Internatinoal News Section

Monthly Archives: MARCH 2015


Mar 17

ਚੋਣਾਂ ਵਿੱਚ ਹਾਰ ਲਈ ਰਾਜਪਕਸ਼ੇ ਨੇ ਭਾਰਤ ਨੂੰ ਜ਼ਿੰਮੇਵਾਰ ਦੱਸਿਆ

Share this News

ਕੋਲੰਬੋ : ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੇ ਦੋਸ਼ ਲਗਾਇਆ ਹੈ ਕਿ ਜਨਵਰੀ ਦੀਆਂ ਚੋਣਾਂ ਵਿੱਚ ਹੋਈ ਉਸ ਦੀ ਹਾਰ ਲਈ ਭਾਰਤ, ਅਮਰੀਕਾ ਅਤੇ ਯੂਰਪੀ ਦੇਸ਼ ਜ਼ਿੰਮੇਵਾਰ ਹਨ। ਹਾਂਗਕਾਂਗ ਆਧਾਰਤ ਸਾਊਥ ਚਾਈਨਾ ਮਾਰਨਿੰਗ ਪੋਸਟ ਨਾਲ ਇਕ ਇੰਟਰਵਿਊ ਵਿੱਚ ਰਾਜਪਕਸ਼ੇ ਨੇ ਕਿਹਾ, ''ਇਹ ਬਹੁਤ ਖੁਲ੍ਹੀ ਹੋਈ ਗੱਲ ਹੈ ਕਿ ਅਮਰੀਕਾ, ਨਾਰਵੇ, ਯੂਰਪ ਅਤੇ ਰਾ (ਭਾਰਤ ਦਾ ਰਿਸਰਚ ਐਂਡ ਐਨਾਲਿਸਿਸ ਵਿੰਗ) ਮੇਰੇ ਵਿਰੁੱਧ ਖੁੱਲ੍ਹੇ ਤੌਰ 'ਤੇ ਕੰਮ ਕਰ ਰਹੇ ਹਨ।''
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਸ੍ਰੀਲੰਕਾ ਯਾਤਰਾ ਤੋਂ ਪਹਿਲਾਂ ਰਾਜਪਕਸ਼ੇ ਨੇ ਕਿਹਾ, ''ਭਾਰਤ ਅਤੇ ਅਮਰੀਕਾ ਦੋਵਾਂ ਨੇ ਮੈਨੂੰ ਹਰਾਉਣ ਲਈ ਆਪਣੇ ਦੂਤਾਵਾਸਾਂ ਦੀ ਵਰਤੋਂ ਖੁਲ੍ਹੇ ਤੌਰ 'ਤੇ ਕੀਤੀ।'' ...


Mar 17

ਇਟਲੀ ਸਰਕਾਰ ਵੱਲੋਂ ਸਿੱਖ ਧਰਮ ਦੀ ਮਾਨਤਾ ਸਬੰਧੀ ਹਾਂ ਪੱਖੀ ਹੁੰਗਾਰਾ

Share this News

ਰੋਮ : ਇਟਲੀ ਵਿੱਚ ਵਸਦੇ ਸਿੱਖ ਭਾਈਚਾਰੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਿੱਖ ਧਰਮ ਨੁੰ ਇਟਲੀ ਵਿੱਚ ਰਜਿਸਟਰਡ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ। ਨੈਸ਼ਨਲ ਧਰਮ ਪ੍ਰਚਾਰ ਕਮੇਟੀ, ਇਟਲੀ ਵੱਲੋਂ ਇਸ ਸਬੰਧੀ ਲੰਬਾ ਸਮਾਂ ਯਤਨ ਕੀਤਾ ਗਿਆ ਪਰ ਇਟਲੀ ਸਰਕਾਰ ਵੱਲੋਂ ਉਨ੍ਹਾਂ ਦਾ ਕੇਸ ਖਾਰਜ ਕਰ ਦਿੱਤਾ ਗਿਆ ਸੀ। ਅਗਸਤ, 2014 ਤੋਂ ਇਸ ਕੇਸ ਨੂੰ ਨਵੇਂ ਸਿਰੇ ਤੋਂ ਉਠਾਉਣ ਲਈ ਰੋਮ ਦੇ ਸਿੱਖ ਆਗੂਆਂ ਸ: ਕਰਮਜੀਤ ਸਿੰਘ ਢਿੱਲੋਂ ਅਤੇ ਸ: ਬਲਬੀਰ ਸਿੰਘ ਲੱਲ ਨੇ ਕੋਸ਼ਿਸ਼ ਕੀਤੀ ਅਤੇ ਇਟਲੀ ਦੇ ਵੱਖ-ਵੱਖ ਮੰਤਰੀਆਂ ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਕੋਲ ਸਿੱਖ ਕੌਮ ਦਾ ਪੱਖ ਬਹੁਤ ਹੀ ਵਧੀਆ ਤਰੀਕੇ ਨਾਲ ਉਠਾਇਆ ਗਿਆ। ਸ੍ਰ: ਕਰਮਜੀਤ ਸਿੰਘ ...


Mar 17

'ਇੰਡੀਆਜ਼ ਡਾਟਰ' ਸਮਾਜ ਦੀ ਸੋਚ ਦੀ ਅਸਲ ਝਲਕ - ਉਡਵਿਨ

Share this News

ਵਾਸ਼ਿੰਗਟਨ : ਵਪਾਰਕ ਲਾਭ ਲੈਣ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਦਿੱਲੀ ਜਬਰ ਜਨਾਹ ਮਾਮਲੇ 'ਤੇ 'ਇੰਡੀਆਜ਼ ਡਾਟਰ' ਫ਼ਿਲਮ ਬਣਾਉਣ ਵਾਲੀ ਲੇਸਲੀ ਉਡਵਿਨ ਨੇ ਕਿਹਾ ਹੈ ਕਿ ਪਾਬੰਦੀਸ਼ੁਦਾ ਇਹ ਦਸਤਾਵੇਜ਼ੀ ਫ਼ਿਲਮ ਸਮਾਜ ਦੀ ਸੋਚ ਦੀ ਅਸਲ ਝਲਕ ਨੂੰ ਪੇਸ਼ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਫ਼ਿਲਮ ਦੱਸਦੀ ਹੈ ਕਿ ਸਮਾਜ ਕੀ ਸੋਚਦਾ ਹੈ। ਉਡਵਿਨ ਨੇ ਇਕ ਇੰਟਰਵਿਉ 'ਚ ਕਿਹਾ ਕਿ ਇਹ ਸਮਾਜ ਲੜਕੀਆਂ ਨੂੰ ਉਨ੍ਹਾਂ ਦੇ ਜਨਮ ਤੋਂ ਹੀ ਡਰਾਉਂਦਾ ਹੈ।


Mar 17

ਬਰਤਾਨਵੀ ਸੰਸਦ ਦੇ ਸਾਹਮਣੇ ਸਥਾਪਤ ਕੀਤੀ ਗਈ ਮਹਾਤਮਾ ਗਾਂਧੀ ਦੀ ਮੂਰਤੀ

Share this News

ਲੰਡਨ : ਸ਼ਹਿਰ ਦੇ ਪਾਰਲੀਮੈਂਟ ਸਕਵਾਇਰ ਵਿੱਚ ਮਹਾਤਮਾ ਗਾਂਧੀ ਦੀ ਇਕ ਇਤਿਹਾਸਕ ਕਾਂਸੇ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ। ਗਾਂਧੀ ਦੀ ਇਸ ਮੂਰਤੀ ਕੋਲ ਬਰਤਾਨੀਆ ਤੇ ਸਾਬਕਾ ਪ੍ਰਧਾਨ ਮੰਤਰੀ ਵਿਸੰਟਨ ਚਰਚਿਲ ਅਤੇ ਨੇਲਸਨ ਮੰਡੇਲਾ ਵਰਗੇ ਮਹਾਨ ਨੇਤਾਵਾਂ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਹਨ। ਭਾਰਤ ਦੇ ਰਾਸ਼ਟਰਪਿਤਾ ਦੀ 9 ਫੁੱਟ ਦੀ ਇਸ ਮੂਰਤੀ ਦੀ ਸਥਾਪਨਾ ਲਈ ਆਯੋਜਤ ਸਮਾਰੋਹ ਵਿੱਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ, ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ, ਹਿੰਦੀ ਸਿਨੇਮਾ ਦੇ ਮਹਾਂਨਾਇਕ ਅਮਿਤਾਭ ਬੱਚਨ ਅਤੇ ਗਾਂਧੀ ਦੇ ਪੋਤੇ ਗੋਪਾਲ ਕ੍ਰਿਸ਼ਨ ਗਾਂਧੀ ਮੌਜੂਦ ਸਨ। ਗਾਂਧੀ ਪਹਿਲੇ ਭਾਰਤੀ ਅਤੇ ਕਦੇ ਵੀ ਕਿਸੇ ਅਹੁਦੇ 'ਤੇ ਨਾ ਰਹੇ ਅਜਿਹੇ ਪਹਿਲੇ ਵਿਅਕਤੀ ਹਨ ਜਿਨ੍ਹਾਂ ...


Mar 17

ਯੂਕਰੇਨ 'ਤੇ ਪ੍ਰਮਾਣੂ ਹਮਲੇ ਲਈ ਤਿਆਰ ਸੀ ਰੂਸ

Share this News

ਮਾਸਕੋ : ਪਿਛਲੇ ਸਾਲ ਕ੍ਰੀਮੀਆ 'ਤੇ ਕਬਜ਼ਾ ਕਰਨ ਦੇ ਸਮੇਂ ਰੂਸ ਯੂਕ੍ਰੇਨ 'ਤੇ ਪ੍ਰਮਾਣੂ ਹਮਲੇ ਦੇ ਲਈ ਤਿਆਰ ਸੀ। ਇਹ ਖ਼ੁਲਾਸਾ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਖੁਦ ਕੀਤਾ ਹੈ। ਉਨ੍ਹਾਂ ਇਹ ਗੱਲ ਇਕ ਡਾਕੂਮੈਂਅਰੀ ਵਿੱਚ ਆਖੀਂ ਪੁਤਿਨ ਨੇ ਸਵੀਕਾਰਿਆ ਕਿ ਪਿਛਲੇ ਸਾਲ ਕ੍ਰੀਮੀਆ 'ਤੇ ਕਬਜ਼ੇ ਦੇ ਦੌਰਾਨ ਉਨ੍ਹਾਂ ਨੇ ਆਪਣੇ ਪ੍ਰਮਾਣੂ ਬਲਾਂ ਨੂੰ ਅਲਰਟ 'ਤੇ ਰੱਖਿਆ ਸੀ। 'ਕ੍ਰੀਮੀਆ : ਵੇ ਬੈਕ ਹੋਮ' ਨਾਮਕ ਇੱਕ ਡਾਕੂਮੈਂਅਰੀ ਦੇ ਮੁਤਾਬਕ ਪੁਤਿਨ ਨੇ ਦਾਅਵਾ ਕੀਤਾ ਕਿ ਕ੍ਰੀਮੀਆ ਰੂਸ ਦਾ ਇਤਿਹਾਸਕ ਪਰਿਖੇਤਰ ਹੈ, ਭਲੇ ਹੀ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਉਹ ਹੁਣ ਵੀ ਯੂਕਰੇਨ ਦਾ ਹੈ। ਉਨ੍ਹਾਂ ਕਿਹਾ ਕਿ ਰੂਸੀ ਲੋਕ ਉਥੇ ਰਹਿੰਦੇ ਹਨ, ...


Mar 17

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਸਿੱਖਾਂ ਪ੍ਰਤੀ ਹਮਦਰਦੀ ਪ੍ਰਗਟਾਈ

Share this News

ਆਕਲੈਂਡ : ਨਿਊਜ਼ੀਲੈਂਡ ਵਿੱਚ ਵਿਸ਼ਵ ਕੱਪ ਕ੍ਰਿਕਟ ਮੁਕਾਬਲੇ ਤਹਿਤ ਹੋਣ ਵਾਲੇ ਮੈਚਾਂ ਦੌਰਾਨ ਅੰਮ੍ਰਿਤਧਾਰੀ ਸਿੱਖਾਂ ਨੂੰ ਕ੍ਰਿਪਾਨ ਸਮੇਤ ਮੈਚ ਦੇਖਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਇਹ ਵਿਚਾਰ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜਾਨ ਕੀਅ ਨੇ ਬੀਤੇ ਦਿਨ ਆਕਲੈਂਡ ਦੇ ਈਡਨ ਪਾਰਕ ਵਿਖੇ ਭਾਰਤ ਤੇ ਜਿੰਬਾਬਵੇ ਦਰਮਿਆਨ ਖੇਡੇ ਗਏ ਮੈਚ ਦੌਰਾਨ 7 ਅੰਮ੍ਰਿਤਧਾਰੀ ਸਿੱਖਾਂ ਨੂੰ ਕ੍ਰਿਪਾਨ ਸਮੇਤ ਮੈਚ ਦੇਖਣ ਜਾਣ ਤੋਂ ਰੋਕਣ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਫੈਲੇ ਰੋਸ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪੇਸ਼ ਕੀਤੇ ਹਨ। ਉਨ੍ਹਾਂ ਇਹ ਵੀ ਸੰਕੇਤ ਦਿੱਤੇ ਕਿ ਨਿਊਜ਼ੀਲੈਂਡ ਸਰਕਾਰ ਵੱਲੋਂ ਮੌਜੂਦਾ ਹਵਾਬਾਜ਼ੀ ਅਥਾਰਟੀ ਕਾਨੂੰਨ ਵਿੱਚ ਵੀ ਸੋਧ ਕਰਨ ਦੀ ਤਿਆਰੀ ਵਿੱਚ ਹੈ ਜਿਸ ਵਿੱਚ ...


Mar 17

ਭਾਰਤ-ਸ੍ਰੀਲੰਕਾ ਵਿਚਕਾਰ 4 ਸਮਝੌਤਿਆਂ 'ਤੇ ਹਸਤਾਖ਼ਰ

Share this News

ਕੋਲੰਬੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਦੇ ਨਾਲ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਉੱਤੇ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੀ ਯਾਤਰਾ ਉੱਤੇ ਸ੍ਰੀਲੰਕਾ ਗਏ ਸਨ। ਭਾਰਤ-ਸ੍ਰੀਲੰਕਾ ਵਿੱਚ ਚਾਰ ਸਮਝੌਤਿਆਂ ਉੱਤੇ ਹਸਤਾਖ਼ਰ ਹੋਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ-ਸ੍ਰੀਲੰਕਾ ਦੇ ਵਿੱਚ ਵਪਾਰ ਸੌਖਾ ਹੋਵੇਗਾ। ਉਨ੍ਹਾਂ ਨੇ ਭਾਰਤ ਅਤੇ ਸ੍ਰੀਲੰਕਾ ਦੇ ਆਰਥਿਕ ਸੰਬੰਧਾਂ ਨੂੰ ਬਿਹਤਰ ਕਰਨ ਉੱਤੇ ਜ਼ੋਰ ਦਿੱਤਾ। ਭਾਰਤ, ਸ੍ਰੀਲੰਕਾ ਨੇ ਚਾਰ ਸਮਝੌਤਿਆ - ਵੀਜ਼ਾ, ਸਰਹੱਦੀ ਟੈਕਸ, ਨੌਜਵਾਨਾਂ ਦਾ ਵਿਕਾਸ ਅਤੇ ਰਵਿੰਦਰ ਨਾਥ ਟੈਗੋਰ ਸਮਾਰਕ ਦੇ ਉਸਾਰੀ ਸਬੰਧੀ ਸਲਾਹ 'ਤੇ ਹਸਤਾਖ਼ਰ ਕੀਤੇ। ਮੋਦੀ ਨੇ ਕਿਹਾ ਕਿ ਤਰਿੰਕੋਮਾਲੀ ਨੂੰ ਪੈਟਰੋਲੀਅਮ ਕੇਂਦਰ ਬਣਾਉਣ ਵਿੱਚ ਮਦਦ ...


Mar 17

ਲਾਹੌਰ 'ਚ ਦੋ ਗਿਰਜਿਆ 'ਤੇ ਆਤਮਘਾਤੀ ਹਮਲਾ

Share this News

ਲਾਹੌਰ : ਪਾਕਿਸਤਾਨੀ ਦੀ ਸਭ ਤੋਂ ਵੱਡੀ ਈਸਾਈ ਕਾਲੋਨੀ 'ਚ ਅੱਜ ਦੋ ਗਿਰਜਿਆਂ 'ਤੇ ਤਾਲਿਬਾਨ ਨੇ ਭਿਆਨਕ ਹਮਲਾ ਕਰ ਦਿੱਤਾ। ਪ੍ਰਾਰਥਨਾ ਦੌਰਾਨ ਤਾਲਿਬਾਨ ਦੇ ਦੋ ਆਤਮਘਾਤੀ ਹਮਲਾਵਰਾਂ ਵੱਲੋਂ ਕੀਤੇ ਬੰਬ ਧਮਾਕੇ 'ਚ ਘੱਟ ਤੋਂ ਘੱਟ 15 ਜਣੇ ਮਾਰੇ ਗਏ ਅਤੇ 80 ਹੋਰ ਜ਼ਖਮੀ ਹੋ ਗਏ। ਹਮਲਾਵਰਾਂ ਨੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਦੇ ਯੋਹਾਨਾਬਾਦ ਇਲਾਕੇ 'ਚ ਪੈਂਦੇ ਰੋਮਨ ਕੈਥੋਲਿਕ ਚਰਚ ਅਤੇ ਕਰਾਇਸਟ ਚਰਚ ਦੇ ਦਰਵਾਜ਼ਿਆਂ 'ਤੇ ਧਮਾਕਾ ਕੀਤਾ ਜਿਸ ਤੋਂ ਬਾਅਦ ਉਥੇ ਭਾਜੜ ਮਚ ਗਈ। ਹਮਲਿਆਂ ਤੋਂ ਬਾਅਦ ਭੀੜ ਨੇ ਦੋ ਸ਼ੰਕੀ ਅਤਿਵਾਦੀਆਂ ਨੂੰ ਕੁੱਟਣ ਤੋਂ ਬਾਅਦ ਉਨ੍ਹਾਂ ਨੂੰ ਸਾੜ ਦਿੱਤਾ ਜਿਸ ਕਾਰਨ ਦੋਹਾਂ ਦੀ ਮੌਤ ਹੀ ਗਈ।
...


Mar 10

ਭਾਰਤ 'ਚ ਪਾਬੰਦੀਸ਼ੁਦਾ ਗੈਂਗਰੇਪ ਅਧਾਰਿਤ ਡਾਕਿਊਮੈਂਟਰੀ ਦਾ ਅਮਰੀਕਾ 'ਚ ਪ੍ਰਦਰਸ਼ਨ

Share this News

ਨਿਊਯਾਰਕ : ਸਾਲ 2012 'ਚ ਨਿਰਭਯਾ ਨਾਲ ਹੋਏ ਸਮੂਹਿਕ ਬਲਾਤਕਾਰ ਅਤੇ ਕਤਲ 'ਤੇ ਅਧਾਰਿਤ ਬੀ.ਬੀ.ਸੀ. ਦੀ ਡਾਕਿਊਮੈਂਟਰੀ ਦਾ ਅਮਰੀਕਾ 'ਚ ਪ੍ਰਦਰਸ਼ਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਲੀਸਲੇ ਉਡਵਿਨ ਦੇ ਨਿਰਮਾਣ-ਨਿਰਦੇਸ਼ਨ ਹੇਠ ਬਣੀ ਇਸ ਡਾਕਿਊਮੈਂਟਰੀ ਦਾ ਪ੍ਰਦਰਸ਼ਨ ਅਮਰੀਕਾ ਦੇ ਬਰੂਖ ਕਾਲਜ ਦੇ ਥਿਏਟਰ 'ਚ ਐੱਨ.ਜੀ.ਓ. ਵਾਇਟਲ ਵਾਇਸਿਜ਼ ਗਲੋਬਲ ਪਾਰਟਨਰਸ਼ਿਪ ਅਤੇ ਬੱਚਿਆਂ ਦੇ ਵਿਕਾਸ ਲਈ ਕੰਮ ਕਰਨ ਵਾਲੇ ਸੰਗਠਨ ਪਲੇਨ ਇੰਟਰਨੈਸ਼ਨਲ ਵਲੋਂ ਕੀਤਾ ਗਿਆ।
ਭਾਰਤ 'ਚ ਪਾਬੰਦੀਸ਼ੁਦਾ ਇਸ ਡਾਕਿਊਮੈਂਟਰੀ ਪ੍ਰਤੀ ਆਪਣਾ ਸਮਰਥਨ ਜਤਾਉਣ ਲਈ ਇਸ ਪ੍ਰਦਰਸ਼ਨ ਦੌਰਾਨ ਆਸਕਰ ਜੇਤੂ ਅਦਾਕਾਰਾ ਮੇਰਿਲ ਸਟ੍ਰਿਪ, ਫ੍ਰੀਦਾ ਪਿੰਟੋ ਅਤੇ ਅਦਾਕਾਰ-ਨਿਰਦੇਸ਼ਕ ਫਰਹਾਨ ਅਖ਼ਤਰ ਮੌਜੂਦ ਸਨ। ਇਸ ਡਾਕਿਊਮੈਂਟਰੀ 'ਸਟੋਰੀਵਿਲੇ : ਇੰਡੀਆਜ਼ ਡਾਟਰ' ਦੀ ਸ਼ੁਰੂਆਤ 'ਚ ਸਟ੍ਰਿਪ ਨੇ 23 ਸਾਲਾ ਪੀੜਤਾ ਨੂੰ 'ਸਾਡੀ ਬੇਟੀ' ਕਹਿ ...


Mar 10

ਜਸਟਿਨ ਬੀਬਰ ਦੀਆਂ ਫੈਨ ਪਾਕਿਸਤਾਨੀ ਭੈਣਾਂ ਨੇ ਕਰ 'ਤਾ ਕਮਾਲ

Share this News

ਲਾਹੌਰ : ਪਾਕਿਸਤਾਨ ਵਿਚ ਜਿੱਥੇ  ਕੁੜੀਆਂ ਦੀ ਪੜ੍ਹਾਈ 'ਤੇ ਰੋਕ ਲਗਾਈ ਜਾਂਦੀ ਹੈ, ਉਨ੍ਹਾਂ ਨੂੰ ਘਰਾਂ ਦੇ ਦਰਵਾਜ਼ਿਆਂ ਪਿੱਛੇ ਡੱਕ ਕੇ ਰੱਖਿਆ ਜਾਂਦਾ ਹੈ, ਉੱਥੇ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਹੈਰਾਨ ਵੀ ਹੋਵੇਗੇ ਅਤੇ ਖੁਸ਼ ਵੀ। ਲਾਹੌਰ ਦੀਆਂ ਇਨ੍ਹਾਂ ਦੋ ਭੈਣਾਂ ਸਾਨੀਆ ਅਤੇ ਮੁਕੱਦਸ ਤਬਾਯਦਾਰ ਨੂੰ ਭਾਵੇਂ ਅੰਗਰੇਜ਼ੀ ਨਹੀਂ ਆਉਂਦੀ ਪਰ ਦੋਹਾਂ ਨੇ ਪਾਪ ਸਟਾਰ ਜਸਟਿਨ ਬੀਬਰ ਦਾ ਗੀਤ ਦੇਸੀ ਸਾਜ਼ਾਂ ਨਾਲ ਗਾ ਕੇ ਸਾਰਿਆਂ ਦਾ ਮਨ ਮੋਹ ਲਿਆ। 13 ਸਾਲ ਦੀ ਮੁਕੱਦਸ ਅਤੇ 15 ਸਾਲ ਦੀ ਸਾਨੀਆ ਬੀਬਰ ਦੇ ਇਸ ਗੀਤ ਨਾਲ ਸੋਸ਼ਲ ਮੀਡੀਆ 'ਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਇਨ੍ਹਾਂ ਦੋਹਾਂ ਭੈਣਾਂ ਨੇ ਬੀਬਰ ਦਾ ਮਸ਼ਹੂਰ ਗੀਤ 'ਬੇਬੀ' ਦੇਸੀ ਸਾਜ਼ਾਂ ਦੇ ਨਾਲ ...[home] [1] 2  [next]1-10 of 18

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved