Internatinoal News Section

Monthly Archives: FEBRUARY 2017


Feb 25

ਅਮਰੀਕਾ ‘ਚ ਨਸਲੀ ਹਮਲਾ : ਭਾਰਤੀ ਇੰਜੀਨੀਅਰ ਦੀ ਗੋਲੀ ਮਾਰ ਕੇ ਹੱਤਿਆ

Share this News

ਵਾਸ਼ਿੰਗਟਨ :  ਅਮਰੀਕਾ ਦੇ ਕੈਨਸਸ ਸ਼ਹਿਰ ਦੇ ਓਲੈਥ ਇਲਾਕੇ ਦੇ ਇੱਕ ਬਾਰ ਵਿੱਚ ਹਮਲਾਵਰਾਂ ਨੇ ਭਾਰਤੀ ਇੰਜਨੀਅਰਾਂ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ ਦਿੱਤਾ। ਇਸ ਵਿੱਚ ਸ਼੍ਰੀਨਿਵਾਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸ ਦੇ ਦੋ ਦੋਸਤ ਗੰਭੀਰ ਜ਼ਖਮੀ ਹੋ ਗਏ। ਅਲੋਕ ਮਦਸਾਨੀ ਤੇ ਇੱਕ ਹੋਰ ਭਾਰਤੀ ਨੌਜਵਾਨ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਨਾਲ ਜੂਝ ਰਹੇ ਹਨ। ਇਹ ਘਟਨਾ ਬੁੱਧਵਾਰ ਦੀ ਰਾਤ ਨੂੰ ਵਾਪਰੀ ਹੈ। ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ‘ਮੇਰੇ ਦੇਸ਼ ਵਿੱਚੋਂ ਵਾਪਸ ਚਲੇ ਜਾਓ’ ਕਹਿ ਤਿੰਨਾਂ ਭਾਰਤੀ ਨੌਜਵਾਨਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਚਾਨਕ ਹੋਏ ਹਮਲੇ ਵਿੱਚ ਗਾਰਮਿਨ ਕੰਪਨੀ ਦੇ ਓਲੈਥ ਮੁੱਖ ਦਫਤਰ ‘ਚ ਨੌਕਰੀ ਕਰਦੇ 32 ਸਾਲਾ ਇੰਜਨੀਅਰ ਸ੍ਰੀਨਿਵਾਸ ਕੁਚੀਭੋਤਲਾ ਦੀ ...


Feb 25

ਮਰਹੂਮ ਨੇਤਾ ਮਨਮੀਤ ਸਿੰਘ ਭੁੱਲਰ ਦੇ ਨਾਂਅ 'ਤੇ ਰੱਖਿਆ ਜਾ ਸਕਦੈ ਹਲਕਾ ਗਰੀਨਵੇਅ ਦਾ ਨਾਂਅ

Share this News

ਕੈਲਗਰੀ : ਕੈਲਗਰੀ ਦੇ ਚੋਣ ਹਲਕਾ ਕੈਲਗਰੀ ਗਰੀਨ ਵੇਅ ਦਾ ਨਾਂ ਬਦਲਕੇ "ਕੈਲਗਰੀ ਭੁੱਲਰ” ਰੱਖਣ ਦੀ ਮੰਗ ਨੂੰ ਹੁਣ ਬੂਰ ਪੈਣ ਦੀਆਂ ਉਮੀਂਦਾ ਬੱਝੀਆਂ ਹਨ। ਕੈਲਗਰੀ ਗਰੀਨ ਵੇਅ ਤੋਂ ਹੀ ਮੌਜੂਦਾ ਐਮ ਐਲ ਏ ਪ੍ਰਭ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਕਾਫੀ ਸਮੇਂ ਤੋਂ ਇਹ ਕੁੱਝ ਕਰਨ ਦੀ ਦਿਲੀ ਇੱਛਾ ਸੀ , ਪਰ ਹੁਣ ਜਦੋਂ ਸਮੁੱਚੀ ਪਾਰਟੀ ਅਤੇ ਪਾਰਟੀ ਲੀਡਰ ਰਿੱਕ ਮਕਾਈਵਰ ਨੇ ਵੀ ਇਸ ਸਬੰਧੀ ਆਪਣੀ ਦਿਲੀ ਇੱਛਾ ਵਿਖਾਈ ਹੈ ਤਾਂ ਹੁਣ ਅਲਬਰਟਾ ਇਲੈਕਟੋਰਲ ਬਾਊਂਡਰੀ ਕਮਿਸਨ ਨਾਲ ਇਸ ਸਬੰਧੀ ਮੀਟਿੰਗਾਂ ਦਾ ਸਿਲਸਿਲਾ ਸੂਰੂ ਹੋਇਆ ਹੈ। ਪਾਰਟੀ ਲੀਡਰ ਰਿੱਕ ਮਕਾਈਵਰ ਨੇ ਅੱਜ ਕਮਿਸਨ ਨਾਲ ਮੀਟਿੰਗ ਰੱਖੀ ਹੈ ਜਿਸ ਸਬੰਧੀ ਬਹੁਤ ਹੀ ਹਾਂ ...


Feb 25

ਦੂਜੀ ਧਰਤੀ ਦੀ ਹੋਂਦ ਛੇਤੀ ਬਣ ਸਕਦੀ ਹੈ ਹਕੀਕਤ

Share this News

ਵਾਸ਼ਿੰਗਟਨ : ਅਮਰੀਕੀ ਸਪੇਸ ਏਜੰਸੀ ਨਾਸਾ ਨੇ ਐਲਾਨ ਕੀਤਾ ਹੈ ਕਿ ਵਿਗਿਆਨਕਾਂ ਨੂੰ ਇਕ ਨਵੇਂ ਸੌਰ ਮੰਡਲ ਦਾ ਪਤਾ ਲੱਗਾ ਹੈ। ਨਾਸਾ ਨੇ ਇਸ ਸੰਬੰਧ 'ਚ ਟਵੀਟ ਕਰਦੇ ਹੋਏ ਕਿਹਾ ਕਿ ਸਾਡੇ ਸੌਰ ਮੰਡਲ ਦੇ ਬਾਹਰ 'ਰਿਹਾਇਸ਼ੀ ਜ਼ੋਨ' 'ਚ ਇਕ ਤਾਰੇ ਦੇ ਆਲੇ-ਦੁਆਲੇ ਘੁੰਮਦੇ ਧਰਤੀ ਦੇ ਆਕਾਰ ਦੇ ਸੱਤ ਨਵੇਂ ਗ੍ਰਹਿ ਮਿਲੇ ਹਨ। ਨਾਸਾ ਨੇ ਇਸ ਨੂੰ ਨਵਾਂ ਰਿਕਾਰਡ ਦੱਸਿਆ ਹੈ। ਇਸ ਏਜੰਸੀ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਸਪੇਸ ਟੈਲੀਸਕੋਪ ਨੇ ਪਾਇਆ ਕਿ ਇਹ ਗ੍ਰਹਿ ਧਰਤੀ ਦੇ ਆਕਾਰ ਦੇ ਹਨ ਅਤੇ ਰਿਹਾਇਸ਼ੀ ਜ਼ੋਨ ਦੇ ਦਾਇਰੇ 'ਚ ਹਨ। 
ਦਹਾਕਿਆਂ ਤੋਂ ਸਪੇਸ 'ਚ ਜੀਵਨ ਦੀ ਤਲਾਸ਼ 'ਚ ਲੱਗੇ ਵਿਗਿਆਨੀ ਏਲੀਅਨ ਕਿਸਮ ਦੇ ਜੀਵਨ ਦੇ ਕਿਆਸ ਲਗਾਉਂਦੇ ...


Feb 25

ਹੁਣ ਜ਼ਲਦ ਹੀ ਬਣੇਗੀ ਮੈਕਸੀਕੋ ਦੀ ਸਰਹੱਦ ‘ਤੇ ਕੰਧ - ਟਰੰਪ

Share this News

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਦੇਸ਼ ਦਿੱਤੇ ਹਨ ਕਿ ਮੈਕਸੀਕੋ ਦੀ ਸਰਹੱਦ ‘ਤੇ ਪ੍ਰਸਤਾਵਿਤ ਕੰਧ ਦਾ ਨਿਰਮਾਣ ਜਲਦੀ ਹੀ ਸ਼ੁਰੂ ਹੋ ਜਾਵੇਗਾ। ਟਰੰਪ ਨੇ ਕੰਜ਼ਰਵੇਟਿਵ ਪਾਲਿਟੀਕਲ ਐਕਸ਼ਨ ਕਾਂਗਰਸ ਨੂੰ ਆਪਣੇ ਸੰਬੋਧਨ ਦੇ ਦੌਰਾਨ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਆਪਣੇ ਨਾਗਰਿਕਾਂ ਨੂੰ ਪਹਿਲ ਦੇਣਗੇ ਅਤੇ ਸਰਹੱਦ ‘ਤੇ ਵਿਸ਼ਾਲ ਕੰਧ ਬਣਾਉਣਗੇ। ਟਰੰਪ ਨੇ ਕਿਹਾ,”ਅਸੀਂ ਕੰਧ ਬਣਾ ਰਹੇ ਹਾਂ।
ਅਸੀਂ ਬਹੁਤ ਜਲਦੀ ਹੀ ਨਿਰਮਾਣ ਸ਼ੁਰੂ ਕਰਨ ਜਾ ਰਹੇ ਹਾਂ। ਇਹ ਕੰਮ ਸਮੇਂ ਤੋਂ ਬਹੁਤ ਪਹਿਲਾਂ ਹੋਵੇਗਾ। ਇਸ ਕੰਧ ਦੇ ਨਿਰਮਾਣ ‘ਤੇ ਲਗਭਗ 21.5 ਅਰਬ ਡਾਲਰ ਤਕ ਲਾਗਤ ਲੱਗਣ ਦੀ ਸੰਭਾਵਨਾ ਹੈ। ਟਰੰਪ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਇਸ ਦੀਵਾਰ ਦਾ ਖਰਚਾ ...


Feb 25

ਦੇਸ਼ ਨਿਕਾਲੇ ਤੋਂ ਘਬਰਾਏ ਨਾਜਾਇਜ਼ ਪਰਵਾਸੀ ਘਰਾਂ ‘ਚ ਹੋਏ ਕੈਦ

Share this News

ਵਾਸ਼ਿੰਗਟਨ : ਟਰੰਪ ਪ੍ਰਸ਼ਾਸਨ ਦੇ ਨਾਜਾਇਜ਼ ਪਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਕੱਢਣ ਦੇ ਨਵੇਂ ਫਰਮਾਨ ਤੋਂ ਬਾਅਦ ਬਗੈਰ ਦਸਤਾਵੇਜ਼ਾਂ ਦੇ ਇੱਥੇ ਰਹਿ ਰਹੇ ਕਰੋੜਾਂ ਲੋਕ ਬੁਰੀ ਤਰ੍ਹਾਂ ਨਾਲ ਡਰ ਗਏ ਹਨ। ਉਹ ਨਾ ਤਾਂ ਚਰਚਾ ਜਾ ਰਹੇ ਹਨ ਨਾ ਕਿਸੇ ਸਟੋਰ ਵਿਚ ਸ਼ਾਪਿੰਗ ਨੂੰ ਜਾ ਰਹੇ ਹਨ, ਨਾ ਡਾਕਟਰਾਂ ਨੂੰ ਮਿਲ ਰਹੇ ਹਨ ਅਤੇ ਨਾ ਹੀ ਵਾਹਨ ਚਲਾ ਰਹੇ ਹਨ। ਕਈ ਜਗ੍ਹਾ ਤਾਂ ਉਹ ਘਰਾਂ ਵਿਚ ਵੀ ਕੈਦ ਹੋ ਗਏ ਹਨ, ਤਾਕਿ ਕਿਤੇ ਉਨ੍ਹਾਂ ‘ਤੇ ਕੋਈ ਦੋਸ਼ ਲਾ ਕੇ ਦੇਸ਼ ਨਿਕਾਲਾ ਨਾ ਦੇ ਦਿੱਤਾ ਜਾਵੇ।
ਇਨ੍ਹਾਂ ਨਾਜਾਇਜ਼ ਪਰਵਾਸੀਆਂ ਵਿਚ ਤਿੰਨ ਲੱਖ ਭਾਰਤੀ ਵੀ ਸ਼ਾਮਲ ਹਨ। ਨਵੇਂ ਆਦੇਸ਼ ਵਿਚ ਨਾਜਾਇਜ਼ ਪਰਵਾਸੀਆਂ ਨੂੰ ਸ਼ੱਕ ਹੈ ਕਿ ਜਨਤਕ ...


Feb 25

ਭਾਰਤ ਕੋਲ ਮੈਨੂੰ ਵਾਪਸ ਲਿਜਾਣ ਦਾ ਕੋਈ ਕਾਨੂੰਨੀ ਅਧਾਰ ਨਹੀਂ  - ਮਾਲਿਆ

Share this News

ਲੰਡਨ  : 8000 ਕਰੋੜ ਰੁਪਏ ਦਾ ਕਰਜ਼ ਲੈ ਕੇ ਦੇਸ਼ ਤੋਂ ਭੱਜੇ ਵਿਜੈ ਮਾਲਿਆ ਨੇ ਇੱਥੇ ਫਾਰਮੁੱਲਾ ਵੰਨ ਦੀ ਆਪਣੀ ਟੀਮ ਸਹਾਰਾ ਫੋਰਸ ਇੰਡੀਆ ਨੂੰ ਲਾਂਚ ਕੀਤਾ। ਇਸ ਤੋਂ ਬਾਅਦ ਉਨ੍ਹਾ ਵੀਰਵਾਰ ਨੂੰ ਟਵੀਟ ਕਰਕੇ ਭਾਰਤੀ ਮੀਡੀਆ, ਬੀ ਜੇ ਪੀ ਅਤੇ ਕਾਂਗਰਸ ਦਾ ਬਿਨਾਂ ਨਾਂਅ ਲਏ ਨਿਸ਼ਾਨਾ ਸਾਧਿਆ। ਉਨ੍ਹਾ ਕਿਹਾ, ''ਭਾਰਤੀ ਅਥਾਰਟੀਜ਼ ਕੋਲ ਮੈਨੂੰ ਬਰਤਾਨੀਆ ਤੋਂ ਭਾਰਤ ਲੈ ਕੇ ਜਾਣ ਲਈ ਕੋਈ ਕਾਨੂੰਨੀ ਅਧਾਰ ਨਹੀਂ ਹੈ। ਜਦੋਂ ਤੱਕ ਮੈਂ ਦੋਸ਼ੀ ਕਰਾਰ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਇਸ ਦੇਸ਼ ਦੇ ਕਾਨੂੰਨ ਤਹਿਤ ਮੈਂ ਸੁਰੱਖਿਅਤ ਹਾਂ।'' ਜ਼ਿਕਰਯੋਗ ਹੈ ਕਿ ਮਾਲਿਆ ਪਿਛਲੇ ਕਰੀਬ 1 ਸਾਲ ਤੋਂ ਭਾਰਤ ਛੱਡ ਕੇ ਲੰਡਨ 'ਚ ਰਹਿ ਰਿਹਾ ਹੈ। 
ਭਾਰਤੀ ਮੀਡੀਆ ਨੇ ਫਾਰਮੂਲਾ ਵੰਨ ...


Feb 25

ਨਾਸਾ ਨੇ ਪੁਲਾੜ 'ਚ ਉਗਾਈ ਬੰਦ ਗੋਭੀ

Share this News

ਵਾਸ਼ਿੰਗਟਨ : ਪੁਲਾੜ ਯਾਤਰੀਆਂ ਨੇ ਲਗਭਗ ਇੱਕ ਮਹੀਨੇ ਦੇ ਯਤਨਾਂ ਮਗਰੋਂ ਕੌਮਾਂਤਰੀ ਪੁਲਾੜ ਕੇਂਦਰ ਵਿੱਚ ਚੀਨੀ ਬੰਦਗੋਭੀ ਉਗਾਈ। ਨਾਸਾ ਮੁਤਾਬਕ ਪੁਲਾੜ ਯਾਤਰੀ ਪੇਗੀ ਵਿਟਸਨ ਨੇ ਜਾਪਾਨ ਦੀ 'ਤੋਕਿਓ ਬੇਕਾਨਾ' ਨਾਮਕ ਚੀਨੀ ਗੋਭੀ ਉਗਾਈ। ਪੁਲਾੜ ਕੇਂਦਰ ਦੇ ਪੁਲਾੜ ਯਾਤਰੀਆਂ ਨੂੰ ਇਨ੍ਹਾਂ ਵਿਚੋਂ ਕੁਝ ਗੋਭੀ ਖਾਣ ਲਈ ਮਿਲੇਗੀ ਅਤੇ ਬਾਕੀ ਨਾਸਾ ਦੇ ਕੈਨੇਡੀ ਪੁਲਾੜ ਕੇਂਦਰ ਵਿੱਚ ਵਿਗਿਆਨੀ ਅਧਿਐਨ ਲਈ ਸੁਰੱਖਿਅਤ ਰੱਖੀ ਜਾਵੇਗੀ। ਇਹ ਪੁਲਾੜ ਕੇਂਦਰ ਵਿੱਚ ਉਗਾਈ ਜਾਣ ਵਾਲੀ ਪੰਜਵੀਂ ਫ਼ਸਲ ਹੋਵੇਗੀ ਅਤੇ ਪਹਿਲੀ ਚੀਨੀ ਗੋਭੀ। ਚੀਨੀ ਗੋਭੀ ਦੀ ਚੋਣ ਅਨੇਕ ਪੱਤੇਦਾਰ ਸਬਜ਼ੀਆਂ ਦੇ ਮੁਲਾਂਕਣ ਬਾਅਦ ਕੀਤੀ ਗਈ। ਨਾਸਾ ਦੇ ਮੁਤਾਬਕ ਉਸ ਦੇ ਜੌਨਸਨ ਪੁਲਾੜ ਕੇਂਦਰ ਦੇ ਪੁਲਾੜ ਖੁਰਾਕ ਪ੍ਰਣਾਲੀ ਟੀਮ ਦੇ ਕੋਲ ਚਾਰ ਨਾਮ ਭੇਜੇ ਗਏ ...


Feb 9

ਸੱਤ ਮਹਾਂਦੀਪਾਂ 'ਚ 7 ਮੈਰਾਥਨ ਦੌੜ ਕੇ ਜਗਜੀਤ ਸਿੰਘ ਨੇ ਰਚਿਆ ਇਤਿਹਾਸ

Share this News

ਲੰਡਨ : 7 ਦਿਨਾਂ ਵਿੱਚ 7 ਮਹਾਂਦੀਪਾਂ 'ਚ 7 ਮੈਰਾਥਨ ਦੌੜ ਕੇ ਜਗਜੀਤ ਸਿੰਘ ਨੇ ਇਤਿਹਾਸ ਰਚਿਆ ਹੈ। ਜਗਜੀਤ ਸਿੰਘ 25 ਜਨਵਰੀ ਤੋਂ 31 ਜਨਵਰੀ ਤੱਕ ਆਸਟ੍ਰੇਲੀਆ ਦੇ ਸ਼ਹਿਰ ਪਰਥ, ਸਿੰਘਾਪੁਰ ਏਸ਼ੀਆ, ਈਜੈਪਟ ਅਫਰੀਕਾ, ਹਾਲੈਂਡ ਯੂਰਪ, ਨਿਊਯਾਰਕ ਉੱਤਰੀ ਅਮਰੀਕਾ, ਚਿੱਲੀ (ਦੱਖਣੀ ਅਮਰੀਕਾ) ਅਤੇ ਐਨਟਾਟਕਾ ਵਿੱਚ ਸਿੱਖੀ ਦੀ ਸ਼ਾਨ 'ਨਿਸ਼ਾਨ ਸਾਹਿਬ' ਲੈ ਕੇ ਮੈਰਾਥਨ ਦੌੜੇ। 4 ਜਨਵਰੀ ਨੂੰ ਉਨ੍ਹਾਂ ਨੇ ਇੱਕ ਹੋਰ ਮੈਰਾਥਨ ਚਿੱਲੀ ਵਿੱਚ ਵੀ ਦੌੜੀ ਸੀ। ਉਹ ਦੁਨੀਆਂ ਦੇ ਪਹਿਲੇ ਦਸਤਾਰਧਾਰੀ ਸਿੱਖ ਹਨ ਜੋ ਇਹ ਇਤਿਹਾਸ ਰਚਨ 'ਚ ਕਾਮਯਾਬ ਹੋਏ ਹਨ। ਯੂ.ਕੇ. ਪਹੁੰਚਣ 'ਤੇ ਜਗਜੀਤ ਸਿੰਘ ਨੇ ਕਿਹਾ ਕਿ 7 ਮਹਾਂਦੀਪਾਂ ਦੀ ਇਸ ਦੌੜ ਵਿੱਚ ਉਹ ਇਕੱਲੇ ਸਿੱਖ ਸਨ ਜਦ ਕਿ ਇਨ੍ਹਾਂ ਦੌੜਾਕਾਂ ਵਿੱਚ ...


Feb 9

ਮਨੁੱਖੀ ਤਸਕਰੀ ਨੂੰ ਰੋਕਣ ਲਈ ਸੰਯੁਕਤ ਰਾਸ਼ਟਰ ਦਫ਼ਤਰ ਦੀ ਮੁਹਿੰਮ ਦਾ ਹਿੱਸਾ ਬਣੇ ਸਤਿੰਦਰ ਸਰਤਾਜ

Share this News

ਨਿਊਯਾਰਕ : ਮਨੁੱਖੀ ਤਸਕਰੀ ਨੂੰ ਰੋਕਣ ਲਈ ਸੰਯੁਕਤ ਰਾਸ਼ਟਰ ਦਫ਼ਤਰ ਨੇ ਪ੍ਰਸਿੱਧ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੂੰ ਆਪਣੀ 'ਬਲਿਊ ਹਰਟ ਕੈਂਪੇਟ' ਦਾ ਹਿੱਸਾ ਬਣਾਇਆ ਹੈ। ਸਤਿੰਦਰ ਸਰਤਾਜ ਦੇ ਨਾਲ ਇਸ ਮੁਹਿੰਮ ਲਈ ਭਾਰਤ ਤੋਂ ਏ.ਆਰ. ਰਹਿਮਾਨ ਤੇ ਸੋਨੂੰ ਨਿਗਮ ਵਰਗੇ ਗਾਇਕ ਵੀ ਸ਼ਾਮਲ ਹਨ। ਦੁਨੀਆ ਭਰ ਦੇ 30 ਤੋਂ ਵੱਧ ਗਾਇਕ ਮਨੁੱਖੀ ਤਸਕਰੀ ਨੂੰ ਰੋਕਣ ਲਈ ਇਕੱਠੇ ਹੋ ਕੇ 'ਮਿਊਜ਼ਿਕ ਟੂ ਇੰਸਪਾਇਰ' ਨਾਂ ਦੀ ਐਲਬਮ ਲੈ ਕੇ ਆਏ ਹਨ, ਜਿਹੜੀ ਰੁਕੁਸ ਐਵੇਨਿਊ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਹੈ। 
ਇਨ੍ਹਾਂ ਗਾਇਕਾਂ 'ਚ ਓਜ਼ਾਰਕ ਹੈਨਰੀ, ਕਰਮਿਨ, ਜੋਸ ਸਟੋਨ, ਜੈਕ ਐਟਲਾਂਟਿਸ, ਤਿਸ਼ਾ ਕੈਂਪਬੈੱਲ, ਸਟੀਵ ਲੰਡਨ ਤੇ ਲੀ ਰਾਹੀਂ ਹੋਣ ਵਾਲੀ ਕਮਾਈ ਸੰਯੁਕਤ ਰਾਸ਼ਟਰ ਵਾਲੰਟਰੀ ਟਰੱਸਟ ਫੰਡ ਨੂੰ ਦਿੱਤੀ ...


Feb 9

ਵੀਜ਼ਾ ਪਾਬੰਦੀਆਂ 'ਤੇ ਅਦਾਲਤ 'ਚ ਮੁੜ ਹਾਰੇ ਟਰੰਪ

Share this News

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੀਜ਼ਾ ਪਾਬੰਦੀਆਂ ਦੇ ਮਾਮਲੇ 'ਚ ਅਦਾਲਤ 'ਚ ਮੁੜ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸੈਨ ਫ੍ਰਾਂਸਿਸਕੋ ਦੀ ਅਪੀਲ ਕੋਰਟ ਨੇ ਐਤਵਾਰ ਨੂੰ ਸੀਐਟਲ ਦੀ ਜ਼ਿਲ੍ਹਾ ਅਦਾਲਤ ਦੇ ਫੈਸਲੇ 'ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ। ਹੇਠਲੀ ਅਦਾਲਤ ਨੇ ਵਾਸ਼ਿੰਗਟਨ ਸੂਬੇ ਦੀ ਅਰਜ਼ੀ 'ਤੇ ਸੁਣਵਾਈ ਕਰਦਿਆਂ ਸ਼ੁੱਕਰਵਾਰ ਨੂੰ ਸੱਤ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ 'ਤੇ ਲੱਗੀਆਂ ਵੀਜ਼ਾ ਪਾਬੰਦੀਆਂ ਦੇ ਟਰੰਪ ਦੇ ਕਾਰਜਕਾਰੀ ਹੁਕਮ 'ਤੇ ਅਸਥਾਈ ਰੋਕ ਲਾ ਦਿੱਤੀ ਸੀ। ਅਮਰੀਕੀ ਕਾਨੂੰਨ ਵਿਭਾਗ ਨੇ ਜ਼ਿਲ੍ਹਾ ਅਦਾਲਤ ਦੇ ਫੈਸਲੇ ਨੂੰ ਸ਼ਨਿੱਚਰਵਾਰ ਨੂੰ ਅਪੀਲ ਕੋਰਟ 'ਚ ਚੁਣੌਤੀ ਦਿੱਤੀ ਸੀ। [home] [1] 2  [next]1-10 of 13

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved