Internatinoal News Section

Monthly Archives: APRIL 2014


Apr 29

ਚੀਨ 'ਚ ਇੰਟਰਨੈੱਟ ਆਜ਼ਾਦੀ 'ਤੇ ਲਗਾਮ ਕੱਸਣ ਦੀ ਪ੍ਰਕਿਰਿਆ ਤੇਜ਼

Share this News

ਬੀਜਿੰਗ : ਚੀਨ ਦੇ ਸਰਕਾਰੀ ਅਖ਼ਬਾਰ ਨੇ ਕਿਹਾ ਹੈ ਕਿ ਬਿਨ੍ਹਾਂ ਸਰਕਾਰੀ ਹੁਕਮਾਂ ਦੇ ਇੰਟਰਨੈੱਟ ਆਜ਼ਾਦੀ ਨਹੀਂ ਦਿੱਤੀ ਜਾ ਸਕਦੀ। ਹਾਲ ਹੀ 'ਚ ਚੀਨ ਦੀਆਂ ਵੀਡੀਓ ਸਾਈਟਸ ਤੋਂ ਕਈ ਅਮਰੀਕੀ ਟੈਲੀਵਿਜ਼ਨ ਸ਼ੋਅ ਹਟਾਉਣ ਦੇ ਹੁਕਮ ਦਿੱਤੇ ਗਏ ਸਨ, ਇਨ੍ਹਾਂ ਨੂੰ ਇੰਟਰਨੈੱਟ 'ਤੇ ਮੌਜੂਦ ਸਮੱਗਰੀ 'ਤੇ ਸਰਕਾਰੀ ਪਕੜ ਮਜ਼ਬੂਤ ਕਰਨ ਦੇ ਤਾਜ਼ਾ ਸੰਕੇਤਾਂ ਵਜੋਂ ਵੇਖਿਆ ਜਾ ਰਿਹਾ ਹੈ। ਇੰਟਰਨੈਟ 'ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਘਾਣ ਅਤੇ ਸ਼ੋਅ ਹਟਾਉਣ ਦੀ ਘਟਨਾ ਇਕੱਠੇ ਵਾਪਰੀ। ਪਿਛਲੇ ਸਾਲ ਸ਼ੀ ਚਿਨਫਿੰਗ ਦੇ ਸੱਤਾ 'ਚ ਆਉਣ ਤੋਂ ਬਾਅਦ ਤੋਂ ਇੰਟਰਨੈਟ ਦੀ ਆਜ਼ਾਦੀ 'ਤੇ ਲਗਾਮ ਕੱਸਣ ਦੀ ਪ੍ਰਕਿਰਿਆ 'ਚ ਤੇਜ਼ੀ ਆਈ ਹੈ।


Apr 29

ਮਿਸਰ 'ਚ 683 ਮੁਰਸੀ ਸਮਰਥਕਾਂ ਨੂੰ ਸੁਣਾਈ ਮੌਤ ਦੀ ਸਜ਼ਾ

Share this News

ਕਾਹਿਰਾ : ਇਥੋਂ ਦੀ ਇੱਕ ਅਦਾਲਤ ਨੇ ਮਿਸਰ ਦੇ ਬਹੁਤੇ ਵਿਅਕਤੀਆਂ 'ਤੇ ਸਮੂਹਿਕ ਕੇਸ ਦਾ ਅੱਜ ਫੈਸਲਾ ਸੁਣਾਉਂਦਿਆਂ ਮੁਸਲਿਮ ਬਰਦਰਹੁੱਡ ਜਥੇਬੰਦੀ ਦੇ ਮੁਖੀ ਮੁਹੰਮਦ ਬੇਦਈ ਸਮੇਤ 682 ਸਮਰਥਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਫੈਸਲੇ ਨਾਲ ਅਗਲੇ ਮਹੀਨੇ ਹੋ ਰਹੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹਿੰਸਾ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਇਨ੍ਹਾਂ ਉੱਪਰ ਪਿਛਲੇ ਸਾਲ 14 ਅਗਸਤ ਨੂੰ ਮੀਨੀਆ ਸੂਬੇ 'ਚ ਹੱਤਿਆਵਾਂ ਤੇ ਪੁਲਸ ਮੁਲਾਜ਼ਮਾਂ ਨੂੰ ਮਾਰਨ ਦੀ ਕੋਸ਼ਿਸ਼ ਦੇ ਦੋਸ਼ ਹਨ। ਇਕ ਵੱਖਰੇ ਕੇਸ ਵਿੱਚ ਇਸੇ ਅਦਾਲਤ ਨੇ 529 ਵਿਚੋਂ 492 ਦੋਸ਼ੀਆਂ ਨੂੰ ਪਿਛਲੇ ਮਹੀਨੇ ਸੁਣਾਈ ਫਾਂਸੀ ਦੀ ਸਜ਼ਾ ਨੂੰ ਘਟਾ ਕੇ ਉਮਰ ਕੈਦ ਵਿੱਚ ਬਦਲ ...


Apr 28

ਅਮਰੀਕਾ ਨੇ ਪਾਕਿ ਨੂੰ ਕਾਰਗਿੱਲ ਯੁੱਧ ਦੌਰਾਨ ਹਥਿਆਏ ਖੇਤਰ ਵਿਚੋਂ ਹਟਣ ਨੂੰ ਕਿਹਾ

Share this News

ਇਸਲਾਮਾਬਾਦ : ਕਾਰਗਿੱਲ ਯੁੱਧ 1999 ਦੇ ਦੌਰ ਵਿਚ ਅਮਰੀਕਾ ਵਿਚ ਪਾਕਿਸਤਾਨ ਦੇ ਤੱਤਕਾਲੀਨ ਰਾਜਦੂਤ ਰਿਆਜ਼ ਖੋਖਰ ਨੇ ਅੱਜ ਇਥੇ ਕਿਹਾ ਕਿ ਯੁੱਧ ਦੇ ਦੌਰ ਵਿਚ ਅਮਰੀਕਾ ਨੇ ਇਸਲਾਮਾਬਾਦ ਨੂੰ ਸੰਦੇਸ਼ ਭੇਜਿਆ ਸੀ, ''ਭਾਰਤ ਪਾਗਲ ਹੁੰਦਾ ਜਾ ਰਿਹਾ ਹੈ, ਕ੍ਰਿਪਾ ਕਰਕੇ ਜਿਨ੍ਹਾਂ ਖੇਤਰਾਂ 'ਤੇ ਤੁਸੀਂ ਕਬਜ਼ਾ ਕੀਤਾ ਹੈ ਉਥੋਂ ਹਟ ਜਾਓ।''
ਪਾਕਿਸਤਾਨੀ ਸੈਨਿਕਾਂ ਦੇ ਕੰਟਰੋਲ ਰੇਖਾ 'ਤੇ ਘੁਸਪੈਠ ਦੇ ਕਰੀਬ 15 ਸਾਲ ਬਾਅਦ ਇਹ ਮੁੱਦੇ ਇਸਲਾਮਾਬਾਦ ਸਾਹਿਤ ਮਹਾ ਉਤਸਵ ਵਿਚ ਉਠਿਆ। ਗੱਲਬਾਤ ਵਿਚ ਪਾਕਿਸਤਾਨਾ ਦੇ ਸਕੱਤਰ ਖੋਖਰ ਅਤੇ ਸਾਬਕਾ ਰਾਜਦੂਤ ਤਾਰਿਕ ਉਸਮਾਨ ਹੈਦਰ ਅਤੇ ਪੱਤਰਕਾਰ ਨਸੀਮ ਜੇਹਰਾ ਸਣੇ ਸਾਰੇ ਬੁਲਾਰਿਆਂ ਨੇ ਯੁੱਧ ਦੇ ਵੱਖ-ਵੱਖ ਪਹਿਲੂਆਂ 'ਤੇ ਖੁਲ੍ਹ ਕੇ ਆਪਣੇ ਵਿਚਾਰ ਰੱਖੇ ਤਿੰਨਾਂ ...


Apr 28

ਅਫ਼ਗਾਨਿਸਤਾਨ 'ਚ ਦੂਸਰੇ ਪੜਾਅ ਲਈ ਭਿੜਨਗੇ ਅਬਦੁੱਲਾ ਤੇ ਗਨੀ

Share this News

ਕਾਬਲ : ਅਫ਼ਗਾਨਿਸਤਾਨ 'ਚ ਰਾਸ਼ਟਰਪਤੀ ਚੋਣ ਹੁਣ ਦੂਸਰੇ ਪੜਾਅ 'ਚ ਪਹੁੰਚਣ ਵਾਲੀ ਹੈ। ਸ਼ੁਰੂਆਤੀ ਨਤੀਜਿਆਂ ਅਨੁਸਾਰ ਦੂਸਰੇ ਪੜਾਅ ਦਾ ਮੁਕਾਬਲਾ ਅਬਦੁੱਲਾ ਅਬਦੁੱਲਾ ਤੇ ਅਸ਼ਰਫ ਗਨੀ ਵਿਚਕਾਰ ਹੋਵੇਗਾ ਕਿਉਂਕਿ ਇਹਨਾਂ 'ਚੋਂ ਕੋਈ ਵੀ ਉਮੀਦਵਾਰ 50 ਫੀਸਦੀ ਵੋਟਾਂ ਹਾਸਿਲ ਨਹੀਂ ਕਰ ਸਕਿਆ। ਸੁਤੰਤਰ ਚੋਣ ਕਮਿਸ਼ਨ ਦੇ ਮੁਖੀ ਅਹਿਮਦ ਯੂਸਫ ਨਰਸਤਾਨੀ ਨੈ ਕਾਬੁਲ 'ਚ ਪੱਤਰਕਾਰਾਂ ਨੂੰ ਕਿਹਾ ਕਿ ਸਾਡੇ ਨਤੀਜਿਆਂ ਦੇ ਆਧਾਰ 'ਤੇ ਅਜਿਹਾ ਲੱਗਦਾ ਹੈ ਕਿ ਚੋਣ ਦੂਸਰੇ ਪੜਾਅ 'ਚ ਜਾਵੇਗਾ। ਸ਼ੁਰੂਆਤੀ ਨਤੀਜਿਆਂ ਅਨੁਸਾਰ ਅਬਦੁੱਲਾ ਨੂੰ 44.9 ਫੀਸਦੀ ਵੋਟ ਮਿਲੇ, ਜਦਕਿ ਉਨ੍ਹਾਂ ਦੇ ਮੁੱਖ ਵਿਰੋਧੀ ਉਮੀਦਵਾਰ ਗਨੀ ਨੂੰ 31.5 ਫੀਸਦੀ ਵੋਟ ਹਾਸਿਲ ਹੋਏ।


Apr 28

ਬੇੜੀ ਹਾਦਸੇ 'ਤੇ ਦੱਖਣੀ ਕੋਰੀਆ ਦੇ ਪ੍ਰਧਾਨ ਮੰਤਰੀ ਦਾ ਅਸਤੀਫ਼ਾ

Share this News

ਜਿੰਦੋ : ਦੱਖਣੀ ਕੋਰੀਆ ਦੇ ਪ੍ਰਧਾਨ ਮੰਤਰੀ ਚੁੰਗ ਹੌਂਗ-ਵੌਨ ਨੇ ਇਕ ਮੁਸਾਫਰ ਜਹਾਜ਼ ਦੇ ਡੁੱਬ ਜਾਣ ਦੀ ਘਟਨਾ 'ਤੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਹਾਦਸੇ ਵਿੱਚ 300 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਅੰਦੇਸ਼ਾ ਹੈ ਅਤੇ ਲੋਕਾਂ ਨੇ ਇਸ ਤਰਾਸਦੀ ਤੋਂ ਭਾਰੀ ਗੁੱਸੇ ਦਾ ਇਜ਼ਹਾਰ ਕੀਤਾ ਸੀ। ਸ੍ਰੀ ਚੁੰਗ ਹੌਂਗ-ਵੋਨ ਨੇ ਮੰਨਿਆ ਕਿ ਉਹ ਬਚਾਅ ਕਾਰਜ ਸਹੀ ਤਰ੍ਹਾਂ ਨਿਭਾਅ ਨਹੀਂ ਸਕੀ। ਸੇਵੋਲ ਨਾਮੀ ਇਸ ਜਹਾਜ਼ ਵਿਚ ਬਹੁਤ ਸਾਰੇ ਸਕੂਲੀ ਵਿਦਿਆਰਥੀਆਂ ਸਮੇਤ 476 ਲੋਕ ਸਵਾਰ ਸਨ ਅਤੇ ਟਾਪੂ ਦੇ ਨੇੜੇ ਡੁੱਬ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ, ''ਮੈਂ ਇਹ ਹਾਦਸਾ ਨਾ ਟਾਲ ਸਕਣ ਅਤੇ ਬਾਅਦ ...


Apr 26

ਤੀਸਰਾ ਵਿਸ਼ਵ ਯੁੱਧ ਚਾਹੁੰਦੈ ਰੂਸ

Share this News

ਮਾਸਕੋ : ਯੂਕਰੇਨ ਸਬੰਧੀ ਰੂਸ 'ਤੇ ਦਬਾਅ ਵਧਦਾ ਜਾ ਰਿਹਾ ਹੈ। ਇਸ ਦਬਾਅ ਦਾ ਹੀ ਨਤੀਜਾ ਹੈ ਕਿ ਹੁਣ ਉਸ ਦੇ ਹਮਲਾਵਰ ਰੁਖ਼ 'ਚ ਨਰਮੀ ਦਿਖਣ ਲੱਗੀ ਹੈ। ਸ਼ੁੱਕਰਵਾਰ ਨੂੰ ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਯੂਕਰੇਨ ਮਸਲਾ ਹੱਲ ਕਰਨ ਤੇ ਉਥੇ ਸ਼ਾਂਤੀ ਕਾਇਮ ਕਰਨ ਲਈ ਮਾਸਕੋ ਅਮਰੀਕਾ ਨਾਲ ਗੱਲਬਾਤ ਕਰਨ ਲਈ ਤਿਆਰ ਹੈ, ਜਦਕਿ ਯੂਕਰੇਨ ਦੇ ਪ੍ਰਧਾਨ ਮੰਤਰੀ ਆਰਸੇਨੀ ਯਾਤਸੇਨਯੁਕ ਦਾ ਦੋਸ਼ ਹੈ ਕਿ ਰੂਸ ਸ਼ਾਂਤੀ ਕਾਇਮ ਕਰਨ ਦੀ ਬਜਾਏ ਤੀਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਕਰਨਾ ਚਾਹੁੰਦਾ ਹੈ। ਇੰਟਰਫੈਕਸ ਅਖਬਾਰ ਏਜੰਸੀ ਨੇ ਰੂਸੀ ਰੱਖਿਆ ਮੰਤਰਾਲੇ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਹੈ ਕਿ ਗੱਲਬਾਤ ਲਈ ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ...


Apr 26

ਕਿਰਪਾਨਧਾਰੀ ਅਮਰੀਕੀ ਸਿੱਖ ਨੂੰ ਜਿਊਰੀ ਵਿੱਚ ਸ਼ਾਮਲ ਹੋਣ ਤੋਂ ਰੋਕਿਆ

Share this News

ਵਾਸ਼ਿੰਗਟਨ : ਅਮਰੀਕਾ ਦੇ ਕੈਲੀਫੋਰਨੀਆ ਦੀ ਇਕ ਅਦਾਲਤ ਨੇ ਇਕ ਅਮਰੀਕੀ ਸਿੱਖ ਨੂੰ ਸ੍ਰੀ ਸਾਹਿਬ ਪਾ ਕੇ ਜਿਊਰੀ ਦੀ ਡਿਊਟੀ ਕਰਨ ਦੀ ਇਜ਼ਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸ. ਗੁਰਸੰਤ ਸਿੰਘ ਜਿਸ ਨੇ ਤਿੰਨ ਦਹਾਕੇ ਪਹਿਲਾਂ ਅੰਮ੍ਰਿਤਪਾਨ ਕਰ ਲਿਆ ਸੀ ਨੇ ਕਿਹਾ ਕਿ ਉਹ ਅਜੇ ਵੀ ਅਗਲੇ ਹਫਤੇ ਸਿੱਖ ਭਾਈਚਾਰੇ ਦੇ ਨੇਤਾਵਾਂ ਨਾਲ ਜਿਊਰੀ ਡਿਊਟੀ 'ਤੇ ਜਾਣਗੇ ਅਤੇ ਅਦਾਲਤ ਨੂੰ ਸ੍ਰੀ ਸਾਹਿਬ ਜਿਹੜੀ ਸਿੱਖ ਅੰਮ੍ਰਿਤ ਛੱਕਣ ਪਿੱਛੋਂ ਇਕ ਕਰਾਰ ਵਜੋਂ ਆਪਣੇ ਕੋਲ ਰੱਖਦੇ ਹਨ ਨਾਲ ਡਿਊਟੀ ਕਰਨ ਲਈ ਮੌਕਾ ਦੇਣ ਵਾਸਤੇ ਕਹਿਣਗੇ। ਗੁਰਸੰਤ ਸਿੰਘ ਨੇ ਸੀ.ਬੀ.ਐਸ. ਨਿਊਜ਼ ਨੂੰ ਦੱਸਿਆ ਕਿ ਉਹ ਪੂਰੀ ਦ੍ਰਰਿੜਤਾ  ਨਾਲ ਮਹਿਸੂਸ ਕਰਦੇ ਹਨ ਕਿ ...


Apr 26

ਮਨਮੋਹਨ ਸਿੰਘ ਕੋਲੋਂ ਸੰਮਨ ਤਾਮੀਲ ਕਰਵਾਓ ਨਹੀਂ ਤਾਂ ਮਾਮਲਾ ਕੀਤਾ ਜਾਵੇਗਾ ਰੱਦ

Share this News

ਵਾਸ਼ਿੰਗਟਨ : ਇੱਕ ਅਮਰੀਕੀ ਅਦਾਲਤ ਨੇ ਮਾਨਵੀ ਹੱਕਾਂ ਲਈ ਸਰਗਰਮ ਸਿੱਖ ਜਥੇਬੰਦੀ ਨੂੰ ਕਿਹਾ ਹੈ ਕਿ ਇਹ ਜਾਂ ਤਾਂ 18 ਜੂਨ ਤੱਕ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੱਕ ਸੰਮਨ ਪੁੱਜਦੇ ਕਰ ਦੇਵੇ ਜਾਂ ਫਿਰ ਉਸ ਵਿਰੁੱਧ ਮਾਨਵੀ ਹੱਕਾਂ ਦੀ ਕਥਿਤ ਉਲੰਘਣਾ ਕਰਨ ਦਾ ਕੇਸ ਖਾਰਜ ਕਰ ਦਿੱਤਾ ਜਾਵੇਗਾ। ਇਹ ਸੰਮਨ ਵਾਸ਼ਿੰਗਟਨ ਡੀ.ਸੀ. ਦੇ ਇਕ ਸੰਘੀ ਜੱਜ ਨੇ ਪਿਛਲੇ ਸਾਲ ਭਾਰਤ ਦੇ ਪ੍ਰਧਾਨ ਮੰਤਰੀ ਵਿਰੁੱਧ ਜਾਰੀ ਕੀਤੇ ਸਨ। ਇਸ ਸੰਮਨ ''1990ਵਿਆਂ ਵਿੱਚ ਪੰਜਾਬ ਸੂਬੇ ਵਿੱਚ ਖਾੜਕੂਆਂ ਵਿਰੁੱਧ ਚਲਾਏ ਗਏ ਕਈ ਅਪਰੇਸ਼ਨਾਂ ਲਈ ਧਨ ਦੇਣ ਸਬੰਧੀ ਹਨ, ਜਿਸ ਕਾਰਨ ਸੂਬੇ 'ਚ ਹਜ਼ਾਰਾਂ ਸਿੱਖਾਂ 'ਤੇ ਤਸ਼ੱਦਦ ਹੋਇਆ ਤੇ ਵੱਡੀ ਗਿਣਤੀ ਬੇਦੋਸ਼ੇ ਸੁਰੱਖਿਆ ...


Apr 25

ਕੈਂਸਰ ਦੇ ਖਤਰੇ ਨੂੰ ਵੀ ਘਟਾ ਸਕਦੈ ਐਸਪ੍ਰੀਨ ਕੋਲੋਨ

Share this News

ਨਿਊਯਾਰਕ : ਐਸਪ੍ਰੀਨ ਦੀ ਗੋਲੀ ਦੀ ਵਰਤੋਂ ਤੁਸੀਂ ਸਿਰ ਪੀੜ ਦੂਰ ਕਰਨ ਜਾਂ ਹਾਰਟ ਅਟੈਕ ਖਿਲਾਫ ਅਹਿਤਿਆਤ ਵਜੋਂ ਵਰਤਦੇ ਹੋ, ਉਸ ਨਾਲ ਇਸ ਖਾਸ ਜੀਨ ਦੇ ਨਾਲ ਖਤਰਨਾਕ ਕੋਲੋਨ ਕੈਂਸਰ ਦਾ ਵੀ ਮੁਕਾਬਲਾ ਕੀਤਾ ਜਾ ਸਕਦਾ ਹੈ। ਖੋਜੀਆਂ ਨੇ ਦੱਸਿਆ ਕਿ ਕੁਝ ਵਿਅਕਤੀਆਂ ਦੇ ਕੋਲੋਨ 'ਚ ਇਕ ਖਾਸ ਜੀਨ 15 ਹਾਈਡ੍ਰੋ ਆਕਸੀਪ੍ਰੋਸਟਾਗਲੇਂਡਿਨ ਡਿਹਾਈਡ੍ਰੋਜੇਨੇਜ (15-ਪੀਜੀਡੀਐਚ) ਆਰ.ਐਨ.ਏ. ਉੱਚ ਪੱਧਰ 'ਤੇ ਪੈਦਾ ਹੁੰਦੀ ਹੈ। ਇਹ ਵੱਧ ਰਹੇ ਕੋਲੋਰੈਕਟਲ ਕੈਂਸਰ ਦੇ ਖਤਰੇ ਨੂੰ ਐਸਪ੍ਰੀਨ ਦੇ ਪ੍ਰਭਾਵਸ਼ਾਲੀ ਤਰੀਕੇ ਨਾਲ ਘਟਾ ਸਕਦਾ ਹੈ ਹਾਲਾਂਕਿ ਜਿਨ੍ਹਾਂ ਲੋਕਾਂ ਦੇ ਕੋਲੋਨ 'ਚ 15-ਪੀਜੀਡੀਐਚ ਘੱਟ ਪੱਧਰ 'ਤੇ ਪੈਦਾ ਹੁੰਦੀ ਹੈ ਉਨ੍ਹਾਂ 'ਚ ਐਸਪ੍ਰੀਨ ਨਾਲ ਕੋਈ ਫਾਇਦਾ ਨਹੀਂ ਹੋਇਆ।


Apr 25

ਕਸ਼ਮੀਰ ਚੋਣਾਂ ਰਾਇਸ਼ੁਮਾਰੀ ਦਾ ਬਦਲ ਨਹੀਂ - ਪਾਕਿਸਤਾਨ

Share this News

ਇਸਲਾਮਾਬਾਦ : ਲੋਕ ਸਭਾ ਚੋਣਾਂ 'ਚ ਜੰਮੂ-ਕਸ਼ਮੀਰ ਦੇ ਲੋਕਾਂ ਨੇ ਵੋਟ ਪਾਉਣ ਦੇ ਚੱਲਦਿਆਂ ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਸੂਬੇ 'ਚ ਕੋਈ ਅਜਿਹੀ ਚੋਣ ਰਾਇਸ਼ੁਮਾਰੀ ਦਾ ਬਦਲ ਨਹੀਂ ਹੈ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੀ ਤਰਜ਼ਮਾਨ ਤਸਨੀਮ ਅਸਲਮ ਨੇ ਕਿਹਾ, ''ਬਿਲਕੁਲ ਨਹੀਂ।'' ਦਰਅਸਲ ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਸੂਬੇ 'ਚ ਚੋਣਾਂ ਰਾਇਸ਼ੁਮਾਰੀ ਦਾ ਇਕ ਬਦਲ ਹਨ। ਉਨ੍ਹਾਂ ਕਿਹਾ ਕਿ ਇਹ ਸੰਯੁਕਤ ਰਾਸ਼ਟਰ ਦਾ ਰੁਖ ਹੈ ਕਿ ਕਸ਼ਮੀਰ 'ਚ ਕੋਈ ਵੀ ਚੋਣਾਂ ਉਨ੍ਹਾਂ ਦੇ ਅਪਣੇ ਫੈਸਲੇ ਦੇ ਅਧਿਕਾਰ ਦੀ ਵਰਤੋਂ ਦਾ ਬਦਲ ਨਹੀਂ ਹੈ।
ਉਹਨਾਂ ਨੇ ਪਾਕਿਸਤਾਨੀ ਟੀ.ਵੀ. ਚੈਨਲ ਦੇ ਪੱਤਰਕਾਰ ਹਾਮਿਦ ਮੀਰ ਦੀ ਹੱਤਿਆ ਦੀ ਕੋਸ਼ਿਸ਼ ਦੀ ...[home] [1] 2 3 4 5 6  [next]1-10 of 51

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved