Internatinoal News Section

Monthly Archives: MARCH 2014


Mar 31

ਲੰਬੇ ਕੱਦ ਕਰਕੇ ਬਿਨਾ ਜੇਲ੍ਹ ਕੱਟੇ ਦੋਸ਼ੀ ਹੋਇਆ ਜੇਲ੍ਹ ਤੋਂ ਰਿਹਾਅ

Share this News

ਲੰਡਨ : ਜੇਲ੍ਹ ਵਿਚ ਸਜਾ ਕੱਟ ਰਹੇ ਕੈਦੀਆਂ ਦੀ ਰਿਹਾਈ ਉਨ੍ਹਾਂ ਦੀ ਸਜ਼ਾ ਪੂਰੀ ਕੀਤੇ ਤੋਂ ਬਿਨ੍ਹਾਂ ਨਹੀਂ ਹੋ ਸਕਦੀ ਪਰ ਲੰਡਨ ਵਰਗੇ ਦੇਸ਼ ਵਿਚ ਇਕ ਕੈਦੀ ਨੂੰ ਬਿਨ੍ਹਾਂ ਉਸ ਦੀ ਸਜ਼ਾ ਪੂਰੇ ਕੀਤੇ ਰਿਹਾਅ ਕਰ ਦਿੱਤਾ ਗਿਆ। ਇਸ ਪਿੱਛੇ ਜੋ ਕਾਰਨ ਦਿੱਤਾ ਗਿਆ ਉਹ ਨਾ ਸਿਰਫ ਹੈਰਾਨ ਕਰਨ ਵਾਲਾ ਹੈ ਸਗੋਂ ਪ੍ਰੇਸ਼ਾਨ ਵੀ ਕਰਦਾ ਹੈ। ਲੰਡਨ ਵਿਚ ਇਕ ਕੈਦੀ ਨੂੰ ਸਿਰਫ ਇਸ ਕਰਕੇ ਰਿਹਾਅ ਕਰ ਦਿੱਤਾ ਗਿਆ ਕਿਉਂਕਿ ਉਸ ਦਾ ਕੱਦ ਆਮ ਕੈਦੀਆਂ ਨਾਲੋਂ ਲੰਬਾ ਸੀ ਅਤੇ ਇਸ ਦੇ ਨਾਲ ਹੀ ਜੇਲ੍ਹ ਵਿੱਚ ਉਸ ਦੇ ਨਾਪ ਦਾ ਬੈੱਡ ਅਤੇ ਕਮਰਾ ਨਹੀਂ ਸੀ। ਇੰਨਾ ਹੀ ਨਹੀਂ ਕੈਦੀਆਂ ਨੂੰ ਦਿੱਤੀ ਜਾਣ ਵਾਲੀ ...


Mar 31

ਭਾਰਤੀ ਨੇ ਅਮਰੀਕਾ ਨੂੰ ਦੱਸਿਆ 40 ਕਰੋੜ ਡਾਲਰ ਬਚਾਉਣ ਦਾ ਗੁਰ

Share this News

ਨਿਊਯਾਰਕ : ਭਾਰਤੀ ਮੂਲ ਦੇ ਇਕ 14 ਸਾਲ ਦੇ ਲੜਕੇ ਨੇ ਅਮਰੀਕਾ ਦੇ ਸਾਹਮਣੇ ਇਕ ਗਜਬ ਦੀ ਯੋਜਨਾ ਪੇਸ਼ ਕੀਤੀ ਹੈ। ਇਸ ਯੋਜਨਾ ਤਹਿਤ ਅਧਿਕਾਰਕ ਦਸਤਾਵੇਜ਼ਾਂ ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਫੌਟ ਨੂੰ ਬਦਲਕੇ ਹਰ ਸਾਲ 40 ਕਰੋੜ ਡਾਲਰ ਦੀ ਰਾਸ਼ੀ ਬਚਾਈ ਜਾ ਸਕਦੀ ਹੈ।
ਪੀਟਸਬਰਗ ਇਲਾਕੇ ਦੇ ਇਕ ਮਿਡਲ ਸਕੂਲ 'ਚ ਪੜਨ ਵਾਲੇ ਸੁਵੀਰ ਮੀਰਚੰਦਾਨੀ ਨੇ ਦਾਅਵਾ ਕੀਤਾ ਕਿ ਜੇਕਰ ਸੰਘੀ ਸਰਕਾਰ ਗਾਰਮੌਡ ਫੌਟ ਦਾ ਇਸਤੇਮਾਲ ਕਰਦੀ ਹੈ ਤਾਂ ਇਸ ਨਾਲ ਸਾਲਾਨਾ 13.6 ਕਰੋੜ ਡਾਲਰ ਦੀ ਬੱਚਤ ਕਰ ਸਕਦੀ ਹੈ, ਜੋ ਸਿਆਹੀ 'ਤੇ ਸਾਲਾਨਾ ਖਰਚ ਹੋਣ ਵਾਲੇ ਅਨੁਮਾਨਿਤ 46.7 ਕਰੋੜ ਡਾਲਰ ਤੋਂ 30 ਫੀਸਦੀ ਘੱਟ ਹੈ। ਜੇਕਰ ਸੂਬਾ ਸਰਕਾਰਾਂ ...


Mar 31

ਅਮਰੀਕੀ ਗਾਇਕ ਵੱਲੋਂ ਸਿੱਖਾਂ ਖਿਲਾਫ ਨਸਲੀ ਟਿੱਪਣੀ

Share this News

ਨਿਊਯਾਰਕ : ਅਮਰੀਕਾ ਦੇ ਇਕ ਰੈਪਰ ਨੇ ਇਕ ਵੈੱਬਸਾਈਟ 'ਤੇ ਸਿੱਖ ਵਿਅਕਤੀ ਵਾਲੀ ਤਸਵੀਰ ਪੋਸਟ ਕਰਕੇ ਨਸਲ ਵਿਰੋਧੀ ਟਿੱਪਣੀ ਕੀਤੀ ਪਰ ਬਾਅਦ ਵਿੱਚ ਵਿਵਾਦ ਵਧਦਾ ਦੇਖ ਕੇ ਇਹ ਤਸਵੀਰ ਹਟਾ ਲਈ। ਸ਼ਹਪ ਹਾਪ ਸਮੂਹ 'ਸਲਾਟਰ ਹਾਊਸ' ਦੇ ਮੈਂਬਰ ਜੋ ਬਡੇਨ ਨੇ ਪਿਛਲੇ ਹਫਤੇ ਫੋਟੋ ਅਤੇ ਵੀਡੀਓ ਸ਼ੇਅਰਿੰਗ ਵੈੱਬਸਾਈਟ ਇਨਸਟਰਾਗ੍ਰਾਮ 'ਤੇ ਇਕ ਤਸਵੀਰ ਪੋਸਟ ਕੀਤੀ ਸੀ, ਜਿਸ ਵਿੱਚ ਇਕ ਸਿੱਖ ਵਿਅਕਤੀ ਨੂੰ ਇਕ ਹਵਾਈ ਅੱਡੇ ਦੀ ਸੁਰੱਖਿਆ ਜਾਂਚ ਦੀ ਕਤਾਰ ਵਿੱਚ ਖੜ੍ਹੇ ਵਿਖਾਇਆ ਗਿਆ ਸੀ। ਫੋਟੋ ਹੇਠਾਂ ਉਸ ਨੇ ਟਿੱਪਣੀ ਕੀਤੀ, ਜਿਸ ਵਿੱਚ ਉਕਤ ਸਿੱਖ ਵਿਅਕਤੀ ਦੇ ਅੱਤਵਾਦੀ ਹੋਣ ਦਾ ਸੰਕੇਤ ਦਿੱਤਾ ਗਿਆ ਸੀ। ਇਸ ਨੂੰ ਲੈ ਕੇ ਆਨਲਾਈਨ 'ਤੇ ਵਿਵਾਦ ਖੜ੍ਹਾ ...


Mar 29

ਸੰਯੁਕਤ ਰਾਸ਼ਟਰ ਵਿੱਚ ਵੋਟਾਂ ਪੈਣ ਵੇਲੇ ਭਾਰਤ ਦੀ ਗੈਰਹਾਜ਼ਰੀ ਤੋਂ ਸ੍ਰੀਲੰਕਾ ਖੁਸ਼

Share this News

ਕੋਲੰਬੋ : ਅਮਰੀਕਾ ਸਮਰਥਿਤ ਸੰਯੁਕਤ ਰਾਸ਼ਟਰ ਪ੍ਰਸਤਾਵ 'ਤੇ ਵੋਟਿੰਗ ਵਿੱਚ ਭਾਰਤ ਦੇ ਹਿੱਸਾ ਨਾ ਲੈਣ ਤੋਂ ਖੁਸ਼ ਸ੍ਰੀਲੰਕਾ ਦੇ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੇ ਸ਼ੁੱਕਰਵਾਰ ਨੂੰ 98 ਭਾਰਤੀ ਮਛੇਰਿਆਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਇਹ ਪ੍ਰਸਤਾਵ ਇੱਕ ਦਿਨ ਪਹਿਲਾਂ ਲਿਆਂਦਾ ਗਿਆ ਸੀ।
ਇਸ ਵਿਚ ਸ਼੍ਰੀਲੰਕਾ ਵਿਚ ਖਾਨਾਜੰਗੀ ਦੌਰਾਨ ਹੋਈ ਕਥਿਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲਿਆਂ ਦੀ ਕੌਮਾਂਤਰੀ ਜਾਂਚ ਦਾ ਪ੍ਰਸਤਾਵ ਹੈ। ਰਾਸ਼ਟਰਪਤੀ ਦੇ ਬੁਲਾਰੇ ਵਿਜੇਨੰਦਾ ਹੇਰਾਥ ਨੇ ਕਿਹਾ ਕਿ ਰਾਸ਼ਟਰਪਤੀ ਨੇ ਸ਼ੁੱਕਰਵਾਰ ਸਵੇਰੇ ਭਾਰਤੀ ਮਛੇਰਿਆਂ ਦੀ ਰਿਹਾਈ ਦੇ ਹੁਕਮ ਦਿੱਤੇ ਹਨ। 98 ਮਛੇਰਿਆਂ ਨੂੰ ਰਿਹਾਅ ਕਰਨ ਦੇ ਨਾਲ ਉਨ੍ਹਾਂ ਦੀਆਂ 62 ਕਿਸ਼ਤੀਆਂ ਨੂੰ ਵੀ ਛੱਡ ਦਿੱਤਾ ਜਾਵੇਗਾ। ਉਨ੍ਹਾਂ ...


Mar 29

ਕੈਨੇਡਾ ਦੇ ਤਿੰਨ ਸਿੱਖ ਜੰਮਪਲ 'ਖਾਲਸਾ ਕਰੈਡਿਟ ਯੂਨੀਅਨ' ਦੇ ਡਾਇਰੈਕਟਰ ਚੁਣੇ

Share this News

ਸਰੀ : ਉੱਤਰੀ ਅਮਰੀਕਾ 'ਚ ਸਿੱਖਾਂ ਦੇ ਇੱਕੋ-ਇੱਕ ਵਿੱਤੀ ਅਦਾਰੇ 'ਖਾਲਸਾ ਕਰੈਡਿਟ ਯੂਨੀਅਨ' ਦੇ ਬੋਰਡ ਆਫ ਡਾਇਰੈਕਟਰਜ਼ ਦੀ ਹੋਈ ਚੋਣ ਵਿੱਚ ਸਰਬਸੰਮਤੀ ਨਾਲ ਕੈਨੇਡਾ ਦੇ 3 ਜੰਮਪਲ ਡਾਇਰੈਕਟਰ ਵਜੋਂ ਚੁਣ ਲਏ ਗਏ, ਜਿਨ੍ਹਾਂ ਦੇ ਨਾਂਅ ਨਰਿੰਦਰ ਕੌਰ ਕਾਹਲੋਂ, ਪਰਵਕਾਰ ਸਿੰਘ ਦੂਲੇ ਅਤੇ ਗੁਰਮਿੰਦਰ ਕੌਰ ਮਲਿਕ ਹੈ। ਇਥੋਂ ਦੀ ਅਗਲੀ ਸਿੱਖ ਪੀੜੀ ਨੂੰ ਅਜਿਹੀ ਜ਼ਿੰਮੇਵਾਰੀ ਸੌਂਪਣ ਦੀ ਹਰ ਪਾਸਿਓਂ ਸ਼ਲਾਘਾ ਹੋ ਰਹੀ ਹੈ। ਬੀਬੀ ਨਰਿੰਦਰ ਕੌਰ ਕਾਹਲੋਂ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਐਬਟਸਫੋਰਡ ਦੇ ਸਾਬਕਾ ਪ੍ਰਧਾਨ ਸ: ਸਵਰਨ ਸਿੰਘ ਗਿੱਲ ਦੀ ਹੋਣਹਾਰ ਸਪੁੱਤਰੀ ਹੈ। ਸ: ਪਰਵਕਾਰ ਸਿੰਘ ਦੂਲੇ ਕੈਨੇਡਾ ਵਿੱਚ ਆਪਣਾ ਵਪਾਰ ਚਲਾ ਰਹੇ ਹਨ ਅਤੇ ਭਾਈਚਾਰੇ ਦੇ ਬਹੁਤ ਸਾਰੇ ਕੰਮਾਂ ...


Mar 28

ਅਮਰੀਕਾ 'ਚ ਭਾਰਤੀ ਮੂਲ ਦੇ ਡਾਕਟਰ ਨੇ ਰਿਸ਼ਵਤ ਲੈਣ ਦੀ ਗੱਲ ਕਬੂਲੀ

Share this News

ਨਿਊਯਾਰਕ : ਅਮਰੀਕਾ ਵਿੱਚ ਭਾਰਤੀ ਮੂਲ ਦੇ ਡਾਕਟਰ ਨੇ ਅਦਾਲਤ 'ਚ ਮਰੀਜ਼ਾਂ ਤੋਂ ਰਿਸ਼ਵਤ ਲੈਣ ਦੇ ਦੋਸ਼ ਮੰਨ ਲਏ। 46 ਸਾਲਾਂ ਬਰੂਕਲਿਨ ਦੇ ਸੁਰਿੰਦਰ ਗੁਰੂਕਾਂਤੀ ਨੇ ਅਮਰੀਕੀ ਜਿਲਾ ਜੱਜ ਸਟੇਨਲੀ ਚੇਸਲਰ ਦੇ ਸਾਹਮਣੇ ਆਪਣਾ ਦੋਸ਼ ਕਬੂਲਿਆ। ਇਸ ਮਾਮਲੇ 'ਚ ਉਨ੍ਹਾਂ ਤੋਂ ਇਲਾਵਾ 14 ਡਾਕਟਰਾਂ ਸਮੇਤ 24 ਲੋਕਾਂ ਨੇ ਆਪਣਾ ਦੋਸ਼ ਸਵੀਕਾਰ ਕੀਤਾ। ਹੁਣ ਇਸ ਮਾਮਲੇ 'ਚ ਸੁਰਿੰਦਰ ਨੂੰ 5 ਸਾਲ ਜੇਲ੍ਹ ਅਤੇ ਢਾਈ ਲੱਖ ਅਮਰੀਕੀ ਡਾਲਰ ਦਾ ਜੁਰਮਾਨਾ ਹੋ ਸਕਦਾ ਹੈ। ਸਜ਼ਾ 16 ਜੂਨ ਨੂੰ ਸੁਣਾਈ ਜਾਵੇਗੀ।


Mar 28

ਭਾਜਪਾ ਦੁਆਰਾ ਸਾਨੂੰ ਚੋਣ ਮੁੱਦਾ ਬਣਾਉਣਾ ਬਹੁਤ ਹੀ ਅਫ਼ਸੋਸਜਨਕ - ਪਾਕਿਸਤਾਨ

Share this News

ਇਸਲਾਮਾਬਾਦ : ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਵੱਲੋਂ ਸਰਹੱਦ ਪਾਰਲੇ ਅਤਿਵਾਦ ਦਾ ਮੁੱਦਾ ਉਠਾਏ ਜਾਣ ਤੋਂ ਇਕ ਦਿਨ ਬਾਅਦ ਅੱਜ ਪਾਕਿਸਤਾਨ ਨੇ ਕਿਹਾ ਕਿ ਇਹ ਬਹੁਤ ਹੀ ਅਫਸੋਸ ਵਾਲੀ ਗੱਲ ਹੈ ਕਿ ਭਾਰਤ ਵਿੱਚ ਉਸ ਨੂੰ ਚੋਣ ਮੁੱਦਾ ਬਣਾਇਆ ਜਾ ਰਿਹਾ ਹੈ।
ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੀ ਤਰਜਮਾਨ ਤਸਨੀਮ ਅਸਲਮ ਨੇ ਪੱਤਰਕਾਰਾਂ ਨੂੰ ਕਿਹਾ, ''ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਚੋਣ ਮਾਹੌਲ ਭਖਿਆ ਹੋਇਆ ਹੈ ਅਤੇ ਅਫਸੋਸਨਾਕ ਤਰੀਕੇ ਨਾਲ ਉਥੇ ਪਾਕਿਸਤਾਨ ਚੋਣ ਮਸਲਾ ਬਣ ਗਿਆ ਹੈ ਜਦਕਿ ਪਾਕਿਸਤਾਨ ਵਿੱਚ ਭਾਰਤ ਚੋਣ ਮੁੱਦਾ ਨਹੀਂ ਹੁੰਦਾ।''
ਉਨ੍ਹਾਂ ਕਿਹਾ, ''ਅਸੀਂ ਭਾਜਪਾ ਆਗੂ ਵੱਲੋਂ ਲਾਏ ਦੋਸ਼ ਦੀ ਨਿੰਦਾ ਕਰਦੇ ਹਾਂ ...


Mar 28

ਰਾਸ਼ਟਰਪਤੀ ਦੀ ਚੋਣ ਲੜਨ ਲਈ ਮਿਸਰ ਦੇ ਸੈਨਾ ਮੁਖੀ ਵੱਲੋਂ ਅਸਤੀਫਾ

Share this News

ਕਾਹਿਰਾ : ਮਿਸਰ ਵਿੱਚ ਪਹਿਲੀ ਵਾਰ ਲੋਕਤੰਤਰਕ ਤੌਰ 'ਤੇ ਚੁਣੇ ਗਏ ਰਾਸ਼ਟਰਪਤੀ ਨੂੰ ਗੱਦੀਓਂ ਲਾਹੁਣ ਤੋਂ ਨੌਂ ਮਹੀਨੇ ਬਾਅਦ ਸ਼ਕਤੀਸ਼ਾਲੀ ਫੌਜ ਦੇ ਮੁਖੀ ਅਬਦੁਲ ਫ਼ਤਿਹ ਅਲ ਸੀਸੀ ਨੇ ਫੌਜ ਤੋਂ ਅਸਤੀਫਾ ਦੇ ਦਿੱਤਾ ਹੈ ਤਾਂ ਕਿ ਰਾਸ਼ਟਰਪਤੀ ਚੋਣਾਂ ਲਈ ਖੜ੍ਹੇ ਹੋ ਸਕਣ। ਸੀਸੀ ਨੂੰ ਇਨ੍ਹਾਂ ਚੋਣਾਂ ਦੌਰਾਨ ਆਸਾਨ ਜਿੱਤ ਮਿਲਣ ਦੀ ਉਮੀਦ ਹੈ।
ਫੀਲਡ ਮਾਰਸ਼ਲ ਸੀਸੀ (59) ਨੇ ਆਰਮਡ ਫੋਰਸਜ਼ ਦੀ ਸੁਪਰੀਮ ਕੌਂਸਲ (ਐਸ.ਸੀ.ਏ.ਪੀ.) ਨੂੰ ਆਪਣਾ ਅਸਤੀਫਾ ਸੌਂਪਿਆ ਹੈ। ਉਨ੍ਹਾਂ ਨੇ ਕੱਲ੍ਹ ਰਾਤ ਰੱਖਿਆ ਮੰਤਰੀ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਸੀਸੀ ਨੇ ਉਸ ਫੌਜੀ ਤਖ਼ਤਾਪਲਟ ਦੀ ਅਗਵਾਈ ਕੀਤੀ ਸੀ, ਜਿਸ ਨੇ ਰਾਸ਼ਟਰਪਤੀ ਮੁਹੰਮਦ ਮੁਰਸੀ ਨੂੰ ...


Mar 28

ਡਾ. ਗਾਖਲ ਨੂੰ ਐਮ.ਬੀ.ਏ. ਐਵਾਰਡ

Share this News

ਲੰਡਨ : ਡਾ. ਸਾਧੂ ਸਿੰਘ ਗਾਖਲ ਜਿਨ੍ਹਾਂ ਦੀਆਂ ਵੱਖ-ਵੱਖ ਖੇਤਰਾਂ 'ਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖਦਿਆਂ ਬਰਮਾਨੀਆਂ ਦੇ ਪਰਿੰਸ ਚਾਰਲਸ ਨੇ ਬਕਿੰਘਮ ਪੈਲਸ ਵਿਖੇ ਹੋਏ ਇਕ ਵਿਸ਼ੇਸ਼ ਸਨਮਾਨ ਸਮਾਰੋਹ 'ਚ ਐਮ.ਬੀ.ਏ. ਐਵਾਰਡ ਨਾਲ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਡਾ. ਗਾਖਲ ਨੂੰ ਐਵਾਰਡ ਮਿਲਣ 'ਤੇ ਯੂਰਪ ਦਾ ਸਿੱਖ, ਪੰਜਾਬੀ ਭਾਈਚਾਰਾ ਸਨਮਾਨਿਤ ਹੋਇਆ ਮਹਿਸੂਸ ਕਰ ਰਿਹਾ ਹੈ। ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਨ, ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਭੁਪਿੰਦਰ ਸਿੰਘ ਚੀਮਾ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਨਹਾਈਮ, ਭਾਈ ਰਘਬੀਰ ਸਿੰਘ ਕੋਹਾੜ ਪ੍ਰਧਾਨ ਇੰਟਰਨੈਸ਼ਨਲ ਸਿੱਖ ਕੌਂਸਲ ਫਰਾਂਸ ਨੇ ਕਿਹਾ ਕਿ ਡਾ. ਸਾਧੂ ਸਿੰਘ ਗਾਖਲ, ਜਿਨ੍ਹਾਂ ...


Mar 28

ਨਜ਼ਰ ਆਏ ਲਾਪਤਾ ਜਹਾਜ਼ ਦੇ 122 ਟੁਕੜੇ

Share this News

ਕੁਆਲਾਲੰਪੁਰ : ਦੱਖਣੀ ਹਿੰਦ ਮਹਾਂਸਾਗਰ 'ਚ ਹਾਦਸਾਗ੍ਰਸਤ ਹੋਏ ਮਲੇਸ਼ੀਆਈ ਹਵਾਈ ਜਹਾਜ਼ ਸਬੰਧੀ 'ਸਭ ਤੋਂ ਭਰੋਸੇਯੋਗ' ਸੁਰਾਗ ਉਸ ਸਮੇਂ ਸਾਹਮਣੇ ਆਇਆ ਜਦ ਉਪਗ੍ਰਹਿ ਦੀਆਂ ਨਵੀਆਂ ਤਸਵੀਰਾਂ 'ਚ 122 ਅਹਿਮ ਵਸਤੂਆਂ ਦਿਸੀਆਂ।
ਮਲੇਸ਼ੀਆ ਦੇ ਆਵਾਜਾਈ ਮੰਤਰੀ ਹਿਸ਼ਾਮੂਦੀਨ ਹੁਸੈਨ ਨੇ ਕਿਹਾ ਕਿ ਫਰਾਂਸ ਵੱਲੋਂ ਮੁਹੱਈਆ ਕਰਵਾਈਆਂ ਤਸਵੀਰਾਂ 'ਚ ਦੱਖਣੀ ਹਿੰਦ ਮਹਾਂਸਾਗਰ 'ਚ ਪਰਥ ਤੋਂ 2557 ਕਿਲੋਮੀਟਰ ਦੂਰ 122 ਮਹੱਤਵਪੂਰਨ ਵਸਤੂਆਂ ਦਿਖੀਆਂ ਹਨ। ਹਿਸ਼ਾਮੂਦੀਨ ਨੇ ਕਿਹਾ ਕਿ ਇਹ ਵਸਤੂਆਂ ਆਕਾਰ 'ਚ 1 ਮੀਟਰ ਤੋਂ 13 ਮੀਟਰ ਤਕ ਦੀਆਂ ਹਨ ਅਤੇ ਤਸਵੀਰਾਂ ਨੂੰ ਆਸਟ੍ਰੇਲੀਆ ਭੇਜ ਦਿੱਤਾ ਗਿਆ ਹੈ ਜੋ ਇਸ ਮਾਮਲੇ 'ਚ ਖੋਜ ਦੀ ਅਗਵਾਈ ਕਰ ਰਿਹਾ ਹੈ।
ਮਲੇਸ਼ੀਆਈ ਰਿਮੋਟ ਸੈਂਸਿੰਗ ਏਜੰਸੀ ਨੂੰ ਫਰਾਂਸ ਤੋਂ ...[home] [1] 2 3 4 5  [next]1-10 of 48

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved