Internatinoal News Section

Monthly Archives: AUGUST 2017


Aug 30

ਰਾਮ ਰਹੀਮ ਦੇ ਚਰਚੇ ਭਾਰਤ ਹੀ ਨਹੀਂ ਵਿਦੇਸ਼ਾਂ 'ਚ ਵੀ

Share this News

ਇਸਲਾਮਾਬਾਦ : ਰਾਮ ਰਹੀਮ ਵਿਵਾਦ ਜਿੱਥੇ ਭਾਰਤ 'ਚ ਇਸ ਸਮੇਂ ਮੁੱਖ ਮੁੱਦਾ ਬਣਿਆ ਹੋਇਆ ਹੈ, ਉੱਥੇ ਹੀ ਇਹ ਵਿਦੇਸ਼ਾਂ 'ਚ ਵੀ ਸੁਰਖੀਆਂ 'ਚ ਹੈ। ਬਹੁਤ ਸਾਰੇ ਦੇਸ਼ਾਂ ਨੇ ਇਸ ਮੁੱਦੇ 'ਚ ਖਾਸ ਰੁਚੀ ਦਿਖਾਈ ਹੈ ਅਤੇ ਆਪਣੀਆਂ ਅਖਬਾਰਾਂ 'ਚ ਇਸ ਦਾ ਜ਼ਿਕਰ ਕੀਤਾ ਹੈ। ਜੇਕਰ ਗੱਲ ਕੀਤੀ ਜਾਵੇ ਗੁਆਂਢੀ ਦੇਸ਼ ਪਾਕਿਸਤਾਨ ਦੀ ਤਾਂ ਇੱਥੇ ਦੀ ਮੀਡੀਆ ਨੇ ਇਸ ਮੁੱਦੇ ਨੂੰ ਖਾਸ ਕਰਕੇ ਛਾਪਿਆ ਹੈ। 'ਡਾਨ' ਅਖਬਾਰ ਨੇ ਰਾਮ ਰਹੀਮ ਨੂੰ ਅਪਰਾਧੀ ਗੁਰੂ ਦੱਸਦਿਆਂ ਸੜਕਾਂ 'ਤੇ ਹੋ ਰਹੇ ਹੰਗਾਮੇ ਦੀ ਤਸਵੀਰ ਛਾਪੀ ਹੈ। 'ਨਿਊਯਾਰਕ ਟਾਈਮਜ਼' 'ਚ ਲਿਖਿਆ ਗਿਆ,''ਅਪਰਾਧਾਂ ਦੇ ਦੋਸ਼ਾਂ ਦੇ ਬਾਵਜੂਦ ਭਾਰਤ 'ਚ ਗੁਰੂਆਂ ਦਾ ਦਬਾਅ ਬਰਕਰਾਰ ਹੈ।'' ਫੈਸਲੇ ਮਗਰੋਂ ਉਨ੍ਹਾਂ ਕਿਹਾ ਕਿ ਰਾਮ ਰਹੀਮ ...


Aug 30

ਫੇਸਬੁੱਕ ਪ੍ਰਮੁੱਖ ਜੁਕਰਬਰਗ ਦੇ ਘਰ ਆਈ ਇੱਕ ਹੋਰ ਨੰਨ੍ਹੀ ਪਰੀ

Share this News

ਵਾਸ਼ਿੰਗਟਨ : ਫੇਸਬੁੱਕ ਦੇ ਸੀਈਓ ਅਤੇ ਸਹਿਬਾਨੀ ਮਾਰਕ ਜ਼ਰਕਬਰਗ ਦੇ ਘਰ ਦੂਜੀ ਧੀ ਨੇ ਜਨਮ ਲਿਆ ਹੈ। ਜ਼ਕਰਬਰਗ ਨੇ ਫੇਸਬੁੱਕ ਪੋਸਟ ਰਾਹੀਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੇ ਆਪਣੀ ਧੀ ਦਾ ਨਾਂ ਅਗਸਤ ਰੱਖਿਆ ਹੈ। ਉਸ ਨੇ ਆਪਣੀ ਨਵਜੰਮੀ ਧੀ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਤਸਵੀਰ ’ਚ ਉਸ ਦੀ ਪਤਨੀ ਪਿ੍ਰਸਿਲਾ ਚਾਨ ਤੇ ਵੱਡੀ ਧੀ ਮੈਕਸਿਮਾ ਵੀ ਨਜ਼ਰ ਆ ਰਹੀ ਹੈ।


Aug 30

‘ਹਾਰਵੇ’ ਤੂਫਾਨ ਦਾ ਅਮਰੀਕਾ ‘ਚ ਕਹਿਰ ਜਾਰੀ

Share this News

ਹਿਊਸਟਨ : ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਚੱਕਰਵਾਤੀ ਤੂਫਾਨ ਹਾਰਵੇ ਕਾਰਨ ਬੁਰੀ ਤਰ੍ਹਾਂ ਪ੍ਰਭਾਵਤ ਟੈਕਸਾਸ ਸੂਬੇ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਹਾਰਵੇ ਨੇ ਸੂਬੇ ਵਿਚ ਭਿਆਨਕ ਤਬਾਹੀ ਮਚਾਈ ਹੈ ਅਤੇ ਇਸ ਦੀ ਲਪੇਟ ਵਿਚ ਆ ਕੇ ਘੱਟ ਤੋਂ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ। ਟੈਕਸਾਸ ਦੇ ਦੌਰੇ 'ਤੇ ਮੰਗਲਵਾਰ ਨੂੰ ਅਪਣੀ ਪਤਨੀ ਮੇਲਾਨੀਆ ਟਰੰਪ ਦੇ ਨਾਲ ਪੁੱਜੇ ਟਰੰਪ ਨੇ ਕਾਰਪਸ ਕ੍ਰਿਸਟੀ ਦੇ ਕੋਲ ਅਪਣੇ ਸੰਬਧਨ ਵਿਚ ਕਿਹਾ ਕਿ ਰਾਹਤ ਅਤੇ ਬਚਾਅ ਦਾ ਕੰਮ ਇਸ ਤਰ੍ਹਾਂ ਕੀਤਾ ਜਾਵੇ ਕਿ ਲੋਕ ਮਿਸਾਲ ਦੇਣ ਕਿ ਚੱਕਰਵਾਤ ਦੇ ਕਹਿਰ ਨਾਲ ਇਸ ਤਰ੍ਹਾਂ ਨਿਪਟਿਆ ਜਾਂਦਾ ਹੈ। ਉਨ੍ਹਾਂ ਨੇ ਟੈਕਸਾਸ ਦੇ ਲੋਕਾਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ...


Aug 30

ਡੋਕਲਾਮ ਵਿਵਾਦ : ਭਾਰਤ ਨੇ ਦੋਵਾਂ ਦੇਸ਼ਾਂ ਵਲੋਂ ਫੌਜ ਹਟਾਉਣ ਦਾ ਕੀਤਾ ਦਾਅਵਾ

Share this News

ਬੀਜਿੰਗ : ਭਾਰਤ ਅਤੇ ਚੀਨ ਦਰਮਿਆਨ 2 ਮਹੀਨੇ ਤੋਂ ਵੀ ਵੱਧ ਸਮੇਂ ਤੋਂ ਸਿੱਕਮ ਦੇ ਡੋਕਲਾਮ ਇਲਾਕੇ 'ਚ ਜਾਰੀ ਤਣਾਅ ਨੂੰ ਖ਼ਤਮ ਕਰਨ ਲਈ ਦੋਵੇਂ ਦੇਸ਼ ਵਿਵਾਦਿਤ ਇਲਾਕੇ ਤੋਂ ਆਪੋ-ਆਪਣੀਆਂ ਫੌਜਾਂ ਹਟਾਉਣ ਨੂੰ ਰਾਜ਼ੀ ਹੋ ਗਏ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਵਲੋਂ ਫੌਜਾਂ ਹਟਾਉਣ ਦਾ ਕੰਮ ਲਗਪਗ ਮੁਕੰਮਲ ਹੋ ਗਿਆ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਚੀਨੀ ਸੈਨਿਕ ਆਪਣੇ ਬੁਲਡੋਜ਼ਰਾਂ ਸਮੇਤ ਝਗੜੇ ਵਾਲੀ ਥਾਂ ਤੋਂ ਚਲੇ ਗਏ ਹਨ ਅਤੇ ਤੰਬੂ ਵੀ ਹਟਾ ਲਏ ਹਨ, ਜਿਹੜੇ ਉਨ੍ਹਾਂ ਨੇ ਲਗਾਏ ਸਨ। ਉਨ੍ਹਾਂ ਦੱਸਿਆ ਹੁਣ ਇਹ ਇਲਾਕਾ ਸੈਨਿਕਾਂ ਤੋਂ ਰਹਿਤ ਹੋ ਗਿਆ ਹੈ। ਭਾਰਤ ਵੱਲੋਂ ਜਾਰੀ ਇਕ ਬਿਆਨ ਮੁਤਾਬਿਕ ਡੋਕਲਾਮ ਵਿਵਾਦ ...


Aug 30

ਤਾਲਿਬਾਨ ਦੀ ਚੇਤਾਵਨੀ : ਅਮਰੀਕਾ ਲਈ ਕਬਰਗਾਹ ਬਣੇਗਾ ਅਫ਼ਗਾਨਿਸਤਾਨ

Share this News

ਕਾਬੁਲ : ਤਾਲਿਬਾਨ ਨੇ ਚੇਤਾਵਨੀ ਭਰੇ ਬਿਆਨ ਵਿੱਚ ਅਮਰੀਕਾ 'ਤੇ ਨਿਸ਼ਾਨਾ ਸਾਧਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਹਜ਼ਾਰਾਂ ਅਮਰੀਕੀ ਫੌਜੀਆਂ ਨੂੰ ਯੁੱਧ ਪ੍ਰਭਾਵਤ ਅਫ਼ਗਾਨਿਸਤਾਨ 'ਚ ਭੇਜਣ ਦਾ ਰਸਤਾ ਸਾਫ਼ ਕੀਤੇ ਜਾਣ ਤੋਂ ਬਾਅਦ ਮੰਗਲਵਾਰ ਨੂੰ ਤਾਲਿਬਾਨ ਨੇ ਚੇਤਾਵਨੀ ਦਿੱਤੀ ਕਿ ਅਫਗਾਨਿਸਤਾਨ, ਅਮਰੀਕਾ ਲਈ ਇੱਕ ਕਬਰਗਾਹ ਬਣ ਜਾਵੇਗਾ। ਅਫ਼ਗਾਨਿਸਤਾਨ 'ਚ ਤਾਲਿਬਾਨ ਦੇ ਬੁਲਾਰੇ ਜਬੀ ਉਲਾਹ ਮੁਜ਼ਾਹਿਦ ਨੇ ਇੱਕ ਬਿਆਨ 'ਚ ਕਿਹਾ ਕਿ ਜੇਕਰ ਅਮਰੀਕਾ ਅਫਗਾਨਿਸਤਾਨ ਤੋਂ ਆਪਣੇ ਫੌਜੀਆਂ ਨੂੰ ਨਹੀਂ ਹਟਾਉਂਦਾਂ ਤਾਂ ਜਲਦੀ ਹੀ 21ਵੀਂ ਸਦੀ ਦੀ ਇਸ ਮਹਾਸ਼ਕਤੀ ਲਈ ਅਫ਼ਗਾਨਿਸਤਾਨ ਇੱਕ ਹੋਰ ਕਬਰਗਾਹ ਬਣ ਜਾਵੇਗਾ। ਉਸ ਨੇ ਕਿਹਾ ਕਿ ਅਮਰੀਕਾ ਨੂੰ ਯੁੱਧ ਜਾਰੀ ਰੱਖਣ ਦੀ ਬਜਾਏ ਅਫਗਾਨਿਸਤਾਨ ਤੋਂ ਨਿਕਲਣ ਦੀ ਰਣਨੀਤੀ ਬਾਰੇ ਸੋਚਣਾ ...


Aug 30

ਅੱਤਵਾਦੀਆਂ ਲਈ ਸਵਰਗ ਬਣਿਆ ਹੋਇਆ ਹੈ ਪਾਕਿਸਤਾਨ - ਟਰੰਪ

Share this News

ਵਾਸ਼ਿੰਗਟਨ : ਡੋਨਾਲਡ ਟਰੰਪ ਨੇ ਪਾਕਿਸਤਾਨ ਨੂੰ ਅੱਤਵਾਦ ‘ਤੇ ਲਗਾਮ ਲਗਾਉਣ ਲਈ ਸਖ਼ਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਇਕ ਪਾਸੇ ਖੁਦ ਅੱਤਵਾਦ ਨਾਲ ਪੀੜਤ ਹੈ ਅਤੇ ਦੂਜੇ ਪਾਸੇ ਅੱਤਵਾਦੀਆਂ ਲਈ ਸੁਰੱਖਿਅਤ ਸਵਰਗ ਬਣਿਆ ਹੋਇਆ ਹੈ। ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹਗਾਹ ਮੁਹੱਈਆ ਕਰਵਾਉਣ ਦੇ ਲਈ ਪਾਕਿਸਤਾਨ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਕਮਾਂਡਰ-ਇਨ-ਚੀਫ਼ ਦੇ ਤੌਰ ‘ਤੇ ਪਹਿਲੀ ਵਾਰ ਪ੍ਰਾਈਮ ਟਾਈਮ ਟੈਲੀਵਿਜ਼ਨ ‘ਤੇ ਦੇਸ਼-ਵਾਸੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਟਰੰਪ ਨੇ ਦੱਖਣੀ ਏਸ਼ੀਆ ਦੇ ਬਾਰੇ ਆਪਣੀ ਨੀਤੀ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਦਾ ਅਹਿਮ ਹਿੱਸਾ ਭਾਰਤ ਦੇ ਨਾਲ ਰਣਨੀਤਕ ਸਾਂਝੇਦਾਰੀ ਨੂੰ ਹੋਰ ਵਿਕਸਿਤ ਕਰਨਾ ਹੈ। 26 ਮਿੰਟ ਦੇ ਆਪਣੇ ਸੰਬੋਧਨ ‘ਚ ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ...


Aug 17

ਨਸਲਵਾਦ ਬਾਰੇ ਓਬਾਮਾ ਦੇ ਇੱਕੋ ਟਵੀਟ ਨੇ ਰਿਕਾਰਡ ਬਣਾ ਧਰਿਆ

Share this News

ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ਨੀਵਾਰ ਰਾਤ ਨੂੰ ਇਕ ਟਵੀਟ ਕੀਤਾ, ਜੋ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਬਣ ਗਿਆ ਹੈ। ਸ਼ਰਲੋਟਸਵਿਲੇ, ਵਰਜੀਨੀਆ ਸ਼ਹਿਰ ਦੇ ਵਿਚ ਭੜਕੀ ਹਿੰਸਾ ਉੱਤੇ ਓਬਾਮਾ ਨੇ ਟਵੀਟ ਕੀਤਾ ਸੀ। ਉਨ੍ਹਾਂ ਤੋਂ ਪਹਿਲਾਂ ਮਈ ਵਿਚ ਮੈਨਚੈਸਟਰ ਕੰਸਰਟ ਵਿਚ ਹਮਲੇ ਉੱਤੇ ਏਰਿਆਨਾ ਗਰਾਂਡੇ ਦਾ ਟਵੀਟ ਕਾਫੀ ਲੋਕਪ੍ਰਿਯ ਹੋਇਆ ਸੀ, ਜਿਸ ਦੇ 2.7 ਮਿਲੀਅਨ ਲਾਈਕਸ ਸਨ।
ਬਰਾਕ ਓਬਾਮਾ ਵੱਲੋਂ ਟਵੀਟ ਵਿਚ ਕਿਹਾ ਗਿਆ ਕਿ ‘ਕਿਸੇ ਦੇ ਰੰਗ, ਪਿਛੋਕੜ ਜਾਂ ਧਰਮ ਬਾਰੇ ਨਫਰਤ ਨਾਲ ਲੈ ਕੇ ਕੋਈ ਪੈਦਾ ਨਹੀਂ ਹੁੰਦਾ।’ ਇਹ ਪ੍ਰਸਿੱਧ ਮੁਹਾਵਰਾ ਨੇਲਸਨ ਮੰਡੇਲਾ ਦੀ ਆਟੋਬਾਇਓਗ੍ਰਾਫੀ ‘ਲਾਂਗ ਵਾਕ ਟੂ ਫ੍ਰੀਡਮ’ ਤੋਂ ਲਿਆ ਗਿਆ ਹੈ। ਸ਼ਨੀਵਾਰ ਕੀਤੇ ਇਸ ਟਵੀਟ ਨਾਲ ...


Aug 17

ਸਰੀ 'ਚ ਸਿੱਖਾਂ ਨੇ ਅਪਰਾਧ ਅਤੇ ਨਸ਼ਿਆਂ ਵਿਰੁੱਧ ਕੱਢੀ ਮੋਟਰਸਾਈਕਲ ਰੈਲੀ

Share this News

ਸਰੀ : ਸਰੀ ਵਿੱਚ ਸਿੱਖਾਂ ਨੇ ਕਾਲੀਆਂ ਦਸਤਾਰਾਂ ਸਜਾ ਕੇ ਅਪਰਾਧ ਅਤੇ ਨਸ਼ਿਆਂ ਵਿਰੁੱਧ ਮੋਟਰਸਾਈਕਲ ਰੈਲੀ ਕੱਢੀ, ਜਿਸ 'ਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਸਿੱਖ ਮੋਟਰਸਾਈਕਲ ਕਲੱਬ ਦੇ ਪ੍ਰਬੰਧਕ ਅਜ਼ਾਦ ਸਿੱਧੂ ਨੇ ਕਿਹਾ ਕਿ ਇਸ ਰੈਲੀ ਦੌਰਾਨ ਲੋਕਾਂ ਨੂੰ ਗੋਲੀਬਾਰੀ ਅਤੇ ਨਸ਼ਿਆਂ ਦੇ ਮੁੱਦੇ ਬਾਰੇ ਜਾਗਰੂਕ ਕੀਤਾ ਗਿਆ, ਜਿਸ ਕਾਰਨ ਕਈ ਨੌਜਵਾਨਾਂ ਦੀ ਜਾਨ ਜਾ ਚੁੱਕੀ ਹੈ।ਸਿੱਖ ਮੋਟਰਸਾਈਕਲ ਕਲੱਬ ਦੇ ਸੈਂਕੜੇ ਤੋਂ ਵੱਧ ਮੈਂਬਰਾਂ ਦੀ ਇਹ ਰੈਲੀ 120ਵੀਂ ਸਟ੍ਰੀਟ ਵਿਖੇ ਸਥਿਤ ਗੁਰੂ ਨਾਨਕ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸਰੀ ਦੇ ਆਰਸੀਐਮਪੀ ਹੈਡਕੁਆਰਟਰ 'ਤੇ ਜਾ ਕੇ ਸਮਾਪਤ ਹੋਈ। ਅਜ਼ਾਦ ਸਿੱਧੂ ਨੇ ਕਿਹਾ ਕਿ ਸਮੂਹਕ ਹਿੰਸਾ ਅਤੇ ਨਸ਼ਿਆਂ ਕਾਰਨ ਯੂਨੀਵਰਸਿਟੀ ਜਾਂ ਕਾਲਜਾਂ ਵਿੱਚ ਪੜ੍ਹਦੇ ...


Aug 17

ਜਗਮੀਤ ਸਿੰਘ ਨੂੰ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਚੁਣਨ ਲਈ ਮੈਂਬਰਸ਼ਿਪ ਮੁਹਿੰਮ ਜ਼ੋਰਾਂ 'ਤੇ

Share this News

ਵੈਨਕੁਵਰ : ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਇੱਕ ਸਿੱਖ ਹੋ ਸਕਦਾ ਹੈ। ਜਗਮੀਤ ਸਿੰਘ ਨੂੰ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਚੁਣਨ ਲਈ ਮੈਂਬਰਸ਼ਿਪ ਮੁਹਿੰਮ ਜ਼ੋਰਾਂ ਸ਼ੋਰਾਂ 'ਤੇ  ਚੱਲ ਰਹੀ ਹੈ। ਜਗਮੀਤ ਸਿੰਘ ਨੂੰ ਹਰ ਵਰਗ, ਹਰ ਖੇਤਰ ਨਾਲ ਜੁੜੇ ਲੋਕਾਂ ਦਾ ਭਰਪੂਰ ਸਮਰਥਨ ਹਾਸਿਲ ਹੋ ਰਿਹਾ ਹੈ। ਇਸ ਮੰਤਵ ਲਈ ਬਹੁਤ ਘੱਟ ਸਮਾਂ ਬਾਕੀ ਹੈ ਅਤੇ ਜਗਮੀਤ ਸਿੰਘ  ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਰਾਹੀਂ ਇਸ ਮੁਹਿੰਮ ਨਾਲ ਜੁੜਨ ਦਾ ਸੁਨੇਹਾ ਵੀ ਦਿੱਤਾ ਹੈ। ਕੈਨੇਡਾ ਦਾ ਪ੍ਰਧਾਨ ਮੰਤਰੀ ਕਿਸੇ ਸਿੱਖ ਨੂੰ ਬਣਾਉਣ ਲਈ ਆਰੰਭੀ ਮੁਹਿੰਮ ਦੇ ਤਹਿਤ ਕਰਵਾਈ ਜਾ ਰਹੀ ਵੋਟਿੰਗ ਸਬੰਧੀ ਭਾਈ ਜਗਮੀਤ ਸਿੰਘ ਕੈਨੇਡਾ ਨੇ ਕੈਨੈਡਾ ਵਸਦੇ ਸਮੂਹ ਪੰਜਾਬੀਆਂ ਨੂੰ ਉਨ੍ਹਾਂ ਦੇ ...


Aug 17

ਸ਼ਰੀਫ਼ ਦੀ ਬੇਗਮ ਕੁਲਸੁਮ ਨੂੰ ਪੀਐਮ ਬਣਾਉਣ ਦੀਆਂ ਤਿਆਰੀਆਂ ਸ਼ੁਰੂ

Share this News

ਲਾਹੌਰ : ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਨਵਾਜ਼ ਸ਼ਰੀਫ਼ ਨੂੰ ਪ੍ਰਧਾਨਮੰਤਰੀ ਦੇ ਅਹੁਦੇ ਦੇ ਆਯੋਗ ਕਰਾਰ ਦਿੱਤੇ ਜਾਣ ਦੇ ਬਾਅਦ ਉਨ੍ਹਾਂ ਦੀ ਬੇਗਮ ਨੂੰ ਇਸ ਅਹੁਦੇ ਤੇ ਬਿਰਾਜਮਾਨ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਨੇ ਨੈਸ਼ਨਲ ਅਸੈਂਬਲੀ ਦੀ ਲਾਹੌਰ ਸੀਟ ਤੋਂ ਨਵਾਜ਼ ਸ਼ਰੀਫ਼ ਦੀ ਪਤਨੀ ਕੁਲਸੁਮ ਨਵਾਜ਼ ਨੂੰ ਉਮੀਦਵਾਰ ਬਣਾਇਆ ਹੈ। ਪੀਐਮਐਲ-ਐਨ ਦੇ ਨੇਤਾ ਆਸਿਫ ਕਿਰਮਾਨੀ ਅਤੇ ਕੈਪਟਨ ਸਫਦਰ ਨੇ ਕੁਲਸੁਮ ਦੀ ਤਰਫੋਂ ਲਾਹੌਰ ਵਿੱਚ ਚੋਣ ਕਮਿਸ਼ਨ ਦੇ ਦਫਲਤਰ ਵਿੱਚ ਨਾਮਜ਼ਦਗੀ ਪੇਪਰ ਦਾਖਿਲ ਕੀਤੇ। ਇਸ ਉਪ ਚੋਣ ਵਿੱਚ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੀ ਯਾਸਮੀਨ ਰਾਸਿ਼ਦ ਉਨ੍ਹਾਂ ਨੂੰ ਚੁਣੌਤੀ ਦੇਵੇਗੀ। ਆਸਿਫ਼ ਕਿਰਆਨੀ ਨੇ ਕਿਹਾ, ‘ਇਹ ਉਪਚੋਣ ਪੀਟੀਆਈ ਪ੍ਰਮੁੱਖ ਇਮਰਾਨ ...[home] [1] 2  [next]1-10 of 13

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved