Internatinoal News Section

Monthly Archives: JULY 2014


Jul 31

ਇਜ਼ਰਾਈਲੀ ਹਮਲੇ 'ਚ 50 ਹੋਰ ਫ਼ਲਸਤੀਨੀ ਮਾਰੇ ਗਏ

Share this News

ਗਾਜ਼ਾ : ਗਾਜ਼ਾ ਪੱਟੀ 'ਚ ਬੁੱਧਵਾਰ ਨੂੰ ਇਜ਼ਰਾਈਲ ਦੇ ਹਮਲੇ 'ਚ 50 ਫ਼ਲਸਤੀਨੀ ਮਾਰੇ ਗਏ। ਇਜ਼ਰਾਈਲ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਦਰਜਨਾਂ ਥਾਵਾਂ 'ਤੇ ਅੱਤਵਾਦੀਆਂ ਦੇ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੌਰਾਨ ਮਿਸਰ ਦੇ ਵਿਚੋਲਿਆਂ ਨੇ ਜੰਗਬੰਦੀ ਦਾ ਸੋਧਿਆ ਹੋਇਆ ਖਰੜਾ ਤਿਆਰ ਕਰ ਲਿਆ ਹੈ।
ਇਜ਼ਰਾਈਲ ਦੇ ਚੈਨਲ ਟੂ ਟੀ.ਵੀ. ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਕਾਹਿਰਾ 'ਚ ਸਮਝੌਤੇ ਤੱਕ ਪਹੁੰਚਣ 'ਚ ਤਰੱਕੀ ਹੋ ਰਹੀ ਹੈ। ਗੱਲਬਾਤ ਲਈ ਇਕ ਫਲਸਤੀਨੀ ਅਗਵਾਈ ਟੀਮ ਦੀ ਕਾਹਿਰਾ 'ਚ ਪਹੁੰਚਣ ਦੀ ਸੰਭਾਵਨਾ ਹੈ। ਉਧਰ ਸਿਹਤ ਮੰਤਰਾਲੇ ਦੇ ਬੁਲਾਰੇ ਅਸ਼ਰਫ ਅਲ-ਕਿਦਰਾ ਨੇ ਦੱਸਿਆ ਕਿ ਬੁੱਧਵਾਰ ਨੂੰ ਘਰਾਂ ਤੇ ਉੱਤਰੀ ਗਾਜ਼ਾ ਦੇ ਜੇਬਾਲਯਾ ...


Jul 31

ਮਾਤਮੋ ਤੂਫ਼ਾਨ ਕਾਰਨ ਚੀਨ ਵਿੱਚ 13 ਮੌਤਾਂ

Share this News

ਬੀਜਿੰਗ : ਮਾਤਮੋ ਤੂਫ਼ਾਨ ਨੇ ਚੀਨ ਦੇ ਲਗਭਗ ਅੱਠ ਸੂਬਿਆਂ ਵਿੱਚ ਕਹਿਰ ਢਾਹਿਰਾ ਅਤੇ ਇਸ ਤੂਫ਼ਾਨ ਕਾਰਨ ਲਗਭਗ 13 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 25 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। 13 ਮੌਤਾਂ ਦੇ ਨਾਲ ਮਾਤਮੋ ਅਤੇ ਰੈਮੇਸਨ ਤੂਫ਼ਾਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 77 ਤੋਂ ਪਾਰ ਹੋ ਗਈ ਹੈ। ਮਾਤਮੋ ਤੂਫ਼ਾਨ ਦੀ ਲਪੇਟ ਵਿੱਚ ਆਏ ਚੀਨ ਦੇ ਅੱਧ ਤੋਂ ਜ਼ਿਆਦਾ ਸੂਬਿਆਂ ਵਿੱਚ ਲਿਓਨਿੰਗ, ਅਨਹੂਈ, ਫੁਚਿਆਨ, ਚਿਆਂਗਸ਼ੀ, ਸ਼ਾਨਦਾਂਗ ਅਤੇ ਗੁਆਂਗਦੌਂਗ ਸ਼ਾਮਲ ਹਨ। ਲਗਭਗ 289,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ ਅਤੇ 37 ਹਜ਼ਾਰ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਦੀ ਲੋੜ ਹੈ। ਬਿਆਨ ਵਿੱਚ ਕਿਹਾ ਗਿਆ ...


Jul 31

ਚੀਨ 'ਚ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਤੋਂ ਕੋਈ ਬਚ ਨਹੀਂ ਸਕਦਾ

Share this News

ਪੇਇਚਿੰਗ : ਹੁਕਮਰਾਨ ਕਮਿਊਨਿਸਟ ਪਾਰਟੀ ਆਫ਼ ਚੀਨ (ਸੀ.ਪੀ.ਸੀ.) ਵੱਲੋਂ ਮੂਹਰਲੀ ਕਤਾਰ ਦੇ ਸੇਵਾਮੁਕਤ ਆਗੂ ਜ਼ਾਊ ਯੋਂਗਕੋਂਗ ਖ਼ਿਲਾਫ਼ ਜਾਂਚ ਦੇ ਹੁਕਮਾਂ ਤੋਂ ਬਾਅਦ ਹੁਣ ਉਸਦੇ ਪੁੱਤਰ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ ਹਨ। ਨਾਲ ਹੀ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰ ਰਹੇ ਛੇ ਅਧਿਕਾਰੀਆਂ ਖ਼ਿਲਾਫ਼ ਡਿਊਟੀ 'ਚ ਕੋਤਾਹੀ ਲਈ ਉਨ੍ਹਾਂ ਖ਼ਿਲਾਫ਼ ਕਾਰਵਾਈ ਆਰੰਭ ਕੀਤੀ ਗਈ ਹੈ।
ਸਰਕਾਰੀ ਮੀਡੀਆ ਮੁਤਾਬਕ ਯੋਂਗਕੋਂਗ ਦੇ ਛੋਟੇ ਪੁੱਤਰ ਜ਼ਾਊ ਬਿਨ ਖ਼ਿਲਾਫ਼ ਕਾਰੋਬਾਰੀ ਸੌਦਿਆਂ 'ਚ ਗੜਬੜੀ ਦੇ ਦੋਸ਼ ਲੱਗੇ ਹਨ। ਉਸ ਨਾਲ ਸਬੰਧਤ 24 ਹੋਰ ਵਿਅਕਤੀਆਂ ਨੂੰ ਵੀ ਹਿਰਾਸਤ 'ਚ ਲਿਆ ਗਿਆ ਹੈ। ਮੀਡੀਆ ਮੁਤਾਬਕ ਬਿਨ ਨੇ ਆਪਣੇ ਪਿਤਾ ਦੇ ਅਹੁਦੇ ਦੀ ਦੁਰਵਰਤੋਂ ਕਰਕੇ ਆਪਣੇ ਕਾਰੋਬਾਰ ਨੂੰ ...


Jul 27

ਨਿਊਜ਼ੀਲੈਂਡ ਦੇ ਟਰਾਂਸਪੋਰਟ ਮੰਤਰੀ 'ਤੇ ਸੁਰੱਖਿਆ ਨਿਯਮ ਤੋੜਨ ਦਾ ਦੋਸ਼

Share this News

ਆਕਲੈਂਡ : ਭਾਰਤ ਦੀ ਗੱਲ ਕਰੀਏ ਤਾਂ ਮੰਤਰੀ ਦੇ ਖਿਲਾਫ ਭੁਗਤ ਜਾਣਾ ਸਮੁੰਦਰ ਦੇ ਵਿੱਚ ਰਹਿ ਰਹੇ ਮਗਰਮੱਛ ਨਾਲ ਵੈਰ ਕਮਾਉਣ ਵਾਂਗ ਹੈ, ਪਰ ਜੇਕਰ ਨਿਊਜ਼ੀਲੈਂਡ ਵਰਗੇ ਵਿਕਸਤ ਦੇਸ਼ ਦੀ ਗੱਲ ਕਰੀਏ ਤਾਂ ਇਥੇ ਨਾ ਕੋਈ ਮੰਤਰੀ ਨਾ ਕੋਈ ਸੰਤਰੀ ਬੱਸ ਰਹਿੰਦੀ ਹੈ ਸਦਾ ਬਰਾਬਰੀ। ਉਦਾਹਰਣ ਦੇ ਤੌਰ 'ਤੇ ਇਥੋਂ ਦੇ ਟਰਾਂਸਪੋਰਟ ਮੰਤਰੀ ਸ੍ਰੀ ਗੈਰੀ ਬਰਾਉਨਲੀ ਅੱਜ ਸਵੇਰੇ ਸਿਰਫ ਇਸ ਗੱਲ ਦੇ ਲਈ ਫਸ ਗਏ ਹਨ ਕਿ ਉਨ੍ਹਾਂ ਕਰਾਈਸਟਚਰਚ ਸ਼ਹਿਰ ਦੇ ਹਵਾਈ ਅੱਡੇ ਉੱਤੇ ਆਪਣੀ ਚੱਲ ਰਹੀ ਲੇਟ ਨੂੰ ਕੱਢਦਿਆਂ ਬਾਹਰ ਜਾਣ ਵਾਲੇ ਰਸਤੇ (ਐਗਜ਼ਿਟ ਡੋਰ) ਨੂੰ ਅੰਦਰ ਜਾਣ ਵਾਲੇ ਰਸਤੇ ਦੇ ਤੌਰ 'ਤੇ ਵਰਤ ਲਿਆ ਸੀ। ਸੁਰੱਖਿਆ ਦਾ ਮਾਮਲਾ ...


Jul 27

ਇਜ਼ਰਾਈਲ ਤੇ ਹਮਾਸ 12 ਘੰਟੇ ਦੀ ਯੁੱਧਬੰਦੀ 'ਤੇ ਸਹਿਮਤ

Share this News

ਗਾਜ਼ਾ : ਇਜਰਾਈਲੀ ਸੈਨਾ ਨੇ ਕਿਹਾ ਕਿ ਅੰਤਰਰਾਸ਼ਟਰੀ ਸਮੇਂ ਅਨੁਸਾਰ ਸਵੇਰੇ ਪੰਜ ਵਜੇ ਤੋਂ ਮਨੁੱਖੀ ਜ਼ਰੂਰਤਾਂ ਲਈ ਸੰਘਰਸ਼ ਰੋਕਣ ਦਾ ਪਾਲਣ ਕਰੇਗੀ। ਸੈਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਮਲੇ ਤੋਂ ਪਹਿਲੇ ਜਿਨ੍ਹਾਂ ਗਾਜ਼ਾਵਾਸੀਆਂ ਨੂੰ ਆਪਣੇ ਇਲਾਕੇ ਨੂੰ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਗਈ ਸੀ, ਉਨ੍ਹਾਂ ਨੂੰ ਵਾਪਸ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਇਜਰਾਈਲੀ ਸੈਨਾ ਨੇ ਕਿਹਾ ਕਿ ਜੇਕਰ ਹਮਾਸ ਤੋਂ ਲੋਕ ਇਜਰਾਇਲ ਵਿੱਚ ਰਾਕੇਟ ਸੁੱਟਦੇ ਹਨ ਤਾਂ ਸੁਰੱਖਿਆ ਬਲ ਇਸ 'ਤੇ ਜਵਾਬੀ ਕਾਰਵਾਈ ਕਰਨਗੇ। ਸੈਨਾ ਨੇ ਕਿਹਾ ਕਿ ਸਮਝੌਤੇ ਦੇ ਤਹਿਤ ਉਹ ਗਾਜਾ ਪੱਟੀ ਦੇ ਆਪਣੇ ਕੰਟਰੋਲ ਵਾਲੇ ਇਲਾਕੇ ਵਿੱਚ ਬਣੀਆਂ ਸੁਰੰਗਾਂ ਨੂੰ ...


Jul 27

ਮੋਦੀ ਦਾ ਵੀਜਾ ਮੁੱਦਾ ਹੁਣ ਪੁਰਾਣੀ ਗੱਲ -  ਬਿਸਵਾਲ

Share this News

ਵਾਸ਼ਿੰਗਟਨ : ਦੱਖਣ ਅਤੇ ਮੱਧ ਏਸ਼ੀਆ ਦੇ ਲਈ ਅਮਰੀਕਾ ਦੀ ਸਹਾਇਕ ਵਿਦੇਸ਼ ਮੰਤਰੀ ਨਿਸ਼ਾ ਦੇਸਾਈ ਬਿਸਵਾਲ ਦਾ ਕਹਿਣਾ ਹੈ ਕਿ ਮੋਦੀ ਦਾ ਵੀਜਾ ਮੁੱਦਾ ਹੁਣ ਬੀਤੇ ਸਮੇਂ ਦੀ ਗੱਲ ਹੋ ਚੁੱਕੀ ਹੈ। ਹੁਣ ਅਹਿਮ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਨ੍ਹਾਂ ਨੂੰ ਸੱਦਾ ਦਿੱਤਾ ਹੈ ਅਤੇ ਓਬਾਮਾ ਪ੍ਰਸ਼ਾਸ਼ਨ ਮੋਦੀ ਦੇ ਸਵਾਗਤ ਦੀਆਂ ਤਿਆਰੀਆਂ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਦਿੱਤਾ ਹੈ। ਅਜਿਹੇ ਵਿੱਚ ਇਥੇ ਆਉਣ ਦੇ ਲਈ ਉਨ੍ਹਾਂ ਨੂੰ ਵੀਜਾ ਦਿੱਤਾ ਹੀ ਜਾਣਾ ਹੈ ਅਤੇ ਸਾਨੂੰ ਹੁਣ ਅੱਗੇ ਵੱਲ ਦੇਖਣਾ ਚਾਹੀਦਾ ਹੈ। ਬਿਸਵਾਲ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਅਸੀਂ ...


Jul 21

ਪਿਸ਼ਾਵਰ 'ਚ ਕਪੂਰ ਖ਼ਾਨਦਾਨ ਦੀ ਜੱਦੀ ਹਵੇਲੀ ਬਣੀ ਖੰਡਰ

Share this News

ਇਸਲਾਮਾਬਾਦ : ਬਾਲੀਵੁੱਡ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਕਪੂਰ ਪਰਿਵਾਰ ਦਾ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਸਥਿਤ ਜੱਦੀ ਹਵੇਲੀ ਦੀ ਹਾਲਤ ਇੰਨੀ ਖਸਤਾਹਾਲ ਹੈ ਕਿ ਉਹ ਕਿਸੇ ਵੀ ਸਮੇਂ ਡਿੱਗ ਸਕਦੀ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਵੰਡ ਹੋਣ ਤੋਂ ਪਹਿਲਾਂ ਕਪੂਰ ਪਰਿਵਾਰ ਪੇਸ਼ਾਵਰ ਦੇ ਕਿੱਸਾ ਖ਼ਵਾਨੀ ਬਾਜ਼ਾਰ ਦੇ ਨੇੜੇ ਧਾਕੀ ਇਲਾਕੇ ਵਿੱਚ ਰਹਿੰਦਾ ਸੀ। ਡਾਨ ਅਖ਼ਬਾਰ ਵਿੱਚ ਛਪੀ ਰੀਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਖ਼ਸਤਾਹਾਲ ਹਵੇਲੀ ਵਿੱਚ ਕਿਸੇ ਸਮੇਂ ਕਪੂਰ ਪਰਵਾਰ ਰਹਿੰਦਾ ਹੁੰਦਾ ਸੀ। ਰੀਪੋਰਟ ਅਨੁਸਾਰ ਇਸ ਹਵੇਲੀ ਦੇ ਖੰਡਰ ਬਣ ਚੁੱਕੇ ਅਪਣੀ ਕਹਾਦੀ ਬਿਆਨ ਕਰਦੇ ਹਨ। ਇਸ ਹਵੇਲੀ ਵਿੱਚ ਲਗਭਗ ਸਾਰੇ ਪਾਸੇ ਮਿੱਟੀ ਹੀ ਮਿੱਟੀ ਹੈ। ਇਹ ਹਵੇਲੀ ਉਸ ...


Jul 21

ਰੂਸ ਨੇ ਅਮਰੀਕਾ ਨੂੰ ਦਿੱਤੀ ਜਵਾਬੀ ਕਾਰਵਾਈ ਦੀ ਚਿਤਾਵਨੀ

Share this News

ਮਾਸਕੋ : ਰੂਸ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਯੂਕਰੇਨ ਦੇ ਮਾਮਲੇ ਵਿੱਚ ਅਮਰੀਕਾ ਨੇ ਉਸ ਦੇ ਕੁੱਝ ਨਾਗਰਿਕਾਂ ਨੂੰ ਵੀਜ਼ਾ ਨਾ ਦੇਣ ਦੀ ਜਿਹੜੀ ਪਾਬੰਦੀ ਲਗਾਈ ਹੈ, ਰੂਸ ਵੀ ਅਮਰੀਕਾ ਵਿਰੁੱਧ ਅਜਿਹੀ ਹੀ ਕਾਰਵਾਈ ਕਰੇਗਾ। ਵਿਦੇਸ਼ ਮੰਤਰੀ ਦੇ ਬੁਲਾਰੇ ਏਲੈਕਜ਼ੈਡਰ ਲੁਕਾਸੇਵਿਚ ਨੇ ਇਕ ਬਿਆਨ ਵਿੱਚ ਕਿਹਾ ਕਿ ਯਕੀਨੀ ਰੂਪ ਨਾਲ ਅਮਰੀਕਾ ਵਿਰੁੱਧ ਜਵਾਬੀ ਕਾਰਵਾਈ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਰੂਸ ਦੇ ਜਿੰਨੇ ਨਾਗਰਿਕਾਂ ਨੂੰ ਅਮਰੀਕਾ ਨੇ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਹੇ, ਅਮਰੀਕਾ ਦੇ ਵੀ ਓਨੇ ਹੀ ਨਾਗਰਿਕਾਂ ਨਾਲ ਅਜਿਹਾ ਕੀਤਾ ਜਾਵੇਗਾ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸੇ ਹਫ਼ਤੇ ਰੂਸ ਦੀਆਂ ਕੁਝ ਵੱਡੀਆਂ ਕੰਪਨੀਆਂ 'ਤੇ ...


Jul 21

ਮਲੇਸ਼ੀਆ ਹਵਾਈ ਜਹਾਜ਼ ਸੰਬੰਧੀ ਨਵਾਂ ਖੁਲਾਸਾ

Share this News

ਲੰਡਨ : ਕੀ ਮਿਜ਼ਾਇਲ ਹਮਲੇ ਦੇ ਸ਼ਿਕਾਰ ਮਲੇਸ਼ੀਆਈ ਏਅਰਲਾਈਨਜ਼ ਦੇ ਹਵਾਈ ਜਹਾਜ਼ ਨੇ ਆਪਣਾ ਰਸਤਾ ਬਦਲਿਆ ਸੀ। ਅਜਿਹਾ ਸਵਾਲ ਇਸ ਲਈ ਉੱਠ ਰਿਹਾ ਹੈ, ਕਿਉਂਕਿ ਜਿਸ ਥਾਂ ਇਸ ਹਵਾਈ ਜਹਾਜ਼ 'ਤੇ ਹਮਲਾ ਹੋਇਆ ਸੀ ਉਹ ਉਸ ਮਿੱਥੇ ਰਸਤੇ ਤੋਂ ਕਈ ਮੀਲ ਦੂਰ ਸੀ, ਜਿਸ ਨਾਲ ਇਹ ਅਮਸਟਰਡਮ ਦੇ ਸ਼ਿਫੋਲ ਏਅਰਪੋਰਟ ਤੋਂ ਕੁਆਲਾਲੰਪੁਰ ਜਾਂਦਾ ਸੀ। ਖ਼ਬਰਾਂ ਅਨੁਸਾਰ ਐਮ.ਐਚ.17 ਦੇ ਪਾਇਲਟਾਂ ਨੇ ਨਿਸ਼ਚਿਤ ਤੌਰ 'ਤੇ ਦੱਖਣੀ ਯੂਕਰੇਨ 'ਚ ਆਏ ਤੂਫ਼ਾਨ ਤੋਂ ਬਚਣ ਲਈ ਆਪਣਾ ਰਸਤਾ ਬਦਲਿਆ ਹੋਵੇਗਾ। ਇਸ ਯਾਤਰਾ 'ਤੇ ਇਸ ਤੋਂ ਪਹਿਲਾਂ ਇਕ ਪਾਇਲਟ ਜੋ ਯੂਰਪੀਅਨ ਕੌਕਪਿਟ ਐਸੋਸ਼ੀਏਸ਼ਨ ਦੇ ਪ੍ਰਧਾਨ ਹਨ ਦੇ ਹਵਾਲੇ ਨਾਲ ਕਿਹਾ ਕਿ ਖ਼ਰਾਬ ਮੌਸਮ ਕਾਰਨ ਹੀ ਐਮ.ਐਚ.17 ...


Jul 18

ਮਲੇਸ਼ੀਆ ਦਾ ਜਹਾਜ਼ ਯੂਕਰੇਨੀ ਬਾਗ਼ੀਆਂ ਨੇ ਮਿਜ਼ਾਇਲ ਨਾਲ ਉਡਾਇਆ, 295 ਮਰੇ

Share this News

ਕੀਵ : ਯੁਕਰੇਨ ਦੇ ਲੜਾਕੂ ਜਹਾਜ਼ ਐਸਯੂ-25 ਨੂੰ ਰੂਸ ਦੇ ਜੈੱਟ ਜਹਾਜ਼ ਨੇ ਧਰਤੀ 'ਤੇ ਸੁੱਟ ਲਿਆ। ਯੂਕਰੇਨ ਦੇ ਫ਼ੌਜੀ ਬੁਲਾਰੇ ਨੇ ਕਿਹਾ ਕਿ ਜਹਾਜ਼ ਪੂਰਬੀ ਯੁਕਰੇਨ 'ਚ ਫ਼ੌਜੀ ਮੁਹਿੰਮ ਚਲਾ ਰਿਹਾ ਸੀ। ਇਸ ਨਾਲ ਰੂਸ ਤੇ ਯੂਕਰੇਨ ਦਰਮਿਆਨ ਤਣਾਅ ਵੱਧ ਸਕਦਾ ਹੈ। ਤਿੰਨ ਮਹੀਨਿਆਂ ਤੋਂ ਰੂਸ ਸਮਰਥਕ ਵਿਦਰੋਹੀਆਂਸ ਖ਼ਿਲਾਫ਼ ਜੂਝ ਰਹੀ ਯੂਕਰੇਨ ਦੀ ਫ਼ੌਜ ਨੇ ਰੂਸ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਦੋਸ਼ ਲਗਾਇਆ ਹੈ। ਹਾਲਾਂਕਿ, ਰੂਸ ਦੇ ਰੱਖਿਆ ਮੰਤਰਾਲੇ ਨੇ ਇਸ ਬਾਰੇ ਕਿਸੇ ਵੀ ਟਿੱਪਣੀ ਤੋਂ ਇਨਕਾਰ ਕਰ ਦਿੱਤਾ ਹੈ। ਯੂਕਰੇਨ ਦੀ ਰਾਸ਼ਟਰੀ ਰੱਖਿਆ ਅਤੇ ਸੁਰੱਖਿਆ ਪ੍ਰੀਸ਼ਦ ਦੇ ਬੁਲਾਰੇ ਏਂਦਰੀਆ ਲਿਸੇਂਕੋ ਨੇ ਕਿਹਾ ਕਿ ਬੁੱਧਵਾਰ ਰਾਤ ਰੂਸ ਦੇ ...[home] [1] 2 3 4  [next]1-10 of 31

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved