Internatinoal News Section

Monthly Archives: SEPTEMBER 2014


Sep 30

ਭਾਰਤ ਦੇ ਦਰਵਾਜ਼ੇ ਸਭ ਲਈ ਖੁੱਲ੍ਹੇ - ਮੋਦੀ

Share this News

ਨਿਊਯਾਰਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਕੋਲ ਬਲਾਕਾਂ ਦੀ ਵੰਡ ਨੂੰ ਰੱਦ ਕਰਨ ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਅਗਾਂਹ ਵਧਣ ਅਤੇ ਬੀਤੇ ਸਮੇਂ ਨੂੰ ਸਾਫ਼ ਕਰਨ ਦੇ ਮੌਕੇ ਵਿੱਚ ਬਦਲਣਾ ਚਾਹੁੰਦੇ ਹਨ ਅਤੇ ਉਨ੍ਹਾਂ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਭਾਰਤ ਵਿੱਚ ਬੁਨਿਆਦੀ ਢਾਂਚੇ ਸਮੇਤ ਮੁੱਖ ਖੇਤਰਾਂ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਭਾਰਤੀ ਮੂਲ ਦੀ ਪੈਪਸੀਕੋ ਦੀ ਮੁੱਖ ਕਾਰਜਕਾਰੀ ਅਧਿਕਾਰੀ ਇੰਦਰਾ ਨੂਈ, ਗੂਗਲ ਦੇ ਚੇਅਰਮੈਨ ਐਰਿਕ ਸੈਕਮਿਤ ਅਤੇ ਸਿਟੀਗਰੁੱਪ ਦੇ ਮੁਖੀ ਮਾਈਕਲ ਕੋਰਬਾਟ ਸਮੇਤ ਚੋਟੀ ਦੇ ਅਧਿਕਾਰੀਆਂ ਨਾਲ ਭਾਰਤ ਵਿੱਚ ਨਿਵੇਸ਼ ਦੇ ਮੌਕਿਆਂ ਬਾਰੇ ਚਰਚਾ ਕੀਤੀ। ...


Sep 30

ਅਹਿਮਦਜ਼ਈ ਨੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ

Share this News

ਕਾਬੁਲ : ਅਸ਼ਰਫ ਗਨੀ ਅਹਿਮਦਜ਼ਈ ਨੇ ਅੱਜ ਅਫ਼ਗਾਨਿਸਤਾਨ ਦੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। 2001 ਵਿੱਚ ਅਮਰੀਕਾ ਦੀ ਅਗਵਾਈ 'ਚ ਕੀਤੇ ਹਮਲੇ ਦੌਰਾਨ ਤਾਲਿਬਾਨ ਨੂੰ ਸੱਤਾ ਤੋਂ ਵਾਂਝੇ ਕਰ ਦੇਣ ਉਪਰੰਤ ਅਫ਼ਗਾਨਿਸਤਾਨ ਵਿੱਚ ਇਹ ਪਹਿਲੀ ਵਾਰ ਲੋਕਤੰਤਰਿਕ ਢੰਗ ਨਾਲ ਸੱਤਾ ਤਬਦੀਲੀ ਹੋਈ ਹੈ। ਅਹਿਮਦਜ਼ਈ ਨੇ ਹਾਮਿਦ ਕਰਜ਼ਈ ਦਾ ਸਥਾਨ ਲਿਆ ਹੈ। ਉਨ੍ਹਾਂ ਦੇ ਸਹੁੰ ਚੁੱਕਣ ਉਪਰੰਤ ਟਕਰਾਅ ਖਤਮ ਕਰਨ ਲਈ ਸੱਤਾ ਭਾਈਵਾਲੀ ਦੇ ਹੋਏ ਸਮਝੌਤੇ ਤਹਿਤ ਅਬਦੁਲ੍ਹਾ ਅਬਦੁਲ੍ਹਾ ਨੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਸਹੁੰ ਚੁੱਕੀ। ਅਬਦੁਲਾ ਅਬਦੁਲਾ ਚੋਣਾਂ ਵਿੱਚ ਅਹਿਮਦਜ਼ਈ ਦੇ ਮੁੱਖ ਵਿਰੋਧੀ ਸਨ। ਸਹੁੰ ਚੁੱਕ ਸਮਾਗਮ ਵਿੱਚ ਸਾਬਕਾ ਵਿਦੇਸ਼ ਮੰਤਰੀ ਅਬਦੁਲਾ ਨੇ ਪਹਿਲਾਂ ਸੰਬੋਧਨ ਕਰਦਿਆਂ ਕਰਜ਼ਈ ਵੱਲੋਂ ਨਿਭਾਈਆਂ ...


Sep 30

ਸੋਸ਼ਲ ਮੀਡੀਆ 'ਤੇ ਚਰਚਾ 'ਚ ਰਿਹਾ - ਮੋਦੀ ਦਾ ਭਾਰਤ ਦੇ ਲੋਕਾਂ ਨੂੰ ਕੀਤਾ ਗਿਆ ਖੁੱਲ੍ਹਾ ਸੰਬੋਧਨ

Share this News

ਨਿਊਯਾਰਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੇਸ਼ ਦੀ ਵਿਸ਼ਾਲ ਆਬਾਦੀ ਦੀ ਇੱਕ ਵੱਡੀ ਮੁੱਢਲੀ ਸਮੱਸਿਆ ਪਖਾਨਿਆਂ ਦੀ ਘਾਟ ਨੂੰ ਦੂਰ ਕਰਨ ਦੇ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਅਮਰੀਕਾ ਵਿੱਚ ਅਪ੍ਰਵਾਸੀ ਭਾਰਤੀਆਂ ਦੇ ਵਿਚਕਾਰ ਸਾਂਝਾ ਕਰਦੇ ਹੋਏ ਕਿਹਾ ਕਿ ਮੈਂ ਇੱਕ ਛੋਟਾ ਆਦਮੀ ਹਾਂ ਅਤੇ ਛੋਟੇ ਲੋਕਾਂ ਦੇ ਲਈ ਵੱਡੇ-ਵੱਡੇ ਕੰਮ ਕਰਨ ਦੀ ਇੱਛਾ ਰੱਖਦਾ ਹਾਂ। ਮੈਨਹਟਨ ਦੇ ਵਿਚਕਾਰ ਸਥਿਤ ਇਨਡੋਰ ਸਟੇਡੀਅਮ ਮੈਡੀਸਨ ਸਕਵਾਇਰ ਗਾਰਡਨ ਵਿੱਚ ਆਪਣੇ ਸਵਾਗਤ ਦੇ ਲਈ ਆਯੋਜਿਤ ਪ੍ਰੋਗਰਾਮ ਵਿੱਚ ਅਪ੍ਰਵਾਸੀ ਭਾਰਤੀਆਂ ਅਤੇ ਭਾਰਤੀ ਅਮਰੀਕੀਆਂ ਦੀ ਜ਼ਬਰਦਸਤ ਭੀੜ ਨੂੰ ਹਿੰਦੀ ਵਿੱਚ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਜਦੋਂ ਉਹ ਸਾਫ-ਸਫਾਈ ਅਤੇ ...


Sep 30

ਮੋਦੀ ਦੇ ਭਾਸ਼ਣ ਨੇ ਸ਼ਰੀਫ ਦੇ ਸੰਬੋਧਨ ਨੂੰ ਕੀਤਾ ਫਿੱਕਾ - ਪਾਕਿ ਮੀਡੀਆ

Share this News

ਇਸਲਾਮਾਬਾਦ : ਅਮਰੀਕਾ ਦੇ 5 ਦਿਨਾਂ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨੀ ਅਖ਼ਬਾਰਾਂ ਵਿੱਚ ਵੀ ਛਾ ਗਏ ਹਨ। ਪਾਕਿਸਤਾਨੀ ਅਖ਼ਬਾਰ ਨੇ ਉਨ੍ਹਾਂ ਦੀ ਸਖਸ਼ੀਅਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਮਹਾਂ ਸਭਾ ਦੇ ਸਾਲਾਨਾ ਇਜਲਾਸ ਵਿੱਚ ਉਨ੍ਹਾਂ ਦੇ ਭਾਸ਼ਣ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਸੰਬੋਧਨ ਨੂੰ ਫਿੱਕਾ ਕਰ ਦਿੱਤਾ। ਪਾਕਿ ਮੀਡੀਆ ਮੁਤਾਬਕ ਮੋਦੀ ਦੀ ਇਸ ਗੱਲ ਦਾ ਵੀ ਸਮਰੱਥਨ ਕੀਤਾ ਕਿ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਸਟੇਜ ਕਸ਼ਮੀਰ ਜਿਹੇ ਮੁੱਦੇ ਉਠਾਉਣ ਦੇ ਲਈ ਨਹੀਂ ਹੁੰਦੀ। ਸੂਤਰਾਂ ਮੁਤਾਬਕ ਮੋਦੀ ਦੀ ਰਾਜਨੀਤਕ ਕਾਬਲੀਅਤ ਹੈ ਕਿ ਉਹ ਇਸ ਗੱਲ ਨੂੰ ਸਮਝਦੇ ਹਨ ਕਿ ਪਾਲਸੀ ਨਿਰਧਾਰਣ ਵਿੱਚ ਪੱਛਮੀ ...


Sep 23

ਰਿਜ਼ਵਾਨ ਅਖ਼ਤਰ ਆਈ. ਐਸ. ਆਈ. ਦੇ ਨਵੇਂ ਮੁਖੀ ਨਿਯੁਕਤ

Share this News

ਇਸਲਾਮਾਬਾਦ : ਲੈਫਟੀਨੈਂਟ ਜਨਰਲ ਰਿਜ਼ਵਾਨ ਅਖਤਰ, ਜਿਨ੍ਹਾਂ ਨੂੰ ਪਾਕਿ ਫੌਜ ਦੇ ਮੁਖੀ ਜਨਰਲ ਰਹੀਲ ਸ਼ਰੀਫ ਦਾ ਵਿਸ਼ਵਾਸ ਪਾਤਰ ਸਮਝਿਆ ਜਾਂਦਾ ਹੈ, ਨੂੰ ਦੇਸ਼ ਦੀ ਸ਼ਕਤੀਸ਼ਾਲੀ ਖੁਫੀਆ ਏਜੰਸੀ ਆਈ. ਐਸ. ਆਈ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਅਖਤਰ ਪਹਿਲੀ ਅਕਤੂਬਰ ਨੂੰ ਅਹੁਦਾ ਸੰਭਾਲਣਗੇ ਜਦੋਂ ਮੌਜੂਦਾ ਮੁਖੀ ਲੈਫ ਜਨਰਲ ਜ਼ਹੀਰੁਲ ਇਸਲਾਮ 4 ਹੋਰ ਲੈਫਟੀਨੈਂਟ ਜਨਰਲਾਂ ਸਮੇਤ ਸੇਵਾ ਮੁਕਤ ਹੋ ਰਹੇ ਹਨ।


Sep 23

ਗਰੀਸ ਸਥਿਤ ਦੋ ਗੁਰਦੁਆਰਿਆਂ 'ਤੇ ਫਾਇਰਿੰਗ

Share this News

ਮਾਰਾਥੋਨਾ : ਗਰੀਸ ਤੋਂ ਇਕ ਬਹੁਤ ਹੀ ਮੰਦਭਾਗੀ ਖਬਰ ਆ ਰਹੀ ਹੈ। ਐਤਵਾਰ ਨੂੰ ਅੰਮ੍ਰਿਤ ਵੇਲੇ 3.30 ਵਜੇ ਅਣਪਛਾਤੇ ਹਮਲਾਵਰਾਂ ਨੇ ਗਰੀਸ ਸਥਿਤ ਦੋ ਗੁਰਦੁਆਰਿਆਂ 'ਤੇ ਫਾਇਰਿੰਗ ਕਰ ਦਿੱਤੀ। ਇਨ੍ਹਾਂ 'ਚੋਂ ਇਕ ਗੁਰਦੁਆਰਾ ਮਾਰਾਥੋਨਾ ਵਿਖੇ ਸਥਿਤ ਸ਼੍ਰੀ ਗੁਰੂ ਦਸਮੇਸ਼ ਸਿੰਘ ਸਭਾ ਗੁਰਦੁਆਰਾ ਅਤੇ ਦੂਜਾ ਕਾਰਤੋਸੋਲੀ ਵਿਖੇ ਸਥਿਤ ਸ਼੍ਰੀ ਗੁਰੂ ਰਵੀਦਾਸ ਦਰਬਾਰ ਹੈ। ਇਸ ਹਮਲੇ ਦਾ ਪਤਾ ਨੇਡ਼ੇ ਰਹਿੰਦੇ ਲੋਕਾਂ ਨੂੰ ਉਸ ਸਮੇਂ ਲੱਗਿਆ ਜਦੋਂ ਉਨ੍ਹਾਂ ਨੇ ਤਡ਼ਕੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ।  
 ਇਸ ਹਮਲੇ ਵਿਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਦੋਹਾਂ ਹੀ ਗੁਰਦੁਆਰਿਆਂ ਦੀਆਂ ਇਮਾਰਤਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਜਾਣਕਾਰੀ ਮੁਤਾਬਕ ਤਕਰੀਬਨ 6-7 ...


Sep 21

ਵ੍ਵ ਾਈਟ ਹਾਊਸ 'ਚ ਦੂਜੇ ਦਿਨ ਵੀ ਵੜਿਆ ਘੁਸਪੈਠੀਆ

Share this News

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਭਵਨ ਵਿਚ ਸ਼ੁੱਕਰਵਾਰ ਨੂੰ ਹੋਈ ਘੁਸਪੈਠ ਤੋਂ ਬਾਅਦ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਦੂਜੇ ਦਿਨ ਫਿਰ ਇਕ ਵਿਅਕਤੀ ਨੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ।
     ਖੁਫੀਆ ਵਿਭਾਗ ਦੇ ਬੁਲਾਰੇ ਐਡ ਦੋਨੋਵਨ ਨੇ ਦੱਸਿਆ ਕਿ ਸ਼ਨੀਵਾਰ ਨੂੰ ਇਕ ਵਿਅਕਤੀ ਪੈਦਲ ਵ੍ਹਾਈਟ ਹਾਊਸ ਦੇ ਗੇਟ ਤੱਕ ਆ ਗਿਆ ਪਰ ਜਦੋਂ ਉਸ ਨੂੰ ਵਾਪਸ ਭੇਜ ਦਿੱਤਾ ਗਿਆ ਤਾਂ ਉਹ ਗੱਡੀ ਵਿਚ ਬੈਠ ਕੇ ਦੁਬਾਰਾ ਗੇਟ 'ਤੇ ਆ ਗਿਆ। ਉਸ ਨੇ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਸਕਿਓਰਿਟੀ ਗਾਰਡਜ਼ ਨੇ ਤੁਰੰਤ ਉਸ ਨੂੰ ਗ੍ਰਿਫਤਾਰ ਕਰਵਾ ਦਿੱਤਾ।
     ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਟੈਕਸਾਸ ਸੂਬੇ ਦੇ ਇਕ 42 ਸਾਲਾ ਵਿਅਕਤੀ ...


Sep 21

ਬਲੋਚ ਵੱਖਵਾਦੀ ਚਾਹੁੰਦੇ ਹਨ ਸਕਾਟਲੈਂਡ ਵਰਗਾ ਮਤਦਾਨ

Share this News

ਕੋਇਟਾ : ਬਲੋਚ ਵੱਖਵਾਦੀ ਨੇਤਾਵਾਂ ਨੇ ਅੱਜ ਪਾਕਿਸਤਾਨ ਤੋਂ ਮੰਗ ਕੀਤੀ ਕਿ ਉਹ ਬਰਤਾਨੀਆ ਦੇ ਰਸਤੇ ‘ਤੇ ਚੱਲਦੇ ਹੋਏ ਅੱਤਵਾਦ ਪ੍ਰਭਾਵਿਤ ਬਲੋਚਸਿਤਾਨ ਪ੍ਰਾਂਤ ਨੂੰ ਆਜ਼ਾਦੀ ਦੇਣ ਲਈ ਸਕਾਟਲੈਂਡ ਵਰਗੀ ਰਾਏਸ਼ੁਮਾਰੀ ਕਰਾਏ। ਸਕਾਟਲੈਂਡ ਵਾਸੀਆਂ ਨੇ ਰਾਏਸ਼ੁਮਾਰੀ ‘ਚ ਆਜ਼ਾਦੀ ਨੂੰ ਖ਼ਾਰਜ ਕਰਦੇ ਹੋਏ ਗ੍ਰੇਟ ਬ੍ਰਿਟੇਨ ਨਾਲ ਰਹਿਣ ਦੇ ਪੱਖ ‘ਚ ਮਤਦਾਨ ਕੀਤਾ। ਪਾਬੰਦੀਸ਼ੁਦਾ ਬਲੋਚ ਰਿਪਬਲਿਕਨ ਪਾਰਟੀ ਦੇ ਜਨਰਲ ਸਕੱਤਰ ਡਾ. ਬਾਸ਼ੀਰ ਅਜ਼ੀਮ ਨੇ ਕਿਹਾ ਬਲੋਚ ਲੋਕ ਦਹਾਕਿਆਂ ਤੋਂ ਪਾਕਿਸਤਾਨ ਦੇ ਪੰਜਾਬੀ ਅਦਾਰਿਆਂ ਦੇ ਜ਼ੁਲਮਾਂ ਖਿਲਾਫ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬਲੋਚ ਲੋਕਾਂ ਨੂੰ ਆਪਣੇ ਭਵਿੱਖ ਦਾ ਫ਼ੈਸਲਾ ਕਰਨ ਦਾ ਮੌਕਾ ਪ੍ਰਦਾਨ ਕਰਨ ਲਈ ਮਾਹੌਲ ਤਿਆਰ ਕਰਕੇ ਜੇ ਇਕ ਨਿਰਪੱਖ ਰਾਏਸ਼ੁਮਾਰੀ ਕਰਵਾਈ ਜਾਂਦੀ ਹੈ ਤਾਂ ...


Sep 21

ਕਸ਼ਮੀਰ ਦੀ ਇਕ-ਇਕ ਇੰਚ ਜ਼ਮੀਨ ਵਾਪਿਸ ਲਵਾਂਗੇ -ਬਿਲਾਵਲ ਭੁੱਟੋ

Share this News

ਇਸਲਾਮਾਬਾਦ : ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਨੇ ਕਸ਼ਮੀਰ ਨੂੰ ਲੈ ਕੇ ਵਿਵਾਦਗ੍ਰਸਤ ਬਿਆਨ ਦਿੱਤਾ ਹੈ। ਬਿਲਾਵਲ ਨੇ ਮੁਲਤਾਨ ’ਚ ਕਿਹਾ ਹੈ ਕਿ ਕਸ਼ਮੀਰ ਪਾਕਿਸਤਾਨ ਦਾ ਹਿੱਸਾ ਹੈ ਅਤੇ ਕਸ਼ਮੀਰ ਦੀ ਇਕ-ਇਕ ਇੰਚ ਜ਼ਮੀਨ ਨੂੰ ਵਾਪਿਸ ਲਵਾਂਗੇ। ਬਿਲਾਵਲ ਦੇ ਇਸ ਬਿਆਨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਸਿਆਸਤ ਗਰਮਾ ਸਕਦੀ ਹੈ। ਬਿਲਾਵਲ ਭੁੱਟੋ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਅਤੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਦੇ ਬੇਟੇ ਹਨ ਅਤੇ ਬਿਲਾਵਲ ਬੇਨਜ਼ੀਰ ਦੀ ਸੀਟ ਤੋਂ ਚੋਣ ਲੜਨ ਦੀ ਸੋਚ ਰਹੇ ਹਨ। ਕੁਝ ਦਿਨ ਪਹਿਲਾ ਬਿਲਾਵਲ ਨੇ ਕਿਹਾ ਸੀ ਕਿ ਉਹ 2018 ਦੀਆਂ ਚੋਣਾਂ ’ਚ ਆਪਣੇ ਪਰਿਵਾਰਕ ਗੜ੍ਹ ਲਰਕਾਨਾ ਤੋਂ ਚੋਣ ਲੜਨਗੇ।ਸਾਬਕ ਪ੍ਰਧਾਨ ਮੰਤਰੀ ਯੂਸਫ ...


Sep 17

ਕੌਫੀ ਦਾ ਇਹ ਸੱਚ ਜਾਣ ਕੇ ਹੈਰਾਨ ਹੋ ਜਾਵੋਗੇ ਤੁਸੀਂ

Share this News

ਟੋਰਾਂਟੋ : ਦੁਨੀਆਂ 'ਚ ਕਈ ਤਰ੍ਹਾਂ ਦੀ ਕੌਫੀ ਮਿਲਦੀ ਹੈ। ਕੌਫੀ ਦੇ ਸ਼ੌਕੀਨ ਲੋਕਾਂ ਦੀ ਵੀ ਗਿਣਤੀ ਘੱਟ ਨਹੀਂ ਹੈ, ਪਰ ਇਹ ਖ਼ਬਰ ਮਹਿੰਗੀ ਕੌਫੀ ਪੀਣ ਵਾਲਿਆਂ ਦਾ ਟੇਸਟ ਖਰਾਬ ਕਰ ਸਕਦੀ ਹੈ। ਕਿਉਂਕਿ ਦੁਨੀਆਂ ਦੀ ਸਭ ਤੋਂ ਮਹਿੰਗੀ ਕੌਫੀ ਹਾਥੀ ਦੇ ਗੋਹੇ ਨਾਲ ਬਣਾਈ ਜਾਂਦੀ ਹੈ। ਜੀ ਹਾਂ, ਇਕ ਰਿਪੋਰਟ ਅਨੁਸਾਰ ਕੌਫੀ ਬਣਾਉਣ ਲਈ ਹਾਥੀ ਦੇ ਗੋਹੇ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਇਸਦੀ ਕੀਮਤ 4200 ਰੁਪਏ ਹਨ।
ਹਾਥੀ ਦੇ ਗੋਹੇ ਤੋਂ ਨਿਕਲਣ ਵਾਲੇ ਬੀਜਾਂ ਨਾਲ ਬਲੈਕ ਆਈਵਰੀ ਕੌਫੀ ਬਣਾਈ ਜਾਂਦੀ ਹੈ। ਇਸ ਕੌਫੀ ਨੂੰ ਬਣਾਉਣ ਦਾ ਸੁਝਾਅ ਕੈਨੇਡਾ ਦੇ ਬਿਜ਼ਨੈਸਮੈਨ ਬਲੋਂਕ ਡਿੰਕਿਨ ਦਾ ਹੈ। ਡਿੰਕਿਨ ਨੇ ਇਸ ਬਾਰੇ ਦੱਸਿਆ ...[home] [1] 2 3  [next]1-10 of 26

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved