Internatinoal News Section

Monthly Archives: SEPTEMBER 2016


Sep 23

ਨਿਊਯਾਰਕ 'ਚ ਬਹਾਦਰੀ ਦਿਖਾਉਣ ਕਾਰਨ ਸਿੱਖ ਬਣਿਆ ਹੀਰੋ

Share this News

ਨਿਊਯਾਰਕ : ਨਿਊਜਰਸੀ ਅਤੇ ਨਿਊਯਾਰਕ ਵਿੱਚ ਪਿਛਲੇ ਦਿਨੀਂ ਬੰਬ ਧਮਾਕੇ ਕਰਨ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰਵਾਉਣ ਵਿੱਚ ਇੱਕ ਸਿੱਖ ਨੌਜਵਾਨ ਨੇ ਅਹਿਮ ਭੂਮਿਕਾ ਨਿਭਾਈ। ਨਿਊਯਾਰਕ ਵਿੱਚ ਬਾਰ ਚਲਾਉਣ ਵਾਲਾ ਹਰਿੰਦਰ ਸਿੰਘ ਬੈਂਸ ਆਪਣੇ ਇਸ ਬਹਾਦਰੀ ਵਾਲੇ ਕੰਮ ਨਾਲ ਨਵਾਂ ਹੀਰੋ ਬਣ ਕੇ ਉਭਰਿਆ ਹੈ। ਲੀਡਿੰਨ ਵਿੱਚ ਬਾਰ ਚਲਾਉਣ ਵਾਲੇ ਹਰਿੰਦਰ ਬੈਂਸ ਨੇ ਦੱਸਿਆ ਕਿ ਹਮਲੇ ਦੇ ਮੁੱਖ ਦੋਸ਼ੀ ਅਫ਼ਗਾਨੀ ਮੂਲ ਦੇ ਅਹਿਮਦ ਖ਼ਾਨ ਰਾਹਾਮੀ ਨੂੰ ਜਦੋਂ ਉਸ ਨੇ ਬਾਰ ਸਾਹਮਣੇ ਸੁੱਤਾ ਦੇਖਿਆ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਬੈਂਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੂੰ ਖ਼ਬਰਾਂ ਸੁਣਨ ਦਾ ਸ਼ੌਂਕ ਹੈ ਅਤੇ ਧਮਾਕੇ ਵਾਲੇ ਦਿਨ ਵੀ ਉਸ ਨੇ ਟੀ.ਵੀ. ਉੱਤੇ ਪੂਰੀਆਂ ਖ਼ਬਰਾਂ ਸੁਣੀਆਂ ਸਨ। ਪੁਲਿਸ ...


Sep 23

ਟੋਰਾਂਟੋ ਫ਼ਿਲਮ ਫੈਸਟੀਵਲ 'ਚ ਕੇਜਰੀਵਾਲ ਦੇ ਜੀਵਨ 'ਤੇ ਆਧਾਰਿਤ ਫ਼ਿਲਮ ਬਣੀ ਚਰਚਾ ਦਾ ਕੇਂਦਰ

Share this News

ਟੋਰਾਂਟੋ : ਆਮ ਆਦਮੀ ਪਾਰਟੀ (ਆਪ) ਨੂੰ ਬਣਾਉਣ ਦਾ ਇਤਿਹਾਸ ਅਤੇ ਇਸ ਦੇ ਨੇਤਾ ਤੇ ਸੰਯੋਜਕ ਅਰਵਿੰਦ ਕੇਜਰੀਵਾਲ ਦੇ ਜੀਵਨ 'ਤੇ ਬਣੀ ਡਾਕੂਮੈਂਟਰੀ ਫ਼ਿਲਮ 'ਐਨ ਇਨਸਿਗਨੀਫਿਕੈਂਟ ਮੈਨ' 41ਵੇਂ ਟੋਰਾਂਟੋ ਫਿਲਮ ਫੈਸਟੀਵਲ 'ਚ ਚਰਚਾ ਦਾ ਕੇਂਦਰ ਬਣੀ ਹੋਈ ਹੈ। ਇਸ ਦਾ ਨਿਰਦੇਸ਼ਨ ਖੁਸ਼ਬੂ ਰਾਂਕਾ ਅਤੇ ਵਿਨੇ ਸ਼ੁਕਲਾ ਨੇ ਕੀਤਾ ਹੈ। ਇਸ ਫਿਲਮ ਦੇ ਨਿਰਮਾਤਾ 'ਸ਼ਿਪ ਆਫ਼ ਥੀਸਿਜ਼' ਵਰਗੀ ਮਸ਼ਹੂਰ ਫ਼ਿਲਮ ਦੇ ਨਿਰਦੇਸ਼ਕ ਆਨੰਦ ਗਾਂਧੀ ਹਨ। ਇਸ ਫਿਲਮ ਨੂੰ ਬਣਾਉਣ 'ਚ ਦੋ ਸਾਲ ਦਾ ਸਮਾਂ ਲੱਗਿਆ ਹੈ। 
ਫਿਲਮ ਦੇ ਟੋਰਾਂਟੋ ਫਿਲਮ ਫੈਸਟੀਵਲ 'ਚ ਵਰਲਡ ਪ੍ਰੀਮੀਅਰ ਤੋਂ ਬਾਅਦ ਲੰਡਨ, ਬੁਸਾਨ, ਸਾਓ, ਪਾਓਲੋ ਅਤੇ ਵਾਰਸਾਅ ਫਿਲਮ ਫੈਸਟੀਵਲਾਂ ਅਤੇ ਕੌਮਾਂਤਰੀ ਡਾਕੂਮੈਂਟਰੀ ਫਿਲਮ ਫੈਸਟੀਵਲ ਐਮਸਟਰਡਮ 'ਚ ਯਾਤਰਾ ਕਰਨ ਦੀ ਉਮੀਦ ਹੈ। 100 ...


Sep 23

ਸੈਟੇਲਾਈਟ ਤੋਂ ਪ੍ਰਾਪਤ ਤਸਵੀਰ 'ਚ ਜ਼ਾਹਰ ਹੋਏ ਪਾਕਿਸਤਾਨ ਦੇ ਖ਼ਤਰਨਾਕ ਇਰਾਦੇ

Share this News

ਇਸਲਾਮਾਬਾਦ : ਇਸਲਾਮਾਬਾਦ ਤੋਂ ਲਗਭਗ 30 ਕਿਲੋਮੀਟਰ ਦੂਰ ਕਹੁਟਾ 'ਚ ਨਵੀਂ ਪ੍ਰਮਾਣੂ ਸਾਈਟ ਬਣਾਈ ਜਾ ਰਹੀ ਹੈ। ਨਵਾਂ ਕੇਂਦਰ 1.2 ਹੈਕਟੇਅਰ 'ਚ ਫੈਲਿਆ ਹੋਇਆ ਹੈ। ਇੱਕ ਅਮਰੀਕੀ ਫ਼ੌਜੀ ਸੈਟੇਲਾਈਟ ਤੋਂ ਪ੍ਰਾਪਤ ਤਸਵੀਰਾਂ 'ਚ ਇਸ ਦੀ ਪੁਸ਼ਟੀ ਕੀਤੀ ਗਈ ਹੈ। ਇਹ ਤਸਵੀਰਾਂ 28 ਸਤੰਬਰ 2015 ਅਤੇ 18 ਅਪ੍ਰੈਲ 2016 ਨੂੰ ਲਈਆਂ ਗਈਆਂ ਹਨ। ਪਾਕਿਸਤਾਨ ਦਾ ਇਹ ਕਦਮ ਪ੍ਰਮਾਣੂ ਹਥਿਆਰਾਂ ਦੀ ਹੋੜ ਨੂੰ ਹੁੰਗਾਰਾ ਦਿੰਦਾ ਹੈ। ਇਹ ਪ੍ਰਮਾਣੂ ਸਪਲਾਈਕਰਤਾ ਸਮੂਹ (ਐੱਨ.ਐੱਸ.ਜੀ.) ਦੇ ਵਿਰੁੱਧ ਹੈ, ਜਿਸ 'ਚ ਪਾਕਿਸਤਾਨ ਸ਼ਾਮਲ ਹੋਣ ਲਈ ਕੋਸ਼ਿਸ਼ਾਂ ਕਰ ਰਿਹਾ ਹੈ। ਪ੍ਰਮਾਣੂ ਭੰਡਾਰ ਵਾਲੇ ਪਾਕਿਸਤਾਨ ਬਾਰੇ ਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਉਹ ਨਵਾਂ ਯੂਰੇਨੀਅਮ ਭਰਪੂਰ ਕੰਪਲੈਕਸ ਬਣਾ ਰਿਹਾ ਹੈ। ਸੈਟੇਲਾਈਟ ਤੋਂ ਪ੍ਰਾਪਤ ...


Sep 23

ਉੜੀ ਹਮਲੇ ਤੋਂ ਬਾਅਦ ਚਾਰੋਂ ਪਾਸਿਓਂ ਘਿਰਿਆ ਪਾਕਿਸਤਾਨ

Share this News

ਵਾਸ਼ਿੰਗਟਨ : ਵਾਈਟ ਹਾਊਸ ਨੇ ਜੰਮੂ-ਕਸ਼ਮੀਰ ਦੇ ਉੜੀ ਸ਼ਹਿਰ 'ਚ ਫੌਜ ਦੇ ਕੈਂਪ 'ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਐਤਵਾਰ ਨੂੰ ਕਿਹਾ ਕਿ ਅਮਰੀਕਾ ਅੱਤਵਾਦ ਨਾਲ ਲੜਨ ਲਈ ਭਾਰਤ ਦੇ ਨਾਲ ਮਜ਼ਬੂਤ ਹਿੱਸੇਦਾਰੀ ਲਈ ਵਚਨਬੱਧ ਹੈ। ਇਸ ਹਮਲੇ 'ਚ ਫੌਜ ਦੇ 20 ਜਵਾਨ ਸ਼ਹੀਦ ਹੋਏ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਜਾਨ ਕਿਰਬੀ ਨੇ ਕਿਹਾ ਕਿ ਅਮਰੀਕਾ 18 ਸਤੰਬਰ ਸਵੇਰੇ ਕਸ਼ਮੀਰ 'ਚ ਭਾਰਤੀ ਫੌਜ ਦੇ ਕੈਂਪ 'ਤੇ ਅੱਤਵਾਦੀ ਹਮਲੇ ਦੀ ਜ਼ੋਰਦਾਰ ਨਿੰਦਾ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਪ੍ਰਤੀ ਅਨੁਭੂਤੀ ਪ੍ਰਗਟਾਉਂਦੇ ਹਾਂ। ਕਿਰਬੀ ਨੇ ਕਿਹਾ ਕਿ ਅਮਰੀਕਾ ਅੱਤਵਾਦ ਨਾਲ ਲੜਨ ਲਈ ਭਾਰਤ ਸਰਕਾਰ ਨਾਲ ਸਾਡੀ ਮਜ਼ਬੂਤ ਹਿੱਸੇਦਾਰੀ ...


Sep 23

ਏਜੰਟਾਂ ਕਾਰਨ 150 ਭਾਰਤੀ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਲੱਗਾ ਗ੍ਰਹਿਣ

Share this News

ਆਕਲੈਂਡ : ਨਿਊਜ਼ੀਲੈਂਡ ਸਰਕਾਰ ਨੇ 150 ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਦਿੱਤੇ ਹਨ। ਸਰਕਾਰ ਦੇ ਇਸ ਹੁਕਮ ਤੋਂ ਬਾਅਦ ਪੜ੍ਹਾਈ ਲਈ ਨਿਊਜ਼ੀਲੈਂਡ ਪਹੁੰਚ ਵਿਦਿਆਰਥੀਆਂ ਵਿੱਚ ਸਹਿਮ ਦਾ ਮਾਹੌਲ ਹੈ। ਦੂਜੇ ਪਾਸੇ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਜਦੋਂ ਇਹ ਪ੍ਰਕਿਰਿਆ ਪੂਰੀ ਹੋ ਗਈ ਤਾਂ ਇਹਨਾਂ ਨੂੰ ਭਾਰਤ ਭੇਜ ਦਿੱਤਾ ਜਾਵੇਗਾ। 
ਇਮੀਗਰੇਂਟ ਵਰਕਰਸ ਐਸੋਸੀਏਸ਼ਨ ਮੁਤਾਬਿਕ ਇਨ੍ਹਾਂ ਵਿਦਿਆਰਥੀਆਂ ਨੇ ਏਜੰਟਾਂ ਰਾਹੀਂ ਦੇਸ਼ ਦੇ ਪ੍ਰਾਈਵੇਟ ਕਾਲਜਾਂ ਵਿੱਚ ਦਾਖਲਾ ਲਿਆ ਸੀ ਅਤੇ ਇਸ ਲਈ ਉਨ੍ਹਾਂ ਨੇ ਆਪਣੀ ਪੂਰੀ ਫ਼ੀਸ ਜੋ ਕਿ 20,000 ਤੋਂ 30,000 ਡਾਲਰ ਬਣਦੀ ਹੈ, ਦਾ ਭੁਗਤਾਨ ਵੀ ਕੀਤਾ ਸੀ। ਨਿਊਜ਼ੀਲੈਂਡ ਇਮੀਗ੍ਰੇਸ਼ਨ ਕਾਨੂੰਨ ਮੁਤਾਬਿਕ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਕੋਰਸ ...


Sep 23

ਦੁਨੀਆਂ ਦਾ ਸਭ ਤੋਂ ਵੱਡਾ ਹਸਪਤਾਲ ਚੀਨ 'ਚ ਬਣਿਆ

Share this News

ਬੀਜਿੰਗ : ਝੇਂਗਝੋਊ ਵਿੱਚ ਬਣਿਆ ਹਸਪਤਾਲ 5 ਲੱਖ ਸਕਵੇਅਰ ਮੀਟਰ ਵਿੱਚ ਫੈਲਿਆ ਹੈ। ਹਾਲ ਹੀ ਵਿੱਚ ਇਸ ਦੀ ਸ਼ਾਨਦਾਰ ਢੰਗ ਨਾਲ ਸ਼ੁਰੂ ਕੀਤੀ ਗਈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਹਸਪਤਾਲ ਹੈ। ਇਹ 7 ਹਜ਼ਾਰ ਬੈੱਡ ਵਾਲਾ ਅਤੇ ਝੇਂਗਝੋਊ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਇੱਕੋ ਇੱਕ ਹਸਪਤਾਲ ਹੈ। ਇਸ ਦੀ ਇੱਕ ਬਰਾਂਚ ਪਹਿਲਾਂ ਤੋਂ ਤੈਨਾਤ ਹੈ। ਇਸ 'ਤੇ 2510 ਕਰੋੜ ਰੁਪਏ ਲਾਗਤ ਆਈ ਹੈ। ਹਸਪਤਾਲ ਦੀ ਪੁਰਾਣੀ ਬਰਾਂਚ ਵਿੱਚ ਪਿਛਲੇ ਸਾਲ ਓ.ਪੀ.ਡੀ. ਵਿੱਚ 2.1 ਲੱਖ ਮਰੀਜ਼ ਰਜਿਸਟਰਡ ਹੋਏ ਸੀ। ਇੱਕ ਦਿਨ 'ਚ ਮਰੀਜ਼ਾਂ ਦੀ ਗਿਣਤੀ 20 ਹਜ਼ਾਰ ਪਹੁੰਚ ਗਈ। ਇਸ ਦੌਰਾਨ 40.76 ਲੱਖ ਸਰਜਰੀ ਵੀ ਕੀਤੀ ਗਈ। ਹਾਲਾਂਕਿ ਡਬਲਿਊਐਚਓ ਅਜਿਹਾ ...


Sep 23

ਸਿੱਖ ਬੀਬੀਆਂ 'ਤੇ ਨਸਲੀ ਟਿੱਪਣੀਆਂ ਕਰਨ ਵਾਲੇ ਸਾਬਕਾ ਫੌਜੀ ਨੂੰ 10 ਮਹੀਨੇ ਦੀ ਕੈਦ

Share this News

ਲੰਡਨ : ਬਰਤਾਨੀਆਂ ਵਿੱਚ ਆਪਣੇ ਗੁਆਂਢ ਵਿੱਚ ਰਹਿੰਦੀਆਂ ਸਿੱਖ ਬੀਬੀਆਂ ਉੱਤੇ ਨਸਲੀ ਟਿੱਪਣੀਆਂ ਕਰਨ ਵਾਲੇ ਸਾਬਕਾ ਬਰਤਾਨਵੀ ਸੈਨਿਕ ਨੂੰ 10 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਡਰਬੀ ਕਾਊਨ ਅਦਾਲਤ ਨੇ ਦੋਸ਼ੀ ਸਾਬਕਾ ਫ਼ੌਜੀ ਅਧਿਕਾਰੀ ਕ੍ਰਿਸਟੋਫਰ ਬਲੁਰਟਨ ਨੂੰ ਨਸਲੀ ਟਿੱਪਣੀਆਂ ਕਰਨ, ਪ੍ਰੇਸ਼ਾਨ ਕਰਨ ਸਬੰਧੀ ਧਾਰਾਵਾਂ ਤਹਿਤ ਦੋਸ਼ੀ ਪਾਇਆ ਹਸੀ। ਜਾਣਕਾਰੀ ਮੁਤਾਬਕ ਡਰਬੀ ਦੇ ਮਾਨਚੈਸਟਰ ਸਟਰੀਟ ਖੇਤਰ ਵਿੱਚ ਰਹਿੰਦੀਆਂ ਦੋ ਸਿੱਖ ਬੀਬੀਆਂ ਨੂੰ ਇਹ ਫਿਰਕੂ ਗੋਰਾ ਆਈ.ਐੱਸ.ਆਈ.ਐੱਸ. ਮੈਂਬਰ ਅਤੇ ਗੰਦੀਆਂ ਪਾਕੀ ਕਹਿ ਕੇ ਬੁਲਾਉਂਦਾ ਸੀ, ਜਿਸ ਤੋਂ ਸਿੱਖ ਬੀਬੀਆਂ ਪ੍ਰੇਸ਼ਾਨ ਚੱਲ ਰਹੀਆਂ ਸਨ। ਦੋਸ਼ੀ ਨੇ ਇਨ੍ਹਾਂ ਸਿੱਖ ਬੀਬੀਆਂ ਨੂੰ ਇੱਕ ਨੋਟ ਵੀ ਭੇਜਿਆ ਸੀ, ਜਿਸ ਵਿੱਚ ਉਸ ਨੇ ਲਿਖਿਆ ਸੀ ਕਿ ਉਹ ਆਈ.ਐੱਸ.ਆਈ.ਐੱਸ. ਦੀਆਂ ਮੈਂਬਰ ...


Sep 23

ਪੁਤਿਨ ਦੇ ਚੌਥੀ ਵਾਰ ਰਾਸ਼ਟਰਪਤੀ ਬਣਨ ਲਈ ਰਾਹ ਪੱਧਰਾ

Share this News

ਮਾਸਕੋ : ਰੂਸ ਵਿੱਚ ਸੱਤਾਧਾਰੀ ਯੂਨਾਈਟਿਡ ਰਸ਼ੀਆ ਪਾਰਟੀ ਨੂੰ ਸੰਸਦੀ ਚੋਣਾਂ ਵਿੱਚ ਮਿਲੀ ਆਸਾਨ ਤੇ ਵੱਡੀ ਜਿੱਤ ਨਾਲ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ 2018 ਦੀਆਂ ਚੋਣਾਂ ਵਿੱਚ ਚੌਥੀ ਵਾਰ ਰਾਸ਼ਟਰਪਤੀ ਬਣਨ ਲਈ ਰਾਹ ਪੱਧਰਾ ਹੋ ਗਿਆ ਹੈ। ਐਤਵਾਰ ਨੂੰ ਰੂਸੀ ਸੰਸਦ ਦੇ ਹੇਠਲੇ ਸਦਨ (ਦੂਮਾ) ਦੀਆਂ 450 ਸੀਟਾਂ ਲਈ ਹੋਏ ਮੱਤਦਾਨ ਵਿੱਚੋਂ ਪਾਰਟੀ ਨੇ 343 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਹੁਣ ਤੱਕ 93 ਫੀਸਦੀ ਵੋਟਾਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਹੈ ਤੇ ਪੁਤਿਨ ਦੀ ਪਾਰਟੀ ਨੂੰ ਕੁੱਲ ਵੋਟ ਫੀਸਦੀ 'ਚੋਂ 54.3 ਫੀਸਦ ਵੋਟਾਂ ਪਈਆਂ। ਪਾਰਟੀ ਕੋਲ ਪਿਛਲੀਆਂ ਸੰਸਦੀ ਚੋਣਾਂ ਵਿੱਚ 238 ਮੈਂਬਰ ਸਨ। ਉਂਜ ਚੋਣਾਂ ਦੌਰਾਨ 50 ਫ਼ੀਸਦ ਤੋਂ ਘੱਟ ਮਤਦਾਨ ਹੋਇਆ। 
ਯੂਨਾਈਟਿਡ ਰਸ਼ੀਆ ਤੋਂ ਬਾਅਦ ...


Sep 23

ਸਿੱਖਾਂ ਦਾ ਫਰਾਂਸ ਦੀ ਧਰਤੀ 'ਤੇ ਵੱਡਾ ਸਨਮਾਨ

Share this News

ਸੇਂਟ ਤ੍ਰੋਪ : ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ-ਏ-ਖ਼ਾਸ ਦੇ ਪਹਿਲੇ ਜਨਰਲ ਸ੍ਰੀ ਹੇਨਰੀ ਏਲਾਰਡ ਨੇ ਸ਼ਨਿੱਚਰਵਾਰ ਦੇਰਾ ਰਾਤ ਉਨ੍ਹਾਂ ਦੇ ਬੁੱਤ ਨੂੰ ਸਥਾਪਿਤ ਕਰ ਦਿੱਤਾ ਹੈ। ਏਲਾਰਡ ਅਤੇ ਮਹਾਰਾਜਾ ਰਣਜੀਤ ਸਿੰਘ 194 ਸਾਲ ਪਹਿਲਾਂ ਮਿਲੇ ਸਨ। ਇਸ ਤੋਂ ਬਾਅਦ ਏਲਾਰਡ ਨੇ 17 ਸਾਲ ਤੱਕ ਮਹਾਰਾਜਾ ਦੀ ਫ਼ੌਂ ਨੂੰ ਸਿਖਲਾਈ ਦਿੱਤੀ। ਅੱਜ ਬੁੱਤ ਦੇ ਉਦਘਾਟਨ ਮੌਕੇ ਸੇਂਟ ਤ੍ਰੋਪ ਸ਼ਹਿਰ ਦੇ ਡਿਪਟੀ ਮੇਅਰ ਜੀਨ ਪੀਅਰੇ, ਫਰਾਂਸ ਵਿੰਚ ਭਾਰਤ ਦੇ ਅੰਬੈਸਡਰ ਡਾ. ਮੋਹਨ ਕੁਮਾਰ, ਫਰਾਂਸ ਵਿੱਚ ਸਿੱਖਾਂ ਦੀ ਪ੍ਰਤੀਨਿਧਤਾ ਕਰਦੀ 'ਸਿੱਖ ਫਰਾਂਸ ਸੰਗਠਨ ਦੇ ਰਣਜੀਤ ਸਿੰਘ, ਸਾਬਕਾ ਫੌਜ ਮੁਖੀ ਜੇ.ਜੇ.ਸਿੰਘ ਤੋਂ ਇਲਾਵਾ ਲੁਧਿਆਣਾ ਤੋਂ ਬਿਜਨਸਮੈਨ ਹਰਜਿੰਦਰ ਸਿੰਘ ਕੁਕਰੇਜਾ ਵੀ ਮੌਜੂਦ ਸਨ। ਏਲਾਰਡ ਬੈਲਜ਼ੀਅਮ ਦੇ ਵਾਟਰ ਲੂ ਵਿੱਚ ਲੜਾਈ ...


Sep 23

ਨਿਊਯਾਰਕ ਵਿੱਚ ਰੈਂਪ 'ਤੇ ਉੱਤਰੀ ਭਾਰਤ ਦੀ ਤੇਜ਼ਾਬ ਪੀੜਤ ਰੇਸ਼ਮਾ ਕੁਰੈਸ਼ੀ

Share this News

ਨਿਊਯਾਰਕ : ਭਾਰਤ ਦੇ ਇਲਾਹਾਬਾਦ ਵਿੱਚ ਤੇਜ਼ਾਬ ਪਾ ਕੇ ਜਿਸ 19 ਸਾਲਾ ਕੁੜੀ ਦੇ ਕੱਚੇ ਸੁਪਨੇ ਸਾੜ ਦਿੱਤੇ ਗਏ ਸੀ, ਉਹ ਆਪਣੀ ਹਿੰਮਤ ਅਤੇ ਹੌਂਸਲੇ ਦੇ ਜ਼ਿੰਦਗੀ ਜਿਊਣ ਦੇ ਜਜ਼ਬੇ ਕਾਰਨ ਅੱਜ ਅਮਰੀਕਾ ਵਿੱਚ ਮਿਸਾਲ ਬਣ ਕੇ ਉੱਭਰੀ ਤਾਂ ਦੇਖਣ ਵਾਲਿਆਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਅਮਰੀਕਾ ਦੇ 'ਨਿਊਯਾਰਕ ਫੈਸ਼ਨ ਵੀਕ' ਵਿੱਚ ਜਦੋਂ ਰੈਂਪ 'ਤੇ ਤੇਜ਼ਾਬ ਪੀੜਤਾ ਰੇਸ਼ਮਾ ਕੁਰੈਸ਼ੀ ਚੱਲੀ ਤਾਂ ਦੇਖਣ ਵਾਲੇ ਉਸ ਦੇ ਹੌਂਸਲੇ ਦੇ ਤਾਰੀਫ ਕਰਦੇ ਨਹੀਂ ਥੱਕ ਰਹੇ ਸਨ। 2014 ਵਿੱਚ ਇਲਾਹਾਬਾਦ ਵਿੱਚ ਜਦੋਂ ਰੇਸ਼ਮਾ ਕੁਰੈਸ਼ੀ ਆਪਣੀ ਭੈਣ ਨਾਲ ਇਮਤਿਹਾਨ ਦੇਣ ਜਾ ਰਹੀ ਸੀ ਤਾਂ ਇਸ ਦੌਰਾਨ ਉਸ ਦਾ ਜੀਜਾ ਆਇਆ ਅਤੇ ਦੋਹਾਂ ਨਾਲ ਰਸਤੇ ਵਿੱਚ ਕੁੱਟਮਾਰ ਕਰਨ ਲੱਗਾ। ਉਸ ...[home] [1] 2  [next]1-10 of 14

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved