Internatinoal News Section

Monthly Archives: JUNE 2015


Jun 9

'ਪੀਕੇ' ਨੇ ਚੀਨ 'ਚ 10 ਕਰੋੜ ਯੁਆਨ ਦੀ ਕਮਾਈ ਕੀਤੀ

Share this News

ਬੀਜਿੰਗ : ਬਾਲੀਵੁੱਡ ਅਦਾਕਾਰ ਆਮਰ ਖ਼ਾਨ ਦੀ 'ਪੀਕੇ' ਨੇ ਚੀਨ ਵਿੱਚ 10 ਕਰੋੜ ਯੁਆਨ (1.67 ਕਰੋੜ ਡਾਲਰ) ਦੀ ਕਮਾਈ ਕਰ ਕੇ ਨਵਾਂ ਰੀਕਾਰਡ ਬਣਾਇਆ ਅਤੇ ਇਹ ਕੀਰਤੀਮਾਨ ਹਾਸਲ ਕਰਨ ਵਾਲੀ ਇਹ ਪਹਿਲੀ ਭਾਰਤੀ ਫ਼ਿਲਮ ਹੈ। ਚੀਨ ਵਿੱਚ ਭਾਰਤੀਆਂ ਫ਼ਿਲਮਾਂ ਨੂੰ ਉਤਸ਼ਾਹਤ ਦੇਣ ਵਾਲੀ ਚੀਨ ਦੀ ਫ਼ਰਮ (ਸਟ੍ਰੇਟਿਜਿਕ ਅਲਾਇੰਸ) ਵਿੱਚ ਸਹਿਯੋਗ ਪ੍ਰਸਾਦ ਸ਼ੈੱਟੀ ਨੇ ਕਿਹਾ ਕਿ 22 ਮਈ ਨੂੰ 'ਪੀਕੇ' ਦਾ ਚੀਨੀ ਸੰਸਕਰਣ ਰਿਲੀਜ਼ ਹੋਣ ਤੋਂ ਬਾਅਦ ਚੀਨ ਵਿੱਚ ਇਹ ਫ਼ਿਲਮ ਧੂਮ ਮਚਾ ਰਹੀ ਹੈ ਅਤੇ ਉਸ ਨੇ ਅੱਜ ਕਮਾਈ ਦੇ ਮਾਮਲੇ ਵਿੱਚ 10 ਕਰੋੜ ਯੁਆਨ ਦਾ ਅੰਕੜਾ ਛੂਹਿਆ। ਉਨ੍ਹਾਂ ਕਿਹਾ ਕਿ ਇਹ ਕਿਸੇ ਵੀ ਭਾਰਤੀ ਫ਼ਿਲਮ ਲਈ ਰੀਕਾਰਡ ਹੈ। ਸ਼ੈੱਟੀ ...


Jun 9

ਸੁਰੱਖਿਆ ਪ੍ਰੀਸ਼ਦ ਦੀ ਪੱਕੀ ਮੈਂਬਰਸ਼ਿਪ ਦਾ ਹੱਕਦਾਰ ਭਾਰਤ - ਮੋਦੀ

Share this News

ਢਾਕਾ : ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਭਾਰਤ ਦੀ ਸਥਾਈ ਮੈਂਬਰਸ਼ਿਪ ਦੀ ਦਾਅਵੇਦਾਰੀ ਦੀ ਮਜ਼ਬੂਤ ਪੈਰਵੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਹੈਰਾਨੀ ਪ੍ਰਗਟਾਈ ਕਿ ਕੌਮਾਂਤਰੀ ਆਬਾਦੀ 'ਚ ਛੇਵਾਂ ਹਿੱਸਾ ਰੱਖਣ ਵਾਲੇ ਦੇਸ਼ ਨੂੰ ਹੁਣ ਤੱਕ ਵੀ ਕੌਮਾਂਤਰੀ ਸ਼ਕਤੀਸ਼ਾਲੀ ਇਕਾਈ 'ਚ ਉਸ ਦਾ ਉਹ ਸਥਾਨ ਨਹੀਂ ਮਿਲਿਆ ਜਿਸ ਦਾ ਉਹ ਹੱਕਦਾਰ ਹੈ। ਬੰਗਬੰਧੁ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਆਪਣੇ ਸੰਬੋਧਨ 'ਚ ਮੋਦੀ ਨੇ ਕਿਹਾ ਕਿ ਭਾਰਤ ਨੇ ਕੌਮਾਂਤਰੀ ਸ਼ਾਂਤੀ 'ਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ ਅਤੇ ਉਸ ਤੋਂ 21ਵੀਂ ਸਦੀ ਦੀਆਂ ਸੱਚਾਈਆਂ ਨੂੰ ਦੇਖਦਿਆਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਸਥਾਈ ਮੈਂਬਰਸ਼ਿਪ ਦਿੱਤੀ ਜਾਣੀ ਚਾਹੀਦੀ। ਮੋਦੀ ਨੇ ਕਿਹਾ, 'ਸੰਯੁਕਤ ਰਾਸ਼ਟਰ ਸੁਰੱਖਿਆ ...


Jun 9

ਭਾਰਤੀ ਇਤਰਾਜ਼ਾਂ ਦੇ ਬਾਵਜੂਦ ਪਾਕਿ ਵੱਲੋਂ ਗਿਲਗਿਤ-ਬਾਲਟਿਸਤਾਨ ਵਿੱਚ ਚੋਣ

Share this News

ਇਸਲਾਮਾਬਾਦ : ਭਾਰਤ ਦੇ ਇਤਰਾਜ਼ ਦੇ ਬਾਵਜੂਦ ਪਾਕਿਸਤਾਨ ਨੇ ਅੱਜ ਗਿਲਗਿਤ-ਬਾਲਟਿਸਤਾਨ ਵਿੱਚ ਵਿਧਾਨ ਸਭਾ ਚੋਣ ਕਰਾ ਦਿੱਤੀ। ਸਾਲ 2009 ਵਿੱਚ ਸੱਤਾ ਦੀ ਸਪੁਰਦਗੀ ਬਾਅਦ ਇਸ ਖਿੱਤੇ ਦਾ ਨਾਂ ਨਾਰਦਰਨ ਏਰੀਆ ਤੋਂ ਬਦਲ ਕੇ ਗਿਲਗਿਤ-ਬਾਲਟਿਸਤਾਨ ਕਰ ਦਿੱਤਾ ਗਿਆ ਸੀ ਅਤੇ ਇਸ ਲਈ ਵਿਧਾਨ ਸਭਾ ਕਾਇਮ ਕੀਤੀ ਗਈ ਸੀ। ਪਾਕਿਸਤਾਨ ਵੱਲੋਂ ਇਸ ਖਿੱਤੇ ਵਿੱਚੋਂ ਵਿਧਾਇਕ ਚੁਣਨ ਲਈ ਦੂਜੀ ਵਾਰ ਚੋਣ ਕਰਾਈ ਜਾ ਰਹੀ ਹੈ। ਇਸ ਖਿੱਤੇ ਵਿੱਚ ਚੋਣ ਕਰਾਉਣ 'ਤੇ ਸਖ਼ਤ ਇਤਰਾਜ਼ ਜ਼ਾਹਿਰ ਕਰਦਿਆਂ ਭਾਰਤ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਪਾਕਿਸਤਾਨ ਨੇ ਇਹ ਕਦਮ ਇਸ ਖਿੱਤੇ 'ਤੇ ਧੋਖੇ ਨਾਲ ਗ਼ੈਰਕਾਨੂੰਨੀ ਕਬਜ਼ਾ ਕਰ ਲਈ ਉਠਾਇਆ ਹੈ ਪਰ ਇਹ ਖਿੱਤਾ ਭਾਰਤ ਦਾ ...


Jun 4

'ਡਿਜ਼ਨੀ' ਨੇ 250 ਕਰਮਚਾਰੀਆਂ ਨੂੰ ਹਟਾ ਕੇ ਭਾਰਤੀਆਂ ਨੂੰ ਰੱਖਿਆ

Share this News

ਨਿਊਯਾਰਕ : ਮਨੋਰੰਜਨ ਕੰਪਨੀ ਡਿਜ਼ਨੀ ਨੇ ਅਪਣੇ ਲਗਭੱਗ 250 ਕਰਮਚਾਰੀਆਂ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਐਚ1-ਬੀ ਵੀਜ਼ਾ ਧਾਰਕ ਭਾਰਤੀਆਂ ਨੂੰ ਰੱਖਿਆ ਹੈ।
ਇੱਕ ਮੀਡੀਆ ਰੀਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਅਨੁਸਾਰ ਇਸ ਨਵੇਂ ਸਵਾਲ ਉਠ ਰਹੇ ਹਨ ਕਿ ਆਊਟਸੋਸਿੰਗ ਕੰਪਨੀਆਂ ਅਮਰੀਕਾ ਵਿੱਚ ਤਕਨੀਕੀ ਨੌਕਰੀਆਂ ਵਿੱਚ ਆਵਾਸੀਆਂ ਨੂੰ ਲਿਆਉਣ ਲਈ ਕਿਵੇਂ ਅਸਥਾਈ ਵੀਜ਼ੇ ਦੀ ਵਰਤੋਂ ਕਰ ਰਹੀ ਹੈ। ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦ ਅਮਰੀਕਾ ਵਿੱਚ ਇਮੀਗਰੇਸ਼ਨ ਸੁਧਾਰਾਂ ਨੂੰ ਲੈ ਕੇ ਬਹਿਸ ਚੱਲ ਰਹੀ ਹੈ ਅਤੇ ਅਸਥਾਈ ਕੰਮਕਾਜੀ ਵੀਜ਼ਾ ਇਸ ਵਿਵਾਦ ਦੇ ਕੇਂਦਰ ਵਿੱਚ ਹੈ।
ਨਿਊਯਾਰਕ ਟਾਈਮਜ਼ ਦੀ ਇਕ ਰੀਪੋਰਟ ਅਨੁਸਾਰ ਡਿਜ਼ਨੀ ਦੇ ਕਰੀਬ 250 ਕਰਮਚਾਰੀਆਂ ਨੂੰ ਅਕਤੂਬਰ ...


Jun 4

ਚੀਨ ਨੇ ਅਸਲ ਕੰਟਰੋਲ ਰੇਖਾ 'ਤੇ ਮੋਦੀ ਦੀ ਪੇਸ਼ਕਸ਼ ਖਾਰਜ ਕੀਤੀ

Share this News

ਬੀਜਿੰਗ : ਚੀਨ ਨੇ ਅਸਲ ਕੰਟਰੋਲ ਰੇਖਾ (ਐਲ.ਏ.ਸੀ.) 'ਤੇ ਸਥਿਤੀ ਸਪੱਸ਼ਟ ਕਰਨ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੇਸ਼ਕਸ਼ ਨੂੰ ਇਕ ਤਰ੍ਹਾਂ ਖਾਰਜ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਸਰਹੱਦ 'ਤੇ ਸ਼ਾਂਤੀ ਕਾਇਮ ਕਰਨ ਲਈ ਭਾਰਤ ਨਾਲ ਆਚਾਰ ਸੰਹਿਤਾ ਦੇ ਇਕ ਸਮਝੌਤੇ ਨੂੰ ਤਰਜੀਹ ਦੇਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੇਸ਼ਕਸ਼ 'ਤੇ ਚੀਨ ਦੀ ਪਹਿਲੀ ਜਨਤਕ ਪ੍ਰਤੀਕਿਰਿਆ ਦੀ ਜਾਣਕਾਰੀ ਦਿੰਦਿਆਂ ਚੀਨ ਦੇ ਵਿਦੇਸ਼ ਮੰਤਰਾਲਾ 'ਚ ਏਸ਼ੀਆਈ ਮਾਮਲਿਆਂ ਦੇ ਉਪ-ਡਾਇਰੈਕਟਰ ਜਨਰਲ ਹੁਆਂਗ ਜਿਲਿਆਨ ਨੇ ਕਿਹਾ ਕਿ ਐਲ.ਏ.ਸੀ. 'ਤੇ ਸਥਿਤੀਆਂ ਨੂੰ ਸਪੱਸ਼ਟ ਕਰਨ ਦੀਆਂ ਪਿਛਲੀਆਂ ਕੋਸ਼ਿਸ਼ਾਂ ਦੌਰਾਨ ਮੁਸ਼ਕਲਾਂ ਆ ਚੁੱਕੀਆਂ ਹਨ। ਉਨ੍ਹਾਂ ਇਕ ਸਵਾਲ ਦੇ ਜਵਾਬ 'ਚ ਕਿਹਾ, ''ਅਸੀਂ ਸਰਹੱਦੀ ...


Jun 4

ਬੇਨਜ਼ੀਰ ਭੁੱਟੋ ਹਤਿਆਕਾਂਡ : ਪਾਕਿ ਦੇ ਸਾਬਕਾ ਆਈ.ਐੱਸ.ਆਈ. ਅਧਿਕਾਰੀ ਨੇ ਗਵਾਹੀ ਦੇਣ ਤੋਂ ਨਾਂਹ ਕੀਤੀ

Share this News

ਇਸਲਾਮਾਬਾਦ : ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਹਤਿਆਕਾਂਡ ਦੇ ਇਕ ਅਹਿਮ ਗਵਾਹ ਅਤੇ ਪਾਕਿਸਤਾਨੀ ਖ਼ੁਫ਼ੀਆ ਸੰਗਠਨ ਆਈ.ਐਸ.ਆਈ. ਦੇ ਸਾਬਕਾ ਅਧਿਕਾਰੀ ਨੇ ਪਾਕਿਸਤਾਨ ਦੇ ਇਕ ਤਾਲਿਬਾਨੀ ਸ਼ੱਕੀ ਵਿਰੁੱਧ ਗਵਾਹੀ ਦੇਣ ਤੋਂ ਇਨਕਾਰ ਕਰ ਦਿੱਤਾ। ਅਧਿਕਾਰੀ ਨੇ ਅਪਣੀ ਜਾਨ ਨੂੰ ਖ਼ਤਰੇ ਵਿੱਚ ਦੱਸ ਕੇ ਗਵਾਹੀ ਦੇਣ ਤੋਂ ਨਾਂਹ ਕਰ ਦਿੱਤੀ।
ਦੋ ਵਾਰ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਰਹਿ ਚੁੱਕੀ ਭੁੱਟੋ ਦੀ ਰਾਵਲਪਿੰਡੀ ਵਿੱਚ 2007 ਵਿੱਚ ਹਤਿਆ ਕਰ ਦਿੱਤੀ ਗਈ ਸੀ। ਉਸ ਸਮੇਂ ਦੀ ਸਰਕਾਰ ਨੇ ਸੁਣੀ ਗਈ ਟੈਲੀਫ਼ੋਨ ਗੱਲਬਾਤ ਦੇ ਆਧਾਰ 'ਤੇ ਤਹਿਰੀ-ਏ-ਤਾਲਿਬਾਨ ਨੂੰ ਇਸ ਲਈ ਜ਼ਿੰਮੇਵਾਰੀ ਹੋਣ ਦਾ ਦਾਅਵਾ ਸੀ।
ਆਈ.ਐੱਸ.ਆਈ. ਦੇ ਸਾਬਕਾ ਟੈਲੀਫ਼ੋਨ ਸੰਚਾਲਕ ਨੇ ਇਸ ਮਾਮਲੇ ਵਿੱਚ ਅਦਾਲਤ ਵਿੱਚ ...


Jun 4

ਸਵੀਡਨ ਨੇ ਸੁਰੱਖਿਆ ਪ੍ਰੀਸ਼ਦ ਵਿੱਚ ਭਾਰਤ ਦੀ ਦਾਅਵੇਦਾਰੀ ਦਾ ਕੀਤਾ ਸਮਰਥਨ

Share this News

ਸਟਾਕਹੋਮ : ਸਵੀਡਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸਥਾਈ ਮੈਂਬਰ ਵਜੋਂ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਉਹ ਅਪਣੇ ਆਕਾਰਾ ਅਤੇ ਵਾਧੇ ਦੇ ਮੱਦੇਨਜ਼ਰ ਇਸ ਦਾ 'ਕੁਦਰਤੀ ਦਾਅਵੇਦਾਰ' ਹੈ। ਸਵੀਡਨ ਨੇ ਮਿਜ਼ਾਈਲ ਤਕਨੀਕੀ ਨਿਯੰਤਰਣ ਵਿਵਸਥਾ (ਐਮ.ਟੀ.ਸੀ.ਆਰ.) ਵਿੱਚ ਵੀ ਭਾਰਤ ਦੇ ਦਾਖ਼ਲੇ ਦਾ ਸਮਰਥਨ ਕੀਤਾ। ਇਹ ਇਕ ਸਵੈ-ਇਛੁੱਕ ਸੰਗਠਨ ਹੈ, ਜਿਸ ਵਿੱਚ ਵਿਆਪਕ ਵਿਨਾਸ਼ ਦੇ ਹਥਿਆਰ ਲਿਜਾਣ ਵਿੱਚ ਸਮਰਥ ਮਨੁੱਖ ਰਹਿਤ ਪ੍ਰਣਾਲੀ ਦੇ ਅਪ੍ਰਸਾਰ ਦਾ ਪੱਖ ਕਰਨ ਵਾਲੇ 34 ਦੇਸ਼ ਸ਼ਾਮਲ ਹਨ।
ਸਵੀਡਨ ਵੱਲੋਂ ਭਾਰਤ ਦਾ ਸਮਰਥਨ ਕੀਤੇ ਜਾਣ ਦੀ ਗੱਲ ਤੋਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਜਾਣੂ ਕਰਵਾਇਆ ਗਿਆ ਜੋ ਇਥੋਂ ਦੇ ਸਰਕਾਰੀ ਦੌਰੇ 'ਤੇ ਹਨ। ਪ੍ਰਣਬ ਸਵੀਡਨ ...


Jun 4

ਓਬਾਮਾ ਦੀ ਬੇਟੀ ਨਾਲ ਵਿਆਹ ਲਈ ਵਕੀਲ ਨੇ ਕੀਤੀ 150 ਪਸ਼ੂ ਦੇਣ ਦੀ ਪੇਸ਼ਕਸ਼

Share this News

ਵਾਸ਼ਿੰਗਟਨ : ਕੇਨੀਆ ਦੇ ਇਕ ਵਕੀਲ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਵੱਡੀ ਬੇਟੀ ਮਾਲਿਆ ਤੋਂ ਵਿਆਹ ਲਈ ਦਾਜ ਦੇ ਤੌਰ 'ਤੇ 90,000 ਡਾਲਰ ਕੀਮਤ ਦੀਆਂ ਗਾਵਾਂ, ਬਕਰੀਆਂ, ਭੇਡਾਂ ਦੇਣ ਦੀ ਪੇਸ਼ਕਸ਼ ਕੀਤੀ ਹੈ। ਫੇਲਿਕਸ ਕਿਪ੍ਰੋਨੋ ਨੇ ਕਿਹਾ, ''ਲੋਕ ਕਹਿ ਸਕਦੇ ਹਨ ਕਿ ਮੈਂ ਪਰਵਾਰ ਦੀ ਧਨ ਦੌਲਤ ਵੇਖ ਰਿਹਾ ਹਾਂ ਪਰ ਅਜਿਹਾ ਕੁੱਝ ਨਹੀਂ ਹੈ। ਮੇਰਾ ਪਿਆਰ ਸੱਚਾ ਹੈ।''
ਇਸ 24 ਸਾਲਾ ਵਕੀਲ ਨੇ ਕਿਹਾ ਕਿ ਮਾਲੀਆ ਨਾਲ ਵਿਆਹ ਕਰਨਾ ਉਸ ਦਾ ਪੁਰਾਣਾ ਸੁਪਨਾ ਰਿਹਾ ਹੈ। ਬ੍ਰਿਟੇਨ ਵਿੱਚ ਆਕਸਫ਼ੋਰਡ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਪੜ੍ਹਾਈ ਕਰ ਰਹੇ ਕਿਪ੍ਰੋਨੋ ਨੇ ਕਿਹਾ ਕਿ ਰਾਸ਼ਟਰਪਤੀ ਓਬਾਮਾ ਦੀਆਂ ਜੜ੍ਹਾਂ ਦਾ ਹਵਾਲਾ ਦਿੰਦੇ ...


Jun 4

ਕਸ਼ਮੀਰ 'ਭਾਰਤ-ਪਾਕਿ ਵੰਡ ਦਾ ਅਧੂਰਾ ਏਜੰਡਾ' - ਪਾਕਿ ਸੈਨਾ ਮੁਖੀ ਰਾਹੀਲ

Share this News

ਇਸਲਾਮਾਬਾਦ : ਪਾਕਿਸਤਾਨੀ ਫ਼ੌਜ ਦੇ ਮੁਖੀ ਰਾਹੀਲ ਸ਼ਰੀਫ਼ ਨੇ ਇੱਕ ਵਾਰ ਫਿਰ ਕਸ਼ਮੀਰ ਦਾ ਰਾਗ ਅਲਾਪਿਆ ਹੈ। ਸ਼ਰੀਫ਼ ਨੇ ਕਿਹਾ ਹੈ ਕਿ ਕਸ਼ਮੀਰ ਭਾਰਤ ਅਤੇ ਪਾਕਿਸਤਾਨ ਦੀ ਵੰਡ ਦਾ ਅਧੂਰਾ ਏਜੰਡਾ ਹੈ। ਕਸ਼ਮੀਰ ਨੂੰ ਪਾਕਿਸਤਾਨ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਫ਼ੌਜ ਮੁਖੀ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦ ਇੱਕ ਦਿਨ ਪਹਿਲਾਂ ਹੀ ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗਿਲਗਿਟ-ਬਾਲਿਸਤਾਨ ਇਲਾਕੇ ਵਿੱਚ ਚੋਣ ਕਰਵਾਏ ਜਾਣ ਦਾ ਵਿਰੋਧ ਕੀਤਾ ਸੀ। ਭਾਰਤ ਦਾ ਕਹਿਣਾ ਹੈ ਕਿ ਪਹਿਲੀ ਵਾਰ ਇਸ ਇਲਾਕੇ ਵਿੱਚ 8 ਜੂਨ ਨੂੰ ਕਰਵਾਈਆਂ ਜਾ ਰਹੀਆਂ ਚੋਣਾਂ ਦੇ ਰਾਹੀਂ ਪਾਕਿਸਤਾਨ ਇਸ ਇਲਾਕੇ ਉੱਪਰ ਆਪਣਾ ਦਾਅਵਾ ਮਜ਼ਬੂਤ ਕਰੇਗਾ, ਜੋ ਅਸਲ ...


Jun 4

ਭਾਰਤ ਸਰਕਾਰ ਵੱਲੋਂ ਲਾਈ ਪਾਬੰਦੀ ਦਾ ਮਾਮਲਾ : ਸਿੱਖ ਜਥੇਬੰਦੀ ਨੇ ਫ਼ੇਸਬੁੱਕ 'ਤੇ ਠੋਕਿਆ ਮੁਕੱਦਮਾ

Share this News

ਨਿਊਯਾਰਕ : ਅਮਰੀਕਾ ਸਥਿਤ ਇੱਕ ਸਿੱਖ ਮਨੁੱਖੀ ਅਧਿਕਾਰ ਜਥੇਬੰਦੀ ਨੇ ਭਾਰਤ 'ਚ ਉਸ ਦੇ ਫੇਸਬੁੱਕ ਪੇਜ ਨੂੰ ਭਾਰਤ ਸਰਕਾਰ ਦੇ ਕਹਿਣ 'ਤੇ ਪਾਬੰਦੀਸ਼ੁਦਾ ਕਰਨ ਲਈ ਫ਼ੇਸਬੁੱਕ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ।
ਸਿੱਖਜ਼ ਫ਼ਾਰ ਜਸਟਿਸ ਨੇ ਕੈਲੇਫ਼ੋਰਨੀਆ ਅਮਰੀਕੀ ਜ਼ਿਲ੍ਹਾ ਅਦਾਲਤ 'ਚ ਮੁਕੱਦਮਾ ਦਾਇਰ ਕੀਤਾ ਹੈ ਅਤੇ ਕਿਹਾ ਹੈ ਕਿ ਫ਼ੇਸਬੁੱਕ ਨੂੰ ਭਾਰਤ 'ਚ ਐਸ.ਐਫ.ਜੇ. ਦੇ ਪੇਜ 'ਤੇ ਰੋਕ ਨੂੰ ਹਟਾਉਣਾ ਚਾਹੀਦਾ ਹੈ। ਜਥੇਬੰਦੀ ਨੇ ਨਾਲ ਹੀ ਅਦਾਲਤ ਨੂੰ ਇਹ ਹੁਕਮ ਦੇਣ ਦੀ ਅਪੀਲ ਕੀਤੀ ਹੈ ਕਿ ਫ਼ੇਸਬੁੱਕ ਨੂੰ ਉਸ ਦੇ ਪੇਜ 'ਤੇ ਰੋਕ ਨੂੰ ਹਟਾਉਣਾ ਚਾਹੀਦਾ ਹੈ। ਜਥੇਬੰਦੀ ਨੇ ਨਾਲ ਹੀ ਅਦਾਲਤ ਨੂੰ ਇਹ ਹੁਕਮ ਦੇਣ ਦੀ ਅਪੀਲ ਕੀਤੀ ...[home] 1-10 of 10

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved