Internatinoal News Section

Monthly Archives: DECEMBER 2016


Dec 29

ਭਾਰਤੀ ਮੂਲ ਦੀਆਂ 2 ਕੈਨੇਡੀਅਨ ਭੈਣਾਂ ਅਫਰੀਕਾ 'ਚ ਗਿ੍ਫ਼ਤਾਰ

Share this News

ਟੋਰਾਂਟੋ : ਕੈਨੇਡਾ ਦੇ ਸ਼ਹਿਰ ਟੋਰਾਂਟੋ ਤੋਂ ਅਫਰੀਕਾ ਦੇ ਦੇਸ਼ ਨਾਈਜੀਰੀਆ ਵਿਚ ਜਾ ਕੇ ਵੇਸਵਾਪੁਣੇ ਨਾਲ ਜੁੜ ਕੇ ਧਨਾਢ ਵਿਅਕਤੀਆਂ ਨੂੰ ਬਲੈਕਮੇਲ ਕਰਨ ਅਤੇ ਜਬਰੀ ਰਕਮਾਂ ਵਸੂਲਣ ਦੇ ਦੋਸ਼ਾਂ ਤਹਿਤ ਭਾਰਤੀ ਮੂਲ ਦੀਆਂ ਤਰਨਜੋਤ ਅਤੇ ਕਿਰਨ ਮਠਾੜੂ ਨਾਮਕ ਕੁੜੀਆਂ (ਸਕੀਆਂ ਭੈਣਾਂ) ਪੁਲਿਸ ਨੇ ਗਿ੍ਫਤਾਰ ਕੀਤੀਆਂ ਹਨ | ਦੋਵਾਂ ਨੂੰ ਰਾਜਧਾਨੀ ਲਾਗੋਸ ਲਾਗੇ ਯਾਬਾ ਵਿਖੇ ਬੀਤੀ 23 ਦਸੰਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਬੀਤੇ ਕੱਲ੍ਹ ਜ਼ਮਾਨਤ 'ਤੇ ਰਿਹਾਅ ਕੀਤੀਆਂ ਗਈਆਂ | ਕੈਨੇਡਾ ਦੇ ਵਿਦੇਸ਼ ਮੰਤਰਾਲੇ ਵੱਲੋਂ ਕੈਨੇਡੀਅਨ ਨਾਗਰਿਕ ਤਰਨਜੋਤ ਉਰਫ ਜੋਤੀ ਅਤੇ ਕਿਰਨ ਦੀ ਅਫਰੀਕਾ ਵਿਚ ਗਿ੍ਫਤਾਰੀ ਦੀ ਪੁਸ਼ਟੀ ਕੀਤੀ ਗਈ ਹੈ | ਮਿਲੀ ਜਾਣਕਾਰੀ ਮੁਤਾਬਿਕ ਉਹ ਵੈਬਸਾਈਟ, ਟਵਿੱਟਰ, ਇੰਸਟਾਗ੍ਰਾਮ ਆਦਿਕ ਅਕਾਊਾਟਾਂ ਰਾਹੀਂ ਆਪਣਾ ...


Dec 29

ਚੀਨ ਵੱਲੋਂ ਹਿਮਾਲਿਆ ਦਾ ਪਾਣੀ ਬੋਤਲਾਂ 'ਚ ਬੰਦ - ਭਾਰਤ ਰਹੇਗਾ ਪਿਆਸਾ !

Share this News

ਬੀਜਿੰਗ : ਆਪਣੀ ਬਿਹਤਰ ਜਲ ਗੁਣਵੱਤਾ ਲਈ ਮਸ਼ਹੂਰ ਹਿਮਾਲਿਆ ਤੋਂ ਨਿਕਲਣ ਵਾਲੀਆਂ ਨਦੀਆਂ ਦੇ ਪਾਣੀ ਦਾ ਚੀਨ 'ਚ ਵੱਡਾ ਕਾਰੋਬਾਰ ਸ਼ੁਰੂ ਹੋ ਗਿਆ ਹੈ। ਇਨ੍ਹਾਂ ਨਦੀਆਂ ਦੇ ਪਾਣੀ ਦੀਆਂ ਬੋਤਲਾਂ ਲੈ ਕੇ ਬੁੱਧਵਾਰ ਨੂੰ ਚਾਰਟਰ ਰੇਲ ਤਿੱਬਤ ਤੋਂ ਰਵਾਨਾ ਹੋਈ। ਇਹ ਟ੫ੇਨ ਤਿੱਬਤ ਖੁਦਮੁਖਤਾਰ ਖੇਤਰ ਦੀ ਰਾਜਧਾਨੀ ਲਹਾਸਾ ਤੋਂ ਪੂਰਬੀ ਚੀਨ ਦੇ ਝੇਜਿਆਂਗ ਸੂਬੇ ਦੇ ਨਿੰਗਬੋ ਸ਼ਹਿਰ ਲਈ ਰਵਾਨਾ ਹੋਈ। ਇਹ ਪਾਣੀ ਲੈ ਕੇ ਰਵਾਨਾ ਹੋਣ ਵਾਲੀ ਮਾਲ ਗੱਡੀ ਗੱਡੀਆਂ ਦੇ ਕਾਫਿਲੇ ਦੀ ਪਹਿਲੀ ਗੱਡੀ ਹੈ। ਇਸ ਨਵੇਂ ਕਾਰੋਬਾਰ ਨਾਲ ਭਾਰਤ ਨੂੰ ਮਿਲਣ ਵਾਲੇ ਪਾਣੀ ਦੀ ਮਾਤਰਾ 'ਚ ਕਮੀ ਹੋਣ ਦਾ ਖਦਸ਼ਾ ਹੈ।
ਤਿੱਬਤ ਦੇ ਹਿਮਾਲਈ ਖੇਤਰ ਤੋਂ ਉੱਚ ਗੁਣਵੱਤਾ ਵਾਲਾ ਪਾਣੀ ਲੈ ਕੇ ਗੱਡੀਆਂ ਦੇ ...


Dec 29

ਅਮਰੀਕਾ 'ਚ ਦਾੜ੍ਹੀ ਅਤੇ ਪੱਗ ਕਾਰਨ ਨੌਕਰੀ ਨਾ ਦੇਣ 'ਤੇ ਸਿੱਖ ਡਾਕਟਰ ਨੇ ਠੋਕਿਆ ਮੁਕੱਦਮਾ

Share this News

ਨਿਊਯਾਰਕ : ਅਮਰੀਕਾ ਦੇ ਕੇਂਟੁਕੀ ਇਲਾਕੇ 'ਚ ਰਹਿਣ ਵਾਲੇ ਸਿੱਖ ਡਾਕਟਰ ਜਸਵਿੰਦਰਪਾਲ ਸਿੰਘ ਨੇ ਅਮਰੀਕਾ ਦੀ ਮੈਡੀਕਲ ਆਰਗੇਨਾਈਜੇਸ਼ਨ 'ਤੇ ਦੋਸ਼ ਲਗਾਇਆ ਹੈ ਕਿ ਉਹ ਧਾਰਮਿਕ ਭੇਦਭਾਵ ਕਾਰਨ ਉਨ੍ਹਾਂ ਨੂੰ ਨਿਊਰੋਲਾਜੀ ਨਾਲ ਸਬੰਧਿਤ ਨੌਕਰੀ ਨਹੀਂ ਦੇ ਰਿਹਾ ਹੈ ਜਦਕਿ ਉਹ ਨਿਊਰੋਲਾਜੀ ਦੇ ਲਾਇਸੈਂਸਸ਼ੁਦਾ ਅਤੇ ਫਿਜ਼ੀਸ਼ੀਅਨ ਦੇ ਰੂਪ 'ਚ ਪ੍ਰੈਕਟਿਸ ਕਰਨ ਦੇ ਲਈ ਪ੍ਰਮਾਣਿਤ ਡਾਕਟਰ ਹਨ।
ਸਿੱਖਾਂ ਦੇ ਹਿੱਤ ਦੇ ਲਈ ਕੰਮ ਕਰਨ ਵਾਲੀ ਸੰਸਥਾ ਸਿੱਖ ਐਡਵੋਕੇਸੀ ਗਰੁੱਪ ਨੇ ਜਸਵਿੰਦਰਪਾਲ ਸਿੰਘ ਵੱਲੋਂ ਟੇਨੈਂਸੀ ਦੀ ਜ਼ਿਲ੍ਹਾ ਅਦਾਲਤ 'ਚ ਮੁਕੱਦਮਾ ਦਾਇਰ ਕੀਤਾ ਹੈ। ਦਾਇਰ ਅਰਜ਼ੀ 'ਚ ਕਿਹਾ ਗਿਆ ਹੈ ਕਿ ਜਸਵਿੰਦਰਪਾਲ ਸਿੰਘ ਆਪਣੀ ਧਾਰਮਿਕ ਰਸਮੋ ਰਿਵਾਜ ਮੁਤਾਬਿਕ ਦਸਤਾਰ ਸਜਾਉਂਦੇ ਹਨ ਅਤੇ ਦਾੜ੍ਹੀ ਰੱਖਦੇ ਹਨ। ਇਸ ਲਈ ਉਨ੍ਹਾਂ ਨੂੰ ਨੌਕਰੀ ਦੇਣ ...


Dec 29

ਅਮਰੀਕਾ 'ਚ ਆਮਿਰ ਖ਼ਾਨ ਦੀ ਫ਼ਿਲਮ 'ਦੰਗਲ' ਦਿਖਾ ਰਹੀ ਹੈ ਕਮਾਲ

Share this News

ਵਾਸ਼ਿੰਗਟਨ  : ਭਾਰਤ ਹੀ ਨਹੀਂ ਆਮਿਰ ਖ਼ਾਨ ਦੀ ਫ਼ਿਲਮ ਦੰਗਲ ਨੂੰ ਅਮਰੀਕਾ ਵਿਚ ਭਾਰੀ ਸਫਲਤਾ ਮਿਲੀ ਹੈ। 23 ਦਸੰਬਰ ਨੂੰ ਰਿਲੀਜ਼ ਹੋਈ ਦੰਗਲ ਫ਼ਿਲਮ ਅਮਰੀਕਾ ਵਿਚ ਦਰਸ਼ਕਾਂ ਨੂੰ ਬਹੁਤ ਆਕਰਸ਼ਿਤ ਕਰ ਰਹੀ ਹੈ। ਇਸ ਫ਼ਿਲਮ ਨੂੰ ਦਿਖਾਉਣ ਵਾਲੇ ਸਿਨੇਮਾ ਹਾਲ ਫੁੱਲ ਚਲ ਰਹੇ ਹਨ। ਦੱਸਿਆ ਜਾਂਦਾ ਹੈ ਕਿ  ਦੰਗਲ ਦੀ ਸਾਰੀ ਟਿਕਟਾਂ ਅਡਵਾਂਸ ਵਿਚ ਹੀ ਵਿਕ ਚੁੱਕੀਆਂ ਹਨ। ਖ਼ਾਸ ਤੌਰ 'ਤੇ ਅਮਰੀਕੀ ਸ਼ਹਿਰ ਹਿਊਸਟਨ ਵਿਚ ਦੰਗਲ ਦੇ ਰੋਜ਼ਾਨਾ ਅੱਠ ਸ਼ੋਅ ਦਿਖਾਏ ਜਾ ਰਹੇ ਹਨ। ਇਹ ਫ਼ਿਲਮ ਭਾਰੀ ਕਮਾਈ ਦੇਣ ਵਾਲੀ ਫ਼ਿਲਮ ਦੱਸੀ ਜਾ ਰਹੀ ਹੈ। ਦੱਸਣਯੋਗ ਹੈ ਕਿ ਆਮਿਰ ਖ਼ਾਨ ਦੀ ਫ਼ਿਲਮ ਦੰਗਲ ਬਾਕਸ ਆਫ਼ਿਸ 'ਤੇ ਧਮਾਲ ਮਚਾ ਰਹੀ ਹੈ, ਲੋਕਾਂ ਨੂੰ ਇਹ ਫ਼ਿਲਮ ਕਾਫੀ ...


Dec 29

ਕੈਨੇਡਾ 'ਚ ਰਹਿ ਰਹੇ ਭਾਰਤੀਆਂ ਲਈ ਵੀ ਚਿੰਤਾ ਦਾ ਕਾਰਨ ਬਣੀ ਭਾਰਤ ਦੀ ਨੋਟਬੰਦੀ

Share this News

ਟੋਰਾਂਟੋ : ਭਾਰਤ 'ਚ ਹੋਈ ਨੋਟਬੰਦੀ ਦਾ ਅਸਰ ਸਿਰਫ ਇੱਥੇ ਦੇ ਲੋਕਾਂ 'ਤੇ ਹੀ ਨਹੀਂ ਪਿਆ ਸਗੋਂ ਵਿਦੇਸ਼ਾਂ 'ਚ ਵੀ ਦੇਖਣ ਨੂੰ ਮਿਲਿਆ ਹੈ। ਕੈਨੇਡਾ 'ਚ ਰਹਿ ਰਹੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਇਸ ਕਾਰਨ ਬਹੁਤ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ 500 ਅਤੇ 1000 ਦੇ ਨੋਟ ਬੰਦ ਹੋਣ ਕਾਰਨ ਉਨ੍ਹਾਂ ਦੇ ਨੋਟ ਕਾਗਜ਼ ਬਣ ਰਹੇ ਹਨ ਅਤੇ ਇਸ ਕਾਰਨ ਉਨ੍ਹਾਂ ਨੂੰ ਘਾਟਾ ਪੈ ਰਿਹਾ ਹੈ। ਨਵੇਂ ਨੋਟ ਮਿਲਣ ਕਾਰਨ ਲੋਕਾਂ ਦੀ ਕੁੱਝ ਪਰੇਸ਼ਾਨੀ ਭਾਵੇਂ ਘਟੀ ਹੈ ਪਰ ਫਿਰ ਵੀ ਵਿਦੇਸ਼ਾਂ 'ਚ ਜਿਨ੍ਹਾਂ ਲੋਕਾਂ ਕੋਲ ਪੁਰਾਣੇ ਨੋਟ ਪਏ ਹੋਏ ਹਨ ਜੇ ਉਹ ਨਾ ਬਦਲੇ ਗਏ ਤਾਂ ਇਹ ਸਭ ਰੱਦੀ ਬਣ ਜਾਣਗੇ। ...


Dec 29

ਨਿਊਜ਼ੀਲੈਂਡ ‘ਚ ਪੰਜਾਬੀ ਵਿਦਿਆਰਥੀ ਦਾ ਕਤਲ

Share this News

ਆਕਲੈਂਡ : ਨਿਊਜ਼ੀਲੈਂਡ ਵਿੱਚ ਪੜ੍ਹਾਈ ਲਈ ਗਏ ਪੰਜਾਬੀ ਨੌਜਵਾਨ ਦੀ ਇੱਕ ਗ਼ੋਰੀ ਕੁੜੀ ਨੇ ਹੱਤਿਆ ਕਰ ਦਿੱਤੀ। ਮ੍ਰਿਤਕ ਨੌਜਵਾਨ ਦਾ ਨਾਮ ਹਰਦੀਪ ਸਿੰਘ ਸੀ। ਉਹ ਹਰਿਆਣਾ ਦੇ ਰਾਣੀਆ ਦਾ ਰਹਿਣ ਵਾਲਾ ਸੀ। ਜਿਸ ਕੁੜੀ ਉੱਤੇ ਕਤਲ ਦਾ ਇਲਜ਼ਾਮ ਹੈ, ਉਹ ਮ੍ਰਿਤਕ ਦੀ ਦੋਸਤ ਹੀ ਦੱਸੀ ਜਾ ਰਹੀ ਹੈ। ਪੁਲਿਸ ਨੇ ਕੁੜੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਮਿਲੀ ਜਾਣਕਾਰੀ ਅਨੁਸਾਰ ਕ੍ਰਿਮਮਸ ਵਾਲੇ ਦਿਨ ਹਰਦੀਪ ਸਿੰਘ ਆਪਣੇ ਗੋਰੀ ਦੋਸਤ ਨਾਲ ਕਰਾਈਸ ਚਰਚ ਵਿਖੇ ਘੁੰਮਣ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੂੰ ਹਰਦੀਪ ਸਿੰਘ ਜ਼ਖਮੀ ਹਾਲਤ ਵਿੱਚ ਮਿਲਿਆ। ਗੰਭੀਰ ਰੂਪ ਵਿੱਚ ਜ਼ਖਮੀ ਹਰਦੀਪ ਸਿੰਘ ਨੂੰ ਤੁਰੰਤ ਹਸਪਤਾਲ ਪਹੁੰਚਿਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।ਪੁਲਿਸ ਨੇ ਮ੍ਰਿਤਕ ਦੀ ਦੋਸਤ ...


Dec 29

ਜਰਮਨੀ 'ਚ ਦੂਜੇ ਵਿਸ਼ਵ ਯੁੱਧ ਦੇ ਸਮੇਂ ਦਾ ਬੰਬ ਮਿਲਿਆ

Share this News

ਬਰਲਿਨ : ਕ੍ਰਿਸਮਸ ਮੌਕੇ 'ਤੇ ਅਚਾਨਕ 54 ਹਜ਼ਾਰ ਜਰਮਨ ਵਾਸੀਆਂ ਨੂੰ ਅਪਣੇ ਘਰਾਂ ਤੋਂ ਬਾਹਰ ਆਉਣਾ ਪਿਆ। ਕਾਰਨ ਸੀ ਦੂਜੇ ਵਿਸ਼ਵ ਯੁੱਧ ਦੇ ਸਮੇਂ ਦੇ ਇਕ ਜ਼ਿੰਦਾ ਬੰਬ ਦਾ ਮਿਲਣਾ। ਐਤਵਾਰ ਨੂੰ ਮਿਲੇ ਇਸ ਬੰਬ ਦੇ ਕਾਰਨ ਲੋਕ ਘਰ ਦੇ ਮਾਰੇ 11 ਘੰਟੇ ਤੱਕ ਅਪਣੇ ਘਰ ਨਹੀਂ ਪਰਤੇ। ਅਸਲ ਵਿਚ ਬੀਤੇ ਮੰਗਲਵਾਰ ਨੂੰ ਜਰਮਨੀ ਦੇ ਔਗਜਬਰਗ ਵਿਚ ਇਕ ਕੰਸਟਰਕਸ਼ਨ ਸਾਈਟ 'ਤੇ 1.8 ਟਨ ਵਿਸਫੋਟਕ ਮਿਲਿਆ। ਇਸ ਤੋਂ ਬਾਅਦ ਐਤਵਾਰ ਨੂੰ ਪ੍ਰਸ਼ਾਸਨ ਨੇ ਇਕ ਸਰਚ ਆਪਰੇਸ਼ਨ ਸ਼ੁਰੂ ਕੀਤਾ ਜੋ 11 ਘੰਟੇ ਚਲਿਆ। ਦੂਜੇ ਵਿਸ਼ਵ ਯੁੱਧ ਦੇ 70 ਸਾਲ ਬਾਅਦ ਵੀ ਜਰਮਨੀ ਵਿਚ ਜਗ੍ਹਾ ਜਗ੍ਹਾ ਜ਼ਿੰਦਾ ਬੰਬ ਮਿਲਦੇ ਹਨ। ਯੁੱਧ ਦੇ ਦੌਰਾਨ ਔਗਜਬਰਗ 'ਤੇ ਕਈ ਵਾਰ ਹਮਲੇ ...


Dec 29

ਨੋਟਬੰਦੀ ਅਨੈਤਿਕ ‘ਤੇ ਭਾਰਤੀ ਜਨਤਾ ਦੇ ਧੰਨ ਤੇ ਡਾਕਾ - ਸਟੀਵ ਫੋਰਬਸ

Share this News

ਨਿਊਯਾਰਕ : ਅਮਰੀਕਾ ਦੀ ਮੰਨੀ-ਪ੍ਰਮੰਨੀ ਫੋਰਬਸ ਮੀਡੀਆ ਦੇ ਐਡੀਟਰ-ਇਨ-ਚੀਫ਼ ਸਟੀਵ ਫੋਰਬਸ ਨੇ ਮੋਦੀ ਸਰਕਾਰ ਵੱਲੋਂ ਲਏ ਗਏ ਨੋਟਬੰਦੀ ਦੇ ਫੈਂਸਲੇ ਦੀ ਕੜੇ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ। ਸਟੀਵ ਫੋਰਬਸ ਨੇ ਨੋਟਬੰਦੀ ਦੇ ਫੈਂਸਲੇ ਨੂੰ ਅਨੈਤਿਕ ਕਰਾਰ ਦਿੰਦੇ ਹੋਏ, ਇਸ ਨੂੰ ਜਨਤਾ ਦੇ ਪੈਸੇ ਤੇ ਡਾਕਾ ਦੱਸਦੇ ਹੋਏ ਇਸ ਦੀ ਤੁਲਣਾ 1970 ਵਿੱਚ ‘ਜਬਰਦਸਤੀ ਨਸਬੰਦੀ’ ਦੀ ਯੋਜਨਾ ਨਾਲ ਕੀਤੀ ਹੈ। ਸਟੀਵ ਨੇ ਫੋਬਰਸ ਮੈਗਜ਼ੀਨ ਦੇ ਐਡੀਟੋਰੀਅਲ ਵਿੱਚ ਲਿਖਿਆ ਹੈ ਕਿ ਮੋਦੀ ਸਰਕਾਰ ਨੇ ਬਿਨਾਂ ਕਿਸੇ ਚਿਤਾਵਨੀ ਦੇ ਦੇਸ਼ ਦੀ 85% ਕਰੰਸੀ ਨੂੰ ਸਮਾਪਤ ਕਰ ਦਿੱਤਾ। ਜਨਤਾ ਨੂੰ ਕੈਸ਼ ਬਦਲਾਉਣ ਲਈ ਸਿਰਫ਼ ਕੁਝ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਸਰਕਾਰ ਨੇ ਉਚਿਤ ...


Dec 18

ਸਿੱਖ ਨੂੰ ਮਿਲਿਆ FBI ਅਮਰੀਕਾ ਦਾ ਵੱਕਾਰੀ ਐਵਾਰਡ

Share this News

ਵਾਸ਼ਿੰਗਟਨ : ਵਫਦਾਰੀ, ਬਹਾਦਰੀ ਤੇ ਇਮਾਨਦਾਰੀ (Fidelity, Bravery, and Integrity) ਦੇ ਮਿਸ਼ਨ ਨਾਲ 1908 ਵਿੱਚ ਸਥਾਪਤ ਹੋਈ ਅਮਰੀਕਾ ਦੀ FBI ਸੰਸਥਾ ਹਰ ਸਾਲ 56 ਲੋਕਾਂ ਨੂੰ ‘ਐਫ.ਬੀ.ਆਈ. ਡਾਇਰੈਕਟਰਜ਼ ਕਮਿਊਨਿਟੀ ਲੀਡਰਸ਼ਿਪ ਐਵਾਰਡ’ ਲਈ ਚੁਣਦੀ ਹੈ। ਇਸ ਵਾਰ ਚੁਣੇ ਗਏ ਲੋਕਾਂ ਵਿੱਚੋਂ ਇੱਕ ਸਵਰਨਜੀਤ ਸਿੰਘ ਖਾਲਸਾ ਹਨ ਜਿਨ੍ਹਾਂ ਨੇ ਇਹ ਸਨਮਾਣ ਹਾਸਲ ਕਰਕੇ ਸਿੱਖ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ ਹੈ।ਸਿੱਖ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੇ ਚੇਅਰਮੈਨ ਸਵਰਨਜੀਤ ਸਿੰਘ ਨੂੰ ਕਨੈਕਟੀਕਟ ਇਲਾਕੇ ਵਿੱਚ ਰਹਿੰਦੇ ਹਰ ਭਾਈਚਾਰੇ ਦੇ ਲੋਕਾਂ ਵਿੱਚ ਆਪਸੀ ਪਿਆਰ ਤੇ ਮਿਲਵਰਤਣ ਵਧਾਉਣ ਬਦਲੇ ਦਿੱਤਾ ਗਿਆ ਹੈ। ਇਹ ਐਵਾਰਡ ਮਿਲਣ ਤੋਂ ਬਾਅਦ ਸਵਰਨਜੀਤ ਅਪ੍ਰੈਲ, 2017 ਵਿੱਚ ਵਾਸ਼ਿੰਗਟਨ ਡੀ.ਸੀ. ਐਫ.ਬੀ.ਆਈ. ਹੈੱਡਕੁਆਟਰ ਵਿੱਚ ਟੂਰ ‘ਤੇ ਜਾਣਗੇ ਜਿੱਥੇ ਇਸ ਸਾਲ ਦੇ ...


Dec 18

ਅਲੈਪੋ ਦਾ ਖੂਨੀ ਮੰਜਰ : ਅਮਰੀਕਾ ਨੇ ਵੀ ਕੇਰੇ ਹੰਝੂ

Share this News

ਸੀਰੀਆ : ਅਲੈਪੋ ਸ਼ਹਿਰ ‘ਚੋਂ 3 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢ ਲਏ ਜਾਣ ਦੀ ਖਬਰ ਹੈ। ਆਮ ਲੋਕਾਂ ਤੇ ਵਿਦਰੋਹੀ ਲੜਾਕਿਆਂ ਨੂੰ ਬੱਸਾਂ, ਕਾਰਾਂ ਤੇ ਐਮਰਜੰਸੀ ਵਾਹਨਾਂ ਰਾਹੀਂ ਸ਼ਹਿਰ ‘ਚੋਂ ਬਾਹਰ ਕੱਢਿਆ ਜਾ ਰਿਹਾ ਹੈ। ਸਰਕਾਰ ਮੁਤਾਬਕ ਕਈ ਸਾਲਾਂ ਤੋਂ ਚੱਲਦੀ ਆ ਰਹੀ ਲੜਾਈ ਦਾ ਹੁਣ ਅੰਤ ਹੋਣ ਵਾਲਾ ਹੈ ਪਰ ਆਮ ਲੋਕ ਇਸ ਲੜਾਈ ਦੌਰਾਨ ਹਾਲੋਂ-ਬੇਹਾਲ ਹਨ।ਰਾਹਤ ਕਾਰਜਾਂ ‘ਚ ਜੁਟੀਆਂ ਟੀਮਾਂ ਮੁਤਾਬਕ ਵਿਦਰੋਹੀਆਂ ਦੇ ਕਬਜ਼ੇ ਵਾਲੇ ਸ਼ਹਿਰ ‘ਚੋਂ ਸਾਰੇ ਲੋਕਾਂ ਨੂੰ ਬਾਹਰ ਕੱਢਣ ਨੂੰ ਹਾਲੇ ਕਈ ਦਿਨ ਲੱਗ ਸਕਦੇ ਹਨ। ਸੈਨਾ ਨੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਸਾਰੇ ਖੇਤਰਾਂ ‘ਤੇ ਆਪਣਾ ਕਬਜ਼ਾ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਸੰਯੁਕਤ ਰਾਸ਼ਟਰ ਮੁਤਾਬਕ ਅਲੱਪੋ ਵਿੱਚ ...[home] [1] 2 3 4 5  [next]1-10 of 42

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved