Internatinoal News Section

Monthly Archives: MARCH 2017


Mar 23

ਇੰਗਲੈਂਡ ਦੀ ਨਵੀਂ ਜੇਲ 'ਚ ਕੈਦੀਆਂ ਲਈ ਲੈਪਟਾਪ  ਮੋਬਾਈਲ ਤੇ ਜਿੰਮ ਦਾ ਪ੍ਰਬੰਧ

Share this News

ਲੰਦਨ : ਆਧੁਨਿਕ ਜੇਲ ਨੂੰ 'ਸੁਧਾਰ ਘਰ' ਵਜੋਂ ਅਮਲ ਵਿਚ ਲਿਆ ਕੇ ਕੈਦੀਆਂ ਨੂੰ ਸਮਾਜ 'ਚ ਸਨਮਾਨ ਸਹਿਤ ਜਿਊਣ ਦੇ ਕਾਬਲ ਬਣਾਉਣ ਅਤੇ ਅਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਇਨ੍ਹਾਂ ਦੇ ਮੁੜ ਵਸੇਬੇ ਲਈ ਯੋਜਨਾ ਤਿਆਰ ਕੀਤੀ ਗਈ ਹੈ। ਇਸ ਜੇਲ ਰਾਹੀਂ ਕਰੀਬ 1000 ਨੌਕਰੀਆਂ ਪੈਦਾ ਕਰ ਕੇ ਸਥਾਨਕ ਅਰਥਵਿਵਸਥਾ 'ਚ 23 ਮਿਲੀਅਨ ਪੌਂਡ ਦੀ ਸਾਲਾਨਾ ਆਮਦਨ ਪੈਦਾ ਕੀਤੀ ਜਾਵੇਗੀ।
ਜੇਲ ਦੇ ਡਿਪਟੀ ਪ੍ਰਾਜੈਕਟ ਡਾਇਰੈਕਟਰ ਨਿਕ ਡਨ ਨੇ ਦਸਿਆ ਕਿ ਇੰਗਲੈਂਡ ਦੇ ਰੈਕਸਮ ਇਲਾਕੇ ਵਿਚ ਤਕਰੀਬਨ 212 ਮਿਲੀਅਨ ਪੌਂਡ ਦੀ ਲਾਗਤ ਨਾਲ ਬਣੀ ਬਰਵਿਨ ਜੇਲ ਇੰਗਲੈਂਡ ਦੀ ਸਭ ਤੋਂ ਆਧਿਨਕ ਤੇ ਵੱਡੀ ਜੇਲ ਹੈ, ਜੋ ਕਿ ਪਹਿਲੀ ਨਜ਼ਰੇ ਕਿਸੇ ਮਹਿਲ ਦਾ ਭੁਲੇਖਾ ਪਾਉਂਦੀ ਹੈ। ਇਹ ਜੇਲ ...


Mar 23

ਪਾਕਿ ਅਦਾਲਤ ਵੱਲੋਂ ਜਨਗਣਨਾ ਫਾਰਮ 'ਚ ਸਿੱਖਾਂ ਲਈ ਵੱਖਰਾ ਕਾਲਮ ਬਣਾਉਣ ਦੇ ਆਦੇਸ਼

Share this News

ਇਸਲਾਮਾਬਾਦ : ਪਾਕਿਸਤਾਨ 'ਚ ਪਿਸ਼ਾਵਰ ਹਾਈਕੋਰਟ ਨੇ ਅੱਜ ਪ੍ਰਸ਼ਾਸਨ ਨੂੰ ਆਦੇਸ਼ ਦਿੱਤਾ ਕਿ ਦੇਸ਼ ਭਰ 'ਚ ਕੀਤੀ ਜਾਣ ਵਾਲੀ ਜਨ ਗਣਨਾ 'ਚ ਸਿੱਖਾਂ ਦੀ ਵੱਖਰੇ ਤੌਰ 'ਤੇ ਗਿਣਤੀ ਨੂੰ ਯਕੀਨੀ ਬਣਾਇਆ ਜਾਵੇ | ਸਿੱਖ ਭਾਈਚਾਰੇ ਨੇ 19 ਸਾਲਾਂ 'ਚ ਪਹਿਲੀ ਵਾਰ ਹੋ ਰਹੀ ਜਨ ਗਣਨਾ 'ਚ ਸ਼ਾਮਿਲ ਧਰਮਾਂ 'ਚ ਉਨ੍ਹਾਂ ਦੀ ਗਿਣਤੀ ਨਾ ਕੀਤੇ ਜਾਣ ਨੂੰ ਲੈ ਕੇ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ | ਪਿਸ਼ਾਵਰ ਹਾਈ ਕੋਰਟ ਨੇ ਆਦੇਸ਼ ਦਿੱਤਾ ਕਿ ਜਨ ਗਣਨਾ ਵਾਲੇ ਫਾਰਮ 'ਚ ਧਰਮਾਂ ਦੇ ਕਾਲਮ 'ਚ ਸਿੱਖ ਧਰਮ ਲਈ ਵੱਖਰਾ ਕਾਲਮ ਬਣਾਇਆ ਜਾਵੇ | 15 ਮਾਰਚ ਨੂੰ ਸ਼ੁਰੂ ਹੋਈ ਛੇਵੀਂ ਜਨਗਣਨਾ ਦੇ ਪਹਿਲੇ ਪੜਾਅ 'ਚ ਸਿੱਖਾਂ ਨੂੰ ਦੇਸ਼ ਦੀਆਂ ...


Mar 23

ਬ੍ਰਿਟੇਨ ਦੀ ਪਾਰਲੀਆਮੈਂਟ ਲਾਗੇ  ‘ਅਤਿਵਾਦੀ ਹਮਲਾ’

Share this News

ਲੰਡਨ : ਬ੍ਰਿਟੇਨ ਵਿੱਚ ਪਾਰਲੀਆਮੈਂਟ ਲਾਗੇ ਚਾਕੂ ਨੂੰ ਹਵਾ ਵਿੱਚ ਲਹਿਰਾਉਂਦਾ ਇੱਕ ਸਿਰਫਿਰਾ ਵਿਅਕਤੀ ਆਇਆ ਤੇ ਉਸ ਨੇ ਪਹਿਲਾਂ ਤਾਂ ਆਪਣੀ ਕਾਰ ਲੰਡਨ ਦੇ ਵੈਸਟਮਿੰਸਟਰ ਪੁਲ ਉੱਤੇ ਰਾਹਗੀਰਾਂ ਉੱਤੇ ਚੜ੍ਹਾ ਦਿੱਤੀ ਤੇ ਫਿਰ ਪਾਰਲੀਆਮੈਂਟ ਦੇ ਗੇਟ ਦੇ ਅੰਦਰ ਦਾਖਲ ਹੋ ਕੇ ਇੱਕ ਪੁਲਿਸ ਅਧਿਕਾਰੀ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਘਟਨਾਕ੍ਰਮ ਵਿੱਚ ਹਮਲਾਵਰ ਸਮੇਤ ਪੰਜ ਵਿਅਕਤੀ ਮਾਰੇ ਗਏ ਜਦਕਿ 40 ਹੋਰ ਜ਼ਖ਼ਮੀ ਹੋ ਗਏ। ਪ੍ਰਧਾਨ ਮੰਤਰੀ ਥੈਰੇਸਾ ਮੇਅ ਵੱਲੋਂ ਇਸ ਨੂੰ ਸਨਕਪੁਣੇ ਨਾਲ ਭਰਿਆ ਅੱਤਵਾਦੀ ਹਮਲਾ ਕਰਾਰ ਦਿੱਤਾ ਗਿਆ ਹੈ।
ਪਾਰਲੀਆਮੈਂਟ ਦੇ ਅੰਦਰ ਇਮਾਰਤ ਦੇ ਦਾਖਲੇ ਤੋਂ ਕੁੱਝ ਮੀਟਰ ਦੀ ਦੂਰੀ ਉੱਤੇ ਬਿੱਗ ਬੈੱਨ ਕਲਾਕ ਟਾਵਰ ਦੇ ਪਰਛਾਵੇਂ ਹੇਠ ਹਮਲਾਵਰ ਨੂੰ ਮਾਰ ਮੁਕਾਇਆ ਗਿਆ। ਇਸ ਦੌਰਾਨ ...


Mar 20

ਪਾਕਿਸਤਾਨ ਦੀ ਪਹਿਲੀ ਮਹਿਲਾ ਵਿਦੇਸ਼ ਸਕੱਤਰ ਨੇ ਅਹੁਦਾ ਸੰਭਾਲਿਆ

Share this News

ਇਸਲਾਮਾਬਾਦ : ਪਾਕਿਸਤਾਨ ਦੀ ਪਹਿਲੀ ਮਹਿਲਾ ਵਿਦੇਸ਼ ਸਕੱਤਰ ਤਹਿਮੀਨਾ ਜੰਜੂਆ ਨੇ ਸੋਮਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ। ਜੈਨੇਵਾ ਵਿਚ ਸੰਯੁਕਤ ਰਾਸ਼ਟਰ ਦੇ ਸਥਾਈ ਪ੍ਰਤੀਨਿਧੀ ਵਜੋਂ ਸੇਵਾ ਦੇਣ ਵਾਲੀ ਤਹਿਮੀਨਾ ਨੂੰ ਪਿਛਲੇ ਮਹੀਨੇ ਵਿਦੇਸ਼ ਸਕੱਤਰ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਏਜਾਜ਼ ਅਹਿਮਦ ਚੌਧਰੀ ਪਾਕਿਸਤਾਨ ਦੇ ਵਿਦੇਸ਼ ਸਕੱਤਰ ਸਨ, ਜੋ ਕਿ ਹੁਣ ਅਮਰੀਕਾ ਦੇ ਰਾਜਦੂਤ ਨਿਯੁਕਤ ਕੀਤੇ ਗਏ ਹਨ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਫ਼ੀਜ਼ ਜ਼ਕਾਰਿਆ ਨੇ ਟਵੀਟ ਕੀਤਾ, ''ਤਹਿਮੀਨਾ ਜੰਜੂਆ ਨੇ ਪਾਕਿਸਤਾਨ ਦੇ ਵਿਦੇਸ਼ ਸਕੱਤਰ ਦਾ ਅਹੁਦਾ ਸੰਭਾਲ ਲਿਆ ਹੈ।'' ਤਹਿਮੀਨਾ 1984 ਵਿਚ ਵਿਦੇਸ਼ ਸੇਵਾ 'ਚ ਆਈ ਸੀ ਅਤੇ ਬਹੁਪੱਖੀ ਕੂਟਨੀਤੀ ਦਾ ਉਨ੍ਹਾਂ ਨੂੰ ਤਜ਼ਰਬਾ ਹੈ। ਉਹ 32 ਸਾਲ ਦੇ ਤਜ਼ਰਬੇ ਨਾਲ ਇਕ ਤਜ਼ਰਬੇਕਾਰ ਡਿਪਲੋਮੈਟ ਮੰਨੀ ...


Mar 20

ਨਸਲੀ ਅਪਰਾਧ ਦੇ ਵਿਰੋਧ 'ਚ ਭਾਰਤੀ-ਅਮਰੀਕੀਆਂ ਨੇ ਵਾਈਟ ਹਾਊਸ ਸਾਹਮਣੇ ਰੈਲੀ ਕੱਢੀ

Share this News

ਵਾਸ਼ਿੰਗਟਨ : ਅਮਰੀਕਾ 'ਚ ਵਧਦੇ ਨਸਲੀ ਅਪਰਾਧਾਂ ਨੂੰ ਲੈ ਕੇ ਭਾਰਤੀ ਮੂਲ ਦੇ ਲੋਕਾਂ 'ਚ ਜ਼ਬਰਦਸਤ ਗੁੱਸਾ ਹੈ। ਭਾਰਤੀਆਂ ਨੇ ਵ੍ਹਾਈਟ ਹਾਊਸ ਦੇ ਸਾਹਮਣੇ ਰੈਲੀ ਕੱਢ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਮਾਮਲੇ 'ਚ ਦਖ਼ਲ ਦੇਣ ਦੀ ਮੰਗ ਕੀਤੀ ਹੈ। ਰੈਲੀ 'ਚ ਸ਼ਾਮਿਲ ਵਰਜੀਨੀਆ ਨਿਵਾਸੀ ਵਕੀਲ ਵਿੰਧਿਆ ਅਡਾਪਾ ਨੇ ਵ੍ਹਾਈਟ ਹਾਊਸ ਦੇ ਬਾਹਰ ਕਿਹਾ, 'ਇਸਲਾਮ ਤੋਂ ਡਰ ਕਾਰਨ ਹਾਲ 'ਚ ਹਿੰਦੂ ਪ੍ਰਭਾਵਿਤ ਅਤੇ ਤੰਗ-ਪਰੇਸ਼ਾਨ ਹੋਏ ਹਨ।' ਭਾਈਚਾਰੇ ਖ਼ਿਲਾਫ਼ ਹਾਲੀਆ ਨਸਲੀ ਅਪਰਾਧਾਂ ਦੀ ਪਿੱਠਭੂਮੀ 'ਚ ਗ੍ਰੇਟਰ ਵਾਸ਼ਿੰਗਟਨ ਅਤੇ ਨੇੜੇ-ਤੇੜੇ ਦੇ ਰਹਿਣ ਵਾਲੇ ਭਾਰਤੀ-ਅਮਰੀਕੀ ਗਰੁੱਪਾਂ ਦੇ ਦਰਜਨਾਂ ਲੋਕਾਂ ਨੇ ਸ਼ਾਂਤੀਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ। ਅਡਾਪਾ ਦੇ ਦੋਸਤ ਡਾਕਟਰ ਐੱਸ ਸ਼ੇਸ਼ਾਦੀ ਨੇ ਕਿਹਾ, 'ਹਾਲੀਆ ਉਦਾਹਰਨ ਕੰਸਾਸ 'ਚ ਆਈਟੀ ਪੇਸ਼ਾਵਰ ...


Mar 20

ਚੀਨ ਨੂੰ ਨਦੀ ਵਿੱਚ ਤਿੰਨ ਸਦੀਆਂ ਪਹਿਲਾਂ ਡੁੱਬਾ ਖਜ਼ਾਨਾ ਮਿਲਿਆ

Share this News

ਬੀਜਿੰਗ : ਚੀਨੀ ਪੁਰਾਤਤਵ ਮਾਹਿਰਾਂ ਨੂੰ ਦੱਖਣ-ਪੱਛਮੀ ਸੂਬੇ ਸਿਚੁਆਨ ਦੀ ਨਦੀ 'ਚ 300 ਸਾਲ ਪਹਿਲਾਂ ਡੁੱਬਿਆ ਖ਼ਜ਼ਾਨਾ ਮਿਲਿਆ ਹੈ। ਖ਼ਜ਼ਾਨੇ 'ਚ ਸੋਨੇ ਤੇ ਚਾਂਦੀ ਦੀਆਂ ਦਸ ਹਜ਼ਾਰ ਤੋਂ ਜ਼ਿਆਦਾ ਵਸਤਾਂ ਹਨ।
ਸਰਕਾਰੀ ਨਿਊਜ਼ ਏਜੰਸੀ ਸ਼ਿਨਹੂਆ ਨੇ ਸੂਬਾਈ ਸੱਭਿਆਚਾਰਕ ਨਿਸ਼ਾਨੀਆਂ ਤੇ ਪੁਰਾਤਤਵ ਸੋਧ ਸੰਸਥਾਵਾਂ ਦੇ ਡਾਇਰੈਕਟਰ ਗਾਓ ਡਾਲੂਨ ਦੇ ਹਵਾਲੇ ਨਾਲ ਦੱਸਿਆ ਕਿ ਇਨ੍ਹਾਂ ਵਸਤਾਂ 'ਚ ਸੋਨੇ, ਚਾਂਦੀ ਤੇ ਤਾਂਬੇ ਦੇ ਸਿੱਕੇ ਤੇ ਗਹਿਣਿਆਂ ਤੋਂ ਇਲਾਵਾ ਲੋਹੇ ਤੋਂ ਬਣੇ ਹਥਿਆਰ ਹਨ। ਇਨ੍ਹਾਂ ਹਥਿਆਰਾਂ 'ਚ ਤਲਵਾਰ, ਚਾਕੂ ਤੇ ਭਾਲੇ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਸੋਨੇ ਤੇ ਚਾਂਦੀ ਦੇ ਬਰਤਨ ਵੀ ਪਾਏ ਗਏ ਹਨ। ਗਹਿਣਿਆਂ ਦਾ ਡਿਜ਼ਾਈਨ ਉਸ ਦੌਰੇ ਦੇ ਸ਼ਿਲਪ ਕੁਸ਼ਲਤਾ ਨੂੰ ਦਿਖਾਉਂਦਾ ਹੈ। ਮਿੰਜਿਯਾਂਗ ਨਦੀ 'ਚ ਇਹ ...


Mar 20

ਸਿਰਫ 3 ਦਿਨ ਪਹਿਲਾਂ ਕਨੇਡੀਅਨ ਬਣਿਆ ਕੁਲਬੀਰ ਸਿੰਘ ਲੜੇਗਾ ਮੈਂਬਰ ਪਾਰਲੀਮੈਂਟ ਲਈ ਜਿਮਨੀ ਚੋਣ

Share this News

ਕੈਲਗਰੀ : ਕਨੇਡਾ ਦੇ ਇਤਿਹਾਸ ਵਿੱਚ ਕੈਲਗਰੀ ਵਾਸੀ ਕੁਲਬੀਰ ਸਿੰਘ ਚਾਵਲਾ ਨਵਾਂ ਇਤਿਹਾਸ ਸਿਰਜਣ ਜਾ ਰਿਹਾ ਹੈ । ਉਹ ਹਾਲੇ ਤਿੰਨ ਦਿਨ ਪਹਿਲਾਂ ਹੀ ਕਨੇਡੀਅਨ ਸਿਟੀਜਨ ਬਣਿਆ ਹੈ ਪਰ ਹੁਣ ਉਹ ਕਨੇਡਾ ਦੇ ਮੈਂਬਰ ਪਾਰਲੀਮੈਂਟ ਲਈ ਜਿਮਨੀ ਚੋਣ ਲੜ ਰਿਹਾ ਹੈ । ਨਵੀ ਉੱਭਰ ਰਹੀ ਪਾਰਟੀ "ਨੈਸਨਲ ਐਡਵਾਂਸਮੈਂਟ ਪਾਰਟੀ ਆਫ ਕਨੇਡਾ” ਦਾ ਉਹ ਦੂਜਾ ਉਮੀਂਦਵਾਰ ਹੈ ਜੋ ਕਿ ਐਮ ਪੀ ਲਈ ਚੋਣ ਲੜ ਰਿਹਾ ਹੈ ਇਸ ਤੋਂ ਪਹਿਲਾਂ ਅਕਤੂਬਰ 2015 ਵਿੱਚ ਇਸ ਪਾਰਟੀ ਦੇ ਬਾਨੀ ਮਿਸਟਰ ਸਟੀਫਿਨ ਗਾਰਵੀ ਨੇ ਖੁਦ ਕੈਲਗਰੀ ਸਕਾਈਵਿਊ ਚੋਣ ਲੜੀ ਸੀ । ਵਰਨਣ ਯੋਗ ਹੈ ਕਿ ਕੈਲਗਰੀ ਦੇ ਇੰਮੀਗ੍ਰੇਸ਼ਨ ਅਤੇ ਰੱਖਿਆ ਮੰਤਰੀ ਰਹੇ ਮਿਸਟਰ ਜੈਸਨ ਕੈਨੀ ਵੱਲੋਂ ਜਿੱਤ ਉਪਰੰਤ ਅਸਤੀਫਾ ਦੇਕੇ ...


Mar 9

ਓਬਾਮਾ ਨੂੰ ਫਰਾਂਸ ਦਾ ਰਾਸ਼ਟਰਪਤੀ ਬਣਾਉਣ ਦੇ ਲਈ ਆਨਲਾਈਨ ਪਟੀਸ਼ਨ

Share this News

ਪੈਰਿਸ : ਫਰਾਂਸ ਇਸ ਸਾਲ ਅਪ੍ਰੈਲ ਵਿਚ ਅਪਣਾ 25ਵਾਂ ਰਾਸ਼ਟਰਪਤੀ ਚੁਣਨ ਜਾ ਰਿਹਾ ਹੈ। ਇਸ ਚੋਣ ਵਿਚ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੀ ਸੁਰਖੀਆਂ ਵਿਚ ਹਨ। ਲੋਕ ਉਨ੍ਹਾਂ ਨੂੰ ਰਾਸ਼ਟਰਪਤੀ ਚੋਣ ਲੜਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣ ਵਿਚ ਖੜ•ੇ ਹੋਣ ਦੇ ਲਈ ਅਜੇ ਕਾਫੀ ਸਮਾਂ ਬਚਿਆ ਹੋਇਆ ਹੈ। ਦਰਅਸਲ ਇੱਥੇ ਚਾਰ ਦੋਸਤਾਂ ਦੇ ਇਕ ਗਰੁੱਪ ਨੇ ‘ਓਬਾਮਾ 17’ ਨਾਂਅ ਤੋਂ ਇਕ ਵੈਬਸਾਈਟ ਬਣਾਈ ਹੈ। ਇਸ ‘ਤੇ ਉਨ੍ਹਾਂ ਓਬਾਮਾ ਨੂੰ ਫਰਾਂਸ ਦਾ ਰਾਸ਼ਟਰਤੀ ਬਣਾਉਣ ਦੇ ਲਈ ਬੀਤੇ ਸੋਮਵਾਰ ਤੋਂ ਮੁਹਿੰਮ ਸ਼ੁਰੂ ਕੀਤੀ ਹੈ। ਨਾਲ ਹੀ ਇਕ ਆਨਲਾਈਨ ਪਟੀਸ਼ਨ ਪਾਈ ਹੈ। ਹੁਣ ਤੱਕ ਇਸ ‘ਤੇ 30 ਹਜ਼ਾਰ ਤੋਂ ਜ਼ਿਆਦਾ ਲੋਕ ਦਸਤਖਤ ...


Mar 9

ਅਮਰੀਕੀ ਅਦਾਲਤ ਵੱਲੋਂ ਖਾਲਿਸਤਾਨੀ ਬਲਵਿੰਦਰ ਸਿੰਘ ਨੂੰ  15 ਸਾਲ ਦੀ ਸਜ਼ਾ

Share this News

ਨਿਊਯਾਰਕ : ਭਾਰਤ ਵਿੱਚ ਖਾੜਕੂ ਹਮਲਿਆਂ ਲਈ ਖਾਲਿਸਤਾਨ ਲਹਿਰ ਦੀ ਮਦਦ ਕਰਨ ਦੇ ਦੋਸ਼ ਹੇਠ ਅਮਰੀਕਾ ਵਿੱਚ 42 ਸਾਲਾ ਭਾਰਤੀ ਨੂੰ 15 ਸਾਲਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।  ਨੇਵਾਡਾ ਸੂਬੇ ਦੇ ਅਟਾਰਨੀ ਡੇਨੀਅਲ ਬੋਗਡੇਨ ਅਤੇ ਐਫਬੀਆਈ ਦੀ ਲਾਸ ਵੈਗਸ ਡਿਵੀਜ਼ਨ ਦੇ ਵਿਸ਼ੇਸ਼ ਏਜੰਟ ਇੰਚਾਰਜ ਐਰੋਨ ਸੀ ਰਾਊਜ਼ ਨੇ ਕਿਹਾ ਕਿ ਬਲਵਿੰਦਰ ਸਿੰਘ ਦੋ ਖਾੜਕੂ ਜਥੇਬੰਦੀਆਂ ਦਾ ਮੈਂਬਰ ਸੀ ਅਤੇ ਉਸ ਨੇ ਭਾਰਤ ਸਰਕਾਰ ਨੂੰ ਡਰਾਉਣ ਤੇ ਇਨ੍ਹਾਂ ਜਥੇਬੰਦੀਆਂ ਦੀ ਹਮਾਇਤ ਨਾ ਕਰਨ ਵਾਲਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਸਮੱਗਰੀ ਮੁਹੱਈਆ ਕੀਤੀ। ਅਮਰੀਕਾ ਦੇ ਜ਼ਿਲ੍ਹਾ ਜੱਜ ਲੈਰੀ ਹਿੱਕਜ਼ ਨੇ ਉਸ ਨੂੰ ਕੱਲ੍ਹ 180 ਮਹੀਨਿਆਂ ਦੀ ਸਜ਼ਾ ਸੁਣਾਈ। ਬੋਗਡੇਨ ਨੇ ਕਿਹਾ ਕਿ ਇਹ ਕੇਸ ਅਮਰੀਕਾ ਅਤੇ ...


Mar 9

ਹੋਸਟਲ ‘ਚ ਅੱਗ ਲੱਗਣ ਕਾਰਨ ਜਿਊਂਦੀਆਂ ਸੜੀਆਂ 21 ਕੁੜੀਆਂ

Share this News

ਸੈਨ ਜੋਸ ਪਿਨੁਲਾ : ਮੱਧ ਅਮਰੀਕੀ ਦੇਸ਼ ਗੁਆਟੇਮਾਲਾ ਦੇ ਇਕ ਹੋਸਟਲ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 21 ਕੁੜੀਆਂ ਦੀ ਮੌਤ ਹੋ ਗਈ ਜਦ ਕਿ ਹੋਰ 40 ਬੁਰੀ ਤਰ੍ਹਾਂ ਝੁਲਸ ਗਈਆਂ। ਇਹ ਘਟਨਾ ਬੁੱਧਵਾਰ ਰਾਤ ਦੀ ਹੈ। ਇਸ ਹੋਸਟਲ ‘ਚ ਰਹਿਣ ਵਾਲੀਆਂ ਕੁੜੀਆਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨਾਲ ਇੱਥੇ ਬੁਰਾ ਵਤੀਰਾ ਕੀਤਾ ਜਾਂਦਾ ਹੈ। ਇੰਨਾ ਹੀ ਨਹੀਂ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਜਾ ਰਿਹਾ ਹੈ ਅਤੇ ਖਾਣ-ਪੀਣ ਦੇ ਪ੍ਰਬੰਧ ਵੀ ਬਹੁਤ ਖਰਾਬ ਹਨ। ਇਸ ਹੋਸਟਲ ‘ਚ ਸਮਰੱਥਾ ਤੋਂ ਵਧ ਬੱਚਿਆ ਨੂੰ ਰੱਖਿਆ ਗਿਆ ਹੈ। ਅੱਗ ਲੱਗਣ ਦੀ ਘਟਨਾ ‘ਚ ਮਰਨ ਵਾਲੀਆਂ ਸਾਰੀਆਂ ਕੁੜੀਆਂ ਦੀ ਉਮਰ 14 ਤੋਂ 17 ਸਾਲ ਵਿਚਕਾਰ ਹੈ।
ਪੁਲਸ ਨੇ ਦੱਸਿਆ ...[home] 1-10 of 10

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved