Internatinoal News Section

Monthly Archives: JULY 2017


Jul 31

ਸਿੰਗਾਪੁਰ ਰਾਸ਼ਟਰਪਤੀ ਚੋਣਾਂ : ਭਾਰਤੀ ਮੂਲ ਦੀ ਹਾਲਿਮਾ ਯਾਕੂਬ ਮਜ਼ਬੂਤ ਦਾਅਵੇਦਾਰ

Share this News

ਸਿੰਗਾਪੁਰ : ਸਿੰਗਾਪੁਰ ਵਿਚ ਹੋਣ ਵਾਲੀ ਅਗਲੀ ਰਾਸ਼ਟਰਪਤੀ ਚੋਣ ਵਿਚ ਭਾਰਤੀ ਮੂਲ ਦੀ ਹਾਲਿਮਾ ਯਾਕੂਬ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਹੈ। ਉੱਥੇ ਉਸ ਦੇ ਵਿਰੋਧ ਵਿਚ ਪਾਕਿਸਤਾਨ ਮੂਲ ਦੇ ਉਮੀਦਵਾਰ ਦੇ ਉਤਰਨ ਦੀ ਸੰਭਾਵਨਾ ਹੈ। ਹਾਲਾਂਕਿ ਦੋਹਾਂ ਪ੍ਰਮੁੱਖ ਉਮੀਦਵਾਰਾਂ ਨੂੰ ਲੈ ਕੇ ਦੇਸ਼ ਵਿਚ ਬਹਿਸ ਚੱਲ ਰਹੀ ਹੈ ਕੀ ਇਹ ਅਸਲ ਵਿਚ ਮਾਲੇਈ ਹਨ? ਕਿਉਂਕਿ ਇਸ ਵਾਰੀ ਇਹ ਅਹੁੱਦਾ ਮਾਲੇਈ ਲਈ ਰਾਖਵਾਂ ਹੈ।
ਸਤੰਬਰ ਵਿਚ ਹੋਣ ਵਾਲੀਆਂ ਚੋਣਾਂ ਲਈ ਸਭ ਤੋਂ ਜ਼ਿਆਦਾ ਪਸੰਦੀਦਾ ਉਮੀਦਵਾਰ ਸੰਸਦ ਸਪੀਕਰ ਹਾਲਿਮਾ ਯਾਕੂਬ ਹੈ। ਹਾਲਾਂਕਿ ਹੁਣ ਤੱਕ ਚੋਣ ਲੜਨ ਬਾਰੇ ਉਹ ਅਖੀਰੀ ਫੈਸਲਾ ਨਹੀਂ ਲੈ ਪਾਈ ਹੈ। ਦੋ ਹਫਤੇ ਪਹਿਲਾਂ ਉਨ੍ਹਾਂ ਨੇ ਸਥਾਨਕ ਮੀਡੀਆ ਨੂੰ ਕਿਹਾ ਸੀ ਕਿ ਉਹ ਇਸ ਬਾਰੇ ...


Jul 31

ਪਨਾਮਾਗੇਟ ’ਚ ਡੁੱਬਿਆ ਨਵਾਜ਼ ਦਾ ਜਹਾਜ਼

Share this News

ਇਸਲਾਮਾਬਾਦ : ਪਾਕਿਸਤਾਨੀ ਸੁਪਰੀਮ ਕੋਰਟ ਨੇ ਅੱਜ ਮੁਲਕ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਪਨਾਮਾਗੇਟ ਮਾਮਲੇ ਵਿੱਚ ‘ਬੇਈਮਾਨੀ’ ਦਾ ਦੋਸ਼ੀ ਠਹਿਰਾਉਂਦਿਆਂ ਅਯੋਗ ਕਰਾਰ ਦੇ ਦਿੱਤਾ। ਇਸ ਪਿੱਛੋਂ ਸ੍ਰੀ ਸ਼ਰੀਫ਼ ਨੂੰ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ। ਨਾਲ ਹੀ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਸ੍ਰੀ ਸ਼ਰੀਫ਼ ਤੇ ਉਨ੍ਹਾਂ ਦੇ ਬੱਚਿਆਂ ਖ਼ਿਲਾਫ਼ ਪਨਾਮਾ ਦਸਤਾਵੇਜ਼ ਲੀਕ ਘਪਲੇ ਵਿੱਚ ਭ੍ਰਿਸ਼ਟਾਚਾਰ ਦਾ ਕੇਸ ਚਲਾਇਆ ਜਾਵੇ। ਇਹ ਤੀਜੀ ਵਾਰ ਹੈ ਜਦੋਂ 67-ਸਾਲਾ ਸ੍ਰੀ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਮਿਆਦ ਪੁੱਗਣ ਤੋਂ ਪਹਿਲਾਂ ਛੱਡਣਾ ਪਿਆ ਹੈ। ਇਸ ਬੇਤਾਬੀ ਨਾਲ ਉਡੀਕੇ ਜਾ ਰਹੇ ਫ਼ੈਸਲੇ ਨੇ ਪਾਕਿਸਤਾਨ ਨੂੰ ਉਸ ਨਾਜ਼ੁਕ ਮੌਕੇ ਸਿਆਸੀ ਸੰਕਟ ਵਿੱਚ ਪਾ ਦਿੱਤਾ, ਜਦੋਂ ਮੁਲਕ ਪਹਿਲਾਂ ਹੀ ਮਾੜੀ ਮਾਲੀ ਹਾਲਤ ...


Jul 31

90ਵੇਂ ਸਥਾਪਨਾ ਦਿਵਸ 'ਤੇ ਚੀਨੀ ਫ਼ੌਜ ਨੇ ਵਿਖਾਈ ਤਾਕਤ

Share this News

ਬੀਜਿੰਗ : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਐਤਵਾਰ ਨੂੰ ਇਨਰ ਮੰਗੋਲੀਆ ਦੇ ਝੂਰਿਹੇ ਸਥਿਤ ਦੇਸ਼ ਦੇ ਸਭ ਤੋਂ ਵੱਡੇ ਫ਼ੌਜੀ ਅੱਡੇ ਵਿਚ ਪੀਪਲਸ ਲਿਬਰੇਸ਼ਨ ਆਰਮੀ (ਪੀ.ਐਲ.ਏ.) ਦੇ 90ਵੇਂ ਸਥਾਪਨਾ ਦਿਵਸ 'ਤੇ ਆਯੋਜਿਤ ਸ਼ਾਨਦਾਰ ਪਰੇਡ ਦਾ ਨਿਰੀਖਣ ਕੀਤਾ। ਇਸ ਮੌਕੇ ਸ਼ੀ ਜਿਨਪਿੰਗ ਨੇ ਚੀਨੀ ਫ਼ੌਜ ਨੂੰ ਜੰਗ ਲਈ ਤਿਆਰ ਰਹਿਣ ਲਈ ਕਿਹਾ ਹੈ।
ਸ਼ਿਹੁਆ ਨਿਊਜ਼ ਏਜੰਸੀ ਮੁਤਾਬਕ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਖੁਦ ਰਾਸ਼ਟਰਪਤੀ ਜਿਨਪਿੰਗ ਨੇ ਫ਼ੌਜ ਦੀ ਵਰਦੀ ਪਹਿਨ ਕੇ ਫ਼ੌਜੀ ਟੁਕੜੀਆਂ ਦਾ ਨਿਰੀਖਣ ਕੀਤਾ। 1 ਅਗਸਤ ਨੂੰ ਆਰਮੀ ਡੇਅ ਮਨਾਇਆ ਜਾਣਾ ਹੈ ਅਤੇ ਉਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਪਰੇਡ ਹੋਣਾ 1949 ਦੇ ਕਮਿਊਨਿਸਟ ਅੰਦੋਲਨ ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਮੰਨਿਆ ਜਾ ...


Jul 31

ਇਰਾਕ ਦੀ ਗੁਪਤ ਸੁਰੰਗ ‘ਚੋਂ ਕੈਨੇਡਾ ਦੀਆਂ 2 ਮੁਟਿਆਰਾਂ ਸਮੇਤ 20 ਮਹਿਲਾਵਾਂ ਮਿਲੀਆਂ

Share this News

ਮੋਸੁਲ : ਇਰਾਕੀ ਸੈਨਾ ਨੂੰ ਮੋਸੁਲ ਦੀ Îਇਕ ਗੁਪਤ ਸੁਰੰਗ ਵਿਚ 20 ਮਹਿਲਾਵਾਂ ਅਤੇ ਲੜਕੀਆਂ ਮਿਲੀਆਂ ਹਨ। ਇਨ੍ਹਾਂ ਵਿਚੋਂ ਦੋ ਕੈਨੇਡਾ ਅਤੇ ਪੰਜ ਜਰਮਨੀ ਦੀਆਂ ਹਨ। ਇਹ ਸਾਰੀ ਮਹਿਲਾਵਾਂ ਅੱਤਵਾਦੀ ਸੰਗਠਨ ਆਈਐਸ ਦੀ ਮਹਿਲਾ ਲੜਾਕਾ ਟੁਕੜੀ ਦਾ ਹਿੱਸਾ ਸੀ। ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਰਾਕੀ ਸੈਨਾ ਦੇ ਮੁਤਾਬਕ ਇਨ੍ਹਾਂ ਲੜਕੀਆਂ ਵਿਚੋਂ ਪੰਜ ਜਰਮਨੀ, ਤਿੰਨ ਰੂਸ, ਤਿੰਨ ਤੁਰਕੀ, ਦੋ ਕੈਨੇਡਾ, ਇਕ ਚੇਚਨਿਆ ਅਤੇ ਛੇ ਲੀਬੀਆ-ਸੀਰੀਆ ਦੀ ਹਨ।
ਕੱਟੜਪੰਥੀ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਨ ਵਾਲੀ ਸੰਸਥਾ ਹਯਾਤ ਕੈਨੇਡਾ ਦੀ ਨਿਦੇਸ਼ਕ ਅਲੈਕਜ਼ੈਂਡਰਾ ਬੇਨ ਮੁਤਾਬਕ ਅੱਤਵਾਦੀ ਹਮੇਸ਼ਾ 20 ਸਾਲ ਤੋਂ ਘੱਟ ਉਮਰ ਦੀ ਲੜਕੀਆਂ ਨੂੰ ਚੁਣਦੇ ਸੀ। ਤਾਕਿ ਸੋਸ਼ਲ ਮੀਡੀਆ ਆਦਿ ਦੇ ਜ਼ਰੀਏ ਉਨ੍ਹਾਂ ਵਰਗਲਾਇਆ ਜਾ ਸਕੇ। ...


Jul 25

ਬਰਤਾਨੀਆ ਦੀ ਕੋਰਟ ਆਫ਼ ਅਪੀਲ ਦੇ ਪਹਿਲੇ ਸਿੱਖ ਜੱਜ ਬਣੇ ਰਬਿੰਦਰ ਸਿੰਘ

Share this News

ਲੰਦਨ : ਸਰ ਰਬਿੰਦਰ ਸਿੰਘ ਨੂੰ ਤਰੱਕੀ ਦੇ ਕੇ ਬਰਤਾਨੀਆ ਦੀ ਕੋਰਟ ਆਫ਼ ਅਪੀਲ ਦਾ ਜੱਜ ਬਣਾਇਆ ਗਿਆ ਹੈ ਅਤੇ ਇਸ ਅਹੁਦੇ 'ਤੇ ਪੁੱਜਣ ਵਾਲੇ ਉਹ ਪਹਿਲੇ ਸਿੱਖ ਹਨ। ਅਪੀਲ ਅਦਾਲਤ ਦੇ ਜੱਜ ਦਾ ਅਹੁਦਾ ਬਰਤਾਨੀਆ ਦੀ ਨਿਆਇਕ ਪ੍ਰਣਾਲੀ ਦੇ ਸਿਖਰਲੇ ਅਹੁਦਿਆਂ ਵਿਚੋਂ ਇਕ ਮੰਨਿਆ ਜਾਂਦਾ ਹੈ ਜਿਥੇ ਕੁਲ 7 ਜੱਜ ਹੁੰਦੇ ਹਨ।
53 ਦੇ ਸਰ ਰਬਿੰਦਰ ਸਿੰਘ ਦਾ ਜਨਮ ਦਿੱਲੀ ਵਿਚ ਹੋਇਆ ਸੀ ਅਤੇ ਬਾਅਦ ਵਿਚ ਉਨ੍ਹਾਂ ਦਾ ਪਰਵਾਰ ਬਰਤਾਨੀਆ ਵਿਚ ਵਸ ਗਿਆ। ਉਨ੍ਹਾਂ ਨੇ ਕੈਂਬਰਿਜ ਯੂਨੀਵਰਸਟੀ ਅਧੀਨ ਆਉਂਦੇ ਵੱਕਾਰੀ ਟ੍ਰਿਨਿਟੀ ਕਾਲਜ ਆਫ਼ ਲਾਅ ਵਿਚ ਕਾਨੂੰਨ ਦੀ ਪੜ੍ਹਾਈ ਲਈ ਵਜ਼ੀਫ਼ਾ ਹਾਸਲ ਕੀਤਾ ਅਤੇ ਫਿਰ ਕੈਲੇਫ਼ੋਰਨੀਆ ਯੂਨੀਵਰਸਟੀ ਵਿਚ ਪੜ੍ਹਦਿਆਂ 1986 ਵਿਚ ਕਾਨੂੰਨ ਦੀ ਪੋਸਟ ਗ੍ਰੈਜੁਏਟ ਡਿਗਰੀ ...


Jul 25

ਨਵਾਜ ਸ਼ਰੀਫ ਵੱਲੋਂ ਅਸਤੀਫੇ ਦੀ ਤਿਆਰੀ ਭਰਾ ਬਣ ਸਕਦੇ ਹਨ ਪ੍ਰਧਾਨ ਮੰਤਰੀ

Share this News

ਇਸਲਾਮਾਬਾਦ : ਜੇਕਰ ਸੰਵੇਦਨਸ਼ੀਲ ਪਨਾਮਾ ਪੇਪਰ ਮਾਮਲੇ ਵਿਚ ਕਥਿਤ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਨੂੰ ਚਿੱਟੇ ਵਿਚ ਬਦਲਣ ਬਦਲੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਸੁਪਰੀਮ ਕੋਰਟ ਵਲੋਂ ਅਯੋਗ ਕਰਾਰ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਦੇ ਛੋਟੇ ਭਰਾ ਅਤੇ ਪੰਜਾਬ ਦੇ ਮੁੱਖ ਮੰਤਰੀ ਸ਼ਹਿਬਾਜ਼ ਸ਼ਰੀਫ਼ ਵਲੋਂ ਉਨ੍ਹਾਂ ਦੀ ਥਾਂ ਲੈਣ ਦੀ ਆਸ ਹੈ। ਪਰ ਸ਼ਹਿਬਾਜ਼ ਕੌਮੀ ਅਸੰਬਲੀ ਦੇ ਮੈਂਬਰ ਨਾ ਹੋਣ ਕਾਰਨ ਉਹ ਤੁਰੰਤ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਅਤੇ ਉਨ੍ਹਾਂ ਨੂੰ ਚੋਣ ਲੜਨੀ ਪਵੇਗੀ। ਜੀਓ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਤਦ ਰੱਖਿਆ ਮੰਤਰੀ ਖਵਾਜ਼ਾ ਆਸਿਫ ਦੇ 45 ਦਿਨ ਤੱਕ ਅੰਤਰਮਿ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਹੈ ਜਦੋਂ ਤਕ ਸ਼ਹਿਬਾਜ਼ ਉਪ ਚੋਣ ਵਿਚ ਚੁਣੇ ...


Jul 24

ਕੈਨੇਡੀਅਨ ਸਿੱਖ ਲੀਡਰ ਜਗਮੀਤ ਸਿੰਘ ਦਾ ਭਾਰਤ 'ਤੇ ਵੱਡਾ ਇਲਜ਼ਾਮ

Share this News

ਓਂਟਾਰੀਓ : ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡੀਅਨ ਸਿਆਸਤਦਾਨ ਜਗਮੀਤ ਸਿੰਘ, ਜਿਨ੍ਹਾਂ ਨੂੰ ਤਿੰਨ ਸਾਲ ਪਹਿਲਾਂ ਭਾਰਤ ਦਾ ਵੀਜ਼ਾ ਦੇਣ ਤੋਂ ਭਾਰਤੀ ਅਧਿਕਾਰੀਆਂ ਵੱਲੋਂ ਨਾਂਹ ਕਰ ਦਿੱਤੀ ਗਈ ਸੀ, ਨੇ ਕਿਹਾ ਕਿ ਭਾਰਤ ਉਨ੍ਹਾਂ ਦੇ ਨਿਊ ਡੈਮੋਕਰੇਟਿਕ ਪਾਰਟੀ (NDP) ਦੇ ਆਗੂ ਬਣਨ ਦੇ ਪ੍ਰਚਾਰ ‘ਚ ਰੁਕਾਵਟਾਂ ਖੜ੍ਹੀਆਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
‘ਹਿੰਦੁਸਤਾਨ ਟਾਈਮਜ਼’ ਨੇ ਲਿਖਿਆ ਕਿ ਜਗਮੀਤ ਸਿੰਘ ਐਨ.ਡੀ.ਪੀ. ਦੇ ਆਗੂ ਦੀ ਚੋਣ ਲਈ ਕਾਬਲ ਉਮੀਦਵਾਰ ਦੇ ਤੌਰ ‘ਤੇ ਉੱਭਰੇ ਹਨ ਪਰ ਭਾਰਤ ਸਰਕਾਰ ਨਾਲ ਉਨ੍ਹਾਂ ਦੇ ਸਬੰਧ ਚੰਗੇ ਨਹੀਂ। ਕੈਨੇਡਾ ਦੇ ਰੋਜ਼ਾਨਾ ਅਖ਼ਬਾਰ ‘ਦਾ ਗਲੋਬ ਐਂਡ ਮੇਲ’ ਨੂੰ ਜਗਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਮਰਥਕਾਂ ਨੇ ਜਾਣਕਾਰੀ ਦਿੱਤੀ ਕਿ ਓਟਾਵਾ ‘ਚ ਭਾਰਤੀ ਹਾਈ ਕਮਿਸ਼ਨ ...


Jul 12

3 ਸਿੱਖਾਂ ਨੇ 70 ਦਸਤਾਰਧਾਰੀ ਅਫਗਾਨੀਆਂ ਦੀ ਇੰਗਲੈਂਡ 'ਚ ਤਸਕਰੀ ਕੀਤੀ - ਯੂ. ਕੇ. ਅਦਾਲਤ

Share this News

ਲੰਡਨ : ਬਰਤਾਨੀਆਂ ਦੀ ਅਦਾਲਤ 'ਚ ਤਿੰਨ ਅਫਗਾਨੀ ਸਿੱਖਾਂ ਿਖ਼ਲਾਫ਼ 70 ਸਿੱਖਾਂ ਨੂੰ ਯੂ.ਕੇ. ਲਿਆਉਣ ਲਈ 6 ਲੱਖ ਪੌਾਡ ਦੀ ਘਪਲੇ ਸਬੰਧੀ ਮੁਕੱਦਮਾ ਚੱਲ ਰਿਹਾ ਹੈ | ਅਦਾਲਤ 'ਚ ਦੱਸਿਆ ਗਿਆ ਕਿ 41 ਸਾਲਾ ਦਲਜੀਤ ਕਪੂਰ ਵਾਸੀ ਫਰੈਨਸ਼ੈਮ ਕਲੋਜ਼ ਸਾਊਥਾਲ, 40 ਸਾਲਾ ਹਰਮੀਤ ਕਪੂਰ ਵਾਸੀ ਸੈਵਨ ਸਿਸਟਰਜ਼ ਰੋਡ ਟੌਟਨਹੈਮ ਅਤੇ 42 ਸਾਲਾ ਦਵਿੰਦਰ ਚਾਵਲਾ ਵਾਸੀ ਸਨਰਵੁੱਡ ਰੋਡ ਆਈਜ਼ਲਵਰਥ ਨੇ ਅਸਲੀ ਬਰਤਾਨਵੀ ਪਾਸਪੋਰਟਾਂ 'ਤੇ ਅਫਗਾਨੀ ਸਿਆਸੀ ਪਨਾਹਗਾਹਾਂ ਨੂੰ ਯੂ.ਕੇ. ਲਿਆਉਣ ਦੀ ਸ਼ਾਜਿਸ਼ ਰਚੀ | ਬਾਰਡਰ ਅਧਿਕਾਰੀ ਇਕੋ ਜਿਹੇ ਨਜ਼ਰ ਆਉਣ ਵਾਲੇ ਦਸਤਾਰਧਾਰੀ ਸਿੱਖਾਂ ਦੀ ਪਛਾਣ ਕਰਨ ਵਿਚ ਅਸਫਲ ਰਹੇ | ਇਸ ਢੰਗ ਨਾਲ 70 ਜਾਅਲੀ ਪ੍ਰਵਾਸੀਆਂ ਨੂੰ ਯੂ.ਕੇ. ਵਿਚ ਦਾਖਲ ਕੀਤਾ ਗਿਆ, ਜਿਨ੍ਹਾਂ ਬਾਅਦ ਵਿਚ ਸਿਆਸੀ ...


Jul 12

ਭਾਰਤੀ ਮੂਲ ਦੀ ਵਕੀਲ ਬੀਬੀ ਵਾਈਟ ਹਾਊਸ ਦੀ ਵੱਡੀ ਜਿ਼ਮੇਵਾਰੀ ਸੰਭਾਲੇਗੀ

Share this News

ਵਾਸ਼ਿੰਗਟਨ : ਭਾਰਤੀ ਮੂਲ ਦੀ ਅਮਰੀਕੀ ਵਕੀਲ ਨੇਓਮੀ ਰਾਓ ਨੂੰ ਵ੍ਹਾਈਟ ਹਾਊਸ ਦੇ ਸੂਚਨਾ ਤੇ ਰੈਗੂਲੇਟਰੀ ਮਾਮਲਿਆਂ ਦਾ ਵਿਭਾਗੀ ਮੁਖੀ ਬਣਾਇਆ ਗਿਆ ਹੈ। ਅਮਰੀਕਾ ਦੀ ਸੈਨੇਟ ਨੇ 41 ਵੋਟਾ ਦੇ ਮੁਕਾਬਲੇ 54 ਵੋਟਾਂ ਨਾਲ ਉਨ੍ਹਾਂ ਦੇ ਚੁਣੇ ਜਾਣ ਦਾ ਐਲਾਨ ਕੀਤਾ ਹੈ।
44 ਸਾਲਾ ਨੇਓਮੀ ਰਾਓ ਸੁਪਰੀਮ ਕੋਰਟ ਦੇ ਜੱਜ ਕਲੇਰੈਂਸ ਥਾਮਸ ਦੇ ਨਾਲ ਕੰਮ ਕਰ ਚੁੱਕੀ ਹੈ। ਉਨ੍ਹਾਂ ਦੇ ਨਾਂ ਉੱਤੇ ਅਜਿਹੇ ਸਮੇਂ ਸਹਿਮਤੀ ਬਣੀ ਹੈ, ਜਦੋਂ ਸੈਨੇਟ ਵੰਡੀ ਹੋਈ ਹੈ ਅਤੇ ਵਿਰੋਧੀ ਡੈਮੋਕਰੇਟਿਕ ਪਾਰਟੀ ਹੁਣ ਤੱਕ ਕਈ ਨਿਯੁਕਤੀਆਂ ਨੂੰ ਰੋਕ ਚੁੱਕੀ ਹੈ। ਉਨ੍ਹਾਂ ਦੀ ਨਿਯੁਕਤੀ ਦਾ ਅਮਰੀਕੀ ਪਾਰਲੀਮੈਂਟ ਦੇ ਕਈ ਮੈਂਬਰਾਂ ਨੇ ਸਵਾਗਤ ਕੀਤਾ ਹੈ। ਸੈਨੇਟਰ ਓਰਿਨ ਹੈਚ ਨੇ ਕਿਹਾ ਕਿ ਬੇਲੋੜੀ ਲਾਲ ਫੀਤਾਸ਼ਾਹੀ ...


Jul 12

ਇਰਾਕ ‘ਚ ਅੱਤਵਾਦੀ ਕਿਲ੍ਹਾ ਫਤਿਹ : ਆਈਐਸਆਈਐਸ ਤੋਂ ਆਜ਼ਾਦ ਹੋਇਆ ਮੋਸੂਲ

Share this News

ਮੋਸੂਲ : ਇਰਾਕ ‘ਚ ਅੱਤਵਾਦ ਦਾ ਕਿਲਾ ਟੁੱਟ ਗਿਆ ਹੈ। ਅੱਤਵਾਦੀ ਸੰਗਠਨ ਆਈਐਸ ਆਪਣੀ ਰਾਜਧਾਨੀ ਮੋਸੂਲ ਤੋਂ ਭੱਜ ਗਿਆ ਹੈ ਤੇ ਉਹ ਆਪਣੀ ਜਾਨ ਬਚਾਉਣ ਲਈ ਲੁਕ ਛਿਪ ਰਹੇ ਹਨ। ਜਾਣਕਾਰੀ ਅਨੁਸਾਰ ਇਨਾਂ ‘ਚੋਂ ਬਹੁਤਿਆਂ ਨੇ ਤਾਂ ਟਿਗਰਿਸ ਨਦੀ ‘ਚ ਛਾਲ ਮਾਰ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਨਾਂ ‘ਚੋਂ 30 ਅੱਤਵਾਦੀਆਂ ਨੂੰ ਇਰਾਕੀ ਫੌਜ ਨੇ ਮਾਰ ਗਿਰਾਇਆ ਹੈ ਅਤੇ ਕੁਝ ਨੂੰ ਪਾਣੀ ‘ਚੋਂ ਕੱਢ ਕੇ ਬੰਦੀ ਬਣਾ ਲਿਆ ਗਿਆ ਹੈ। ਇਰਾਕ ਦੇ ਪ੍ਰਧਾਨ ਮੰਤਰੀ ਹੈਦਰ ਅਲ ਅਬਾਦੀ ਵੀ ਮੋਸੂਲ ਪਹੁੰਚ ਗਏ ਹਨ ਅਤੇ ਉਨਾਂ ਨੇ ਮੋਸੂਲ ਫਤਿਹ ਲਈ ਫੌਜ ਅਤੇ ਸਾਰੇ ਸਹਿਯੋਗੀ ਦਸਤਿਆਂ ਨੂੰ ਵਧਾਈ ਦਿੱਤੀ। ਸਰਕਾਰ ਨੇ ਮੋਸੂਲ ‘ਚ ਜਿੱਤ ਦਾ ...[home] [1] 2 3  [next]1-10 of 22

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved