Internatinoal News Section

Monthly Archives: APRIL 2017


Apr 28

ਇੰਗਲੈਂਡ 'ਚ ਭਾਰਤੀ ਮੂਲ ਦੇ ਸੈਨਿਕ ਨੂੰ ਉਮਰ ਕੈਦ

Share this News

ਲੰਡਨ : ਭਾਰਤੀ ਮੂਲ ਦੇ ਇਕ ਬ੍ਰਿਟਿਸ਼ ਫੌਜੀ ਨੂੰ ਉੱਤਰੀ-ਪੂਰਬੀ ਇੰਗਲੈਂਡ ਵਿਚ ਆਪਣੀ ਐਕਸ-ਗਰਲਫਰੈਂਡ ਦੀ ਪਿਛਲੇ ਸਾਲ ਹੱਤਿਆ ਦੇ ਦੋਸ਼ ਵਿਚ 22 ਸਾਲ ਦੀ ਸਜ਼ਾ ਹੋਈ ਹੈ। ਲਾਂਸ ਕਾਰਪੋਰਲ ਹੈਰੀ ਢਿੱਲੋਂ ਉੱਤੇ ਐਕਸ-ਗਰਲ ਫਰੈਂਡ ਐਲਿਸ ਰਗਲਸ ਦੇ ਫਲੈਟ ਵਿੱਚ ਦਾਖਲ ਹੋਣ ਤੇ ਉਸ ਦਾ ਗਲਾ ਵੱਢਣ ਦਾ ਦੋਸ਼ ਸੀ। ਢਿੱਲੋਂ ਨੂੰ ਅਦਾਲਤ ਨੇ ਜਨੂੰਨੀ ਅਤੇ ਮਨਮਰਜ਼ੀ ਕਰਨ ਵਾਲਾ ਵਿਅਕਤੀ ਦੱਸਿਆ ਹੈ। ਉਸ ਨੇ ਐਲਿਸ ਦਾ ਕਤਲ ਕਰਨ ਤੋਂ ਇਨਕਾਰ ਕੀਤਾ ਸੀ, ਪਰ ਨਿਊਕੈਸਲਸ ਕ੍ਰਾਊਨ ਕੋਰਟ ਦੀ ਜਿਊਰੀ ਨੇ ਬੁੱਧਵਾਰ ਨੂੰ ਉਸ ਨੂੰ ਕਤਲ ਦਾ ਦੋਸ਼ੀ ਪਾਇਆ ਅਤੇ ਜੱਜ ਪਾਲ ਸਲੋਅਨ ਨੇ ਉਸ ਨੂੰ ਘੱਟੋ-ਘੱਟ 22 ਸਾਲ ਜੇਲ ਵਿੱਚ ਰਹਿਣ ਦੀ ਸਜ਼ਾ ਦਿੱਤੀ, ਜਿਸ ਤੋਂ ਬਾਅਦ ...


Apr 28

ਪੰਜਾਬੀ ਭਾਈਚਾਰੇ ਦੀਆਂ ਸੇਵਾਵਾਂ ਲਈ ਸਿੱਖ ਵਕੀਲ ਨੂੰ ‘ਆਰਡਰ ਆਫ ਦਿ ਬ੍ਰਿਟਿਸ਼ ਐਂਪਾਇਰ’

Share this News

ਲੰਡਨ : ਇੱਥੇ ਬਕਿੰਘਮ ਪੈਲੇਸ ਵਿੱਚ ਹੋਏ ਸਮਾਰੋਹ ਦੌਰਾਨ ਬਰਤਾਨਵੀ ਸਿੱਖ ਵਕੀਲ ਨੇ ਆਪਣੇ ਭਾਈਚਾਰੇ ਦੀਆਂ ਸੇਵਾਵਾਂ ਲਈ ਸ਼ਹਿਜ਼ਾਦਾ ਵਿਲੀਅਮ ਪਾਸੋਂ ‘ਆਰਡਰ ਆਫ ਦਿ ਬ੍ਰਿਟਿਸ਼ ਐਂਪਾਇਰ’ (ਓਬੀਈ) ਹਾਸਲ ਕੀਤਾ।
‘ਸਿਟੀ ਸਿੱਖਸ’ ਸੰਸਥਾ ਦੇ ਬਾਨੀ ਚੇਅਰਮੈਨ ਜਸਵੀਰ ਸਿੰਘ ਨੇ ਸ਼ਹਿਜ਼ਾਦਾ ਵਿਲੀਅਮ ਤੋਂ ‘ਆਫਿਸਰ ਆਫ ਦਿ ਮੋਸਟ ਐਕਸੀਲੈਂਟ ਓਬੀਈ’ ਹਾਸਲ ਕੀਤਾ। ਬਰਤਾਨਵੀ ਰਾਜਗੱਦੀ ਦੇ ਦਾਅਵੇਦਾਰਾਂ ਦੀ ਦੂਜੀ ਕਤਾਰ ਵਿੱਚ ਸ਼ਾਮਲ ਸ਼ਹਿਜ਼ਾਦਾ ਵਿਲੀਅਮ ਅਕਸਰ ਸਨਮਾਨ ਸਮਾਰੋਹਾਂ ਵਿੱਚ ਮਹਾਰਾਣੀ ਐਲਿਜ਼ਾਬੈੱਥ ਦੀ ਥਾਂ ਨਜ਼ਰ ਆਉਂਦੇ ਹਨ। ਪਿਛਲੇ ਹਫ਼ਤੇ ਹੋਏ ਸਮਾਰੋਹ ਮਗਰੋਂ ਜਸਵੀਰ ਸਿੰਘ ਨੇ ਇਕ ਬਿਆਨ ਵਿੱਚ ਕਿਹਾ ਕਿ ‘‘ਇਹ ਮਸਕੀਨ ਤਜਰਬਾ ਸੀ। ਮੈਂ ਵਿਗਿਆਨੀਆਂ, ਕਲਾਕਾਰਾਂ, ਪੈਰਾਲੰਪੀਅਨਾਂ ਅਤੇ ਹਥਿਆਰਬੰਦ ਦਸਤਿਆਂ ਤੇ ਪੁਲੀਸ ਦੇ ਕਈ ਮੈਂਬਰਾਂ ਨੂੰ ਮਿਲਿਆ। ਇਸ ਦੌਰਾਨ ਉਨ੍ਹਾਂ ਦੀਆਂ ...


Apr 28

ਵਿਸਾਖੀ ਦੇ ਸੰਬੰਧ ਵਿਚ ਕੈਨੇਡਾ ਦੀ ਬੈਂਕ ਨੇ ਜਾਰੀ ਕੀਤੇ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਵਾਲੇ ਸਿੱਕੇ

Share this News

ਟੋਰਾਂਟੋ : ਕੈਨੇਡਾ ਦੀ ਮਸ਼ਹੂਰ ਬੈਂਕ ਸੀ. ਆਈ. ਬੀ. ਸੀ. ਨੇ ਵਿਸਾਖੀ ਦੇ ਸੰਬੰਧ ਵਿਚ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਵਾਲੇ ਲਿਮਟਿਡ ਐਡੀਸ਼ਨ ਦੇ ਸੋਨੇ ਅਤੇ ਚਾਂਦੀ ਦੇ ਸਿੱਕੇ ਜਾਰੀ ਕੀਤੇ ਹਨ। ਸੀ. ਆਈ. ਬੀ. ਸੀ. ਅਜਿਹਾ ਕਰਨ ਵਾਲੀ ਕੈਨੇਡਾ ਦੀ ਇਕਲੌਤੀ ਬੈਂਕ ਹੈ। ਇਹ ਸਿੱਕੇ ਆਨਲਾਈਨ ਜਾਂ ਫਿਰ ਬੈਂਕ ਦੀਆਂ ਬ੍ਰਾਂਚਾਂ ਤੋਂ ਖਰੀਦੇ ਜਾ ਸਕਦੇ ਹਨ। ਇਨ੍ਹਾਂ ਸਿੱਕਿਆਂ ਦੇ ਇਕ ਪਾਸੇ ਖੰਡਾ ਅਤੇ ਦੂਜੇ ਪਾਸੇ ਇਕ ਓਂਕਾਰ ਉਕਰਿਆ ਹੋਇਆ ਹੈ। ਬੀਤੇ ਸਾਲ ਵੀ ਅਜਿਹਾ ਹੀ ਇਕ ਔਂਸ ਦਾ ਚਾਂਦੀ ਦਾ ਸਿੱਕਾ ਬੈਂਕ ਵੱਲੋਂ ਜਾਰੀ ਕੀਤਾ ਗਿਆ ਸੀ।
ਉਸ ਸਿੱਕੇ ਦੀ ਸਫਲਤਾ ਤੋਂ ਬਾਅਦ ਬੈਂਕ ਨੇ ਇਸ ਵਾਰ ਸੋਨੇ ਦਾ 10 ਗ੍ਰਾਮ ਦਾ ਸਿੱਕਾ ਵੀ ਜਾਰੀ ਕਰ ...


Apr 28

ਮੋਦੀ ਰਾਜ 'ਚ ਘੁੱਟਿਆ ਮੀਡੀਆ ਦਾ ਗਲਾ, ਪ੍ਰੈੱਸ ਦੀ ਆਜ਼ਾਦੀ ਬਾਰੇ ਸੰਸਾਰ ਸੂਚੀ ਵਿੱਚ ਭਾਰਤ ਤਿੰਨ ਹੋਰ ਸਥਾਨ ਹੇਠਾਂ ਖਿਸਕਿਆ

Share this News

ਪੈਰਿਸ : ਪ੍ਰੈੱਸ ਦੀ ਆਜ਼ਾਦੀ ਨੂੰ ਜਿੰਨਾ ਖ਼ਤਰਾ ਅੱਜ ਹੈ, ਉੱਨਾ ਪਹਿਲਾਂ ਕਦੇ ਨਹੀਂ ਸੀ। ਇਹ ਗੱਲ ਚੌਕਸੀ ਸੰਸਥਾ ਰਿਪੋਰਟਰਸ ਵਿਦਾਊਟ ਬਾਰਡਰਸ ਨੇ ਬੁੱਧਵਾਰ ਨੂੰ ਜਾਰੀ ਕੀਤੀ ਸਾਲਾਨਾ ਰਿਪੋਰਟ ਵਿੱਚ ਦਰਜ ਕੀਤੀ ਹੈ। ਇਸ ਸੰਸਥਾ ਦੇ ਪ੍ਰੈੱਸ ਸੁਤੰਤਰਤਾ ਸੂਚਕ ਅੰਕ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਭਾਰਤ ਤਿੰਨ ਹੋਰ ਸਥਾਨ ਹੇਠਾਂ ਖਿਸਕ ਕੇ 136ਵੇਂ ਸਥਾਨ ਉੱਤੇ ਆ ਗਿਆ ਹੈ। ਰਿਪੋਰਟਰਸ ਵਿਦਾਊਟ ਬਾਰਡਰਸ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜਿੱਤ ਦੇ ਬਾਅਦ ਫਰਜ਼ੀ ਖ਼ਬਰਾਂ ਉੱਤੇ ਭਾਵਨਾਤਮਕ ਤੌਰ ਉੱਤੇ ਵਹਿ ਜਾਣ ਦੇ ਨਵੇਂ ਦੌਰ ਬਾਰੇ ਚਿਤਾਵਨੀ ਦਿੱਤੀ ਹੈ। ਰਿਪੋਰਟ ਵਿੱਚ ਕਿਹਾ ਹੈ ਕਿ ਟਰੰਪ ਦੇ ਚੋਣ ਪ੍ਰਚਾਰ ਅਤੇ ਬ੍ਰਿਟੇਨ ਦੇ ਬ੍ਰੈਕਜ਼ਿਟ ਸਰਵੇਖਣ ਦੀ ਮੀਡੀਆ ਨੇ ਵੱਧ ਸਖ਼ਤ ਆਲੋਚਨਾ ...


Apr 8

ਕੈਨੇਡਾ ਦੇ ਉਨਟਾਰਿਓ ਸੂਬੇ ਵੱਲੋਂ 1984 ਸਿੱਖ ਕਤਲੇਆਮ ਨਸਲਕੁਸ਼ੀ ਕਰਾਰ

Share this News

ਉਨਟਾਰਿਓ : ਕੈਨੇਡਾ ਦੇ ਉਨਟਾਰਿਓ ਸੂਬੇ ਦੀ ਵਿਧਾਨ ਸਭਾ ਵਿੱਚ 1984 ਵਿੱਚ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਨੂੰ 'ਸਿੱਖ ਨਸ਼ਲਕੁਸ਼ੀ' ਵਜੋਂ ਮਾਨਤਾ ਦੇਣ ਵਾਲਾ ਮਤਾ ਪਾਸ ਕੀਤਾ ਗਿਆ ਹੈ। ਨਵੰਬਰ 1984 ਵਿੱਚ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਹੋਏ ਇਨ੍ਹਾਂ ਦੰਗਿਆਂ ਦੌਰਾਨ ਔਰਤਾਂ ਅਤੇ ਬੱਚਿਆਂ ਸਮੇਤ ਹਜ਼ਾਰਾਂ ਸਿੱਖਾਂ ਨੂੰ ਯੋਜਨਾਬੱਧ ਢੰਗ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਸਨ। ਵਿਧਾਨ ਸਭਾ ਵਿੱਚ ਇਹ ਮਤਾ ਬਰੈਂਪਟਨ-ਸਪਰਿੰਗਡੇਲ ਤੋਂ ਐਮਪੀਪੀ ਹਰਿੰਦਰ ਕੌਰ ਮੱਲ੍ਹੀ ਨੇ ਪੇਸ਼ ਕੀਤਾ, ਜਿਸ ਦਾ ਤਿੰਨੇ ਸੂਬਾਈ ਪਾਰਟੀਆਂ ਨੇ ਸਮਰਥਨ ਕੀਤਾ।       ਮੱਲ੍ਹੀ ਨੇ ਮਤਾ ਪੜ੍ਹਦਿਆਂ ਕਿਹਾ, ''ਉਨਟਾਰੀਓ ਵਿਧਾਨ ਸਭਾ ਦੇ ...


Apr 8

ਅਮਰੀਕਾ 'ਚ ਲੁਟੇਰਿਆਂ ਵੱਲੋਂ ਪੰਜਾਬੀ ਦੀ ਹੱਤਿਆ

Share this News

ਵਾਸ਼ਿੰਗਟਨ : ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਉਹ ਅਮਰੀਕਾ 'ਚ ਮਾਰੇ ਪੰਜਾਬੀ ਦੇ ਪਰਿਵਾਰ ਦੀ ਮਦਦ ਕਰਨਗੇ। ਦੱਸਣਯੋਗ ਹੈ ਕਿ ਅਮਰੀਕਾ ਦੇ ਇਕ ਗੈਸ ਸਟੇਸ਼ਨ 'ਤੇ ਕੰਮ ਕਰਨ ਵਾਲੇ ਪੰਜਾਬੀ ਨੌਜਵਾਨ ਨੂੰ 6 ਅਪ੍ਰੈਲ ਨੂੰ ਤੜਕੇ 1.30 ਵਜੇ ਦੋ ਲੁਟੇਰਿਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਦੋ ਨਕਾਬਪੋਸ਼ ਲੁਟੇਰਿਆਂ ਨੇ ਬੰਦੂਕ ਦੀ ਨੋਕ 'ਤੇ 26 ਸਾਲਾ ਵਿਕਰਮ ਜਾਰਯਾਲ ਕੋਲੋਂ ਸਾਰੇ ਪੈਸੇ ਖੋਹ ਲਏ ਅਤੇ ਫਿਰ ਉਸ ਨੂੰ ਮਾਰ ਦਿੱਤਾ। ਯਾਕੀਮਾ ਸ਼ਹਿਰ ਦੇ ਏ.ਐੱਮ.ਪੀ.ਐੱਮ ਗੈਸ ਸਟੇਸ਼ਨ 'ਤੇ ਕਲਰਕ ਦਾ ਕੰਮ ਕਰਨ ਵਾਲਾ ਵਿਕਰਮ ਜਾਰਯਾਲ ਕਾਊਂਟਰ 'ਤੇ ਬੈਠਾ ਸੀ ਅਤੇ ਉਸੇ ਸਮੇਂ 2 ਨਕਾਬਪੋਸ਼ ਉੱਥੇ ਪਹੁੰਚੇ ਅਤੇ ਸਟੋਰ ਲੁੱਟਿਆ। ਪੈਸਾ ਲੁੱਟਣ ਮਗਰੋਂ ਇਕ ਲੁਟੇਰੇ ...


Apr 8

ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਦੁਸ਼ਮਣਾਂ ਦੇ ਟਾਕਰੇ ਲਈ ਮੰਗੀ ਸੀ ਸਿੱਖ ਫ਼ੌਜ

Share this News

ਟੋਰਾਂਟੋ : ਕੈਨੇਡਾ ਵਿਚ ਸਿੱਖ ਵਿਰਾਸਤੀ ਮਹੀਨਾ ਅਤੇ ਦੇਸ਼ ਦੀ 150ਵੀਂ ਵਰ੍ਹੇਗੰਢ ਦੇ ਜਸ਼ਨ ਇਕੋ ਸਮੇਂ ਮਨਾਏ ਜਾ ਰਹੇ ਹਨ ਅਤੇ ਇਸ ਸਬੰਧੀ ਇਕ ਇਤਿਹਾਸਕ ਪੋਸਟਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਇਕ ਪਾਸੇ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਜੌਹਨ ਏ. ਮੈਕਡੌਨਲਡ ਦੀ ਤਸਵੀਰ ਹੈ ਅਤੇ ਦੂਜੇ ਪਾਸੇ ਮੌਜੂਦਾ ਰਖਿਆ ਮੰਤਰੀ ਹਰਜੀਤ ਸਿੰਘ ਸੱਜਣ ਨਜ਼ਰ ਆ ਰਹੇ ਹਨ। ਮੈਕਡੌਨਲਡ ਨੇ ਮਹਾਰਾਣੀ ਵਿਕਟੋਰੀਆ ਨੂੰ ਇਕ ਪੱਤਰ ਲਿਖ ਕੇ ਦੁਸ਼ਮਣਾਂ ਦੇ ਟਾਕਰੇ ਲਈ ਸਿੱਖ ਫ਼ੌਜ ਦੀ ਮੰਗ ਕੀਤੀ ਸੀ ਅਤੇ ਪੋਸਟਰ ਵਿਚ ਉਨ੍ਹਾਂ ਦੀ ਤਸਵੀਰ ਉਤੇ ਲਿਖਿਆ ਹੈ, ''ਮੇਰੇ ਕੋਲ ਸਿੱਖਾਂ ਦੀ ਫ਼ੌਜ ਭੇਜੋ।'' ਮੈਕਡੌਨਲਡ ਦੇ ਲਫ਼ਜ਼ਾਂ ਤੋਂ ਇਕ ਗੱਲ ਬਿਲਕੁਲ ਸਪੱਸ਼ਟ ਹੋ ਜਾਂਦੀ ਹੈ ਕਿ ਸਿੱਖਾਂ ...


Apr 8

ਚੀਨ ਨੇ ਤਿਆਰ ਕੀਤਾ ਧਰਤੀ ਅਤੇ ਪਾਣੀ 'ਤੇ ਲੈਂਡ ਹੋਣ ਵਾਲਾ ਸਭ ਤੋਂ ਵੱਡਾ ਜਹਾਜ਼

Share this News

ਸ਼ੰਘਾਈ : ਚੀਨ 'ਚ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼ ਜਿਹੜਾ ਧਰਤੀ ਅਤੇ ਪਾਣੀ ਦੋਹਾਂ 'ਤੇ ਲੈਂਡ ਹੋਣ 'ਚ ਸਮਰੱਥ ਹੈ ਅਤੇ ਇਹ ਆਪਣੀ ਪਹਿਲੀ ਉਡਾਣ ਲਈ ਤਿਆਰ ਹੈ। ਜਾਣਕਾਰੀ ਮੁਤਾਬਕ ਜਹਾਜ਼ ਏ.ਜੀ.-600 ਮਈ 'ਚ ਜ਼ਮੀਨ ਤੋਂ ਪਹਿਲੀ ਉਡਾਣ ਭਰੇਗਾ। ਇਸ ਦੀ ਸਮੁੰਦਰ ਤੋਂ ਪਹਿਲੀ ਉਡਾਣ ਵੀ ਇਸ ਸਾਲ ਦੇ ਆਖਿਰ ਤੱਕ ਹੋਣ ਦੀ ਸੰਭਾਵਨਾ ਹੈ। 
ਇਸ ਜਹਾਜ਼ ਦਾ ਨਿਰਮਾਣ ਚੀਨੀ ਕੰਪਨੀ ਏਵੀਏਸ਼ਨ ਇੰਡਸਟਰੀ ਕਾਰਪ ਆਫ਼ ਚਾਈਨਾ (ਏ.ਵੀ.ਆਈ.ਸੀ.) ਨੇ ਕੀਤਾ ਹੈ। ਬੋਇੰਗ 737 ਦੇ ਆਕਾਰ ਵਾਲੇ ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਨੂੰ ਬਣਾਉਣ 'ਚ ਏ.ਵੀ.ਆਈ.ਸੀ. ਨੂੰ ਕਰੀਬ 8 ਸਾਲ ਦਾ ਸਮਾਂ ਲੱਗਾ। ਚੀਨ ਇਸ ਸਮੇਂ ਸੈਟੇਲਾਈਟ ਰੋਧਕ ਮਿਜ਼ਾਈਲ ਬਣਾਉਣ ਤੋਂ ਲੈ ਕੇ ਰਾਡਾਰ ਨੂੰ ...


Apr 8

ਹੁਣ ਮਲੇਸ਼ੀਆ ਜਾਣ ਲਈ ਨਹੀਂ ਹੋਵੇਗੀ ਵੀਜ਼ਾ ਦੀ ਲੋੜ

Share this News

ਕੋਆਲਲੰਮਪੁਰ : ਹਰ ਸਾਲ ਭਾਰਤੀ ਮਲੇਸ਼ੀਆ ਉਥੋਂ ਦੀ ਸੁੰਦਰਤਾ ਤੇ ਅਮੀਰ ਸੱਭਿਆਚਾਰ ਦਾ ਅਨੁਭਵ  ਕਰਨ ਲਈ ਜਾਂਦੇ ਹਨ। ਜੇਕਰ ਸੈਰ ਸਪਾਏ ਦੀ ਗੱਲ ਕਰੀਏ ਤਾਂ ਭਾਰਤ ਮਲੇਸ਼ੀਆ ਤੋਂ ਕਾਫ਼ੀ ਮੁਨਾਫ਼ਾ ਕਮਾ ਸਕਦਾ ਹੈ। ਦਰਅਸਲ ਭਾਰਤ ਮਲੇਸ਼ੀਆ ਦੀ ਮਾਰਕੀਟ ਵਿੱਚ 6 ਟਾਪੂ ਟੂਰਿਸਟ ਲਿਸਟ ਵਿੱਚ ਆਉਂਦਾ ਹੈ ਅਤੇ ਪਿਛਲੇ ਸਾਲ ਭਾਰਤ ਤੋਂ ਤਕਰੀਬਨ 5,40,530 ਸੈਲਾਨੀ ਇੱਥੇ ਘੁੰਮਣ ਗਏ ਸਨ। ਇਸ ਗੱਲ ਨੂੰ ਮਹੱਤਵ ਦਿੰਦਿਆਂ ਹੋਏ ਮਲੇਸ਼ੀਆ ਸਰਕਾਰ ਨੇ ਭਾਰਤੀ ਸੈਲਾਨੀਆਂ ਦੀ ਵੀਜ਼ਾ ਫੀਸ ਮੁਆਫ਼ ਕਰ ਦਿੱਤੀ ਹੈ। ਹੁਣ ਭਾਰਤੀਆਂ ਨੂੰ ਕੋਈ ਵੀਜ਼ਾ ਫੀਸ ਨਹੀਂ ਦੇਣੀ ਪਵੇਗੀ, ਉਨ੍ਹਾਂ ਨੂੰ ਸਿਰਫ਼ ਇੱਕ ਪ੍ਰਕਿਰਿਆ ਤਹਿਤ ਯਐਸਡੀ 20 ਅਦਾ ਕਰਨੇ ਪੈਣਗੇ। 
ਇਸ ਗੱਲ ਦਾ ਐਲਾਨ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਜ਼ੀਬ ਰਜ਼ਾਕ ...


Apr 8

ਡਾ. ਐੱਸ.ਪੀ. ਸਿੰਘ ਓਬਰਾਏ ਦੀ ਸੂਝਬੂਝ ਤੇ ਮਿਹਨਤ ਸਦਕਾ ਮੌਤ ਦੇ ਮੂੰਹ 'ਚੋਂ ਬਚੇ 10 ਪੰਜਾਬੀ ਨੌਜਵਾਨ

Share this News

ਦੁਬਈ : ਆਬੂਧਾਬੀ ਦੇ ਅਲ-ਆਲਿਨ ਸ਼ਹਿਰ 'ਚ ਇੱਕ ਪਾਕਿਸਤਾਨੀ ਨਾਗਰਿਕ ਦੇ ਕਤਲ ਮਾਮਲੇ 'ਚ ਫਾਂਸੀ ਦੀ ਸਜ਼ਾ ਕੱਟ ਰਹੇ 10 ਪੰਜਾਬੀ ਨੌਜਵਾਨਾਂ ਦੀ ਆਬੂਧਾਬੀ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਮੁਆਫ਼ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਮੁਹੰਮਦ ਫ਼ਰਹਾਨ ਨੇ ਮੁਆਫ਼ੀਨਾਮੇ ਦੇ ਕਾਗ਼ਜ਼ ਖ਼ੁਦ ਪੇਸ਼ ਹੋ ਕੇ ਅਦਾਲਤ ਵਿੱਚ ਜਮ੍ਹਾਂ ਕਰਵਾਏ। ਇਸ ਮਗਰੋਂ ਅਦਾਲਤ ਨੇ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ 10 ਪੰਜਾਬੀਆਂ ਦੀ ਸਜ਼ਾ ਮੁਆਫ਼ ਕਰ ਦਿੱਤੀ। ਦੁਬਈ ਸਥਿਤ ਭਾਰਤੀ ਅੰਬੈਸੀ ਵੱਲੋਂ ਜਾਰੀ ਕੀਤੀ ਸੂਚਨਾ ਅਨੁਸਾਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਾਣ ਵਾਲੀ ਬਲੱਡ ਮਨੀ ਅਦਾਲਤ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਹੈ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 12 ਅਪ੍ਰੈਲ ਨੂੰ ...[home] [1] 2  [next]1-10 of 17

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved