Internatinoal News Section

Monthly Archives: JUNE 2016


Jun 30

ਸਿੱਖ ਦੀ ਦਸਤਾਰ ਨੇ ਬਚਾਈ ਡੁੱਬਦੀ ਕੁੜੀ ਦੀ ਜਾਨ

Share this News

ਟੋਰਾਂਟੋ : ਕੈਨੇਡਾ ਵਿੱਚ ਸਿੱਖ ਬਜ਼ੁਰਗ ਨੇ ਦਰਿਆ ਵਿੱਚ ਡੁੱਬ ਰਹੀ ਲੜਕੀ ਦੀ ਦਸਤਾਰ ਨਾਲ ਜਾਨ ਬਚਾਅ ਕੇ ਬਹਾਦਰੀ ਦੀ ਮਿਸਾਲ ਪੇਸ਼ ਕੀਤੀ ਹੈ। ਬਜ਼ੁਰਗ ਦਾ ਨਾਮ ਹੈ ਅਵਤਾਰ ਸਿੰਘ ਹੋਠੀ। ਕੈਨੇਡਾ ਦੇ ਚੈਨਲ ਸੀਬੀਸੀ ਅਨੁਸਾਰ ਅਵਤਾਰ ਹੋਠੀ ਤੇ ਉਸ ਦਾ ਬੇਟਾ ਪਾਲ ਹੋਠੀ ਹੈਫਲੇ ਕ੍ਰੀਕ ਵਿਖੇ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਥੌਂਪਸਨ ਦਰਿਆ ਵਿੱਚ ਲੜਕੀ ਡੁੱਬ ਰਹੀ ਹੈ।
ਅਵਤਾਰ ਸਿੰਘ ਹੋਠੀ ਦੇ ਬੇਟੇ ਪਾਲ ਨੇ ਦੱਸਿਆ ਕਿ ਅਜੇ ਉਹ ਸੋਚ ਹੀ ਰਹੇ ਸਨ ਕਿ ਲੜਕੀ ਨੂੰ ਕਿਵੇਂ ਬਚਾਇਆ ਤਾਂ ਪਰ ਉਦੋਂ ਤੱਕ ਉਸ ਦੇ ਪਿਤਾ ਨੇ ਦਸਤਾਰ ਉਤਾਰ ਕੇ ਦਰਿਆ ਵਿੱਚ ਸੁੱਟ ਦਿੱਤੀ। ਲੜਕੀ ਨੇ ਦਸਤਾਰ ਦਾ ...


Jun 30

ਤੁਰਕੀ ਏਅਰਪੋਰਟ ’ਤੇ ਆਤਮਘਾਤੀ ਹਮਲਾ - 45 ਮਰੇ

Share this News

ਇੰਸਤਾਂਬੁਲ : ਤੁਰਕੀ ਵਿਚ ਇਸਤਾਂਬੁਲ ਸ਼ਹਿਰ ਦੇ ਅਤਾਤੁਰਕ ਹਵਾਈ ਅੱਡੇ 'ਤੇ ਹੋਏ ਤਿੰਨ ਆਤਮਘਾਤੀ ਹਮਲਿਆਂ ਤੇ ਗੋਲੀਬਾਰੀ 'ਚ 13 ਵਿਦੇਸ਼ੀਆਂ ਸਣੇ 45 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 239 ਹੋਰ ਜ਼ਖ਼ਮੀ ਹੋ ਗਏ | ਤੁਰਕੀ ਦੇ ਪ੍ਰਧਾਨ ਮੰਤਰੀ ਨੇ ਸ਼ੁਰੂਆਤੀ ਤੌਰ 'ਤੇ ਇਸ ਹਮਲੇ ਪਿੱਛੇ ਅੱਤਵਾਦੀ ਸੰਗਠਨ ਆਈ. ਐਸ. ਦਾ ਹੱਥ ਹੋਣ ਵੱਲ ਇਸ਼ਾਰਾ ਕੀਤਾ ਹੈ | ਇਥੋਂ ਦੇ ਗਵਰਨਰ ਨੇ ਦੱਸਿਆ ਕਿ ਜ਼ਖ਼ਮੀਆਂ 'ਚੋਂ 109 ਨੂੰ ਇਲਾਜ ਉਪਰੰਤ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ 'ਚ 5 ਨਾਗਰਿਕ ਸਾਊਦੀ ਅਰਬ, ਦੋ ਇਰਾਕ ਦੇ ਅਤੇ ਟਿਊਨੀਸ਼ੀਆ, ਉਜ਼ਬੇਕਿਸਤਾਨ, ਚੀਨ, ਈਰਾਨ, ਯੂਕ੍ਰੇਨ ਤੇ ਜੋਰਡਨ ਦਾ ਇਕ-ਇਕ ਨਾਗਰਿਕ ਸ਼ਾਮਿਲ ਹੈ ...


Jun 30

ਦੂਜੇ ਵਿਸ਼ਵ ਯੁੱਧ 'ਚ ਹਿੱਸਾ ਲੈਣ ਵਾਲੇ ਸਿੱਖ ਸੈਨਿਕ ਪ੍ਰੀਤਮ ਸਿੰਘ ਜੌਹਲ ਦਾ ਸਰੀ 'ਚ ਦਿਹਾਂਤ

Share this News

ਸਰੀ : ਸਿੱਖ ਕੈਨੇਡਿਆਈ ਭਾਈਚਾਰੇ ਦੀ ਸਨਮਾਨਯੋਗ ਹਸਤੀ ਤੇ ਦੂਜੀ ਸੰਸਾਰ ਜੰਗ ਵਿੱਚ ਹਿੱਸਾ ਲੈ ਚੁੱਕੇ 95 ਸਾਲਾ ਪ੍ਰੀਤਮ ਸਿੰਘ ਜੌਹਲ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਰਾਇਲ ਕੈਨੇਡਿਆਈ ਫੌਜ ਵਿੱਚ ਸਿੱਖਾਂ ਨੂੰ ਪੱਗ ਬੰਨ੍ਹਣ ਦਾ ਹੱਕ ਦਿਵਾਉਣ ਲਈ ਲੜਾਈ ਲੜੀ ਸੀ ਤੇ ਉਸ ਵਿੱਚ ਜਿੱਤ ਹਾਸਲ ਕੀਤੀ ਸੀ। ਦਿ ਗੋਲਬਲ ਤੇ ਮੇਲ ਅਖ਼ਬਾਰ ਨੇ ਲੈਫਟੀਨੈਂਟ ਕਰਨਲ ਪ੍ਰੀਤਮ ਸਿੰਘ ਜੌਹਲ ਦੀ ਧੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਉਨ੍ਹਾਂ ਦਾ ਐਤਵਾਰ ਨੂੰ ਸਰੀ ਵਿੱਚ ਦੇਹਾਂਤ ਹੋ ਗਿਆ ਸੀ।  ਸ੍ਰੀ ਜੌਹਲ ਨੇ 38 ਸਾਲ ਤੱਕ ਭਾਰਤੀ ਫੌਜ ਅਤੇ ਸੀਆਰਪੀਐਫ ਵਿੱਚ  ਸੇਵਾਵਾਂ ਦਿੱਤੀਆਂ ਸਨ ਅਤੇ ਲੈਫਟੀਨੈਂਟ ਕਰਨਲ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ।     ਉਸ ਤੋਂ ...


Jun 24

ਬ੍ਰਿਟੇਨ ਦੀ ਸਿਆਸਤ 'ਚ ਵੱਡਾ ਫੇਰਬਦਲ - ਪ੍ਰਧਾਨ ਮੰਤਰੀ ਕੈਮਰੂਨ ਦੇਣਗੇ ਅਸਤੀਫਾ !

Share this News

ਲੰਡਨ : ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਪ੍ਰਧਾਨ ਮੰਤਰੀ ਦੀ ਕੁਰਸੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਬਰਤਾਨੀਆ ਦੀ ਰਾਏਸ਼ੁਮਾਰੀ ਦੇ ਨਤੀਜੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੇਵਿਡ ਕੈਮਰਨ ਨੇ ਆਖਿਆ ਕਿ ਉਹ ਅਗਲੇ ਤਿੰਨ ਮਹੀਨਿਆਂ ਵਿੱਚ ਆਪਣਾ ਅਹੁਦਾ ਛੱਡ ਦੇਣਗੇ। ਯਾਦ ਰਹੇ ਕਿ ਬਰਤਾਨੀਆ ਦੇ ਯੂਰਪੀਅਨ ਯੂਨੀਅਨ ਨਾਲ ਨਾ ਰਹਿਣ ਸਬੰਧੀ ਹੋਈ ਰਾਏਸ਼ੁਮਾਰੀ ਦੇ ਨਤੀਜੇ ਆ ਚੁੱਕੇ ਹਨ। ਇਸ ਵਿੱਚ 52 ਫ਼ੀਸਦੀ ਲੋਕਾਂ ਨੇ ਯੂਰਪੀਅਨ ਯੂਨੀਅਨ ਤੋਂ ਬਾਹਰ ਰਹਿਣ ਸਬੰਧੀ ਇੱਛਾ ਪ੍ਰਗਟਾਈ ਹੈ ਜਦੋਂਕਿ ਕੈਮਰਨ ਨੇ ਯੂਰਪੀਅਨ ਯੂਨੀਅਨ ਦੇ ਨਾਲ ਰਹਿਣ ਦੀ ਇੱਛਾ ਪ੍ਰਗਟਾਈ ਸੀ।
ਰਾਏਸ਼ੁਮਾਰੀ ਦੇ ਫ਼ੈਸਲੇ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਆਖਿਆ ਕਿ ਉਹ ਦੇਸ਼ ਦੀ ਜਨਤਾ ਦੇ ਫ਼ੈਸਲਾ ਦਾ ...


Jun 24

ਬਰਤਾਨੀਆ ਦਾ ਯੂਰਪੀਅਨ ਯੂਨੀਅਨ ਨਾਲ ਹੋਇਆ 'ਤਲਾਕ'

Share this News

ਲੰਡਨ : ਸ਼ੁੱਕਰਵਾਰ ਨੂੰ ਹੋਈ ਰਾਇਸ਼ੁਮਾਰੀ ਵਿਚ ਬ੍ਰਿਟੇਨ ਦੇ ਲੋਕਾਂ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਅਤੇ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਬਾਹਰ ਹੋਣ 'ਤੇ ਮੋਹਰ ਲਗਾ ਦਿੱਤੀ ਹੈ। ਦੇਸ਼ ਦੀ ਇਤਿਹਾਸਕ ਰਾਇਸ਼ੁਮਾਰੀ ਦੇ ਨਤੀਜੇ ਆ ਚੁੱਕੇ ਹਨ, ਜਿਸ ਦੇ ਅਨੁਸਾਰ 51.9 ਫੀਸਦੀ ਲੋਕਾਂ ਨੇ ਯੂਰਪੀ ਸੰਘ ਤੋਂ ਬਾਹਰ ਹੋਣ ਅਤੇ 48.1 ਫੀਸਦੀ ਲੋਕਾਂ ਨੇ ਯੂਰਪੀ ਸੰਘ ਵਿਚ ਬਣੇ ਰਹਿਣ ਦੇ ਪੱਖ ਵਿਚ ਵੋਟਿੰਗ ਕੀਤੀ। ਇਸ ਤੋਂ ਬਾਅਦ ਬ੍ਰਿਟੇਨ ਅਜਿਹਾ ਪਹਿਲਾ ਦੇਸ਼ ਹੋਵੇਗਾ, ਜੋ ਯੂਰਪੀ ਸੰਘ ਤੋਂ ਬਾਹਰ ਹੋਵੇਗਾ।
ਜਾਣਕਾਰੀ ਮੁਤਾਬਕ ਵੀਰਵਾਰ ਨੂੰ ਇਸ ਇਤਿਹਾਸਕ ਫੈਸਲੇ ਲਈ ਬ੍ਰਿਟੇਨ ਵਿਚ 382 ਵੋਟਿੰਗ ਕੇਂਦਰਾਂ 'ਤੇ ਇਸ ਰਾਇਸ਼ੁਮਾਰੀ ਲਈ ਵੋਟਿੰਗ ਹੋਈ ਸੀ। ਇਕ ਅਨੁਮਾਨ ਮੁਤਾਬਕ 4 ਕਰੋੜ 60 ਲੱਖ ...


Jun 24

ਕਿੱਥੇ ਗਏ ਅਫਗਾਨਿਸਤਾਨ ਦੇ ਲੱਖਾਂ ਹਿੰਦੂ ਅਤੇ ਸਿੱਖ ?

Share this News

ਕਾਬੁਲ : ਕਾਬੁਲ ਸ਼ਹਿਰ ਦੇ ਵਿਚਕਾਰ ਜਗਤਾਰ ਸਿੰਘ ਲਗਮਨੀ ਆਪਣੀ ਦੇਸੀ ਦਵਾਈਆਂ ਦੀ ਦੁਕਾਨ 'ਤੇ ਬੈਠਾ ਹੋਇਆ ਸੀ ਜਦੋਂ ਇਕ ਆਦਮੀ ਨੇ ਉਨ੍ਹਾਂ ਕੋਲ ਆ ਕੇ ਚਾਕੂ ਕੱਢ ਕੇ ਕਿਹਾ ਕਿ ਜਾਂ ਤਾਂ ਮੁਸਲਮਾਨ ਬਣ ਜਾਂ ਫਿਰ ਉਹ ਉਸ ਦਾ ਗਲਾ ਵੱਢ ਦੇਵੇਗਾ | ਰਾਹਗੀਰਾਂ ਅਤੇ ਦੂਸਰੇ ਦੁਕਾਨਦਾਰਾਂ ਨੇ ਉਸ ਦੀ ਜਾਨ ਬਚਾਈ | ਇਸ ਮਹੀਨੇ ਦੇ ਸ਼ੁਰੂ ਵਿਚ ਵਾਪਰੀ ਇਹ ਘਟਨਾ ਅਫਗਾਨਿਸਤਾਨ 'ਚੋਂ ਘੱਟ ਰਹੀ ਸਿੱਖਾਂ ਤੇ ਹਿੰਦੂਆਂ ਦੀ ਆਬਾਦੀ 'ਤੇ ਤਾਜ਼ਾ ਹਮਲਾ ਹੈ | ਬਹੁਤ ਹੀ ਰੂੜ੍ਹੀਵਾਦੀ ਮੁਸਲਿਮ ਦੇਸ਼ ਅਫਗਾਨਿਸਤਾਨ ਵਿਚ ਇਸਲਾਮਿਕ ਬਗਾਵਤ ਅਤੇ ਆਰਥਿਕ ਚੁਣੌਤੀਆਂ ਕਾਰਨ ਘੱਟਗਿਣਤੀਆਂ 'ਚ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ | ਕਿਸੇ ਸਮੇਂ ਅਫਗਾਨਿਸਤਾਨ ਵਿਚ ਸਿੱਖਾਂ ਤੇ ਹਿੰਦੂਆਂ ...


Jun 24

ਟਰੰਪ ਕੋਲ ਕੋਈ ਜਵਾਬ ਨਹੀਂ, ਇਸ ਲਈ ਨਿੱਜੀ ਹਮਲੇ ਕਰਦੇ ਹਨ - ਹਿਲੇਰੀ

Share this News

ਰੈਲੇ  : ਅਮਰੀਕੀ ਰਾਸ਼ਟਰਪਤੀ ਲਈ ਡੈਮੋਕਰੈਟਿਕ ਪਾਰਟੀ ਦੀ  ਸੰਭਾਵਿਤ ਉਮੀਦਵਾਰ ਹਿਲੇਰੀ ਕਲਿੰਟਨ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਰਿਪਬਲਿਕਨ ਵਿਰੋਧੀ ਡੌਨਲਡ ਟਰੰਪ ਇਸ ਕਾਰਨ ਉਨ੍ਹਾਂ ਉਤੇ ਨਿਜੀ ਹਮਲੇ ਕਰ ਰਹੇ ਹਨ, ਕਿਉਂਕਿ ਉਨ੍ਹਾਂ ਕੋਲ ਆਪਣੇ ਖ਼ਿਲਾਫ਼ ਤੱਥਾਂ ਦਾ ਕੋਈ ਜਵਾਬ ਨਹੀਂ ਹੈ।    ਬੀਬੀ ਕਲਿੰਟਨ ਨੇ ਉਤਰੀ ਕੈਰੋਲੀਨਾ ਦੇ ਇਸ ਅਹਿਮ ਸ਼ਹਿਰ ਵਿੱਚ ਇਕ  ਚੋਣ ਰੈਲੀ ਦੌਰਾਨ ਆਪਣੇ ਹਮਾਇਤੀਆਂ ਨੂੰ ਸੰਬੋਧਨ ਕਰਦਿਆਂ  ਸ੍ਰੀ ਟਰੰਪ ਦੇ ਹਮਲਿਆਂ ਦਾ ਠੋਕਵਾਂ ਜਵਾਬ ਦਿੱਤਾ। ਗ਼ੌਰਤਲਬ ਹੈ ਕਿ ਸ੍ਰੀ ਟਰੰਪ ਨੇ ਬੀਬੀ ਹਿਲੇਰੀ ਨੂੰ ਬੀਤੇ ਦਿਨ ‘ਸਭ ਤੋਂ ਵੱਡੀ ਝੂਠੀ’ ਕਰਾਰ ਦਿੱਤਾ ਸੀ। ਇਸ ਉਤੇ ਉਨ੍ਹਾਂ ਕਿਹਾ, ‘‘ਦੇਖੋ, ਮੈਂ ਜਾਣਦੀ ਹਾਂ ਕਿ ਜਦੋਂ ਕੋਈ ਟਰੰਪ ਦੇ ਖੋਖਲੇਪਣ ਵੱਲ ਉਂਗਲ ...


Jun 24

ਬ੍ਰਿਟੇਨ ਦੇ ਇਕ ਬੰਦ ਗੁਰਦੁਆਰਾ ਸਾਹਿਬ 'ਚ ਭੰਨ-ਤੋੜ

Share this News

ਲੰਡਨ : ਦੱਖਣੀ-ਪੂਰਵੀ ਇੰਗਲੈਂਡ ਵਿਚ ਗੁਰਦੁਆਰੇ ਦੀ ਪੁਰਾਣੀ ਇਮਾਰਤ ਵਿਚ ਕੁਝ ਅੱਲ੍ਹੜ ਮੁੰਡਿਆਂ ਵਲੋਂ ਭੰਨਤੋੜ ਕੀਤੇ ਜਾਣ ਦਾ ਵੀਡੀਓ ਸੋਸ਼ਲ ਮੀਡੀਆ 'ਚ ਆਉਣ  ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਨੈਪਚੈਟ 'ਤੇ ਪਾਏ ਗਏ ਵੀਡੀਓ ਵਿਚ ਵੱਡੀ ਗਿਣਤੀ  'ਚ 16 ਸਾਲ ਤੋਂ ਘੱਟ ਉਮਰ ਦੇ ਲੱਗ ਰਹੇ ਮੁੰਡਿਆਂ ਵਲੋਂ ਉਥੇ ਲੱਗੀਆਂ ਚੀਜ਼ਾਂ ਤੋੜਨ, ਭਾਂਡੇ ਸੁੱਟਣ ਅਤੇ ਖਾਲੀ ਪਈ ਇਸ ਜਗ੍ਹਾ ਨੂੰ ਨੁਕਸਾਨ ਪਹੁੰਚਾਉਣ ਦੌਰਾਨ ਹੱਸਦੇ ਹੋਏ ਦਿਖਾਈ ਦੇ ਰਹੇ ਹਨ। ਗ੍ਰੇਵਜ਼ੈਂਡ ਸਥਿਤ ਪੁਰਾਣੇ ਗੁਰਦੁਆਰੇ ਦੇ ਬੁਲਾਰੇ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਹੈ ਕਿ ਸੋਸ਼ਲ ਮੀਡੀਆ 'ਤੇ ਵੀਡੀਓ ਆਇਆ ਹੈ। ਅਸੀਂ ਪੁਲਿਸ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਕਿ ...


Jun 24

ਸਾਡੇ ਲਈ ਸਭ ਤੋਂ ਵੱਡਾ ਖ਼ਤਰਾ ਹੈ ਭਾਰਤ - ਪਾਕਿਸਤਾਨੀ ਫ਼ੌਜ

Share this News

ਇਸਲਾਮਾਬਾਦ : ਭਾਰਤ ਦੇ ਖ਼ਿਲਾਫ਼ ਇਕ ਵਾਰ ਮੁੜ ਪਾਕਿਸਤਾਨੀ ਸੈਨਾ ਦਾ ਡਰ ਸਾਹਮਣੇ ਆਇਆ ਹੈ। ਜਰਮਨੀ ਦੇ ਇਕ ਚੈਨਲ 'ਤੇ ਪਾਕਿਸਤਾਨੀ ਸੈਨਾ ਦੇ ਬੁਲਾਰੇ ਨੇ ਭਾਰਤ ਨੂੰ ਪਾਕਿਸਤਾਨ ਦੇ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ ਹੈ। ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਹਿੰਦੁਸਤਾਨ ਨੇ ਹੀ ਪਾਕਿਸਤਾਨ ਨੂੰ ਅਪਣੀ ਰੱÎਖਿਆ ਪ੍ਰਣਾਲੀ 'ਭਾਰਤ ਆਧਾਰਤ' ਬਣਾਉਣ ਨੂੰ ਮਜਬੂਰ ਕੀਤਾ ਹੈ। ਪਾਕਿਸਤਾਨ ਸੈਨਾ ਦੇ ਬੁਲਾਰੇ ਅਸੀਮ ਬਾਜਵਾ ਨੇ ਕਿਹਾ ਕਿ ਭਾਰਤ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ਾਂ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ, ਹਾਲਾਂਕਿ ਕਸ਼ਮੀਰ ਦਾ ਪੁਰਾਣਾ ਲੰਬਿਤ ਮਾਮਲਾ ਦੋਵੇਂ ਦੇਸ਼ਾਂ ਦੇ ਵਿਚ ਤਣਾਅ ਦਾ ਕਾਰਨ ਹੈ। ਉਨ੍ਹਾਂ ਨੇ ਕੌਮਾਂਤਰੀ ਭਾਈਚਾਰੇ 'ਤੇ ਵੀ ਦੋਸ਼ ਲਾਇਆ ਕਿ ਉਹ ਪਾਕਿਸਤਾਨ ਨਾਲ ਸਹਿਯੋਗ ...


Jun 12

ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕਾ 'ਚ 'ਇਤਿਹਾਸਕ ਭਾਸ਼ਣ' ਦੀ ਅਸਲੀਅਤ ਆਈ ਸਾਹਮਣੇ

Share this News

ਵਾਸ਼ਿੰਗਟਨ : ਅਮਰੀਕੀ ਦੌਰੇ ਦੌਰਾਨ ਸ਼ਾਨਦਾਰ ਭਾਸ਼ਣ ਦੇ ਕੇ ਅਮਰੀਕੀ ਸੰਸਦ ਮੈਂਬਰਾਂ ਅਤੇ ਪੂਰੀ ਦੁਨੀਆ ਦੀ ਵਾਹਵਾਹੀ ਲੁੱਟਣ ਵਾਲੇ ਪ੍ਰਧਾਨ ਮੰਤਰੀ ਮੋਦੀ ਦੇ ਉਸ ਭਾਸ਼ਣ ਦੀ ਅਸਲੀਅਤ ਸਾਹਮਣੇ ਆ ਗਈ ਹੈ। ਅਸਲ ਵਿੱਚ ਜ਼ਿਆਦਾਤਰ ਮੌਕਿਆਂ 'ਤੇ ਹਿੰਦੀ ਵਿੱਚ ਭਾਸ਼ਣ ਦੇਣ ਵਾਲੇ ਮੋਦੀ ਦਾ ਇਹ ਭਾਸ਼ਣ ਅੰਗਰੇਜੀ ਵਿਚ ਸੀ। ਇਸ ਭਾਸ਼ਣ ਤੋਂ ਬਾਅਦ ਹੁਣ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਦਰਸਾਉਂਦੀ ਹੈ ਕਿ ਅੰਗਰੇਜੀ ਵਿਚ ਭਾਸ਼ਣ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਨੇ ਟੈਲੀਪ੍ਰਾਂਮਟਰ ਤਕਨੀਕ ਦਾ ਇਸਤੇਮਾਲ ਕੀਤਾ ਸੀ। ਅਮਰੀਕੀ ਸੰਸਦ ਵਿਚ ਮੋਦੀ ਦੇ ਸੱਜੇ ਅਤੇ ਖੱਬੇ ਪਾਸੇ ਟੈਲੀਪ੍ਰਾਂਮਟਰ ਲੱਗੇ ਹੋਏ ਸਨ। ਮੀਡੀਆ ਰਿਪੋਰਟਾਂ ਇਸ ਤਸਵੀਰ ਨੂੰ ਸਹੀ ਦੱਸ ਰਹੀਆਂ ਹਨ। 
ਇਸ ਤਕਨੀਕ ...[home] [1] 2 3  [next]1-10 of 22

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved