Internatinoal News Section

Monthly Archives: MAY 2017


May 29

ਫ਼ੌਜੀ ਤਿੰਨ ਬਲਾਤਕਾਰ ਕਰ ਸਕਦੇ ਹਨ - ਫ਼ਿਲਪੀਨੀ ਰਾਸ਼ਟਰਪਤੀ

Share this News

ਮਨੀਲਾ : ਰਾਸ਼ਟਰਪਤੀ ਦਾ ਅਹੁਦਾ ਕਿਸੇ ਦੇਸ਼ ਲਈ ਬਹੁਤ ਵੱਡਾ ਅਹੁਦਾ ਹੁੰਦਾ ਹੈ ਅਤੇ ਕਿਸੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਕਿਸੇ ਵੀ ਰੂਪ ਵਿੱਚ ਦਿੱਤਾ ਗਿਆ ਬਿਆਨ ਕਾਫੀ ਅਹਿਮੀਅਤ ਰੱਖਦਾ ਹੈ। ਫਿਲੀਪੀਂਸ ਦੇ ਰਾਸ਼ਟਰਪਤੀ ਰੋਡਰਿਗੋ ਡੁਟਾਰਟੇ ਵੱਲੋਂ ਬਲਾਤਕਾਰ ਬਾਰੇ ਦਿੱਤੇ ਇੱਕ ਬਿਆਨ ਕਾਰਨ ਉਨਾਂ ਦੀ ਥੂ-ਥੂ ਹੋ ਰਹੀ ਹੈ। ਦਰਅਸਲ ਦੱਖਣੀ ਫਿਲੀਪੀਂਸ ਵਿੱਚ ਮਾਰਸ਼ਲ ਲਾਅ ਲਗਾਉਣ ਤੋਂ ਤਿੰਨ ਦਿਨ ਬਾਅਦ ਡੁਟਾਰਟੇ ਇੱਕ ਸੈਨਿਕ ਕੈਂਪ ਵਿੱਚ ਗਏ ਸਨ। ਇੱਥੇ ਜਾਣ ਦਾ ਉਨਾਂ ਦਾ ਮਕਸਦ ਸੈਨਿਕਾਂ ਦੀ ਹੌਂਸਲਾ ਅਫਜਾਈ ਕਰਨਾ ਸੀ। ਉਨਾਂ ਨੇ ਸੈਨਿਕਾਂ ਨੂੰ ਆਦੇਸ਼ ਦਿੱਤਾ ਕਿ ਅੱਤਵਾਦੀਆਂ ਨੂੰ ਕੁਚਲ ਦਿਓ। ਇਸੇ ਦੌਰਾਨ ਕੈਂਪ ਵਿੱਚ ਸੈਨਿਕਾਂ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਸੈਨਿਕਾਂ ਨੂੰ ਤਿੰਨ ਔਰਤਾਂ ਨਾਲ ...


May 29

ਲੰਡਨ ‘ਚ ਸਿੱਖ ਬਣਿਆ ਚੇਅਰਮੈਨ

Share this News

ਲੰਡਨ : ਇੰਗਲੈਂਡ ‘ਚ ਰਹਿ ਰਹੇ ਕੌਂਸਲਰ ਜਗਤਾਰ ਸਿੰਘ ਢੀਂਡਸਾ ਨੂੰ ਵਾਟਫੋਰਡ ਬੋਰਹ ਕੌਂਸਲ ਦਾ ਚੇਅਰਮੈਨ ਚੁਣਿਆ ਗਿਆ ਹੈ, ਜੋ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਕੌਂਸਲਰ ਡੈਰਨ ਵਾਲਫੋਰਡ ਦੀ ਥਾਂ ਲਈ ਹੈ। ਢੀਂਡਸਾ 18 ਸਾਲਾਂ ਤੋਂ ਕੌਂਸਲਰ ਰਹੇ ਹਨ ਅਤੇ ਵਿਕਾਰਗ ਵਾਰਡ ਦੀ ਪ੍ਰਤੀਨਿਧਤਾ ਕਰ ਰਹੇ ਹਨ। ਉਨ੍ਹਾਂ ਨੇ ਮੈਨਕੇਪ ਅਤੇ ਵਾਟਫੋਰਡ ਫੂਡ ਬੈਂਕ ਨੂੰ ਚੈਰਿਟੀ ਲਈ ਚੁਣਿਆ ਹੈ ਅਤੇ ਉਹ ਇਹ ਸਾਲ ਦਫ਼ਤਰ ‘ਚ ਬਤੀਤ ਕਰਨਗੇ। ਉਨ੍ਹਾਂ ਨੇ ਬੁੱਧਵਾਰ ਤੋਂ ਕੰਮ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਆਪਣੇ ਬਾਰੇ ਦੱਸਦੇ ਹੋਏ ਕਿਹਾ,’ਮੈਂ ਵਾਟਫੋਰਡ ‘ਚ ਪਲਿਆ ਹਾਂ। ਮੈਂ 10 ਸਾਲਾਂ ਦਾ ਸੀ ਜਦ 1973 ‘ਚ ਇੱਥੇ ਆਇਆ ਸੀ ਅਤੇ ਹੁਣ ਚੇਅਰਮੈਨ ਬਣਨਾ ਮੇਰੀ ਖ਼ੁਸ਼ਨਸੀਬ ...


May 29

16 ਲੱਖ ਭਾਰਤੀਆਂ ਨੂੰ ਪਤਿਆਉਣ ਲਈ ਕੰਜ਼ਰਵੇਟਿਵ ਪਾਰਟੀ ਨੇ ਹਿੰਦੀ ‘ਚ ਜਾਰੀ ਕੀਤਾ ਪ੍ਰਚਾਰ ਗੀਤ

Share this News

ਲੰਡਨ : ਬਰਤਾਨੀਆ ਦੀ ਸੱਤਾਧਾਰੀ ਕਨਜ਼ਰਵੇਟਿਵ ਪਾਰਟੀ ਨੇ ਦੇਸ਼ ਵਿੱਚ ਰਹਿੰਦੇ ਤਕਰੀਬਨ 16 ਲੱਖ ਭਾਰਤੀਆਂ ਨੂੰ ਪਤਿਆਉਣ ਲਈ ਅੱਜ ਹਿੰਦੀ ਵਿੱਚ ਪ੍ਰਚਾਰ ਗੀਤ ਜਾਰੀ ਕੀਤਾ। ਅੱਠ ਜੂਨ ਨੂੰ ਹੋ ਰਹੀ ਆਮ ਚੋਣ ਲਈ ‘ਟੈਰੇਜ਼ਾ ਕੇ ਸਾਥ’ ਗੀਤ ਦਾ ਨਿਰਮਾਣ ‘ਕਨਜ਼ਰਵੇਟਿਵ ਫਰੈਂਡਜ਼ ਇੰਡੀਆ’ (ਸੀਐਫਆਈ) ਦੇ ਸਹਿ ਚੇਅਰਮੈਨ ਅਤੇ ਬਰਤਾਨੀਆ ਆਧਾਰਤ ਭਾਰਤੀ ਵਪਾਰੀ ਰਣਜੀਤ ਐਸ ਬਖ਼ਸ਼ੀ ਨੇ ਕੀਤਾ ਹੈ। ਇਸ ਵਿੱਚ ਭਾਰਤੀ ਮੂਲ ਦੇ ਵੋਟਰਾਂ ਨੂੰ ਟੈਰੇਜ਼ਾ ਮੇਅ ਦਾ ਸਾਥ ਦੇਣ ਦਾ ਸੱਦਾ ਦਿੱਤਾ ਗਿਆ। ਇਸ ਗੀਤ ਪਿਛਲੀ ਟੀਮ ਨੇ ਬਿਆਨ ਵਿੱਚ ਕਿਹਾ, ‘‘ਇਹ ਹਿੰਦੀ ਗੀਤ ਖ਼ਾਸ ਤੌਰ ਉਤੇ 16 ਲੱਖ ਬਰਤਾਨਵੀ ਭਾਰਤੀਆਂ ਨੂੰ ਆਮ ਚੋਣਾਂ 2017 ਵਿੱਚ ਟੈਰੇਜ਼ਾ ਮੇਅ ਨਾਲ ਜੋੜਨ ਲਈ ਬਣਾਇਆ ਗਿਆ ਹੈ, ਜਿਹੜੇ ...


May 29

ਮਾਨਚੈਸਟਰ ਅੱਤਵਾਦੀ ਹਮਲਾ : ਅਜੇ ਨਹੀਂ ਟਲਿਆ ਖ਼ਤਰਾ

Share this News

ਲੰਡਨ : ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਨੇ ਪੁਸ਼ਟੀ ਕੀਤੀ ਹੈ ਕਿ ਮਾਨਚੈਸਟਰ ਆਤਮਘਾਤੀ ਧਮਾਕੇ ਦੇ ਸਬੰਧ ਵਿਚ 8 ਲੋਕਾਂ ਨੂੰ ਫੜਿਆ ਗਿਆ ਹੈ ਅਤੇ ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦੇਸ਼ ਵਿਚ ਖ਼ਤਰੇ ਦਾ ਪੱਧਰ ਅਜੇ ਵੀ ਗੰਭੀਰ ਬਣਿਆ ਹੋਇਆ। ਥੈਰੇਸਾ ਮੇ ਨੇ ਕਿਹਾ ਕਿ ਸੁਰੱਖਿਆ ਤਿਆਰੀਆਂ ਨੂੰ ਵਧਾਉਣ ਲਈ ਇਕ ਹਜ਼ਾਰ ਸੈਨਿਕਾਂ ਦੀ ਪਹਿਲਾਂ ਹੀ ਤੈਨਾਤੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ 8 ਸ਼ੱਕੀ ਹਿਰਾਸਤ ਵਿਚ ਹਨ ਲੇਕਿਨ ਖ਼ਤਰੇ ਦਾ ਪੱਧਰ ਗੰਭੀਰ ਬਣਿਆ ਰਹੇਗਾ ਅਤੇ ਜਨਤਾ ਨੂੰ ਚੌਕਸ ਰਹਿਣਾ ਚਾਹੀਦਾ। ਇਸ ਤੋਂ ਪਹਿਲਾਂ ਦੀ ਸਾਰੀ ਗ੍ਰਿਫ਼ਤਾਰੀਆਂ ਮਾਨਚੈਸਟਰ ਅਤੇ ਉਸ ਦੇ ਆਸ ਪਾਸ ਦੇ ...


May 7

ਬਰਤਾਨੀਆ 'ਚ ਲੇਬਰ ਪਾਰਟੀ ਨੇ ਇੱਕ ਹੋਰ ਸਿੱਖ ਨੂੰ ਬਣਾਇਆ ਉਮੀਦਵਾਰ

Share this News

ਲੰਡਨ : ਬਰਤਾਨੀਆ ਵਿੱਚ ਵਿਰੋਧੀ ਧਿਰ ਲੇਬਰ ਪਾਰਟੀ ਨੇ ਇੱਕ ਹੋਰ ਸਿੱਖ ਨੂੰ ਉਮੀਦਵਾਰ ਬਣਾਇਆ ਹੈ। ਪਾਰਟੀ ਨੇ ਸਾਬਕਾ ਕੌਂਸਲਰ ਕੁਲਦੀਪ ਸਿੰਘ ਸਹੋਤਾ ਨੂੰ ਟੇਲਫੋਰਡ ਸੰਸਦੀ ਖੇਤਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਬਰਤਾਨੀਆ ਵਿੱਚ 8 ਜੂਨ ਨੂੰ ਸੰਸਦੀ ਚੋਣਾਂ ਹੋਣੀਆਂ ਹਨ। ਭਾਰਤ ਵਿੱਚ ਜਨਮੇ ਕੁਲਦੀਪ ਸਿੰਘ ਸਹੋਤਾ 51 ਸਾਲਾਂ ਤੋਂ ਟੇਲਫੋਰਡ ਵਿੱਚ ਰਹਿ ਰਹੇ ਹਨ। ਲੇਬਰ ਪਾਰਟੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕੁਲਦਪ ਟੇਲਡੋਰਡ ਦੇ ਵਿਕਾਸ ਲਈ ਹਮੇਸ਼ਾ ਤਤਪਰ ਰਹੇ ਹਨ। ਪਾਰਟੀ ਨੇ ਤਨਮਨਜੀਤ ਸਿੰਘ ਧੇਸੀ ਨੂੰ ਸਲਾਵ ਸੀਟ ਤੋਂ ਉਮੀਦਵਾਰ ਬਣਾਇਆ ਹੈ। 


May 7

ਮਹਾਨ ਵਿਗਿਆਨੀ ਦੀ ਮਨੁੱਖ ਨੂੰ ਚਿਤਾਵਨੀ..ਫਿਕਰਾਂ 'ਚ ਪਈ ਦੁਨੀਆ...

Share this News

ਲੰਡਨ : ਦੁਨੀਆ ਦੇ ਮਹਾਨ ਭੌਤਿਕ ਵਿਗਿਆਨੀ ਸਟੀਫਨ ਹਾਕਿੰਗ ਨੇ ਪੂਰੀ ਮਨੁੱਖ ਜਾਤੀ ਲਈ ਚਿਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਖ਼ੁਦ ਨੂੰ ਬਚਾਈ ਰੱਖਣ ਲਈ ਸਾਰੇ ਮਨੁੱਖ 100 ਸਾਲ ਦੇ ਅੰਦਰ ਧਰਤੀ ਨੂੰ ਛੱਡ ਕੇ ਕਿਸੇ ਹੋਰ ਗ੍ਰਹਿ ‘ਤੇ ਚਲੇ ਜਾਣਗੇ। ਉਨ੍ਹਾਂ ਨੇ ਇਸ ਪਿੱਛੇ ਜ਼ਿੰਮੇਵਾਰ ਕਾਰਨਾਂ ਵਜੋਂ ਜਲਵਾਯੂ ਪਰਿਵਰਤਨ, ਵਧਦੀ ਆਬਾਦੀ ਅਤੇ ਉਲਕਾ ਪਿੰਡਾਂ ਦੇ ਟਕਰਾਅ ਕਾਰਨ ਪੈਦਾ ਹੋਣ ਵਾਲੇ ਹਾਲਾਤ ਦਾ ਜ਼ਿਕਰ ਕੀਤਾ।
ਬੀ.ਬੀ.ਸੀ. ਦੀ ਡਾਕੂਮੈਂਟਰੀ ‘ਐਕਸਪਿਡੀਸ਼ਨ ਨਿਊ ਅਰਥ’ (ਨਵੀਂ ਧਰਤੀ ਦੀ ਖੋਜ ਯਾਤਰਾ) ‘ਚ ਸਟੀਫਨ ਹਾਕਿੰਗ ਅਤੇ ਉਨ੍ਹਾਂ ਦੇ ਪੁਰਾਣੇ ਵਿਦਿਆਰਥੀ ਕ੍ਰਿਸਟਾਫ਼ੇ ਗੈਲਫ਼ਾਰਡ ਦੁਨੀਆ ਦੀ ਸੈਰ ਕਰ ਕੇ ਪਤਾ ਲਾਉਣਗੇ ਕਿ ਇਨਸਾਨ ਪੁਲਾੜ ਵਿਚ ਕਿਵੇਂ ਖ਼ੁਦ ਨੂੰ ਜ਼ਿੰਦਾ ਰੱਖ ਸਕਦਾ ਹੈ। ...


May 7

ਸੱਜਣ ਦੇ ਕਾਰਟੂਨ ਤੋਂ ਸਿੱਖਾਂ ਵਿੱਚ ਰੋਸ

Share this News

ਟੋਰਾਂਟੋ : ਕੈਨੇਡਾ ’ਚ ਭਾਰਤੀ ਮੂਲ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਇੱਕ ਕਾਰਟੂਨ ਪ੍ਰਕਾਸ਼ਿਤ ਹੋਣ ਤੋਂ ਬਾਅਦ ਸਿੱਖਾਂ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਇਹ ਕਾਰਟੂਨ ਉਨ੍ਹਾਂ ਇਤਿਹਾਸਕ ਸਿੱਖ ਧਾਰਮਿਕ ਹਸਤੀਆਂ ਦੇ ਅਕਸ ਨੂੰ ਫਿਰ ਤੋਂ ਦਰਸਾਉਣ ਵਾਂਗ ਹੈ, ਜਿਨ੍ਹਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ। ਸੱਜਣ (46) ਹੁਣੇ ਜਿਹੇ ਭਾਰਤ ਦੌਰੇ ਮੌਕੇ ‘ਆਪਰੇਸ਼ਨ ਮੇਦੂਸਾ’ ਵਿੱਚ ਆਪਣੀ ਭੂਮਿਕਾ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਕਰ ਕੇ ਵਿਵਾਦਾਂ ’ਚ ਘਿਰ ਗਏ ਸਨ ਜਿਸ ਕਰ ਕੇ ਉਨ੍ਹਾਂ ਨੂੰ ਮੁਆਫ਼ੀ ਵੀ ਮੰਗਣੀ ਪਈ ਸੀ।
‘ ਐਡਮਨਟਨ ਸਨ’ ਅਤੇ ‘ਪੋਸਟਮੀਡੀਆ’ ਦੇ ਕਈ ਦੂਸਰੇ ਪ੍ਰਕਾਸ਼ਨਾਂ ’ਚ ਵਿਵਾਦਤ ਕਾਰਟੂਨ ਪ੍ਰਕਾਸ਼ਿਤ ਹੋਇਆ ਹੈ ...[home] 1-7 of 7

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved