Internatinoal News Section

Monthly Archives: JUNE 2017


Jun 11

ਇਸ ਸਾਸ਼ਕ ਨੂੰ ਫਾਂਸੀ ਦੇਣ ਲੱਗਿਆਂ ਅਮਰੀਕੀ ਫ਼ੌਜੀਆਂ ਦੀਆਂ ਅੱਖਾਂ 'ਚ ਆ ਗਏ ਸਨ 'ਅੱਥਰੂ'

Share this News

ਵਾਸ਼ਿੰਗਟਨ : ਇਰਾਕ ਦੇ ਮਰਹੂਮ ਰਾਸ਼ਟਰਪਤੀ ਸੱਦਾਮ ਹੁਸੈਨ ਨੂੰ ਲੈ ਕੇ ਇੱਕ ਹੋਰ ਖ਼ੁਲਾਸਾ ਹੋਇਆ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਇਹ ਖ਼ੁਲਾਸਾ ਸੱਦਾਮ ਹੁਸੈਨ ਦੀ ਸੁਰੱਖਿਆ ਵਿੱਚ ਲੱਗੇ 12 ਅਮਰੀਕੀ ਫ਼ੌਜੀਆਂ ਵਿੱਚੋਂ ਇੱਕ ਫ਼ੌਜੀ ਨੇ ਕੀਤਾ ਹੈ। ਜਿਸ ਦਾ ਨਾਂਅ ਵਿੱਲ ਬਾਰਡੇਨਵਰਵ ਹੈ। ਬਾਰਡੇਨਵਰਵ ਨੇ ਆਪਣੇ ਖ਼ੁਲਾਸੇ ਵਿੱਚ ਕਿਹਾ ਕਿ ਜਿਸ ਵੇਲੇ ਸੱਦਾਮ ਨੂੰ ਫਾਂਸੀ ਦਿੱਤੀ ਜਾ ਰਹੀ ਸੀ ਤਾਂ ਉਸ ਸਮੇਂ ਸਾਰੇ ਫ਼ੌਜੀਆਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ। ਅਮਰੀਕੀ ਫ਼ੌਜੀ ਬਾਰਡੇਨਵਰਵ ਨੇ ਇਹ ਖ਼ਲਾਸਾ ਆਪਣੀ ਕਿਤਾਬ 'ਦ ਪ੍ਰਿਜ਼ਨਰ ਇੰਨ ਹਿਜ਼ ਪੈਲੇਸ, ਹਿਜ਼ ਅਮੈਰਿਕਨ ਗਾਰਡਜ਼, ਐਂਡ ਵਹਾਟ ਹਿਸਟਰੀ ਲੈਫ਼ਟ ਅਨਸੈਡ' ਵਿੱਚ ਕੀਤਾ ਹੈ। ਇਸ ਕਿਤਾਬ ਵਿੱਚ ਉਸ ਨੇ ...


Jun 11

3 ਪਿਤਾ, 96 ਬੱਚੇ, ਜ਼ਰੂਰਤਾਂ ਦੀ ਜ਼ਿੰਮੇਵਾਰੀ ਅੱਲ੍ਹਾ 'ਤੇ

Share this News

ਇਸਲਾਮਾਬਾਦ : ਪਾਕਿਸਤਾਨ ਵਿੱਚ ਜਿੱਥੇ ਵੱਧਦੀ ਜਨਸੰਖਿਆ ਸਮੱਸਿਆ ਬਣ ਰਹੀ ਹੈ, ਉੱਥੇ ਹੀ ਕਰੀਬ 100 ਬੱਚਿਆਂ ਦੇ ਅਜਿਹੇ 3 ਪਿਤਾ ਵੀ ਹਨ, ਜਿਨ੍ਹਾਂ ਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਹ ਵੱਡੀ ਸਹਿਜਤਾ ਨਾਲ ਕਹਿੰਦੇ ਹਨ, ਅੱਲ੍ਹਾ ਉਨ੍ਹਾਂ ਦੀ ਜ਼ਰੂਰਤਾਂ ਪੂਰੀਆਂ ਕਰ ਦੇਵੇਗਾ। 19 ਸਾਲ ਬਾਅਦ ਦੇਸ਼ 'ਚ ਜਨਗਣਨਾ ਕੀਤੀ ਗਈ ਹੈ ਅਤੇ ਉਸਦੀ ਰਿਪੋਰਟ ਜੁਲਾਈ ਵਿੱਚ ਆਉਣ ਦੀ ਸੰਭਾਵਨਾ ਹੈ। ਮਾਹਰਾਂ ਦਾ ਅਨੁਮਾਨ ਹੈ ਕਿ ਦੇਸ਼ ਦੀ ਜਨਸੰਖਿਆ ਕਰੀਬ 20 ਕਰੋੜ ਹੋ ਜਾਵੇਗੀ ਜੋ 1998 ਵਿੱਚ 13.5 ਕਰੋੜ ਸੀ। ਸੰਸਾਰ ਬੈਂਕ ਅਤੇ ਸਰਕਾਰੀ ਅੰਕੜਿਆਂ ਦੇ ਮੁਤਾਬਕ, ਪਾਕਿਸਤਾਨ ਦੱਖਣ ਏਸ਼ੀਆ 'ਚ ਸਭ ਤੋਂ ਜ਼ਿਆਦਾ ਜਨਮਦਰ ਵਾਲਾ ਦੇਸ਼ ਹੈ, ਜਿੱਥੇ ਹਰ ਮਹਿਲਾ ਦੇ ਕਰੀਬ 3 ...


Jun 11

ਜਾਪਾਨ ਵਿੱਚ ਪਹਿਲੀ ਵਾਰੀ ਰਾਜੇ ਦੀ ਸੇਵਾ ਮੁਕਤੀ ਦਾ ਮਤਾ ਪਾਸ

Share this News

ਟੋਕੀਓ : ਜਾਪਾਨ ਦੀ ਪਾਰਲੀਮੈਂਟ ਨੇ ਸ਼ੁੱਕਰਵਾਰ ਨੂੰ ਇੱਕ ਬਿੱਲ ਪਾਸ ਕਰ ਦੋ ਸਦੀਆਂ ਵਿੱਚ ਪਹਿਲੀ ਵਾਰ ਆਪਣੇ ਮਹਾਰਾਜਾ ਦੀ ਸੇਵਾ ਮੁਕਤੀ ਦਾ ਰਾਹ ਪੱਧਰਾ ਕੀਤਾ ਹੈ। ਉਨ੍ਹਾਂ ਦੀ ਥਾਂ 2018 ਦੇ ਅੰਤ ਤੱਕ ਕਰਾਊਨ ਪ੍ਰਿੰਸ ਨਾਰੂਹਿਤੋ ਇਸ ਦੇਸ ਦੇ ਅਗਲੇ ਸਮਰਾਟ ਬਣ ਸਕਦੇ ਹਨ। 83 ਸਾਲਾ ਮਹਾਰਾਜਾ ਅਕੀਹਿਤੋ ਨੇ ਪਿਛਲੇ ਸਾਲ ਉਮਰ ਤੇ ਖ਼ਰਾਬ ਸਿਹਤ ਦਾ ਹਵਾਲਾ ਦੇ ਕੇ ਸ਼ਾਹੀ ਫ਼ਰਜ਼ਾਂ ਤੋਂ ਮੁਕਤੀ ਦੀ ਇੱਛਾ ਪ੍ਰਗਟ ਕੀਤੀ ਅਤੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਪ੍ਰੋਸਟੇਟ ਕੈਂਸਰ ਨਾਲ ਜੂਝ ਰਹੇ ਮਹਾਰਾਜਾ ਅਕੀਹਿਤੋ ਹਾਰਟ ਸਰਜਰੀ ਵੀ ਕਰਵਾ ਚੁੱਕੇ ਹਨ। ਉਹ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਸਮਰਾਟ ਹਨ। ਉਨ੍ਹਾਂ ਦੇ ਇਸ ਹੈਰਾਨੀਜਨਕ ਕਦਮ ਨਾਲ ਚੁਣੌਤੀਆਂ ਖੜੀਆਂ ਹੋ ...


Jun 11

ਪਹਿਲੀ ਸਿੱਖ ਮਹਿਲਾ ਅਤੇ ਪਹਿਲੇ ਦਸਤਾਰਧਾਰੀ ਸਿੱਖ ਨੇ ਬਰਤਾਨਵੀ ਐੱਮ.ਪੀ. ਬਣ ਕੇ ਗੱਡੇ ਜਿੱਤ ਦੇ ਝੰਡੇ

Share this News

ਲੰਡਨ : ਬਰਤਾਨੀਆਂ ਚੋਣਾਂ ਵਿੱਚੋਂ ਕਿਸੇ ਨੂੰ ਵੀ ਸਪਸ਼ਟ ਬਹੁਮਤ ਨਹੀਂ ਮਿਲ ਸਕਿਆ ਹੈ। ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੀ ਨੇਤਾ ਅਤੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਦਾ ਸਮੇਂ ਤੋਂ ਪਹਿਲਾਂ ਚੋਣ ਕਰਵਾਉਣ ਦਾ ਦਾਅ ਉਲਟਾ ਪੈ ਗਿਆ ਹੈ। ਦਰਅਸਲ ਥੈਰੇਸਾ ਮੇਅ ਨੇ ਸਮੇਂ ਤੋਂ ਤਿੰਨ ਸਾਲ ਪਹਿਲਾਂ ਹੀ ਚੋਣ ਕਰਾਉਣ ਦਾ ਫ਼ੈਸਲਾ ਲਿਆ ਸੀ। ਚੋਣਾਂ ਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਕੰਜ਼ਰਵੇਟਿਵ ਪਾਰਟੀ ਨੂੰ ਸਪਸ਼ਟ ਬਹੁਮਤ ਮਿਲੇਗਾ, ਲੇਕਿਨ ਚੋਣ ਤੋਂ ਪਹਿਲਾਂ ਅਨੁਮਾਨਾਂ ਦੇ ਉਲਟ ਵਿਰੋਧੀ ਲੇਬਰ ਪਾਰਟੀ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਦੋਵੇਂ ਪ੍ਰਮੁੱਖ ਦਲਾਂ ਤੋਂ ਭਾਰਤੀ ਮੂਲ ਦੇ ਕਈ ਭਾਰਤੀ ਉਮੀਦਵਾਰਾਂ ਨੇ ਨਾ ਸਿਰਫ ਜਿੱਤ ਹਾਸਲ ਕੀਤੀ ਬਲਕਿ ਇਤਿਹਾਸ ਵੀ ਰਚਿਆ ਹੈ। 
ਭਾਰਤੀ ਮੂਲ ਦੀ ਪ੍ਰੀਤ ...


Jun 11

ਮਹਿੰਗੀਆਂ ਪਈਆਂ ਥੈਰੇਸਾ ਮੇਅ ਨੂੰ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣੀਆਂ

Share this News

ਲੰਡਨ : ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਵੱਲੋਂ ਜਲਦ ਚੋਣਾਂ ਕਰਵਾਉਣ ਦੀ ਸਕੀਮ ਬਹੁਤੀ ਕਾਰਗਰ ਸਿੱਧ ਨਹੀਂ ਹੋਈ। ਪਾਰਟੀ ਨੂੰ ਮਿਲੀ ਹਾਰ ਕਾਰਨ ਸੰਸਦ ਵਿੱਚ ਬਹੁਗਿਣਤੀ ਸਰਕਾਰ ਦਾ ਦਰਜਾ ਵੀ ਕੰਜ਼ਰਵੇਟਿਵ ਗੁਆ ਬੈਠੇ। ਬ੍ਰਿਟੇਨ ਦੀ ਸਿਆਸਤ ਵਿੱਚ ਇਹ ਨਵਾਂ ਮੋੜ ਆ ਗਿਆ ਹੈ। 
ਯੂ.ਕੇ. ਦੇ ਮੀਡੀਆ ਵੱਲੋਂ ਸ਼ੁੱਕਰਵਾਰ ਸਵੇਰੇ ਪੇਸ਼ ਕੀਤੀ ਰਿਪੋਰਟ ਅਨੁਸਾਰ ਗੱਦੀ ਤੋਂ ਉਤਰ ਜਾਣ ਦੀ ਮੰਗ ਦੇ ਬਾਵਜੂਦ ਥੈਰੇਸਾ ਮੇਅ ਦੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਕੋਈ ਇਰਾਦਾ ਨਜ਼ਰ ਨਹੀਂ ਆਉਂਦਾ। ਇਸ ਤਰ੍ਹਾਂ ਦੇ ਨਤੀਜਿਆਂ ਕਾਰਨ ਯੂਰਪੀਅਨ ਯੂਨੀਅਨ ਛੱਡਣ ਬਾਰੇ 19 ਜੂਨ ਤੋਂ ਸ਼ੁਰੂ ਹੋਣ ਵਾਲੀ ਬ੍ਰਿਟੇਨ ਦੀ ਗੱਲਬਾਤ ਸਬੰਧੀ ਵੀ ਸਥਿਤੀ ਭੰਬਲਭੂਸੇ ਵਾਲੀ ਬਣ ਗਈ ਹੈ। ਡਾਲਰ ਦੇ ਮੁਕਾਬਲੇ ਪਾਊਂਡ ਦੋ ...


Jun 3

ਭਾਰਤ ਖ਼ਿਲਾਫ਼ ਕਾਰਵਾਈ ਨਾ ਹੋਣ 'ਤੇ ਟਰੰਪ ਨੂੰ ਆਇਆ ਗ਼ੁੱਸਾ

Share this News

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਲਗਾਤਾਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਹਰ ਵਾਰ ਸੁਰੱਖੀਆਂ 'ਚ ਰਹਿੰਦੇ ਹਨ। ਪਹਿਲਾਂ ਹੀ ਜਿੱਥੇ ਟਰੰਪ ਵੀਜ਼ਾ ਨਿਯਮਾਂ ਨੂੰ ਸਖਤ ਕੀਤੇ ਜਾਣ ਨੂੰ ਲੈ ਕੇ ਚਰਚਾ 'ਚ ਹਨ, ਉੱਥੇ ਹੀ ਇਸ ਵਾਰ ਉਹ ਪੈਰਿਸ ਜਲਵਾਯੂ ਸਮਝੌਤੇ ਨੂੰ ਲੈ ਕੇ ਵੀ ਚਰਚਾ 'ਚ ਆ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੈਰਿਸ ਜਲਵਾਯੂ ਸਮਝੌਤਾ ਛੱਡਣ ਦਾ ਐਲਾਨ ਕੀਤਾ ਹੈ। ਇਸ ਦਾ ਐਲਾਨ ਕਰਦੇ ਹੋਏ ਟਰੰਪ ਨੇ ਭਾਰਤ ਖਿਲਾਫ ਕਈ ਵਾਰ ਜ਼ਹਿਰ ਉਗਲਿਆ। ਇੰਨਾ ਹੀ ਨਹੀਂ ਉਨ੍ਹਾਂ ਨੇ ਚੀਨ ਅਤੇ ਰੂਸ ਖਿਲਾਫ ਵੀ ਬਹੁਤ ਕੁਝ ਕਿਹਾ। ਟਰੰਪ ਨੇ ਦੋਸ਼ ਲਾਇਆ ਕਿ ਭਾਰਤ ਇਸ ਸਮਝੌਤੇ 'ਚ ਇਸ ...


Jun 3

ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਰਿਆ ਦਸਤਾਰਧਾਰੀ ਸਿੱਖ

Share this News

ਲੰਡਨ : ਬਰਤਾਨੀਆ ਦੇ ਸ਼ਹਿਰ ਵੂਲਵਰਹੈਪਟਨ ਦੇ ਦਸਤਾਰਧਾਰੀ ਸਿੱਖ ਚੈਪਲਨ ਜਗਮੀਤ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਆਮ ਚੋਣਾਂ ਲੜ ਕੇ ਪਾਰਲੀਮੈਂਟ ਵਿਚ ਪਹਿਲੇ ਦਸਤਾਰਧਾਰੀ ਮੈਂਬਰ ਵਜੋਂ ਪੁਹੰਚਣ ਦਾ ਨਿਸ਼ਚਾ ਕੀਤਾ ਹੈ। 35 ਸਾਲਾ ਜਗਮੀਤ ਸਿੰਘ ਜੋ 2015 ਵਿਚ ਬੀਬੀਸੀ ਦੇ ਇਕ ਸਿੱਧੇ ਟੀਵੀ ਪ੍ਰਸਾਰਣ ਦੌਰਾਨ ਪੰਜਾਬ ਵਿਚ ਸਿੱਖਾਂ ਵਿਰੁਧ ਹਿੰਸਾ ਦੇ ਮਾਮਲੇ ਵਿਚ ਪ੍ਰਦਰਸ਼ਨ ਕਰ ਕੇ ਚਰਚਾ ਵਿਚ ਆਇਆ ਸੀ, ਨੇ ਵੂਲਵਰਹੈਪਟਨ ਸਾਊਥ ਵੈਸਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਹਲਕੇ ਤੋਂ ਚੋਣ ਜਿੱਤ ਕੇ ਪਹਿਲੇ ਦਸਤਾਰਧਾਰੀ ਪਾਰਲੀਮੈਂਟ ਮੈਂਬਰ ਵਜੋਂ ਸਦਨ ਵਿਚ ਪੁੱਜੇਗਾ। ਜਗਮੀਤ ਸਿੰਘ ਜੋ ਬੇਸਿਕਸ ਆਫ਼ ਸਿੱਖੀ ਚੈਰਿਟੀ ਦਾ ਸਾਬਕਾ ਸਟਾਫ ਮੈਂਬਰ ਹੈ ਅਤੇ ...


Jun 3

ਭਾਰਤੀ ਮੂਲ ਦੇ ਵਰਡਕਰ ਆਇਰਲੈਂਡ ਦੇ ਬਣੇ ਪ੍ਰਧਾਨ ਮੰਤਰੀ

Share this News

ਨਵੀਂ ਦਿੱਲੀ :  ਡਾ.ਲਿਓ ਵਰਡਕਰ ਆਇਰਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਉਹ ਭਾਰਤੀ ਮੂਲ ਦੇ ਹਨ। 38 ਸਾਲ ਦੇ ਵਰਡਕਰ ਦੁਨੀਆਂ ‘ਚ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਬਣੇ ਹਨ। ਜਿਕਰਯੋਗ ਹੈ ਕਿ ਚੋਣਾਂ ‘ਚ 100 ਫੀਸਦੀ ਵੋਟਿੰਗ ਹੋਈ ਸੀ। ਉਨ੍ਹਾਂ ਨੂੰ 60 ਫੀਸਦੀ ਵੋਟਾਂ ਮਿਲੀਆਂ ।
2015 ‘ਚ ਸਿਹਤ ਮੰਤਰੀ ਲੀਓ ਵਰਾਦਕਰ ਨੇ ਸਵੀਕਾਰ ਕੀਤਾ ਸੀ ਕਿ ਉਹ ‘ਗੇਅ’ ਹੈ। ਲੀਓ ਦਾ ਸਬੰਧ ਭਾਰਤ ਨਾਲ ਹੈ।ਅਸਲ ‘ਚ ਵਰਾਦਕਰ ਮੁੰਬਈ ਦੇ ਇਕ ਡਾਕਟਰ ਦੇ ਬੇਟੇ ਹਨ। 38 ਸਾਲਾ ਲੀਓ ਦੁਨੀਆ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਨੇ 2007 ‘ਚ ਪਹਿਲੀ ਵਾਰ ਚੋਣਾਂ ਲੜੀਆਂ ਸਨ। ਵਰਾਦਕਰ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ...


Jun 3

ਸਿਰਫ਼ ਇਕ ਭਾਰਤੀ ਸਿੱਖ ਨੇ ਮੇਰੀ ਪਾਰਟੀ ਨੂੰ ਚੰਦਾ ਦਿਤਾ ਸੀ - ਇਮਰਾਨ ਖ਼ਾਨ

Share this News

ਇਸਲਾਮਾਬਾਦ : ਵਿਦੇਸ਼ਾਂ ਤੋਂ ਚੰਦਾ ਲੈਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਤਹਿਰੀਕ ਏ ਇਨਸਾਫ਼ ਪਾਰਟੀ ਦੇ ਮੁਖੀ ਅਤੇ ਸਾਬਕਾ ਕ੍ਰਿਕਟਰ ਇਮਰਾਨ ਖ਼ਾਨ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਪਾਰਟੀ ਨੂੰ ਸਿਰਫ਼ ਇਕ ਭਾਰਤੀ ਸਿੱਖ ਨੇ 500 ਡਾਲਰ ਦਾ ਚੰਦਾ ਦਿਤਾ ਸੀ ਜਿਸ ਦੀ ਪਤਨੀ ਪਾਕਿਸਤਾਨੀ ਮੂਲ ਦੀ ਹੈ।
ਇਮਰਾਨ ਖ਼ਾਨ ਦੀ ਪਾਰਟੀ ਵਿਰੁਧ ਪਾਕਿਸਤਾਨ ਦੀ ਸੁਪਰੀਮ ਕੋਰਟ ਵਿਚ ਦੋ ਮੁਕੱਦਮਿਆਂ ਦੀ ਸੁਣਵਾਈ ਚੱਲ ਰਹੀ ਹੈ ਜਿਨ੍ਹਾਂ ਵਿਚ ਵਿਦੇਸ਼ੀ ਚੰਦਾ ਕਬੂਲ ਕਰਨ ਅਤੇ ਟੈਕਸੀ ਚੋਰੀ ਦੇ ਦੋਸ਼ ਹੇਠ ਪਾਕਿਸਤਾਨ ਤਹਿਰੀਕ ਏ ਇਨਸਾਫ਼ ਦੀ ਮਾਨਤਾ ਰੱਦ ਕਰਨ ਦੀ ਮੰਗ ਕੀਤੀ ਗਈ ਹੈ।
ਇਕ ਟੈਲੀਵਿਜ਼ਨ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਬਾਨੀ ਗਾਲਾ ਮਾਮਲੇ ਅਧੀਨ ਲਾਏ ਗਏ ਦੋਸ਼ ...


Jun 3

ਦੁਨੀਆ ਦੇ ਸਾਰੇ ਨੇਤਾ ਮੇਰੇ ਫ਼ੋਨ 'ਤੇ ਹੀ ਕਰਨ ਸਿੱਧੀ ਗੱਲਬਾਤ  - ਟਰੰਪ

Share this News

ਵਾਸ਼ਿੰਗਟਨ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਦੇ ਨੇਤਾਵਾਂ ਨੂੰ ਅਪਣਾ ਫ਼ੋਨ ਨੰਬਰ ਦਿੱਤਾ ਹੈ ਅਤੇ ਉਨ੍ਹਾਂ ਨਾਲ ਸਿੱਧੇ ਉਨ੍ਹਾਂ ਦੇ ਫ਼ੋਨ 'ਤੇ ਗੱਲ ਕਰਨ ਲਈ ਕਿਹਾ ਹੈ। ਟਰੰਪ ਦਾ ਇਹ ਐਲਾਨ ਡਿਪਲੋਮੈਟ ਪ੍ਰੋਟੋਕਾਲ ਦੀ ਉਲੰਘਣਾ ਹੈ ਅਤੇ ਅਮਰੀਕੀ ਕਮਾਂਡਰ ਦੀ ਸੁਰੱਖਿਆ ਅਤੇ ਭੇਤ ਬਾਰੇ  ਚਿੰਤਾ ਪੈਦਾ ਹੋ ਰਹੀ ਹੈ। ਇਸ ਮਾਮਲੇ ਨਾਲ ਜੁੜੇ ਅਮਰੀਕਾ ਦੇ ਸਾਬਕਾ ਤੇ ਵਰਤਮਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਟਰੰਪ  ਨੇ ਕੈਨੇਡਾ ਅਤੇ ਮੈਕਸਿਕੋ ਦੇ ਨੇਤਾਵਾਂ ਨੂੰ ਸਿੱਧੇ ਉਨ੍ਹਾਂ ਫ਼ੋਨ ਕਰਨ ਲਈ ਕਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਦੋਵਾਂ ਵਿਚੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਜੇ ਤੱਕ ਇਸ ਮਤੇ ਦਾ ਫਾਇਦਾ ਚੁੱਕਿਆ ਹੈ। ਟਰੰਪ ਨੇ ਫਰਾਂਸ ਦੇ ਰਾਸ਼ਟਰਪਤੀ ...[home] [1] 2  [next]1-10 of 11

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved