Internatinoal News Section

Monthly Archives: MARCH 2016


Mar 27

ਪਾਕਿਸਤਾਨ ਸਿੱਖ ਗੁ:ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸ਼ਾਮ ਸਿੰਘ ਦਾ ਦਿਹਾਂਤ

Share this News

ਸਤਲਾਣੀ ਸਾਹਿਬ : ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸ਼ਾਮ ਸਿੰਘ (90) ਦਾ ਅੱਜ ਸਵੇਰੇ ਲਾਹੌਰ ਪਾਕਿਸਤਾਨ ਦੇ ਨਿੱਜੀ ਹਸਪਤਾਲ ਵਿਖੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਮੌਤ ਦੀ ਜਾਣਕਾਰੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ ਅਤੇ ਮੈਂਬਰ ਮਨਿੰਦਰ ਸਿੰਘ ਨੇ ਦਿੱਤੀ। ਪ੍ਰਧਾਨ ਬਾਬਾ ਸ਼ਾਮ ਸਿੰਘ ਦੇ ਅਕਾਲ ਚਲਾਣਾ ਕਰ ਜਾਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ ਪਰਮਜੀਤ ਸਿੰਘ ਸਰਨਾ ਨੇ ਦੁੱਖ ਪ੍ਰਗਟਾਇਆ। ਮਿਲੀ ਜਾਣਕਾਰੀ ਅਨੁਸਾਰ 90 ਸਾਲ ਦੇ ਕਰੀਬ ਬਾਬਾ ਸ਼ਾਮ ਸਿੰਘ ਪਿਛਲੇ 10 ਦਿਨ ਤੋ ਦਿਮਾਗ਼ ਦੀ ਨਾੜੀ ਫਟਣ ਕਾਰਨ ਕੋਮਾਂ ਵਿਚ ਚਲੇ ਗਏ ਸਨ 'ਤੇ ...


Mar 27

ਬਰਤਾਨੀਆ ਦਾ ਮਸ਼ਹੂਰ ਅਖਬਾਰ 'ਦਾ ਇੰਡੀਪੈਂਡੈਂਟ' ਦਾ ਅੱਜ ਆਖਰੀ ਪਿ੍ੰਟ ਐਡੀਸ਼ਨ ਨਿਕਲਿਆ

Share this News

ਲੰਡਨ : ਇੰਟਰਨੈੱਟ ਦੀ ਦੁਨੀਆ ਨੇ ਜੇ ਮਨੁੱਖ ਨੂੰ ਬਹੁਤ ਕੁਝ ਦਿੱਤਾ ਹੈ ਤਾਂ ਬਹੁਤ ਕੁਝ ਖੋਹਿਆ ਵੀ ਹੈ | ਬਰਤਾਨੀਆ ਦਾ ਮਸ਼ਹੂਰ ਅਖਬਾਰ 'ਦਾ ਇੰਡੀਪੈਂਡੈਂਟ' ਇਸ ਦਾ ਗਵਾਹ ਹੈ ਜੋ ਇੰਟਰਨੈੱਟ ਦੀ ਵਜ੍ਹਾ ਕਰਕੇ ਬੰਦ ਹੋ ਰਿਹਾ ਹੈ | ਅਖਬਾਰ ਮਾਲਕਾਂ ਦਾ ਕਹਿਣਾ ਹੈ ਕਿ ਭਾਵੇਂ ਇਸ ਦਾ ਪਿ੍ੰਟ ਐਡੀਸ਼ਨ ਅੱਜ ਬੰਦ ਹੋ ਰਿਹਾ ਹੈ, ਪਰ ਇਹ ਅਖਬਾਰ ਆਨ-ਲਾਈਨ ਜਾਰੀ ਰਹੇਗਾ | ਇਸ ਅਖਬਾਰ ਦੀ ਪਿ੍ੰਟਿੰਗ ਬੰਦ ਹੋਣ ਨਾਲ ਕਈ ਨੌਕਰੀਆਂ ਵੀ ਜਾ ਰਹੀਆਂ ਹਨ | 1986 ਵਿਚ 'ਇਹ ਹੈ ਤੁਹਾਡੇ ਲਈ' ਦੇ ਨਾਅਰੇ ਨਾਲ ਸ਼ੁਰੂ ਹੋਏ ਇਸ ਅਖਬਾਰ ਦੀ ਆਖਰੀ ਛਪਾਈ ਲਈ ਪ੍ਰੈੱਸ ਨੂੰ ਭੇਜਣ ਤੋਂ ਪਹਿਲਾਂ ਐਡੀਟਰ ਅਮੋਲ ਰਾਜਨ ਨੇ ਨਿਊਜ਼ ਰੂਮ ...


Mar 27

ਡਾਲਰ ਨੇ ਪਾਈ ISIS ਦੀ ਸੋਨੇ ਦੀ ਕਰੰਸੀ ਨੂੰ ਮਾਤ

Share this News

ਬਗਦਾਦ : ਅੱਤਵਾਦੀ ਸੰਗਠਨ ਆਈਐਸਆਈਐਸ ਆਪਣੀ ਕਰੰਸੀ ਚਲਾਉਣਾ ਚਾਹੁੰਦਾ ਹੈ। ਉਸ ਨੇ 'ਦੀਨਾਰ' ਨਾਂ ਨਾਲ ਸੋਨੇ ਦੇ ਸਿੱਕੇ ਸ਼ੁਰੂ ਕੀਤੇ ਸਨ। ਪਰ ਆਈਐਸਆਈਐਸ ਦੇ ਕਬਜੇ ਵਾਲੇ ਇਰਾਕ-ਸੀਰੀਆ ਵਿੱਚ ਹੀ ਦੀਨਾਰ ਨਹੀਂ ਚੱਲ ਸਕਿਆ। ਇੱਕ ਕਾਰਕੁੰਨ ਦੀ ਮੰਨੀਏ ਤਾਂ ਅੱਤਵਾਦੀਆਂ ਨੇ ਹੁਣ ਡਾਲਰ ਵਿੱਚ ਹੀ ਜੁਰਮਾਨਾ ਲੈਣਾ ਸ਼ੁਰੂ ਕਰ ਦਿੱਤਾ ਹੈ। ਰੱਕਾ (ਸੀਰੀਆ) ਵਿੱਚ ਅਬੁ ਮੁਹੰਮਦ ਦੇ ਨਾਂ ਨਾਲ ਕੰਮ ਕਰ ਰਹੇ ਕਾਰਕੁੰਨ ਦੇ ਮੁਤਾਬਕ ਕੁਝ ਮਹੀਨੇ ਪਹਿਲਾਂ ਅੱਤਵਾਦੀ ਸੰਗਠਨ ਜੁਰਮਾਨੇ ਦੇ ਰੂਪ ਵਿੱਚ ਸੀਰੀਅਨ ਪੌਂਡ ਜਾਂ 'ਦੀਨਾਰ' ਲੈਂਦਾ ਸੀ। ਪਰ ਹੁਣ ਉਸ ਨੇ ਅਮਰੀਕੀ ਡਾਲਰ ਲੈਣਾ ਸ਼ੁਰੂ ਕਰ ਦਿੱਤਾ ਹੈ। ਕੁਝ ਪ੍ਰੋਪੇਗੰਡਾ ਵੀਡੀਓਜ਼ ਵਿੱਚ ਦਿਖਾਇਆ ਗਿਆ ਹੈ ਕਿ ਆਈਐਸਆਈਐਸ ਨੇ ਸੋਨੇ, ਚਾਂਦੀ ਅਤੇ ਤਾਂਬੇ ਦੇ ...


Mar 27

ਨਿਧੀ ਠੀਕ-ਠਾਕ ਹੈ, ਜੈੱਟ ਏਅਰਵੇਜ਼ ਨੇ ਕਿਹਾ

Share this News

ਬ੍ਰਸਲਜ਼ : ਬ੍ਰਸਲਜ਼ ਹਵਾਈ ਅੱਡੇ 'ਤੇ ਬੰਬ ਧਮਾਕਿਆਂ 'ਚ ਜ਼ਖਮੀ ਹੋਈ ਜੈੱਟ ਏਅਰਵੇਜ਼ ਦੀ ਏਅਰ ਹੋਸਟੈੱਸ ਨਿਧੀ ਛਾਪੇਕਰ ਦੀ ਹਾਲਤ ਹੁਣ ਬਿਹਤਰ ਹੋ ਰਹੀ ਹੈ। ਜੈੱਟ ਏਅਰਵੇਜ਼ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਡਾਕਟਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਨਿਧੀ ਦੀ ਹਾਲਤ ਹੁਣ ਸਥਿਰ ਹੈ ਅਤੇ ਉਹ ਕੋਮਾ (ਬੇਹੋਸ਼ੀ) 'ਚ ਨਹੀਂ ਹੈ। ਫਿਲਹਾਲ ਨਿਧੀ ਆਰਾਮ ਕਰ ਰਹੀ ਹੈ ਤੇ ਉਸ ਨੂੰ ਦਰਦ ਨਿਵਾਰਕ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਮੰਗਲਵਾਰ ਨੂੰ ਬ੍ਰਸਲਜ਼ ਹਵਾਈ ਅੱਡੇ 'ਤੇ ਸਮਝੇ ਦੌਰਾਨ ਨਿਧੀ ਗੰਭੀਰ ਜ਼ਖ਼ਮੀ ਹੋ ਗਈ ਸੀ। ਉਸ ਦੇ ਇੱਕ ਪੈਰ ਦੀ ਹੱਡੀ ਵੀ ਟੁੱਟ ਗਈ ਸੀ। ਹਮਲੇ ਤੋਂ ਤੁਰੰਤ ਬਾਅਦ ਨਿਧੀ ਦੀ ਇੱਕ ਤਸਵੀਰ ...


Mar 27

ਜਸਟਿਨ ਟਰੂਡੋ ਵਲੋਂ ਫਰਸਟ ਨੇਸ਼ਨਜ਼ ਨੂੰ ਖੁੱਲ੍ਹਾ ਗੱਫਾ ਦੇਣ ਦਾ ਕਰਾਰ

Share this News

ਕੈਲਗਰੀ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਫੈਡਰਲ ਬਜਟ 'ਚ ਫਰਸਟ ਨੇਸ਼ਨਜ਼ ਤੇ ਮੂਲਵਾਸੀ ਕਮਿਊਨਿਟੀਜ਼ ਲਈ ਇਤਿਹਾਸਕ ਨਿਵੇਸ਼ ਵਜੋਂ ਖੁੱਲ੍ਹਾ ਗੱਫਾ ਦੇਣ ਦੀ ਯੋਜਨਾ ਉਲੀਕੀ ਗਈ ਹੈ। ਪ੍ਰਸ਼ਨਕਾਲ ਦੌਰਾਨ ਐੱਨ. ਡੀ. ਪੀ. ਆਗੂ ਟੌਮ ਮਲਕੇਅਰ ਵਲੋਂ ਟਰੂਡੋ ਤੋਂ ਇਹ ਪੁੱਛਿਆ ਗਿਆ ਕਿ ਕੀ ਸਰਕਾਰ ਫਰਸਟ ਨੇਸ਼ਨਜ਼ ਦੇ ਬੱਚਿਆਂ ਲਈ ਸਿਹਤ, ਪਾਣੀ ਤੇ ਸਿੱਖਿਆ ਦੇ ਪਾੜੇ ਨੂੰ ਖ਼ਤਮ ਕਰਨ ਲਈ ਕੋਈ ਚਾਰਾਜ਼ੋਈ ਕਰ ਰਹੀ ਹੈ? ਇਸ ਦੇ ਜਵਾਬ 'ਚ ਟਰੂਡੋ ਨੇ ਆਖਿਆ ਕਿ ਸਰਕਾਰ ਵਲੋਂ ਬਜਟ 'ਚ ਦੇਸ਼ ਭਰ ਦੀਆਂ ਕਮਿਊਨਿਟੀਜ਼ ਲਈ ਮਜ਼ਬੂਤ ਬੁਨਿਆਦੀ ਢਾਂਚਾ ਖੜ੍ਹਾ ਕਰਨ ਨੂੰ ਤਰਜੀਹ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਮੂਲਵਾਸੀ ਬੱਚਿਆਂ ਖਾਤਰ ਪਹਿਲ ਕਮਜ਼ੋਰ ਕਮਿਊਨਿਟੀਜ਼ ਨੂੰ ...


Mar 27

ਪੰਜਾਬੀ ਡਰਾਈਵਰ ਦੀ ਕੈਨੇਡਾ 'ਚ ਚਰਚਾ

Share this News

ਕੈਲਗਰੀ : ਕੈਨੇਡਾ ਦੇ ਕੈਲਗਰੀ ਸੂਬੇ ਵਿੱਚ ਇੱਕ ਪੰਜਾਬੀ ਡਰਾਈਵਰ ਅੱਜ ਕੱਲ੍ਹ ਮੀਡੀਆ ਦੀ ਸੁਰਖ਼ੀਆਂ ਵਿੱਚ ਹੈ। ਚਰਚਾ ਦਾ ਕਾਰਨ ਹੈ ਬੱਸ ਡਰਾਈਵਰ ਅਮਨਦੀਪ ਸਿੰਘ ਹੂੰਝਣ ਦੀ ਦਲੇਰੀ, ਜਿਸ ਕਾਰਨ ਇੱਕ ਕੁੜੀ ਦੀ ਇੱਜ਼ਤ ਬੱਚ ਗਈ। ਬੱਸ ਡਰਾਈਵਰ ਅਮਨਦੀਪ ਸਿੰਘ ਦੀ ਬੱਸ ਵਿੱਚ ਆਪਣਾ ਸਫਰ ਪੂਰਾ ਕਰਨ ਤੋਂ ਬਾਅਦ ਰਾਤੀ ਕੁੜੀ ਸਟੈਂਡ ਉਤਰੀ ਤਾਂ ਉੱਥੇ ਮੌਜੂਦਾ ਲੜਕੇ ਨੇ ਉਸ ਨਾਲ ਜਬਰਦਸਤੀ ਕਰਨ ਦੀ ਕੋਸ਼ਿਸ ਕੀਤੀ।
ਇਸ ਦੌਰਾਨ ਅਮਨਦੀਪ ਸਿੰਘ ਹੂੰਝਣ ਨੇ ਬੱਸ ਰੋਕੀ ਅਤੇ ਦੌੜ ਕੇ ਕੁੜੀ ਵੱਲ ਵਧਿਆ। ਅਮਨਦੀਪ ਸਿੰਘ ਨੂੰ ਦੇਖ ਕੇ ਲੜਕੀ ਨਾਲ ਜ਼ਬਰਦਸਤੀ ਕਰਨ ਵਾਲਾ ਲੜਕਾ ਦੌੜ ਗਿਆ। ਇਸ ਦੌਰਾਨ ਅਮਨਦੀਪ ਨੇ ਪੁਲਿਸ ਤੇ ਐਂਬੂਲੈਂਸ ਨੂੰ ਕਾਲ ਕੀਤੀ। ਪੁਲਿਸ ਨੇ ਮੌਕੇ ਉੱਤੇ ...


Mar 27

ਅਫ਼ਰੀਕਾ 'ਚ ਪੰਜਾਬਣ ਬੀਬੀ ਦਾ ਢਾਬਾ ਚਰਚਾ 'ਚ

Share this News

ਘਾਨਾ : ਅਫ਼ਰੀਕੀ ਦੇਸ਼ ਘਾਨਾ ਵਿੱਚ ਪੰਜਾਬੀ ਮਹਿਲਾ ਦਾ ਢਾਬਾ ਚਰਚਾ ਵਿੱਚ ਹੈ। ਘਾਨਾ ਦੇ ਐਕਰਾ ਇਲਾਕੇ ਵਿੱਚ ਸੁਰਿੰਦਰ ਕੌਰ ਚੀਮਾ ਪਿਛਲੇ ਕਈ ਸਾਲਾਂ ਤੋਂ ਢਾਬਾ ਚਲਾ ਰਹੀ ਹੈ। ਸੁਰਿੰਦਰ ਕੌਰ ਚੀਮਾ ਕਈ ਦਹਾਕੇ ਪਹਿਲਾਂ ਭਾਰਤ ਦੇ ਗੁਜਰਾਤ ਸੂਬੇ ਤੋਂ ਆਪਣੇ ਪਤੀ ਨਾਲ ਇੱਥੇ ਆਈ ਸੀ। ਇੱਥੇ ਆ ਕੇ ਉਨ੍ਹਾਂ ਨੇ ਪੰਜਾਬੀ ਢਾਬਾ ਬਣਾਇਆ ਜੋ ਲੋਕਾਂ ਨੇ ਕਾਫ਼ੀ ਪਸੰਦ ਕੀਤਾ। ਇਸ ਵਕਤ ਸੁਰਿੰਦਰ ਕੌਰ ਚੀਮਾ ਦੇ ਦੋ ਢਾਬੇ ਹਨ।
  ਬੀਬੀ ਚੀਮਾ ਜਿੱਥੇ ਆਪਣੇ ਭਾਈਚਾਰਕ ਸਮਾਗਮਾਂ ਵਿੱਚ ਕੇਟਰਿੰਗ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ ਉਹ ਸਮਾਜ ਸੇਵਾ ਵਿੱਚ ਵੀ ਮੋਹਰੀ ਭੂਮਿਕਾ ਨਿਭਾਅ ਰਹੀ ਹੈ। ਅਸਲ ਵਿੱਚ ਸੁਰਿੰਦਰ ਕੌਰ ਚੀਮਾ 1974 ਵਿੱਚ ਆਪਣੇ ਕਾਰੋਬਾਰੀ ਪਤੀ ਹਰਚਰਨ ਸਿੰਘ ਚੀਮਾ ਨਾਲ ...


Mar 24

ਫਾਹੇ ਲੈਂਦੀ ਜ਼ਿੰਦਗੀ ਨੂੰ ਬਿਆਨਦਾ ਨਾਟਕ 'ਕਿਸਾਨ ਖੁਦਕੁਸ਼ੀ ਦੇ ਮੋੜ 'ਤੇ' ਦਾ ਅਪ੍ਰੈਲ 'ਚ ਹੋਵੇਗਾ ਮੰਚਨ

Share this News

ਕੈਲੀਫੋਰਨੀਆ : ਪੰਜਾਬ ਵਿਚ ਇਸ ਵੇਲੇ ਕਿਰਸਾਨੀ ਦੀ ਸਭ ਤੋਂ ਵੱਡੀ ਤਰਾਸਦੀ ਇਸ ਕਰਕੇ ਬਣੀ ਹੋਈ ਹੈ ਕਿ ਜ਼ਮੀਨ ਦੀ ਤਾਸੀਰ ਬਦਲ ਰਹੀ ਹੈ। ਕੁਦਰਤ ਦੀ ਕਰੋਪੀ ਵਧ ਰਹੀ ਹੈ। ਮੱਧ ਵਰਗੀ ਅਤੇ ਹੇਠਲੇ ਦਰਜੇ ਦੇ ਜ਼ਿਮੀਦਾਰ ਨੂੰ ਵਿਗਿਆਨਕ ਤੇ ਮਸ਼ੀਨੀਕਰਨ ਵਾਲੀ ਕਿਰਸਾਨੀ ਦੇ ਹਾਣ ਦਾ ਹੋਣ ਲਈ ਅੱਡੀਆਂ ਚੁੱਕ ਕੇ ਕਰਜ਼ੇ ਦਾ ਫਾਹਾ ਲੈਣਾ ਪੈ ਰਿਹਾ ਹੈ। ਕਿਸ਼ਤਾਂ ਮੋੜਨ ਲਈ ਹਾਲਾਤ ਨਹੀਂ ਬਣ ਰਹੇ। ਸਰਕਾਰਾਂ ਸਿਰਫ ਰਾਜਨੀਤੀ ਖੇਡ ਰਹੀਆਂ ਹਨ। ਹਾਲਾਤ ਇਹ ਬਣ ਰਹੇ ਹਨ ਕਿ ਪਤਾ ਨਹੀਂ ਕਿਹੜਾ ਜ਼ਿਮੀਦਾਰ ਸਵੇਰ ਨੂੰ ਘਰੋਂ ਗਿਆ ਸ਼ਾਮ ਨੂੰ ਦਰੱਖਤ ਨਾਲ ਲਟਕਦਾ ਮਿਲੇ। ਕੁਝ ਪਰਿਵਾਰਾਂ ਵਿਚ ਸਲਫਾਸ ਇਕ ਤਰ੍ਹਾਂ ਨਾਲ ਜ਼ਿੰਦਗੀ ਦਾ ਕੌੜਾ ਜ਼ਹਿਰ ਅਤੇ ਹਿੱਸਾ ਹੀ ...


Mar 24

ਪਾਕਿ 'ਚ ਹੋਲੀ ਦੇ ਜਸ਼ਨਾਂ 'ਚ ਡੁੱਬੇ 55 ਹਿੰਦੂਆਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ

Share this News

ਕਰਾਚੀ : ਪਾਕਿਸਤਾਨ ਦੇ ਸਿੰਧ ਸੂਬੇ 'ਚ ਹੋਲੀ ਦੇ ਜਸ਼ਨਾਂ ਦੌਰਾਨ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲੇ ਹਿੰਦੂਆਂ ਦੀ ਗਿਣਤੀ ਵਧ ਕੇ 55 'ਤੇ ਪਹੁੰਚ ਗਈ ਹੈ। ਮ੍ਰਿਤਕਾਂ ਵਿਚ ਛੇ ਔਰਤਾਂ ਵੀ ਸ਼ਾਮਲ ਹਨ। ਇਸ ਘਟਨਾ ਮਗਰੋਂ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਵੇਚਣ ਦੇ ਦੋਸ਼ਾਂ 'ਚ ਦੋ ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ• ਭੇਜ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਟਾਂਡੋ ਮੁਹੰਮਦ ਖਾਨ ਜ਼ਿਲ•ੇ 'ਚ ਸੋਮਵਾਰ ਰਾਤ 35 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿਨ•ਾਂ ਵਿਚੋਂ ਕੋਈ ਵੀ ਜ਼ਿੰਦਾ ਨਹੀਂ ਬਚ ਸਕਿਆ ਸੀ। 25 ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ, ਜਿਨ•ਾਂ ਵਿਚੋਂ 20  ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ  ਦਿੱਤਾ ਹੈ। ਹੈਦਰਾਬਾਦ ਦੇ ਸੀਨੀਅਰ ...


Mar 24

ਬਰਸਲਜ਼ 'ਚ ਫਸੇ 800 ਭਾਰਤੀਆਂ ਨੂੰ ਬਚਾਉਣ ਲਈ ਚੱਲੇਗਾ 'ਏਅਰਲਿਫਟ ਆਪ੍ਰੇਸ਼ਨ'

Share this News

ਐਮਸਟਰਡਮ : ਬਰਸਲਜ਼ ਦੇ ਹਵਾਈ ਅੱਡੇ ਅਤੇ ਮੈਟਰੋ ਸਟੇਸ਼ਨ 'ਤੇ ਹੋਏ ਧਮਾਕਿਆਂ ਤੋਂ ਬਾਅਦ ਉੱਥੇ 800 ਭਾਰਤੀ ਫਸੇ ਹੋਏ ਹਨ। ਇਨ੍ਹਾਂ ਭਾਰਤੀਆਂ ਨੂੰ ਉੱਥੋਂ ਕੱਢਣ ਦਾ ਸੰਕਲਪ ਜੈੱਟ ਏਅਰਵੇਜ਼ ਨੇ ਲਿਆ ਹੈ ਅਤੇ ਉਹ ਉੱਥੇ ਏਅਰਲਿਫਟ ਆਪ੍ਰੇਸ਼ਨ ਚਲਾਉਣ ਦੀ ਤਿਆਰੀ ਵਿਚ ਹੈ। ਜੈੱਟ ਦੇ 800 ਮੁਸਾਫਰ ਬਰਸਲਜ਼ ਵਿਚ ਫਸੇ ਹੋਏ ਗਨ। ਉਨ੍ਹਾਂ ਨੂੰ ਐਮਸਟਰਡਮ ਵਿਚ ਸ਼ਿਫਟ ਕੀਤਾ ਗਿਆ ਹੈ। ਬਰਸਲਜ਼ ਤੋਂ ਬਾਅਦ ਇਹੀ ਜੈੱਟ ਏਅਰਵੇਜ਼ ਦਾ ਦੂਜਾ ਵੱਡਾ ਯੂਰਪੀਅਨ ਹੱਬ ਹੋਵੇਗਾ। ਜੈੱਟ ਪਹਿਲਾਂ ਹੀ ਇੱਥੇ ਐਤਵਾਰ ਨੂੰ ਇਹ ਆਪ੍ਰੇਸ਼ਨ ਸ਼ੁਰੂ ਕਰਨ ਵਾਲਾ ਸੀ ਪਰ ਹੁਣ ਇਸ ਤੋਂ ਪਹਿਲਾਂ ਹੀ ਭਾਰਤੀ ਮੁਸਾਫਰਾਂ ਨੂੰ ਦਿੱਲੀ, ਮੁੰਬਈ, ਟੋਰਾਂਟੋ ਅਤੇ ਨੇਵਾਰਕ ਪਹੁੰਚਾ ਦਿੱਤਾ ਜਾਵੇਗਾ। 
ਜ਼ਿਕਰਯੋਗ ਹੈ ਕਿ ਬਰਸਲਜ਼ ਹਵਾਈ ਅੱਡੇ ...[home] [1] 2 3 4 5 6  [next]1-10 of 58

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved