Internatinoal News Section

Monthly Archives: MAY 2014


May 29

ਓਬਾਮਾ ਨੂੰ ਜ਼ਹਿਰੀਲਾ ਪੱਤਰ ਭੇਜਣ ਵਾਲੇ ਨੂੰ 20 ਸਾਲ ਦੀ ਜੇਲ੍ਹ

Share this News

ਜੈਕਸਨ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੇ ਹੋਰ ਅਧਿਕਾਰੀਆਂ ਨੂੰ ਰਿਸਿਨ ਨਾਂ ਦੇ ਜ਼ਹਿਰ ਲੱਗਾ ਪੱਤਰ ਭੇਜਣ ਵਾਲੇ ਵਿਅਕਤੀ ਨੂੰ 20 ਸਾਲ ਦੀ ਕੈਦ ਹੋਈ ਹੈ। ਜੇਮਸ ਏਵਰੇਟ ਇਸ਼ਕੇ ਨੂੰ ਕੱਲ ਲੀ ਕਾਊਂਟੀ ਸਰਕਟ ਕੋਰਟ 'ਚ ਸਜ਼ਾ ਸੁਣਾਈ ਗਈ। ਸਜ਼ਾ ਉਸ ਸਮੇਂ ਦਿੱਤੀ ਗਈ ਜਦੋਂ ਪਹਿਲੇ ਹੀ ਇਸ ਤਰ੍ਹਾਂ ਦੇ ਪੱਤਰ ਭੇਜਣ ਲਈ 25 ਸਾਲ ਦੀ ਸਜ਼ਾ ਕੱਟ ਰਿਹਾ ਹੈ। ਅਦਾਲਤ ਨੇ ਹੁਕਮ ਦਿੱਤਾ ਸੀ ਕਿ ਉਸ ਦੀ ਰਿਹਾਈ ਦੇ ਬਾਅਦ ਇਸ ਨੂੰ ਜਿਨਸੀ ਹਮਲਾਵਰ ਦੇ ਤੌਰ 'ਤੇ ਸੂਚੀਬੱਧ ਕੀਤਾ ਜਾਵੇ। ਇਸ਼ਕੇ ਨੇ ਤਿੰਨ ਵਿਦਿਆਰਥੀਆਂ ਨਾਲ ਛੇੜਛਾੜ ਦੀ ਗੱਲ ਮੰਨੀ।


May 29

ਪਾਕਿਸਤਾਨੀ ਤਾਲਿਬਾਨ ਹੋਇਆ ਦੋਫਾੜ

Share this News

ਇਸਲਾਮਾਬਾਦ : ਪਾਕਿਸਤਾਨ 'ਚ ਤਾਲਿਬਾਨ ਉਸ ਸਮੇਂ ਧੜਿਆਂ 'ਚ ਵੰਡੇ ਗਏ, ਜਦੋਂ ਇਕ ਗੁੱਟ ਨੇ ਜਨਤਕ ਥਾਵਾਂ 'ਤੇ ਧਮਾਕੇ ਕਰਨ ਅਤੇ ਅਪਰਾਧਕ ਕਾਰਵਾਈਆਂ 'ਚ ਸ਼ਮੂਲੀਅਤ ਦਾ ਹਵਾਲਾ ਦੇ ਕੇ ਆਪਣੇ ਆਪ ਨੂੰ ਵੱਖ ਕਰ ਲਿਆ। ਮੌਲਾਨਾ ਫਜ਼ਲਉੱਲ੍ਹਾ ਦੀ ਅਗਵਾਈ ਹੇਠਲੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਤੋਂ 'ਖਾਨ ਸਜਨਾ' ਧੜੇ ਨੇ ਆਪਣੇ-ਆਪ ਨੂੰ ਵੱਖ ਕਰ ਲਿਆ ਹੈ। ਟੀ.ਟੀ.ਪੀ. ਦੇ ਸਾਬਕਾ ਤਰਜਮਾਨ ਅਤੇ ਸ਼ੂਰਾ ਦੇ ਤਾਕਤਵਰ ਮੈਂਬਰ ਆਜ਼ਮ ਤਾਰਿਕ ਨੇ ਟੀ.ਟੀ.ਪੀ. ਤੋਂ ਵੱਖ ਹੋਣ ਦਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੱਖਣੀ ਵਜ਼ੀਰਿਸਤਾਨ ਲਈ ਖ਼ਾਲਿਦ ਮਹਿਮੂਦ ਨੂੰ ਆਪਣਾ ਨਵਾਂ ਆਗੂ ਚੁਣ ਲਿਆ ਹੈ। ਇਕ ਬਿਆਨ 'ਚ ਉਨ੍ਹਾਂ ਕਿਹਾ , ''ਟੀ.ਟੀ.ਪੀ. ਆਗੂ ਸਾਜ਼ਿਸ਼ ਘਾੜਿਆਂ ...


May 29

ਲਹਿੰਦੇ ਪੰਜਾਬ 'ਚ ਬਾਬੇ ਨਾਨਕ ਦੇ ਪੁਰਬ 'ਤੇ ਸਰਕਾਰੀ ਛੁੱਟੀ ਹੋਵੇਗੀ

Share this News

ਲਾਹੌਰ : ਪਾਕਿਸਤਾਨ ਦੇ ਪੰਜਾਬ ਸੂਬੇ ਅੰਦਰ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਜਨਤਕ ਛੁੱਟੀ ਦਾ ਮਤਾ ਸੂਬੇ ਦੀ ਵਿਧਾਨ ਸਭਾ 'ਚ ਪਾਸ ਹੋ ਗਿਆ ਹੈ। ਮਤੇ ਨੂੰ ਵਿਰੋਧੀ ਧਿਰ ਦੇ ਪ੍ਰਦਰਸ਼ਨ ਦੌਰਾਨ 28 ਮਈ ਨੂੰ ਪ੍ਰਵਾਨਗੀ ਮਿਲੀ ਜਿਸ ਨੂੰ ਪਾਕਿਸਤਾਨੀ ਪੰਜਾਬ ਦੀ ਵਿਧਾਨ ਸਭਾ 'ਚ ਪਹਿਲੇ ਸਿੱਖ ਵਿਧਾਇਕ ਰਮੇਸ਼ ਸਿੰਘ ਨੇ ਪੇਸ਼ ਕੀਤਾ ਸੀ।
ਮਤਾ ਉਦੋਂ ਪਾਸ ਹੋਇਆ ਹੈ ਜਦੋਂ ਕੁੱਝ ਦਿਨ ਪਹਿਲਾਂ ਹੀ ਪਾਕਿਸਤਾਨ 'ਚ ਸਿੱਖਾਂ ਨੇ ਵੱਡੀ ਗਿਣਤੀ ਪਾਕਿਸਤਾਨੀ ਸੰਸਦ 'ਚ ਪ੍ਰਦਰਸ਼ਨ ਕੀਤਾ ਸੀ ਅਤੇ ਪਾਕਿਸਤਾਨ ਦੇ ਸਿੰਧ ਸੂਬੇ 'ਚ ਪਿੱਛੇ ਜਿਹੇ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾੜਨ ਦੀਆਂ ਘਟਨਾਵਾਂ ...


May 27

ਅਮਰੀਕਾ 'ਚ ਨਵੇਂ ਗੁਰਦੁਆਰੇ ਨੂੰ ਲੈ ਕੇ ਵਿਵਾਦ

Share this News

ਲਾਸ ਏਂਜਲਸ : ਅਮਰੀਕਾ 'ਚ ਇਕ ਨਵੇਂ ਗੁਰਦੁਆਰਾ ਦੀ ਯੋਜਨਾ ਦਾ ਸਥਾਨਕ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸੰਗਤਾਂ ਗੁਰਦੁਆਰੇ ਨੂੰ 12 ਹਜ਼ਾਰ ਵਰਗ ਫੁੱਟ ਦੀ ਸੋਨੇ ਦੇ ਗੁੰਬਦ ਵਾਲੀ ਨਵੀਂ ਇਮਾਰਤ 'ਚ ਤਬਦੀਲ ਕਰਨ ਦੀ ਯੋਜਨਾ ਬਣਾ ਰਹੇ ਹਨ। ਕੈਲੀਫੋਰਨੀਆਂ ਦੇ ਸੈਕਰਾਮੈਂਟੋ ਕਾਊਂਟੀ 'ਚ ਸ੍ਰੀ ਗੁਰੂ ਰਵੀਦਾਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨਵੀਂ ਇਮਾਰਤ ਬਣਾਉਣੀ ਚਾਹੁੰਦੇ ਹਨ, ਪਰ ਸਥਾਨਕ ਲੋਕਾਂ ਨੇ ਯੋਜਨਾ ਬੋਰਡ ਕੋਲ ਇਸ ਪ੍ਰਾਜੈਕਟ ਦਾ ਦੂਜੀ ਵਾਰ ਵਿਰੋਧ ਪ੍ਰਗਟ ਕੀਤਾ ਹੈ। ਰੀਓ ਲਿੰਡਾ ਦੇ ਵਸਨੀਕਾਂ ਨੇ ਹੋਰਾਂ ਚੀਜਾਂ ਦੇ ਨਾਲ ਪਾਰਕਿੰਗ ਤੇ ਡਰੇਨੇਜ਼ ਦੀ ਸਮੱਸਿਆ ਨੂੰ ਮੁੱਖ ਰੱਖ ਕੇ ਸ਼ਿਕਾਇਤ ਕੀਤੀ ਹੈ। ਗੁਰਦੁਆਰੇ ਦੇ ਸਮਰਥਕਾਂ ਨੇ ਪ੍ਰਸ਼ਨ ...


May 27

ਹਿੰਸਾ ਲਈ ਰੱਬ ਦਾ ਨਾਮ ਨਾ ਵਰਤੋ - ਪੋਪ

Share this News

ਯੋਰੋਸ਼ਲਮ : ਪੋਪ ਫਰਾਂਸਿਸ ਨੇ ਅੱਜ ਇੱਥੇ ਭਾਵਪੂਰਤ ਅਪੀਲ ਕਰਦਿਆਂ ਕਿਹਾ ਕਿ ਹਿੰਸਾ ਲਈ ਰੱਬ ਦੇ ਨਾਮ ਨੂੰ ਨਾ ਵਰਤਿਆ ਜਾਵੇ। ਉਨ੍ਹਾਂ ਨੇ ਯਹੂਦੀ, ਈਸਾਈ ਤੇ ਮੁਸਲਮਾਨਾਂ ਨੂੰ ਇਕ-ਦੂਜੇ ਨਾਲ ਭੈਣ-ਭਰਾਵਾਂ ਵਾਂਗ ਪਿਆਰ ਅਤੇ ਸਤਿਕਾਰ ਕਰਨ ਦਾ ਸੱਦਾ ਦਿੱਤਾ। ਆਪਣੀ ਧਾਰਮਿਕ ਯਾਤਰਾ ਦੇ ਤੀਜੇ ਦਿਨ ਅਲ-ਅਕਸ ਮਸਜਿਦ ਵਿੱਚ ਟੈਂਪਲ ਮਾਊਂਟ ਉੱਤੇ ਯੋਰੋਸ਼ਲਮ ਦੇ ਗਰੈਂਡ ਮੁਫਤੀ ਨਾਲ ਉਨ੍ਹਾਂ ਨੇ ਮੁਲਾਕਾਤ ਕੀਤੀ ਅਤੇ ਮੁਸਲਮਾਨ, ਈਸਾਈ ਤੇ ਯਹੂਦੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਨਿਆਂ ਤੇ ਅਮਨ ਲਈ ਰਲ ਕੇ ਕੰਮ ਕਰਨ। ਆਪਣੇ ਤਿਆਰ ਭਾਸ਼ਨ ਤੋਂ ਲਾਂਭੇ ਜਾਂਦਿਆਂ ਉਨ੍ਹਾਂ ਨੇ ਯੋਰੋਸ਼ਲਮ ਦੇ ਗਰੈਂਡ ਮੁਫਤੀ ਤੇ ਹੋਰ ਇਕੱਠੇ ਹੋਏ ਮੁਸਲਮਾਨ ਆਗੂਆਂ ...


May 27

ਸਿੱਖ ਬੀਬੀ ਨੀਨਾ ਗਿੱਲ ਮੁੜ ਬਣੀ ਯੂਰਪੀਅਨ ਸੰਸਦ ਮੈਂਬਰ

Share this News

ਲੰਡਨ : ਉਮਰ 'ਚ ਸਭ ਤੋਂ ਛੋਟੀ ਮੰਨੀ ਜਾਣ ਵਾਲੀ ਯੂ.ਕੇ.ਆਈ.ਪੀ. ਪਾਰਟੀ ਨੇ ਯੂਰਪੀਅਨ ਸੰਸਦ ਚੋਣਾਂ 'ਚ 23 ਸੀਟਾਂ 'ਤੇ ਜਿੱਤ ਪ੍ਰਾਪਤ ਕਰਕੇ ਨਵਾਂ ਇਤਿਹਾਸ ਰਚਿਆ ਹੈ। ਜਦਕਿ ਇਨ੍ਹਾਂ ਚੋਣਾਂ 'ਚ ਲੇਬਰ ਤੇ ਕੰਜ਼ਰਵੇਟਿਵ ਪਾਰਟੀ ਨੂੰ 18-18 ਸੀਟਾਂ ਪ੍ਰਾਪਤ ਹੋਈਆਂ ਹਨ। ਕੱਲ੍ਹ ਦੇਰ ਸ਼ਾਮ ਆਏ ਨਤੀਜਿਆਂ 'ਚ ਸਭ ਤੋਂ ਵੱਧ ਨੁਕਸਾਨ ਲਿਬਰਲ ਡੈਮੋਕਰੇਟਿਕ ਪਾਰਟੀ ਨੂੰ ਹੋਇਆ ਜਿਸ ਨੂੰ ਸਿਰਫ ਇੱਕ ਸੀਟ ਹੀ ਮਿਲੀ। ਗਰੀਨ ਪਾਰਟੀ ਨੂੰ ਤਿੰਨ ਤੇ ਪੀ.ਸੀ. ਨੂੰ ਇੱਕ ਸੀਟ 'ਤੇ ਜਿੱਤ ਪ੍ਰਾਪਤ ਹੋਈ। ਇਨ੍ਹਾਂ ਚੋਣਾਂ 'ਚ ਯੂ.ਕੇ.ਆਈ.ਪੀ. ਨੂੰ ਪਹਿਲੀਆਂ ਚੋਣਾਂ ਦੇ ਮੁਕਾਬਲੇ 10 ਸੀਟਾਂ ਦਾ ਫਾਇਦਾ ਹੋਇਆ ਹੈ, ਜਦਕਿ ਲੇਬਰ ਪਾਰਟੀ ਨੂੰ 7 ਸੀਟਾਂ ਜ਼ਿਆਦਾ ਮਿਲੀਆਂ ਹਨ। ...


May 23

ਚੀਨ ਲੜੀਵਾਰ ਬੰਬ ਧਮਾਕਿਆਂ 'ਚ 31 ਹਲਾਕ

Share this News

ਬੀਜਿੰਗ : ਚੀਨ ਦੇ ਅਸ਼ਾਂਤ ਸ਼ਿੰਗਜਿਆਂਗ ਸੂਬੇ ਦੀ ਰਾਜਧਾਨੀ ਉਰੂਮਕੀ ਦੇ ਇਕ ਬਾਜ਼ਾਰ 'ਚ ਅੱਜ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਘੱਟ ਤੋਂ ਘੱਟ 31 ਲੋਕ ਮਾਰੇ ਗਏ ਅਤੇ 90 ਹੋਰ ਜ਼ਖ਼ਮੀ ਹੋ ਗਏ। ਉਰੂਮਕੀ 'ਚ ਰਹਿਣ ਵਾਲੇ ਲੋਕਾਂ 'ਚ ਜ਼ਿਆਦਾਤਰ ਉਇਗੁਰ ਮੁਸਲਿਮ ਹਨ ਅਤੇ ਇਨ੍ਹਾਂ ਹਮਲਿਆਂ ਨੂੰ ਕੱਟੜਪੰਥੀ ਵੱਖਵਾਦੀਆਂ ਵੱਲੋਂ ਪਿਛਲੇ ਕੁੱਝ ਸਾਲਾਂ 'ਚ ਕੀਤੇ ਸਭ ਤੋਂ ਖੂਨੀ 'ਅੱਤਿਵਾਦੀ' ਹਮਲਿਆਂ ਵਜੋਂ ਮੰਨਿਆ ਜਾ ਰਿਹਾ ਹੈ। ਘਟਨਾ ਵਾਲੀ ਥਾਂ 'ਤੇ ਮੌਜੂਦ ਲੋਕਾਂ ਨੇ ਕਿਹਾ ਕਿ ਦੋ ਵਾਹਨ ਸਵੇਰੇ 7:50 ਵਜੇ ਇਕ ਭੀੜ-ਭੜੱਕੇ ਵਾਲੇ ਬਾਜ਼ਾਰ 'ਚ ਲੋਕਾਂ ਵਿਚਕਾਰ ਆਏ ਅਤੇ ਚਾਲਕਾਂ ਨਾਲ ਬੈਠੇ ਲੋਕਾਂ ਨੇ ਬੰਬ ਕਾਰ ਤੋਂ ਬਾਹਰ ਸੁੱਟੇ। ਇਹਨਾਂ ਵਾਹਨਾਂ ...


May 23

ਥਾਈਲੈਂਡ 'ਚ ਹੋਇਆ ਤਖ਼ਤਾ ਪਲਟ, ਸੈਨਾ ਨੇ ਸੰਭਾਲੀ ਕਮਾਨ

Share this News

ਬੈਂਕਾਕ : ਥਾਈਲੈਂਡ ਫ਼ੌਜ ਨੇ ਦੇਸ਼ ਵਿੱਚ ਮਾਰਸ਼ਲ ਲਾਅ ਲਾਗੂ ਕਰਨ ਬਾਅਦ ਅੱਜ ਆਪਣੇ ਇਰਾਦੇ ਸਪੱਸ਼ਟ ਕਰਦਿਆਂ ਰਾਜਪਲਟੇ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਐਨਾਨ ਦੇ ਨਾਲ ਹੀ ਸਰਕਾਰੀ ਇਮਾਰਤਾਂ ਉੱਪਰ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਤੇ ਪੂਰੇ ਦੇਸ਼ ਅੰਦਰ ਰਾਤ ਦਸ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਕਰਫਿਊ ਲਾ ਦਿੱਤਾ ਹੈ। ਫ਼ੌਜ ਨੇ ਸਾਰੇ ਟੈਲੀਵਿਜ਼ਨਾਂ ਤੇ ਰੇਡੀਓ ਸਟੇਸ਼ਨਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਆਮ ਪ੍ਰਸਾਰਨ ਬੰਦ ਕਰਕੇ ਸਿਰਫ ਫ਼ੌਜੀ ਹਦਾਇਤਾਂ ਤੇ ਇਸ ਸਬੰਧੀ ਹੋਰ ਅੰਸ਼ ਹੀ ਪ੍ਰਸਾਰਤ ਕਰਨ।
ਥਾਈਲੈਂਡ ਥਲ ਸੈਨਾ ਦੇ ਮੁਖੀ ਪ੍ਰਾਯੂਬ ਚਾਨਾ-ਓਚਾ ਨੇ ਅੱਜ ਇੱਥੇ ਸਾਰੀਆਂ ਸਿਆਸੀ ਪਾਰਟੀਆਂ ਦੀ ਮੀਟਿੰਗ ਬੁਲਾਈ ਹੋਈ ਸੀ। ਉਹ ...


May 23

ਨਾਈਜੀਰੀਆ 'ਚ ਬੋਕੋ ਹਰਮ ਦੇ ਹਮਲਿਆਂ 'ਚ 50 ਤੋਂ ਵੱਧ ਦੀ ਮੌਤ

Share this News

ਨਾਈਜੀਰੀਆ : ਨਾਈਜੀਰੀਆ ਵਿੱਚ ਬੋਕੋ ਹਰਮ ਦੇ ਬੰਦੂਕਧਾਰੀਆਂ ਨੇ 3 ਵੱਖ-ਵੱਖ ਹਮਲਿਆਂ ਵਿੱਚ 50 ਤੋਂ ਵੱਧ ਵਿਅਕਤੀਆਂ ਨੂੰ ਮਾਰ ਦਿੱਤਾ। ਦੋ ਹਮਲੇ ਚਿਬੋਕ ਸ਼ਹਿਰ ਦੇ ਨਜ਼ਦੀਕ ਹੋਏ ਜਿੱਥੇ ਪਿਛਲੇ ਮਹੀਨੇ 200 ਤੋਂ ਵੱਧ ਸਕੂਲੀ ਵਿਦਿਆਰਥਣਾਂ ਨੂੰ ਅਗਵਾ ਕੀਤਾ ਗਿਆ ਸੀ। ਸਥਾਨਕ ਨਿਵਾਸੀਆਂ ਨੇ ਕਿਹਾ ਕਿ ਉੱਤਰ-ਪੂਰਬੀ ਬੋਰਨੋ ਰਾਜ ਦੇ ਚਿਬੋਕ ਤੋਂ ਲਗਭਗ 7 ਕਿਲੋਮੀਟਰ ਦੂਰ ਪਿੰਡ ਸ਼ਵਾ ਵਿੱਚ ਸੋਮਵਾਰ ਦੁਪਹਿਰ ਨੂੰ ਹੋਏ ਹਮਲੇ ਵਿੱਚ 10 ਵਿਅਕਤੀ ਮਾਰੇ ਗਏ। ਮੰਗਲਵਾਰ ਦੇਰ ਰਾਤ ਬੰਦੂਕਧਾਰੀਆਂ ਨੇ ਇਕ ਹੋਰ ਨਜ਼ਦੀਕੀ ਪਿੰਡ ਅਲਾਗਾਰਨਾ ਵਿੱਚ ਖਾਣ ਸਮੱਗਰੀ ਲੁੱਟੀ ਤੇ ਘਰਾਂ ਦੀ ਭੰਨ੍ਹ-ਤੋੜ ਕੀਤੀ। ਉਹਨਾਂ ਨੇ ਭੱਜ ਰਹੇ ਪਿੰਡ ਵਾਲਿਆਂ 'ਤੇ ਗੋਲੀਆਂ ਚਲਾਈਆਂ ਜਿਸ ਕਾਰਨ 20 ...


May 22

ਪਹੁੰਚਿਆ ਬਦਮਾਸ਼ ਹੈ ਅਮਰੀਕਾ - ਚੀਨੀ ਮੀਡੀਆ

Share this News

ਬੀਜਿੰਗ : ਚੀਨ ਦੀ ਸਰਕਾਰੀ ਮੀਡੀਆ ਨੇ ਬੁੱੱਧਵਾਰ ਨੂੰ ਸਾਈਬਰ ਜਾਸੂਸੀ ਵਿਵਾਦ ਨੂੰ ਲੈ ਕੇ ਅਮਰੀਕਾ ਨੂੰ ਨੱਕਚੜ੍ਹਾ ਬਦਮਾਸ਼ ਤੇ ਉਚ-ਪੱਧਰ ਦਾ ਗੁੰਡਾ ਦੱਸਿਆ ਹੈ। ਅਮਰੀਕਾ ਵੱਲੋਂ ਚੀਨ ਦੇ ਪੰਜ ਫ਼ੌਜੀ ਅਧਿਕਾਰੀਆਂ 'ਤੇ ਅਮਰੀਕੀ ਕੰਪਨੀਆਂ ਦੀਆਂ ਸੂਚਨਾਵਾਂ ਨੂੰ ਹੈਕ ਕਰਨ ਦੇ ਦੋਸ਼ ਤੋਂ ਬਾਅਦ ਚੀਨੀ ਮੀਡੀਆ ਨੇ ਇਸ ਤਰ੍ਹਾਂ  ਦੀ ਟਿੱਪਣੀ ਕੀਤੀ। ਅਮਰੀਕਾ ਨੇ ਹੈਕਿੰਗ ਸਬੰਧੀ ਇਸ ਤਰ੍ਹਾਂ ਦੇ ਦੋਸ਼ ਪਹਿਲਾਂ ਵਿਦੇਸ਼ੀ ਅਧਿਕਾਰੀਆਂ 'ਤੇ ਲਗਾਏ ਹਨ। ਇਸ ਤੋਂ ਬਾਅਦ ਤੋਂ ਹੀ ਦੁਨੀਆ ਦੀਆਂ ਦੋ ਵਿਸ਼ਵ ਸ਼ਕਤੀਆਂ ਵਿਚਕਾਰ ਵਿਵਾਦ ਵੱਧ ਗਿਆ। ਪਹਿਲੀ ਪ੍ਰਤੀਕਿਰਿਆ ਦੇ ਰੂਪ 'ਚ ਚੀਨ ਨੇ ਚੀਨ-ਅਮਰੀਕਾ ਸਾਈਬਰ ਕਾਰਜ ਨੂੰ ਮੁਅੱਤਲ ਕਰ ਦਿੱਤਾ ਸੀ। ਚੀਨ ਦੀ ਅੰਗ੍ਰੇਜ਼ੀ ...[home] [1] 2 3 4 5 6  [next]1-10 of 57

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved