Internatinoal News Section

Monthly Archives: MAY 2016


May 20

ਟਰੂਡੋ ਨਵੇਂ ਵਿਵਾਦ 'ਚ ਘਿਰੇ : ਮਹਿਲਾ ਸਾਂਸਦ ਨੂੰ ਮਾਰੀ ਕੂਹਣੀ

Share this News

ਓਟਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਵੇਂ ਵਿਵਾਦ ਵਿੱਚ ਘਿਰ ਗਏ ਹਨ।ਵਿਵਾਦ ਟੂਰਡੋ ਵੱਲੋਂ ਇੱਕ ਮਹਿਲਾ ਸੰਸਦ ਮੈਂਬਰ ਨੂੰ ਕੂਹਣੀ ਮਾਰਨ ਦਾ ਹੈ।ਇਸ ਮੁੱਦੇ ਉੱਤੇ ਸੰਸਦ ਵਿੱਚ ਹੰਗਾਮਾ ਹੁੰਦਾ ਵੇਖ ਟੂਰਡੋ ਨੂੰ ਬਕਾਇਦਾ ਮੁਆਫ਼ੀ ਮੰਗਣੀ ਪਈ।ਅਸਲ ਵਿੱਚ ਹਾਊਸ ਆਫ਼ ਕਾਮਨਜ਼ ਵਿੱਚ ਟੂਰਡੋ ਨੇ ਭੁਲੇਖੇ ਨਾਲ ਵਿਰੋਧੀ ਧਿਰ ਦੀ ਮਹਿਲਾ ਮੈਂਬਰ ਦੇ ਕੂਹਣੀ ਮਾਰ ਦਿੱਤੀ ।ਇਸ ਨੂੰ ਲੈ ਕੇ ਸੰਸਦ ਵਿੱਚ ਹੰਗਾਮਾ ਹੋ ਗਿਆ ਤੇ ਵਿਰੋਧੀ ਧਿਰ ਨੇ ਪੂਰੇ ਮੁੱਦੇ ਉੱਤੇ ਪ੍ਰਧਾਨ ਮੰਤਰੀ ਨੂੰ ਘੇਰ ਲਿਆ।
ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਟੂਰਡੋ ਨੇ ਪਹਿਲਾਂ ਸੰਸਦ ਵਿੱਚ ਤੇ ਫਿਰ ਫੇਸਬੁੱਕ ਰਾਹੀਂ ਮੁਆਫ਼ੀ ਮੰਗੀ।ਵਿਰੋਧੀ ਧਿਰ ਦੇ ਆਗੂਆਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਇੱਕ ਮਹਿਲਾ ...


May 20

ਇਸ਼ਕ ਲਈ ਕਤਲ ਹੋਈ ਪੰਜਾਬਣ ਦਾ ਹੁਣ ਹੋਵੇਗਾ ਇਨਸਾਫ਼

Share this News

ਟੋਰਾਂਟੋ : ਕੈਨੇਡਾ ਵਿੱਚ ਇੰਡੋ-ਕੈਨੇਡੀਅਨ ਤਿਕੋਣੇ ਪ੍ਰੇਮ ਸੰਬੰਧਾਂ ਕਾਰਨ ਇੱਕ ਪੰਜਾਬੀ ਔਰਤ ਦੇ ਕਤਲ ਦੇ ਮਾਮਲੇ ਦੀ ਸੁਣਵਾਈ ਅਦਾਲਤ ਵਿੱਚ ਸ਼ੁਰੂ ਹੋ ਰਹੀ ਹੈ। ਇਹ ਕਤਲ ਓਟਾਵਾ ’ਚ ਜਨਵਰੀ, 2014 ਵਿਚ ਹੋਇਆ ਸੀ। ਇਸ ਮਾਮਲੇ ਦੀ ਸੁਣਵਾਈ ਲਈ ਜਿਊਰੀ ਦੀ ਚੋਣ ਸ਼ੁਰੂ ਹੋ ਗਈ। ਜਾਣਕਾਰੀ ਮੁਤਾਬਕ ਭੁਪਿੰਦਰਪਾਲ ਗਿੱਲ (39) ਨੇ ਆਪਣੀ ਪ੍ਰੇਮਿਕਾ ਗੁਰਪ੍ਰੀਤ ਰੋਨਾਲਡ (36) ਨਾਲ ਮਿਲ ਕੇ ਆਪਣੀ ਪਤਨੀ ਜਗਤਾਰ ਗਿੱਲ ਦਾ ਕਤਲ ਕਰ ਦਿੱਤਾ ਸੀ। ਗੁਰਪ੍ਰੀਤ ਅਤੇ ਭੁਪਿੰਦਰਪਾਲ ਦੋਵੇਂ ਓਟਾਵਾ ਦੀ ਓ. ਸੀ. ਟਰਾਂਸਪੋਰਟ ਕੰਪਨੀ ਦੇ ਡਰਾਈਵਰ ਸਨ। ਗੁਰਪ੍ਰੀਤ ਦਾ ਪਤੀ ਜੈਸਨ ਰੋਨਾਲਡ ਵੀ ਇਸੇ ਕੰਪਨੀ ਵਿੱਚ ਡਰਾਈਵਰ ਸੀ। ਗੁਰਪ੍ਰੀਤ ਅਤੇ ਜੈਸਨ ਦੇ ਵਿਆਹੁਤਾ ਸੰਬੰਧ ਠੀਕ ਨਹੀਂ ਚ¤ਲ ਰਹੇ ਸਨ। ਦੋਹਾਂ ਵਿੱਚ ਲਗਾਤਾਰ ...


May 20

ਤਾਈਵਾਨ 'ਚ ਪਹਿਲੀ ਔਰਤ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ

Share this News

ਤਾਈਪੇਈ : ਸਾਈ ਇੰਗ ਵੇਨ ਨੇ ਤਾਈਵਾਨ ਦੇ ਨਵੇਂ ਰਾਸ਼ਟਰਪਤੀ ਦੇ ਰੂਪ ਵਿਚ ਸਹੁੰ ਚੁੱਕੀ ਹੈ। ਉਹ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹੈ। ਸਾਈ ਨੇ ਜਨਵਰੀ ਵਿਚ ਹੋਈ ਚੋਣਾਂ ਵਿਚ ਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ ਯਾਨੀ ਡੀਪੀਪੀ ਦੀ ਅਗਵਾਈ ਕੀਤੀ ਸੀ। ਇਸ ਪਾਰਟੀ ਨੂੰ ਚੋਣਾਂ ਵਿਚ ਇਕਤਰਫਾ ਜਿੱਤ ਮਿਲੀ ਹੈ। ਡੀਪੀਪੀ ਦਾ ਝੁਕਾਅ ਚੀਨ ਤੋਂ ਆਜ਼ਾਦ ਹੋਣ 'ਤੇ ਹੈ ਅਤੇ ਇਸ ਜਿੱਤ ਦੇ ਬਾਅਦ ਦੋਵਾਂ ਦੇ ਵਿਚ ਰਿਸ਼ਤਿਆਂ 'ਤੇ ਅਸਰ ਪੈ ਸਕਦਾ ਹੈ।
ਚੀਨ, ਤਾਈਵਾਨ ਨੂੰ ਅਪਣੇ ਤੋਂ ਅਲੱਗ ਹੋਏ ਸੂਬੇ  ਦੇ ਰੂਪ ਵਿਚ ਦੇਖਦਾ ਹੈ ਅਤੇ ਉਸ ਨੇ ਚਿਤਾਵਨੀ ਦਿੱਤੀ  ਹੈ ਕਿ ਜ਼ਰੂਰਤ ਪੈਣ 'ਤੇ ਉਸ ਨੂੰ ਧੱਕੇਸ਼ਾਹੀ ਕਰਕੇ ਵਾਪਸ ਚੀਨ ਵਿਚ ਮਿਲਾਇਆ ਜਾ ਸਕਦਾ ਹੈ। ਸਾਈ ...


May 20

ਮੁਆਫੀ ਮੰਗਣਾ ਨੈਤਿਕ ਜ਼ਿੰਮੇਵਾਰੀ ਸੀ - ਟਰੂਡੋ

Share this News

ਟੋਰਾਂਟੋ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਮਾਗਾਟਾਮਾਰੂ ਘਟਨਾ ਦੇ ਲਈ ਕੈਨੇਡੀਆਈ ਸੰਸਦ ’ਚ ਮੁਆਫੀ ਮੰਗਦਿਆਂ ਕਿਹਾ ਕਿ ਸਾਡੇ ਪੁਰਖਿਆਂ ਦੀ ਕੈਨੇਡਾ ਸਰਕਾਰ ਵੱਲੋਂ ਕੀਤੇ ਜਬਰ-ਜ਼ੁਲਮ ਦੀ ਮੁਆਫ਼ੀ ਮੰਗਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਬੀਤੀ ਰਾਤ ਜੈਕਾਰਿਆਂ ਦੀ ਗੂੰਜ ’ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸਾਖੀ ਮੌਕੇ ਸਿ¤ਖ ਭਾਈਚਾਰੇ ਨਾਲ ਕੀਤੇ ਗਏ ਵਾਅਦੇ ਨੂੰ ਨਿਭਾਉਂਦਿਆਂ ਕਿਹਾ ਕਿ ਮਈ 1914 ਵਿੱਚ 376 ਮੁਸਾਫਰਾਂ ਨਾਲ ਭਰਿਆ ਕਾਮਾਗਾਟਾਮਾਰੂ ਜਹਾਜ਼ ਕੈਨੇਡਾ ਦੇ ਤ¤ਟ ’ਤੇ ਪੁ¤ਜਿਆ ਸੀ, ਜਿਸ ਵਿੱਚ ਜ਼ਿਆਦਾਤਰ ਸਿ¤ਖ, ਮੁਸਲਮਾਨ ਅਤੇ ਹਿੰਦੂ ਯਾਤਰੀ ਸਵਾਰ ਸਨ ਅਤੇ ਉਹ ਸਾਰੇ ਬੇਹਤਰ ਭਵਿ¤ਖ ਦੇ ਲਈ ਕੈਨੇਡਾ ’ਚ ਆਉਣਾ ਚਾਹੁੰਦੇ ਸਨ, ਪਰ ਉਸ ਸਮੇਂ ਦੇ ਕੈਨੇਡਾ ਦੇ ਵਿਤਕਰੇ ਭਰੇ ਕਾਨੂੰਨਾਂ ਕਰਕੇ ਉਨ੍ਹਾਂ ...


May 20

ਕਾਮਾਗਾਟਾ ਮਾਰੂ ਕਾਂਡ ਲਈ ਜਸਟਿਨ ਟਰੂਡੋ ਨੇ ਹਾਊਸ ਆਫ਼ ਕਾਮਨਜ਼ ਵਿੱਚ ਮੰਗੀ ਮੁਆਫ਼ੀ

Share this News

ਔਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਮਾਗਾਟਾ ਮਾਰੂ ਕਾਂਡ ਲਈ ਹਾਊਸ ਆਫ਼ ਕਾਮਨਜ਼ ਵਿੱਚ ਮੁਆਫ਼ੀ ਮੰਗ ਕੇ ਸਿੱਖਾਂ ਦੀ ਚਿਰਾਂ ਪੁਰਾਣੀ ਮੰਗ ਪੂਰੀ ਕਰ ਦਿੱਤੀ ਅਤੇ ਉਨ੍ਹਾਂ ਦੇ ਦਿਲ ਜਿੱਤ ਲਏ। ਕੰਜ਼ਰਵੇਟਿਵ ਪਾਰਟੀ ਦੀ ਅੰਤਰਮ ਆਗੂ ਰੌਨਾ ਐਂਬਰੋਜ਼ ਨੇ ਫ਼ੈਡਰਲ ਸਰਕਾਰ ਵੱਲੋਂ ਮੁਆਫ਼ੀ ਮੰਗੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ 102 ਸਾਲ ਪਹਿਲਾਂ ਵਾਪਰੀ ਘਟਨਾ ਕੈਨੇਡਾ ਦੇ ਮਨੁੱਖੀ ਹੱਕਾਂ ਦੀ ਰਾਖੀ ਵਾਲੇ ਇਤਿਹਾਸ 'ਤੇ ਧੱਬੇ ਵਾਂਗ ਸੀ, ਜੋ ਹੁਣ ਧੋਤਾ ਗਿਆ ਹੈ। ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੀ ਪੋਤੀ ਬੀਬੀ ਹਰਭਜਨ ਕੌਰ ਇਨ੍ਹਾਂ ਇਤਿਹਾਸਕ ਪਲਾਂ ਦੀ ਗਵਾਹ ਬਣੀ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸੱਦਿਆ ਗਿਆ ਸੀ। ਹਰਭਜਨ ਕੌਰ ਨੇ ਦੱਸਿਆ, ''ਮੈਂ 10 ਸਾਲ ਦੀ ਉਮਰ ...


May 20

ਜ਼ਮੀਨ 'ਤੇ ਖੜ੍ਹੇ-ਖੜ੍ਹੇ ਕੁਰਦਿਸ਼ ਲੜਾਕੇ ਨੇ ਉਡਾ ਦਿੱਤਾ ਤੁਰਕੀ ਫ਼ੌਜ ਦਾ ਹੈਲੀਕਾਪਟਰ

Share this News

ਅੰਕਾਰਾ : ਕੁਰਦਿਸ਼ ਲੜਾਕੇ ਦੁਆਰਾ ਤੁਰਕੀ ਫ਼ੌਜ ਦਾ ਹੈਲੀਕਾਪਟਰ ਹਵਾ ਵਿੱਚ ਉਡਾ ਦਿੱਤੇ ਜਾਣ ਦਾ ਵੀਡੀਓ ਸਾਹਮਣੇ ਆਇਆ ਹੈ। ਏਐਚਡਬਲਯੂ ਸੁਪਰ ਕੋਬਰਾ ਹੈਲੀਕਾਪਟਰ ਕੁਰਦਿਸ਼ ਪਹਾੜੀ ਖੇਤਰ ਵਿੱਚ ਹਵਾਈ ਹਮਲਾ ਕਰਨ ਲਈ ਤਿਆਰ ਸੀ। ਕੁਰਦਿਸ਼ ਲੜਾਕੇ ਨੇ ਸਰਫੇਸਟੂਏਟਰ ਮਿਜ਼ਾਇਲ ਨਾਲ ਹੈਲੀਕਾਪਟਰ ਨੂੰ ਨਿਸ਼ਾਨਾਂ ਬਣਾਇਆ ਸੀ। ਮਿਜ਼ਾਈਲ ਲਾਂਚ ਦਾਗ਼ਣ ਤੋਂ ਪਹਿਲਾਂ ਵੀਡੀਓ ਬਣਾ ਰਿਹਾ ਇੱਕ ਹੋਰ ਲੜਾਕਾ ਸ਼ੂਟ ਦਾ ਕਾਊਂਟਡਾਊਨ ਵੀ ਕਰਦਾ ਹੈ। ਇਸ ਤੋਂ ਬਾਅਦ ਹੈਲੀਕਾਪਟਰ ਵਿੱਚ ਧਮਾਕਾ ਹੁੰਦਾ ਹੈ ਅਤੇ ਉਹ ਪਹਾੜੀ ਖੇਤਰ ਵਿੱਚ ਡਿੱਗ ਜਾਂਦਾ ਹੈ। ਇਹ ਵੀਡੀਓ ਗੈਰਿਲਾ ਟੀ.ਵੀ. ਨੇ ਸ਼ਨਿੱਚਰਵਾਰ ਨੂੰ ਅਪਲੋਡ ਕੀਤਾ ਹੈ। ਇਹ ਕੁਰਦਿਸ਼ਤਾਨ ਵਰਕਰਸ ਪਾਰਟੀ (ਪੀਕੇਕੇ) ਨਾਲ ਜੁੜਿਆ ਹੈ। 


May 20

ਲੰਡਨ ਦੀਆਂ ਗਲੀਆਂ 'ਚ ਇੱਕ ਗੋਰਾ ਵੇਚ ਰਿਹਾ ਹੈ ਕੋਲਕਾਤਾ ਦੀ ਝਾਲਮੁੜੀ

Share this News

ਲੰਡਨ : ਮੂੰਗਫ਼ਲੀ, ਚਨਾ, ਨਾਰੀਅਲ, ਹਰਾ ਧਨੀਆ, ਲਈਆ, ਪਿਆਜ, ਉਬਲੇ ਹੋਏ ਆਲੂ, ਆਚਾਰ ਵਾਲਾ ਤੇਲ ਅਤੇ ਕੁਝ ਨਮਕੀਨਾਂ ਦੀਆਂ ਕਿਸਮਾਂ ਨਾਲ ਤਿਆਰ ਹੋਣ ਵਾਲੀ ਕੋਲਕਾਤਾ ਦੀ ਮਸ਼ਹੂਰ ਝਾਲਮੁੜੀ ਦਾ ਸੁਆਦ ਹੁਣ ਲੰਡਨ ਦੀਆਂ ਗਲੀਆਂ ਵਿੱਚ ਵੀ ਲੋਕ ਚਖ਼ ਰਹੇ ਹਨ। ਕੋਲਕਾਤਾ ਦੀ ਝਾਲਮੁੜੀ ਨੂੰ ਲੰਡਨ ਵਿੱਚ ਵੇਚਣ ਵਾਲਾ ਕੋਈ ਭਾਰਤੀ ਨਹੀਂ, ਸਗੋਂ ਇੱਕ ਗੋਰਾ ਹੈ। ਪੇਸ਼ੇ ਵਜੋਂ ਬਾਵਰਚੀ ਅੰਗੁਸ ਡੀਨੋਨ ਝਾਲਮੁੜੀ ਦੇ ਸੁਆਦ ਨਾਲ ਲੋਕਾਂ ਦੀ ਮੁਸਕਰਾਹਟ ਅਤੇ ਚੰਗੇ ਪੈਸੇ ਖੂਬ ਕਮਾ ਰਹੇ ਹਨ। ਅੰਗੁਸ ਜਦੋਂ ਤੋਂ ਕੋਲਕਾਤਾ ਜਾ ਕੇ ਆਏ ਹਨ, ਝਾਲਮੁੜੀ ਦੀ ਰੈਸਪੀ ਵੀ ਨਾਲ ਲੈ ਗਏ। ਇਸ ਦਾ ਚਟਪਟਾ ਸੁਆਦ ਅੰਗੁਸ ਨੂੰ ਇੰਨਾ ਵਧੀਆ ਲੱਗਾ ਕਿ ਉਸ ਨੇ ਝਾਲਮੁੜੀ ਲੰਡਨ ਵਿੱਚ ਵੇਚਣ ...


May 20

ਅਮਰੀਕਾ ਦੀ ਲਾਅ ਫਰਮ ਨੇ ਨਿਯੁਕਤ ਕੀਤਾ ਦੁਨੀਆਂ ਦਾ ਪਹਿਲਾ ਰੋਬੋਟ ਵਕੀਲ

Share this News

ਵਾਸ਼ਿੰਗਟਨ : ਅਮਰੀਕਾ ਦੀ ਇੱਕ ਲਾਅ ਫਰਮ 'ਬੇਕਰ ਹੋਸਟੇਟਲਰ' ਨੇ ਦੁਨੀਆਂ ਦਾ ਪਹਿਲਾ ਆਰਟੀਫਿਸ਼ਿਅਲ ਇੰਟੈਲੀਜੈਂਟ ਲਾਇਰ (ਨਕਲੀ ਪਰ ਬੁੱਧੀਮਾਨ ਵਕੀਲ) ਨਿਯੁਕਤ ਕੀਤਾ ਹੈ। ਇਹ ਰੋਬੋਟ ਕਾਨੂੰਨੀ ਖੋਜ ਨਾਲ ਜੁੜੀਆਂ ਵੱਖ-ਵੱਖ ਟੀਮਾਂ ਨੂੰ ਮਦਦ ਦੇਵੇਗਾ। 'ਰਾਸ' (ਆਰਓਐਸਐਸ) ਨਾਂਅ ਦੇ ਇਸ ਰੋਬੋਟ ਦਾ ਨਿਰਮਾਣ ਆਈਬੀਐਮ ਦੀ ਵਾਟਸਨ ਕਾਗਨੀਟਿਵ ਕੰਪਿਊਟਰ 'ਤੇ ਆਧਾਰਤ ਹੈ। ਖੋਜ ਨਾਲ ਸੰਬੰਧਤ ਅਪਣੇ ਸਵਾਲ ਵਕੀਲ 'ਰਾਸ' ਤੋਂ ਪੁੱਛ ਸਕਣਗੇ। ਇਸ ਤੋਂ ਬਾਅਦ ਇਹ ਰੋਬੋਟ ਕਾਨੂੰਨਾਂ ਦੀ ਘੋਖ ਕਰੇਗਾ, ਉਨ੍ਹਾਂ ਤੋਂ ਬਾਅਦ ਸਬੂਤਾਂ ਦੇ ਆਧਾਰਤ ਸਭ ਤੋਂ ਪੁਖਤਾ ਉੱਤਰ ਦੇਵੇਗਾ। 'ਰਾਸ' ਆਪਣੇ ਮਾਲਕਾਂ ਨੂੰ ਅਦਾਲਤ ਦੇ ਅਜਿਹੇ ਫ਼ੈਸਲਿਆਂ ਬਾਰੇ 24 ਘੰਟੇ ਸੂਚਿਤ ਕਰਦਾ ਰਹੇਗਾ, ਜੋ ਉਨ੍ਹਾਂ ਦੇ ਮਾਮਲਿਆਂ ਨੂੰ ਪ੍ਰਭਾਵਤ ਕਰ ਸਕਦੇ ਹਨ। ਇਹ ਅਜਿਹਾ ...


May 20

ਇੰਟਰਪੋਲ ਨੇ ਮਸੂਦ ਅਜ਼ਹਰ ਵਿਰੁੱਧ ਰੈੱਡ ਕਾਰਨਰ ਨੋਟਿਸ ਕੀਤਾ ਜਾਰੀ

Share this News

ਲਾਹੌਰ : ਇੰਟਰਨੈਸ਼ਨਲ ਪੁਲਿਸ (ਇੰਟਰਪੋਲ) ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਪ੍ਰਮੁੱਖ ਅਤੇ ਪਠਾਨਕੋਟ ਅੱਤਵਾਦੀ ਹਮਲੇ ਦੇ ਸਾਜਿਸ਼ਘਾੜੇ ਮਸੂਦ ਅਜ਼ਹਰ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਹੈ। ਇੰਟਰਪੋਲ ਨੇ ਮਸੂਦ ਅਜ਼ਹਰ ਨਾਲ ਹੀ ਉਸ ਦੇ ਭਰਾ ਰਾਊਫ ਅਤੇ ਮੁੱਖ ਹੈਂਡਲਰ ਕਾਸ਼ਿਫ ਜਾਨ ਵਿਰੁੱਧ ਵੀ ਨੋਟਿਸ ਜਾਰੀ ਕੀਤਾ ਹੈ। ਪਠਾਨਕੋਟ ਅੱਤਵਾਦੀ ਹਮਲੇ ਦੀ ਜਾਂਚ ਕਰ ਰਹੀ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਜ਼ਰੀਏ ਇੰਟਰਪੋਲ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਅਪੀਲ ਕੀਤੀ ਸੀ। ਸੀ.ਬੀ.ਆਈ. ਨੇ ਇੰਟਰਪੋਲ ਨਾਲ ਸੰਪਰਕ ਕਰਦੇ ਹੋਏ ਹਮਲੇ ਦੇ ਸਾਜਿਸ਼ਘਾੜੇ ਵਿਰੁੱਧ ਕਾਰਵਾਈ ਲਈ ਤਿਆਰੀ ਕੀਤੀ ਹੈ। ਭਾਰਤ ਵੱਲੋਂ ਪਾਕਿਸਤਾਨ ਉੱਤੇ ਮਸੂਦ ਅਜ਼ਹਰ ਦੀ ਗ੍ਰਿਫਤਾਰੀ ਦਾ ਦਬਾਅ ਵੀ ਬਣਾਇਆ ਗਿਆ। ...


May 20

ਓਬਾਮਾ ਦੁਆਰਾ ਸਿੱਖ ਇੰਜੀਨੀਅਰ ਅਹਿਮ ਪ੍ਰਸ਼ਾਸਨਿਕ ਅਹੁਦੇ 'ਤੇ ਨਿਯੁਕਤ

Share this News

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਿੱਖ ਇੰਜਨੀਅਰ ਨੂੰ ਅਹਿਮ ਪ੍ਰਸ਼ਾਸਨਿਕ ਅਹੁਦੇ 'ਤੇ ਨਿਯੁਕਤ ਕੀਤਾ ਹੈ। ਵਾਈਟ ਹਾਊਸ ਨੇ ਦੱਸਿਆ ਕਿ 'ਸਿੱਖ ਅਮਰੀਕਨ ਲੀਗਲ ਡਿਫ਼ੈਂਸ ਐਂਡ ਐਜੂਕੇਸ਼ਨ ਫ਼ੰਡ' ਦੇ ਸਹਿ-ਸੰਸਥਾਪਕ ਮਨਜੀਤ ਸਿੰਘ ਨੂੰ 'ਫੇਥ ਬੇਸਡ ਐਂਡ ਨੇਬਰਹੁੱਡ ਪਾਰਟਨਰਸ਼ਿਪ' ਸਬੰਧੀ ਰਾਸ਼ਟਰਪਤੀ ਦੀ ਸਲਾਹਕਾਰ ਕੌਂਸਲ ਦੇ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਹੈ। 
ਮਨਜੀਤ ਸਿੰਘ ਦੀ ਨਿਯੁਕਤੀ ਦੇ ਐਲਾਨ ਨਾਲ ਅਮਰੀਕੀ ਰਾਸ਼ਟਰਪਤੀ ਨੇ ਕਈ ਹੋਰ ਨਿਯੁਕਤੀਆਂ ਵੀ ਕੀਤੀਆਂ। ਓਬਾਮਾ ਨੇ ਇੱਕ ਬਿਆਨ 'ਚ ਕਿਹਾ, ''ਇਹ ਸਾਰੇ ਸੱਜਣ ਆਪਣੀਆਂ ਅਹਿਮ ਭੂਮਿਕਾਵਾਂ ਲਈ ਅਪਣੇ ਅਥਾਹ ਤਜਰਬੇ ਅਤੇ ਜ਼ਬਰਦਸਤ ਸਮਰਪਣ ਦੀ ਭਾਵਨਾ ਲੈ ਕੇ ਆਏ ਹਨ। ਇਨ੍ਹਾਂ ਨਾਲ ਕੰਮ ਕਰਨ ਬਾਬਤ ਮੈਨੂੰ ਬਹੁਤ ਉਮੀਦਾਂ ਹਨ।'' 
ਸਾਫ਼ਟਵੇਅਰ ਸਲਾਹਕਾਰ ਕੰਪਨੀ ਐਜੀਲਿਅਸ ਦੇ ਮੁਖੀ ਮਨਜੀਤ ...[home] [1] 2 3  [next]1-10 of 23

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved