Internatinoal News Section

Monthly Archives: AUGUST 2016


Aug 30

‘ਮਨੋਰੋਗੀ ਲੱਛਣਾਂ’ ਵਿੱਚ ਟਰੰਪ ਨੇ ਹਿਟਲਰ ਨੂੰ ਪਛਾੜਿਆ

Share this News

ਲੰਡਨ : ਆਕਸਫਰਡ ਯੂਨੀਵਰਸਿਟੀ ਵੱਲੋਂ ਕੀਤੇ ਗਏ ਅਧਿਐਨ ਦੀ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਡੋਨਲਡ ਟਰੰਪ ਵਿੱਚ ਨਾਜ਼ੀ ਤਾਨਾਸ਼ਾਹ ਅਡੌਲਫ ਹਿਟਲਰ ਤੋਂ ਵੱਧ ‘ਮਨੋਰੋਗੀ ਲੱਛਣ’ ਹਨ। ਇਸ ਅਧਿਐਨ ਲਈ ਮਨੋਵਿਗਿਆਨੀ ਕੇਵਿਨ ਡੱਟੋਨ ਨੇ ਸਾਈਕੋਪੈਥਿਕ ਪਰਸਨੈਲਿਟੀ ਇਨਵੈਂਟਰੀ ਰਿਵਾਈਜ਼ਡ (ਪੀਪੀਆਈ) ਨਾਮੀਂ ਟੂਲ ਦੀ ਵਰਤੋਂ ਕੀਤੀ ਹੈ। ਟਰੰਪ ਨੇ ਡਰ ਨਾ ਕਬੂਲਣ ਅਤੇ ਸਮਾਜਿਕ ਪ੍ਰਭਾਵ ਸਬੰਧੀ ਹਿਟਲਰ ਨੂੰ ਪਿੱਛੇ ਛੱਡਿਆ ਹੈ, ਜਦਕਿ ਨਾਜ਼ੀ ਤਾਨਾਸ਼ਾਹ ਨੂੰ ਬੇਰਹਿਮੀ ਤੇ ਸੁਆਰਥੀਪੁਣੇ ਸਬੰਧੀ ਵੱਧ ਅੰਕ ਦਿੱਤੇ ਗਏ ਹਨ। ਇਸ ਅਧਿਐਨ ਵਿੱਚ ਟਰੰਪ ਦੀ ਵਿਰੋਧੀ ਉਮੀਦਵਾਰ ਹਿਲੇਰੀ ਕਲਿੰਟਨ ਦਾ ਨਾਮ ਟਰੰਪ ਨਾਲੋਂ ਪਿੱਛੇ ਹੈ।
ਮਾਹਿਰਾਂ ਨੂੰ ਪੀਪੀਆਈ-ਆਰ ਟੈੱਸਟ ਤਹਿਤ 56 ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ...


Aug 30

ਇਮਰਾਨ ਖਾਨ ਦੇ ਵਿਆਹ ਦੀ ਝੂਠੀ ਖਬਰ ਪ੍ਰਕਾਸ਼ਿਤ ਕਰਨ ‘ਤੇ 13 ਟੀਵੀ ਚੈਨਲਾਂ ਨੂੰ ਜੁਰਮਾਨੇ

Share this News

ਇਸਲਾਮਾਬਾਦ : ਪਾਕਿਸਤਾਨ ‘ਚ ਮੀਡੀਆ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਨੇ ਸਾਬਕਾ ਕ੍ਰਿਕਟ ਖਿਡਾਰੀ ਅਤੇ ਰਾਜਨੇਤਾ ਇਮਰਾਨ ਖਾਨ ਦੇ ਤੀਜੇ ਵਿਆਹ ਸਬੰਧੀ ‘ਗ਼ਲਤ’ ਖਬਰਾਂ ਨੂੰ ਪ੍ਰਸਾਰਿਤ ਕਰਨ ਕਾਰਨ 13 ਟੀਵੀ ਚੈਨਲਾਂ ‘ਤੇ 5-5 ਲੱਖ ਰੁਪਏ ਦਾ ਜੁਰਮਾਨਾ ਠੋਕਿਆ ਹੈ। ਪਾਕਿਸਤਾਨ ਦੇ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (ਪੀਈਐਮਆਰਏ) ਨੇ ਇਮਰਾਨ ਖਾਨ ਦੀ ਰਾਜਨੀਤਕ ਪਾਰਟੀ ਪਾਕਿਸਤਾਨ ਤਹਿਰੀਕ ਏ ਇਨਸਾਫ (ਪੀਟੀਆਈ) ਵੱਲੋਂ ਕੀਤੀ ਗਈ ਸ਼ਿਕਾਇਤ ਮਗਰੋਂ ਸ਼ਨਿੱਚਰਵਾਰ (27 ਅਗਸਤ) ਨੂੰ 13 ਟੀਵੀ ਚੈਨਲਾਂ ‘ਤੇ ਜੁਰਮਾਨਾ ਲਾਇਆ।


Aug 30

ਮੋਦੀ ਦੇ ਬਲੋਚ ਹੇਜ਼ 'ਤੇ ਚੀਨ ਦੀ ਬੜ੍ਹਕ

Share this News

ਬੀਜਿੰਗ : ਚੀਨ ਦੇ ਇੱਕ ਪ੍ਰਭਾਵੀ ਥਿੰਕ ਟੈਂਕਰ ਨੇ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀਪੀਈਸੀ) ਯੋਜਨਾ ਵਿੱਚ ਭਾਰਤ ਨੂੰ ਦਾਖਲਅੰਦਾਜ਼ੀ ਨਾ ਕਰਨ ਲਈ ਆਖਿਆ ਹੈ। ਥਿੰਕ ਟੈਂਕ ਨੇ ਆਖਿਆ ਹੈ ਕਿ ਜੇਕਰ ਭਾਰਤ ਨੇ ਕਿਸੇ ‘ਸਾਜ਼ਿਸ਼’ ਤਹਿਤ ਬਲੋਚਿਸਤਾਨ ਵਿੱਚ 46 ਅਰਬ ਡਾਲਰ ਲਾਗਤ ਦੀ ਯੋਜਨਾ ਨੂੰ ਨੁਕਸਾਨ ਪਹੁੰਚਿਆ ਤਾਂ ਫਿਰ ਚੀਨ ਨੂੰ ਇਸ ਪੂਰੇ ਮਾਮਲੇ ਵਿੱਚ ਦਖ਼ਲ ਦੇਣਾ ਹੋਵੇਗਾ। ਚਾਈਨਾ ਇੰਸਟੀਚਿਊਟ ਆਫ਼ ਕੰਟੇਪਰੀ ਇੰਟਰਨੈਸ਼ਨਲ ਰਿਲੇਸ਼ਨ ਦੇ ਇੰਸਟੀਚਿਊਟ ਆਫ਼ ਸਾਊਥ ਐਂਡ ਸਾਊਥ-ਈਸਟ ਏਸ਼ੀਅਨ ਐਂਡ ਐਵੀਏਸ਼ਨ ਸਟੱਡੀਜ਼’ ਦੇ ਨਿਰਦੇਸ਼ਕ ਹੂ ਸ਼ੀਸ਼ੇਂਗ ਨੇ ਇਹ ਬਿਆਨ ਦਿੱਤਾ। ਸ਼ੀਸ਼ੇਂਗ ਨੇ ਆਖਿਆ ਕਿ ਸੰਤਤਰਤਾ ਦਿਵਸ ਉੱਤੇ ਲਾਲ ਕਿਲੇ ਤੋਂ  ਦਿੱਤੇ ਗਏ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਲੋਚਿਸਤਾਨ ਦਾ ਜੋ ਜ਼ਿਕਰ ਕੀਤਾ ...


Aug 27

ਨਜਾਇਜ਼ ਤੌਰ ’ਤੇ ਅਮਰੀਕਾ ਆਏ ਲੋਕਾਂ ਨੂੰ ਕਾਨੂੰਨੀ ਮਾਨਤਾ ਦੇਣ ਦਾ ਕੋਈ ਰਸਤਾ ਨਹੀਂ - ਟਰੰਪ

Share this News

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਲਈ ਰਿਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਨੇ ਅੱਜ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ਵਿੱਚ ਆਏ ਲੋਕਾਂ ਨੂੰ ਕੋਈ ਕਾਨੂੰਨੀ ਦਰਜਾ ਪ੍ਰਦਾਨ ਕਰਨ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਜੇਕਰ ਉਹ ਵਾਈਟ ਹਾਊਸ ਦੇ ਲਈ ਚੁਣੇ ਜਾਂਦੇ ਹਨ ਤਾਂ ਕਾਨੂੰਨ ਬਣਾਉਣ ਵਾਲੀਆਂ ਏਜੰਸੀਆਂ ਨੂੰ ਅਪਰਾਧ ਕਰਨ ਵਾਲੇ ਗੈਰ ਅਮਰੀਕੀਆਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਣ ਦੇ ਲਈ ਵਧੇਰੇ ਅਧਿਕਾਰ ਦੇਣਗੇ। ਅਮਰੀਕਾ ਵਿੱਚ ਲੱਗਭੱਗ 1.1.ਕਰੋੜ ਗੈਰ-ਕਾਨੂੰਨੀ ਵਿਦੇਸ਼ੀ ਹਨ, ਇਨ੍ਹਾਂ ਵਿੱਚੋਂ ਹਜ਼ਾਰਾਂ ਭਾਰਤੀ ਮੂਲ ਦੇ ਵੀ ਹਨ। ਟਰੰਪ ਨੇ ਸੀ.ਐੱਨ.ਐੱਨ.ਨੂੰ ਕਿਹਾ ਕਿ ਅਸੀਂ ਆਪਣੇ ਦੇਸ਼ ਵਿੱਚ ਗੈਰ-ਕਾਨੂੰਨੀ ਤੌਰ ’ਤੇ ਆਉਣ ਵਾਲੇ ਵਿਦੇਸ਼ੀਆਂ ਦੇ ਹੜ੍ਹ ਨੂੰ ਰੋਕਣ ਜਾ ਰਹੇ ਹਾਂ। ਟਰੰਪ ਨੇ ਕਿਹਾ ...


Aug 27

ਦੁਖੀਆਂ ਦਾ ਸਹਾਰਾ ਬਣੀ ਮਦਰ ਟੈਰੇਸਾ ਨੂੰ ਵੈਟੀਕਨ ਵਿਖੇ 4 ਸਤੰਬਰ ਦਿੱਤੀ ਜਾਵੇਗੀ ਸੰਤ ਦੀ ਉਪਾਧੀ

Share this News

ਮਿਲਾਨ : ਅੱਜ ਦੁਨੀਆ ਭਰ 'ਚ ਗਰੀਬਾਂ ਅਤੇ ਅਨਾਥਾਂ ਦੀ ਹੱਥੀ ਸੇਵਾ ਕਰਨ ਵਾਲੀ ਸ਼ਖਸੀਅਤ ਮਦਰ ਟੈਰੇਸਾ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਨੇ ਲੱਖਾਂ ਕਰੋੜਾਂ ਜ਼ਿੰਦਗੀਆਂ ਨੂੰ ਜੀਉਣ ਦਾ ਸਬਕ ਦਿੱਤਾ | ਮਦਰ ਟੈਰੇਸਾ ਰੋਮਨ ਕੈਥੋਲਿਕ ਸੀ ਜਿਨ੍ਹਾਂ ਨੇ 123 ਦੇਸ਼ਾਂ ਵਿਚ ਮਿਸ਼ਨ ਆਫ਼ ਚੈਰਿਟੀ ਨਾਂਅ ਦੀ ਸੰਸਥਾ ਦੀ ਨੀਂਹ ਰੱਖੀ ਜਿਸ ਵਿਚ ਹੁਣ ਤੱਕ 4500 ਤੋਂ ਵੀ ਵੱਧ ਸਿਸਟਰ ਸੇਵਾ ਭਾਵਨਾ ਨਾਲ ਕੰਮ ਕਰ ਰਹੀਆਂ ਹਨ ਅਤੇ ਬਾਅਦ ਵਿਚ ਕੋਲਕਾਤਾ ਵਿਚ ਆ ਕੇ ਇਸ ਹੀ ਸੰਸਥਾ ਦਾ ਨਿਰਮਾਣ ਕੀਤਾ | ਮਾਨਵਤਾ ਪ੍ਰਤੀ ਸੇਵਾ ਨੂੰ ਦੇਖਦਿਆਂ ਆਪ ਨੂੰ ਨੋਬਲ ਸ਼ਾਂਤੀ ਪੁਰਸਕਾਰ, ਭਾਰਤ ਰਤਨ, ਆਰਡ ਆਫ ਮੈਰਿਟ, ਟੈਪਟਨ ਪਰਾਇਜ਼ ਅਤੇ ਪਦਮਸ੍ਰੀ ਨਾਲ ਸਨਮਾਨਿਤ ...


Aug 27

ਵੈਨਕੂਵਰ ਦੇ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰੇ 'ਚ ਲੱਗੀ ਅੱਗ

Share this News

ਵੈਨਕੂਵਰ : ਅੱਜ ਸਵੇਰੇ ਵੈਨਕੂਵਰ 'ਚ ਪ੍ਰਸਿੱਧ ਖਾਲਸਾ ਦੀਵਾਨ ਸੁਸਾਇਟੀ ਦੇ ਰੋਜ਼ ਸਟਰੀਟ ਗੁਰਦੁਆਰੇ 'ਚ ਅੱਗ ਲੱਗ ਗਈ।ਹਾਲਾਂਕਿ ਇਸ ਦੌਰਾਨ ਕਿਸੇ ਵੀ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ। ਇਹ ਅੱਗ ਅੱਜ ਤੜਕੇ 2.30 ਵਜੇ ਦੇ ਕਰੀਬ ਲੱਗੀ ਦੱਸੀ ਜਾ ਰਹੀ ਹੈ।ਅੱਗ ਲੱਗਣ ਕਾਰਨ ਫਾਇਰ ਬ੍ਰਿਗੇਡ ਵਿਭਾਗ ਨੂੰ ਤੁਰੰਤ ਸੂਚਿਤ ਕੀਤਾ ਗਿਆ।ਘਟਨਾ ਨੂੰ ਅੱਖੀਂ ਦੇਖਣ ਵਾਲੇ ਪੱਤਰਕਾਰਾਂ ਨੇ ਦੱਸਿਆ ਕਿ ਗੁਰਦੁਆਰੇ ਤੋਂ ਸੰਘਣਾ ਧੂੰਆਂ ਉਠਦਾ ਦੇਖਿਆ ਗਿਆ।ਜਾਂਚ ਦੌਰਾਨ ਹਾਲੇ ਤੱਕ ਅੱਗੇ ਦੇ ਕਾਰਨਾ ਦਾ ਪਤਾ ਨਹੀਂ ਲੱਗਿਆ।ਖਬਰ ਮਿਲਦਿਆਂ ਹੀ ਫਾਇਰ ਬ੍ਰਿਗੇਡ ਵਿਭਾਗ ਦੀਆਂ ਚਾਰ ਗੱਡੀਆਂ ਅੱਗ 'ਤੇ ਕਾਬੂ ਪਾਉਣ ਲਈ ਮੌਕੇ 'ਤੇ ਪੁੱਜੀਆਂ। ਇਹ ਅੱਗ ਗੁਰਦੁਆਰਾ ਸਾਹਿਬ ਦੀ ਦੂਸਰੀ ਮੰਜ਼ਿਲ ਦੀ ਛੱਤ 'ਚ ...


Aug 26

ਕਾਬਲ ਸਥਿਤ ਅਮਰੀਕੀ ‘ਵਰਸਿਟੀ ‘ਤੇ ਅੱਤਵਾਦੀ ਹਮਲਾ

Share this News

ਕਾਬਲ : ਕਾਬਲ ਸਥਿਤ ਅਮਰੀਕੀ ਯੂਨੀਵਰਸਿਟੀ 'ਤੇ ਕੱਲ੍ਹ ਸ਼ਾਮ ਕੀਤੇ ਗਏ ਅੱਤਵਾਦੀ ਹਮਲੇ 'ਚ ਸੱਤ ਵਿਦਿਆਰਥੀਆਂ ਸਮੇਤ ਘੱਟੋ ਘੱਟ 16 ਲੋਕਾਂ ਦੀ ਮੌਤ ਹੋ ਗਈ ਤੇ 35 ਵਿਦਿਆਰਥੀਆਂ ਸਮੇਤ 44 ਜ਼ਖਮੀ ਹੋਏ। ਸੁਰੱਖਿਆ ਕਰਮੀਆਂ ਨੇ ਦੋਵੇਂ ਹਮਲਾਵਰਾਂ ਨੂੰ ਮਾਰ ਦਿੱਤਾ। ਇਸ ਹਮਲੇ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਅਫਗਾਨ ਸਰਕਾਰ ਦੀਆਂ ਏਜੰਸੀਆਂ ਵਲੋਂ ਸੁਰੱਖਿਆ ਸੁਧਾਰਾਂ ਦੇ ਕੀਤੇ ਯਤਨਾਂ ਦੇ ਬਾਵਜੂਦ ਇਸ ਦੇਸ਼ 'ਚ ਕਿਵੇਂ ਅੱਤਵਾਦੀ ਅਜੇ ਵੀ ਵੱਡੇ ਪੱਧਰ 'ਤੇ ਹਮਲਿਆਂ ਨੂੰ ਅੰਜ਼ਾਮ ਦੇਣ 'ਚ ਕਾਮਯਾਬ ਹੋ ਜਾਂਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਕਰੀਬ 10 ਘੰਟੇ ਚੱਲਿਆ ਅਤੇ ਤੜਕੇ 3:30 ਵਜੇ ਦੋਵੇਂ ਹਮਲਾਵਰਾਂ ਦੇ ਮਾਰੇ ਜਾਣ ਦੇ ਬਾਅਦ ਸਮਾਪਤ ਹੋਇਆ। ਜਿਸ ਵਿਚ ...


Aug 26

ਅਮਰੀਕਾ ਜਾਰੀ ਕਰੇਗਾ ਦੀਵਾਲੀ ਬਾਰੇ ਡਾਕ ਟਿਕਟ

Share this News

ਨਿਊਯਾਰਕ  : ਭਾਰਤੀ ਅਮਰੀਕੀਆਂ ਅਤੇ ਪ੍ਰਭਾਵਸ਼ਾਲੀ ਅਮਰੀਕੀ ਸੰਸਦ ਮੈਂਬਰਾਂ ਦੇ ਸੱਤ ਸਾਲ ਤੋਂ ਜਾਰੀ ਯਤਨਾਂ ਦੇ ਫਲਸਰੂਪ ਅਮਰੀਕਾ ਇਸ ਸਾਲ ਦੀਵਾਲੀ 'ਤੇ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕਰੇਗਾ। ਇਸ ਡਾਕਟ ਟਿਕਟ ਦੇ ਜਾਰੀ ਕੀਤੇ ਜਾਣ ਦੇ ਫੈਸਲੇ ਦਾ ਭਾਰਤੀ ਅਮਰੀਕੀ ਭਾਈਚਾਰੇ ਨੇ ਸਵਾਗਤ ਕੀਤਾ ਹੈ। ਇਸ ਯਾਦਗਾਰੀ ਟਿਕਟ ਦਾ ਨਿਊਯਾਰਕ ਸਥਿਤ ਭਾਰਤੀ ਦੂਤਾਵਾਸ ਵਿਖੇ ਰਸਮੀ ਤੌਰ 'ਤੇ ਪੰਜ ਅਕਤੂਬਰ ਨੂੰ ਉਦਘਾਟਨ ਕੀਤਾ ਜਾਵੇਗਾ। ਇਸ ਵਿੱਚ ਚਮਕਦੇ ਹੋਏ ਸੁਨਹਿਰੇ ਪਿਛੋਕੜ ਵਿੱਚ ਜਲਦੇ ਹੋਏ ਇੱਕ ਰਵਾਇਤੀ ਦੀਵੇ ਦੀ ਤਸਵੀਰ ਹੋਵੇਗੀ ਅਤੇ 'ਫਾਰਐਵਰ ਯੂਐਸਏ-2016' ਲਿਖਿਆ ਹੋਵੇਗਾ। ਨਿਊਯਾਰਕ ਤੋਂ ਕਾਂਗਰਸ ਦੀ ਮੈਂਬਰ ਕੈਰੋਲਿਨ ਮੇਲੋਨੀ ਨੇ ਦੱਸਿਆ ਕਿ ਅਮਰੀਕੀ ਡਾਕ ਸੇਵਾ (ਯੂਐਸਪੀਐਸ) ਨਵੰਬਰ ਤੋਂ ਇਹ ਡਾਕ ਟਿਕਟ ਜਾਰੀ ਕਰੇਗਾ। ਯੂਐਸਪੀਐਸ ...


Aug 26

ਰਿਪਬਲਿਕਨ ਨੇਤਾ ਨੇ ਅਮਰੀਕੀ ਕਾਂਗਰਸ ‘ਚ ਪਹਿਲੀ ਹਿੰਦੂ ਐਮ ਪੀ ਤੁਲਸੀ ਗਬਾਰਡ ਨੂੰ ਕਿਹਾ ‘ਸ਼ੈਤਾਨ’

Share this News

ਵਾਸ਼ਿੰਗਟਨ : ਅਮਰੀਕੀ ਰਿਪਬਲਿਕਨ ਪਾਰਟੀ ਦੇ ਇਕ ਨੇਤਾ ਨੇ ਅਮਰੀਕੀ ਕਾਂਗਰਸ ਵਿਚ ਚੁਣੀ ਗਈ ਪਹਿਲੀ ਹਿੰਦੂ ਨੇਤਾ ਤੁਲਸੀ ਗਬਾਰਡ ਉੱਤੇ ਨਸਲੀ ਹਮਲਾ ਕੀਤਾ ਹੈ। ਰਿਪਬਲਿਕਨ ਉਮੀਦਵਾਰ ਏਂਜੇਲਾ ਕਾਈਹੁਈ ਨੇ ਗਬਾਰਡ ਦੀਆਂ ਧਾਰਮਿਕ ਭਾਵਨਾਵਾਂ ਨੂੰ ਨਿਸ਼ਾਨਾ ਬਣਾਇਆ ਹੈ। 35 ਸਾਲਾ ਡੈਮੋਕ੍ਰੇਟਿਕ ਪ੍ਰਤੀਨਿਧੀ ਗਬਾਰਡ ਹਵਾਈ ਹਲਕੇ ਤੋਂ ਤੀਜੀ ਵਾਰ ਚੋਣਾਂ ਲੜ ਰਹੀ ਹੈ। ਰਿਪਬਲਿਕਨ ਉਮੀਦਵਾਰ ਏਂਜੇਲਾ ਕਾਈਹੁਈ ਨੇ ਪਿਛਲੇ ਹਫਤੇ ਉਨ੍ਹਾਂ ਨੂੰ ਸਮਰਥਨ ਦੇਣ ਨੂੰ ਸ਼ੈਤਾਨ ਦੀ ਪੂਜਾ ਕਰਨ ਬਰਾਬਰ ਦੱਸਿਆ ਅਤੇ ਡੈਮੋਕ੍ਰੇਟਿਕ ਪਾਰਟੀ ਨੂੰ ‘ਡੈਵਿਲ ਡੈਮੋਕ੍ਰੇਟਿਕ ਸਟੇਟ’ ਕਿਹਾ। ਕਾਈਹੁਈ ਨੇ ਆਪਣੀ ਫੇਸਬੁੱਕ ਪੋਸਟ ‘ਚ ਲਿਖਿਆ ਕਿ ਕੁਝ ਈਸਾਈਆਂ ਨੇ ਕਿਹਾ ਕਿ ਤੁਲਸੀ ਗਬਾਰਡ ਨੂੰ ਵੋਟ ਦੇਣਾ ਸ਼ੈਤਾਨ ਨੂੰ ਵੋਟ ਦੇਣਾ ਹੈ। ਕੀ ਤੁਸੀਂ ਇਸ ਨਾਲ ਸਹਿਮਤ ...


Aug 26

ਅਮਰੀਕਾ ਵਿਚ ਸਾਲ 2100 ਤੱਕ ਪਾਣੀ 'ਚ ਡੁੱਬ ਜਾਣਗੇ 20 ਲੱਖ ਘਰ

Share this News

ਵਾਸ਼ਿੰਗਟਨ : ਅਮਰੀਕਾ ਵਿਚ ਸਾਲ 2100 ਤੱਕ 20 ਲੱਖ ਘਰ ਪਾਣੀ ਵਿਚ ਡੁੱਬ ਜਾਣਗੇ। ਸਮੁੰਦਰ ਦੇ ਪਾਣੀ ਦਾ ਪੱਧਰ ਵਧਣ ਨਾਲ ਆਉਣ ਵਾਲੇ ਹੜ•ਾਂ ਵਿਚ ਅਗਲੇ 85 ਸਾਲਾਂ ਵਿਚ 20 ਲੱਖ ਘਰਾਂ ਦੇ ਡੁੱਬਣ ਦੀ ਗੱਲ ਅਮਰੀਕਾ ਦੀ ਰੀਅਲ ਅਸਟੇਟ ਡਾਟਾ ਫਰਮ ਜ਼ਿਲੋ ਨੇ ਆਪਣੀ ਹਾਲ ਹੀ ਵਿਚ ਪੇਸ਼ ਹੋਈ ਖੋਜ ਰਿਪੋਰਟ ਵਿਚ ਕਹੀ ਹੈ। ਰਿਪੋਰਟ ਮੁਤਾਬਕ ਮੈਡੀਲੈਂਡ ਅਤੇ ਵਰਜੀਨੀਆ ਦੇ ਇਕ ਲੱਖ ਤੋਂ ਵੱਧ ਘਰ ਇਸ ਤਬਾਹੀ ਦਾ ਸ਼ਿਕਾਰ ਬਣਨਗੇ। ਕੈਰੋਲੀਨਾ ਦੇ ਸਮੁੰਦਰ ਵਿਚ ਲਗਭਗ 1,40,000 ਘਰ ਡੁੱਬਣਗੇ। ਫਲੋਰੀਡਾ ਵਿਚ ਸਭ ਤੋਂ ਵੱਧ ਬਰਬਾਦੀ ਦੀ ਸੰਭਾਵਨਾ ਹੈ। ਰਿਪੋਰਟ ਮੁਤਾਬਕ ਇੱਥੇ ਔਸਤਨ ਅੱਠ ਘਰਾਂ ਵਿਚੋਂ ਇਕ ਘਰ ਸਮੁੰਦਰ ਵਿਚ ਡੁੱਬ ਜਾਵੇਗਾ। 2100 ਤੱਕ ਸਮੁੰਦਰ ਦਾ ...[home] [1] 2 3 4 5  [next]1-10 of 46

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved