ ਵੇਲੇ ਸਾਰੀ ਦੁਨੀਆ ਦੀਆਂ ਨਜ਼ਰਾਂ ਅਮਰੀਕਾ 'ਤੇ ਲੱਗੀਆਂ ਹੋਈਆਂ ਹਨ, ਜਿੱਥੇ ਰਾਸ਼ਟਰਪਤੀ ਚੋਣ ਲਈ ਵੋਟਾਂ ਪਾਉਣ ਦਾ ਕੰਮ ਫੈਸਲਾਕੁਨ ਪੜਾਅ 'ਤੇ ਹੈ। ਅਮਰੀਕਾ 'ਚ ਮੰਗਲਵਾਰ ਨੂੰ 45ਵੇਂ ਰਾਸ਼ਟਰਪਤੀ ਦੀ ਚੋਣ ਲਈ 50 ਸੂਬਿਆਂ 'ਚ ਪੋਲਿੰਗ ਸ਼ੁਰੂ ਹੋ ਗਈ। ਸ਼ੁਰੂਆਤੀ ਨਤੀਜਿਆਂ ਅਨੁਸਾਰ ਦੋ ਥਾਵਾਂ 'ਤੇ ਹਿਲੇਰੀ ਕਲਿੰਟਨ ਨੇ ਬਾਜ਼ੀ ਮਾਰ ਲਈ ਹੈ ਅਤੇ ਨਿਊ ਹੈਂਪਸ਼ਾਇਰ 'ਚ ਡੋਨਾਲਡ ਟਰੰਪ ਹਿਲੇਰੀ ਕਲਿੰਟਨ ਤੋਂ ਅੱਗੇ ਚੱਲ ਰਹੇ ਹਨ। ਡਿਸਕ ਵਿਲੇ ਨਾਚ 'ਚ ਹਿਲੇਰੀ ਕਲਿੰਟਨ ਨੇ ਡੋਨਾਲਡ ਟਰੰਪ ਨੂੰ 4-2 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਅਤੇ ਡਿਸਕ ਵਿਲੇ ਮਗਰੋਂ ਹਾਰਟਸ ਲੋਕੇਸ਼ਨ 'ਚ ਵੀ ਹਿਲੇਰੀ ਨੇ ਬਾਜ਼ੀ ਮਾਰ ਲਈ। ਹਿਲੇਰੀ ਨੂੰ ਇੱਥੇ 17 ਵੋਟਾਂ ਮਿਲੀਆਂ ਜਦਕਿ ਟਰੰਪ ...[home] 1-6 of 6

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved