Internatinoal News Section

Monthly Archives: FEBRUARY 2015


Feb 23

ਤੁਰਕੀ ਦੀ ਸੰਸਦ ਬਣੀ ਕੁਸ਼ਤੀ ਦਾ ਅਖਾੜਾ

Share this News

ਤੁਰਕੀ ਦੀ ਪਾਰਲੀਮੈਂਟ 'ਚ ਉਸ ਵੇਲੇ ਤਣਾਅ ਵਰਗਾ ਮਾਹੌਲ ਪੈਦਾ ਹੋ ਗਿਆ ਜਦੋਂ ਪਾਰਲੀਮੈਂਟ ਵਿਖੇ ਦੋ ਧਿਰਾਂ ਆਪਸ 'ਚ ਭਿੜ ਗਈਆਂ। ਇਹ ਝਗੜਾ ਉਸ ਸਮੇਂ ਹੋਇਆ ਜਦੋਂ ਵਿਰੋਧੀ ਪਾਰਟੀ ਦਾ ਇਕ ਮੈਂਬਰ ਭਾਸ਼ਣ ਦੇ ਰਿਹਾ ਸੀ। ਇਸ ਦੌਰਾਨ ਦੋਵੇਂ ਧਿਰਾਂ ਦੇ ਸੰਸਦ ਮੈਂਬਰਾਂ ਨੇ ਇਕ ਦੂਜੇ 'ਤੇ ਜਮ ਕੇ ਘਸੁੰਨ ਮੁੱਕੇ ਚਲਾਏ। ਕਈਆਂ ਨੇ ਤਾਂ ਆਪਣੀ ਜਾਨ ਬਚਾਉਣ ਲਈ ਬੈਂਚਾਂ ਦੇ ਹੇਠਾਂ ਲੁਕ ਗਏ ਅਤੇ ਖੁਦ ਨੂੰ ਇਸ ਘਸੁੰਨ-ਮੁੱਕੀ ਤੋਂ ਬਚਾਇਆ। ਇਸ ਘਟਨਾ ਤੋਂ ਬਾਅਦ ਦੋ ਮੈਂਬਰਾਂ ਨੂੰ ਹਸਪਤਾਲ 'ਚ ਇਸ ਹਫਤੇ ਦਾਖਲ ਕਰਵਾਇਆ ਗਿਆ। ਇਸ ਦੌਰਾਨ ਸੰਸਦ 'ਚ ਕਿਸੇ ਵਲੋਂ ਇਸ ਸਾਰੇ ਵਾਕੇ ਦੀ ਵੀਡੀਓ ਬਣਾ ਲਈ ਗਈ ਅਤੇ ਬਾਅਦ 'ਚ ਯੂ-ਟਿਊਬ 'ਤੇ ਅਪਲੋਡ ...


Feb 23

ਇੰਗਲੈਂਡ 'ਚ ਗ਼ਰੀਬ ਗੋਰਿਆਂ ਨੂੰ ਵੀ ਗੁਰਦਵਾਰਿਆਂ ਦਾ ਸਹਾਰਾ

Share this News

ਲੰਡਨ :  ਇੰਗਲੈਂਡ ਦੇ ਗੁਰਦਵਾਰੇ ਹੁਣ ਤਕ ਜ਼ਿਆਦਾਤਰ ਪ੍ਰਵਾਸੀ ਪੰਜਾਬੀਆਂ ਲਈ ਹੀ ਅਕੀਦਤ ਭੇਂਟ ਕਰਨ, ਖਾਣ-ਪੀਣ ਤੇ ਰਹਿਣ-ਸਹਿਣ ਦਾ ਸਥਾਨ ਬਣੇ ਹੋਏ ਸਨ ਪਰ ਹੁਣ ਇਹ ਭਾਰੀ ਗਿਣਤੀ 'ਚ ਮੂਲ ਬਰਤਾਨਵੀ ਬੇਘਰੇ ਤੇ ਗ਼ਰੀਬ ਲੋਕਾਂ ਲਈ ਵੀ ਖਿੱਚ ਦਾ ਕੇਂਦਰ ਬਣਦੇ ਜਾ ਰਹੇ ਹਨ। ਬੇਸ਼ੱਕ ਉਹ ਗੁਰਦਵਾਰਿਆਂ 'ਚ ਮੁਫ਼ਤ ਦਾ ਖਾਣਾ ਖਾਣ ਲਈ ਹੀ ਆਉਂਦੇ ਹਨ ਪਰ ਇਸੇ ਦੌਰਾਨ ਉਹ ਬਾਬੇ ਨਾਨਕ ਦੀ ਚਲਾਈ 'ਲੰਗਰ ਪ੍ਰਥਾ' ਬਾਰੇ ਜਾਣ ਕੇ ਇਸ ਦੀ ਵਡਿਆਈ ਕਰਦੇ ਨਹੀਂ ਥਕਦੇ ਅਤੇ ਨਾਲ ਹੀ ਸਿੱਖ ਧਰਮ ਬਾਰੇ ਜਾਣਨ ਲਈ ਵੀ ਉਤਸੁਕਤਾ ਵਿਖਾਉਂਦੇ ਹਨ।  ਸਾਊਥਾਲ ਦੇ ਸਿੰਘ ਸਭਾ ਗੁਰਦਵਾਰੇ ਵਿਚ ਹਫ਼ਤੇ 'ਚ ਕੋਈ 15 ਤੋਂ 20 ਹਜ਼ਾਰ ਲੋਕ ਲੰਗਰ ਛਕਦੇ ਹਨ ਜਿਨ੍ਹਾਂ ...


Feb 23

ਬਰਤਾਨੀਆ 'ਚ ਮਹਾਤਮਾ ਗਾਂਧੀ ਦੇ ਬੁੱਤ ਦੀ ਘੁੰਡ ਚੁਕਾਈ 14 ਮਾਰਚ ਨੂੰ - ਕੈਮਰੂਨ

Share this News

ਲੰਡਨ : ਬਰਤਾਨੀਆ ਵਿਚ ਇਤਿਹਾਸਕ ਪਾਰਲੀਮੈਂਟ ਚੌਕ ਵਿਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਬੁੱਤ ਦੀ ਘੁੰਡ ਚੁਕਾਈ 14 ਮਾਰਚ ਨੂੰ ਕੀਤੀ ਜਾਵੇਗੀ | ਇਹ ਐਲਾਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਅੱਜ ਇਥੇ ਕੀਤਾ | ਪ੍ਰਧਾਨ ਮੰਤਰੀ ਕੈਮਰੂਨ ਨੇ ਅੱਜ ਇਹ ਐਲਾਨ ਉਸ ਵੇਲੇ ਕੀਤਾ ਜਦ ਗਾਂਧੀ ਸਟੈਚੂ ਮੈਮੋਰੀਅਲ ਟਰੱਸਚ ਨੂੰ ਮਿਲਣ ਵਾਲਾ ਦਾਨ 10 ਲੱਖ ਪੋਂਡ (9.56 ਕਰੋੜ ਰੁਪਏ) ਨੂੰ ਪਾਰ ਕਰ ਗਿਆ | ਇਸਪਾਤ ਕਾਰੋਬਾਰੀ ਲਕਸ਼ਮੀ ਨਿਵਾਸ ਮਿੱਤਲ ਨੇ ਇਕ ਲੱਖ ਪੌਾਡ ਤੇ ਕੇ. ਵੀ. ਕਾਮਥ ਦੀ ਅਗਵਾਈ ਵਾਲੇ ਇੰਫੋਸਿਸ ਬੋਰਡ ਨੇ 250, 000 ਪੌਾਡ ਦਿੱਤੇ | ਇਸ ਮੌਕੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਪੁੱਜਣ ਦੀ ਉਮੀਦ ਹੈ | ਮਹਾਤਮਾ ਗਾਂਧੀ ਦਾ ...


Feb 20

ਭੰਗ ਦੀ ਖੇਤੀ ਤੋਂ ਕਰਨ ਵਾਲੇ ਦੋ ਪੰਜਾਬੀਆਂ ਸਮੇਤ ਤਿੰਨਾਂ ਨੂੰ 25 ਸਾਲ ਤੋਂ ਵੱਧ ਕੈਦ

Share this News

ਲੰਡਨ : ਸਿਆਣਿਆਂ ਦਾ ਕਥਨ ਚੋਰੀ ਦਾ ਮਾਲ ਡਾਂਗਾ ਦੇ ਗਜ਼ ਉਸ ਵੇਲੇ ਹੁੰਦਾ ਪ੍ਰਤੀਤ ਜਾਪਦਾ ਹੈ ਜਦੋਂ ਵੈਸਟ ਮਿਡਲੈਂਡ ਦੇ ਵਾਲਸਾਲ ਇਲਾਕੇ 'ਚ ਵੱਸਦੇ ਚਾਚਾ-ਭਤੀਜਾ ਨਿਰਮਲ ਸੋਂਦ ਅਤੇ ਡੈਰਿਲ ਸੋਂਦ ਭੰਗ ਦੇ ਕਾਰੋਬਾਰ ਰਾਹੀਂ ਸ਼ਹਾਨਾ ਜ਼ਿੰਦਗੀ ਜਿਉਂਦੇ ਪੁਲਸ ਦੀ ਨਜ਼ਰੇ ਚੜ੍ਹ ਗਏ। 51 ਸਾਲਾ ਨਿਰਮਲ ਅਤੇ ਉਸ ਦਾ 31 ਸਾਲਾ ਭਤੀਜਾ ਡੈਰਿਲ ਜਾਅਲੀ ਨਾਵਾਂ, ਪਾਸਪੋਰਟਾਂ ਅਤੇ ਬਿਲਾਂ ਦੇ ਸਿਰ 'ਤੇ ਭੰਗ ਦੇ ਕਾਰੋਬਾਰ ਨੂੰ ਸਾਮਰਾਜ ਦੇ ਰੂਪ ਦੇਈ ਬੈਠੇ ਸਨ। ਉਨ੍ਹਾਂ ਨੇ ਦੋ ਸਾਲਾਂ ਵਿਚ 35 ਮਿਲੀਅਨ ਪੌਂਡ ਦੀ ਰਾਸ਼ੀ ਰਾਹੀਂ ਘਰ ਅਤੇ ਮਹਿੰਗੀਆਂ ਕਾਰਾਂ 'ਤੇ ਉਡਾ ਦਿੱਤੇ। ਪੁਲਸ ਵਲੋਂ ਉਨ੍ਹਾਂ ਦੇ ਭੰਗ ਦੇ ਕਾਰੋਬਾਰ ਦੀ ਪੈੜ ਨੱਪਦਿਆਂ ਨਾਰਥ ਹੈਂਪਟਨ ਸ਼ਾਇਰ ਇਲਾਕੇ ਦੀ ਇਕ ...


Feb 20

ਅਮਰੀਕਾ ਦੀ ਜੰਗ ਇਸਲਾਮ ਖ਼ਿਲਾਫ਼ ਨਹੀਂ - ਓਬਾਮਾ

Share this News

ਵਾਸ਼ਿੰਗਟਨ : ਰਾਸ਼ਟਰਪਤੀ ਬਰਾਕ ਓਬਾਮਾ ਦਾ ਕਹਿਣਾ ਹੈ ਕਿ ਅਮਰੀਕਾ ਦੀ ”ਲੜਾਈ ਇਸਲਾਮ ਨਾਲ ਨਹੀਂ” ਹੈ, ਬਲਕਿ ਉਨ੍ਹਾਂ ਲੋਕਾਂ ਨਾਲ ਹੈ ਜੋ ਧਰਮ ਦੇ ਨਾਂ ‘ਤੇ ਕੁਰਾਹੇ ਪਏ ਹੋਏ ਤੇ ਜ਼ੋਰ ਦੇ ਕੇ ਕਿਹਾ ਕਿ ਆਈ ਐਸ ਆਈ ਐਸ ਤੇ ਅਲ-ਕਾਇਦਾ ਜਿਹੇ ਦਹਿਸ਼ਤਗਰਦ ਸੰਗਠਨ ਇਕ ਅਰਬ ਮੁਸਲਮਾਨਾਂ ਲਈ ਨਹੀਂ ਬੋਲਦੇ, ਜੋ ਉਨ੍ਹਾਂ ਦੀ ਇੰਤਹਾਪਸੰਦੀ ਆਧਾਰਤ ਵਿਚਾਰਧਾਰਾ ਨੂੰ ਨਕਾਰ ਚੁੱਕੇ ਹਨ।
ਹਿੰਸਕ ਇੰਤਹਾਪ੍ਰਸਤੀ ਦੇ ਟਾਕਰੇ ਲਈ ਵਾਈਟ ਹਾਊਸ ਵਿੱਚ ਹੋਏ ਸੰਮੇਲਨ ਵਿੱਚ ਸੰਬੋਧਨ ਕਰਦਿਆਂ ਸ੍ਰੀ ਓਬਾਮਾ ਨੇ ਕਿਹਾ ਕਿ ਅਮਰੀਕਾ ਦੀ ਲੜਾਈ ਇਸਲਾਮ ਨਾਲ ਨਹੀਂ ਹੈ, ਬਲਕਿ ਉਨ੍ਹਾਂ ਲੋਕਾਂ ਨਾਲ ਹੈ ਜਿਨ੍ਹਾਂ ਨੇ ਇਸਲਾਮ ਦੀ    ਗਲਤ ਵਿਆਖਿਆ ਕਰਕੇ ਦਹਿਸ਼ਤਗਰਦੀ ਤੇ ਹਿੰਸਾ ਦਾ ਰਾਹ ਅਪਣਾਇਆ ਹੋਇਆ ਹੈ।
ਅਤਿਵਾਦੀਆਂ ਨੂੰ ...


Feb 20

ਲਾਦੇਨ ਬਦਲਣਾ ਚਾਹੁੰਦਾ ਸੀ ਅਲ-ਕਾਇਦਾ ਦਾ ਨਾਂਅ - ਅਮਰੀਕਾ

Share this News

ਵਾਸ਼ਿੰਗਟਨ : ਅਮਰੀਕਾ ਨੇ ਕਿਹਾ ਕਿ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਅਲ-ਕਾਇਦਾ ਦੀ ਪਹਿਚਾਣ ਤੋਂ ਨਿਰਾਸ਼ ਓਸਾਮਾ ਬਿਨ ਲਾਦੇਨ ਇਸ ਦਾ ਨਾਂਅ ਬਦਲਣਾ ਚਾਹੁੰਦਾ ਸੀ | ਲਾਦੇਨ ਦੀ ਇਸ ਤਰ੍ਹਾਂ ਕਰਨ ਦੀ ਵਜ੍ਹਾ ਇਸ ਸੰਗਠਨ ਨੂੰ ਇਸਲਾਮ ਦੇ ਹੋਰ ਕਰੀਬੀ ਦੇ ਤੌਰ 'ਤੇ ਪੇਸ਼ ਕਰਨਾ ਸੀ | ਪਾਕਿਸਤਾਨ 'ਚ ਅਮਰੀਕੀ ਸੁਰੱਖਿਆ ਬਲ ਨੇ ਇਕ ਵਿਸ਼ੇਸ਼ ਮੁਹਿੰਮ ਵਿਚ ਲਾਦੇਨ ਨੂੰ ਮਾਰ ਦਿੱਤਾ ਸੀ | ਵਾਈਟ ਹਾਊਸ ਦੇ ਪ੍ਰੈਸ ਸਕੱਤਰ ਜੋਸ਼ ਅਰਨੇਸਟ ਨੇ ਅਲ-ਕਾਇਦਾ ਲੀਡਰ ਦੇ ਏਬਟਾਬਾਦ ਟਿਕਾਣੇ ਤੋਂ ਮਿਲੀ ਗੁਪਤ ਜਾਣਕਾਰੀ ਦੇ ਆਧਾਰ 'ਤੇ ਇਹ ਗੱਲ ਕਹੀ ਹੈ | ਜੋਸ਼ ਨੇ ਕਿਹਾ ਕਿ ਲਾਦੇਨ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਉਸ ਨੂੰ ਨਵੀਆਂ ਭਰਤੀਆਂ ...


Feb 16

ਕੈਨੇਡਾ 'ਚ ਵਿਦਿਆਰਥੀਆਂ ਦਾ ਪੱਕਾ ਹੋਣਾ ਹੋਇਆ ਮੁਸ਼ਕਿਲ

Share this News

ਟੋਰਾਂਟੋ : ਕੈਨੇਡਾ ਵਿੱਚ ਪੱਕੇ ਹੋਣ ਦੀ ਚਾਹਤ ਨਾਲ ਗਏ ਵਿਦਿਆਰਥੀਆਂ ਲਈ ਬੁਰੀ ਖ਼ਬਰ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਵਿੱਚ ਪੱਕੇ ਵੀਜ਼ਾ ਲਈ ਅਪਲਾਈ ਕਰਨ ਦਾ ਸਿਸਟਮ ਬਦਲ ਦਿੱਤਾ ਗਿਆ ਹੈ। ਪਹਿਲਾਂ ਵਿਦਿਆਰਥੀਆਂ ਲਈ ਕੈਨੇਡੀਅਨ ਐਕਸਪੀਰੀਐੱਸ ਕਲਾਸ ਵਿੱਚ ਅਪਲਾਈ ਕਰਕੇ ਪੱਕੇ ਹੋਣ ਦੇ ਰਸਤੇ ਖੁੱਲ੍ਹੇ ਹੁੰਦੇ ਸਨ। 1 ਜਨਵਰੀ, 2015 ਤੋਂ ਲਾਗੂ ਹੋਏ ਐਕਸਪ੍ਰੈੱਸ ਐਂਟਰੀ ਸਿਸਟਮ ਨੇ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ।
ਐਕਸਪ੍ਰੈੱਸ ਐਂਟਰੀ ਸਿਸਟਮ ਸਿਸਟਮ ਕੈਨੇਡਾ ਵਿੱਚ ਪੜ੍ਹਨ ਲਈ ਆਏ ਵਿਦੇਸ਼ੀ ਵਿਦਿਆਰਥੀਆਂ ਨੂੰ ਨਿਪੁੰਨਤਾ ਦੇ ਆਧਾਰ 'ਤੇ ਪਰਮਾਨੈਂਟ ਰੈਜੀਡੈਂਸੀ (ਪੀ.ਆਰ.) ਲਈ ਅਪਲਾਈ ਕਰਨ ਦੇ ਯੋਗ ਸਮਝਦਾ ਹੈ ਅਤੇ ਇਸ ਅਧੀਨ ਪੀ.ਆਰ. ਲਈ ਵਿਦਿਆਰਥੀਆਂ ਨੂੰ ਅਰਜ਼ੀ ਭਰਨੀ ਪੈਂਦੀ ਹੈ। ...


Feb 16

ਦਿਲਚਸਪ ਕਾਨੂੰਨ : ਬੱਚੇ ਮੋਟੇ ਤਾਂ ਮਾਪਿਆਂ ਨੂੰ 50 ਹਜ਼ਾਰ ਰੁਪਏ ਜੁਰਮਾਨਾ

Share this News

ਸੈਨ ਜੁਆਨ : ਬੱਚਿਆਂ ਵਿੱਚ ਵੱਧ ਰਹੇ ਮੋਟਾਪੇ 'ਤੇ ਲਗਾਮ ਲਗਾਉਣ ਲਈ ਅਮਰੀਕਾ ਦੇ ਪਯੂਰਟੋ ਰਿਕੋ ਨੇ ਅਜੀਬ ਪਰ ਦਿਲਚਸਪ ਕਾਨੂੰਨ ਬਣਾਇਆ ਹੈ।
ਨਵੇਂ ਕਾਨੂੰਨ ਤਹਿਤ ਸਕੂਲ ਜਾਣ ਵਾਲੇ ਬੱਚੇ ਮੋਟੇ ਹੋਏ ਤਾਂ ਉਨ੍ਹਾਂ ਦੇ ਮਾਪਿਆਂ ਤੋਂ ਜੁਰਮਾਨਾ ਵਸੂਲਿਆ ਜਾਵੇਗਾ। ਬੱਚਿਆਂ ਵਿੱਚ ਮੋਟਾਪਾ ਮਿਲਣ 'ਤੇ ਘਰਵਾਲਿਆਂ ਨੂੰ ਪਹਿਲਾਂ 31 ਹਜ਼ਾਰ ਰੁਪਏ (500 ਡਾਲਰ) ਦਾ ਜੁਰਮਾਨਾ ਦੇਣਾ ਹੋਵੇਗਾ। ਇਸ ਤੋਂ ਬਾਅਦ ਵੀ ਬੱਚਾ ਪਤਲਾ ਨਹੀਂ ਹੋਇਆ ਤਾਂ ਕਰੀਬ 50 ਹਜ਼ਾਰ ਰੁਪਏ (800 ਡਾਲਰ) ਜੁਰਮਾਨਾ ਲਗੇਗਾ।
ਮੋਟਾਪੇ ਦੇ ਸ਼ਿਕਾਰ ਬੱਚਿਆਂ ਦੀ ਪਛਾਣ ਸਕੂਲ ਵਿੱਚ ਉਨ੍ਹਾਂ ਦਾ ਅਧਿਆਪਕ ਕਰਨਗੇ। ਅਜਿਹੇ ਬੱਚਿਆਂ ਨੂੰ ਪਹਿਲਾਂ ਕਾਊਂਸਲਰ ਕੋਲ ਲੈ ਜਾਇਆ ਜਾਵੇਗਾ। ਆਮ ਤੌਰ 'ਤੇ ਬੱਚਿਆਂ ਦੀ ਪੜ੍ਹਾਈ ਅਤੇ ...


Feb 16

ਇਸਲਾਮਿਕ ਸਟੇਟ ਤੋਂ ਕਿਤੇ ਖ਼ਤਰਨਾਕ ਹੋ ਸਕਦੀ ਹੈ 'ਹਿਜਬ-ਉਤ-ਤਾਹਿਰ'

Share this News

ਵਾਸ਼ਿੰਗਟਨ : ਆਪਣੀ ਖ਼ਤਰਨਾਕ ਵਿਚਾਰਧਾਰਾ ਦਾ ਪ੍ਰਚਾਰ ਕਰਨ ਸਮੇਂ ਜਾਂਚ ਤੇ ਪੁਣਛਾਣ ਤੋਂ ਚਲਾਕੀ ਨਾਲ ਬਚਦੀ ਰਹੀ ਦਹਿਸ਼ਤਗਰਦ ਇਸਲਾਮਿਕ ਗਰੁੱਪ ਹਿਜ਼ਬ-ਉਤ-ਤਾਹਿਰ ਆਈਐਸਆਈ ਤੋਂ ਕਿਤੇ ਵਧੇਰੇ ਖ਼ਤਰਨਾਕ ਸਾਬਤ ਹੋ ਸਕਦੀ ਹੈ ਤੇ ਦੱਖਣੀ ਏਸ਼ੀਆ ਵਿੱਚ ਇਸ ਦੀ ਹਾਜ਼ਰੀ ਭਾਰਤ ਲਈ ਵੱਡੀ ਫਿਕਰਮੰਦੀ ਦਾ ਕਾਰਨ ਹੋਣੀ ਚਾਹੀਦੀ ਹੈ।
ਇਹ ਖੁਲਾਸਾ ਇੱਕ ਰਿਪੋਰਟ ਵਿੱਚ ਕੀਤਾ ਗਿਆ ਹੈ। ਸੀ.ਟੀ.ਐਕਸ ਜਨਰਲ ਦੇ ਹਾਲੀਆ ਅੰਕ ਵਿੱਚ ਛਪੀ ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਿੱਥੇ ਆਈ.ਐਸ.ਆਈ.ਐਸ. ਮੀਡੀਆ ਦਾ ਧਿਆਨ ਖਿੱਚਣ ਲਈ ਘਿਨੌਣੇ ਤੋਂ ਘਿਨੌਣੇ ਤੇ ਜ਼ਾਲਮਾਨਾ ਕਾਰੇ ਕਰਦਿਆਂ ਸੀਰੀਆ ਤੇ ਇਰਾਕ ਵਿੱਚ ਮਨੁੱਖਤਾ ਦੇ ਖੂਨ ਦੀ ਪਿਆਸੀ ਹੋਈ ਫਿਰਦੀ ਹੈ ਉੱਥੇ ਐਚ.ਯੂ.ਟੀ. 'ਹਿਜ਼ਬ-ਉਤ-ਤਾਹਿਰ ਜਾਂ ਪਾਰਟੀ ਆਫ਼ ...


Feb 16

ਬ੍ਰਿਟੇਨ ਵਿੱਚ ਪਾਕਿਸਤਾਨੀ ਲਾੜੇ ਨੂੰ 20 ਮਹੀਨੇ ਦੀ ਕੈਦ

Share this News

ਲੰਡਨ : ਬ੍ਰਿਟੇਨ ਦੀ ਇਕ ਅਦਾਲਤ ਨੇ ਵਿਆਹ ਤੋਂ ਕੁੱਝ ਮਿੰਟ ਪਹਿਲਾਂ ਆਪਣੀ ਹੋਣ ਵਾਲੀ ਪਤਨੀ ਦਾ ਨਾਮ ਭੁੱਲ ਗਏ ਇਕ ਪਾਕਿਸਤਾਨੀ ਲਾੜੇ ਸਣੇ ਤਿੰਨ ਲੋਕਾਂ ਨੂੰ ਇਮੀਗ੍ਰੇਸ਼ਨ ਅਪਰਾਧ ਦੇ ਮਾਮਲੇ ਵਿੱਚ 20 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ।
ਮਾਮਲਾ ਪਿਛਲੇ ਸਾਲ ਅਕਤੂਬਰ ਦਾ ਹੈ ਜਦੋਂ ਜੁਬੇਰ ਖ਼ਾਨ ਦਾ ਵਿਆਹ ਸਮਾਗਮ ਤੋਂ ਪਹਿਲਾਂ ਵਿਆਹ ਦੀ ਰਜਿਸਟ੍ਰੇਸ਼ਨ ਕਰਾਉਣ ਦੀ ਕੋਸ਼ਿਸ਼ ਤਹਿਤ ਵਿਚੋਲੀਏ ਨੂੰ ਫ਼ੋਨ ਕਰ ਅਪਣੀ ਹੋਣ ਵਾਲੀ ਪਤਨੀ ਦਾ ਨਾਮ ਪੁੱਛਿਆ। ਇਸ 'ਤੇ ਵਿਆਹ ਰਜਿਸਟਰਡ ਕਰਨ ਵਾਲਿਆਂ ਨੂੰ ਸ਼ੱਕ ਹੋਇਆ ਅਤੇ ਉਸ ਨੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਨੌਜਵਾਨ ਅਤੇ ਵਿਚੋਲੀਏ ਨੂੰ ਹਲ ਰਜਿਸਟਰ ਦਫ਼ਤਰ ਤੋਂ ਹੀ ਗ੍ਰਿਫ਼ਤਾਰ ...[home] [1] 2  [next]1-10 of 20

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved