Internatinoal News Section

Monthly Archives: JUNE 2014


Jun 30

'ਪੰਜਾਬ 1984' ਫ਼ਿਲਮ ਵੇਖਣ ਗਏ ਸਿੱਖ ਨੂੰ ਕ੍ਰਿਪਾਨ ਕਾਰਨ ਸਿਨਮੇ 'ਚੋਂ ਕਰ ਦਿੱਤਾ ਬਾਹਰ

Share this News

ਵੈਨਕੂਵਰ : ਸੂਬਾ ਸਿਟੀ ਦੇ ਅੰਮ੍ਰਿਤਧਾਰੀ ਸਿੱਖ ਨੂੰ ਗਾਤਰੇ ਦੀ ਕ੍ਰਿਪਾਨ ਕਾਰਨ ਸਿਨੇਮਾ ਹਾਲ 'ਚ ਦਾਖ਼ਲ ਹੋਣ ਤੋਂ ਰੋਕੇ ਜਾਣ 'ਤੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਗੁਰਸੰਤ ਸਿੰਘ ਖ਼ਾਲਸਾ ਹੁਣੇ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਪੰਜਾਬ 1984' ਵੇਖਣ ਲਈ ਸਿਨੇਮਾਰਕ ਸਿਨਮਾ ਕੰਪਲੈਕਸ 'ਚ ਗਿਆ ਸੀ ਪਰ ਸੁਰੱਖਿਆ ਮੁਲਾਜ਼ਮਾਂ ਨੇ ਉਸ ਦੇ ਗਾਤਰੇ ਦੀ ਕਿਰਪਾਨ ਕਾਰਨ ਉਸ ਨੂੰ ਸਿਨਮਾ ਹਾਲ ਅੰਦਰ ਦਾਖਲ ਨਹੀਂ ਹੋਣ ਦਿੱਤਾ।
ਸਿਨੇਮਾਰਕ ਸਿਨਮਾ ਕੰਪਲੈਕਸ ਦੀ ਮਾਲਕ 'ਫਾਰਸ 40' ਕੰਪਨੀ ਦਾ ਕਹਿਣਾ ਹੈ ਕਿ ਸੁਰੱਖਿਆ ਨਿਯਮਾਂ ਮੁਤਾਬਕ ਪੁਲਸ ਜਾਂ ਸੁਰੱਖਿਆ ਮੁਲਾਜ਼ਮਾਂ ਤੋਂ ਬਗ਼ੈਰ ਹੋਰ ਕਿਸੇ ਨੂੰ ਸਿਨਮਾ ਹਾਲ ਅੰਦਰ ਹਥਿਆਰ ਲਿਆਉਣ ਦੀ ਆਗਿਆ ਨਹੀਂ ਹੈ। ਜਦੋਂ ਕਿ ...


Jun 30

ਗਲੀਚੇ ਦੀਆਂ ਤੰਦਾਂ ਵਿੱਚ ਗੁੰਦੀ ਹੈਰੋਇਨ ਫੜੀ

Share this News

ਟੋਰਾਂਟੋ : ਇਥੋਂ ਦੇ ਪੀਅਰਸਨ ਏਅਰਪੋਰਟ ਤੇ ਅਧਿਕਾਰੀਆਂ ਨੇ ਪਾਕਿਸਤਾਨ ਤੋਂ ਆਈ ਹੈਰੋਇਨ ਦੀ ਖੇਪ ਫੜੀ ਹੈ। ਇਸ ਖੇਪ ਵਿੱਚ ਤਕਰੀਬਨ ਸਾਢੇ 22 ਕਿਲੋਗ੍ਰਾਮ ਹੈਰੋਇਨ ਸੀ। ਕੈਨੇਡਾ ਸੀਮਾ ਸੁਰੱਖਿਆ ਅਧਿਕਾਰੀਆਂ ਨੇ ਪਾਕਿਸਤਾਨ ਤੋਂ ਆਏ ਗਲੀਚਿਆਂ ਦੇ ਬਕਸੇ ਸ਼ੱਕ ਪੈਣ 'ਤੇ ਖੋਲ੍ਹੇ ਅਤੇ ਲੱਭਿਆ ਕਿ ਹੈਰੋਇਨ ਗਲੀਚਿਆਂ ਦੀਆਂ ਡੋਰੀਆਂ ਵਿੱਚ ਗੁੰਦੀ ਹੋਈ ਸੀ। ਇਸ ਮਾਮਲੇ 'ਚ ਚਾਰ ਬੰਦੇ ਪੁਲਿਸ ਨੇ ਗ੍ਰਿਫਤਾਰ ਕੀਤੇ ਹਨ। 52 ਸਾਲਾ ਤਾਜ਼ੂਦੀਨ, 38 ਸਾਲਾ ਸੈਦੀ ਸੰਨੀ, 34 ਸਾਲਾ ਪੀਟਰ ਅਜੀਰੀ ਅਤੇ 46 ਸਾਲਾ ਅਕੀਮ ਓਨੋਲਾ 'ਤੇ ਸਮਗਲਿੰਗ ਦੇ ਕੇਸ ਪਾਏ ਗਏ ਹਨ।
ਏਜੰਸੀ ਅਧਿਕਾਰੀਆਂ ਨੇ ਦੱਸਿਆ ਕਿ 2012 ਵਿੱਚ ਏਅਰਪੋਰਟ, ਡਾਕ ਵਿਭਾਗ ਅਤੇ ਹੋਰ ਰਸਤਿਆਂ ਰਾਹੀਂ ...


Jun 30

ਬਾਗ਼ੀਆਂ ਨੇ ਇਰਾਕ ਤੇ ਸੀਰੀਆ 'ਚ ਆਪਣੇ ਕਬਜ਼ੇ ਵਾਲੇ ਇਲਾਕੇ ਨੂੰ ਐਲਾਨਿਆ ਨਵਾਂ ਦੇਸ਼

Share this News

ਬਗ਼ਦਾਦ : ਆਈ.ਐਸ.ਆਈ.ਐਸ. ਨੇ ਇਰਾਕ ਤੇ ਸੀਰੀਆ ਦੇ ਆਪਣੇ ਕਬਜ਼ੇ ਵਾਲੇ ਖੇਤਰ ਨੂੰ ਨਵਾਂ ਦੇਸ਼ ਐਲਾਨ ਦਿੱਤਾ ਹੈ ਤੇ ਉਸ ਨੇ ਅਲ ਬਗ਼ਦਾਦੀ ਨੂੰ ਨਵੇਂ ਦੇਸ਼ ਦਾ ਖਲੀਫਾ ਨਿਯੁਕਤ ਕਰ ਦਿੱਤਾ ਹੈ। ਇਰਾਕ ਵਿੱਚ ਸੱਦਾਮ ਹੁਸੈਨ ਦੇ ਜੱਦੀ ਸ਼ਹਿਰ ਟਿਕਰਿਤ 'ਤੇ ਕਬਜ਼ੇ ਲਈ ਇਰਾਕੀ ਸੁਰੱਖਿਆ ਬਲਾਂ ਤੇ ਆਈ.ਐਸ.ਆਈ.ਐਸ. ਦੇ ਲੜਾਕਿਆਂ ਵਿਚਕਾਰ ਗਹਿਗੱਚ ਲੜਾਈ ਚੱਲ ਰਹੀ ਹੈ। ਹਾਲਾਂਕਿ ਇਰਾਕੀ ਸੁਰੱਖਿਆ ਬਲਾਂ ਨੇ ਪਹਿਲਾਂ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਟਿਕਰਿਤ 'ਤੇ ਮੁੜ ਕਬਜ਼ਾ ਕਰਕੇ ਆਈ.ਐਸ.ਆਈ.ਐਸ. ਦੇ ਸੁੰਨੀ ਅੱਤਵਾਦੀਆਂ ਨੂੰ ਪਿੱਛੇ ਖਦੇੜ ਦਿੱਤਾ ਹੈ। ਸੁਰੱਖਿਆ ਬਲਾਂ ਨੇ ਟੈਂਕਾਂ ਤੇ ਹੈਲੀਕਾਪਟਰਾਂ ਦੀ ਮਦਦ ਨਾਲ ਟਿਕਰਿਤ ਵਿੱਚ ਆਈ.ਐਸ.ਆਈ.ਐਸ. ਦੇ ਸੁੰਨੀ ਅੱਤਵਾਦੀਆਂ ...


Jun 26

ਸੀਰੀਆ ਵੱਲੋਂ ਇਰਾਕ 'ਤੇ ਹਵਾਈ ਹਮਲਾ, 50 ਮਰੇ

Share this News

ਬਗਦਾਦ : ਸੀਰੀਆ ਦੇ ਲੜਾਕੂ ਜਹਾਜ਼ਾਂ ਨੇ ਅੱਜ ਪੱਛਮੀ ਇਰਾਕ ਵਿੱਚ ਹਵਾਈ ਹਮਲਾ ਕੀਤਾ, ਜਿਸ ਵਿੱਚ 50 ਵਿਅਕਤੀਆਂ ਦੀ ਮੌਤ ਹੋ ਗਈ ਅਤੇ 132 ਹੋਰ ਜ਼ਖ਼ਮੀ ਹੋ ਗਏ। ਇਸ ਹਮਲੇ ਅਲਰੁਤਬਾ ਸ਼ਹਿਰ ਵਿੱਚ ਇਸਲਾਮਿਕ ਸਟੇਟ ਇਨ ਇਰਾਕ ਐਂਡ ਸੀਰੀਆ (ਆਈ.ਐੱਸ.ਆਈ.ਐੱਸ.) ਦੇ ਬਾਗੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ। ਇਰਾਕ ਦੇ ਮਗਰੋਂ ਹੁਣ ਸੀਰੀਆ ਦੀ ਬਾਗੀਆਂ ਨਾਲ ਲੜਨ ਵਿੱਚ ਇਰਾਕੀ ਸਰਕਾਰ ਦੀ ਮਦਦ ਕਰ ਰਹੀ ਹੈ। ਓਧਰ ਇਰਾਕ ਦੀ ਰਾਜਧਾਨੀ ਬਗਦਾਦ ਅਤੇ ਸ਼ੀਆ ਬਹੁ-ਗਿਣਤੀ ਸ਼ਹਿਰਾਂ ਨਜਫ ਅਤੇ ਕਰਬਲਾ ਦੀ ਰਾਖੀ ਲਈ ਈਰਾਨ ਨੇ ਆਪਣੇ ਵਿਸ਼ੇਸ਼ ਬਲ ਤਾਇਨਾਤ ਕੀਤੇ ਹਨ।
ਓਧਰ ਇਰਾਕ ਦੀ ਫੌਜ ਦੀ ਮਦਦ ਲਈ 300 ਅਮਰੀਕੀ ਫੌਜੀ ਸਲਾਹਕਾਰਾਂ 'ਚੋਂ ...


Jun 26

'ਅਸੀਂ ਤਾਂ ਦੋਵਾਂ ਦੇਸ਼ਾਂ ਵਿਚਾਲੇ ਖਿੱਦੋ ਬਣ ਕੇ ਰਹਿ ਗਏ ਹਾਂ' - ਅਫ਼ਗ਼ਾਨੀ ਸਿੱਖ

Share this News

ਕਾਬੁਲ : ਆਪਣੇ ਜੱਦੀ ਦੇਸ਼ ਵਿੱਚ ਵਿਤਕਰੇ ਕਾਰਨ ਨਿਰਾਸ਼ ਹੋਏ ਹਿੰਦੂ ਅਤੇ ਸਿੱਖ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਭਾਰਤ ਅਤੇ ਅਫ਼ਗ਼ਾਨਿਸਤਾਨ ਵਿੱਚ ਇੱਕ ਫੁੱਟਬਾਲ ਵਾਂਗ ਸਮਝਿਆ ਜਾਂਦਾ ਹੈ ਅਤੇ ਉਹ ਆਸ ਕਰਦੇ ਹਨ ਕਿ ਭਾਰਤ ਸਰਕਾਰ ਉਨ੍ਹਾਂ ਬਾਰੇ ਕੁਝ ਸੋਚੇਗੀ। ਇਸਲਾਮ ਤੋਂ ਬਿਨ੍ਹਾਂ ਦੂਸਰੇ ਧਰਮਾਂ ਨੂੰ ਮੰਨਣ ਵਾਲੇ ਲੋਕ ਇਥੇ ਘੱਟ ਹੀ ਨਜ਼ਰ ਆਉਂਦੇ ਹਨ ਪਰ ਕੁਝ ਸਿੱਖਾਂ ਤੇ ਹਿੰਦੂਆਂ ਜਿਹੜੇ ਸਦੀਆਂ ਤੋਂ ਇਥੇ ਰਹਿ ਰਹੇ ਹਨ ਨੇ ਆਪਣੀਆਂ ਪ੍ਰੰਪਰਾਵਾਂ ਅਤੇ ਧਰਮ ਨੂੰ ਜਿਊਂਦਾ ਰੱਖਿਆ ਹੋਇਆ ਹੈ ਪਰ ਉਨ੍ਹਾਂ ਦੀ ਜ਼ਿੰਦਗੀ ਸੌਖੀ ਨਹੀਂ। ਉਹ ਅਫ਼ਗ਼ਾਨੀ ਹਨ ਪਰ ਉਨ੍ਹਾਂ ਦੀ ਜ਼ਿੰਦਗੀ ਖਤਰੇ ਵਿੱਚ ਹੈ ਇਸ ਲਈ ਉਹ ਚਾਹੁੰਦੇ ਹਨ ਕਿ ...


Jun 23

ਅਫ਼ਗਾਨਿਸਤਾਨ ਵਿੱਚ ਚੋਣ ਧਾਂਦਲੀਆਂ ਨੂੰ ਲੈ ਕੇ ਪ੍ਰਦਰਸ਼ਨ

Share this News

ਕਾਬੁਲ : ਅਫ਼ਗਾਨਿਸਤਾਨ 'ਚ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਪਈਆਂ ਵੋਟਾਂ 'ਚ ਧਾਂਦਲੀ ਦੇ ਵਿਰੋਧ 'ਚ ਅੱਜ ਦੂਜੇ ਦਿਨ ਵੀ ਪ੍ਰਦਰਸ਼ਨਾਂ ਦਾ ਦੌਰ ਜਾਰੀ ਰਿਹਾ। ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅਬਦੁੱਲਾ ਅਬਦੁੱਲਾ ਦੇ ਹਮਾਇਤੀਆਂ ਨੇ ਰਾਸ਼ਟਰਪਤੀ ਮਹਿਲ ਦੇ ਬਾਹਰ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਵੋਟਾਂ 'ਚ ਧਾਂਦਲੀ ਦੇ ਕੇਸਾਂ ਦੀ ਜਾਂਚ ਕਰ ਰਹੇ ਚੋਣ ਕਮਿਸ਼ਨ ਦੇ ਮੁਖੀ ਨੂੰ ਮਾਰਨ ਦੀ ਧਮਕੀ ਦਿੱਤੀ।
ਪੱਛਮੀ ਅਫ਼ਗਾਨਿਸਤਾਨ ਦੇ ਹੇਰਾਤ 'ਚ ਵੀ ਅਜਿਹੇ ਪ੍ਰਦਰਸ਼ਨ ਦੇਖਣ ਨੂੰ ਮਿਲੇ ਹਨ। ਇਥੇ ਜ਼ਿਆਦਾਤਰ ਵਿਦਿਆਰਥੀਆਂ ਨੇ ਆਪਣੇ ਵੋਟਰ ਰਜਿਸਟਰੇਸ਼ਨ ਕਾਰਡ ਸਾੜ ਕੇ ਚੋਣਾਂ 'ਚ ਧਾਂਦਲੀ ਦਾ ਵਿਰੋਧ ਕੀਤਾ। ਦੱਸਦਈਏ ਕਿ ਅਬਦੁੱਲਾ ਅਬਦੁੱਲਾ ਅਤੇ ਅਸ਼ਰਫ਼ ਗਨੀ ਵਿਚਕਾਰ ਰਾਸ਼ਟਰਪਤੀ ਅਹੁਦੇ ...


Jun 23

ਇਰਾਕ 'ਚ ਅੱਤਵਾਦੀਆਂ ਵੱਲੋਂ ਅਨਬਰ ਸੂਬੇ ਦੇ ਚੌਥੇ ਕਸਬੇ 'ਤੇ ਕਬਜ਼ਾ

Share this News

ਬਗ਼ਦਾਦ : ਇਰਾਕ ਦੇ ਅਧਿਕਾਰੀਆਂ ਨੇ ਕਿਹਾ ਕਿ ਸੁੰਨੀ ਕੱਟੜਪੰਥੀਆਂ ਨੇ ਦੇਸ਼ ਦੇ ਅਨਬਰ ਸੂਬੇ ਦੇ ਇਕ ਹੋਰ ਸ਼ਹਿਰ ਰੁਤਬਾ 'ਤੇ ਕਬਜ਼ਾ ਕਰ ਲਿਆ ਹੈ। ਇਸ ਤੋਂ ਪਹਿਲਾਂ ਉਹ ਇਸੇ ਸੂਬੇ ਦੇ ਤਿੰਨ ਸ਼ਹਿਰਾਂ 'ਤੇ ਕਬਜ਼ਾ ਕਰ ਚੁੱਕੇ ਹਨ। ਅਤਿਵਾਦੀਆਂ ਵਲੋਂ ਦੋ ਦਿਨ ਤੋਂ ਲਗਾਤਾਰ ਅੱਗੇ ਵਧਣ ਨਾਲ ਪ੍ਰਧਾਨ ਮੰਤਰੀ ਨੂਰੀ ਅਲ ਮਲਿਕੀ ਨੂੰ ਇਕ ਹੋਰ ਝਟਕਾ ਲੱਗਾ ਹੈ।
ਮਲਿਕੀ ਪਹਿਲਾਂ ਹੀ ਆਪਣੀ ਸਿਆਸੀ ਜ਼ਿੰਦਗੀ ਨਾਲ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੇ ਕੰਟਰੋਲ ਤੋਂ ਬਾਹਰ ਦੀਆਂ ਤਾਕਤਾਂ ਦੇਸ਼ ਨੂੰ ਫ਼ਿਰਕੂ ਸੰਘਰਸ਼ ਵੱਲ ਲਿਜਾ ਰਹੀਆਂ ਹਨ। ਫ਼ਿਰਕੂ ਆਧਾਰ 'ਤੇ ਵੰਡੇ ਹੋਏ ਨਜ਼ਰ ਆ ਰਹੇ ਇਰਾਕ ਵਿੱਚ ਸ਼ਿਆ ਲੜਾਕਿਆਂ ਨੇ ਬੀਤੇ ...


Jun 18

ਅਫ਼ਗਾਨਿਸਤਾਨ ਤੋਂ ਆਉਂਦੇ ਅੱਤਵਾਦੀਆਂ ਨੂੰ ਰੋਕਣ ਕਰਜ਼ਈ - ਨਵਾਜ਼ ਸ਼ਰੀਫ਼

Share this News

ਇਸਲਾਮਾਬਾਦ : ਪਾਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਅਫ਼ਗਾਨ ਰਾਸ਼ਟਰਪਤੀ ਹਾਮਿਦ ਕਰਜ਼ਈ ਨੂੰ ਕਿਹਾ ਹੈ ਕਿ ਉਹ ਆਪਣੇ ਦੇਸ਼ ਵਿੱਚ ਅੱਤਵਾਦੀਆਂ ਦੇ ਦਾਖਲੇ 'ਤੇ ਰੋਕ ਲਗਾਉਣ ਕਿਉਂਕਿ ਤਾਲਿਬਾਨ ਖਿਲਾਫ਼ ਜਾਰੀ ਫ਼ੌਜੀ ਮੁਹਿੰਮ ਕਾਰਨ ਅੱਤਵਾਦੀ ਅਫ਼ਗਾਨਿਸਤਾਨ 'ਚ ਸ਼ਰਨ ਲੈ ਰਹੇ ਹਨ।
ਪ੍ਰਧਾਨ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਸ਼ਰੀਫ਼ ਤੇ ਕਰਜ਼ਈ ਦਰਮਿਆਨ ਅੱਤਵਾਦੀਆਂ ਖਿਲਾਫ਼ ਸਹਿਯੋਗ ਲਈ ਟੈਲੀਫੋਨ 'ਤੇ ਹੋਈ ਗੱਲਬਾਤ ਦੀ ਪੁਸ਼ਟੀ ਕੀਤੀ ਹੈ। ਇਹ ਗੱਲਬਾਤ ਸੋਮਵਾਰ ਨੂੰ ਉਨ੍ਹਾਂ ਖ਼ਬਰਾਂ ਦੇ ਆਉਣ ਤੋਂ ਬਾਅਦ ਹੋਈ, ਜਿਸ ਵਿੱਚ ਕਿਹਾ ਗਿਆ ਕਿ ਤਾਲਿਬਾਨ ਦੇ ਗੜ੍ਹ ਉੱਤਰੀ ਵਜ਼ੀਰਿਸਤਾਨ 'ਚ ਐਤਵਾਰ ਤੋਂ ਸ਼ੁਰੂ ਹੋਈ ਫ਼ੌਜੀ ਮੁਹਿੰਮ ਤੋਂ ਬਾਅਦ ਤੋਂ ਦੋ ਹਜ਼ਾਰ ਤੋਂ ਵੱਧ ਲੋਕਾਂ ਨੇ ਅਫ਼ਗਾਨਿਸਤਾਨ 'ਚ ਦਾਖਲ ...


Jun 18

ਬਗਦਾਦ ਨੇੜੇ ਘਮਸਾਨ ਦਾ ਯੁੱਧ, ਭਾਰਤ ਸਰਕਾਰ ਅੱਗੇ ਆਪਣੇ ਨਾਗਰਿਕਾਂ ਨੂੰ ਬਚਾਉਣ ਦੀ ਚੁਣੌਤੀ

Share this News

ਬਗਦਾਦ : ਇਰਾਕ ਵਿੱਚ ਹਾਲਾਤ ਵਿਗੜਦੇ ਜਾ ਰਹੇ ਹਨ। ਇਕ ਤੋਂ ਬਾਅਦ ਇਕ ਉਥੋਂ ਦੇ ਸ਼ਹਿਰਾਂ 'ਤੇ ਸੁੰਨੀ ਜੇਹਾਦੀਆਂ ਦਾ ਕਬਜ਼ਾ ਹੁੰਦਾ ਜਾ ਰਿਹਾ ਹੈ। ਇਹ ਜੇਹਾਦੀ ਇਸ ਸ਼ਹਿਰ ਵਿੱਚ ਪਹੁੰਚ ਗਏ ਹਨ। ਉਥੋਂ ਦੀ ਸ਼ੀਆ ਆਬਾਦੀ ਵਿਰੁੱਧ ਭਿਆਨਕ ਵੱਢ-ਟੁੱਕ ਕਰਦੇ ਹਨ। ਇਸ ਹਿੰਸਾ ਨਾਲ ਪੂਰੀ ਦੁਨੀਆ ਦਹਿਸ਼ਤ ਵਿੱਚ ਹੈ। ਸੁੰਨੀ ਜੇਹਾਦੀ ਗੁੱਟ ਜਿਸ ਤੇਜ਼ੀ ਨਾਲ ਉੱਤਰੀ ਇਰਾਕ ਦੇ ਵੱਡੇ ਇਲਾਕੇ ਵਿੱਚ ਕਬਜ਼ਾ ਕਰ ਰਹੇ ਹਨ, ਉਸ ਤੋਂ ਸਵਾਲ ਖੜ੍ਹਾ ਹੋ ਗਿਆ ਹੈ ਕਿ ਕੀ ਇਰਾਕੀ ਫੌਜ ਅੱਤਵਾਦੀਆਂ ਨੂੰ ਰੋਕ ਸਕੇਗੀ। ਇਨ੍ਹਾਂ ਅੱਤਵਾਦੀਆਂ ਨੇ ਟਿਕਰਿਤ, ਮੋਸੁਲ, ਤਾਲ ਅਫਾਰ ਅਤੇ ਸਕਲਾਵੀਆ 'ਤੇ ਵੀ ਕਬਜ਼ਾ ਕਰ ਲਿਆ ਹੈ। ਇਨ੍ਹਾਂ ਸ਼ਹਿਰਾਂ ਵਿਚੋਂ ...


Jun 15

ਮਹਾਰਾਣੀ ਨੇ ਕੀਤਾ ਪਰਵਾਸੀ ਭਾਰਤੀਆਂ ਨੂੰ ਸਨਮਾਨਿਤ

Share this News

ਲੰਡਨ : ਬਰਤਾਨੀਆਂ ਦੀ ਮਹਾਰਾਣੀ ਐਲਿਜ਼ਾਬੇਥ ਨੇ ਭਾਰਤੀ ਮੂਲ ਦੇ 83 ਸਾਲਾ ਕਾਰੋਬਾਰੀ ਹਰੀ ਦੱਤ ਨੂੰ ਸਨਮਾਨਤ ਕੀਤਾ ਹੈ। ਬਰਤਾਨਵੀ ਸ਼ਹਿਰ ਮੈਨਚੇਸਟਰ ਵਿੱਚ ਭਾਰਤੀ ਲੋਕਾਂ ਦੀ ਮਦਦ ਕਰਨ ਲਈ ਦੱਤ ਨੇ ਸਮੇਂ ਤੋਂ ਪਹਿਲਾਂ ਹੀ ਸੇਵਾਮੁਕਤੀ ਲੈ ਲਈ ਸੀ। ਮਹਾਰਾਣੀ ਦੇ ਜਨਮ ਦਿਨ ਮੌਕੇ ਇਸ ਸਾਲ ਦੀਸ 'ਕਵੀਨਜ਼ ਬਰਥਡੇ ਆਨਰਜ਼ ਲਿਸਟ' ਜਾਰੀ ਕੀਤੀ ਗਈ ਜਿਸ ਵਿੱਚ ਦੱਤ ਨੂੰ ਬਰਤਾਨਵੀ ਅੰਪਾਇਰ ਮੈਡਲ ਨਾਲ ਸਨਮਾਨਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਬਜ਼ੁਰਗਾਂ ਦੀ ਦੇਖਰੇਖ ਕਰਨ ਲਈ 'ਇੰਡੀਅਨ ਸੀਨੀਅਰ ਸਿਟੀਜ਼ਨਜ਼ ਸੈਂਟਰ' ਦੀ ਸਥਾਪਨਾ ਕਰਨ ਵਾਸਤੇ ਦਿੱਤਾ ਗਿਆ। ਉਹ ਮੈਨਚੇਸਟਰ ਵਿੱਚ ਹਿੰਦੂ ਮੰਦਰ ਦੇ ਸੰਸਥਾਪਕ ਮੈਂਬਰ ਵੀ ਹਨ। ਦੱਤ 40 ਸਾਲ ਤੋਂ ਵੀ ...[home] [1] 2 3 4  [next]1-10 of 31

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved