Internatinoal News Section

Monthly Archives: JULY 2016


Jul 28

ਯੂ.ਐੱਸ. ਦੇ 227 ਸਾਲ ਦੇ ਇਤਿਹਾਸ ‘ਚ ਹਿਲਰੀ ਬਣੀ ਪਹਿਲੀ ਮਹਿਲਾ ਰਾਸ਼ਟਰਪਤੀ ਉਮੀਦਵਾਰ

Share this News

ਫਿਲਾਡੇਲਫੀਆ : ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲਰੀ ਕਲਿੰਟਨ ਨੇ ਇਤਿਹਾਸ ਰਚ ਦਿੱਤਾ ਹੈ। ਉਹ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਉਮੀਦਵਾਰੀ ਪ੍ਰਾਪਤ ਕਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਬਣ ਗਈ ਹੈ। ਸੋਮਵਾਰ ਤੋਂ ਫਿਲਾਡੇਲਫੀਆ ਵਿੱਚ ਚੱਲ ਰਹੇ ਰਾਸ਼ਟਰੀ ਸੰਮੇਲਨ ਵਿੱਚ ਪਾਰਟੀ ਨੇ ਹਿਲਰੀ ਕਲਿੰਟਨ ਨੂੰ ਰਸਮੀ ਤੌਰ ਤੇ ਰਾਸ਼ਟਰਪਤੀ ਉਮੀਦਵਾਰ ਐਲਾਨ ਦਿੱਤਾ ਹੈ। ਅਮਰੀਕਾ ਵਿੱਚ 1789 ਤੋਂ ਰਾਸ਼ਟਰਪਤੀ ਚੋਣਾਂ ਦੀ ਸ਼ੁਰੂਆਤ ਹੋਈ ਸੀ। ਤਦ ਤੋਂ ਲੇ ਕੇ ਹੁਣ ਤੱਕ ਕੋਈ ਵੀ ਮਹਿਲਾ ਰਾਸ਼ਟਰਪਤੀ ਉਮੀਦਵਾਰ ਨਹੀਂ ਚੁਣੀ ਗਈ। ਹੁਣ ਤੱਕ 200 ਦੇ ਕਰੀਬ ਮਹਿਲਾਵਾਂ ਨੇ ਰਾਸ਼ਟਰਪਤੀ ਉਮੀਦਵਾਰ ਬਣਨ ਦੀ ਕੋਸ਼ਿਸ਼ ਕਰ ਚੁੱਕੀਆਂ ਹਨ ਪਰ ਹਿਲਰੀ ਤੋਂ ਬਿਨਾਂ ਕੋਈ ਵੀ ਸਫਲ ਨਹੀਂ ਹੋ ਸਕੀ। ਯੂਐਸ ਦੇ ਪ੍ਰੈਜੀਡੈਂਸ਼ਲ ਇਲੈਕਸ਼ਨ ...


Jul 28

ਮਕਬੂਜ਼ਾ ਕਸ਼ਮੀਰ 'ਚ ਲੋਕ ਸੜਕਾਂ 'ਤੇ ਉਤਰੇ

Share this News

ਮੁਜ਼ੱਫਰਾਬਾਦ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ 21 ਜੁਲਾਈ ਨੂੰ ਸੰਪੰਨ ਹੋਈਆਂ ਚੋਣਾਂ ਦੀ ਨਿਰਪੱਖਤਾ ਨੂੰ ਲੈ ਕੇ ਭਾਰੀ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਪੂਰੇ ਇਲਾਕੇ 'ਚ ਲੋਕ ਸੜਕਾਂ 'ਤੇ ਉਤਰ ਆਏ ਹਨ। ਇਹਨਾਂ ਚੋਣਾਂ 'ਚ ਨਵਾਜ਼ ਸ਼ਰੀਫ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਨੂੰ 41 'ਚੋਂ 32 ਸੀਟਾਂ ਉੱਪਰ ਜਿੱਤ ਪ੍ਰਾਪਤ ਹੋਈ ਸੀ। ਚੋਣ ਪ੍ਰਕਿਰਿਆ ਅਤੇ ਨਤੀਜਿਆਂ ਦੇ ਵਿਰੋਧ 'ਚ ਮੁਜ਼ੱਫਰਾਬਾਦ, ਕੋਟਲੀ, ਚਿਨਾਰੀ ਅਤੇ ਮੀਰਪੁਰ 'ਚ ਵੱਡੀ ਗਿਣਤੀ ਲੋਕ ਸੜਕਾਂ 'ਤੇ ਉਤਰ ਆਏ। ਗੁੱਸੇ 'ਚ ਆਏ ਲੋਕਾਂ ਨੇ ਟਾਇਰ ਸਾੜ ਕੇ ਵੱਖ-ਵੱਖ ਥਾਈਂ ਜਾਮ ਲਾਏ। ਚੋਣਾਂ 'ਚ ਹਾਰ ਦਾ ਸਾਹਮਣਾ ਕਰਨ ਵਾਲੀ ਮੁਸਲਿਮ ਕਾਨਫ਼ਰੰਸ ਦੇ ਇੱਕ ਆਗੂ ਨੇ ਕਿਹਾ ਹੈ ਕਿ ਚੋਣਾਂ 'ਚ ...


Jul 28

ਨਸ਼ਾ ਤਸਕਰੀ ਮਾਮਲੇ ਵਿਚ ਇੰਡੋਨੇਸ਼ੀਆ 'ਚ ਜਲੰਧਰ ਦੇ ਵਿਅਕਤੀ ਨੂੰ ਮੌਤ ਦੀ ਸਜ਼ਾ ਅੱਜ

Share this News

ਤਾਂਗੇਰਾਂਗ ਬਾਂਤੇਨ : ਇੰਡੋਨੇਸ਼ੀਆ ਵਿਚ ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿਚ ਭਾਰਤੀ ਮੂਲ ਦੇ ਗੁਰਦੀਪ ਸਿੰਘ ਸਮੇਤ 14 ਵਿਅਕਤੀਆਂ ਨੂੰ 28 ਜੁਲਾਈ ਨੂੰ ਮੌਤ ਦੀ ਸ਼ਜਾ ਦਿੱਤੀ ਜਾਵੇਗੀ | 48 ਸਾਲਾ ਗੁਰਦੀਪ ਸਿੰਘ ਜੋ ਕਿ ਜ਼ਿਲ੍ਹਾ ਜਲੰਧਰ ਦੇ ਨਿਵਾਸੀ ਹਨ ਅਤੇ ਜਲੰਧਰ ਇਲਾਕੇ ਵਿਚ ਵਿਸ਼ਾਲ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਨੂੰ ਇੰਡੋਨੇਸ਼ੀਆ ਦੇ ਤਾਂਗੇਰਾਂਗ ਬਾਂਤੇਨ ਪ੍ਰਾਂਤ ਦੀ ਅਦਾਲਤ ਨੇ ਦੇਸ਼ ਵਿਚ ਨਸ਼ਿਆਂ ਦੀ ਤਸਕਰੀ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਸੀ ਅਤੇ ਉਨ੍ਹਾਂ ਨੂੰ 28 ਜੁਲਾਈ ਨੂੰ ਇੰਡੋਨੇਸ਼ੀਆ ਦੇ ਹਥਿਆਰਬੰਦ ਦਸਤੇ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ | ਇਸੇ ਦੌਰਾਨ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਕਿਹਾ ਹੈ ...


Jul 28

ਮੈਗਾਸੇਸੇ ਖ਼ਿਤਾਬ ਲਈ ਬੇਜਵਾੜਾ ਤੇ ਕ੍ਰਿਸ਼ਨਾ ਨਾਮਜ਼ਦ

Share this News

ਮਨੀਲਾ : ਭਾਰਤ ਵਿਚ ਮੈਲਾ ਢੋਣ ਦੀ ਪ੍ਰਥਾ ਖ਼ਤਮ ਕਰਨ ਲਈ ਇਕ ਪ੍ਰਭਾਵਸ਼ਾਲੀ ਮੁਹਿੰਮ ਚਲਾਉਣ ਵਾਲੇ ਕਰਨਾਟਕਾ ਦੇ ਜਨਮੇ ਬੇਜਵਾੜਾ ਵਿਲਸਨ ਅਤੇ ਚੇਨੰਈ ਦੇ ਗਾਇਕ ਟੀ. ਐਮ. ਕਿਸ਼ਣਾ ਨੂੰ ਸਾਲ 2016 ਲਈ ਅੱਜ ਵੱਕਾਰੀ ਰੇਮਨ ਮੈਗਸੇਸੇ ਖ਼ਿਤਾਬ ਲਈ ਚੁਣਿਆ ਗਿਆ ਹੈ। ਇਸ ਖ਼ਿਤਾਬ ਲਈ ਦੋ ਭਾਰਤੀਆਂ ਤੋਂ ਇਲਾਵਾ ਚਾਰ ਹੋਰਾਂ ਨੂੰ ਵੀ ਚੁਣਿਆ ਗਿਆ ਹੈ ਜਿਨ੍ਹਾਂ ਵਿਚ ਫ਼ਿਲਿਪੀਨ ਤੋਂ ਕੋਂਚਿਤਾ ਕਾਰਪਿਉ-ਮੋਰੈਲਸ, ਇੰਡੋਨੇਸ਼ੀਆ ਤੋਂ ਡੋਂਪੇਟ ਡੁਆਫ਼ਾ, ਜਾਪਾਨ ਓਵਰਸੀਜ਼ ਕੋਆਪਰੇਸ਼ਨ ਵਾਲੰਟੀਅਰ ਅਤੇ ਲਾਓਸ ਦੇ ਵਿਅੰਤੀਅਨ ਰੇਸਕਿਊ ਸ਼ਾਲਮ ਹਨ। ਸਫ਼ਾਈ ਕਰਮਚਾਰੀ ਅੰਦੋਲਨ (ਐਸਕੇਏ) ਦੇ ਕੌਮੀ ਕਨਵੀਨਰ ਨੂੰ ਮਨੁੱਖੀ ਗੌਰਵ ਨਾਲ ਜ਼ਿੰਦਗੀ ਜਿਉਣ ਦੇ ਅਧਿਕਾਰ ਦੀ ਪ੍ਰੋੜਤਾ ਕਰਨ ਲਈ ਇਹ ਇਨਾਮ ਲਈ ਚੁਣਿਆ ਗਿਆ ਹੈ ਜਦਕਿ ਕ੍ਰਿਸ਼ਣਾ ਨੂੰ ਸੰਸਕ੍ਰਿਤੀ ਵਿਚ ...


Jul 24

ਸਾਨੂੰ ਉਸ ਦਿਨ ਦਾ ਇੰਤਜ਼ਾਰ ਹੈ/ ਜਦੋਂ ਕਸ਼ਮੀਰ ਪਾਕਿਸਤਾਨ ਦਾ ਹਿੱਸਾ ਹੋਵੇਗਾ - ਸ਼ਰੀਫ਼

Share this News

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਪਾਕਿਸਤਾਨ ਨੂੰ ਉਸ ਦਿਨ ਦਾ ਇੰਤਜਾਰ ਹੈ, ਜਦੋਂ ਕਸ਼ਮੀਰ ਉਨ੍ਹਾਂ ਦੇ ਦੇਸ਼ ਦਾ ਹਿੱਸਾ ਹੋਵੇਗਾ। ਉਨ੍ਹਾਂ ਨੇ ਇਹ ਸ਼ਬਦ ਸ਼ੁਕਰਵਾਰ ਨੂੰ ਪਾਕਿਸਤਾਨ ਵਿੱਚ ਸਥਿਤ ਕਸ਼ਮੀਰ ਵਿੱਚ ਇੱਕ ਰੈਲੀ ਦੌਰਾਨ ਕਹੇ। ਪੀਓਕੇ ਦੀ ਰਾਜਧਾਨੀ ਮੁਜਫਰਾਬਾਦ ਵਿੱਚ ਪ੍ਰਧਾਨਮੰਤਰੀ ਸ਼ਰੀਫ਼ ਨੇ ਆਪਣੀ ਪਾਰਟੀ ਪੀਐਮਐਲ-ਐਨ ਨੂੰ ਜਿੱਤ ਮਿਲਣ ਦੇ ਬਾਅਦ ਆਯੋਜਿਤ ਇੱਕ ਰੈਲੀ ਵਿੱਚ ਕਿਹਾ ਕਿ ਸਾਨੂੰ ਉਸ ਦਿਨ ਦਾ ਇੰਤਜਾਰ ਹੈ ਜਦੋਂ ਕਸ਼ਮੀਰ, ਪਾਕਿਸਤਾਨ ਦਾ ਹਿੱਸਾ ਬਣ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਤੇ ਕਸ਼ਮੀਰੀਆਂ ਦੀ ਹੱਤਿਆ ਕਰਨ ਦੇ ਵੀ ਆਰੋਪ ਲਗਾਏ। ਵਰਨਣਯੋਗ ਹੈ ਕਿ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ...


Jul 24

ਟਰੰਪ 'ਤੇ ਮਿਹਰਬਾਨ ਹੋਇਆ ਪੰਜਾਬੀ - ਕਰੋੜਾਂ ਦਾ ਦਾਨ ਦੇਣ ਤੋਂ ਬਾਅਦ ਕੱਢੇਗਾ 'ਮਹਾਂਰੈਲੀ'

Share this News

ਕਲੀਵਲੈਂਡ : ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦੇ ਹਮਾਇਤੀ ਭਾਰਤੀ ਮੂਲ ਦੇ ਅਮਰੀਕੀ ਸ਼ੁਲਭ ਸ਼ੱਲੀ ਕੁਮਾਰ ਨੇ ਉਨ੍ਹਾਂ ਨੂੰ ਦੋ ਮਿਲੀਅਨ ਡਾਲਰ (13.42 ਕਰੋੜ ਰੁਪਏ) ਦੇਣ ਦਾ ਐਲਾਨ ਕੀਤਾ ਹੈ। ਨਾਲ ਹੀ 50 ਹਜ਼ਾਰ ਲੋਕਾਂ ਦੀ ਰੈਲੀ ਵੀ ਕਰਨ ਦੀ ਗੱਲ ਕਹੀ ਹੈ ਜਿਸ ਵਿਚ ਉਹ ਸਾਰੇ ਕੰਮਾਂ ਲਈ ਖ਼ੁਦ ਧਨ ਦਾ ਇੰਤਜ਼ਾਮ ਕਰਨਗੇ। ਇਹ ਖਰਚਾ ਦਸ ਮਿਲੀਅਨ ਡਾਲਰ (67 ਕਰੋੜ ਰੁਪਏ ਤੋਂ ਜ਼ਿਆਦਾ) ਤਕ ਹੋ ਸਕਦਾ ਹੈ।
ਸ਼ਿਕਾਗੋ 'ਚ ਰਹਿਣ ਵਾਲੇ ਸ਼ੁਲਭ ਰਿਪਬਲਿਕਨ ਹਿੰਦੂ ਕੌਂਸਲ ਦੇ ਮੁਖੀ ਹਨ। ਉਹ ਅਤੇ ਉਨ੍ਹਾਂ ਦਾ ਪਰਿਵਾਰ ਪਹਿਲਾਂ ਹੀ ਟਰੰਪ ਦੀ ਚੋਣ ਮੁਹਿੰਮ ਲਈ 1.1 ਮਿਲੀਅਨ ਡਾਲਰ (7.38 ਕਰੋੜ ਰੁਪਏ) ਦੇ ਚੁੱਕਾ ਹੈ। ਉਹ ਟਰੰਪ ਨੂੰ ਸਭ ਤੋਂ ਵੱਧ ਚੰਦਾ ...


Jul 24

ਅਮਰੀਕਾ ਦੇ ਲੋਕਾਂ ਨੂੰ ਸਿੱਖ ਧਰਮ ਬਾਰੇ ਜਾਗਰੂਕ ਕਰਨ ਲਈ ਭਾਈਚਾਰੇ ਦੀ ਅਨੋਖੀ ਪਹਿਲ

Share this News

ਵਾਸ਼ਿੰਗਟਨ : ਅਮਰੀਕਾ ਵਿਚ ਸਿੱਖ ਪਛਾਣ ਅਤੇ ਸਿੱਖ ਧਰਮ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਰਾਸ਼ਟਰੀ ਮੀਡੀਆ ਵਿਚ ਮੁਹਿੰਮ ਛੇੜੀ ਜਾ ਰਹੀ ਹੈ। ਇਸ ਲਈ ਅਮਰੀਕੀ ਸੂਬੇ ਉਤਾਹ ਦੇ ਸਿੱਖਾਂ ਨੇ 1,25,000 ਅਮਰੀਕੀ ਡਾਲਰ ਜੁਟਾਏ ਹਨ।  ਅਮਰੀਕੀ ਲੋਕਾਂ ਨੂੰ ਸਿੱਖਾਂ ਅਤੇ ਸਿੱਖ ਧਰਮ ਦੀ ਜਾਣਕਾਰੀ ਦੇਣ ਲਈ ਕੌਮੀ ਸਿੱਖ ਮੁਹਿੰਮ ਨੈਸ਼ਨਲ ਸਿੱਖ ਕੰਪੇਨ ਦੀ ਮੀਡੀਆ ਪਹਿਲ ਤਹਿਤ ਸਾਲਟ ਲੇਕ ਵਿਚ ਇਸ ਹਫਤੇ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਇਸ ਦੌਰਾਨ ਫੰਡ ਵੀ ਇਕੱਠਾ ਕੀਤਾ ਗਿਆ। ਉਤਾਹਦੇ ਸੱਿਖ ਭਾਈਚਾਰੇ ਵਿਚ ਕਰੀਬ 200 ਪਰਿਵਾਰ ਹਨ। ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਵਿਚ 9/11 ਨੂੰ ਹੋਏ ਹਮਲੇ ਤੋਂ ਬਾਅਦ ਸਿੱਖ ਨਸਲੀ ਭੇਦਭਾਵ ਅਤੇ ਅਪਰਾਧਾਂ ਦਾ ਸ਼ਿਕਾਰ ਹੋ ਰਹੇ ...


Jul 24

ਸਾਬਕਾ ਸੀਆਈਏ ਅਧਿਕਾਰੀ ਦਾ ਖੁਲਾਸਾ : ਜ਼ਿੰਦਾ ਹੈ ਓਸਾਮਾ ਬਿਨ ਲਾਦੇਨ !

Share this News

ਵਾਸ਼ਿੰਗਟਨ : ਅਮਰੀਕਾ ਦੀ ਸੈਂਟਰਲ ਇੰਟੈਲੀਜੈਂਸ ਏਜੰਸੀ (ਸੀ ਆਈ ਏ) ਦੇ ਇੱਕ ਸਾਬਕਾ ਅਧਿਕਾਰੀ ਨੇ ਓਸਾਮਾ ਬਿਨ ਲਾਦੇਨ ਬਾਰੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਸੀ ਆਈ ਏ ਦੇ ਸਾਬਕਾ ਅਧਿਕਾਰੀ ਐਡਵਰਡ ਸਲੋਡਰਨ ਮੁਤਾਬਿਕ ਜਿਸ ਲਾਦੇਨ ਨੂੰ 2011 ਵਿੱਚ ਪਾਕਿਸਤਾਨ ਦੇ ਐਬਟਾਬਾਦ ਵਿੱਚ ਅਮਰੀਕੀ ਸੀਲ ਕਮਾਂਡੋ ਵੱਲੋਂ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਸੀ, ਉਹ ਦਰਅਸਲ ਜਿਊਂਦਾ ਹੈ।
ਮਾਸਕੋ ਟ੍ਰਿਬਿਊਨ ਨੂੰ ਦਿੱਤੀ ਇੱਕ ਇੰਟਰਵਿਊ 'ਚ ਐਡਵਰਡ ਸਲੋਡਰਨ ਨੇ ਕਿਹਾ ਹੈ ਕਿ ਓਸਾਮਾ ਸੀ ਆਈ ਏ ਦੀ ਹਿਰਾਸਤ ਵਿੱਚ ਹੈ ਅਤੇ ਉਹ ਬਹਾਮਾਸ ਵਿੱਚ ਰਹਿੰਦਾ ਹੈ। ਉਨ੍ਹਾ ਇਹ ਵੀ ਕਿਹਾ ਕਿ ਉਸ ਕੋਲ ਆਪਣੀ ਗੱਲ ਨੂੰ ਸਾਬਤ ਕਰਨ ਲਈ ਪੁਖਤਾ ਦਸਤਾਵੇਜ਼ ਵੀ ਮੌਜੂਦ ਹਨ। ਐਡਵਰਡ ਮੁਤਾਬਕ ...


Jul 24

ਅਮਰੀਕਾ ਦਾ ਅਟੁੱਟ ਅੰਗ ਹਨ ਮੁਸਲਿਮ - ਓਬਾਮਾ

Share this News

ਕਲੀਵਲੈਂਡ : ਅਮਰੀਕੀ ਮੁਸਲਿਮਾਂ ਨੂੰ ਅਲੱਗ ਥਲੱਗ ਕਰਨ ਦੀ ਗੱਲ ਕਰਨ ਵਾਲੇ ਰਿਪਬਲਿਕਨ ਨੇਤਾਵਾਂ ਦੀ ਆਲੋਚਨਾ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਘੱਟ ਗਿਣਤੀ ਭਾਈਚਾਰਾ ਹਮੇਸ਼ਾ ਤੋਂ ਅਮਰੀਕਾ ਦਾ ਹਿੱਸਾ ਰਿਹਾ ਹੈ। ਓਬਾਮਾ ਨੇ ਕਿਹਾ ਕਿ ਇਸ ਭਾਈਚਾਰੇ ਨੂੰ ਸਭ ਤੋਂ ਜ਼ਿਆਦਾ ਡਰ ਇਸ ਗੱਲ ਦਾ ਹੈ ਕਿ ਉਨ•ਾਂ ਕਿਤੇ ਕੁਝ ਅਜਿਹੇ ਲੋਕਾਂ ਦੇ ਹਿੰਸਕ ਕਾਂਡਾਂ ਦੇ ਲਈ ਦੋਸ਼ ਨਾ ਦਿੱਤਾ ਜਾਵੇ ਜੋ ਉਨ•ਾਂ ਦੇ ਧਰਮ ਦੀ ਅਗਵਾਈ ਵੀ ਨਹੀਂ ਕਰਦੇ।ਓਬਾਮਹ ਨੇ ਵਾਈਟ ਹਾਊਸ ਵਿਚ ਆਯੋਜਤ ਇਕ ਈਦ ਸਮਾਰੋਹ ਵਿਚ ਕਿਹਾ ਕਿ ਸਾਰੇ ਅਮਰੀਕੀਆਂ ਦੀ ਤਰ•ਾਂ, ਆਪ ਅੱਤਵਾਦ ਦੇ ਖਤਰੇ ਤੋਂ ਚਿੰਤਤ ਹਨ। ਲੇਕਿਨ ਇਸ ਤੋਂ ਵੀ ਉਪਰ ਤੁਹਾਨੂੰ ਇਕ ਡਰ ਹੈ ...


Jul 24

ਪਾਕਿਸਤਾਨ 'ਚ ਪਹਿਲੀ ਵਾਰ ਸਿੱਖ ਨੌਜਵਾਨ ਬਣਿਆ ਬੈਂਕ ਮੈਨੇਜਰ

Share this News

ਸਤਲਾਣੀ ਸਾਹਿਬ : ਪਾਕਿਸਤਾਨ 'ਚ ਬਹੁਤ ਘੱਟ ਗਿਣਤੀ ਵਜੋਂ ਜਾਣੇ ਜਾਂਦੇ ਸਿੱਖਾਂ 'ਚੋਂ ਇਕ ਸਿੱਖ ਨੌਜਵਾਨ ਸ: ਮਨਿੰਦਰ ਸਿੰਘ ਨਨਕਾਣਾ ਸਾਹਿਬ ਨੂੰ ਅੱਜ ਯੂਨਾਟਿਡ ਬੈਂਕ ਪਾਕਿਸਤਾਨ ਵੱਲੋਂ 2016 ਦਾ ਸਰਬੋਤਮ ਬੈਂਕ ਐਵਾਰਡ ਦਿੰਦਿਆ ਬੈਂਕ ਮੈਨੇਜਰ ਦੇ ਅਹੁਦੇ ਲਈ ਨਿਯੁਕਤ ਕਰ ਦਿੱਤਾ ਗਿਆ | ਜਿਸ ਨਾਲ ਪਾਕਿਸਤਾਨ 'ਚ ਪਹਿਲੀ ਵਾਰ ਕੋਈ ਸਿੱਖ ਨੌਜਵਾਨ ਬੈਂਕ ਮੈਨੇਜਰ ਬਣਿਆ ਹੈ | ਜਿਸ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸ: ਮਨਿੰਦਰ ਸਿੰਘ ਨਨਕਾਣਾ ਸਾਹਿਬ ਨੇ ਦੱਸਿਆ ਕਿ ਉਸ ਦੀ ਚਾਰ ਸਾਲ ਦੀ ਮਿਹਨਤ ਸਦਕਾ ਗੁਰੂ ਮਹਾਰਾਜ ਨੇ ਉਸ 'ਤੇ ਬਖਸ਼ਿਸ਼ ਕੀਤੀ ਹੈ | ਉਨ੍ਹਾਂ ਦੱਸਿਆ ਕਿ ਯੂਨਾਟਿਡ ਬੈਂਕ ਪਾਕਿਸਤਾਨ ਦੀਆਂ ਵੱਖ-ਵੱਖ ਮੁਲਕਾਂ 'ਚ ਹਜ਼ਾਰਾਂ ਸ਼ਖਾਵਾਂ ਦੇ ਨਾਲ-ਨਾਲ ਸਮੁੱਚੇ ਪਾਕਿਸਤਾਨ 'ਚ 1562 ...[home] [1] 2 3 4  [next]1-10 of 35

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved