Internatinoal News Section

Monthly Archives: JULY 2015


Jul 23

ਨਿਊਜ਼ੀਲੈਂਡ ਦੀਆਂ ਸਿੱਖ ਸੰਗਤਾਂ ਨੇ ਬਾਪੂ ਸੂਰਤ ਸਿੰਘ ਦੀ ਸੋਚ ਉੱਤੇ ਪਹਿਰਾ ਦੇਣ ਲਈ ਦਿੱਤਾ ਪ੍ਰੋਗਰਾਮ

Share this News

ਔਕਲੈਂਡ : ਸੁਪਰੀਮ ਸਿੱਖ ਕੌਂਸਿਲ ਨਿਊਜ਼ੀਲੈਂਡ ਜੋ ਕਿ ਭਾਵੇਂ ਕਈ ਮਹੀਨਿਆਂ ਤੋਂ ਸਿੱਧੇ ਰੂਪ ਵਿੱਚ ਬਾਪੂ ਸੂਰਤ ਸਿੰਘ ਵੱਲੋਂ ਸਿੱਖ ਕੈਦੀਆਂ ਦੀ ਰਿਹਾਈ ਲਈ ਕੀਤੇ ਜਾ ਰਹੇ ਭੁੱਖ ਹੜਤਾਲ ਅਤੇ ਹੋਰ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਸੀ, ਨੇ ਹੁਣ ਸਮੁੱਚੇ ਸਿੱਖ ਭਾਈਚਾਰੇ ਵੱਲੋਂ ਇੱਕ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। 26 ਜੁਲਾਈ ਦਿਨ ਐਤਵਾਰ ਨੂੰ 3 ਵਜੇ ਮੈਨੁਕਾਓ ਸੁਕੇਅਰ ਮੈਨੂਕਾਓ ਵਿਖੇ ਇਹ ਰੋਸ ਪ੍ਰਦਰਸ਼ਨ ਰੱਖਿਆ ਗਿਆ ਹੈ। ਇਸ ਦੇ ਵਿੱਚ 3 ਤੋਂ 5 ਮੈਂਬਰ ਪਾਰਲੀਮੈਂਟਾਂ ਅਤੇ ਹੋਰ ਰਾਜਸੀ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਸੁਪਰੀਮ ਸਿੱਖ ਕੌਂਸਿਲ ਨਿਊਜ਼ੀਲੈਂਡ ਦੇ ਸਿੱਖਾਂ ਵੱਲੋਂ ਇੱਕ ਨਿਊਜ਼ੀਲੈਂਡ ਦੇ ਵਿਦੇਸ਼ ਮੰਤਰਾਲੇ ਅਤੇ ਭਾਰਤੀ ਹਾਈ ...


Jul 23

ਗੋਰਿਆਂ ਨੂੰ ਵੀ ਜਾਗਿਆ ਪੰਜਾਬ ਦੀ ਸਿਆਸਤ ਬਾਰੇ ਜਾਨਣ ਦਾ ਸ਼ੌਕ

Share this News

ਵੈਨਕੂਵਰ : ਅਮਰੀਕਾ ਆਏ ਅਕਾਲੀ ਦਲ ਦੇ ਆਗੂਆਂ ਦਾ ਕਈ ਥਾਈਂ ਵਿਰੋਧ ਕੀਤੇ ਜਾਣ ਦੀਆਂ ਖ਼ਬਰਾਂ ਨੇ ਗੋਰਿਆਂ ਦੇ ਮਨਾਂ ਵਿੱਚ ਵੀ ਪੰਜਾਬ ਦੇ ਸਿਆਸੀ ਹਾਲਾਤ ਨੂੰ ਜਾਨਣ ਦੀ ਉਤਸੁਕਤਾ ਜਗਾ ਦਿੱਤੀ ਹੈ। ਵੈਨਕੂਵਰ ਕੋਲ ਹੋਏ ਵੱਡੇ ਵਿਰੋਧ ਅਤੇ ਮਗਰੋਂ ਇੱਕ ਸੀਨੀਅਰ ਅਕਾਲੀ ਮੰਤਰੀ ਵੱਲੋਂ ਕੈਨੇਡਾ ਪੁਲੀਸ ਖ਼ਿਲਾਫ਼ ਮੰਦਾ ਬੋਲੇ ਜਾਣ ਕਾਰਨ ਗੋਰਿਆਂ ਦੇ ਮਨਾਂ ਵਿੱਚ ਇਹ ਉਤਸੁਕਤਾ ਜਾਰੀ ਹੈ।
ਆਮ ਤੌਰ 'ਤੇ ਪੰਜਾਬ ਦੇ ਹਾਲਾਤ ਤੋਂ ਕੋਰੇ ਗੋਰੇ ਵੀ ਹੁਣ ਗਾਹੇ ਬਗਾਹੇ ਪੁੱਛਣ ਲੱਗੇ ਹਨ ਕਿ ਕੀ ਪੰਜਾਬ ਦੀ ਸਥਿਤੀ ਵਾਕਿਆ ਹੀ ਐਨੀ ਖ਼ਰਾਬ ਹੈ ? ਅੱਜ ਸਵੇਰੇ ਸਿਆਸੀ ਸੂਝ ਰੱਖਣ ਵਾਲੇ ਇਕ ਬਜ਼ੁਰਗ ਗੋਰੇ ਨੇ ਕਿਹਾ ਕਿ ਉਹ ਕਈ ਦਿਨਾਂ ...


Jul 23

ਸਾਨੂੰ ਨਸੀਹਤ ਦੇਣ ਤੋਂ ਪਹਿਲਾਂ ਪੰਜਾਬ ਸਰਕਾਰ ਆਪਣਾ ਘਰ ਸੁਧਾਰੇ - ਜੇਸਨ ਕੈਨੀ

Share this News

ਟੋਰਾਂਟੋ : ਪਿਛਲੇ ਦਿਨੀਂ ਟੋਰਾਂਟੋ 'ਚ ਆਪਣਾ ਪ੍ਰੋਗਰਾਮ ਰੱਦ ਹੋਣ ਦੇ ਕੈਬਨਟ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਕੈਨੇਡੀਅਨ ਪੁਲਸ ਤੇ ਪ੍ਰਸ਼ਾਸਨ ਸਿਰ ਮੜਨ ਦਾ ਸਖਤ ਨੋਟਿਸ ਲੈਂਦਿਆਂ ਕੈਨੇਡਾ ਦੇ ਡਿਫੈਂਸ ਮਨਿਸਟਰ ਜੇਸਨ ਕੈਨੀ ਨੇ ਇਸ ਦਾ ਸਖਤ ਸ਼ਬਦਾਂ 'ਚ ਠੋਕਵਾਂ ਜੁਆਬ ਦਿੱਤਾ ਹੈ। ਜੈਸਨ ਕੈਨੀ ਨੇ ਪੰਜਾਬ ਦੇ ਕੈਨੇਡਾ ਦੌਰੇ ਤੇ ਗਏ ਮੰਤਰੀਆਂ ਨੂੰ ਖ਼ਰੀਆਂ-ਖ਼ਰੀਆਂ ਸੁਣਾਉਂਦਿਆਂ ਕਿਹਾ ਕਿ 'ਸਾਨੂੰ ਨਸੀਹਤ ਦੇਣ ਤੋਂ ਪਹਿਲਾਂ ਪੰਜਾਬ ਸਰਕਾਰ ਆਪਣੀਆਂ ਸਮੱਸਿਆਵਾਂ ਸੁਲਝਾਏ।'
ਜੌਨ ਕੈਨੀ ਨੇ ਇਕ ਰੇਡੀਓ ਤੇ ਗੱਲਬਾਤ ਦੌਰਾਨ ਅਕਾਲੀ ਮੰਤਰੀਆਂ ਨੂੰ ਕਿਹਾ ਕਿ ਆਪਣੇ ਘਰ ਜਾਓ ਅਤੇ ਨਸ਼ਿਆਂ ਵਰਗੇ ਕੋਹੜ ਨਾਲ ਨਜਿਠੋ, ਜੋ ਪੰਜਾਬੀਆਂ ਲਈ ਸਭ ਤੋਂ ਵੱਡਾ ਖ਼ਤਰਾ ਬਣਿਆ ਹੋਇਆ ...


Jul 23

ਅਕਾਲੀ ਸਮਾਗਮ ਦੀ ਅਸਫਲਤਾ ਕੈਨੇਡਾ ਪੁਲਸ ਦੀ ਨਲਾਇਕੀ - ਮਲੂਕਾ

Share this News

ਐਬਸਟਫੋਰਡ : ਕੈਨੇਡਾ ਦੇ ਐਬਸਟਫੋਰਡ 'ਚ ਬੀਤੇ ਦਿਨ ਅਕਾਲੀਆਂ ਦੀ ਰੈਲੀ ਦਾ ਵਿਰੋਧ ਕੀਤਾ ਗਿਆ ਅਤੇ ਇਹ ਰੈਲੀ ਨਹੀਂ ਹੋਣ ਦਿੱਤੀ ਗਈ, ਜਿਸ ਤੋਂ ਬਾਅਦ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕੈਨੇਡਾ ਦੀ ਪੁਲਸ ਦੀ ਕਾਫੀ ਲਾਹ-ਪਾਹ ਕੀਤੀ ਹੈ। ਐਬਟਸਫੋਰਡ ਦੇ ਇਕ ਫਾਰਮ 'ਚ ਬੈਠੇ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਇਥੇ ਅਕਾਲੀ ਸਮਾਗਮ ਦੀ ਅਸਫਲਤਾ ਨੂੰ ਕੈਨੇਡਾ ਪੁਲਸ ਦੀ ਨਲਾਇਕੀ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਐਬਟਸਫੋਰਡ ਦੀ ਪੁਲਸ 10-15 ਬੰਦਿਆਂ ਨੂੰ ਰੋਕ ਨਹੀਂ ਸਕੀ ਅਤੇ ਉਨ੍ਹਾਂ ਵਰਗੇ ਵੀ.ਆਈ.ਪੀਜ਼. ਨੂੰ ਕੋਈ ਸੁਰੱਖਿਆ ਮੁਹੱਈਆ ਨਹੀਂ ਕਰਵਾ ਸਕੀ। ਉਨ੍ਹਾਂ ਨੇ ਪੰਜਾਬ ਪੁਲਸ ਨੂੰ ਕੈਨੇਡਾ ਦੀ ਪੁਲਸ ਨਾਲੋਂ ਬਿਹਤਰ ਦੱਸਦਿਆਂ ਕਿਹਾ ...


Jul 23

200 ਸਾਲਾਂ ਦੀ ਗੁਲਾਮੀ ਦਾ ਮੁਆਵਜ਼ਾ ਦੇਵੇ ਬਰਤਾਨੀਆ

Share this News

ਲੰਡਨ : ਕਾਂਗਰਸ ਨੇਤਾ ਅਤੇ ਐਮ.ਪੀ. ਸ਼ਸ਼ੀ ਥਰੂਰ ਨੇ ਬਰਤਾਨੀਆਂ 'ਚ 200 ਸਾਲਾਂ ਦੇ ਬਸਤੀਵਾਦ ਸ਼ਾਸਨ ਲਈ ਭਾਰਤ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ। ਸੋਸ਼ਲ ਸਾਈਟਾਂ 'ਤੇ ਥਰੂਰ ਦੇ ਭਾਸ਼ਣ ਦੀਆਂ ਧੂੰਮਾਂ ਰਹੀਆਂ ਅਤੇ ਇਸ ਨੂੰ ਲੈ ਕੇ  ਖ਼ੂਬ ਟਿੱਪਣੀਆਂ ਕੀਤੀਆਂ ਗਈਆਂ।
ਹਾਲੀਆ ਹੀ ਆਕਸਫੋਰਡ ਯੂਨੀਵਰਸਿਟੀ 'ਚ ਇਕ ਵਾਦ-ਵਿਵਾਦ 'ਚ ਹਿੱਸਾ ਲੈਂਦਿਆਂ ਥਰੂਰ ਨੇ ਕਿਹਾ ਕਿ ਬਰਤਾਨੀਆ ਦੇ ਭਾਰਤ ਪਹੁੰਚਣ ਸਮੇਂ ਵਿਸ਼ਵ ਅਰਥਚਾਰੇ 'ਚ ਭਾਰਤ ਦੀ ਹਿੱਸੇਦਾਰੀ 23 ਫ਼ੀਸਦੀ ਸੀ। ਇਸ ਤੋਂ ਬਾਅਦ ਜਦ ਬਰਤਾਨੀਆਂ ਭਾਰਤ ਤੋਂ ਵਾਪਸ ਗਿਆ ਤਾਂ ਇਹ 4 ਫ਼ੀਸਦੀ ਰਹਿ ਗਈ। ਅਜਿਹਾ ਇਸ ਲਈ ਹੋਇਆ ਕਿਉਂਕਿ ਨੇ ਸਿਰਫ ਆਪਣੇ ਫ਼ਾਇਦੇ ਲਈ ਭਾਰਤ 'ਤੇ ਸ਼ਾਸਨ ਕੀਤਾ। 200 ...


Jul 15

ਇਰਾਨ ਦੇ ਨਾਲ ਇਤਿਹਾਸਕ ਪ੍ਰਮਾਣੂ ਸਮਝੌਤੇ 'ਤੇ ਸਹਿਮਤੀ

Share this News

ਵਿਆਨਾ : ਇਰਾਨ ਅਤੇ ਦੁਨੀਆਂ ਦੇ ਸਭ ਤੋਂ ਵੱਧ ਤਾਕਤਵਰ ਛੇ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਲਟਕਿਆ ਆ ਰਿਹਾ ਪ੍ਰਮਾਣੂ ਵਿਵਾਦ ਹੱਲ ਕਰ ਲਿਆ ਗਿਆ ਹੈ। ਅੱਜ ਇਰਾਨ ਅਤੇ ਦੁਨੀਆਂ ਦੇ ਛੇ ਸੁਪਰ ਤਾਕਤਾਂ ਵਾਲੇ ਅਮਰੀਕਾ, ਰੂਸ, ਚੀਨ, ਫਰਾਂਸ, ਬਿਟ੍ਰੇਨ ਅਤੇ ਜਰਮਨੀ ਦੇਸ਼ਾਂ ਵਿਚਾਲੇ ਇਸ ਸਬੰਧੀ ਇਤਿਹਾਸਕ ਸਮਝੌਤਾ ਹੋ ਗਿਆ ਹੈ। ਇਸ ਸਮਝੌਤੇ ਦਾ ਅਧਿਕਾਰਕ ਐਲਾਨ ਹਾਲੇ ਨਹੀਂ ਕੀਤਾ ਗਿਆ। ਇਸ ਦੇ ਬਾਵਜੂਦ ਸਮਝੌਤੇ ਦੀਆਂ ਖ਼ਬਰਾਂ ਬਾਹਰ ਆਉਣ ਦੇ ਤੁਰੰਤ ਬਾਅਦ ਹੀ ਤੇਲ ਦੀਆਂ ਕੀਮਤਾਂ ਵਿਸ਼ਵ ਬਜ਼ਾਰ ਵਿੱਚ ਡਿੱਗਣੀਆਂ ਸ਼ੁਰੂ ਹੋ ਗਈਆਂ ਹਨ। ਅਮਰੀਕੀ ਬਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ 56.96 ਪ੍ਰਤੀ ਬੈਰਲ ਤੋਂ 51.12 ਪ੍ਰਤੀ ਬੈਰਲ ਹੋ ਗਈ। ਮਾਹਿਰਾਂ ਮੁਤਾਬਕ ...


Jul 15

ਇੰਗਲੈਂਡ 'ਚ ਪੜ੍ਹਾਈ ਦੇ ਨਾਲ ਕੰਮ ਨਹੀਂ ਕਰ ਸਕਣਗੇ ਵਿਦਿਆਰਥੀ

Share this News

ਲੰਡਨ : ਇੰਗਲੈਂਡ ਸਰਕਾਰ ਨੇ ਯੂਰਪੀਅਨ ਯੂਨੀਅਨ ਤੋਂ ਬਾਹਰਲੇ ਦੇਸ਼ਾਂ ਦੇ ਵਿਦਿਆਰਥੀਆਂ ਦੇ ਆਪਣੇ ਦੇਸ਼ ਵਿੱਚ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ ਅਗਲੇ ਮਹੀਨੇ ਤੋਂ ਲਾਗੂ ਹੋਵੇਗਾ, ਜਿਸ ਨਾਲ ਭਾਰਤ ਸਮੇਤ ਯੂਰਪੀਅਨ ਯੂਨੀਅਨ ਤੋਂ ਬਾਹਰਲੇ ਦੇਸ਼ਾਂ ਲੱਖਾਂ ਵਿਦਿਆਰਥੀ ਪ੍ਰਭਾਵਿਤ ਹੋਣਗੇ। ਇਯ ਦੇ ਨਾਲ ਹੀ ਸਰਕਾਰ ਨੇ ਐਫ.ਈ.ਕਾਲਜਾਂ ਦੇ ਸਟੂਡੈਂਟ ਵੀਜ਼ਾ ਦੀ ਮਿਆਦ ਵੀ 3 ਸਾਲ ਤੋਂ ਘਟਾ ਕੇ 2 ਸਾਲ ਕਰ ਦਿੱਤੀ ਅਤੇ ਹੁਣ ਕੋਰਸ ਪੂਰਾ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਬਰਤਾਨੀਆਂ ਛੱਡ ਕੇ ਜਾਣਾ ਲਾਜ਼ਮੀ ਹੋਵੇਗਾ। ਇੰਗਲੈਂਡ ਦੇ ਇਮੀਗ੍ਰੇਸ਼ਨ ਮਾਮਲਿਆਂ ਦੇ ਮੰਤਰੀ ਜੇਮਜ ਬ੍ਰੋਕਨਸ਼ਾਇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਤਾਨੀਆ ਦੇ ਉਚੇਰੀ ਸਿੱਖਿਆ ...


Jul 15

ਦਹਿਸ਼ਤਗਰਦੀ ਖ਼ਿਲਾਫ ਸੰਘਰਸ਼ ਲਈ ਇੱਕਜੁੱਟ ਭਾਰਤ-ਤਾਜਿਕਸਤਾਨ

Share this News

ਦੁਸ਼ਾਂਬੇ : ਭਾਰਤ ਅਤੇ ਤਾਜਿਕਸਤਾਨ ਨੇ ਦਹਿਸ਼ਤਗਰਦੀ ਦੇ ਟਾਕਰੇ ਲਈ ਮਿਲ ਕੇ ਕੰਮ ਕਰਨ ਦਾ ਅਹਿਦ ਲਿਆ ਹੈ। ਦੋਹਾਂ ਮੁਲਕਾਂ ਨੇ ਰੱਖਿਆ ਸਬੰਧਾਂ ਦੇ ਨਾਲ-ਨਾਲ ਵਪਾਰ ਅਤੇ ਪੂੰਜੀ ਨਿਵੇਸ਼ ਨੂੰ ਉਤਸ਼ਾਹਤ ਕਰਨ 'ਤੇ ਸਹਿਮਤੀ ਪ੍ਰਗਟ ਕੀਤੀ ਹੈ। ਆਪਣੇ ਛੇ ਮੁਲਕਾਂ ਦੇ ਦੌਰੇ ਦੇ ਆਖਰੀ ਪੜਾਅ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਜਿਕਸਤਾਨ ਦੇ ਰਾਸ਼ਟਰਪਤੀ ਇਮਾਮ ਰਹਿਮਾਨ ਨਾਲ ਗੱਲਬਾਤ ਦੌਰਾਨ ਵੱਖ-ਵੱਖ ਖੇਤਰਾਂ 'ਚ ਦੋਹਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਨਵੀਂ ਉਚਾਈ 'ਤੇ ਲੈ ਕੇ ਜਾਣ ਦੀ ਵਚਨਬੱਧਤਾ ਦੁਹਰਾਈ।
ਸ੍ਰੀ ਮੋਦੀ ਐਤਵਾਰ ਰਾਤ ਨੂੰ ਕਿਰਗਿਜ਼ਸਤਾਨ ਤੋਂ ਇਥੇ ਪੁੱਜੇ ਸਨ। ਉਨ੍ਹਾਂ ਦਾ ਇਸ ਮੌਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਫਿਰ ਸ੍ਰੀ ਰਹਿਮਾਨ ਨਾਲ ਇਕੱਲਿਆਂ ਤੇ ...


Jul 15

ਪਾਕਿਸਤਾਨ 'ਚ ਪਹਿਲੀ ਵਾਰ ਸਿੱਖਾਂ ਨੂੰ ਮਿਲਿਆ ਕਬਾਇਲੀ ਮਲਿਕ ਦਾ ਦਰਜਾ

Share this News

ਇਸਲਾਮਾਬਾਦ : ਪਾਕਿਸਤਾਨ ਦੇ ਫੇਡਰਲੀ ਸੰਘ ਪ੍ਰਸਾਰਿਤ ਜਨਜਾਤੀ ਖੇਤਰਾਂ 'ਚ ਰਹਿਣ ਵਾਲੇ ਘੱਟ ਗਿਣਤੀ ਵਾਲੇ ਲੋਕਾਂ ਨੂੰ ਪਹਿਲੀ ਵਾਰ ਕਬਾਇਲੀ ਮਲਿਕ ਦਾ ਦਰਜਾ ਮਿਲਿਆ ਹੈ। ਹਾਲ ਹੀ 'ਚ ਖੈਬਰ ਏਜੈਂਸੀ ਇਲਾਕਿਆਂ ਦੇ ਗੈਰ ਮੁਸਲਮਾਨਾਂ ਨੂੰ ਪੇਸ਼ਾਵਰ ਦੇ ਕਮਿਸ਼ਨਰ ਨੇ ਕਬਾਇਲੀ ਮਲਿਕ ਦਾ ਦਰਜਾ ਦਿੱਤਾ ਹੈ। ਇਨ੍ਹਾਂ 'ਚ 2 ਸਿੱਖ ਅਤੇ 2 ਇਸਾਈ ਹਨ। ਕਬਾਇਲੀ ਮਲਿਕ ਦਾ ਦਰਜਾ ਪਾਉਣ ਵਾਲੇ ਇਸਾਈ ਭਾਈਚਾਰੇ ਦੇ ਮਲਿਕ ਵਿਲਸਨ ਵਜ਼ੀਰ ਨੇ ਦੱਸਿਆ ਹੈ ਕਿ ਇਸ ਫੈਸਲੇ ਤੋਂ ਫਾਟਾ ਦੇ ਘੱਟ ਗਿਣਤੀ ਵਾਲੇ ਲੋਕਾਂ ਦੀ ਬਹੁਤ ਪਹਿਲਾਂ ਇਹ ਮੰਗ ਸੀ ਕਿ ਹੋਰ ਨਾਗਰਿਕਾਂ ਦੀ ਤਰ੍ਹਾਂ ਉਨ੍ਹਾਂ ਨੂੰ ਵੀ ਕਬਾਇਲੀ ਮਲਿਕ ਦਾ ਦਰਜਾ ਦਿੱਤਾ ਜਾਵੇ, ਜਿਸ ...


Jul 15

ਟੋਰਾਂਟੋ ਵਿੱਚ ਨਾਨਕਸਰ ਠਾਠ 'ਤੇ ਝੁੱਲਿਆ ਕੇਸਰੀ ਨਿਸ਼ਾਨ ਸਾਹਿਬ

Share this News

ਟੋਰਾਂਟੋ : ਇੱਥੇ ਸਥਿਤ ਨਾਨਕਸਰ ਸੰਪਰਦਾ ਨਾਲ ਸਬੰਧਤ ਗੁਰਦੁਆਰਾ ਹੁਣ ਖਾਲਸਾ ਪੰਥ ਦੀ ਮੁੱਖ ਧਾਰਾ ਵਿੱਚ ਆ ਗਿਆ ਹੈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਪਹੁੰਚੇ ਹੋਏ ਸਨ। ਸੰਗਤ ਦੀ ਹਾਜ਼ਰੀ ਵਿੱਚ ਬਰੈਂਪਟਨ ਦੇ ਗੁਰਦੁਆਰਾ 'ਨਿਊ ਨਾਨਕਸਰ ਠਾਠ' ਦਾ ਨਾਂ ਬਦਲ ਕੇ 'ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ' ਰੱਖਣ ਮਗਰੋਂ ਕੇਸਰੀ ਨਿਸ਼ਾਨ ਸਾਹਿਬ ਝੂਲਾ ਦਿੱਤਾ ਗਿਆ। ਬਾਅਦ ਵਿੱਚ ਪੰਥ ਪ੍ਰਵਾਨਤ ਰਹਿਤ ਮਰਿਆਦਾ ਅਨੁਸਾਰ ਅੰਮ੍ਰਿਤ ਸੰਚਾਰ ਹੋਇਆ। ਨਾਨਕਸਰ ਸੰਪਰਦਾ ਦੀ ਪੰਥ ਵਿੱਚ ਸ਼ਮੂਲੀਅਤ ਕਰਨ ਬਾਰੇ ਚਰਚਾ ਜ਼ੋਰਾਂ 'ਤੇ ਹੈ ਅਤੇ ਇਸ ਬਾਰੇ ਰਲੀ ਮਿਲੀ ਪ੍ਰਤੀਕਿਰਿਆ ਹੋ ਰਹੀ ਹੈ। ਸੂਤਰਾਂ ਮੁਤਾਬਕ ਗੁਰਦੁਆਰੇ ਦੇ ਨਾਮਕਰਨ ਲਈ ...[home] [1] 2  [next]1-10 of 19

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved