Internatinoal News Section

Monthly Archives: FEBRUARY 2016


Feb 29

ਆਈ.ਐੱਸ. ਤੋਂ ਬਚਣ ਲਈ ਚਿਹਰਾ ਸਾੜ ਕੇ ਬਦਸੂਰਤ ਬਣ ਰਹੀਆਂ ਹਨ ਇੱਥੇ ਦੀਆਂ ਲੜਕੀਆਂ

Share this News

ਜੈਨੇਵਾ : ਸਾਰੀ ਦੁਨੀਆਂ ਵਿਚ ਦਹਿਸ਼ਤ ਦਾ ਪ੍ਰਤੀਕ ਬਣੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸ) ਦਾ ਿਘਨਾਉਣਾ ਚਿਹਰਾ ਫਿਰ ਸਾਹਮਣੇ ਆਇਆ ਹੈ। ਉਸ ਦੇ ਅੱਤਵਾਦੀਆਂ ਨੇ ਗੁਲਾਮ ਬਣਾਈਆਂ ਯਜੀਦੀ ਭਾਈਚਾਰੇ ਦੀਆਂ ਕੁੜੀਆਂ 'ਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਬੇਇੰਤਹਾ ਜ਼ੁਲਮ ਢਾਹੇ ਹਨ। ਮਹਿਜ਼ 8 ਸਾਲ ਦੀ ਇਕ ਮਾਸੂਮ ਕੁੜੀ ਨੂੰ ਨਾ ਸਿਰਫ ਕਿੰਨੀ ਵਾਰ ਵੇਚਿਆ ਗਿਆ ਸਗੋਂ ਉਸ ਨਾਲ ਬਲਾਤਕਾਰ ਵੀ ਕੀਤਾ ਗਿਆ। ਇਕ ਹੋਰ ਯਜੀਦੀ ਲੜਕੀ ਨੇ ਤਾਂ ਆਏ ਦਿਨ ਬਲਾਤਕਾਰ ਦੀਆਂ ਘਟਨਾਵਾਂ ਤੋਂ ਦੁਖੀ ਹੋ ਕੇ ਖੁਦ ਨੂੰ ਬਦਸੂਰਤ ਬਣਾ ਲਿਆ। ਇਸਦੇ ਲਈ ਉਸ ਨੇ ਆਪਣਾ ਚਿਹਰਾ ਅੱਗ ਨਾਲ ਸਾੜ ਲਿਆ।
ਜਰਮਨ ਡਾਕਟਰ ਜੇਆਈ ਖਿਜਿਲਾਨ ਨੇ ਇਰਾਕ ਵਿਚ ਆਈਐਸ ਅੱਤਵਾਦੀਆਂ ਦੀਆਂ ਗੁਲਾਮ ਰਹੀਆਂ 1400 ਤੋਂ ...


Feb 29

ਸਭ ਤੋਂ ਵੱਧ ਭਾਰਤੀ ਭੇਜਦੇ ਹਨ ਸਵਿਟਜ਼ਰਲੈਂਡ ਨੂੰ ਨਾਜਾਇਜ਼ ਦਵਾਈਆਂ

Share this News

ਜੈਨੇਵਾ : ਆਪਣਾ ਕਾਲਾ ਧਨ ਸਵਿਟਜ਼ਰਲੈਂਡ ਦੇ ਬੈਂਕਾਂ ਵਿਚ ਲੁਕਾਉਣ ਲਈ ਭਾਰਤੀ ਬਦਨਾਮ ਰਹੇ ਹਨ। ਹੁਣ ਇੱਥੋਂ ਦੇ ਕਸਟਮਜ਼ ਵਿਭਾਗ ਨੇ ਭਾਰਤੀਆਂ ਦੀ ਇਕ ਨਵੀਂ ਕਾਰਗੁਜ਼ਾਰੀ ਦਾ ਖੁਲਾਸਾ ਕੀਤਾ ਹੈ। ਭਾਰਤ ਵੱਲੋਂ ਕਾਲੇ ਧਨ 'ਤੇ ਮੰਗੀ ਜਾ ਰਹੀ ਜਾਣਕਾਰੀ ਦੌਰਾਨ ਸਵਿੱਸ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਇੱਥੇ ਗੈਰ-ਕਾਨੂੰਨੀ ਤਰੀਕੇ ਨਾਲ ਦਵਾਈਆਂ ਭੇਜਣ ਵਿਚ ਵੀ ਭਾਰਤੀ ਸਭ ਤੋਂ ਅੱਗੇ ਹਨ।
ਸਵਿੱਸ ਸਰਕਾਰ ਦੁਆਰਾ ਹਾਲ ਹੀ ਵਿਚ ਜਾਰੀ ਅੰਕੜਿਆਂ ਮੁਤਾਬਕ ਬੀਤੇ ਸਾਲ ਜ਼ਬਤ ਕੀਤੀਆਂ ਦਵਾਈਆਂ ਵਿਚੋਂ 42 ਫੀਸਦੀ ਦਵਾਈਆਂ ਭਾਰਤ ਤੋਂ ਭੇਜੀਆਂ ਗਈਆਂ ਸਨ। ਇਹ ਸਭ ਏਸ਼ੀਅਨ ਦੇਸ਼ਾਂ ਤੋਂ ਕਾਲਾਬਾਜ਼ਾਰੀ ਜ਼ਰੀਏ ਆਉਣ ਵਾਲੇ ਦਵਾਈ ਉਤਪਾਦਾਂ ਦਾ ਦੋ ਤਿਹਾਈ ਹਿੱਸਾ ਹੈ। ਜ਼ਬਤ ਉਤਪਾਦਾਂ ਦੀ ਪਛਾਣ ਉਜਾਗਰ ਕੀਤੇ ...


Feb 29

ਪੂਰੀ ਤਰ੍ਹਾਂ ਫਿਲਮੀ ਹੈ ਜੱਸੀ-ਮਿੱਠੂ ਦੀ ਪ੍ਰੇਮ ਕਹਾਣੀ

Share this News

ਵੈਨਕੂਵਰ : ਪੰਜਾਬ ਵਿੱਚ 16 ਸਾਲ ਪਹਿਲਾਂ ਕੈਨੇਡੀਅਨ ਕੁੜੀ ਜੱਸੀ ਸਿੱਧੂ ਦੇ ਕਤਲ ਦੀ ਚਰਚਾ ਇੱਕ ਵਾਰ ਫਿਰ ਤੋਂ ਛਿੜ ਗਈ ਹੈ। ਕੈਨੇਡਾ ਦੀ ਅਦਾਲਤ ਨੇ ਜੱਸੀ ਸਿੱਧੂ ਕਤਲ ਕੇਸ ਦੇ ਮੁਲਜ਼ਮਾਂ ਮ੍ਰਿਤਕ ਦੀ ਮਾਂ ਅਤੇ ਮਾਮੇ ਦੀ ਭਾਰਤ ਹਵਾਲਗੀ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਬ੍ਰਿਟਿਸ਼ ਕੋਲੰਬੀਆ ਅਦਾਲਤ ਨੇ ਹਵਾਲਗੀ ‘ਤੇ ਰੋਕ ਲਾ ਦਿੱਤੀ ਹੈ। ਜੱਸੀ ਸਿੱਧੂ ਦਾ ਅਣਖ ਲਈ ਕੀਤਾ ਗਿਆ ਕਤਲ ਸੀ। ਜੱਸੀ ਨੂੰ ਆਪਣੀ ਜਾਨ ਇਸ ਲਈ ਦੇਣੀ ਪਈ ਕਿਉਂਕਿ ਉਹ ਪੰਜਾਬ ਦੇ ਇੱਕ ਗ਼ਰੀਬ ਆਟੋ ਚਾਲਕ ਮਿੱਠੂ ਨਾਮਕ ਨੌਜਵਾਨ ਨੂੰ ਪਿਆਰ ਕਰਦੀ ਸੀ। ਘਰਦਿਆਂ ਦੀ ਮਰਜ਼ੀ ਤੋਂ ਬਾਹਰ ਜਾ ਕੇ ਉਸ ਨੇ ਨੌਜਵਾਨ ਨਾਲ ਪਿਆਰ ਕੀਤਾ ਸੀ। ਇਸ ਘਟਨਾ ਉੱਤੇ ...


Feb 26

ਅਮਰੀਕਾ ਵਿੱਚ ਸਿੱਖਾਂ ਨਾਲ ਨਫਰਤ ਖ਼ਤਮ ਕਰਨ ਲਈ ਜੁਟਾਏ 4 ਲੱਖ ਡਾਲਰ

Share this News

ਵਾਸ਼ਿੰਗਟਨ : ਅਮਰੀਕਾ 'ਚ ਸਿੱਖਾਂ ਪ੍ਰਤੀ ਉਥੋਂ ਦੀ ਸਰਕਾਰ ਤੇ ਸੁਰੱਖਿਆ ਤੰਤਰ ਵਿਚਾਲੇ ਨਫ਼ਰਤ ਭਰੇ ਵਿਵਹਾਰ ਤੇ ਨਸਲਕੁਸ਼ੀ ਦੀਆਂ ਖ਼ਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ | ਇਸ ਲਈ ਅਮਰੀਕਾ 'ਚ ਰਹਿਣ ਵਾਲੇ ਸਿੱਖਾਂ ਨੇ ਸਿੱਖ ਧਰਮ ਪ੍ਰਤੀ ਸੋਚ ਬਦਲਣ ਲਈ ਇਕ ਰਾਸ਼ਟਰੀ ਪ੍ਰਚਾਰ ਮੁਹਿੰਮ ਚਲਾਉਣ ਦੀ ਸੋਚੀ | ਇਸ ਲਈ ਪੈਸੇ ਇਕੱਠੇ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਇਸੇ ਤਹਿਤ 4 ਲੱਖ ਡਾਲਰ ਇਕੱਠੇ ਕਰ ਲਏ ਗਏ ਹਨ | ਇਹ ਪਹਿਲੀ ਵਾਰ ਹੈ ਜਦੋਂ ਸਿੱਖਾਂ ਨੇ ਆਪਣੇ ਧਰਮ ਪ੍ਰਤੀ ਜਾਗਰੂਕਤਾ ਮੁਹਿੰਮ ਲਈ ਇੰਨੀ ਵੱਡੀ ਰਾਸ਼ੀ ਇਕੱਠੀ ਕੀਤੀ ਹੋਵੇ | ਇਸ ਤੋਂ ਪਹਿਲਾਂ ਦਾ ਰਿਕਾਰਡ 90 ਹਜ਼ਾਰ ਡਾਲਰ ਇਕੱਠੇ ਕਰਨ ਦਾ ਹੈ | ਫ਼ੰਡ ਰੇਂਜਿੰਗ ਦਾ ...


Feb 26

ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਵਿਵਾਦਾਂ ਵਿੱਚ ਫਸੇ

Share this News

ਨਿਊਯਾਰਕ : ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਲੜ ਰਹੇ ਡੋਨਾਲਡ ਟਰੰਪ ਰਾਜ ਕੁਮਾਰੀ ਡਾਇਨਾ ਬਾਰੇ ਦਿੱਤੇ ਗਏ ਬਿਆਨ ਨੂੰ ਲੈ ਕੇ ਵਿਰੋਧੀ ਧਿਰ ਦੇ ਨਿਸ਼ਾਨੇ ਤੇ ਆ ਗਏ ਹਨ। 90 ਦੇ ਦਹਾਕਿਆਂ ਦੌਰਾਨ ਟਰੰਪ ਨੇ ਇੱਕ ਰੇਡੀਓ ਸ਼ੋਅ ਵਿੱਚ ਬ੍ਰਿਟੇਨ ਦੀ ਰਾਜਕੁਮਾਰੀ ਡਾਇਨਾ ਨੂੰ ਪਾਗਲ ਕਰਾਰ ਦਿੱਤਾ ਸੀ ਅਤੇ ਇਹ ਵੀ ਕਿਹਾ ਸੀ ਕਿ ਉਹ ਉਸ ਦੀ ਨੇੜਤਾ ਹਾਸਲ ਕਰਨਾ ਚਾਹੁੰਦੇ ਹਨ। ਟਰੰਪ ਦੇ ਵਿਵਾਦਤ ਬਿਆਨਾਂ ਦੀ ਇੱਕ ਵੈੱਬਸਾਈਟ ਨੇ ਵੱਡੀ ਲਿਸਟ ਬਣਾਈ ਹੈ, ਜਿਸ ਵਿੱਚ ਕਈ ਅਜਿਹੇ ਬਿਆਨ ਹਨ, ਜੋ ਉਸ ਦੀ ਰਾਸ਼ਟਰਪਤੀ ਚੋਣ ਮੁਹਿੰਮ ਨੂੰ ਪ੍ਰਭਾਵਤ ਕਰ ਸਕਦੇ ਹਨ। ਟਰੰਪ ਨੇ ਇਹ ਬਿਆਨ ਡਾਇਨਾ ਨੂੰ ਸੁਪਰ ਮਾਡਲ ਸੁੰਦਰੀ ਕਹਿੰਦਿਆਂ ਉਸ ਬਾਰੇ ਕਈ ਅਪਮਾਨਜਨਕ ਗੱਲਾਂ ...


Feb 26

ਸਕਾਟਲੈਂਡ ''ਚ ''ਮੇਕ ਇਨ ਇੰਡੀਆ'' ਸਮਾਰੋਹ ਮਨਾਇਆ ਗਿਆ

Share this News

ਲੰਡਨ : ਸਕਾਟਿਸ਼ ਡਿਵੈਲਪਮੈਂਟ ਵਲੋਂ ਭਾਰਤੀ ਕੌਾਸਲੇਟ ਜਨਰਲ ਐਡਨਿਬਰਾ, ਕਨਫੈੱਡਰੇਸ਼ਨ ਆਫ਼ ਇੰਡੀਆ ਤੇ ਯੂ.ਕੇ. ਇੰਡੀਆ ਬਿ੍ਟਿਸ਼ ਕੌਾਸਲ ਦੇ ਸਹਿਯੋਗ ਨਾਲ ਸ਼ੈਰੇਟਨ ਗਰੈਂਡ ਹੋਟਲ, ਐਡਿਨਬਰਾ ਸਕਾਟਲੈਂਡ 'ਚ ਵਿਸ਼ੇਸ਼ 'ਮੇਕ ਇੰਨ ਇੰਡੀਆ' ਸਾਮਗਮ ਕਰਵਾਇਆ ਗਿਆ | ਇਸ ਮੌਕੇ ਸਕਾਟਿਸ਼ ਡਿਵੈਲਪਮੈਂਟ ਇੰਟਰਨੈਸ਼ਨਲ ਦੀ ਟਰੇਡ ਐਾਡ ਸਰਵਿਸਜ਼ ਦੀ ਮੁਖੀ ਮਿਸ ਸੂਜ਼ਾਨ ਸੋਸਨਾ ਨੇ ਜੀ ਆਇਆਂ ਕਿਹਾ | ਉਪਰੰਤ ਭਾਰਤੀ ਕੌਾਸਲੇਟ ਜਨਰਲ ਸੀ. ਔਸਕਰ ਕਰਕੇਟਾ ਤੇ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਡਾ. ਵਰਿੰਦਰ ਪੋਲ ਨੇ ਸੰਬੋਧਨ ਕਰਦਿਆਂ 'ਮੇਕ ਇੰਨ ਇੰਡੀਆ' ਮਿਸ਼ਨ ਬਾਰੇ ਦੱਸਿਆ | ਸਮਾਗਮ ਵਿਚ ਸਕਾਟਲੈਂਡ ਦੇ 40 ਦੇ ਕਰੀਬ ਕਾਰੋਬਾਰੀ, ਨਿਵੇਸ਼ਕ ਤੇ ਕੰਪਨੀ ਮਾਲਕਾਂ ਨੇ ਸ਼ਮੂਲੀਅਤ ਕੀਤੀ | ਕਾਰੋਬਾਰੀ ਸੈਕਟਰ ਨਾਲ ਜੁੜੇ ਭਾਰਤੀਆਂ ਤੇ ਹੋਰਨਾਂ ਨੇ ਆਪਣੇ ਉਤਪਾਦਾ ...


Feb 23

ਲੋਕ ਮੈਨੂੰ ''ਸੀਰੀਆ ਬਚਾਉਣ ਵਾਲੇ'' ਵਿਅਕਤੀ ਦੇ ਰੂਪ ਵਿੱਚ ਯਾਦ ਰੱਖਣਗੇ - ਅਸਦ

Share this News

ਮੈਡਰਿੱਡ : ਰਾਸ਼ਟਰਪਤੀ ਬਸ਼ਰ ਅਲ ਅਸਦ ਚਾਹੁੰਦੇ ਹਨ ਕਿ ਹੁਣ ਤੋਂ 10 ਸਾਲ ਬਾਅਦ ਲੋਕ ਉਨ੍ਹਾਂ ਨੂੰ ਅਜਿਹੇ ਵਿਅਕਤੀ ਦੇ ਨਾਮ ਤੋਂ ਯਾਦ ਕਰਨਗੇ ਜਿਸਨੇ ਸੀਰੀਆ ਨੂੰ ਬਚਾਇਆ। ਇਹ ਗੱਲ ਅਸਦ ਨੇ ਇੱਕ ਅਖ਼ਬਾਰ ਵਿੱਚ ਕਹੀ ਹੈ। ਸੀਰੀਆ ਵਿੱਚ ਤਕਰੀਬਨ 6 ਸਾਲ ਤੋਂ ਹਿੰਸਕ ਗ੍ਰਹਿ ਯੁੱਧ ਚੱਲ ਰਿਹਾ ਹੈ ਅਤੇ ਇਸ ਦਾ ਅੰਤ ਕਰਨ ਲਈ ਭਵਿੱਖ ਨਾਲ ਸਿੱਧਾ ਸੰਬੰਧ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਯੁੱਧ ਵਿਰਾਮ ਲਾਗੂ ਕਰਨ ਲਈ ਤਾਂ ਤਿਆਰ ਸਨ, ਪਰ ਸ਼ਰਤ ਇਹ ਸੀ ਕਿ ਬਾਗੀ ਲੋਕ ਅਤੇ ਤੁਰਕੀ ਵਰਗੇ ਦੇਸ਼ ਆਪਣਾ ਆਧਾਰ ਬਣਾਉਣ ਲਈ ਇਸ ਦੀ ਵਰਤੋਂ ਨਾ ਕਰਨ। ਅਸਦ ਨੇ ਕਿਹਾ, ''ਅਗਲੇ 10 ਸਾਲ ਤੱਕ ਮੈਂ ਰਾਸ਼ਟਰਪਤੀ ਦੇ ਤੌਰ ...


Feb 23

14 ਜਨਵਰੀ ਤੋਂ ਹਿਰਾਸਤ 'ਚ ਹੈ ਮਸੂਦ ਅਜ਼ਹਰ - ਅਜ਼ੀਜ਼

Share this News

ਇਸਲਾਮਾਬਾਦ : ਪਾਕਿਸਤਾਨ ਨੇ ਪਹਿਲੀ ਵਾਰ ਮੰਨਿਆ ਹੈ ਕਿ ਪਠਾਨਕੋਟ ਹਵਾਈ ਅੱਡੇ 'ਤੇ ਹੋਏ ਅੱਤਵਾਦੀ ਹਮਲੇ ਵਿੱਚ ਦੋਸ਼ੀ ਠਹਿਰਾਏ ਜਾ ਰਹੇ ਜੈਸ਼-ਏ-ਮੁਹੰਮਦ ਦੇ ਮੁਖੀ ਅਜ਼ਹਰ ਮਸੂਦ ਹਿਰਾਸਤ ਵਿੱਚ ਹਨ। ਉਨ੍ਹਾਂ ਨੂੰ 14 ਜਨਵਰੀ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਇੱਕ ਭਾਰਤੀ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਇਸ ਦੀ ਪੁਸ਼ਟੀ ਕੀਤੀ ਹੈ। ਅਜ਼ੀਜ਼ ਨੇ ਇਹ ਵੀ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਲਈ ਪਾਕਿਸਤਾਨ ਵਿਸ਼ੇਸ਼ ਜਾਂਚ ਟੀਮ ਛੇਤੀ ਹੀ ਭਾਰਤ ਜਾਵੇਗੀ। ਸਰਤਾਜ ਅਜ਼ੀਜ਼ ਨੇ ਮੰਨਿਆ ਹੈ ਕਿ ਪਠਾਨਕੋਟ ਹਮਲੇ ਦੌਰਾਨ ਜਿਸ ਮੋਬਾਇਲ ਸਿੰਮ 'ਤੇ ਗੱਲਬਾਤ ਕੀਤੀ ਗਈ ਸੀ, ਉਨ੍ਹਾਂ ਵਿੱਚੋਂ ਇੱਕ ਚੱਲ ਰਿਹਾ ਹੈ, ਜਦੋਂ ਕਿ ...


Feb 23

ਪਾਕਿਸਤਾਨ 'ਚ ਹਿੰਦੂ ਮੈਰਿਜ ਐਕਟ ਮੰਨਜ਼ੂਰ

Share this News

ਇਸਲਾਮਾਬਾਦ : ਪਾਕਿਸਤਾਨ 'ਚ ਹਿੰਦੂ ਮੈਰਿਜ ਐਕਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਪਾਕਿ 'ਚ ਵਸਦੇ ਹਿੰਦੂ ਘੱਟ ਗਿਣਤੀ ਭਾਈਚਾਰੇ ਵੱਲੋਂ ਲੰਮੇ ਸਮੇਂ ਤੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ। ਸਥਾਨਕ ਸੰਸਦੀ ਕਮੇਟੀ ਵੱਲੋਂ ਹਿੰਦੂ ਮੈਰਿਜ ਐਕਟ ਨੂੰ ਸਰਬਸੰਮਤੀ ਨਾਲ ਮਨਜ਼ੂਰ ਕਰ ਲਿਆ ਗਿਆ ਹੈ। 
ਜਾਣਕਾਰੀ ਮੁਤਾਬਕ ਕਾਨੂੰਨ ਤੇ ਨਿਆਂ ਬਾਰੇ ਕੌਮੀ ਅਸੈਂਬਲੀ ਦੀ ਸਥਾਈ ਕਮੇਟੀ ਨੇ ਹਿੰਦੂ ਮੈਰਿਜ ਐਕਟ 2015 ਦੇ ਆਖਰੀ ਖਰੜੇ ਨੂੰ ਪਾਸ ਕਰ ਦਿੱਤਾ ਹੈ। ਕਮੇਟੀ ਦੀ ਮੀਟਿੰਗ 'ਚ 5 ਕਾਨੂੰਨੀ ਮਾਹਿਰਾਂ ਨੂੰ ਬੁਲਾਇਆ ਗਿਆ ਸੀ। ਹੁਣ ਜਲਦੀ ਹੀ ਇਹ ਬਿੱਲ ਕੌਮੀ ਅਸੈਂਬਲੀ 'ਚ ਪੇਸ਼ ਕੀਤਾ ਜਾਵੇਗਾ। ਇੱਥੇ ਇਸ ਬਿੱਲ ਦੇ ਪਾਸ ਹੋਣ ਦੀ ਪੂਰੀ ਉਮੀਦ ਹੈ ਕਿਉਂਕਿ ਸੱਤਾਧਿਰ ਪਾਕਿਸਤਾਨ ਮੁਸਲਿਮ ...


Feb 23

ਅਮਰੀਕਾ 'ਚ ਸਿੱਖ ਨਸਲੀ ਵਿਤਕਰੇ ਦਾ ਸ਼ਿਕਾਰ

Share this News

ਸਾਨ ਫਰਾਂਸਿਸਕੋ : ਵਾਰਿਸ ਆਹਲੂਵਾਲੀਆ ਤੋਂ ਬਾਅਦ ਇੰਟਰਨੈਸ਼ਨਲ ਏਅਰਪੋਰਟ 'ਤੇ ਇੱਕ ਹੋਰ ਸਿੱਖ ਨੂੰ ਬਦਸਲੂਕੀ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਨੂੰ ਏਅਰਪੋਰਟ ਅਧਿਕਾਰੀਆਂ ਨੇ ਪਗੜੀ ਉਤਾਰਨ ਲਈ ਮਜ਼ਬੂਰ ਕੀਤਾ। ਸਾਨ ਫਰਾਂਸਿਸਕੋ ਏਅਰਪੋਰਟ 'ਤੇ ਸਿੱਖ ਕਾਮੇਡੀਅਨ ਜਸਮੀਤ ਸਿੰਘ ਨੂੰ ਸੁਰੱਖਿਆ ਕਾਰਨਾਂ ਕਰਕੇ ਪਗੜੀ ਉਤਾਰਨ ਲਈ ਕਿਹਾ ਗਿਆ। ਵਾਰਿਸ ਆਹਲੂਵਾਲੀਆ ਨੂੰ ਏਅਰਪੋਰਟ 'ਤੇ ਪਗੜੀ ਉਤਾਰਨ ਲਈ ਮਜ਼ਬੂਰ ਕੀਤੇ ਜਾਣ ਤੋਂ ਬਾਅਦ ਇਹ ਕਿਸੇ ਪ੍ਰਸਿੱਧ ਸਿੱਖ ਹਸਤੀ ਨੂੰ ਨਿਸ਼ਾਨਾ ਬਣਾਏ ਜਾਣ ਦਾ ਦੂਜਾ ਮਾਮਲਾ ਹੈ। 
ਜਸਮੀਤ ਸਿੰਘ 'ਜਸ ਰੀਗਨ' ਦੇ ਨਾਂ ਨਾਲ ਮਸ਼ਹੂਰ ਹੈ ਅਤੇ ਭਾਰਤੀ ਮੂਲ ਦਾ ਕੈਨੇਡੀਅਨ ਕਾਮੇਡੀਅਨ ਹੈ। ਜਸਮੀਤ ਸਿੰਘ ਨੇ ਟਵਿੱਟਰ 'ਤੇ ਪੋਸਟ ਪਾ ਕੇ ਏਅਰਪੋਰਟ 'ਤੇ ਆਪਣੇ ਨਾਲ ਹੋਈ ਇਸ ਘਟਨਾ ਦੀ ਜਾਣਕਾਰੀ ...[home] [1] 2 3 4 5  [next]1-10 of 45

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved