Internatinoal News Section

Monthly Archives: AUGUST 2014


Aug 26

ਨਹੀਂ ਰਹੇ ਫ਼ਿਲਮ 'ਗਾਂਧੀ' ਦੇ ਨਿਰਦੇਸ਼ਕ ਰਿਚਰਡ ਐਟੇਨਬਰੋ

Share this News

ਲੰਡਨ : ਗਾਂਧੀ ਫ਼ਿਲਮ ਲਈ ਮਸ਼ਹੂਰ ਆਸਕਰ ਜੇਤੂ ਬ੍ਰਿਟਿਸ਼ ਫ਼ਿਲਮ ਨਿਰਦੇਸ਼ਕ ਰਿਚਰਡ ਐਟੇਨਬਰੋ ਦਾ ਦਿਹਾਂਤ ਹੋ ਗਿਆ। ਉਹ 90 ਸਾਲ ਦੇ ਸਨ। ਬੀਬੀਸੀ ਦੇ ਮੁਤਾਬਿਕ ਸਫਲ ਨਿਰਦੇਸ਼ਕ ਬਣਨ ਤੋਂ ਪਹਿਲਾਂ ਰਿਚਰਡ ਬ੍ਰਿਟੇਨ ਦੇ ਸ਼ਿਖਰ ਅਭਿਨੇਤਾਵਾਂ 'ਚੋਂ ਇੱਕ ਸਨ। ਰਿਚਰਡ ਨੇ ਕਈ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ, ਲੇਕਿਨ ਸਭ ਤੋਂ ਜ਼ਿਆਦਾ ਪਹਿਚਾਣ ਉਨ੍ਹਾਂ ਨੂੰ ਫ਼ਿਲਮ 'ਗਾਂਧੀ' ਨਾਲ ਮਿਲੀ। ਛੇ ਦਹਾਕਿਆਂ ਦੇ ਆਪਣੇ ਕਰਿਅਰ 'ਚ ਉਨ੍ਹਾਂ ਨੇ ਬਰਾਇਟਨ ਰਾਕ, ਦੂਜੀ ਸੰਸਾਰ ਜੰਗ ਦੀ ਜੰਗਬੰਦੀ 'ਤੇ ਬਣੀ ਥਰਿਲਰ ਫ਼ਿਲਮ 'ਦਾ ਗਰੇਟ ਐਸਕੇਪ' ਤੇ ਡਾਇਨਾਸੋਰ; 'ਤੇ ਬਣੀ ਸੁਪਰਹਿੱਟ ਫ਼ਿਲਮ 'ਜੁਰਾਸਿਕ ਪਾਰਕ' 'ਚ ਬਤੌਰ ਐਕਟਰ ਕੰਮ ਕੀਤਾ। 6 ਸਾਲ ਪਹਿਲਾਂ ਪੌੜੀਆਂ ਤੋਂ ਡਿੱਗਣ ਤੋਂ ਬਾਅਦ ਤੋਂ ...


Aug 24

ਅਫ਼ਗਾਨਿਸਤਾਨ 'ਚ ਸਿੱਖ ਅਤੇ ਹਿੰਦੂ ਜੀਅ ਰਹੇ ਨੇ ਗੁੰਮਨਾਮੀ ਜ਼ਿੰਦਗੀ

Share this News

ਕਾਬੁਲ : ਅਫ਼ਗਾਨਿਸਤਾਨ ਵਿੱਚ ਸਿੱਖ ਅਤੇ ਹਿੰਦੂ ਬਹੁਤ ਮਾੜੇ ਹਾਲਾਤ ਵਿੱਚ ਜ਼ਿੰਦਗੀ ਜੀਅ ਰਹੇ ਹਨ। ਇਹਨਾਂ ਘੱਟ-ਗਿਣਤੀਆਂ ਦੀ ਸਰਕਾਰੇ-ਦਰਬਾਰੇ ਕੋਈ ਪੁੱਛ-ਪ੍ਰਤੀਤ ਨਹੀਂ। ਸਿੱਖਿਆ, ਰੁਜ਼ਗਾਰ, ਕਾਰੋਬਾਰ ਆਦਿ ਪੱਖੋਂ ਇਹਨਾਂ ਨਾਲ ਲਗਾਤਾਰ ਸ਼ੋਸ਼ਣ ਅਤੇ ਵਿਤਕਰਾ ਹੋ ਰਿਹਾ ਹੈ। ਥੋੜੇ ਦਿਨ ਪਹਿਲਾਂ ਸਿੱਖਾਂ ਦੇ ਜਹਾਜ਼ ਵਿੱਚ ਲੁਕ ਦੇ ਇੰਗਲੈਂਡ ਪੁੱਜਣ ਦੀ ਘਟਨਾ ਨੇ ਇਕ ਵਾਰ ਫਿਰ ਇਹਨਾਂ ਦੀ ਹਾਲਤ ਵੱਲ ਸਭ ਦਾ ਧਿਆਨ ਖਿਚਿਆ ਹੈ। ਇੰਗਲੈਂਡ ਵਿੱਚ ਪੁੱਛ-ਪੜਤਾਲ ਦੌਰਾਨ ਸਿੱਖਾਂ ਨੇ ਦੱਸਿਆ ਕਿ ਅਫ਼ਗਾਨਿਸਤਾਨ ਵਿੱਚ ਉਹਨਾਂ ਦੀ ਹਾਲਤ ਬਹੁਤ ਮਾੜੀ ਹੈ।
ਉਹ ਕਹਿੰਦੇ ਹਨ ਕਿ ਬਹੁ-ਗਿਣਤੀ ਮੁਸਲਮਾਨਾਂ ਹੱਥੋਂ ਉਹਨਾਂ ਨਾਲ ਰੱਜ ਕੇ ਵਿਤਕਰਾ ਹੋ ਰਿਹਾ ਹੈ। ਸਿੱਖ ਬੱਚਿਆਂ ਨੂੰ ਸਕੂਲਾਂ 'ਚ ਵੜਨ ...


Aug 24

ਪਾਕਿਸਤਾਨ 'ਚ ਟਕਰਾਅ ਵਾਲੀ ਸਥਿਤੀ ਜਿਉਂ ਦੀ ਤਿਉਂ ਕਾਇਮ

Share this News

ਇਸਲਾਮਾਬਾਦ : ਸਰਕਾਰ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਲੰਘੀ ਰਾਤ ਹੋਈ ਗੱਲਬਾਤ ਵਿੱਚ ਕੋਈ ਪ੍ਰਗਤੀ ਨਹੀਂ ਹੋਈ ਤੇ ਟਕਰਾਅ  ਅਤੇ ਤਣਾਅ ਵਾਲੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ  ਖਾਨ ਤੇ ਮੌਲਵੀ ਤਾਹਿਰੁਲ ਕਾਦਰੀ ਵੱਲੋਂ ਪਿਛਲੇ ਸਾਲ ਚੋਣਾਂ ਵਿੱਚ ਹੋਈ ਕਥਿਤ ਹੇਰਾਫੇਰੀ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ; ਤੇ ਉਨ੍ਹਾਂ ਦੀ ਮੰਗ ਹੈ ਕਿ ਨਵਾਜ਼ ਸ਼ਰੀਫ ਤੁਰੰਤ ਅਸਤੀਫ਼ਾ ਦੇਣ ਤੇ ਤਾਜ਼ਾ ਚੋਣਾਂ ਕਰਵਾਈਆਂ ਜਾਣ। ਲੰਘੇ ਸ਼ਨਿੱਚਰਵਾਰ ਤੋਂ ਰਾਜਧਾਨੀ ਵਿੱਚ ਹਜ਼ਾਰਾਂ ਪ੍ਰਦਰਸ਼ਨਕਾਰੀ ਡੇਰੇ ਲਾ ਕੇ ਬੈਠੇ ਹਨ। ਦੇਸ਼ ਵਿੱਚ ਪੈਦਾ ਹੋਏ ਰਾਜਸੀ ਸੰਕਟ ਕਾਰਨ ਸਰਕਾਰ ਦੀਆਂ ਸਰਗਰਮੀਆਂ ਠੱਪ ਹੋ ਕੇ ਰਹਿ ਗਈਆਂ ...


Aug 24

ਯੂਕਰੇਨ 'ਚ ਰੂਸੀ ਸਹਾਇਤਾ ਕਾਫ਼ਲਿਆਂ 'ਤੇ ਬਾਨ ਚਿੰਤਤ

Share this News

ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ਦੇ ਪ੍ਰਮੁੱਖ ਬਾਨ ਕੀ ਮੂਨ ਨੇ ਬਿਨ੍ਹਾਂ ਇਜਾਜ਼ਤ ਦੇ ਰੂਸੀ ਸਹਾਇਤਾ ਕਾਫ਼ਲਿਆਂ ਦੇ ਯੁਕਰੇਨ 'ਚ ਦਾਖ਼ਲ ਹੋਣ 'ਤੇ ਗਹਿਰੀ ਚਿੰਤਾ ਜਤਾਈ ਹੈ ਕਿ ਉਹਨਾਂ ਨੇ ਕਿਹਾ ਕਿ ਉਹ ਸੰਜਮ ਵਰਤਣ ਕਿਉਂਕਿ ਕੋਈ ਵੀ ਇੱਕ ਪੱਖੀ ਕਾਰਵਾਈ ਪਹਿਲਾਂ ਤੋਂ ਹੀ ਖ਼ਤਰਨਾਕ ਸਥਿਤੀ ਨੂੰ ਹੋਰ ਵਿਗਾੜ ਦੇਵੇਗੀ। ਬਾਨ ਦੇ ਬੁਲਾਰੇ ਨੇ ਉਹਨਾਂ ਦੇ ਹਵਾਲੇ ਤੋਂ ਕਿਹਾ ਕਿ ਬੇਹੱਦ ਖ਼ਰਾਬ ਹੋ ਰਹੇ ਮਨੁੱਖੀ ਹਾਲਾਤਾਂ ਦਰਮਿਆਨ ਜੇ ਕੋਈ ਇੱਕ ਪੱਖੀ ਕਾਰਵਾਈ ਹੁੰਦੀ; ਹੈ ਤਾਂ ਇਸ ਨਾਲ ਪੂਰਬੀ ਯੁਕਰੇਨ ਦੀ ਪਹਿਲਾਂ ਤੋਂ ਹੀ ਖ਼ਤਰਨਾਕ ਸਥਿਤੀ ਹੋਰ ਜ਼ਿਆਦਾ ਵਿਸਫੋਟਕ ਹੋ ਸਕਦੀ ਹੈ। ਉਹਨਾਂ ਨੇ ਯੁਕਰੇਨ ਅਤੇ ਰੂਸ ਸਮੇਤ ਸਾਰਿਆਂ ਪੱਖਾਂ ...


Aug 20

ਪੱਗੜੀਧਾਰੀ ਸਿੱਖ ਕਰ ਰਿਹੈ ਜੰਗ ਪੀੜਤ ਇਰਾਕੀਆਂ ਦੀ ਸੇਵਾ

Share this News

ਬਗ਼ਦਾਦ :ਇਰਾਕ 'ਚ ਚੱਲ ਰਹੇ ਯੁੱਧ ਦੇ ਡਰ ਕਾਰਨ ਆਪਣਾ ਘਰ-ਬਾਰ ਛੱਡ ਚੁੱਕੇ ਹਜ਼ਾਰਾਂ ਲੋਕਾਂ ਦੀ ਸੇਵਾ ਇਕੱਲਾ ਸਾਬਤ ਸੂਰਤ ਪੱਗੜੀਧਾਰੀ ਸਿੱਖ ਕਰ ਰਿਹਾ ਹੈ। ਇਸ ਪੱਗੜੀਧਾਰੀ ਸਿੱਖ ਨੂੰ ਦੇਖ ਕੇ ਅਤਿਵਾਦੀਆਂ ਨੂੰ ਵੀ ਹੈਰਾਨੀ ਹੁੰਦੀ ਹੈ ਕਿ ਉਹ ਕਿਵੇਂ ਹਜ਼ਾਰਾਂ ਲੋਕਾਂ ਦੀ ਸੇਵਾ ਇਕੱਲਾ ਹੀ ਕਰ ਰਿਹਾ ਹੈ। ਇਹ ਪੱਗੜੀਧਾਰੀ ਸਿੱਖ ਕੋਈ ਹੋਰ ਨਹੀਂ, ਸਗੋਂ ਬ੍ਰਿਟੇਨ ਦੀ ਸੰਸਥਾ ਖਾਲਸਾ ਏਡ ਦੇ ਸੀ. ਈ. ਓ. ਰਵੀ ਸਿੰਘ ਹਨ, ਜੋ ਕੁਰਦੀਸਤਾਨ ਦੇ ਏਰਬਿਲ 'ਚ ਸ਼ਰਨਾਰਥੀਆਂ ਦੀ ਸੇਵਾ ਕਰ ਰਹੇ ਹਨ। ਰਵੀ ਸਿੰਘ ਯੁੱਧ ਪੀੜਤਾਂ ਦੀ ਮਦਦ ਲਈ ਆਪਣਾ ਯੋਗਦਾਨ ਦੇਣ ਉੱਥੇ ਪਹੁੰਚ ਗਏ ਹਨ। ਉਹ ਪਾਣੀ ਅਤੇ ਫਲ ਦੇਣ ਤੋਂ ਲੈ ਕੇ ਲੋਕਾਂ ਨੂੰ ਖਾਣਾ ਮੁਹੱਈਆ ...


Aug 20

ਪ੍ਰਦਰਸ਼ਨਕਾਰੀਆਂ ਸਮੇਤ 'ਰੈੱਡ ਜੋਨ' 'ਚ ਦਾਖਲ ਹੋਏ ਇਮਰਾਨ

Share this News

ਇਸਲਾਮਾਬਾਦ  : ਫ਼ੌਜ ਦੀ ਤਾਇਨਾਤੀ ਤੋਂ ਬੇਖੌਫ਼ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਅਤੇ ਪਾਕਿਸਤਾਨ ਆਵਾਮੀ ਤਹਿਰੀਕ (ਪੀ. ਏ. ਟੀ.) ਦੇ ਹਜ਼ਾਰਾਂ ਕਾਰਕੁੰਨ ਵਿਰੋਧੀ ਧਿਰ ਦੇ ਨੇਤਾ ਇਮਰਾਨ ਖਾਨ ਤੇ ਧਾਰਮਿਕ ਆਗੂ ਤਾਹਿਰ ਉਲ ਕਾਦਰੀ ਦੀ ਅਗਵਾਈ ਵਿਚ ਅੱਜ ਦੇਰ ਰਾਤ ਸਖ਼ਤ ਸੁਰੱਖਿਆ ਵਾਲੇ ਇਸਲਾਮਾਬਾਦ ਦੇ 'ਰੈੱਡ ਜ਼ੋਨ' ਇਲਾਕੇ ਵਿਚ ਦਾਖ਼ਲ ਹੋ ਗਏ ਜਿਥੇ ਸੰਸਦ ਭਵਨ, ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੀ ਰਿਹਾਇਸ਼, ਸੁਪਰੀਮ ਕੋਰਟ ਅਤੇ ਵੱਖ-ਵੱਖ ਮੁਲਕਾਂ ਦੇ ਦੂਤਾਘਰਾਂ ਦੀਆਂ ਇਮਾਰਤਾਂ ਹਨ | ਰੈੱਡ ਜ਼ੋਨ ਇਲਾਕੇ ਵਿਚ ਦਾਖਲ ਹੋਣ ਸਮੇਂ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਜਵਾਨਾਂ ਵਿਚਾਲੇ ਝੜਪਾਂ ਹੋਈਆਂ | ਪ੍ਰਦਰਸ਼ਨਕਾਰੀਅ ਾ ਨੇ ਪੁਲਿਸ ਦੇ ਅੜਿੱਕਿਆਂ ਨੂੰ ਦੂਰ ਕਰਨ ਲਈ ਕਰੇਨਾਂ ਦੀ ਮਦਦ ਕੀਤੀ ਤੇ ਤਾਹਿਰ ...


Aug 20

ਪੱਤਰਕਾਰ ਦੇ ਸਿਰ ਕਲਮ ਕਰਨ ਦੀ ਖੌਫਨਾਕ ਵੀਡੀਓ ਅੱਤਵਾਦੀਆਂ ਨੇ ਕੀਤੀ ਜਾਰੀ

Share this News

ਬੀਰਟ : ਜੇਹਾਦੀਆਂ ਦੇ ਸਮੂਹ ਇਸਲਾਮਿਕ ਸਟੇਟ ਨੇ ਇਰਾਕ 'ਚ ਅਮਰੀਕੀ ਹਵਾਈ ਹਮਲਿਆਂ ਦਾ ਬਦਲਾ ਲੈਂਦੇ ਹੋਏ ਅਮਰੀਕੀ ਪੱਤਰਕਾਰ ਜੇਮਸ ਫੋਲੋ ਦਾ ਸਿਰ ਕਲਮ ਕਰਨ ਦਾ ਦਾਅਵਾ ਕੀਤਾ ਹੈ। ਇਸਲਾਮਿਕ ਸਮੂਹ ਨੇ ਵੀਡੀਓ ਫੁਟੇਜ ਜਾਰੀ ਕੀਤਾ ਹੈ, ਜਿਸ 'ਚ ਨਕਾਬਪੋਸ਼ ਜਿਹਾਦੀ ਕਥਿਤ ਤੌਰ 'ਤੇ ਰਿਪੋਰਟਰ ਦਾ ਸਿਰ ਕਲਮ ਕਰਦੇ ਹੋਏ ਦਿੱਖ ਰਿਹਾ ਹੈ। ਸੀਰੀਆ 'ਚ ਨਵੰਬਰ 2012 'ਚ ਹਥਿਆਰਬੰਦ ਲੋਕਾਂ ਨੇ ਪੱਤਰਕਾਰ ਨੂੰ ਬੰਧਕ ਬਣਾ ਲਿਆ ਸੀ, ਉਸ ਵਕਤ ਤੋਂ ਇਹ ਲਾਪਤਾ ਸੀ। 40 ਸਾਲਾਂ ਰਿਪੋਰਟਰ ਦੀ ਰਿਹਾਈ ਲਈ ਉਨ੍ਹਾਂ ਦੇ ਪਰਿਵਾਰ ਨੇ '' ਫਾਈਂਡ ਜੇਮਸ ਫੋਲੋ '' ਮੁਹਿੰਮ ਚਲਾਈ। ਫੋਲੋ ਇੱਕ ਤਜਰਬੇਕਾਰ ਪੱਤਰਕਾਰ ਸਨ। ਸੀਰੀਆ ਜਾਣ ਤੋਂ ਪਹਿਲਾ ਉਹ ਲੀਬੀਆ 'ਚ ਯੁੱਧ ਸਬੰਧੀ ਪੱਤਰਕਾਰੀ ...


Aug 19

ਰੂਸ ਦੇ ਕਾਫਲੇ ’ਤੇ ਅਮਰੀਕਾ ਨੇ ਮੰਗਿਆ ਸਪੱਸ਼ਟੀਕਰਨ

Share this News

ਵਾਸ਼ਿੰਗਟਨ  : ਯੂਕਰੇਨ ਵਿੱਚ ਰੂਸ ਦੇ ‘ਮਨੁੱਖੀ ਕਾਫਲੇ’ ’ਤੇ ਸਬੰਧੀ ਅਮਰੀਕਾ ਨੇ ਰੂਸ ਤੋਂ ਸਪੱਸ਼ਟੀਕਰਨ ਮੰਗਿਆ ਹੈ। ਅਮਰੀਕਾ ਨੇ ਇਹ ਵੀ ਕਿਹਾ ਹੈ ਕਿ ਯੁੱਧ ਪ੍ਰਭਾਵਿਤ ਦੇਸ਼ ਨੂੰ ਅਸਥਿਰ ਕਰਨ ਲਈ ਰੂਸ ਵੱਲੋਂ ਜੋ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ, ਉਹ ਖਤਰਨਾਕ ਅਤੇ ਭੜਕਾਊ ਹਨ। ਪੇਂਟਾਗਨ ਨੇ ਅਮਰੀਕਾ ਅਤੇ ਰੂਸ ਦੇ ਰੱਖਿਆ ਮੰਤਰੀ ਦੇ ਵਿਚਾਲੇ ਫੋਨ ’ਤੇ ਹੋਈ ਗੱਲਬਾਤ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਪਣੇ ਰੂਸੀ ਹਮ-ਅਹੁਦਾ ਸਗੇਰਯ ਸ਼ੋਯਗੁ ਨਾਲ ਫੋਨ ’ਤੇ ਅਮਰੀਕੀ ਰੱਖਿਆ ਮੰਤਰੀ ਚਕ ਹੇਗਲ ਨੇ ਯੂਕਰੇਨ ਵਿੱਚ ਰੂਸੀ ਮਨੁੱਖੀ ਕਾਫਲੇ ਦੇ ਬਾਰੇ ਵਿੱਚ ‘‘ਸਪੱਸ਼ਟੀਕਰਨ ਦੇਣ ਦਾ ਅਨੁਰੋਧ’’ ਕੀਤਾ। ਪੇਂਟਾਗਨ ਨੇ ਕਿਹਾ ਕਿ ਸ਼ੋਯਗੂ ਨੇ ਇਸ ਗੱਲ ਦੀ ਗਾਰੰਟੀ ਦਿੱਤੀ ਕਿ ਮਨੁੱਖੀ ਕਾਫਲੇ ...


Aug 19

ਪਾਕ ਸਰਕਾਰ ਸੰਮਤੀਆਂ ਦੇ ਮਾਧਿਅਮ ਨਾਲ ਇਮਰਾਨ ਖ਼ਾਨ   ਕਾਦਰੀ ਨਾਲ ਕਰੇਗੀ ਗੱਲਬਾਤ

Share this News

ਇਸਲਾਮਾਬਾਦ : ਪਾਕਿਸਤਾਨ ਸਰਕਾਰ ਨੇ ਅੱਜ ਐਲਾਨ ਕੀਤਾ ਕਿ ਦੋ ਵੱਖ ਵੱਖ ਸੰਮਤੀਆਂ ਵਿਰੋਧੀ ਨੇਤਾ ਇਮਰਾਨ ਖ਼ਾਨ ਤੇ ਮੌਲਵੀ ਤਾਹਿਰ ਉਲ ਕਾਦਰੀ ਨੂੰ ਇੱਥੇ ਉਨ੍ਹਾਂ ਦਾ ਪ੍ਰਦਰਸ਼ਨ ਖ਼ਤਮ ਕਰਨ ਦੇ ਵਾਸਤੇ ਰਾਜ਼ੀ ਕਰਨ ਲਈ ਉਨ੍ਹਾਂ ਨਾਲ ਗੱਲਬਾਤ ਕਰਨਗੀਆਂ। ਸੰਮਤੀਆਂ ‘ਚ ਸਾਰੇ ਵੱਡੇ ਰਾਜਨੀਤਕ ਦਲਾਂ ਦੇ ਮੈਂਬਰ ਹੋਣਗੇ। ਪ੍ਰਦਰਸ਼ਨ ਕਰ ਰਹੇ ਨੇਤਾਵਾਂ ਨਾਲ ਗੱਲਬਾਤ ਕਰਨ ਦਾ ਫ਼ੈਸਲਾ ਅਜਿਹੇ ਸਮੇਂ ‘ਚ ਲਿਆ ਗਿਆ ਹੈ ਜਦੋਂ ਸਿਰਫ਼ ਕੁੱਝ ਘੰਟੇ ਪਹਿਲਾਂ ਖ਼ਾਨ ਨੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੂੰ ਹਟਾਉਣ ਲਈ ਨਾਗਰਿਕ ਅਵੱਗਿਆ ਅੰਦੋਲਨ ਸ਼ੁਰੂ ਕੀਤਾ ਹੈ। ਪਾਕਿਸਤਾਨ ਦੇ ਗ੍ਰਹਿ-ਮੰਤਰੀ ਚੌਧਰੀ ਨਿਸਾਰ ਨੇ ਦੇਰ ਰਾਤ ਪੱਤਰ ਪ੍ਰੇਰਕ ਸੰਮੇਲਨ ‘ਚ ਕਿਹਾ ਕਿ ਦੋਵਾਂ ਟੀਮਾਂ ‘ਚ ਸਾਰੇ ਵੱਡੇ ਰਾਜਨੀਤਕ ਦਲਾਂ ਦੇ ਪ੍ਰਤੀਨਿਧੀ ...


Aug 19

ਬਿਮਾਰ ਜੂਲੀਅਨ ਅਸਾਂਜੇ ਇਕਵਾਡੋਰ ਦੂਤਘਰ ਛੱਡੇਗਾ  ਗ੍ਰਿਫ਼ਤਾਰੀ ਸੰਭਵ

Share this News

ਲੰਦਨ  :  ਵੈੱਬਸਾਈਟ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਜਿਸ ਨੇ ਸਵੀਡਨ ਨੂੰ ਜਲਾਵਤਨੀ ਤੋਂ ਬਚਣ ਲਈ ਇੱਥੇ ਇਕਵਾਡੋਰ ਦੇ ਦੂਤ ਘਰ ਵਿਚ 2 ਸਾਲ ਤੋਂ ਵੀ ਵਧ ਸਮਾਂ ਬਿਤਾਇਆ ਹੈ, ਨੇ ਅੱਜ ਕਿਹਾ ਹੈ ਕਿ ਉਹ ਬਹੁਤ ਛੇਤੀ ਇੱਥੋਂ ਚਲਾ ਜਾਵੇਗਾ। ਇਸ ਸਬੰਧੀ ਉਸ ਨੇ ਹੋਰ ਵੇਰਵਾ ਨਹੀਂ ਦਿੱਤਾ। ਇਸ ਤੋਂ ਪਹਿਲਾਂ ਬਰਤਾਨੀਆ ਦੇ ਸਕਾਈ ਨਿਊਜ਼ ਨੇ ਇੱਕ ਰਿਪੋਰਟ ਵਿਚ ਕਿਹਾ ਸੀ ਕਿ ਅਸਾਂਜੇ ਆਪਣੀ ਖ਼ਰਾਬ ਸਿਹਤ ਕਾਰਨ ਦੂਤ ਘਰ ਛੱਡਣ ਬਾਰੇ ਵਿਚਾਰ ਕਰ ਰਿਹਾ ਹੈ। ਸਿਹਤ ਬਾਰੇ ਪੁੱਛੇ ਜਾਣ ‘ਤੇ ਅਸਾਂਜੇ ਨੇ ਕਿਹਾ ਕਿ ਇੱਕ ਇਮਾਰਤ ਵਿਚ 2 ਸਾਲ ਬਿਤਾਉਣ ਵਾਲਾ ਕੋਈ ਵੀ ਵਿਅਕਤੀ ਪ੍ਰਭਾਵਿਤ ਹੋ ਸਕਦਾ ਹੈ ਜਿੱਥੇ ਨਾ ਘੁੰਮਣ ਫਿਰਨ ਲਈ ਕੋਈ ...[home] [1] 2 3  [next]1-10 of 24

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved