Internatinoal News Section

Monthly Archives: SEPTEMBER 2015


Sep 24

ਸੁਰੱਖਿਆ ਪ੍ਰੀਸ਼ਦ 'ਚ ਭਾਰਤ ਦੀ ਸਥਾਈ ਮੈਂਬਰਸ਼ਿਪ ਦੀ ਹਮਾਇਤ ਕਰੇਗਾ ਆਇਰਲੈਂਡ

Share this News

ਡਬਲਿਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਇਰਲੈਂਡ ਦੇ ਪ੍ਰਧਾਨ ਮੰਤਰੀ ਏਂਡਾ ਕੇਨੀ ਨੇ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਰਿਸ਼ਤਿਆਂ ਨੂੰ ਹੋਰ ਬਿਹਤਰ ਬਣਾਉਣ 'ਤੇ ਜ਼ੋਰ ਦਿੱਤਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਸਥਾਈ ਮੈਂਬਰਸ਼ਿਪ ਅਤੇ ਪ੍ਰਮਾਣੂ ਸਪਲਾਈ ਗਰੁੱਪ ਦੀ ਮੈਂਬਰਸ਼ਿਪ ਲਈ ਆਇਰਲੈਂਡ ਨੂੰ ਭਾਰਤ ਦਾ ਸਮਰਥਨ ਦੇਣ ਦੀ ਅਪੀਲ ਕੀਤੀ। ਮੁਲਾਕਾਤ ਦੌਰਾਨ ਸਿੱਖਿਆ ਤੇ ਤਕਨੀਕ ਦੇ ਖੇਤਰ ਵਿੱਚ ਵੀ ਕਈ ਸਮਝੌਤੇ ਕੀਤੇ ਗਏ। ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਬਦਲਾਅ ਲਈ ਆਇਰਲੈਂਡ ਭਾਰਤ ਦੀ ਮਦਦ ਕਰੇਗਾ। ਮੋਦੀ ਨੇ ਕਿਹਾ ਕਿ ਮੇਰਾ ਦੌਰਾ ਛੋਟਾ ਜਰੂਰ ਹੈ ...


Sep 24

ਸਮੁੰਦਰ ਦੀਆਂ ਲਹਿਰਾਂ 'ਤੇ ਤੈਰੇਗਾ ਅਰਬਪਤੀ ਦਾ ਸ਼ਾਨਦਾਰ 'ਮਹਿਲ'

Share this News

ਮਾਸਕੋ : ਰੂਸ ਦੇ ਅਰਬਪਤੀ ਵਪਾਰੀ ਐਂਡਰੀ ਇਗਾਰੇਵਿਚ ਮੇਲਨਿਚੇਂਗੋ ਨੇ ਆਪਣੇ ਲਈ ਦੁਨੀਆਂ ਦਾ ਸਭ ਤੋਂ ਵੱਡਾ ਤੇ ਬੇਹੱਦ ਸ਼ਾਨਦਾਰ ਜਹਾਜ਼ ਬਣਵਾਇਆ ਹੈ। ਇਸ ਨੂੰ ਉੱਤਰੀ ਜਰਮਨੀ ਦੇ ਕੀਲ 'ਚ ਸਮੁੰਦਰ ਵਿੱਚ ਪਰਖਿਆ ਗਿਆ। ਇਹ ਯਾਟ ਹਾਈਬ੍ਰਿਡ ਫਿਊਲ ਪਾਵਰ ਨਾਲ ਲੈਸ ਹੈ ਅਤੇ ਨਾਲ ਹੀ ਇਸ ਵਿੱਚ ਬਿਜਲਈ ਅਤੇ ਡੀਜ਼ਲ ਦੋਵੇਂ ਤਰ੍ਹਾਂ ਦੇ ਇੰਜਣ ਲੱਗੇ ਹੋਏ ਹਨ। ਇਸ ਸਭ ਤੋਂ ਵੱਡੇ ਲਗਜ਼ਰੀ ਜਹਾਜ਼ ਦੀ ਉੱਚਾਈ 5300 ਫੁੱਟ ਲੰਬਾਈ 468 ਫੁੱਟ ਹੈ, ਜਿਸ 'ਤੇ 2600 ਕਰੋੜ ਰੁਪਏ ਲਾਗਤ ਆਈ ਹੈ। ਇਸ ਦੇ ਖੰਭੇ ਦੁਨੀਆਂ ਵਿੱਚ ਸਭ ਤੋਂ ਮਜ਼ਬੂਤ ਹਨ।= ਜਹਾਜ਼ ਵਿੱਚ ਇਕੋ ਸਮੇਂ 20 ਮਹਿਮਾਨ ਅਤੇ ਚਾਲਕ ਦਲ ਦੇ 54 ਮੈਂਬਰ ਸਫਰ ਕਰ ਸਕਦੇ ਹਨ। ਇਹ ...


Sep 24

ਪੋਪ ਨਾਲ ਮੰਚ ਸਾਂਝਾ ਕਰਨਗੇ ਸਤਪਾਲ ਸਿੰਘ ਤੇ ਉਹਨਾਂ ਦੀ ਧੀ ਗੁਨਿਸ਼ਾ

Share this News

ਨਿਊਯਾਰਕ : ਹਿੰਦੂ ਭਾਈਚਾਰੇ ਦਾ ਇੱਕ ਤੇ ਸਿੱਖਾਂ ਦੇ ਦੋ ਪ੍ਰਮੁੱਖ ਨੇਤਾ ਵੱਖ-ਵੱਖ ਮਤਾਂ ਦੇ ਨੇਤਾਵਾਂ ਦੇ ਉਸ ਸਮੂਹ ਦਾ ਹਿੱਸਾ ਹੋਣਗੇ, ਜੋ ਇਸ ਹਫ਼ਤੇ ਪੋਪ ਫਰਾਂਸਿਸ ਦੀ ਯਾਤਰਾ ਦੌਰਾਨ ਉਨ੍ਹਾਂ ਅਗਵਾਈ ਵਿੱਚ 9/11 ਯਾਦਗਾਰ 'ਤੇ ਕੀਤੀ ਜਾਣ ਵਾਲੀ ਪ੍ਰਾਥਨਾ ਵਿੱਚ ਸ਼ਾਮਲ ਹੋਣਗੇ। ਪੇਸ਼ੇ ਤੋਂ ਮਹਿਲਾ ਵਿਗਿਆਨੀ ਤੇ ਉੱਤਰੀ ਅਮਰੀਕਾ ਦੀ ਹਿੰਦੂ ਟੈਂਪਲ ਸੁਸਾਇਟੀ ਦੀ ਪ੍ਰਧਾਨ ਉਮਾ ਮੈਸੂਰਕਰ, ਬਫਲੋ ਯੂਨੀਵਰਸਿਟੀ ਦੇ ਪ੍ਰੋਫੈਸਰ ਸਤਪਾਲ ਸਿੰਘ ਤੇ ਉਨ੍ਹਾਂ ਦੀ ਧੀ ਗੁਨਿਸ਼ਾ ਕੌਰ ਉਨ੍ਹਾਂ ਦਰਜਨ ਧਾਰਮਿਕ ਨੇਤਾਵਾਂ ਵਿੱਚ ਸ਼ਾਮਲ ਹਨ, ਜੋ ਪੋਪ ਦੀ ਅਗਵਾਈ ਵਿੱਚ ਸ਼ੁੱਕਰਵਾਰ ਨੂੰ 9/11 ਯਾਦਗਾਰ ਅਜਾਇਬਘਰ ਵਿੱਚ ਜਾਣ ਵਾਲੀ ਬਹੁ ਧਰਮੀ ਸ਼ਾਂਤੀ ਬੈਠਕ ਵਿੱਚ ਹਿੱਸਾ ਲੈਣਗੇ। ਪੋਪ ਦੇ ਨਾਲ ਇਸ ਪ੍ਰਾਥਨਾ ਵਿੱਚ ਸ਼ਾਮਲ ਹੋਣ ...


Sep 24

ਕਾਨੂੰਨ ਨਾ ਹੋਣ ਕਾਰਨ ਟਲੀ ਅੰਗਹੀਣ ਦੀ ਫਾਂਸੀ

Share this News

ਇਸਲਾਮਾਬਾਦ : ਪਾਕਿਸਤਾਨ ਵਿੱਚ ਇੱਕ ਵਿਅਕਤੀ ਦੀ ਇਸ ਕਰਕੇ ਫਾਂਸੀ ਟੱਲ ਗਈ ਕਿ ਕਾਨੂੰਨ ਵਿੱਚ ਇਸ ਸਬੰਧੀ ਕੋਈ ਦਿਸ਼ਾ ਨਿਰਦੇਸ਼ ਨਹੀਂ ਸਨ ਕਿ ਅੰਗਹੀਣ ਵਿਅਕਤੀ ਨੂੰ ਫਾਂਸੀ ਕਿਵੇਂ ਦਿੱਤੀ ਜਾ ਸਕਦੀ ਹੈ। 43 ਸਾਲਾ ਅਬਦੁਲ ਵਾਸਿਤ ਨੂੰ ਪੰਜਾਬ ਦੀ ਫੈਸਲਾਬਾਦ ਜੇਲ੍ਹ ਵਿੱਚ ਫਾਂਸੀ ਦਿੱਤੀ ਜਾਣੀ ਸੀ। ਉਹ ਲਕਵੇ ਤੋਂ ਪੀੜ੍ਹਤ ਸੀ। ਫਾਂਸੀ ਟਾਲਣ ਦਾ ਹੁਕਮ ਦਿੰਦਿਆਂ ਜੱਜ ਨੇ ਕਿਹਾ ਕਿ ਮੌਜੂਦਾ ਜੇਲ੍ਹ ਨਿਯਮਾਂ ਮੁਤਾਬਕ ਵਾਸਿਤ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਉਹ ਵੀਲ੍ਹ ਚੇਅਰ 'ਤੇ ਹੈ। ਕਾਨੂੰਨ ਮੁਤਾਬਕ ਕਿਸੇ ਵੀ ਵਿਅਕਤੀ ਨੂੰ ਫਾਂਸੀ ਤਖਤੇ ਉੱਪਰ ਖੜ੍ਹਾ ਕਰਕੇ ਦਿੱਤੀ ਜਾਂਦੀ ਹੈ, ਪਰ ਵਾਸਿਤ ਵੀਲ੍ਹ ਚੇਅਰ ਛੱਡ ਕੇ ਤਖਤੇ ਉੱਪਰ ਖੜ੍ਹਾ ਨਹੀਂ ਹੋ ਸਕਦਾ ਸੀ। ਪ੍ਰਸ਼ਾਸ਼ਨ ...


Sep 24

ਮੇਰੀ ਉੱਤਰਾਅਧਿਕਾਰੀ ਔਰਤ ਦਾ ਸੋਹਣੀ ਹੋਣਾ ਜ਼ਰੂਰੀ - ਦਲਾਈਲਾਮਾ

Share this News

ਲੰਡਨ : ਵਿਸ਼ਵ ਦੇ ਚੋਟੀ ਦੇ ਧਾਰਮਿਕ ਨੇਤਾਵਾਂ ਵਿੱਚ ਸ਼ਾਮਲ ਬੋਧੀ ਧਰਮ ਦੇ ਨੇਤਾ ਦਲਾਈਲਾਮਾ ਨੇ ਦਾਅਵਾ ਕੀਤਾ ਹੈ ਕਿ ਜੇ ਉਸ ਦੀ ਉਤਰਾਅਧਿਕਾਰੀ ਕੋਈ ਔਰਤ ਹੋਈ ਤਾਂ ਉਸ ਨੂੰ ਬਹੁਤ ਖਿੱਚ ਭਰਪੂਰ ਹੋਣਾ ਹੋਵੇਗਾ, ਨਹੀਂ ਤਾਂ ਉਹ ਬਹੁਤੀ ਕੰਮ ਦੀ ਨਹੀਂ ਹੋਵੇਗੀ। ਬੀ.ਬੀ.ਸੀ. ਨੂੰ ਦਿੱਤੀ ਇੰਟਰਵਿਊ ਵਿੱਚ ਤਿੱਬਤੀ ਇਸ ਧਾਰਮਿਕ ਨੇਤਾ ਨੇ ਇੱਕ ਦਹਾਕਾ ਪਹਿਲਾਂ ਫਰਾਂਸੀਸੀ ਪੱਤਰਕਾਰ ਨੂੰ ਕਹੀ ਇਹ ਗੱਲ ਫਿਰ ਦੁਹਰਾਈ ਕਿ ਇੱਕ ਦਿਨ ਕੋਈ ਔਰਤ ਹੀ ਦੂਸਰਾ ਦਲਾਈਲਾਮਾ ਬਣੇਗੀ, ਕਿਉਂਕਿ ਲਾਮਾ ਮੁਤਾਬਕ ਔਰਤਾਂ ਵਿੱਚ ਪਿਆਰ ਅਤੇ ਤਰਸ ਦੀ ਸਮਰੱਥਾ ਕੁਦਰਤੀ ਵਧੇਰੇ ਹੁੰਦੀ ਹੈ। ਦਲਾਈਲਾਮਾ ਨੇ ਇਹ ਵੀ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਔਰਤਾਂ ਨੂੰ ਧਾਰਮਿਕ ਖੇਤਰ ਵਿੱਚ ਮਹੱਤਵਪੂਰਨ ਜ਼ਿੰਮੇਵਾਰੀਆਂ ਲੈਣੀਆਂ ...


Sep 18

ਦੁਨੀਆਂ ਦੇ ਸਭ ਤੋਂ ਛੋਟੇ ਬੰਦੇ ਦਾ ਅਮਰੀਕਾ 'ਚ ਦੇਹਾਂਤ

Share this News

ਵਾਸ਼ਿੰਗਟਨ : ਦੁਨੀਆ ਦੇ ਸਭ ਤੋਂ ਛੋਟੇ ਇਨਸਾਨ ਚੰਦਰ ਬਹਾਦੁਰ ਡਾਂਗੀ ਦਾ ਦੇਹਾਂਤ ਹੋ ਗਿਆ। ਉਹ 75 ਸਾਲਾਂ ਦੇ ਸਨ। ਸਿਰਫ 1 ਫੁੱਟ 9.5 ਇੰਚ ਦੀ ਲੰਬਾਈ ਦੇ ਚਲਦੇ ਉਹ ਦੁਨੀਆਂ ਦੇ ਸਭ ਤੋਂ ਛੋਟੇ ਆਦਮੀ ਮੰਨੇ ਗਏ ਸਨ। ਡਾਂਗੀ ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ 400 ਕਿਲੋਮੀਟਰ ਦੂਰ ਸਥਿਤ ਇੱਕ ਪਿੰਡ ਦੇ ਰਹਿਣ ਵਾਲੇ ਸਨ। 21.5 ਇੰਚ ਦੀ ਲੰਬਾਈ ਦੇ ਚਲਦਿਆਂ ਉਨ੍ਹਾਂ ਦਾ ਨਾਮ ਦੁਨੀਆਂ ਦੇ ਸਭ ਤੋਂ ਛੋਟੇ ਇਨਸਾਨ ਦੇ ਰੂਪ ਵਿੱਚ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਵਿੱਚ ਵੀ ਦਰਜ ਹੋਇਆ। 
ਡਾਂਗੀ ਪਿਛਲੇ ਕੁੱਝ ਦਿਨਾਂ ਤੋਂ ਕਿਸੇ ਗੰਭੀਰ ਬਿਮਾਰੀ ਨਾਲ ਪੀੜਤ ਸਨ ਜਿਸ ਦਾ ਇਲਾਜ ਅਮਰੀਕਾ ਦੇ ਸਮੋਹਾ ਸਥਿਤ ਪਾਗੋ-ਪਾਗੋ ਵਿੱਚ ਲਿਡੋਨ ਬੀ ਜਾਨਸਨ ਟਰੋਪਿਕਲ ...


Sep 18

ਨੇਪਾਲ ਦੀ ਸੰਸਦ ਵੱਲੋਂ ਨਵਾਂ ਸੰਵਿਧਾਨ ਪਾਸ

Share this News

ਕਾਠਮੰਡੂ : ਨੇਪਾਲ ਦੀ ਸੰਸਦ ਨੇ ਸੱਤ ਸਾਲ ਦੀ ਲੰਮੀ ਕਵਾਇਦ ਅਤੇ ਗੱਲਬਾਤ ਪਿੱਛੋਂ ਅੱਜ ਭਾਰੀ ਬਹੁਮਤ ਨਾਲ ਨਵੇਂ ਸੰਵਿਧਾਨ ਨੂੰ ਪਾਸ ਕਰ ਦਿੱਤਾ। ਦੇਸ਼ ਨੂੰ ਸੱਤ ਸੰਘੀ ਸੂਬਿਆਂ 'ਚ ਵੰਡਿਆ ਜਾਵੇਗਾ। ਸੰਵਿਧਾਨ ਸਭਾ ਦੇ ਚੇਅਰਮੈਨ ਸੁਭਾਸ਼ ਨੇਮਵਾਂਗ ਨੇ 601 ਸੀਟਾਂ ਵਾਲੀ ਸਭਾ 'ਚ 507-25 ਦੇ ਅੰਤਰ ਨਾਲ ਸੰਵਿਧਾਨ ਨੂੰ ਪਾਸ ਕਰਨ ਦਾ ਐਲਾਨ ਕੀਤਾ। ਐਲਾਨ ਪਿੱਛੋਂ ਸੰਸਦ ਮੈਂਬਰਾਂ ਨੇ ਜਸ਼ਨ ਮਨਾਏ। ਹੁਣ ਸੰਸਦ ਮੈਂਬਰਾਂ ਦੇ ਦਸਤਖਤ ਅਤੇ ਸੰਵਿਧਾਨ ਸਭਾ ਦੇ ਚੇਅਰਮੈਨ ਦੀ ਪੁਸ਼ਟੀ ਦੇ ਬਾਅਦ ਨੇਪਾਲ ਦਾ ਨਵਾਂ ਸੰਵਿਧਾਨ ਲਾਗੂ ਹੋਵੇਗਾ। 


Sep 18

ਕੈਨੇਡਾ ਸਰਕਾਰ ਨਕਾਬ 'ਤੇ ਪਾਬੰਦੀ ਦਾ ਕੇਸ ਹਾਰੀ

Share this News

ਟੋਰਾਂਟੋ : ਸੰਘੀ ਅਦਾਲਤ ਨੇ ਨਾਗਰਿਕਤਾ ਸਹੁੰ ਚੁੱਕਣ ਵੇਲੇ ਨਕਾਬ 'ਤੇ ਪਾਬੰਦੀ ਵਾਲੀ ਕੈਨੇਡਾ ਸਰਕਾਰ ਦੀ ਅਪੀਲ ਖਾਰਜ ਕਰਦਿਆਂ ਅਨੇਕਾਂ ਮੁਸਲਿਮ ਔਰਤਾਂ ਨੂੰ ਰਾਹਤ ਦਿੱਤੀ ਹੈ। ਅੱਜ ਤਿੰਨ ਜੱਜਾਂ ਦੇ ਬੈਂਚ ਨੇ ਆਪਣੇ ਫੈਸਲੇ 'ਚ ਕਿਹਾ ਕਿ ਅਜਿਹੀ ਪਾਬੰਦੀ ਗੈਰਕਾਨੂੰਨੀ ਹੈ ਅਤੇ ਔਰਤਾਂ ਆਪਣਾ ਚਿਹਰਾ ਨੰਗਾ ਕੀਤੇ ਬਗੈਰ ਕੈਨੇਡਾ ਦੀ ਨਾਗਰਿਕਤਾ ਦੀ ਸਹੁੰ ਚੁੱਕ ਸਕਦੀਆਂ ਹਨ ਅਤੇ ਵੋਟਾਂ ਵੀ ਪਾ ਸਕਦੀਆਂ ਹਨ। 
ਇਹ ਮਾਮਲਾ ਪਾਕਿਸਤਾਨ ਤੋਂ 2008 'ਚ ਆਈ ਬੀਬੀ ਜੁਨੈਰਾ ਇਸਹਾਕ ਵੱਲੋਂ ਕੀਤੇ ਕੇਸ ਨਾਲ ਜੁੜਦਾ ਹੈ। 29 ਸਾਲਾ ਜੁਨੈਰਾ ਨੂੰ ਦੋ ਸਾਲ ਪਹਿਲਾਂ ਨਾਗਰਿਕਤਾ ਸਹੁੰ ਚੁੱਕਣ ਵੇਲੇ ਆਪਣਾ ਨਕਾਬ ਲੋਕਾਂ ਸਾਹਮਣੇ ਲਾਹੁਣ 'ਤੇ ਇਤਰਾਜ਼ ਸੀ ਅਤੇ ਉਸਨੇ ਇਸੇ ਲਈ ਸਹੁੰ ਹੀ ਨਹੀਂ ਸੀ ਚੁੱਕੀ ...


Sep 18

ਹੰਗਰੀ, ਸਰਬੀਆ ਸਰਹੱਦ 'ਤੇ ਫਸੇ ਹਜ਼ਾਰਾਂ ਸ਼ਰਨਾਰਥੀ

Share this News

ਮਾਨਹਾਈਮ : ਯੂਰਪ ਨੂੰ ਆ ਰਹੇ ਸ਼ਰਨਾਰਥੀਆਂ ਨੂੰ ਰੋਕਣ ਲਈ ਹੰਗਰੀ ਨੇ ਆਪਣੀ ਸਰਬੀਆ ਨਾਲ ਲੱਗਦੀ ਸਰਹੱਦ 'ਤੇ 175 ਕਿਲੋਮੀਟਰ ਲੰਬੀ ਤੇ ਸਾਢੇ ਚਾਰ ਮੀਟਰ ਉੱਚੀ ਕੰਡੇਦਾਰ ਵਾੜ ਕਰ ਦਿੱਤੀ ਹੈ। ਸ਼ਰਨਾਰਥੀ ਇਸ ਰਸਤੇ ਰਾਹੀਂ ਹੰਗਰੀ ਤੋਂ ਬਾਅਦ ਜਰਮਨੀ ਤੇ ਆਸਟਰੀਆ ਪਹੁੰਚਦੇ ਸਨ। ਹੰਗਰੀ ਨੇ ਕਿਹਾ ਕਿ ਜਿਹੜਾ ਵੀ ਗੈਰ-ਕਾਨੂੰਨੀ ਤੌਰ 'ਤੇ ਦਾਖਲ ਹੋਣ ਦੀ ਕੋਸ਼ਿਸ਼ ਕਰੇਗਾ ਉਸ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਰਮਨ ਦੀ ਚਾਂਸਲਰ ਐਂਜਲਾ ਮੈਰਕਲ ਦੀਆਂ ਤਸਵੀਰਾਂ ਤੇ ਤਖਤੀਆਂ ਫੜ ਕੇ ਸ਼ਰਨਾਰਥੀਆਂ ਨੇ ਹੰਗਰੀ ਸਰਕਾਰ ਦੇ ਵਤੀਰੇ ਖਿਲਾਫ ਰੋਸ ਪ੍ਰਗਟਾਵਾ ਕਰਦਿਆਂ 'ਯੂਰਪ ਸ਼ਰਮ ਕਰੋ' ਦੀ ਨਾਅਰੇਬਾਜ਼ੀ ਵੀ ਕੀਤੀ। ਉੱਧਰ ਸਰਬੀਆ ਦੇ ਗ੍ਰਹਿ ਮੰਤਰੀ ਨੇ ਸਰਹੱਦ 'ਤੇ ਜਾ ਕੇ ਸ਼ਰਨਾਰਥੀਆਂ ਨੂੰ ...


Sep 18

ਭਾਰਤ ਦੀ ਸੀਮਾ ਮਲਹੋਤਰਾ ਨੂੰ ਇੰਗਲੈਂਡ 'ਚ ਮਿਲਿਆ ਵੱਡਾ ਰੁਤਬਾ

Share this News

ਲੰਡਨ : ਬ੍ਰਿਟੇਨ ਵਿੱਚ ਭਾਰਤੀ ਔਰਤ ਨੂੰ ਇੱਕ ਵਾਰ ਫਿਰ ਇੱਕ ਵੱਡੇ ਅਹੁਦੇ ਨਾਲ ਨਵਾਜ਼ਿਆ ਗਿਆ ਹੈ। ਬ੍ਰਿਟੇਨ ਵਿੱਚ ਵਿਰੋਧੀ ਧਿਰ ਲੇਬਰ ਪਾਰਟੀ ਦੇ ਨੇਤਾ ਜੇ. ਕਾਰਬਨ ਨੇ ਭਾਰਤੀ ਮੂਲ ਦੀ ਸੰਸਦ ਮੈਂਬਰ ਸੀਮਾ ਮਲਹੋਤਰਾ ਨੂੰ ਸੰਭਾਵੀ ਖਜ਼ਾਨਾ ਮੰਤਰੀ ਵਜੋਂ ਪੇਸ਼ ਕੀਤਾ ਗਿਆ ਹੈ। 42 ਸਾਲਾ ਸੀਮਾ ਨੇ ਲੰਡਨ ਦੀ ਫੇਲਥਮ ਸੀਟ ਤੋਂ ਚੋਣ ਜਿੱਤੀ ਹੈ। ਸਿਆਸਤ ਵਿੱਚ ਆਉਣ ਤੋਂ ਪਹਿਲਾਂ ਸੀਮਾ ਕਾਰੋਬਾਰੀ ਸਲਾਹ ਦੇਣ ਵਾਲੀ ਫਰਮ ਵਿੱਚ ਕੰਮ ਕਰਦੀ ਸੀ। [home] [1] 2 3  [next]1-10 of 25

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved