Internatinoal News Section

Monthly Archives: DECEMBER 2015


Dec 28

ਕਾਬਲ ਏਅਰਪੋਰਟ ਦੇ ਕੋਲ ਕਾਰ 'ਚ ਧਮਾਕਾ

Share this News

ਕਾਬਲ :  ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬਲ ਦੇ ਹਾਮਿਦ ਕਰਜ਼ਾਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕੋਲ ਇੱਕ ਕਾਰ 'ਚ ਜ਼ੋਰਦਾਰ ਧਮਾਕਾ ਹੋਇਆ। ਧਮਾਕੇ 'ਚ ਕਈ ਲੋਕਾਂ ਦੇ ਮਰਨ ਦੀ ਆਸ਼ੰਕਾ ਹੈ। ਚਸ਼ਮਦੀਦਾਂ ਦੇ ਮੁਤਾਬਿਕ ਏਅਰਪੋਰਟ ਕੋਲ ਇੱਕ ਆਤਮਘਾਤੀ ਹਮਲਾਵਰ ਨੇ ਵਿਦੇਸ਼ੀ ਫ਼ੌਜੀ ਟੁਕੜੀ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕੀਤਾ। ਅਫ਼ਗਾਨਿਸਤਾਨ ਸਰਕਾਰ ਨੇ ਧਮਾਕੇ ਦੀ ਅਧਿਕਾਰਕ ਪੁਸ਼ਟੀ ਕਰ ਦਿੱਤੀ ਹੈ। ਅਫ਼ਗਾਨਿਸਤਾਨ 'ਚ ਪਹਿਲਾਂ ਵੀ ਇਸ ਤਰ੍ਹਾਂ ਦੇ ਹਮਲੇ ਹੁੰਦੇ ਰਹੇ ਹਨ। 


Dec 28

ਅਮਰੀਕਾ 'ਚ ਬਜ਼ੁਰਗ ਸਿੱਖ ਦੀ ਫਿਰ ਹੋਈ ਬੁਰੀ ਤਰ੍ਹਾਂ ਕੁੱਟਮਾਰ

Share this News

ਨਿਊਯਾਰਕ : ਅਮਰੀਕਾ ਦੇ ਕੈਲੀਫੋਰਨੀਆ 'ਚ ਬਜ਼ੁਰਗ ਸਿੱਖ 'ਤੇ ਹਮਲੇ ਦੀ ਗੱਲ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ 2 ਲੋਕਾਂ ਨੇ 68 ਸਾਲ ਦੇ ਸਿੱਖ ਬਜ਼ੁਰਗ ਵਿਅਕਤੀ ਅਮਰੀਕ ਸਿੰਘ ਬੱਲ 'ਤੇ ਕੈਲੀਫੋਰਨੀਆ ਦੇ ਫਰਿਜਨੋ ਇਲਾਕੇ 'ਚ ਹਮਲਾ ਕਰ ਦਿੱਤਾ। ਪੁਲਸ ਅਨੁਸਾਰ ਅਮਰੀਕ ਸਿੰਘ 'ਤੇ ਇਹ ਹਮਲਾ ਉਦੋਂ ਹੋਇਆ ਜਦੋਂ ਉਹ ਆਪਣੇ ਕੰਮ 'ਤੇ ਜਾਣ ਲਈ ਸੜਕ 'ਤੇ ਬੱਸ ਦਾ ਇੰਤਜ਼ਾਰ ਕਰ ਰਹੇ ਸਨ ਕਿ ਉਦੋਂ 2 ਲੋਕਾਂ ਨੇ ਆਪਣੀ ਗੱਡੀ ਰੋਕੀ ਅਤੇ ਉਨ੍ਹਾਂ ਨੂੰ ਨਸਲੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਅਮਰੀਕ ਸਿੰਘ ਨੇ ਉਨ੍ਹਾਂ ਦੀਆਂ ਗੱਲਾਂ ਨੂੰ ਅਣਸੁਣਿਆ ਕਰਦੇ ਹੋਏ ਸੜਕ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਮਰੀਕ ਸਿੰਘ ਦਾ ਪਿੱਛਾ ਕੀਤਾ ...


Dec 28

ਮੋਦੀ ਤੋਂ ਬਹੁਤੀਆਂ ਉਮੀਦਾਂ ਨਾ ਰੱਖੋ - ਅਜੀਜ

Share this News

ਇਸਲਾਮਾਬਾਦ  : ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਸਲਾਹਕਾਰ ਸਰਤਾਜ ਅਜੀਜ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਦਿਨਾਂ ਪਾਕਿ ਯਾਤਰਾ ਤੋਂ ਬਹੁਤੀਆਂ ਉਮੀਦਾਂ ਰੱਖਣੀਆਂ ਸਹੀ ਨਹੀਂ ਹੋਣਗੀਆਂ।  ਸਰਤਾਜ ਅਜੀਜ ਨੇ  ਕਿਹਾ ਕਿ ਇਸ ਯਾਤਰਾ ਦੇ ਬਾਅਦ ਜੇਕਰ ਅਸੀਂ ਸਾਰੇ ਮਾਮਲਿਆਂ ਨੂੰ ਸੁਲਝਾਉਣ ਦੀਆਂ ਉਮੀਦਾਂ ਕਰਦੇ ਹਾਂ ਤਾਂ ਇਹ ਗਲਤ ਹੋਵੇਗਾ। ਅਜੀਜ ਨੇ ਕਿਹਾ ਕਿ ਗੱਲਬਾਤ ਦੀ ਪ੍ਰਕਿਰਿਆ ਹਾਲੇ ਸ਼ੁਰੂ ਹੋਣੀ ਹੈ। 15 ਜਨਵਰੀ ਨੂੰ ਹੋਣ ਵਾਲੀ ਵਿਦੇਸ਼ ਸਕੱਤਰਾਂ ਦੇ ਪੱਧਰ ਦੀ  ਵਾਰਤਾ ਨਾਲ ਗੱਲਬਾਤ ਦਾ ਪਹਿਲਾ ਪੜਾਅ ਸ਼ੁਰੂ ਹੋਵੇਗਾ। ਭਾਰਤ ਅਤੇ ਪਾਕਿ ਦੇ ਵਿਦੇਸ਼ ਸਕੱਤਰਾਂ ਦੀ ਗੱਲਬਾਤ 15 ਜਨਵਰੀ ਨੂੰ ਹੋਣੀ ਤੈਅ ਹੈ। ਪਾਕਿਸਤਾਨੀ ਅਖਬਾਰ ‘‘ਦ ਡਾਨ’’ ਦੇ ਮੁਤਾਬਕ ਵਿਦੇਸ਼ ਸਕੱਤਰ ਗੱਲਬਾਤ ਵਿੱਚ ...


Dec 25

ਅਫ਼ਗਾਨਿਸਤਾਨ 'ਚ ਮੋਦੀ ਨੇ ਕਿਹਾ... 'ਯਾਰੀ ਹੈ ਈਮਾਨ ਮੇਰਾ  ਯਾਰ ਮੇਰੀ ਜ਼ਿੰਦਗੀ'

Share this News

ਕਾਬੁਲ : ਪਾਕਿਸਤਾਨ 'ਤੇ ਅਸਿੱਧਾ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜਦੋਂ ਸਰਹੱਦ ਪਾਰੋਂ ਅੱਤਵਾਦ ਰੁਕੇਗਾ ਅਤੇ ਅੱਤਵਾਦ ਦੀਆਂ ਨਰਸਰੀਆਂ ਅਤੇ ਪਨਾਹਗਾਹਾਂ ਬੰਦ ਹੋਣਗੀਆਂ ਉਦੋਂ ਹੀ ਅਫਗਾਨਿਸਤਾਨ ਸਫਲ ਹੋਵੇਗਾ | ਇਹ ਐਲਾਨ ਕਰਦਿਆਂ ਕਿ ਭਾਰਤ ਅਫਗਾਨਿਸਤਾਨ ਵਿਚ ਯੋਗਦਾਨ ਪਾਉਣ ਲਈ ਹੈ ਨਾ ਕਿ ਮੁਕਾਬਲੇਬਾਜ਼ੀ ਲਈ, ਭਵਿੱਖ ਦੀਆਂ ਨੀਹਾਂ ਕਾਇਮ ਕਰਨ ਲਈ ਹੈ ਨਾ ਕਿ ਜੰਗ ਦੇ ਭਾਂਬੜ ਬਾਲਣ ਲਈ, ਸ੍ਰੀ ਮੋਦੀ ਨੇ ਕਿਹਾ ਕਿ ਅੱਤਵਾਦ ਅਤੇ ਹਿੰਸਾ ਅਫਗਾਨਿਸਤਾਨ ਦੇ ਭਵਿੱਖ ਨੂੰ ਰੂਪ ਦੇਣ ਦਾ ਹਥਿਆਰ ਨਹੀਂ ਬਣ ਸਕਦੇ | ਇਥੇ ਅਫਗਾਨ ਸੰਸਦ ਦੀ ਨਵੀਂ ਸ਼ਾਨਦਾਰ ਇਮਾਰਤ ਦਾ ਉਦਘਾਟਨ ਕਰਨ ਪਿੱਛੋਂ ਸ੍ਰੀ ਮੋਦੀ ਅਫਗਾਨ ਸੰਸਦ ਨੂੰ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਘਨੀ ਦੀ ...


Dec 25

ਅਲਬਰਟਾ ਦੇ ਪਹਿਲੇ ਪੰਜਾਬੀ ਸਿੱਖ ਮੰਤਰੀ ਭੁੱਲਰ ਦੀ ਯਾਦ ਵਿੱਚ ਐਵਾਰਡ ਕਾਇਮ ਕਰਨ ਦਾ ਐਲਾਨ

Share this News

ਕੈਲਗਰੀ  : ਰਾਣਾ ਸਪੋਰਟਸ ਐਂਡ ਕਲਚਰਲ ਕਲੱਬ ਦਾਊਧਰ ਪੰਜਾਬ /ਕੈਲਗਰੀ ਕਨੇਡਾ ਅਤੇ ਕਲੇਰ ਕਸਟਮ ਹੋਮਜ਼  ਲਿਮਟਿਡ ਨੇ ਕੈਨੇਡਾ-ਇੰਡੀਆ ਫਰੈਂਡਸ਼ਿਪ ਗਰੁੱਪ ਦੇ ਸਹਿਯੋਗ ਨਾਲ ਕਨੇਡਾ ਦੇ ਅਲਬਰਟਾ ਸੂਬੇ ਵਿਚਲੇ ਪਹਿਲੇ ਪੰਜਾਬੀ ਸਿੱਖ ਮੰਤਰੀ  ਕੈਬਨਿਟ ਮੰਤਰੀ ਤੇ ਵਿਧਾਇਕ ਸਵਰਗੀ  ਮਨਮੀਤ ਸਿੰਘ ਭੁੱਲਰ ਦੀ ਯਾਦ ਨੂੰ ਸਦੀਵੀ ਬਣਾਉਣ ਦੇ ਯਤਨ ਵਜੋਂ ਮਨਮੀਤ ਭੁੱਲਰ ਯਾਦਗਾਰੀ ਐਵਾਰਡ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਰੀ ਇਕ ਬਿਆਨ ਵਿਚ ਰਾਣਾ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ ਤੇ ਕਲੇਰ ਕਸਟਮ ਹੋਮਜ਼ ਦੇ ਸ ਅਵਤਾਰ ਸਿੰਘ ਕਲੇਰ ਤੇ ਅਮਰਪ੍ਰੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਸਵਰਗੀ ਮਨਮੀਤ ਸਿੰਘ ਭੁੱਲਰ ਲੋਕ ਸੇਵਾ ਨੂੰ ਸਮਰਪਿਤ ਆਗੂ ਸਨ, ਜਿਨ੍ਹਾਂ ਨੇ ਸਿੱਖਿਆ, ਖੇਡਾਂ ਤੇ ਸਿਆਸੀ ...


Dec 25

ਮਿਸ ਇਰਾਕ ਨੂੰ ਆਈ. ਐਸ. ਆਈ. ਐਸ. ’ਚ ਸ਼ਾਮਿਲ ਹੋਣ ਦੀ ਚੇਤਾਵਨੀ

Share this News

ਬਗਦਾਦ  : ਇਰਾਕ ਵਿੱਚ ਕੁੱਝ ਦਿਨ ਪਹਿਲੇ ਹੋਏ ‘ਮਿਸ ਇਰਾਕ’ ਸੁੰਦਰਤਾ ਮੁਕਾਬਲੇ ਦੀ ਜੇਤੂ  ਨੂੰ ਆਈਐਸਆਈਐਸ ਨੇ ਧਮਕੀ ਦਿੱਤੀ ਹੈ ਕਿ  ਉਹ ਉਨ੍ਹਾਂ ਦੇ ਗਰੁੱਪ ਵਿੱਚ ਸ਼ਾਮਿਲ ਹੋ ਜਾਵੇ। ਆਤੰਕੀ ਸੰਗਠਨ ਨੇ ਸ਼ਾਇਮਾ ਕਾਸਿਮ ਅਬਦੁਲ ਰਹਿਮਾਨ ਨੂੰ ਫੋਨ ਕਰਕੇ ਕਿਹਾ ਕਿ ਉਹ ਆਈਐਸਆਈਐਸ ਜੁਆਇਨ ਕਰ ਲਵੇ, ਨਹੀਂ ਤਾਂ ਉਸ ਨੂੰ ਕਿਡਨੈਪ ਕਰ ਲਿਆ ਜਾਵੇਗਾ। 1972 ਦੇ ਬਾਅਦ ਇਰਾਕ ਵਿੱਚ ਪਹਿਲੀ ਵਾਰ ਹੋਏ ਕੰਪੀਟੀਸ਼ਨ ਵਿੱਚ ਸ਼ਾਇਮਾ ਨੇ ਇਹ ਖਿਤਾਬ ਜਿੱਤਿਆ ਹੈ। ਮੁਕਾਬਲੇ ਵਿੱਚ ਕਰੀਬ 150 ਇਰਾਕੀ ਲੜਕੀਆਂ ਨੇ ਭਾਗ ਲਿਆ ਸੀ। ਹਾਲਾਂਕਿ, ਕੱਟੜਪੰਥੀਆਂ ਦੇ ਡਰ ਨਾਲ 15 ਕੰਟੈਸਟਸ ਨੇ ਆਪਣੇ ਨਾਮ ਵਾਪਸ ਲੈ ਲਏ ਸੀ। ਰਿਪੋਰਟ ਅਨੁਸਾਰ ਜਿਸ ਹੋਟਲ ਵਿੱਚ ਇਹ ਬਿਊਟੀ ਕਾਨਟੈਸਟ ਚੱਲ ਰਿਹਾ ਸੀ, ...


Dec 21

ਪੰਜਾਬਣ ਨੇ ਕਾਰ ਵਿੱਚ ਬੱਚੇ ਨੂੰ ਦਿੱਤਾ ਜਨਮ

Share this News

ਵੈਨਕੂਵਰ : ਕੈਨੇਡਾ ਵਿੱਚ ਇੱਕ ਪੰਜਾਬੀ ਅੌਰਤ ਨੇ ਕਾਰ ਵਿੱਚ ਵਿੱਚ ਹੀ ਬੱਚੇ ਨੂੰ ਜਨਮ ਦੇ ਦਿੱਤਾ। ਮਾਂ ਬੇਟਾ ਸਿਹਤਮੰਦ ਹਨ। ਜੋੜਾ ਸਸਕੈਚਵਨ ਦੇ ਸ਼ਹਿਰ ਵੈਬਰਨ ਦਾ ਰਹਿਣ ਵਾਲਾ ਹੈ,ਜਿਥੋਂ ਕੁਝ ਦਿਨ ਪਹਿਲਾਂ ਕਿਸੇ ਕਾਰਣ ਜਣੇਪਾ ਸਹੂਲਤ ਬੰਦ ਹੋਈ ਹੈ। ਇਸੇ ਕਾਰਣ ਉਨ੍ਹਾਂ ਨੂੰ ਰਿਜੈਨਾ ਜਾਣਾ ਪਿਆ। ਉਸਦਾ ਪਤੀ ਉਸਨੂੰ ਜਣੇਪੇ ਲਈ ਹਸਪਤਾਲ ਲਿਜਾ ਰਿਹਾ ਸੀ। ਜਾਣਕਾਰੀ ਅਨੁਸਾਰ ਬਿਕਰਮ ਸਿੰਘ ਆਪਣੀ ਪਤਨੀ ਜਸਪ੍ਰੀਤ ਕੌਰ ਨੂੰ ਜਣੇਪੇ ਲਈ ਸੱਤਰ ਕਿਲੋਮੀਟਰ ਦੂਰ ਸ਼ਹਿਰ ਵਿੱਚ ਲਿਜਾ ਰਿਹਾ ਸੀ ਕਿ ਅੱਧਵਾਟੇ ਹੀ ਜੱਚਾ ਨੂੰ ਅਸਹਿ ਜਣੇਪਾ ਦਰਦ ਸ਼ੁਰੂ ਹੋਈ ਗਈ। ਬਿਕਰਮ ਸਿੰਘ ਨੇ ਕਾਰ ਸੜਕ ਕਿਨਾਰੇ ਖੜ੍ਹਾ ਕੇ ਪਤਨੀ ਦੀ ਮਦਦ ਕੀਤੀ। ਇਸੇ ਦੌਰਾਨ ਸਿਹਤਮੰਦ ਬੱਚੇ ਨੇ ਜਨਮ ਲੈ ...


Dec 21

ਟਰੰਪ ਆਈ ਐੱਸ ਦਾ ਸਭ ਤੋਂ ਵੱਡਾ ਪ੍ਰਚਾਰਕ - ਹਿਲੇਰੀ ਕਲਿੰਟਨ

Share this News

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰੀ ਦੀ ਦਾਅਵੇਦਾਰੀ ਹਿਲੇਰੀ ਕਲਿੰਟਨ ਨੇ ਮੁਸਲਿਮ ਪ੍ਰਵਾਸੀਆ 'ਤੇ ਪਾਬੰਦੀ ਲਾਉਣ ਦੇ ਡੋਨਾਲਡ ਟਰੰਪ ਦੇ ਹਾਲੀਆ ਬਿਆਲ ਵੀ ਲੈ ਕੇ ਉਨ੍ਹਾ ਦੀ ਆਲੋਚਨਾ ਕੀਤੀ ਹੈ ਅਤੇ ਕਿਹਾ ਕਿ ਟਰੰਪ ਆਈ ਐੱਸ ਦੇ ਸਭ ਤੋਂ ਵੱਡੇ ਪ੍ਰਚਾਰਕ ਬਣ ਗਏ ਹਨ। ਉਹ ਲੋਕਾਂ ਨੂੰ ਟਰੰਪ ਦੇ ਵੀਡੀਓ ਵੀ ਦਿਖਾ ਰਹੇ ਹਨ, ਜਿਨ੍ਹਾਂ 'ਚ ਉਹ ਇਸਲਾਮ ਅਤੇ ਮੁਸਲਮਾਨਾਂ ਦਾ ਅਪਮਾਨ ਕਰ ਰਹੇ ਹਨ, ਤਾਂ ਜੋ ਹੋਰ ਜ਼ਿਆਦਾ ਕੱਟੜਪੰਥੀ ਅੱਤਵਾਦੀ ਜਥੇਬੰਦੀ 'ਚ ਸ਼ਾਮਲ ਹੋ ਸਕਣ।
ਹਿਲੇਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਡਰ ਨਾਲ ਪ੍ਰਤੀਕ੍ਰਿਆ ਦੇਣਾ ਅਤੇ ਇਸ ਤਰ੍ਹਾਂ ਦੀ ਕੱਟੜਤਾ ਦਾ ਜੁਆਬ ਅਮਰੀਕਾ ਦੇ ਹਿੱਤ 'ਚ ਨਹੀਂ। ਉਨ੍ਹਾ ਕਿਹਾ ਕਿ ...


Dec 21

ਮਸਤਾਨ ਸਿੰਘ ਦਾ ਦੋ ਦਿਨਾ ਪੁਲੀਸ ਰਿਮਾਂਡ

Share this News

ਲਾਹੌਰ : ਪਾਕਿਸਤਾਨ ਸਿੱਖ ਗੁੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੂੰ ਪੰਜਾਬ ਦੇ ਨਨਕਾਣਾ ਸਾਹਿਬ ਸਥਿਤ ਇਕ ਗੁਰਦੁਆਰੇ ’ਤੇ ਹਮਲਾ ਕਰਨ ਤੇ ਪਾਕਿਸਤਾਨ ਵਿਰੋਧੀ ਨਾਅਰੇ ਲਾੳੁਣ ਸਬੰਧੀ ੲਿਕ ਅਦਾਲਤ ਨੇ ਧਾਰਮਿਕ ਬੇਅਦਬੀ ਦੇ ਕੇਸ ਵਿੱਚ ਦੋ ਦਿਨਾਂ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁਲੀਸ ਨੇ ਮਸਤਾਨ ਸਿੰਘ ਤੇ ੳੁਸ ਦੇ 25 ਸਾਥੀਆਂ ਖ਼ਿਲਾਫ਼ ੳੁਸ ਸਮੇਂ ਧਾਰਮਿਕ ਬੇਅਦਬੀ ਦਾ ਮਾਮਲਾ ਦਰਜ ਕੀਤਾ ਸੀ ਜਦੋਂ ੳੁਨ੍ਹਾਂ ਨੇ ਨਨਕਾਣਾ ਸਾਹਿਬ ਸਥਿਤ ਇਕ ਗੁਰਦੁਆਰੇ ’ਤੇ ਕਥਿਤ ਤੌਰ ’ਤੇ ਹਮਲਾ ਕੀਤਾ ਤੇ   ਪਾਕਿਸਤਾਨ ਵਿਰੋਧੀ ਨਾਅਰੇ ਮਾਰੇ। ਕਮੇਟੀ ਦੇ ਮੌਜੂਦਾ ਪ੍ਰਧਾਨ ਸ਼ਾਮ ਸਿੰਘ ਦੀ ਸ਼ਿਕਾਇਤ ’ਤੇ ਇਹ ਕੇਸ ਦਰਜ ਕੀਤਾ ਗਿਆ ਸੀ। ਨਨਕਾਣਾ ਸਾਹਿਬ ਥਾਣੇ ਦੇ ਮੁਖੀ ਅਮੀਨ ਅਹਿਮਦ ਨੇ ...


Dec 21

ਪਾਕਿ ਸਿਆਸਤ ’ਚ ਹਾਲੇ ਵੀ ਫੌਜ ਦਾ ਵੱਡਾ ਰੋਲ-ਹਿਨਾ ਖਾਰ

Share this News

ਇਸਲਾਮਾਬਾਦ  : ਪਾਕਿਸਤਾਨ ਦੀ ਸਾਬਕਾ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨੇ ਮੰਨਿਆ ਕਿ ਉਨ੍ਹਾਂ ਦੇ ਦੇਸ਼ ਦੀ ਸਿਆਸਤ ਵਿੱਚ ਆਰਮੀ ਦਾ ਵੱਡਾ ਰੋਲ ਹੈ। ਹਿਨਾ ਨੇ ਇਹ ਵੀ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨੂੰ ਕੰਮ ਕਰਨ ਦੀ ਓਨੀ ਅਜ਼ਾਦੀ ਨਹੀਂ ਹੈ, ਜਿੰਨੀ ਹੋਣੀ ਚਾਹੀਦੀ ਹੈ। ਜਦੋਂ ਲਾਦੇਨ ਨੂੰ ਪਾਕਿਸਤਾਨ ਵਿੱਚ ਮਾਰ ਦਿੱਤਾ ਗਿਆ ਸੀ, ਤਾਂ ਹਿਨਾ ਹੀ ਵਿਦੇਸ਼ ਮੰਤਰੀ ਸੀ। ਹਿਨਾ ਨੇ ਇਕ ਟੀਵੀ ਸ਼ੋਅ ਦੌਰਾਨ ਗੱਲਬਾਤ ਕਰਦਿਆਂ   ਸਾਬਕਾ ਡਿਫੈਂਸ ਮਨਿਸਟਰ ਚੌਧਰੀ ਅਹਿਮਦ ਮੁਖਤਾਰ ਦੇ ਉਸ ਦਾਅਵੇ ਨੂੰ ਗਲਤ ਦੱਸਿਆ, ਜਿਸ ਵਿੱਚ ਮੁਖਤਾਰ ਨੇ ਕਿਹਾ ਕਿ ਸੀ ਸਰਕਾਰ ਜਾਣਦੀ ਸੀ ਕਿ ਲਾਦੇਨ ਕਿੱਥੇ ਹੈ। ਹਿਨਾ ਅਨੁਸਾਰ ਮੁਖਤਾਰ ਨਹੀਂ ਜਾਣਦੇ ਕਿ ਉਹ ਕੀ ਕਹਿ ਰਹੇ ...[home] [1] 2 3 4 5  [next]1-10 of 41

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved