Internatinoal News Section

Monthly Archives: FEBRUARY 2014


Feb 27

ਹਿਟਲਰ ਦੀਆਂ ਲਿਖਤਾਂ ਦੀ ਹੋਵੇਗੀ ਨਿਲਾਮੀ

Share this News

ਲਾਸ ਏਂਜਲਸ : ਨਾਜ਼ੀ ਨੇਤਾ ਐਡੋਲਫ ਹਿਟਲਰ ਦੇ ਦਸਤਖਤਾਂ ਵਾਲੀ 'ਮੀਨ ਕੈਂਫ' ਦੀਆਂ ਦੋ ਦੁਰਲੱਭ ਲਿਖਤਾਂ ਦੀ ਨਿਲਾਮੀ ਹੋਵੇਗੀ। ਨੇਟ.ਡੀ.ਸੈਂਡਰਸ ਆਕਸ਼ਨਜ਼ ਦੇ ਅਨੁਸਾਰ ਸਭ ਤੋਂ ਵੱਧ ਬੋਲੀ ਲਾਉਣ ਵਾਲੇ ਨੂੰ ਕਿਤਾਬ ਦਾ ਪਹਿਲਾ ਅਤੇ ਦੂਜਾ ਭਾਗ ਆਨਲਾਈਨ ਵੇਚ ਦਿੱਤਾ ਜਾਏਗਾ।
ਕਿਤਾਬ ਦੇ ਦੋਹਾਂ ਖੰਡਾਂ ਤੇ ਹਿਟਲਰ ਦੇ ਦਸਤਖਤ ਹਨ ਅਤੇ ਇਹ ਜਰਮਨੀ ਦੇ ਨੇਤਾ ਜੋਸੇਫ ਬੋਏਰ ਨੂੰ ਸਮਰਪਿਤ ਹੈ। ਨਿਲਾਮੀ ਕਰਤਾਵਾਂ ਨੇ ਕਿਹਾ ਕਿ ਐਸੀ ਉਮੀਦ ਹੈ ਕਿ ਹਿਟਲਰ ਨੇ ਸੰਭਾਵਿਤ 1925 ਅਤੇ 1926 'ਚ ਕ੍ਰਿਸਮਸ ਦੇ ਤੋਹਫੇ ਦੇ ਤੌਰ 'ਤੇ ਇਨ੍ਹਾਂ ਖੰਡਾਂ ਨੂੰ ਜੋਸੇਫ ਨੂੰ ਉਪਹਾਰ ਵਜੋਂ ਦਿੱਤਾ ਸੀ। 


Feb 27

ਫਿਨਲੈਂਡ 'ਚ ਸਿੱਖ ਡਰਾਈਵਰ ਨੇ ਪੱਗ ਦੀ ਲੜਾਈ ਜਿੱਤੀ

Share this News

ਲੰਦਨ : ਫਿਨਲੈਂਡ ਦੇ ਸਿੱਖ ਡਰਾਈਵਰ ਨੂੰ ਕੰਮ ਸਥਾਨ 'ਤੇ ਪੱਗ ਬੰਨ੍ਹਣ ਦੀ ਇਜ਼ਾਜਤ ਮਿਲ ਗਈ ਹੈ। ਇਕ ਸਾਲ ਦੀ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਉਸ ਨੂੰ ਕਾਮਯਾਬੀ ਮਿਲੀ ਹੈ। ਗਿੱਲ ਸੁਦਰਸ਼ਨ ਸਿੰਘ ਨੇ ਰੋਜ਼ਗਾਰਦਾਤਾ ਵੇਉਲਿਆ ਟ੍ਰਾਂਸਪੋਰਟ ਵਾਨਤਾ ਦੇ ਵਿਰੁੱਧ ਮਾਮਲੇ 'ਚ ਜਿੱਤ ਹਾਸਲ ਕੀਤੀ। ਟ੍ਰਾਂਸਪੋਰਟ ਵਰਕਰ ਯੂਨੀਅਨ ਅਤੇ ਮਾਲਕਾਂ ਦੇ ਸੰਗਠਨ ਏ.ਐਲ.ਟੀ. ਵਿਚਕਾਰ ਸਮਝੌਤੇ ਤੋਂ ਬਾਅਦ ਉਨ੍ਹਾਂ ਨੂੰ ਜਿੱਤ ਮਿਲੀ। ਸਮਝੌਤੇ ਅਨੁਸਾਰ ਸਿੱਖ ਕੰਮ ਸਮੇਂ ਪੱਗ ਬੰਨ੍ਹ ਸਕਦਾ ਹਾਂ ਅਤੇ ਇਹ ਮਹੱਤਵਪੂਰਨ ਚੀਜ਼ ਹੈ।'' ਵੇਉਲਿਆ ਨੇ ਗਿੱਲ ਦੇ ਪੱਗ ਬੰਨ੍ਹਣ 'ਤੇ ਪਾਬੰਦੀ ਲਾ ਦਿੱਤੀ ਸੀ ਅਤੇ ਕਿਹਾ ਕਿ ਇਹ ਕੰਪਨੀ ਦੀ ਵਰਦੀ 'ਚ ਸ਼ਾਮਲ ਨਹੀਂ ਹੈ।


Feb 25

ਯੂਕਰੇਨ ਵਿੱਚ 'ਗਾਇਬ' ਰਾਸ਼ਟਰਪਤੀ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ

Share this News

ਸਿਮਫੇਰੋਪੋਲ : ਯੂਕਰੇਨ ਦੀ ਕਾਰਜਕਾਰੀ ਸਰਕਾਰ ਨੇ ਅੱਜ ਰਾਸ਼ਟਰਪਤੀ ਵਿਕਤੋਰ ਯਾਂਕੋਵਿਚ ਦੀ ਗ੍ਰਿਫਤਾਰੀ ਲਈ ਵਾਰੰਟ ਕੱਢ ਦਿੱਤੇ ਹਨ। ਉਨ੍ਹਾਂ 'ਤੇ ਪ੍ਰਦਰਸ਼ਨਕਾਰੀਆਂ ਖਿਲਾਫ ਤਸ਼ੱਦਦ ਢਾਹੁਣ ਅਤੇ ਕਤਲੇਆਮ ਦਾ ਦੋਸ਼ ਲਾਇਆ ਗਿਆ ਹੈ। ਉਧਰ ਯਾਨਕੋਵਿਚ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਪਰ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਆਖਰੀ ਵਾਰ ਰੂਸ ਪੱਖੀ ਕਾਲਾ ਸਾਗਰ ਨੇੜਲੇ ਕ੍ਰੀਮੀਆ ਸੂਬੇ 'ਚ ਦੇਖਿਆ ਗਿਆ ਹੈ। ਯੂਕਰੇਨ 'ਚ ਯਾਨਕੋਵਿਚ ਖਿਲਾਫ ਕਾਰਵਾਈ ਦੀ ਆਵਾਜ਼ ਬੁਲੰਦ ਹੁੰਦੀ ਜਾ ਰਹੀ ਹੈ। ਪਿਛਲੇ ਹਫਤੇ ਸੁਰੱਖਿਆ ਬਲਾਂ ਵੱਲੋਂ ਪ੍ਰਦਰਸ਼ਨਕਾਰੀਆਂ 'ਤੇ ਗੋਲੀਬਾਰੀ ਨਾਲ ਲੋਕਾਂ 'ਚ ਗੁੱਸਾ ਸਿਰੇ 'ਤੇ ਪਹੁੰਚ ਗਿਆ ਸੀ। ਯੂਕਰੇਨ, ਰੂਸ ਅਤੇ ਪੱਛਮੀ ਮੁਲਕਾਂ ਤੋਂ ਸਹਾਇਤਾ ਲੈਣ ਦੇ ...


Feb 25

ਥਾਈਲੈਂਡ ਦੀ ਪ੍ਰਧਾਨ ਮੰਤਰੀ ਬੈਂਕਾਕ ਛੱਡ ਕੇ ਅਣਦੱਸੀ ਥਾਂ 'ਤੇ ਗਈ

Share this News

ਬੈਂਕਾਕ : ਟਕਰਾਅ ਅਤੇ ਹਿੰਸਾ ਦੌਰਾਨ ਥਾਈਲੈਂਡ ਦੀ ਪ੍ਰਧਾਨ ਮੰਤਰੀ ਯਿੰਗਲੁਕ ਸ਼ਿਨਵਾਤਰਾ ਨੇ ਰਾਜਧਾਨੀ ਬੈਂਕਾਕ ਛੱਡ ਦਿੱਤੀ ਹੈ। ਉਹ ਕਿਸੇ ਅਣਦੱਸੀ ਥਾਂ ਚਲੀ ਗਈ ਹੈ। ਓਧਰ ਫੌਜ ਨੇ ਕਿਹਾ ਹੈ ਕਿ ਮੌਜੂਦਾ ਸਿਆਸੀ ਸੰਕਟ ਵਿੱਚ ਦਖਲ ਦੇਣ ਦਾ ਉਸਦਾ ਕੋਈ ਇਰਾਦਾ ਨਹੀਂ ਹੈ। ਹਾਲਾਂਕਿ ਉਸਨੇ ਮੁਜ਼ਾਹਰਾਕਾਰੀਆਂ ਅਤੇ ਪ੍ਰਧਾਨ ਮੰਤਰੀ ਨੂੰ ਗੱਲਬਾਤ ਕਰਨ ਦੀ ਅਪੀਲ ਜ਼ਰੂਰ ਕੀਤੀ।
ਪ੍ਰਧਾਨ ਮੰਤਰੀ ਯਿੰਗਲੁਕ ਦੇ ਦਫਤਰ ਨੇ ਸੋਮਵਾਰ ਦੱਸਿਆ ਕਿ ਪੀ.ਐਮ. ਸ਼ਹਿਰ ਤੋਂ 150 ਕਿਲੋਮੀਟਰ ਦੂਰ ਠਹਿਰੀ ਹੋਈ ਹੈ। ਹਾਲਾਂਕਿ ਸਥਾਨ ਦਾ ਉਲੇਖ ਨਹੀਂ ਕੀਤਾ ਗਿਆ। ਇਹ ਵੀ ਨਹੀਂ ਦੱਸਿਆ ਗਿਆ ਕਿ ਉਹ ਕਦ ਤੱਕ ਰਾਜਧਾਨੀ ਤੋਂ ਬਾਹਰੋਂ ਸਰਕਾਰ ਚਲਾਉਣਗੇ।
ਇਸ ਦੌਰਾਨ ਥਾਈਲੈਂਡ ਦੇ ...


Feb 25

ਅਮਰੀਕਾ ਨੇ ਫੌਜੀ ਨਫਰੀ ਘਟਾਉਣ ਦੀ ਯੋਜਨਾ ਉਲੀਕੀ

Share this News

ਵਾਸ਼ਿੰਗਟਨ : ਅਮਰੀਕਾ ਦੀ ਆਪਣੀ ਫੌਜ ਦੇ ਆਕਾਰ ਨੂੰ ਛੋਟਾ ਕਰਕੇ ਦੂਸਰੇ ਵਿਸ਼ਵ ਯੁੱਧ ਤੋਂ ਪਹਿਲਾਂ ਦੇ ਪੱਧਰ 'ਤੇ ਲਿਜਾਣ ਦੇ ਨਾਲ ਹੀ ਹਵਾਈ ਫੌਜ ਦੇ ਹਮਲਾਵਰ ਜਹਾਜ਼ਾਂ ਦੇ ਇਕ ਪੂਰੇ ਬੇੜੇ ਨੂੰ ਖਤਮ ਕਰਨ ਦੀ ਯੋਜਨਾ ਹੈ। ਨਿਊਯਾਰਕ ਟਾਈਮਜ਼ ਨੇ ਐਤਵਾਰ ਨੂੰ ਆਪਣੀ ਰਿਪੋਰਟ 'ਚ ਕਿਹਾ ਕਿ ਰੱਖਿਆ ਮੰਤਰੀ ਚਕ ਹੇਗਲ ਦਾ ਰੱਖਿਆ ਖਰਚ 'ਚ ਕਟੌਤੀ ਕਰਨ ਦਾ ਮਤਾ ਹੈ।
ਰਾਸ਼ਟਰਪਤੀ ਬਰਾਕ ਓਬਾਮਾ ਪਹਿਲਾਂ ਹੀ ਇਰਾਕ ਤੇ ਅਫਗਾਨਿਸਤਾਨ 'ਚ ਅਮਰੀਕੀ ਦਖਲਅੰਦਾਜ਼ੀ ਨੂੰ ਖਤਮ ਕਰਨ ਦਾ ਵਾਅਦਾ ਕਰ ਚੁੱਕੇ ਹਨ। ਅਖਬਾਰ ਨੇ ਪੈਂਟਾਗਨ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਕਿਸੇ ਵੀ ਦੁਸ਼ਮਣ ਨੂੰ ਹਰਾਉਣ 'ਚ ਸਮਰੱਥ ਪੱਧਰ 'ਤੇ ਫੌਜ ...


Feb 22

ਲੰਡਨ 'ਚ ਸਿੱਖਾਂ ਵੱਲੋਂ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਦੇ ਨਿਵਾਸ ਸਥਾਨ ਸਾਹਮਣੇ ਮੁਜ਼ਾਹਰਾ

Share this News

ਲੰਡਨ : ਬਰਤਾਨੀਆ ਦੇ ਸਿੱਖ ਭਾਈਚਾਰੇ ਵੱਲੋਂ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਦੇ ਨਿਵਾਸ ਸਥਾਨ 10 ਡਾਊਨਿੰਗ ਸਟਰੀਟ ਸਾਹਮਣੇ ਰੋਸ ਮੁਜ਼ਹਰਾ ਕਰਕੇ ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 'ਤੇ ਕੀਤੇ ਹਮਲੇ ਵਿੱਚ ਬਰਤਾਨੀਆ ਦੀ ਥੈਚਰ ਸਰਕਾਰ ਵੱਲੋਂ ਕੀਤੇ ਦਖਲ ਸਬੰਧੀ ਮੁੰਕਮਲ ਪਬਲਿਕ ਜਾਂਚ ਦੀ ਮੰਗ ਕੀਤੀ ਗਈ। ਇਸ ਰੋਸ ਮੁਜ਼ਾਹਰੇ ਵਿੱਚ ਸਿੱਖਾਂ ਨੇ ਜਾਂਚ ਦੀ ਮੰਗ ਕਰਦੇ ਬੈਨਰ ਫੜੇ ਹੋਏ ਸਨ। ਸਿੱਖ ਫੈਡਰੇਸ਼ਨ ਯੂ.ਕੇ. ਅਤੇ ਬ੍ਰਿਟਿਸ਼ ਸਿੱਖ ਕੌਂਸਲ ਵੱਲੋਂ ਪ੍ਰਧਾਨ ਮੰਤਰੀ ਨੂੰ ਲਿਖੇ ਖੁੱਲ੍ਹੇ ਪੱਤਰਾਂ ਵਿੱਚ ਵੀ ਕਿਹਾ ਗਿਆ ਹੈ ਕਿ ਇਸ ਮਾਮਲੇ ਵਿੱਚ ਬਹੁਤ ਸਾਰੇ ਗੰਭੀਰ ਸਵਾਲਾਂ ਦੇ ਜਵਾਬ ਅਜੇ ਬਾਕੀ ਹਨ। ਸਿੱਖ ਫੈਡਰੇਸ਼ਨ ਯੂ.ਕੇ. ਦੇ ...


Feb 22

ਅਫਗਾਨਿਸਤਾਨ 'ਚ ਭਾਰਤੀ ਅਦਾਰੇ ਬਣ ਸਕਦੇ ਨੇ ਨਿਸ਼ਾਨਾ

Share this News

ਵਾਸ਼ਿੰਗਟਨ : ਇਸ ਸਾਲ ਦੇ ਅੰਤ ਤੱਕ ਅਫਗਾਨਿਸਤਾਨ 'ਚੋਂ ਨਾਟੋ ਸੈਨਿਕਾਂ ਦੇ ਹਟਣ ਤੋਂ ਬਾਅਦ ਉਥੇ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਭਾਰਤੀ ਸੰਸਥਾਵਾਂ 'ਤੇ ਹਮਲੇ ਵਧਾ ਸਕਦੇ ਹਨ। ਇਕ ਮਸ਼ਹੂਰ ਅਮਰੀਕੀ ਥਿੰਕ ਟੈਂਕ ਨੇ ਆਪਣੀ ਨਵੀਂ ਰਿਪੋਰਟ 'ਚ ਇਹ ਗੱਲ ਆਖੀ ਹੈ।  
ਅਮਰੀਕੀ ਰੱਖਿਆ ਮੰਤਰੀ ਦੀ ਅਪੀਲ 'ਤੇ ਸੈਂਟਰ ਫਾਰ ਨੇਵਲ ਅਨੈਲੇਸਿਸ ਵੱਲੋਂ ਤਿਆਰ ਕੀਤੀ ਗਈ ਰਿਪੋਰਟ 'ਚ ਕਿਹਾ ਗਿਆ ਹੈ ਕਿ 2014 ਤੋਂ ਬਾਅਦ ਭਾਰਤ ਅਤੇ ਈਰਾਨ ਵਰਗੇ ਅਫਗਾਨਿਸਤਾਨ ਦੇ ਗੁਆਂਢੀ ਦੇਸ਼ 'ਵੇਖੋ ਅਤੇ ਇੰਤਜ਼ਾਰ ਕਰੋ' ਦੀ ਨੀਤੀ 'ਤੇ ਚੱਲਣਗੇ, ਪਰ ਪਾਕਿਸਤਾਨ ਦੇ ਨਾਲ ਅਜਿਹਾ ਨਹੀਂ ਹੋਵੇਗਾ। ਉਹ ਅਫਗਾਨ ਰਾਸ਼ਟਰੀ ਸੁਰੱਖਿਆ ਬਲ ਦੇ ਖਿਲਾਫ ਤਾਲਿਬਾਨ ਦੀ ਮੁਹਿੰਮ ...


Feb 22

ਫਰਜ਼ੀ ਸਰਟੀਫਿਕੇਟ ਦਿਖਾਉਣ ਵਾਲੇ 7 ਭਾਰਤੀਆਂ ਸਣੇ 25 ਵਿਦੇਸ਼ੀਆਂ ਨੂੰ ਜੇਲ

Share this News

ਸਿੰਗਾਪੁਰ : ਸਿੰਗਪੁਰ ਵਿੱਚ ਨੌਕਰੀ ਹਾਸਲ ਕਰਨ ਲਈ ਫਰਜ਼ੀ ਸਰਟੀਫਿਕੇਟ ਦੇਣ ਦੇ ਮਾਮਲੇ ਵਿੱਚ ਸੱਤ ਭਾਰਤੀਆਂ ਸਣੇ 25 ਵਿਦੇਸ਼ੀ ਵਿਅਕਤੀਆਂ ਨੂੰ ਅਦਾਲਤ ਵੱਲੋਂ ਅੱਜ ਜੇਲ ਦੀ ਸਜ਼ਾ ਸੁਣਾਈ ਗਈ ਹੈ। ਸਿੰਗਾਪੁਰ ਦੇ ਮੈਨਪਾਵਰ ਮੰਤਰਾਲੇ ਨੇ ਕਿਹਾ ਕਿ ਸਾਰੇ ਦੋਸ਼ੀਆਂ ਵਿੱਚ 21 ਪੁਰਸ਼ ਅਤੇ ਚਾਰ ਔਰਤਾਂ ਸ਼ਾਮਲ ਹਨ, ਜਿਨ੍ਹਾਂ ਨੇ ਅਦਾਲਤ ਵਿੱਚ ਅਪਣਾ ਅਪਰਾਧ ਕਬੂਲ ਕਰ ਲਿਆ ਹੈ।  
ਜਾਣਕਾਰੀ ਅਨੁਸਾਰ ਵਿਚੋਂ 22 ਨੂੰ 10 ਹਫਤਿਆਂ ਦੀ, ਦੋ  ਨੂੰ 12 ਹਫਤਿਆਂ ਦੀ ਅਤੇ ਇਕ ਵਿਅਕਤੀ ਨੂੰ ਚਾਰ ਹਫਤਿਆਂ ਲਈ ਜੇਲ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਸਾਰਿਆਂ ਨੂੰ ਵਿਕਰੀ ਅਤੇ ਖਾਣ-ਪੀਣ ਦੇ ਖੇਤਰ ਵਿੱਚ ਕੰਮ ਕਰਨ ਲਈ ਪਾਸ ਜਾਰੀ ਕੀਤੇ ਗਏ ਸਨ। ...


Feb 21

ਨਿਊਜ਼ੀਲੈਂਡ 'ਚ ਚੋਣ ਧਾਂਦਲੀ ਦੇ ਦੋਸ਼ੀ ਸਿੱਖ ਆਗੂ ਨੂੰ ਵਿਲੱਖਣ ਸਜ਼ਾ

Share this News

ਆਕਲੈਂਡ : ਨਿਊਜ਼ੀਲੈਂਡ ਦੀ ਇਕ ਅਦਾਲਤ ਨੇ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਫਰਜ਼ੀ ਦਸਤਾਵੇਜ਼ਾਂ ਦਾ ਸਹਾਰਾ ਲੈਣ ਦੇ ਦੋਸ਼ ਹੇਠ ਇੱਕ ਸਿੱਖ ਆਗੂ ਨੂੰੰੰੰ 14 ਹਫਤੇ ਨਜ਼ਰਬੰਦ ਰੱਖਣ ਅਤੇ 200 ਘੰਟੇ ਸਮਾਜ ਸੇਵਾ ਕਰਨ ਦੀ ਸਜ਼ਾ ਸੁਣਾਈ ਹੈ।
ਆਕਲੈਂਡ ਹਾਈਕੋਰਟ ਨੇ ਲੇਬਰ ਪਾਰਟੀ ਦੇ ਮੈਂਬਰ ਦਲਜੀਤ ਸਿੰਘ (43) ਨੂੰ ਫਰਜ਼ੀ ਦਸਤਾਵੇਜ਼ਾਂ ਦੇ ਦੋ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ। ਮੀਡੀਆ ਰੀਪੋਰਟਾਂ ਮੁਤਾਬਕ 2010 ਵਿੱਚ ਆਕਲੈਂਡ ਵਿਖੇ 'ਸੁਪਰ ਸਿਟੀ' ਚੋਣ ਵਿੱਚ ਹਾਰ ਦਾ ਮੂੰਹ ਵੇਖਣ ਵਾਲੇ ਦਲਜੀਤ ਸਿੰਘ ਨੂੰ 12 ਮਹੀਨੇ ਲਈ ਜੇਲ੍ਹ ਭੇਜਿਆ ਜਾ ਸਕਦਾ ਸੀ ਪਰ ਜੱਜ ਮਾਰਕ ਵੂਲਫੋਰਡ ਨੇ ਕਿਹਾ ਕਿ ਗਵਾਹਾਂ ਦੇ ਬਿਆਨਾਂ 'ਤੇ ਗੌਰ ਕਰਨ ਤੋਂ ...


Feb 19

ਮਾਮਲਾ ਜਲ ਸੈਨਿਕਾਂ ਦਾ : ਇਟਲੀ ਨੇ ਭਾਰਤ ਤੋਂ ਰਾਜਦੂਤ ਵਾਪਸ ਬੁਲਾਇਆ

Share this News

ਰੋਮ : ਜਲ ਸੈਨਿਕਾਂ ਦੇ ਮੁੱਦੇ 'ਤੇ ਭਾਰਤ-ਇਟਲੀ ਦੇ ਰਾਜਨੀਤਕ ਸਬੰਧਾਂ 'ਚ ਤਣਾਅ ਨੂੰ ਹੋਰ ਵਧਾਉਂਦਿਆਂ ਇਟਲੀ ਨੇ ਅੱਜ ਭਾਰਤ ਤੋਂ ਆਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ ਹੈ ਅਤੇ ਭਾਰਤੀ ਰਾਜਦੂਤ ਨੂੰ ਤਲਬ ਕਰ ਲਿਆ ਹੈ। ਦੂਸਰੇ ਪਾਸੇ ਦਿੱਲੀ 'ਚ ਸੁਪਰੀਮ ਕੋਰਟ ਨੇ ਹੱਤਿਆ ਦੇ ਦੋਸ਼ ਦਾ ਸਾਹਮਣਾ ਕਰ ਰਹੇ ਇਟਲੀ ਦੇ ਜਲ ਸੈਨਿਕਾਂ ਮਾਸਿਮਿਲਾਨੋ ਲਾਤੋਰੇ ਅਤੇ ਸਲਵਾਤੋਰੇ ਗਿਰੋਨੇ ਦੇ ਮਾਮਲੇ ਦੀ ਸੁਣਵਾਈ 24 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਇਸ ਤੋਂ ਬਾਅਦ ਇਟਲੀ ਦੇ ਵਿਦੇਸ਼ ਮੰਤਰੀ ਏਮਾ ਬੋਨਿਨੋ ਨੇ ਕਿਹਾ 'ਇਟਲੀ ਦੀ ਸਰਕਾਰ ਨੇ ਭਾਰਤ 'ਚ ਆਪਣੇ ਰਾਜਦੂਤ ਡੇਨਿਅਲ ਮੇਂਚਿਨੀ ਨੂੰ ਸਲਾਹ ਮਸ਼ਵਰੇ ਲਈ ਤੁਰੰਤ ਸੱਦਣ ਦਾ ਆਦੇਸ਼ ਦਿੱਤਾ ...[home] [1] 2 3  [next]1-10 of 28

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved