Internatinoal News Section

Monthly Archives: APRIL 2016


Apr 23

ਓਬਾਮਾ ਨੇ ਇੱਕ ਵਾਰ ਫਿਰ ਦਿਖਾਇਆ ਭਾਰਤੀਆਂ 'ਤੇ ਭਰੋਸਾ

Share this News

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇੰਡੋ-ਅਮਰੀਕਨ ਗੀਤਾ ਪਾਸੀ ਨੂੰ ਅਫ਼ਰੀਕਨ ਦੇਸ ਚਾਡ ਦਾ ਰਾਜਦੂਤ ਨਿਯੁਕਤ ਕੀਤਾ ਹੈ। ਪਾਸੀ ਨੇ ਅਮਰੀਕਾ ਦੇ ਰਾਜਦੂਤ ਵਜੋਂ ਦੀਜੋਬੁਗਤੀ 'ਚ 2011 ਤੋਂ 2014 ਤੱਕ ਕੰਮ ਕੀਤਾ ਹੈ। ਉਹ ਵਿਦੇਸ਼ੀ ਕਰੀਅਰ ਸਰਵਿਸ ਨਾਲ ਜੁੜੇ ਹੋਏ ਹਨ। ਉਹ ਅੱਜਕੱਲ੍ਹ ਕਰੀਅਰ ਵਿਕਾਸ ਤੇ ਬਿਓਰੋ ਆਫ਼ ਹਿਊਮਨ ਰਿਸੋਰਸ ਦੇ ਨਿਰਦੇਸ਼ਕ ਹਨ। 
ਪਾਸੀ ਦੇ ਨਾਂ ਦੀ ਨਾਮਜ਼ਦਗੀ ਦੇ ਐਲਾਨ ਤੋਂ ਬਾਅਦ ਭਾਰਤੀ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਹੈ। ਭਾਰਤੀ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਓਬਾਮਾ ਨੇ ਇਸ ਬਾਰੇ ਵਾਈਟ ਹਾਊਸ ਤੋਂ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਗੀਤਾ ਦਾ ...


Apr 23

ਕੈਪਟਨ ਨੇ ਟੋਰਾਂਟੋ ਤੇ ਵੈਨਕੂਵਰ ਸਮਾਗਮ ਰੱਦ ਹੋਣ 'ਤੇ ਜਸਟਿਨ ਟਰੂਡੋ ਨੂੰ ਪੱਤਰ ਲਿਖਕੇ ਜਤਾਈ ਨਾਰਾਜ਼ਗੀ

Share this News

ਔਟਵਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਟੋਰਾਂਟੋ ਅਤੇ ਵੈਨਕੂਵਰ ਵਿੱਚ ਪ੍ਰਵਾਸੀ ਪੰਜਾਬੀਆਂ ਨਾਲ ਚੋਣ ਸਮਾਗਮ ਕਰਨ ਦੀ ਆਗਿਆ ਦੇਣ ਤੋਂ ਇਨਕਾਰ ਕਰਨ ਕੈਨੇਡਾ ਸਰਕਾਰ ਕੋਲ ਸਖ਼ਤ ਰੋਸ ਦਰਜ ਕਰਵਾਇਆ ਹੈ। ਕੈਪਟਨ ਨੇ ਕਿਹਾ ਕਿ ਕੈਨੇਡੀਅਨ ਵਰਗੀ ਇੱਕ ਲੋਕਤੰਤਰਿਕ ਸਰਕਾਰ ਵੱਲੋਂ ਜਦੋਂ ਇਸ ਤਰ੍ਹਾਂ ਦਾ ਹੁਕਮ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਭਾਰੀ ਧੱਕਾ ਲੱਗਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਖ਼ਤ ਸ਼ਬਦਾਂ ਵਿੱਚ ਪੱਤਰ ਲਿਖ ਕੇ ਕਿਹਾ ਕਿ ਉਹ ਉਸ ਆਧਾਰ ਬਾਰੇ ਜਾਨਣਾ ਚਾਹੁੰਦੇ ਹਨ, ਜਿਸ ਤਹਿਤ ਉਨ੍ਹਾਂ ਨੂੰ ਸਮਾਗਮ ਕਰਨ ਦੀ ਆਗਿਆ ਦੇਣ ਤੋਂ ਇਨਕਾਰ ਕੀਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪੱਤਰ ...


Apr 23

ਸ਼੍ਰੀ ਸ਼੍ਰੀ ਰਵੀਸ਼ੰਕਰ ਨੂੰ ਆਈ.ਐੱਸ. ਨੇ ਭੇਜਿਆ 'ਖਤਰਨਾਕ ਤੋਹਫ਼ਾ'

Share this News

ਅਗਰਤਲਾ : ਖ਼ਤਰਨਾਕ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਨਾਲ ਗੱਲਬਾਤ ਦੀ ਕੋਸ਼ਿਸ਼ ਕਰਨ ਵਾਲੇ ਸ਼੍ਰੀ ਸ਼੍ਰੀ ਰਵੀਸ਼ੰਕਰ ਨੂੰ ਅੱਤਵਾਦੀਆਂ ਦਾ ਜੋ ਜਵਾਬ ਆਇਆ ਹੈ, ਉਸ ਨੂੰ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ। ਅੱਤਵਾਦੀਆਂ ਨੇ ਰਵੀਸ਼ੰਕਰ ਨੂੰ ਵੱਢੇ ਹੋਏ ਸਿਰ ਵਾਲੇ ਇੱਕ ਵਿਅਕਤੀ ਦੀ ਤਸਵੀਰ ਭੇਜੀ ਹੈ। ਇਸ ਗੱਲ ਦਾ ਦਾਅਵਾ ਖੁਦ ਰਵੀਸ਼ੰਕਰ ਨੇ ਕੀਤਾ ਹੈ। 
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸਲਾਮਿਕ ਸਟੇਟ ਨਾਲ ਸ਼ਾਂਤੀ ਲਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਜੋ ਜਵਾਬ ਦਿੱਤਾ ਹੈ, ਉਸ ਤੋਂ ਸਾਫ ਹੈ ਕਿ ਉਹ ਅਜਿਹੀ ਕੋਈ ਸ਼ਾਂਤੀ ਵਾਰਤਾ ਨਹੀਂ ਕਰਨਾ ਚਾਹੁੰਦੇ ਅਤੇ ਹੁਣ ਉਨ੍ਹਾਂ ਨਾਲ ਅੱਤਵਾਦੀਆਂ ਨੂੰ ਹੀ ਨਜਿੱਠਣਾ ਚਾਹੀਦਾ ਹੈ। ਰਵੀਸ਼ੰਕਰ ਦੀ 'ਆਰਟ ਆਫ ...


Apr 23

ਪਾਕਿ 'ਚ ਸੂਬਾ ਖੈਬਰ ਪਖਤੂਨਵਾ ਦੇ ਸਿੱਖ ਮੰਤਰੀ ਡਾ. ਸੂਰਨ ਸਿੰਘ ਦਾ ਕਤਲ

Share this News

ਸਲਤਾਣੀ ਸਾਹਿਬ : ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਵਾ ਦੇ ਮੁੱਖ ਮੰਤਰੀ ਪ੍ਰਵੇਜ਼ ਖਟਕ ਦੇ ਸਲਾਹਕਾਰ ਅਤੇ ਕੈਬਨਿਟ ਮੰਤਰੀ ਡਾ. ਸੂਰਨ ਸਿੰਘ (52) ਦੀ ਉਨ੍ਹਾਂ ਦੇ ਘਰ ਦੇ ਬਾਹਰ ਅੱਤਵਾਦੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਕਿਸਤਾਨੀ ਪੰਜਾਬ ਅਸੈਂਬਲੀ ਤੋਂ ਐਮ.ਪੀ.ਏ. ਸ. ਰਮੇਸ਼ ਸਿੰਘ ਅਰੋੜਾ ਨੇ ਦੱਸਿਆ ਕਿ ਡਾ. ਸੂਰਨ ਸਿੰਘ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਾਤਾਰ ਦੋ ਵਾਰ ਪ੍ਰਧਾਨ ਬਣਨ ਤੋਂ ਬਾਅਦ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਦੀ ਸੂਬਾ ਖੈਬਰ ਪਖਤੂਨਵਾ ਵਿਚਲੀ ਸਰਕਾਰ 'ਚ ਐਮ.ਪੀ.ਏ. ਬਣਨ ਤੋਂ ਬਾਅਦ ਮੁੱਖ ਮੰਤਰੀ ਜ਼ਨਾਬ ਪ੍ਰਵੇਜ਼ ਖਟਕ ਦੇ ਸਲਾਹਕਾਰ ਅਤੇ ਕੈਬਨਿਟ ਮੰਤਰੀ ਬਣੇ ਸਨ। ਉਨ੍ਹਾਂ ਦੱਸਿਆ ਕਿ ਡਾ. ਸੂਰਨ ਸਿੰਘ ਨੇ ਸੂਬਾ ਖੈਬਰ ...


Apr 23

ਪਾਕਿਸਤਾਨ 'ਚ ਵੱਡੀ ਪੱਧਰ 'ਤੇ ਹਲਚਲ

Share this News

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸਰੀਫ ਦੀ ਕੁਰਸੀ 'ਤੇ ਖ਼ਤਰਾ ਮੰਡਰਾਉਣ ਲੱਗ ਪਿਆ ਹੈ। ਫੌਜ ਨੇ 11 ਅਧਿਕਾਰੀਆਂ ਨੂੰ ਇੱਕ ਝਟਕੇ 'ਚ ਬਰਖਾਸਤ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਫੈਸਲੇ ਤੋਂ ਕੁਝ ਦਿਨ ਪਹਿਲਾਂ ਹੀ ਫੌਜ ਮੁਖੀ ਜਨਰਲ ਸ਼ਰੀਫ ਨੇ ਹਰ ਪੱਧਰ 'ਤੇ ਜੁਆਬਦੇਹੀ ਤੈਅ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਤੱਕ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਨਹੀਂ ਕੀਤਾ ਜਾਂਦਾ। ਅੱਤਵਾਦ ਅਤੇ ਕੱਟੜਵਾਦ ਵਿਰੁੱਧ ਲੜਾਈ ਸਥਾਈ ਸ਼ਾਂਤੀ ਅਤੇ ਸਥਿਰਤਾ ਨਹੀਂ ਲਿਆ ਸਕਦੀ।
ਫੌਜ ਮੁਖੀ ਨੇ ਭ੍ਰਿਸ਼ਟਾਚਾਰ ਦੇ ਦੋਸ਼ 'ਚ ਜਿਹੜੇ ਅਧਿਕਾਰੀਆਂ ਨੁੰ ਬਰਖਾਸਤ ਕੀਤਾ ਹੈ, ਉਨ੍ਹਾਂ 'ਚ ਇੱਕ ਲੈਫਟੀਨੈਂਟ ਜਨਰਲ ਮੇਜਰ ਜਨਰਲ, 5 ਬ੍ਰਿਗੇਡੀਅਰ, ਤਿੰਨ ਕਰਨਲ ਅਤੇ ਇੱਕ ਮੇਜਰ ਸ਼ਾਮਲ ਹਨ। ਪਨਾਮਾ ਪੇਪਰਜ਼ ...


Apr 23

ਪਾਕਿ ਦੇ ਸਭ ਤੋਂ ਅਮੀਰ ਸਿਆਸਤਦਾਨ ਬਣੇ ਨਵਾਜ਼

Share this News

ਇਸਲਾਮਾਬਾਦ : ਪਨਾਮਾ ਪੇਪਰਜ਼ ਲੀਕ ਵਿਵਾਦ ਵਿਚਕਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੋ ਅਰਬ ਰੁਪਏ ਦੀ ਨਿੱਜੀ ਜਾਇਦਾਦ ਦੇ ਨਾਲ ਦੇਸ਼ ਦੇ ਸਭ ਤੋਂ ਅਮੀਰ ਨੇਤਾ ਵਜੋਂ ਉੱਭਰੇ ਹਨ। ਜ਼ਿਕਰਯੋਗ ਹੈ ਕਿ ਸਿਰਫ ਚਾਰ ਸਾਲ ਦੇ ਸਮੇਂ ਦੌਰਾਨ ਉਨ੍ਹਾਂ ਦੀ ਜਾਇਦਾਦ 'ਚ ਇੱਕ ਅਰਬ ਰੁਪਏ ਦਾ ਵਾਧਾ ਹੋਇਆ ਹੈ। ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਕੱਲ੍ਹ 2015 ਲਈ ਸ਼ਰੀਫ਼ ਦੀ ਜਾਇਦਾਦ ਦਾ ਵੇਰਵਾ ਜਾਰੀ ਕੀਤਾ ਸੀ, ਜਿਸ ਬਾਰੇ ਉਨ੍ਹਾਂ ਨੇ ਕਾਨੂੰਨ ਮੁਤਾਬਕ ਚੋਣ ਸੰਸਥਾ ਨੂੰ ਆਪਣੀ ਮੌਜੂਦਾ ਜਾਇਦਾਦ ਬਾਰੇ ਜਾਣਕਾਰੀ ਦਿੱਤੀ ਸੀ। ਸ਼ਰੀਫ਼ ਅਤੇ ਉਨ੍ਹਾਂ ਦੀ ਪਤਨੀ ਦੀ ਜਾਇਦਾਦ ਨਹੀਂ ਹੈ। ਜ਼ਿਕਰਯੋਗ ਹੈ ਕਿ 2011 'ਚ ਉਨ੍ਹਾਂ ਦੀ ਜਾਇਦਾਦ ਦੀ ਕੀਮਤ 16.6 ਕਰੋੜ ਰੁਪਏ ਅਤੇ ...


Apr 23

ਜਰਮਨ 'ਚ ਗੁਰੂਘਰ 'ਚ ਹੋਏ ਬੰਬ ਧਮਾਕੇ ਪਿੱਛੇ ਇਸਲਾਮੀ ਅੱਤਵਾਦੀਆਂ ਦਾ ਹੱਥ

Share this News

ਬਰਲਿਨ : ਜਰਮਨੀ ਦੇ ਏਸਸੇਨ ਸ਼ਹਿਰ ਵਿੱਚ ਸਥਿਤ ਗੁਰੂਘਰ ਵਿੱਚ ਹੋਏ ਬੰਬ ਧਮਾਕੇ ਪਿੱਛੇ ਮੁਸਲਿਮ ਅੱਤਵਾਦੀਆਂ ਦਾ ਹੱਥ ਹੈ। ਜਰਮਨ ਪੁਲਿਸ ਏਸਸੇਨ ਦੇ ਪੁਲਿਸ ਕਮਿਸ਼ਨਰ ਫਰੈਂਕ ਰਿਕਟਰ ਨੇ ਦੱਸਿਆ ਕਿ ਹਿਰਾਸਤ ਵਿੱਚ ਲਏ ਗਏ ਦੋ ਅੱਲੜਾਂ ਤੋਂ ਪੁੱਛਗਿੱਛ ਤੋਂ ਬਾਅਦ ਜਾਂਚਕਰਤਾ ਇਸ ਫੈਸਲੇ ਉੱਤੇ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਜਾਂਚ ਟੀਮ ਦਾ ਮੰਨਣਾ ਹੈ ਕਿ ਗੁਰੂਘਰ ਵਿੱਚ ਧਮਾਕੇ ਪਿੱਛੇ ਇਸਲਾਮ ਨਾਲ ਜੁੜਿਆ ਧਰਮ ਪ੍ਰੇਰਿਤ ਅੱਤਵਾਦ ਸੀ। ਉੱਤਰੀ ਰਾਇਨ ਵੈਸਟ ਫਾਲੀਓ ਦੇ ਗ੍ਰਹਿ ਰਾਜ ਮੰਤਰੀ ਰਾਲਫ ਜਾਗਰ ਨੇ ਧਮਾਕੇ ਦੇ ਇਸਲਾਮੀ ਪਿਛੋਕੜ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਜਾਨਣ ਲਈ ਡੂੰਘੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਦੋਵੇਂ ਨੌਜਵਾਨ ਅੱਤਵਾਦ ਵਿੱਚ ਕਿਸ ਹੱਦ ਤੱਕ ਸ਼ਾਮਲ ...


Apr 23

ਗੋਰਿਆਂ ਨੂੰ ਠੱਗਣ ਵਾਲਾ ਪੰਜਾਬੀ ਡਾਕਟਰ ਪਹੁੰਚਿਆ ਜੇਲ੍ਹ

Share this News

ਹਿਊਸਟਨ : ਅਮਰੀਕਾ 'ਚ ਭਾਰਤੀ ਡਾਕਟਰ ਨੂੰ ਸਿਹਤ ਵਿਭਾਗ ਨਾਲ ਠੱਗੀ ਮਾਰਨ ਦੇ ਦੋਸ਼ 'ਚ ਅਦਾਲਤ ਨੇ 9 ਸਾਲ ਦੀ ਸਜ਼ਾ ਸੁਣਾਈ ਹੈ। 60 ਸਾਲ ਦੇ ਪਰਮਜੀਤ ਸਿੰਘ ਅਜਰਾਵਤ ਨੇ ਅਮਰੀਕਾ ਦੇ ਸਿਹਤ ਵਿਭਾਗ ਨਾਲ 3 ਮਿਲੀਅਨ ਡਾਲਰ ਦੀ ਠੱਗੀ ਮਾਰੀ ਸੀ। ਪਰਮਜੀਤ ਸਿੰਘ ਅਜਰਾਵਤ ਨੇ ਉਨ੍ਹਾਂ ਬਿੱਲਾਂ ਦੇ ਆਧਾਰ 'ਤੇ ਵੀ ਫੰਡ ਲੈ ਲਏ ਜੋ ਉਸ ਨੇ ਮਰੀਜ਼ਾਂ ਨੂੰ ਜਾਰੀ ਨਹੀਂ ਕੀਤੇ ਸਨ। ਅਦਾਲਤ ਨੇ ਭਾਰਤੀ ਡਾਕਟਰ ਨੂੰ ਠੱਗੀ ਦੇ ਪੈਸੇ ਵਾਪਸ ਕਰਨ ਲਈ ਵੀ ਆਖਿਆ ਹੈ। ਅਦਾਲਤ ਅਨੁਸਾਰ ਪਰਮਜੀਤ ਸਿੰਘ ਅਜਰਾਵਤ ਤੇ ਉਸ ਦੀ ਪਤਨੀ ਸੁਖਵੀਨ ਕੌਰ ਅਜਰਾਵਤ 'ਗਰੀਨਵੈਲਟ 'ਚ ਵਾਸ਼ਿੰਗਟਨ ਪੇਨ ਮੈਨੇਜਮੈਂਟ ਸੈਂਟਰ' ਨਾਂਅ ਦਾ ਕਲੀਨਿਕ ਚਲਾਉਂਦੇ ਸੀ। ਸਤੰਬਰ 2015 ਵਿੱਚ ਅਦਾਲਤ ...


Apr 23

ਅਮਰੀਕੀ ਹਵਾਈ ਅੱਡੇ 'ਤੇ ਸਿੱਖ ਅਮਰੀਕੀ ਮੁੰਡੇ ਨੂੰ ਪੱਗ ਉਤਾਰਨ ਲਈ ਕੀਤਾ ਗਿਆ ਮਜਬੂਰ

Share this News

ਸਾਨ ਫ਼ਰਾਂਸਿਸਕੋ : ਅਮਰੀਕੀ ਸੂਬੇ ਕੈਲੇਫ਼ੋਰਨੀਆਂ 'ਚ ਹਵਾਈ ਅੱਡੇ ਦੇ ਮੁਲਜ਼ਮਾਂ ਨੇ ਇੱਕ ਸਿੱਖ ਅਮਰੀਕੀ ਮੁੰਡੇ ਨੂੰ ਉਸ ਦੀ ਪੱਗ ਉਤਾਰਨ ਲਈ ਮਜਬੂਰ ਕਰ ਦਿੱਤਾ। ਇਸ ਮੁੰਡੇ ਨੇ ਸਿੱਖ ਬੱਚਿਆਂ ਨੂੰ ਧਮਕਾਏ ਜਾਣ ਦੀਆਂ ਘਟਨਾਵਾਂ 'ਤੇ ਇੱਕ ਕਿਤਾਬ ਲਿਖੀ ਹੈ। ਮੀਡੀਆ ਰੀਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। 
18 ਸਾਲਾਂ ਦਾ ਕਰਨਵੀਰ ਸਿੰਘ ਪੰਨੂੰ ਨਿਊ ਜਰਸੀ ਦੇ ਹਾਈ ਸਕੂਲ ਦਾ ਵਿਦਿਆਰਥੀ ਹੈ ਅਤੇ ਅਪਣੀ ਕਿਤਾਬ 'ਬੁਲਿੰਗ ਆਫ਼ ਸਿੱਖ ਅਮਰੀਕਨ ਚਿਲਡਰਨ : ਥਰੂ ਦ ਆਈਜ਼ ਆਫ਼ ਅ ਸਿੱਖ ਅਮਰੀਕਨ ਹਾਈ ਸਕੂਲ ਸਟੂਡੈਂਟ' ਬਾਰੇ ਗੱਲ ਕਰਨ ਲਈ ਕੈਲੇਫ਼ੋਰਨੀਆ ਦੇ ਬੇਲਸਰਫ਼ੀਲਡ 'ਚ ਸਾਲਾਨਾ ਸਿੱਖ ਗੋਸ਼ਟੀ 'ਚ ਗਾਅ ਸੀ, ਜਿੱਥੇ ਉਸ ਨੂੰ ਸ਼ਿਰਕਤ ਕਰ ਰਹੇ ਬੱਚਿਆਂ ਨੂੰ ਪ੍ਰੇਰਣਾਦਾਇਕ ਬੁਲਾਰੇ ਵਜੋਂ ...


Apr 23

ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ 'ਚ ਭਾਰਤ 133ਵੇਂ ਨੰਬਰ 'ਤੇ

Share this News

ਵਾਸ਼ਿੰਗਟਨ : ਵਿਸ਼ਵ ਪ੍ਰੈੱਸ ਆਜ਼ਾਦੀ ਬਾਰੇ ਤਾਜ਼ਾ ਦਰਜਾਬੰਦੀ ਜਾਰੀ ਹੋ ਗਈ ਹੈ, ਜਿਸ ਦੀ ਦਰਜਾਬੰਦੀ 'ਚ ਭਾਰਤ ਬਹੁਤ ਹੇਠਾਂ ਹੈ। 180 ਦੇਸ਼ਾਂ 'ਚੋਂ ਭਾਰਤ 133ਵੇਂ ਨੰਬਰ 'ਤੇ ਹੈ। ਇਸ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਤਰਕਾਰਾਂ ਨੂੰ ਮਿਲ ਰਹੀਆਂ ਧਮਕੀਆਂ ਦੇ ਮਾਮਲੇ 'ਚ ਬੇਪਰਵਾਹ ਬਣੇ ਹੋਏ ਲਗਦੇ ਹਨ। ਰੀਪੋਰਟਰਜ਼ ਵਿਦਾਊਟ ਬਾਰਡਰਸ (ਆਰ.ਐਸ.ਐਫ.) ਵੱਲੋਂ ਜਾਰੀ 2016 'ਵਿਸ਼ਵ ਪ੍ਰੈੱਸ ਇੰਡੈਕਸ' 'ਚ ਫਿਨਲੈਂਡ ਲਗਾਤਾਰ ਛੇਵੇਂ ਸਾਲ ਵੀ ਪਹਿਲੇ ਨੰਬਰ 'ਤੇ ਡਟਿਆ ਹੋਇਆ ਹੈ। ਇਸ ਤੋਂ ਬਾਅਦ ਨੀਦਰਲੈਂਡ ਅਤੇ ਨਾਰਵੇ ਦਾ ਨੰਬਰ ਹੈ। ਹਾਲਾਂਕਿ ਭਾਰਤ ਨੇ ਅਪਣੀ ਦਰਜਾਬੰਦੀ 'ਚ ਕੁੱਝ ਸੁਧਾਰ ਕੀਤਾ ਹੈ ਅਤੇ 2015 'ਚ 136ਵੇਂ ਸਥਾਨ ਤੋਂ ਤਿੰਨ ਅੰਕ ਉੱਪਰ ਚੜ੍ਹ ਦੇ 133 'ਤੇ ...[home] [1] 2 3  [next]1-10 of 28

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved