Internatinoal News Section

Monthly Archives: AUGUST 2015


Aug 26

ਤਾਨਾਸ਼ਾਹ ਦੇ ਝੁਕਣ ਕਾਰਨ ਟਲਿਆ ਲੜਾਈ ਦਾ ਖ਼ਤਰਾ

Share this News

ਸਿਓਲ : ਆਖ਼ਰਕਾਰ ਉੱਤਰੀ ਕੋਰੀਆਈ ਤਾਨਾਸ਼ਾਹ ਕਿਮ ਜੋਂਗ ਦੇ ਝੁਕਣ ਤੋਂ ਬਾਅਦ ਕੋਰੀਆਈ ਪ੍ਰਾਯਟਾਪੂ 'ਚ ਲੜਾਈ ਦਾ ਖ਼ਤਰਾ ਟਲ ਗਿਆ ਹੈ। 40 ਘੰਟੇ ਤੱਕ ਦਿਨ-ਰਾਤ ਗੱਲਬਾਤ ਤੋਂ ਬਾਅਦ ਉੱਤਰੀ ਅਤੇ ਦੱਖਣੀ ਕੋਰੀਆ ਵਿਚਾਲੇ ਤਣਾਅ ਘੱਟਣ 'ਤੇ ਸਹਿਮਤੀ ਬਣ ਗਈ। ਸਰਹੱਦੀ ਇਲਾਕਿਆਂ 'ਚ ਬਾਰੂਦੀ ਸੁਰੰਗ ਧਮਾਕੇ 'ਤੇ ਤਿਓਂਗਯਾਂਗ ਵੱਲੋਂ ਖੇਦ ਜਤਾਉਣ ਤੋਂ ਬਾਅਦ ਦੱਖਣੀ ਕੋਰੀਆ ਨੇ ਲਾਊਡ ਸਪੀਕਰ ਤੋਂ ਜਾਰੀ ਪ੍ਰਚਾਰ ਮੁਹਿੰਮ ਨੂੰ ਰੋਕ ਦਿੱਤਾ ਗਿਆ ਹੈ।
ਅਮਰੀਕਾ ਨੇ ਸਮਝੌਤੇ 'ਤੇ ਖੁਸ਼ੀ ਜਤਾਈ ਹੈ। ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਲਾਊਡ ਸਪੀਕਰ ਬੰਦ ਕਰ ਦਿੱਤੇ ਗਏ ਹਨ ਪਰ ਉੱਤਰੀ ਕੋਰੀਆਈ ਫ਼ੌਂ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖਣ ਲਈ ਜਵਾਨਾਂ ...


Aug 26

ਪੰਜਾਬ ਦੀ ਸਿਆਸਤ ਉੱਤੇ ਵਿਅੰਗ ਹੈ ਨਾਟਕ 'ਅਕਬਰ ਟੂ ਕੈਨੇਡਾ'

Share this News

ਟੋਰਾਂਟੋ : ਬਰੈਂਪਟਨ ਹੁਣ ਪੰਜਾਬੀ ਸਟੇਜ ਦਾ ਗੜ੍ਹ ਬਣ ਚੁੱਕਾ ਹੈ। ਪਿਛਲੇ ਕੁਝ ਵਰ੍ਹਿਆਂ ਤੋਂ ਇਥੋਂ ਦੇ ਕਈ ਨਾਟ-ਗਰੁੱਪ, ਅਸਰਦਾਰ ਸੰਜੀਦਾ ਅਤੇ ਮਜਾਹੀਆ ਡਰਾਮੇ ਖੇਡ ਰਹੇ ਹਨ ਜਿਨ੍ਹਾਂ ਦੇ ਦਰਸ਼ਕਾਂ ਨੂੰ ਆਪਣੇ ਨਾਲ ਜੋੜਿਆ ਹੈ।
ਬੀਤੇ ਹਫ਼ਤੇ ਨੇਤੀ ਥਿਏਟਰ ਗਰੁੱਪ ਨੇ ਸ਼ਹਿਰ ਦੇ ਪੀਅਰਸਨ ਥੀਏਟਰ ਵਿੱਚ ਹਾਸਰਸ ਭਰਪੂਰ ਨਾਟਕ 'ਅਕਬਰ ਟੂ ਕੈਨੇਡਾ' ਖੇਡਿਆ। ਇਸ ਵਿੱਚ ਸਥਾਨਕ ਕਲਾਕਾਰਾਂ ਨੇ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਏ। ਬਲਵਿੰਦਰ ਬੁਲਟ ਦੁਆਰਾ ਲਿਖੇ ਪੰਜਾਬ ਦੇ ਸਿਆਸੀ ਢਾਂਚੇ ਉੱਤੇ ਗਹਿਰੀ ਤਨਜ਼ ਕਰਦੇ ਇਸ ਨਾਟਕ ਨੂੰ ਨਿਰਦੇਸ਼ਕ ਗੁਰਚਰਨ ਸਿੰਘ ਨੇ ਡਾਇਰੈਕਟ ਕੀਤਾ ਜਿਸ ਵਿੱਚ ਪੰਜਾਬ ਦੀ ਸਮਾਜਿਕ ਤੇ ਆਰਥਿਕ ਤਸਵੀਰ ਚਿਤਰਣ ਦੀ ਨਿਵੇਕਲੇ ਢੰਗ ਨਾਲ ਕੋਸ਼ਿਸ਼ ਕੀਤੀ ਗਈ ਜਿਸਨੂੰ ...


Aug 26

ਕਸ਼ਮੀਰੀ ਤੀਜੀ ਨਹੀਂ ਮੁੱਖ ਧਿਰ - ਸ਼ਰੀਫ

Share this News

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਨਵਾਜ਼ ਸ਼ਰੀਫ ਨੇ ਕਿਹਾ ਹੈ ਕਿ ਆਜ਼ਾਦ ਕਸ਼ਮੀਰ ਦੀ ਮੰਗ ਕਰਨ ਵਾਲੇ ਭਾਰਤੀ ਕਸ਼ਮੀਰ ਦੇ ਵਾਸੀ ਨੇਤਾ ਤੀਸਰੀ ਧਿਰ ਨਹੀਂ ਹਨ। ਭਾਰਤ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਦੌਰਾਨ ਇਨ੍ਹਾਂ ਕਸ਼ਮੀਰੀ ਨੇਤਾਵਾਂ ਨੂੰ ਤੀਜੀ ਧਿਰਸ ਕਰਾਰ ਦੇਣ ਅਤੇ ਇਸ ਦਾ ਗੱਲਬਾਤ ਵਿੱਚ ਦਖਲ ਬਰਦਾਸ਼ਤ ਨਾ ਕਰਨ ਦੀ ਰੱਖੀ ਸ਼ਰਤ ਸਬੰਧੀ ਸ੍ਰੀ ਨਵਾਜ਼ ਸ਼ਰੀਫ ਨੇ ਕਿਹਾ ਕਿ ਭਾਰਤ ਨਾਲ ਕੀਤੀ ਜਾਣ ਵਾਲੀ ਕੋਈ ਵੀ ਗੱਲਬਾਤ ਉਦੋਂ ਤੱਕ ਸਫਲ ਨਹੀਂ ਹੋ ਸਕੇਗੀ ਜਦੋਂ ਤੱਕ ਕਸ਼ਮੀਰ ਦੇ ਨੇਤਾਵਾਂ ਅਤੇ ਕਸ਼ਮੀਰ ਦੇ ਮੁੱਦਿਆਂ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਉਨ੍ਹਾਂ ਟਿੱਪਣੀ ਕੀਤੀ ਕਿ ਕਸ਼ਮੀਰੀ ਨੇਤਾ ਤੀਜੀ ਧਿਰ ਨਹੀਂ, ਸਗੋਂ ਭਾਰਤ ...


Aug 26

ਨਾਗਰਿਕਤਾ ਮੁੱਦੇ 'ਤੇ ਬੌਬੀ ਜਿੰਦਲ ਵੀ ਟਰੰਪ ਦੇ ਨਾਲ

Share this News

ਵਾਸ਼ਿੰਗਟਨ : ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਪਦ ਦੀ ਉਮੀਦਵਾਰੀ 'ਚ ਸ਼ਾਮਲ ਭਾਰਤੀ ਮੂਲ ਦੇ ਬੌਬੀ ਜਿੰਦਲ ਨੇ ਵੀ ਜਨਮ ਦੇ ਨਾਲ ਮਿਲਣ ਵਾਲੀ ਨਾਗਰਿਕਤਾ ਨਾਲ ਜੁੜੀ ਵਿਵਸਥਾ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਪਦ ਦੀ ਦੌੜ 'ਚ ਸ਼ਾਮਿਲ ਉਨ੍ਹਾਂ ਦੀ ਹੀ ਪਾਰਟੀ ਦੇ ਡੋਨਾਲਡ ਟਰੰਪ ਨੇ ਇਸ ਮਾਮਲੇ ਨੂੰ ਉਠਾਇਆ ਸੀ। ਦਿਲਚਸਪ ਗੱਲ ਇਹ ਹੈ ਕਿ ਰਾਸ਼ਟਰਪਤੀ ਪਦ ਦੀ ਉਮੀਦਵਾਰੀ 'ਚ ਸਭ ਤੋਂ ਪਿੱਛੇ ਚੱਲ ਰਹੇ ਬੌਬੀ ਜਿੰਦਲ ਦਾ ਜਨਮ ਵੀ ਉਨ੍ਹਾਂ ਦੀ ਮਾਂ ਦੇ ਅਮਰੀਕਾ ਆਉਣ ਤੋਂ 3 ਮਹੀਨੇ ਬਾਅਦ ਹੋਇਆ ਸੀ। ਹਾਲਾਂਕਿ ਲੁਸਿਆਨਾ ਦੇ ਗਵਰਨਰ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਜਾਇਜ਼ ...


Aug 26

ਕੈਲੀਫੋਰਨੀਆਂ ਦੇ ਸ਼ਹਿਰ ਵਿੱਚ ਭਾਰਤੀ ਮੂਲ ਦਾ ਸੱਪਲ ਬਣਿਆ ਪੁਲੀਸ ਮੁਖੀ

Share this News

ਕੈਲੀਫੋਰਨੀਆਂ : ਰਿਚਮੰਡ ਕੈਲੀਫੋਰਨੀਆਂ ਵਿੱਚ ਲੰਮੇ ਸਮੇਂ ਤੋਂ ਪੁਲਿਸ ਅਫਸਰ ਵਜੋਂ ਤਾਇਨਾਤ ਭਾਰਤੀ ਅਮਰੀਕੀ ਮਨਜੀਤ ਸੱਪਲ ਨੂੰ ਹੁਣ ਮਾਰਟੀਨੇਜ਼ ਕੈਲੀਫੋਰਨੀਆ ਦਾ ਪੁਲਿਸ ਮੁਖੀ ਬਣਾਇਆ ਗਿਆ ਹੈ। ਉਹ ਆਪਣਾ ਅਹੁਦਾ 31 ਅਗਸਤ ਨੂੰ ਸੰਭਾਲਣਗੇ। ਉਨ੍ਹਾਂ ਦੀ ਚੋਣ 6 ਅਫਸਰਾਂ 'ਚੋਂ ਹੋਈ ਹੈ। ਜ਼ਿਕਰਯੋਗ ਹੈ ਕਿ ਮਾਰਟੀਨੇਜ਼ ਪੁਲਿਸ ਦੇ ਅੰਤਿਮ ਮੁਖੀ ਐਰਿਕ ਘਿਸਲੇਟਾ ਨੇ ਬੀਤੀ ਮਈ ਵਿੱਚ ਅਸਤੀਫ਼ਾ ਦੇ ਦਿੱਛਾ ਸੀ ਤੇ ਅਗਲੇ ਮੁਖੀ ਦੇ ਵਿਚਾਰ ਲਈ ਆਪਣਾ ਨਾਂਅ ਵਾਪਸ ਲੈ ਲਿਆ ਸੀ। ਆਪਣੀ ਨਿਯੁਕਤੀ ਬਾਰੇ ਗੱਲ ਕਰਦਿਆਂ ਸੱਪਲ ਨੇ ਕਿਹਾ ਕਿ ਮੈਨੂੰ ਬੜਾ ਮਾਣ ਹੈ ਕਿ ਮੇਰੀ ਚੋਣ ਪੁਲਿਸ ਮੁਖੀ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਆਪਣੀ ਨਵੀਂ ਨਿਯੁਕਤੀ ਨਾਲ ਆਉਣ ਵਾਲੀਆਂ ਨਵੀਆਂ ...


Aug 26

ਮੋਦੀ-ਓਬਾਮਾ ਹਾਟਲਾਈਨ ਹੋਈ ਸ਼ੁਰੂ

Share this News

ਵਾਸ਼ਿੰਗਟਨ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਵਿੱਚ ਹਾਟਲਾਈਨ ਜਾਂ ਸੰਚਾਰ ਦੀ ਸੁਰੱਖਿਅਤ ਲਾਈਨਾਂ ਹਾਲ ਹੀ ਵਿੱਚ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਹਾਲੇ ਤੱਕ ਇਸ ਦੀ ਵਰਤੋਂ ਨਹੀਂ ਕੀਤੀ ਗਈ ਹੈ। ਅਮਰੀਕਾ ਦੇ ਰਾਸ਼ਟਰਪਤੀ ਦੇ ਵਿਸ਼ੇਸ਼ ਸਲਾਹਕਾਰ ਅਤੇ ਵਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਵਿੱਚ ਦੱਖਣੀ ਏਸ਼ੀਆਈ ਮਾਮਲਿਆਂ ਦੇ ਸੀਨੀਅਰ ਡਾਇਰੈਕਟਰ ਪੀਟਰ ਆਰ ਲੈਵਾਏ ਨੇ ਕਿਹਾ, ''ਇਹ ਹਾਟਲਾਈਨ ਹਾਲ ਹੀ ਵਿੱਚ ਸਥਾਪਤ ਕੀਤੀ ਗਈ। ਇਸ ਦੀ ਹਾਲੇ ਤੱਕ ਵਰਤੋਂ ਨਹੀਂ ਕੀਤੀ ਗਈ ਹੈ।''


Aug 26

ਵਾਪਸ ਆਇਆ ਜਿਹਾਦੀ ਜੌਨ, ਬ੍ਰਿਟੇਨ ਜਾ ਕੇ ਸਿਰ ਕਲਮ ਕਰਨ ਦੀ ਦਿੱਤੀ ਧਮਕੀ

Share this News

ਰੱਕਾ : ਆਈਐਸ ਦਾ ਖਤਰਨਾਕ ਅੱਤਵਾਦੀ 'ਜਿਹਾਦੀ ਜਾਨ' ਨੂੰ ਇਕ ਵਾਰ ਫਿਰ ਦੇਖਿਆ ਗਿਆ ਹੈ। ਇਸ ਵੀਡੀਓ 'ਚ ਉਹ ਬ੍ਰਿਟੇਨ ਵਾਪਸ ਜਾਣ ਦੀ ਧਮਕੀ ਦੇ ਰਿਹਾ ਹੈ ਅਤੇ ਨਾਲ ਹੀ ਚਿਤਾਵਨੀ ਦੇ ਰਿਹਾ ਹੈ ਕਿ ਹੁਣ ਉਹ ਬ੍ਰਿਟੇਨ 'ਚ ਜਾ ਕੇ ਲੋਕਾਂ ਦਾ ਸਿਰ ਕਲਮ ਕਰੇਗਾ। ਦੱਸਿਆ ਜਾ ਰਿਹਾ ਹੈ ਕਿ ਇੱਕ ਮਿੰਟ 17 ਸੈਕਿੰਡ ਦੀ ਇਹ ਵੀਡੀਓ ਸਾਊਥ-ਈਸਟ ਸੀਰੀਆ 'ਚ ਦੋ ਮਹੀਨੇ ਪਹਿਲਾਂ ਫਿਲਮਾਈ ਗਈ ਹੈ। ਇਹ ਵੀਡੀਓ ਆਈ.ਐਸ. ਦੇ ਕਬਜੇ ਵਾਲੇ ਡੇਇਰ ਏਜੋਰ ਸ਼ਹਿਰ ਦੀ ਹੈ। ਮੋਬਾਈਲ ਫੋਨ ਨਾਲ ਬਣਾਈ ਗਈ ਇਸ ਵੀਡੀਓ 'ਚ ਜੌਨ ਨੇ ਕਾਲੇ ਰੰਗ ਦੇ ਕੱਪੜੇ ਪਹਿਨੇ ਹਨ ਅਤੇ ਉਸ ਦਾ ਸਿਰ ਢੱਕਿਆ ਹੋਇਆ ਹੈ। ...


Aug 26

ਆਈਐਸ ਦਾ ਦੂਜੇ ਨੰਬਰ ਦਾ ਕਮਾਂਡਰ ਹਵਾਈ ਹਮਲੇ 'ਚ ਹੋਇਆ ਢੇਰ

Share this News

ਵਾਸ਼ਿੰਗਟਨ : ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸ) ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਉੱਤਰੀ ਇਰਾਕ 'ਚ ਆਈਐਸ ਦਾ ਦੂਜੇ ਨੰਬਰ ਦਾ ਕਮਾਂਡਰ ਅਮਰੀਕੀ ਫ਼ੌਜ ਦੇ ਜਹਾਜ਼ ਹਮਲੇ 'ਚ ਮਾਰਿਆ ਗਿਆ।
ਵ੍ਹਾਈਟ ਹਾਊਸ ਦੇ ਬੁਲਾਰੇ ਨੇਡ ਪ੍ਰਾਈਸ ਨੇ ਦੱਸਿਆ ਕਿ ਫਾਦਿਲ ਅਹਿਮਦ ਅਲ ਹਯਾਲੀ 18 ਅਗਸਤ ਨੂੰ ਇਰਾਕ 'ਚ ਮੋਸੂਲ ਦੇ ਨੇੜੇ ਜਹਾਜ਼ ਹਮਲੇ 'ਚ ਮਾਰਿਆ ਗਿਆ। ਇਸ ਹਮਲੇ ਦੇ ਸਮੇਂ ਉਹ ਆਈਐਸ ਦਾ ਮੀਡੀਆ ਸਬੰਧੀ ਕੰਮ ਦੇਖਣ ਵਾਲੇ ਅਬੂ ਅਬਦੁਲਾ ਦੇ ਨਾਲ ਇੱਕ ਵਾਹਨ 'ਚ ਸਵਾਰ ਹੋ ਕੇ ਜਾ ਰਿਹਾ ਸੀ। ਹਯਾਲੀ ਨੂੰ ਹਾਜੀ ਮੁਤਾਜ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਸੀ। ਹਮਲੇ 'ਚ ਅਬੂ ਅਬਦੁਲਾ ਵੀ ਮਾਰਿਆ ਗਿਆ। ਹਯਾਲੀ ...


Aug 26

ਰਨੀਲ ਵਿਕਰਮਸਿੰਘੇ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ

Share this News

ਕੋਲੰਬੋ : ਰਨੀਲ ਵਿਕਰਮਸਿੰਘੇ (66) ਨੇ ਚੌਥੀ ਵਾਰ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਅੱਜ ਸਹੁੰ ਚੁੱਕ ਲਈ। ਉਨ੍ਹਾਂ ਦੀ ਜਿੱਤ ਨੇ ਮਹਿੰਦਾ ਰਾਜਪਕਸੇ ਦੀ ਸਿਆਸਤ 'ਚ ਵਾਪਸੀ ਨੂੰ ਰੋਕ ਦਿੱਤਾ ਸੀ। ਰਾਸ਼ਟਰਪਤੀ ਸਿਰੀਸੇਨਾ ਨੇ ਸਵੇਰੇ ਸਾਢੇ 9 ਵਜੇ ਰਾਸ਼ਟਰਪਤੀ ਸਕੱਤਰੇਤ ਦੇ ਵਿਹੜੇ 'ਚ ਸ੍ਰੀ ਵਿਕਰਮਸਿੰਘੇ ਨੂੰ ਸਹੁੰ ਚੁਕਾਈ। ਸਹੁੰ ਚੁੱਕਣ ਤੋਂ ਬਾਅਦ ਸ੍ਰੀ ਵਿਕਰਮਸਿੰਘੇ ਦੀ ਯੂਨਾਇਟਿਡ ਨੈਸ਼ਨਲ ਪਾਰਟੀ ਅਤੇ ਸਿਰੀਸੇਨਾ ਦੀ ਸ੍ਰੀਲੰਕਾ ਫਰੀਡਮ ਪਾਰਟੀ ਨੇ ਕੌਮੀ ਏਕਤਾ ਸਰਕਾਰ ਬਣਾਉਣ ਲਈ ਸਮਝੌਤੇ 'ਤੇ ਦਸਤਖ਼ਤ ਕੀਤੇ। ਇਸ ਸਮਾਗਮ 'ਚ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸੇ ਵੀ ਹਾਜ਼ਰ ਸਨ। ਸ੍ਰੀ ਵਿਕਰਮਸਿੰਘੇ ਦੀ ਪਾਰਟੀ ਨੂੰ ਸੰਸਦੀ ਚੋਣਾਂ 'ਚ 225 'ਚੋਂ 106 ਸੀਟਾਂ ਮਿਲੀਆਂ ਅਤੇ ਬਹੁਮਤ ਲਈ ...


Aug 26

ਇੰਗਲੈਂਡ ਦੇ ਸਿੱਖਾਂ ਵੱਲੋਂ ਟੌਮ ਵਾਟਸਨ ਦੀ ਹਮਾਇਤ

Share this News

ਲੰਡਨ : ਇੰਡਲੈਂਡ ਵਿੱਚ ਲੇਬਰ ਪਾਰਟੀ ਦੇ ਦੋ ਵੱਡੇ ਅਹੁਦਿਆਂ ਲਈ ਹੋ ਰਹੀਆਂ ਚੋਣਾਂ ਵਿੱਚ ਡਿਪਟੀ ਲੀਡਰ ਦੇ ਅਹੁਦੇ ਦੀ ਚੋਣ ਲੜ ਰਹੇ ਟੌਮ ਵਾਟਸਨ ਨੇ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਤੋਂ ਕਾਫ਼ੀ ਉਮੀਦਾਂ ਰੱਖੀਆਂ ਹੋਈਆਂ ਹਨ।
ਟੌਮ ਵਾਟਸਨ ਹੀ ਲੇਬਰ ਪਾਰਟੀ ਦੇ ਅਜਿਹੇ ਆਗੂ ਹਨ ਜਿਨ੍ਹਾਂ ਨੇ ਥੈਚਰ ਸਰਕਾਰ ਦੇ ਉਸ ਭੇਤ ਨੂੰ ਦੁਨੀਆਂ ਸਾਹਮਣੇ ਲਿਆਂਦਾ ਸੀ ਕਿ ਬਰਤਾਨੀਆਂ ਨੇ 1984 ਵਿੱਚ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਹਮਲੇ ਵਿੱਚ ਫੌਜੀ ਸਲਾਹ ਦਿੱਤੀ ਸੀ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਇੰਗਲੈਂਡ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਵਿੱਚ ਹੋਏ ਖਤੋ-ਕਿਤਾਬਤ ਨੂੰ ਦੁਨੀਆਂ ਸਾਹਮਣੇ ਲਿਆਂਦਾ ਸੀ ਤੇ ਇਸ ਘਟਨਾ ਨੇ ਟੌਮ ਵਾਟਸਨ ...[home] [1] 2 3  [next]1-10 of 28

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved