Internatinoal News Section

Monthly Archives: DECEMBER 2014


Dec 29

ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਦੇ ਫਾਂਸੀ ਰੋਕਣ ਦੀ ਅਪੀਲ ਨੂੰ ਕੀਤਾ ਰੱਦ

Share this News

ਇਸਲਾਮਾਬਾਦ : ਪਾਕਿਸਤਾਨ ਨੇ ਫਾਂਸੀ ਦੀ ਸਜ਼ਾ 'ਤੇ ਫਿਰ ਤੋਂ ਰੋਕ ਲਗਾਉਣ ਦੇ ਸੰਯੁਕਤ ਰਾਸ਼ਟਰ ਅਤੇ ਯੂਰਪੀਅਨ ਯੂਨੀਅਨ ਦੀ ਅਪੀਲ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਹੈ ਕਿ ਅੱਤਵਾਦੀਆਂ ਨੂੰ ਫਾਂਸੀ ਦੇਣ ਨਾਲ ਅੰਤਰਰਾਸ਼ਟਰੀ ਕਾਨੂੰਨ ਦਾ ਉਲੰਘਣ ਨਹੀਂ ਹੁੰਦਾ। ਪਾਕਿਸਤਾਨ ਸਰਕਾਰ ਨੇ ਇਹ ਕਿਹਾ ਕਿ ਉਨ੍ਹਾਂ ਦਾ ਦੇਸ਼ ਅੰਤਰਰਾਸ਼ਟਰੀ ਕਾਨੂੰਨ ਦਾ ਸਨਮਾਨ ਕਰਦਾ ਹੈ ਪਰੰਤੂ ਇਸ ਸਮੇਂ ਉਹ ਅਸਾਧਾਰਨ ਹਾਲਾਤਾਂ ਤੋਂ ਲੰਘ ਰਿਹਾ ਹੈ। ਪਾਕਿਸਤਾਨ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੂੰ ਟੈਲੀਫੋਨ 'ਤੇ ਹੋਈ ਗੱਲਬਾਤ 'ਚ ਫਾਂਸੀ 'ਤੇ ਰੋਕ ਲਗਾਉਣ ਦੀ ਸਲਾਹ ਦਿੱਤੀ ਸੀ। ਬੁਲਾਰੇ ਨੇ ਕਿਹਾ ਕਿ ਸ਼ਾਂਤੀਪੂਰਨ ਪਾਕਿਸਤਾਨ ਸਾਰੀ ...


Dec 29

ਥੈਚਰ ਨੂੰ ਡਰ ਸੀ ਕਿ ਸਿੱਖ ਸਾਊਥਾਲ 'ਚ ਆਪਣਾ ਝੰਡਾ ਲਹਿਰਾਉਣ ਲਈ ਕਹਿ ਸਕਦੇ ਹਨ

Share this News

ਲੰਡਨ : ਬਰਤਾਨੀਆ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੇ ਰਾਜਕਾਲ ਮੌਕੇ ਦੇ ਜਨਤਕ ਹੋਏ ਹੋਰ ਸਰਕਾਰੀ ਦਸਤਾਵੇਜ਼ ਸਿੱਖ ਭਾਈਚਾਰੇ ਵਿਚ ਫਿਰ ਚਰਚਾ ਦਾ ਵਿਸ਼ਾ ਬਣ ਸਕਦੇ ਹਨ, ਕਿਉਂਕਿ ਇਨ੍ਹਾਂ ਦਸਤਾਵੇਜ਼ਾਂ ਵਿਚ ਸਾਬਕਾ ਪ੍ਰਧਾਨ ਮੰਤਰੀ ਨੇ ਘੱਟ ਗਿਣਤੀ ਭਾਈਚਾਰੇ ਵਿੱਚੋਂ ਸਿੱਖਾਂ ਦਾ ਅਤੇ ਖਾਸ ਤੌਰ ਤੇ ਸਾਊਥਾਲ ਦੇ ਸਿੱਖਾਂ ਦਾ ਜ਼ਿਕਰ ਕੀਤਾ ਹੈ | 30 ਸਾਲਾਂ ਬਾਅਦ ਸਰਕਾਰੀ ਦਸਤਾਵੇਜ਼ਾਂ ਨੂੰ ਜਨਤਕ ਕਰਨ ਵਾਲੇ ਕਾਨੂੰਨ ਤਹਿਤ ਜਾਰੀ ਹੋਏ ਆਇਰਿਸ਼ ਨੈਸ਼ਨਲ ਆਰਚਵ ਸਬੰਧੀ ਦਸਤਾਵੇਜ਼ਾਂ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਪ੍ਰਧਾਨ ਮੰਤਰੀ ਥੈਚਰ ਡਰਦੀ ਸੀ ਕਿ ਕਦੇ ਸਿੱਖ ਸਾਊਥਾਲ ਵਿਚ ਆਪਣਾ ਝੰਡਾ ਲਹਿਰਾਉਣ ਲਈ ਨਾ ਕਹਿ ਦੇਣ | ਸਿੱਖਾਂ ਸਬੰਧੀ ਇਹ ਉਦਾਹਰਣ ਸਾਬਕਾ ਪ੍ਰਧਾਨ ਮੰਤਰੀ ਥੈਚਰ ਨੇ ...


Dec 29

ਕਰਾਚੀ ’ਚ ਹੈ ਦਾਊਦ ਇਬਰਾਹੀਮ ਟੇਪ ਤੋਂ ਹੋਇਆ ਖੁਲਾਸਾ

Share this News

ਕਰਾਚੀ : ਡੌਨ ਨੂੰ ਫੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ। ਇਹ ਡਾਇਲਾਗ ਭਾਰਤ ਦੇ ਮੋਸਟ ਵਾਂਟੇਡ ਡੌਨ ਦਾਊਦ 'ਤੇ ਪੂਰੀ ਤਰ੍ਹਾਂ ਢੁੱਕਦਾ ਹੈ ਪਰ ਇੰਨੇਂ ਸਾਲਾਂ ਬਾਅਦ ਦਾਊਦ ਤਾਂ ਨਹੀਂ ਉਸ ਦੀ ਆਵਾਜ਼ ਜ਼ਰੂਰ ਸੁਣਨ ਨੂੰ ਮਿਲੀ ਹੈ। ਖੁਫੀਆ ਏਜੰਸੀਆ ਨੇ ਦਾਊਦ ਦੀ ਆਵਾਜ਼ ਕੈਦ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਉਹ ਪਾਕਿਸਤਾਨ ਦੇ ਸ਼ਹਿਰ ਕਰਾਚੀ ਤੋਂ ਗੱਲ ਕਰ ਰਿਹਾ ਸੀ।
ਟੇਪ ਵਿਚ ਦਾਊਦ ਕਿਸੀ ਪ੍ਰਾਪਰਟੀ ਦੇ ਬਾਰੇ ਵਿਚ ਗੱਲ ਕਰ ਰਿਹਾ ਹੈ। ਦਾਊਦ ਕਰਾਚੀ ਦੇ ਕਲਿਫਟਨ ਇਲਾਕੇ ਦੇ ਵਾਈਟ ਹਾਊਸ ਨਾਂ ਦੀ ਬਿਲਡਿੰਗ ਵਿਚ ਆਰਾਮ ਨਾਲ ਰਹਿੰਦਾ ਹੈ। ਇਸ ਘਰ ਤੋਂ ਹੀ ਉਹ ਦੁਬਈ ਵਿਚ ਅਰਬਾਂ ਰੁਪਿਆਂ ਦੀ ਪ੍ਰਾਪਰਟੀ ਦੀ ਡੀਲ ਕਰ ਰਿਹਾ ਸੀ ...


Dec 28

ਇਸ ਸਾਲ ਮਲੇਸ਼ੀਆ ਤੇ ਜਹਾਜ਼ ਨਾਲ ਜੁੜੀ ਤੀਜੀ ਵੱਡੀ ਘਟਨਾ

Share this News

ਜਕਾਰਤਾ : 155 ਮੁਸਾਫ਼ਰਾਂ ਨੂੰ ਲੈ ਕੇ ਇੰਡੋਨੇਸ਼ੀਆ ਤੋਂ ਸਿੰਗਾਪੁਰ ਜਾ ਰਹੇ ਮਲੇਸ਼ੀਆਈ ਕੰਪਨੀ ਏਅਰ ਏਸ਼ੀਆ ਦੇ ਜਹਾਜ਼ ਦੇ ਲਾਪਤਾ ਹੋਣ ਦੀ ਘਟਨਾ ਬਹੁਤ ਹੈਰਾਨ ਕਰਨ ਵਾਲੀ ਹੈ। ਇਸ ਸਾਲ ਮਲੇਸ਼ੀਆ ਅਤੇ ਜਹਾਜ਼ ਨਾਲ ਜੁੜੀ ਇਹ ਤੀਸਰੀ ਵੱਡੀ ਘਟਨਾ ਹੈ। ਇਹ ਉਡਾਨ ਉਸ ਸਮੇਂ ਲਾਪਤਾ ਹੋਈ, ਜਦੋਂ ਇਹ ਜਾਵਾ ਦੇ ਸਮੁੰਦਰ ਦੇ ਉੱਪਰ ਉਡ ਰਹੀ ਸੀ। 9 ਮਾਰਚ 2014 ਨੂੰ ਕੁਆਲਾਲੰਪੁਰ ਤੋਂ ਬੀਜਿੰਗ ਜਾ ਰਹੀ ਮਲੇਸ਼ੀਆਈ ਏਅਰਲਾਈਨਜ਼ ਦੀ ਉਡਾਨ 370 ਲਾਪਤਾ ਹੋ ਗਈ ਸੀ। ਅਜੇ ਤੱਕ ਇਹ ਬੋਇੰਗ 777 ਜਹਾਜ਼ ਲਾਪਤਾ ਹੈ। ਇਸ 'ਤੇ 239 ਮੁਸਾਫ਼ਰ ਸਵਾਰ ਸਨ। ਇਸ ਜਹਾਜ਼ ਦਾ ਗਾਇਬ ਹੋਣਾ ਸ਼ਹਿਰੀ ਹਵਾਬਾਜ਼ੀ ਸਨਅਤ ਦੀ ਸਭ ਤੋਂ ਵੱਡੀ ਬੁਝਾਰਤ ਬਣ ਕੇ ਉਭਰਿਆ ਹੈ। ...


Dec 21

ਪੇਸ਼ਾਵਰ ’ਚ ਸਕੂਲੀ ਹਮਲੇ ਦੇ ਸਾਜ਼ਿਸ਼ਕਰਤਾ ਮੌਲਾਨਾ ਫਜਲੁੱਲ੍ਹਾ ਦੀ ਡਰੋਨ ਹਮਲੇ ’ਚ ਮੌਤ

Share this News

ਇਸਲਾਮਾਬਾਦ :   ਪਾਕਿਸਤਾਨੀ ਮੀਡੀਆ ਵਲੋਂ ਅਜ ਜਾਰੀ ਹੋਈਆਂ ਅਪੁਸ਼ਟ ਖਬਰਾਂ ਦੇ ਹਵਾਲੇ ਨਾਲ ਦਸਿਆ ਗਿਆ ਹੈ ਕਿ ਤਿੰਨ ਦਿਨ ਪਹਿਲਾਂ ਪੇਸ਼ਾਵਰ ਦੇ ਸੈਨਿਕ ਸਕੂਲ ’ਤੇ ਹੋਏ ਹਮਲੇ ਦਾ ਮੁੱਖ ਸਾਜਿਸ਼ਕਰਤਾ ਅਤੇ ਤਹਿਰੀਕ-ਏ ਤਾਲਿਬਾਨ ਪਾਕਿਸਤਾਨ ਦਾ ਮੁਖੀ ਮੌਲਾਨਾ ਫਜਲੁੱਲ੍ਹਾ ਅਫ਼ਗਾਨਿਸਤਾਨ ’ਚ ਹਵਾਈ ਹਮਲੇ ਵਿਚ ਮਾਰਿਆ ਗਿਆ ਹੈ। ਪਾਕਿਸਤਾਨ ਤੋਂ ਛਪਦੀ ’ਦ ਨੇਸ਼ਨ’ ਦੀ ਰਿਪੋਰਟ ਦੇ ਮੁਤਾਬਕ ਫਜਲੁੱਲ੍ਹਾ ਦੀ ਮੌਤ ਦੀ ਪਹਿਲੀ ਖ਼ਬਰ ਪਾਕਿਸਤਾਨੀ ਰੱਖਿਆ ਮੰਤਰਾਲੇ ਦੇ ਅਧਿਕਾਰਕ ਫੇਸਬੁੱਕ ਪੇਜ ਦੇ ਜ਼ਰੀਏ ਸਾਹਮਣੇ ਆਈ ਸੀ । ਹਾਲਾਂਕਿ ਪਾਕਿਸਤਾਨੀ ਸੈਨਾ ਵਲੋਂ ਇਸ ’ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ ਜਿਸ ਨਾਲ ਇਸ ਖਬਰ ਦੇ ਪੁਖਤਾ ਹੋਣ ਦੀ ਸੰਭਾਵਨਾ ਵੱਧ ਗਈ ਹੈ । ਸੂਤਰਾਂ ਮੁਤਾਬਕ ਇੰਟੈਲੀਜੈਂਸੀ ਬਿਓਰੋ ਤੋਂ ਮਿਲੀ ...


Dec 21

ਪਾਕਿ ਨੇ ਅੱਤਵਾਦੀਆਂ ਨੂੰ ਫਾਂਸੀ 'ਤੇ ਚਾੜ੍ਹ ਕੇ ਵੀਡੀਓ ਕੀਤੀ ਜਾਰੀ

Share this News

ਇਸਲਾਮਾਬਾਦ : ਪੇਸ਼ਾਵਰ ਹਮਲੇ ਤੋਂ ਬਾਅਦ ਪਾਕਿਸਤਾਨ ਵਿਚ ਸ਼ੁੱਕਰਵਾਰ ਨੂੰ 2 ਅੱਤਵਾਦੀਆਂ ਅਕੀਲ ਉਰਫ ਡਾਕਟਰ ਉਸਮਾਨ ਅਤੇ ਅਰਸ਼ਦ ਮਹਿਮੂਦ ਨੂੰ ਫਾਂਸੀ ਦੇ ਦਿੱਤੀ ਗਈ। ਇਨ੍ਹਾਂ ਅੱਤਵਾਦੀਆਂ ਨੂੰ ਫਾਂਸੀ ਦਿੱਤੇ ਜਾਣ ਦੀ ਵੀਡੀਓ ਵੀ ਇੰਟਰਨੈੱਟ 'ਤੇ ਪੋਸਟ ਕਰ ਦਿੱਤੀ ਗਈ। ਇਸ ਵੀਡੀਓ ਦੇ ਪੋਸਟ ਕੀਤੇ ਜਾਣ ਤੋਂ ਬਾਅਦ ਇਸ ਦੀ ਆਲੋਚਨਾ ਸ਼ੁਰੂ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਪੇਸ਼ਾਵਰ ਹਮਲੇ ਤੋਂ ਬਾਅਦ ਗੁੱਸੇ ਵਿਚ ਆਈ ਪਾਕਿਸਤਾਨੀ ਸਰਕਾਰ ਨੇ ਅੱਤਵਾਦੀਆਂ ਦੀ ਫਾਂਸੀ 'ਤੇ ਲੱਗੀ ਰੋਕ ਹਟਾ ਦਿੱਤੀ ਅਤੇ ਅੱਤਵਾਦ ਦੇ ਖਿਲਾਫ ਠੋਸ ਕਦਮ ਚੁੱਕਦੇ ਹੋਏ ਪਾਕਿ ਸਰਕਾਰ ਨੇ ਸ਼ੁੱਕਰਵਾਰ ਨੂੰ ਦੋ ਅੱਤਵਾਦੀਆਂ ਨੂੰ ਫਾਂਸੀ 'ਤੇ ਲਟਕਾ ਵੀ ਦਿੱਤਾ।
ਸਾਲ 2009 ਵਿਚ ਰਾਵਲਪਿੰਡੀ ਵਿਚ ਪਾਕਿਸਤਾਨੀ ਫੌਜ ਦੇ ਹੈੱਡਕੁਆਟਰ ...


Dec 21

111 ਵੀਂ ਕ੍ਰਿਸਮਸ ਮਨਾਉਣ ਨੂੰ ਤਿਆਰ ਹੈ ਯੂਰਪ ਦਾ ਸਭ ਤੋਂ ਬਜ਼ੁਰਗ ਪੰਜਾਬੀ

Share this News

ਲੰਡਨ  : ਭਾਰਤੀ ਮੂਲ ਦਾ 110 ਸਾਲਾ ਬਜ਼ੁਰਗ ਸਿੱਖ ਇਸ ਸਾਲ ਅਪਣੀ ਜ਼ਿੰਦਗੀ ਦੀ 111ਵੀਂ ਕ੍ਰਿਸਮਿਸ ਮਨਾਏਗਾ। ਪੰਜਾਬ ਦਾ ਜੰਮਪਲ ਨਾਜ਼ਰ ਸਿੰਘ 1965 ਵਿਚ ਇੰਗਲੈਂਡ ਆ ਗਿਆ ਸੀ। ਇਸ ਤੋਂ ਪਹਿਲਾਂ ਉਸ ਨੇ ਕ੍ਰਿਸਮਿਸ ਬਾਰੇ ਸੁਣਿਆ ਵੀ ਨਹੀਂ ਸੀ।
ਨਾਜ਼ਰ ਸਿੰਘ ਦਾ ਕਹਿਣਾ ਹੈ ਕਿ ਉਹ ਇੰਗਲੈਂਡ ਆ ਕੇ ਕ੍ਰਿਸਮਿਸ ਮਨਾਉਣ ਲੱਗਾ ਸੀ। ਉਸ ਨੂੰ ਕ੍ਰਿਸਮਿਸ ਮੌਕੇ ਤੋਹਫ਼ਿਆਂ ਦੇ ਲੈਣ-ਦੇਣ ਤੋਂ ਖ਼ੁਸ਼ੀ ਮਿਲਦੀ ਹੈ। ਉਹ ਇਥੇ ਆ ਕੇ ਮਜ਼ਦੂਰੀ ਕਰਦਾ ਰਿਹਾ ਸੀ।  ਅੱਜ ਉਹ ਪੂਰੀ ਤਰ੍ਹਾਂ ਤੰਦਰੂਸਤ ਹੈ ਅਤੇ ਉਸ ਦਾ ਅੱਜ ਤਕ ਕੋਈ ਆਪ੍ਰੇਸ਼ਨ ਨਹੀਂ ਹੋਇਆ। ਇਸ ਵੇਲੇ ਉਹ ਅਪਣੇ 61 ਸਾਲਾ ਪੁੱਤਰ ਨਾਲ ਰਹਿ ਰਿਹਾ ਹੈ। ਨਾਜ਼ਰ ਸਿੰਘ ਮੁਤਾਬਕ ਉਹ ਅਪਣੇ ਪਰਵਾਰ ਨਾਲ ...


Dec 21

ਕੈਨੇਡਾ ਚੋਣਾਂ 'ਚ ਹੌਲੀ-ਹੌਲੀ ਆਪਣੇ ਪੱਤੇ ਖੋਲ੍ਹ ਰਹੇ ਹਨ ਪੰਜਾਬੀ

Share this News

ਟੋਰਾਂਟੋ : ਕੈਨੇਡਾ ਵਿੱਚ ਹਰ ਪੱਧਰ ਦੀਆਂ ਵੋਟਾਂ ਵਿੱਚ ਪੰਜਾਬੀ ਜਾਂ ਦੇਸੀ ਉਮੀਦਵਾਰ ਵੀ ਭਾਰੀ ਗਿਣਤੀ ਵਿੱਚ ਕਿਸਮਤ ਅਜ਼ਮਾਉਂਦੇ ਹਨ। ਕੈਨੇਡਾ 'ਚ ਸੂਬਾਈ ਅਤੇ ਮਿਊਂਸੀਪਲ ਚੋਣਾਂ ਦੀ ਧੂੜ ਬੈਠੀ ਹੀ ਸੀ ਕਿ ਕੇਂਦਰ ਦੀਆਂ ਚੋਣਾਂ ਲਾਗੇ ਆ ਰਹੀਆਂ ਹਨ। ਹੁਣ ਸੰਸਦ ਮੈਂਬਰ ਬਣਨ ਦੇ ਚਾਹਵਾਨ ਬਰੈਂਪਟਨ, ਮਿੱਸੀਸਾਗਾ ਦੇ ਵੱਖ-ਵੱਖ ਹਲਕਿਆਂ ਤੋਂ ਉਮੀਦਵਾਰੀ ਪੇਸ਼ ਕਰ ਰਹੇ ਹਨ। ਇਸ ਵਾਰ ਆਬਾਦੀ ਦੇ ਪਾਸਾਰ ਦੇ ਆਧਾਰ 'ਤੇ ਕੈਨੇਡਾ ਦੀ ਪਾਰਲੀਮੈਂਟ ਦੀਆਂ ਸੀਟਾਂ 306 ਤੋਂ ਵੱਧ ਕੇ 338 ਅਤੇ ਉਨਟਾਰੀਓ ਸੂਬੇ ਦੇ 106 ਹਲਕੇ ਵਧ  ਕੇ 121 ਹੋ ਗਈਆਂ ਹਨ। ਹੁਣ ਕੇਂਦਰ ਵਿੱਚ ਕੰਜ਼ਰਵੇਟਿਵ ਪਾਰਟੀ ਬਹੁਮਤ ਸਰਕਾਰ ਹੈ, ਪਰ ਇਸ ਵਾਰ ਲਿਬਰਲ ਪਾਰਟੀ ਆਪਣੇ ...


Dec 21

ਨਾਈਜੀਰੀਆ ਅਦਾਲਤ ਨੇ 54 ਫੌਜੀਆਂ ਨੂੰ ਸੁਣਾਈ ਮੌਤ ਦੀ ਸਜ਼ਾ

Share this News

ਨਾਈਜੀਰੀਆ : ਨਾਈਜੀਰੀਆ ਦੀ ਇਕ ਫੌਜੀ ਅਦਾਲਤ ਨੇ 54 ਫੌਜੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਨ੍ਹਾਂ ਨੂੰ ਕੱਟੜਪੰਥੀ ਸੰਗਠਨ ਬੋਕੋ ਹਰਮ ਨਾਲ ਲੜਾਈ ਨਾ ਕਰਨ ਦਾ ਦੋਸ਼ੀ ਪਾਇਆ ਹੈ। ਫੌਜੀ ਅਦਾਲਤ ਨੇ ਇਨ੍ਹਾਂ ਫੌਜੀਆਂ ਨੂੰ ਬਗਾਵਤ ਕਰਨ ਅਤੇ ਲੜਾਈ ਦਾ ਮੈਦਾਨ ਛੱਡ ਕੇ ਭੱਜਣ ਦਾ ਦੋਸ਼ੀ ਕਰਾਰ ਦਿੱਤਾ ਹੈ। ਇਸ ਸਾਲ ਅਗਸਤ 'ਚ ਬੋਕੋ ਹਰਮ ਨੇ ਨਾਈਜੀਰੀਆ ਦੇ ਤਿੰਨ ਸ਼ਹਿਰਾਂ 'ਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਫੌਜੀਆਂ 'ਤੇ ਦੋਸ਼ ਸਨ ਕਿ ਉਨ੍ਹਾਂ ਨੇ ਬੋਕੋ ਹਰਮ ਤੋਂ ਸ਼ਹਿਰ ਵਾਪਸ ਲੈਣ ਲਈ ਕੀਤੀ ਜਾ ਰਹੀ ਜੰਗ 'ਚ ਹਿੱਸਾ ਲੈਣ ਤੋਂ ਮਨਾ ਕਰ ਦਿੱਤਾ ਸੀ।
ਫੌਜੀਆਂ ਦੇ ਇਕ ਵਕੀਲ ਨੇ ...


Dec 21

ਨਹੀਂ ਰੀਸਾਂ ਚੀਨ ਦੀਆਂ, ਨੋਟ ਸਾੜ ਪੈਦਾ ਕਰ ਰਿਹੈ ਬਿਜਲੀ

Share this News

ਪੇਈਚਿੰਗ : ਚੀਨ ਨੇ ਬਿਜਲੀ ਪੈਦਾ ਕਰਲ ਦਾ ਇਕ ਵੱਖਰਾ ਤਰੀਕਾ ਅਪਣਾਇਆ ਹੈ। ਚੀਨ ਚੀਨੀ ਕਰੰਸੀ ਸਾੜ ਕੇ ਬਿਜਲੀ ਪੈਦਾ ਕਰ ਰਿਹਾ ਹੈ। ਅਸਲ ਵਿੱਚ ਚੀਨ ਦੀ ਸੈਂਟਰਲ ਬੈਂਕ ਨੇ ਪ੍ਰਦੂਸ਼ਣ 'ਤੇ ਰੋਕ ਲਗਾਉਣ ਅਤੇ ਬਿਜਲੀ ਉਤਪਾਦਨ ਲਈ ਹੋ ਰਹੇ ਕੋਲੇ ਦੀ ਵਰਤੋਂ ਨੂੰ ਘੱਟ ਕਰਨ ਦੇ ਲਿਹਾਜ਼ ਨਾਲ ਪਹਿਲੀ ਵਾਰ ਬੈਂਕਾਂ ਵਿੱਚ ਪਏ ਗੰਦੇ ਨੋਟਾਂ ਨੂੰ ਸਾੜਨ ਸਬੰਧੀ ਨਿਰਦੇਸ਼ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਸੈਂਟਰਲ ਚੀਨ ਦੇ ਹੇਨਾਨ ਸੂਬੇ ਵਿੱਚ ਸਥਿਤ ਲੁਆਂਗ ਸਿਟੀ ਦੀ ਇਕ ਕੰਪਨੀ ਨੇ ਹਾਲ ਹੀ ਵਿੱਚ ਪਾਵਰ ਪ੍ਰੋਡਕਸ਼ਨ ਦੇ ਲਈ ਬੈਂਕਾਂ ਵਿੱਚ ਵਰਤੋਂ ਕਰਕੇ ਛੱਡੇ ਗਏ ਖਰਾਬ ਨੋਟਾਂ ਦੀ ਵਰਤੋਂ ਕੀਤੀ। ਕੰਪਨੀ ਦੇ ...[home] [1] 2 3  [next]1-10 of 28

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved