Internatinoal News Section

Monthly Archives: APRIL 2015


Apr 30

ਗ਼ਨੀ ਨੇ ਅੱਤਵਾਦ ਨਾਲ ਨਿੱਬੜਨ ਨੂੰ ਖੇਤਰੀ ਰਣਨੀਤੀ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ

Share this News

ਨਵੀਂ ਦਿੱਲੀ : ਅੱਤਵਾਦ ਨੂੰ ਆਪਣੇ ਸਾਰੇ ਗੁਆਂਢੀਆਂ ਲਈ ਖ਼ਤਰਾ ਦੱਸਦੇ ਹੋਏ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਨਾਲ ਨਿੱਬੜਨ ਲਈ ਇੱਕ ਸਪਸ਼ਟ ਖੇਤਰੀ ਰਣਨੀਤੀ ਦੀ ਲੋੜ ਹੈ, ਲੇਕਿਨ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਸੰਵਿਧਾਨਕ ਢਾਂਚੇ ਦੇ ਦਾਇਰੇ 'ਚ ਤਾਲਿਬਾਨ ਨਾਲ ਗੱਲ ਕਰ ਸਕਦੀ ਹੈ। ਭਾਰਤ ਯਾਤਰਾ 'ਤੇ ਆਏ ਅਫ਼ਗਾਨ ਨੇਤਾ ਨੇ ਆਪਣੇ ਦੇਸ਼ 'ਚ ਪੁਨਰ ਨਿਰਮਾਣ ਕਾਰਜ 'ਚ ਸਹਾਇਤਾ ਲਈ ਭਾਰਤ ਦਾ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਅਫ਼ਗਾਨਿਸਤਾਨ ਆਪਣੀ ਖ਼ੁਸ਼ਹਾਲੀ ਲਈ ਭਾਰਤੀ ਨਿਵੇਸ਼ਕਾਂ ਵੱਲ ਵੇਖ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਹੁਣ ਤੱਕ ਅਫ਼ਗਾਨਿਸਤਾਨ 'ਚ ਕਰੀਬ 2. 2 ਅਰਬ ਡਾਲਰ ਦਾ ਵੱਖ ਵੱਖ ਯੋਜਨਾਵਾਂ 'ਚ ...


Apr 30

ਨੇਪਾਲ ਦੇ ਜ਼ਖਮਾਂ 'ਤੇ ਪਾਕਿਸਤਾਨ ਨੇ ਛਿੜਕਿਆਂ ਮਸਾਲਾ

Share this News

ਕਾਠਮੰਡੂ : ਨੇਪਾਲ ਵਿਚ ਆਈ ਤ੍ਰਾਸਦੀ ਨਾਲ ਪੂਰੀ ਦੁਨੀਆ ਤ੍ਰਾਹ-ਤ੍ਰਾਹ ਕਰ ਉੱਠੀ ਹੈ ਅਤੇ ਹਰ ਦੇਸ਼ ਨੇ ਨੇਪਾਲ ਦੀ ਮਦਦ ਲਈ ਆਪਣੇ ਹੱਥ ਅੱਗੇ ਵਧਾ ਦਿੱਤੇ ਹਨ। ਇਸ ਕੰਮ ਵਿਚ ਨੇਪਾਲ ਦੇ ਗੁਆਂਢੀ ਦੇਸ਼ ਸਭ ਤੋਂ ਅੱਗੇ ਹਨ। ਨੇਪਾਲ ਵਿਚ ਆਏ ਭੂਚਾਲ ਨਾਲ ਹੁਣ ਤੱਕ 6000 ਮੌਤਾਂ ਹੋ ਚੁੱੱਕੀਆਂ ਹਨ। ਇਸ ਦੌਰਾਨ ਪਾਕਿਸਤਾਨ ਨੇ ਨੇਪਾਲ ਦੀ ਮਦਦ ਲਈ ਅਜਿਹੇ ਪੈਕੇਟ ਭੇਜੇ ਹਨ, ਜਿਨ੍ਹਾਂ ਨੂੰ ਹੱਥ ਲਗਾਉਣ ਤੋਂ ਵੀ ਲੋਕ ਕਤਰਾਅ ਰਹੇ ਹਨ। ਅਸਲ ਵਿਚ ਇਨ੍ਹਾਂ ਪੈਕੇਟਾਂ ਵਿਚ ਗਊਆਂ ਦੇ ਮਾਸ ਦਾ ਮਸਾਲਾ ਹੈ। 
ਨੇਪਾਲ ਇਕ ਹਿੰਦੂ ਦੇਸ਼ ਹੈ ਅਤੇ ਕੋਈ ਵੀ ਤ੍ਰਾਸਦੀ ਹੋ ਜਾਵੇ, ਇਹ ਲੋਕ ਆਪਣੇ ਧਰਮ ਨੂੰ ਤੁਰੰਤ ਨਹੀਂ ਛੱਡ ਸਕਦੇ। ਇੱਥੇ ਹਿੰਦੂਆਂ ਦੀ ...


Apr 30

ਬਗਦਾਦੀ ਦੇ ਇੱਕ ਵਾਰ ਫਿਰ ਮਰਨ ਦਾ ਦਾਅਵਾ

Share this News

ਤਹਿਰਾਨ : ਇਰਾਕੀ ਬਾਗੀਆਂ ਦੇ ਸੰਗਠਨ ਇਸਲਾਮਿਕ ਸਟੇਟ (ਆਈ.ਐੱਸ.) ਮੁੱਖੀ ਅਬੂ-ਬਕਰ-ਅਲੀ ਬਗਦਾਦੀ ਦੇ ਇੱਕ ਵਾਰ ਫਿਰ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਹ ਦਾਅਵਾ ਕਰਦਿਆਂ ਰੇਡੀਓ ਇਰਾਨ, ਗਾਰਡੀਅਨ ਅਖਬਾਰ ਨੇ ਕਿਹਾ ਹੈ ਕਿ ਅਮਰੀਕੀ ਅਗਵਾਈ ਵਾਲੇ ਹਵਾਈ ਹਮਲੇ ਵਿੱਚ 44 ਸਾਲਾ ਬਗਦਾਦੀ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ ਹੈ। ਖਬਰ ਲਿਖੇ ਜਾਣ ਤੱਕ ਰੱਖਿਆ ਵਿਭਾਗ ਪੈਂਟਾਗਨ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਸੀ। ਇਸੇ ਦੌਰਾਨ ਇੱਕ ਪੱਛਮੀ ਰਾਜਦੂਤ ਅਤੇ ਇਰਾਕੀ ਸਲਾਹਕਾਰ ਨੇ ਵੱਖ-ਵੱਖ ਬਿਆਨਾਂ ਵਿੱਚ ਬਗਦਾਦੀ ਦੇ ਜ਼ਖਮੀਂ ਹੋਣ ਦੀ ਪੁਸ਼ਟੀ ਕੀਤੀ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ-ਦਸੰਬਰ ਦੌਰਾਨ ਵੀ ਬਕਰ-ਅਲ-ਬਗਦਾਦੀ  ਦੇ ਹਵਾਈ ਹਮਲੇ ਵਿੱਚ ਜ਼ਖਮੀਂ ਹੋਣ ਅਤੇ ਮਾਰੇ ਜਾਣ ਦਾ ...


Apr 17

ਓਬਾਮਾ ਨੇ ਟਾਈਮ ਮੈਗਜ਼ੀਨ 'ਚ ਬੰਨ੍ਹੇ ਮੋਦੀ ਦੀਆਂ ਤਾਰੀਫ਼ਾਂ ਦੇ ਪੁਲ

Share this News

ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਮਯਾਬੀ ਦੇ ਕਾਇਲ ਹੋ ਗਏ ਹਨ। ਟਾਈਮ ਮੈਗਜ਼ੀਨ ਵਿੱਚ ਮੋਦੀ ਦੀ ਤਾਰੀਫ਼ ਵਿੱਚ ਓਬਾਮਾ ਨੇ ਉਨ੍ਹਾਂ ਨੂੰ ਭਾਰਤ ਦਾ ਰਿਫਾਰਮਰ ਇਨ ਚੀਫ਼ ਕਹਿ ਕੇ ਸੰਬੋਧਤ ਕੀਤਾ ਹੈ। ਮੋਦੀ ਨੇ ਟਵੀਟ ਕਰਕੇ ਓਬਾਮਾ ਨੂੰ ਧੰਨਵਾਦ ਕੀਤਾ ਹੈ ਅਤੇ ਉਨ੍ਹਾਂ ਦੇ ਸ਼ਬਦਾਂ ਨੂੰ ਪ੍ਰੇਰਣਾਦਾਇਕ ਦੱਸਿਆ। ਮੈਗਜ਼ੀਨ ਵੱਲੋਂ ਦੁਨੀਆਂ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿੱਚ ਮੋਦੀ ਨੂੰ ਸ਼ਾਮਲ ਕੀਤੇ ਜਾਣ 'ਤੇ ਓਬਾਮਾ ਨੇ ਮੈਗਜ਼ੀਨ ਦੇ ਲਈ ਉਨ੍ਹਾਂ ਦਾ ਪ੍ਰੋਫਾਈਲ ਲਿਖਿਆ ਹੈ। ਭਾਰਤ ਦਾ ਰਿਫਾਰਮਰ ਇਨ ਚੀਫ਼ ਨਾਮ ਨਾਲ ਲਿਖੇ ਪ੍ਰੋਫਾਈਲ ਵਿੱਚ ਓਬਾਮਾ ਨੇ ਕਿਹਾ ਕਿ ਬਚਪਨ ਵਿੱਚ ਮੋਦੀ ਨੇ ...


Apr 17

70 ਸਾਲਾਂ ਮਗਰੋਂ ਸਮੁੰਦਰ 'ਚੋਂ ਮਿਲਿਆ ਖਜ਼ਾਨਾ

Share this News

ਲੰਡਨ : ਬੰਬੇ (ਹੁਣ ਮੁੰਬਈ) ਦੀ ਬੰਦਰਗਾਹ ਤੋਂ 100 ਟਨ ਚਾਂਦੀ ਦੇ ਸਿੱਕਿਆਂ ਦੇ 2000 ਡੱਬੇ ਲੈ ਕੇ ਇੰਗਲੈਂਡ ਜਾ ਰਹੇ ਐਸ.ਐਸ.ਸਿਟੀ ਨਾਂਅ ਦੇ ਸਮੁੰਦਰੀ ਬੇੜੇ ਨੂੰ 4 ਨਵੰਬਰ 1942 ਨੂੰ ਜਰਮਨੀ ਪਣਡੁੱਬੀ ਨੇ ਸੇਂਟ ਹੀਲੀਨਾ ਦੇ ਦੱਖਣੀ ਤੱਟ ਤੋਂ 480 ਮੀਲ ਦੂਰ ਡੁਬੋ ਦਿੱਤਾ ਸੀ, ਜਿਸ ਵਿੱਚ ਸਵਾਰ 302 ਯਾਤਰੀ ਅਤੇ ਅਮਲੇ ਦੇ ਮੈਂਬਰਾਂ ਨੂੰ ਬਚਾਉਣ ਲਈ ਤਿੰਨ ਹਫ਼ਤੇ ਲੱਗੇ ਜਿਨ੍ਹਾਂ 'ਚੋਂ 104 ਲੋਕ ਮਾਰੇ ਗਏ ਸਨ। ਇਨ੍ਹਾਂ ਚਾਂਦੀ ਦੇ ਸਿੱਕਿਆਂ ਦੀ ਮੌਜੂਦਾ ਸਮੇਂ ਵਿੱਚ ਕੁੱਲ ਕੀਮਤ 340 ਲੱਖ ਪੌਂਡ ਹੈ। ਯੂ-68 ਨਾਂਅ ਦੀ ਪਣਡੁੱਬੀ ਨੇ ਇਸ ਭਾਫ ਵਾਲੇ ਸਮੁੰਦਰੀ ਬੇੜੇ ਨੂੰ 20 ਮਿੰਟ ਵਿੱਚ ਡੁਬੋ ਦਿੱਤਾ ਸੀ। ...


Apr 17

ਪਿਛਲੀਆਂ ਸਰਕਾਰਾਂ ਦੀ ਗੰਦਗੀ ਨੂੰ ਸਾਫ਼ ਕਰਾਂਗੇ - ਮੋਦੀ

Share this News

ਟੋਰਾਂਟੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੀਆਂ ਸਮੱਸਿਆਵਾਂ ਦਾ ਇਕੋ-ਇੱਕ ਹੱਲ ਵਿਕਾਸ ਹੈ। ਉਨ੍ਹਾਂ ਦੂਸਰੀਆਂ ਪਾਰਟੀਆਂ ਦੁਆਰਾ ਪਾਈ ਗਈ 'ਗੰਦਗੀ' ਨੂੰ ਸਾਫ਼ ਕਰਨ ਅਤੇ ਦੇਸ਼ ਦਾ ਅਕਸ 'ਘਪਲਿਆਂ ਵਾਲੇ ਦੇਸ਼' ਤੋਂ 'ਹੁਨਰਮੰਦ ਦੇਸ਼' 'ਚ ਤਬਦੀਲ ਕਰਨ ਦਾ ਤਹਈਆ ਕੀਤਾ। ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਦੇਸ਼ ਦਾ 'ਜਨ ਮਨ' ਯਾਨੀ ਮਿਜ਼ਾਜ ਬਦਲਿਆ ਹੈ ਅਤੇ ਹੁਣ ਭਰੋਸੇ ਵਾਲਾ ਮਾਹੌਲ ਬਣਿਆ ਹੋਇਆ ਹੈ। ਨਤੀਜਨ ਸਫ਼ਾਈ ਮੁਹਿੰਮ ਅਸਰਦਾਰ ਸਾਬਤ ਹੋ ਰਹੀ ਹੈ, ਅਮੀਰ ਲੋਕ ਐਲਪੀਜੀ ਸਬਸਿਡੀ ਛੱਡ ਰਹੇ ਹਨ, ਗ਼ਰੀਬਾਂ ਦੇ ਬੈਂਕ ਖਾਤੇ ਖੋਲ੍ਹੇ ਜਾ ਰਹੇ ਹਨ।
ਪ੍ਰਵਾਸੀ ਭਾਰਤੀਆਂ ਦੇ ਇਕੱਠ ਨੂੰ ...


Apr 17

ਯਮਨ 'ਚ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਦੂਤ ਜਮਾਲ ਬੇਨੋਮਾਰ ਨੇ ਦਿੱਤਾ ਅਸਤੀਫਾ

Share this News

ਸੰਯੁਕਤ ਰਾਸ਼ਟਰ : ਯਮਨ 'ਚ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਦੂਤ ਜਮਾਲ ਬੇਨੋਮਾਰ ਨੇ ਸੰਕਟ ਗ੍ਰਸਤ ਦੇਸ਼ 'ਚ ਉਨ੍ਹਾਂ ਦੀ ਮੁਹਿੰਮ ਨੂੰ ਲੈ ਕੇ ਖਾੜੀ ਦੇਸ਼ਾਂ ਦਾ ਸਮਰਥਨ ਗੁਆਉਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੋਰਕੋ ਦੇ ਸਿਆਸਤਦਾਨ 2012 ਤੋਂ ਯਮਨ 'ਚ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਦੇ ਵਿਸ਼ੇਸ਼ ਦੂਤ ਸਨ। ਸੰਯੁਕਤ ਰਾਸ਼ਟਰ ਦੇ ਇਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਬੇਨੋਮਾਰ ਨੇ ਯਮਨ 'ਚ ਸੰਯੁਕਤ ਰਾਸ਼ਟਰ ਦੇ ਦੂਤ ਦੇ ਤੌਰ 'ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਇੱਛਾ ਪ੍ਰਗਟ ਕੀਤੀ। ਅਧਿਕਾਰੀ ਨੇ ਦੱਸਿਆ ਕਿ ਮਾਰਿਸ਼ਸ਼ ਦੇ ਰਾਜਨੀਤਕ ਇਸਮਾਇਲ ...


Apr 17

2045 ਤੱਕ ਹੋਰਨਾਂ ਗ੍ਰਹਿਆਂ 'ਤੇ ਜੀਵਨ ਲੱਭ ਲਵੇਗਾ ਨਾਸਾ

Share this News

ਵਾਸ਼ਿੰਗਟਨ : ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਦੇ ਵਿਗਿਆਨਿਕ ਵੀ ਹੁਣ ਹੋਰਨਾਂ ਗ੍ਰਹਿਆਂ ਜੀਵਨ ਦੀ ਸੱਚਾਈ ਨੂੰ ਸਵੀਕਾਰ ਕਰਦੇ ਹਨ। ਉਨ੍ਹਾਂ ਮੁਤਾਬਿਕ ਹੋਰਨਾਂ ਗ੍ਰਹਿਆਂ 'ਤੇ ਜੀਵਨ ਸਿਰਫ ਸੰਭਾਵਨਾ ਨਹੀਂ, ਬਲਕਿ ਸੱਚ ਹੈ ਅਤੇ ਮਨੁੱਖ 2045 ਤੱਕ ਪ੍ਰਿਥਵੀ ਤੋਂ ਦੂਰ ਹੋਰ ਗ੍ਰਹਿਆਂ 'ਤੇ ਜੀਵਨ ਬਾਰੇ ਸਪੱਸ਼ਟ ਸੰਕੇਤ ਇਕੱਠਾ ਕਰ ਲਵੇਗਾ। ਸਮਾਚਾਰ ਏਜੰਸੀ ਐਫ.ਏ. ਅਨੁਸਾਰ, ਵਿਗਿਆਨਿਕਾਂ ਲਈ ਏਲੀਅਨ ਦੇ ਜੀਵਨ ਦੀ ਸੱਚਾਈ ਜ਼ਿਆਦਾ ਸਮੇਂ ਤੱਕ ਰਹੱਸ ਨਹੀਂ ਰਹੇਗੀ, ਪਰ ਪ੍ਰਸ਼ਨ ਇਹ ਹੈ ਕਿ ਕਦੋਂ ਤੱਕ।
ਨਾਸਾ ਦੀ ਮੁੱਖ ਵਿਗਿਆਨਿਕ ਐਲਨ ਸਟੋਫੇਨ ਨੇ ਇਸ ਹਫਤੇ ਪੁਲਾੜ 'ਚ ਜੀਵਾਣੂਆਂ ਦੇ ਸਥਾਨਾਂ ਬਾਰੇ ਆਯੋਜਿਤ ਸੰਮੇਲਨ 'ਚ ਕਿਹਾ, ''ਮੈਨੂੰ ਲੱਗਦਾ ਹੈ ਕਿ ਇਕ ਦਹਾਕੇ ਦੇ ਅੰਦਰ ...


Apr 17

ਕਿਊਬਾ ਨੂੰ ਅੱਤਵਾਦੀ ਸੂਚੀ 'ਚੋਂ ਕੱਢ ਸਕਦਾ ਹੈ ਅਮਰੀਕਾ

Share this News

ਵਾਸ਼ਿੰਗਟਨ : ਬਰਾਕ ਓਬਾਮਾ ਨੇ ਆਪਣੇ ਦੇਸ਼ ਦੀ ਕਾਂਗਰਸ ਪਾਰਟੀ ਨੂੰ ਕਿਹਾ ਹੈ ਕਿ ਉਹ ਲੈਟਿਨ ਦੇਸ਼ ਕਿਊਬਾ ਨੂੰ 'ਅੱਤਵਾਦੀ ਸੂਚੀ' 'ਚੋਂ ਕੱਢਣ 'ਤੇ ਵਿਚਾਰ ਕਰ ਰਹੇ ਹਨ। ਓਬਾਮਾ ਨੇ ਇਹ ਕਦਮ ਸ਼ਨੀਵਾਰ ਨੂੰ ਰਾਸ਼ਟਰਪਤੀ ਰਾਉਲ ਕਾਸਤਰੋ ਨਾਲ ਮੁਲਾਕਾਤ ਮਗਰੋਂ ਚੁੱਕਿਆ ਹੈ। ਇਹ ਦੋਵੇਂ ਦੇਸ਼ਾਂ ਵਿਚਾਲੇ ਲਗਭਗ 60 ਸਾਲ ਮਗਰੋਂ ਪਹਿਲੀ ਉੱਚ ਪੱਧਰੀ ਗੱਲਬਾਤ ਸੀ ਜਿਸ 'ਚ ਕਾਸਤਰੋ ਨੇ ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤੇ ਆਮ ਵਰਗੇ ਬਣਾਉਣ ਲਈ ਕਿਊਬਾ ਤੋਂ ਪਾਬੰਦੀ ਹਟਾਉਣ ਦੀ ਅਪੀਲ ਕੀਤੀ ਸੀ। 1982 'ਚ ਲੈਟਿਨ ਅਮਰੀਕਾ ਅਤੇ ਅਫਰੀਕਾ ਦੇ ਦੇਸ਼ਾਂ 'ਚ ਹਥਿਆਰਬੰਦ ਬਗਾਵਤ ਨੂੰ ਉਤਸ਼ਾਹਿਤ ਕਰਨ ਲਈ ਅਮਰੀਕਾ ਨੇ ਕਿਊਬਾ ਨੂੰ ਅੱਤਵਾਦੀ ਸੂਚੀ 'ਚ ਪਾ ਦਿੱਤਾ ਸੀ।Apr 17

ਤਿੱਬਤ 'ਤੇ ਗੱਲਬਾਤ ਕਰਨ ਤੋਂ ਪਹਿਲਾਂ ਆਪਣਾ ਇਰਾਦਾ ਬਦਲੇ ਦਲਾਈਲਾਮਾ - ਚੀਨ

Share this News

ਬੀਜਿੰਗ : ਚੀਨ ਨੇ ਤਿੱਬਤ ਦੇ ਅਧਿਆਤਮਕ ਗੁਰੂ ਦਲਾਈਲਾਮਾ ਨੂੰ ਤਿੱਬਤ ਦੇ ਭਵਿੱਖ ਨੂੰ ਲੈ ਕੇ ਗੱਲਬਾਤ ਕਰਨ ਤੋਂ ਪਹਿਲਾਂ ਆਪਣਾ ਇਰਾਦਾ ਬਦਲਣ ਦੀ ਅਪੀਲ ਕੀਤੀ ਹੈ। ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸਿਨਹੁਆ ਮੁਤਾਬਕ, ਸਰਕਾਰ ਵੱਲੋਂ ਜਾਰੀ ਇੱਕ ਪੱਤਰ 'ਚ ਕਿਹਾ ਗਿਆ ਹੈ ਕਿ ਹਿੰਸਾ ਰਾਹੀਂ ਟੀਚਾ ਹਾਸਿਲ ਨਹੀਂ ਕੀਤਾ ਜਾ ਸਕਦਾ। ਦਲਾਈ ਲਾਮਾ ਅਤੇ ਉਨ੍ਹਾਂ ਦੇ ਹਿਮਾਇਤੀਆਂ ਨੂੰ ਆਧੁਨਿਕ ਤਿੱਬਤ ਬਾਰੇ 'ਚ ਸਮਝ ਕਾਫੀ ਘੱਟ ਹੈ ਅਤੇ ਉਨ੍ਹਾਂ ਦਾ ਭਾਵਨਾਤਮਕ ਲਗਾਅ ਪੁਰਾਣੀ ਸਾਮੰਤੀ ਦਾਸਤਾ ਦੀ ਧਰਮੰਤਰ ਵਿਵਸਥਾ 'ਤੇ ਹੈ।
ਇਸ ਲਈ ਕਿਹਾ ਗਿਆ ਹੈ ਕਿ ਲਾਮਾ ਅਤੇ ਉਨ੍ਹਾਂ ਦੇ ਸਮਰਥਕਾਂ ਲਈ ਵਿਵਹਾਰਿਕ ਵਿਕਲ ਇਹੀ ਹੈ ਕਿ ਤਿੱਬਤ ਨੂੰ ਚੀਨ ਦਾ ...[home] [1] 2 3  [next]1-10 of 28

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved